ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨਾਗਪੁਰ ਵਿੱਚ ਦੀਕਸ਼ਾਭੂਮੀ (Deekshabhoomi) ਦੀ ਯਾਤਰਾ ਦੌਰਾਨ ਡਾ. ਬਾਬਾਸਾਹੇਬ ਅੰਬੇਡਕਰ ਦੇ ਦ੍ਰਿਸ਼ਟੀਕੋਣ ਦੇ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ

प्रविष्टि तिथि: 30 MAR 2025 12:02PM by PIB Chandigarh

ਨਾਗਪੁਰ ਵਿੱਚ ਦੀਕਸ਼ਾਭੂਮੀ (Deekshabhoomi) ਦੀ ਸਮਾਜਿਕ ਨਿਆਂ ਅਤੇ ਦਲਿਤਾਂ ਨੂੰ ਸਸ਼ਕਤ ਬਣਾਉਣ (empowering the downtrodden)  ਦੇ ਪ੍ਰਤੀਕ ਦੇ ਰੂਪ ਵਿੱਚ ਸ਼ਲਾਘਾ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਬਾਬਾਸਾਹੇਬ ਅੰਬੇਡਕਰ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਕਰਨ ਦੇ ਲਈ ਹੋਰ ਭੀ ਅਧਿਕ ਮਿਹਨਤ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।

ਐੱਕਸ (X)‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਨਾਗਪੁਰ ਵਿੱਚ ਦੀਕਸ਼ਾਭੂਮੀ (Deekshabhoomi) ਸਮਾਜਿਕ ਨਿਆਂ ਅਤੇ ਦਲਿਤਾਂ ਨੂੰ ਸਸ਼ਕਤ ਬਣਾਉਣ (empowering the downtrodden) ਦੇ ਪ੍ਰਤੀਕ ਦੇ ਰੂਪ ਪ੍ਰਤਿਸ਼ਠਿਤ ਹੈ।

ਭਾਰਤ ਦੀਆਂ ਪੀੜ੍ਹੀਆਂ ਡਾ. ਬਾਬਾਸਾਹੇਬ ਅੰਬੇਡਕਰ ਦੇ ਪ੍ਰਤੀ ਆਭਾਰੀ ਰਹਿਣਗੀਆਂ, ਜਿਨ੍ਹਾਂ ਨੇ ਸਾਨੂੰ ਐਸਾ ਸੰਵਿਧਾਨ ਦਿੱਤਾ ਜੋ ਸਾਡੀ ਗਰਿਮਾ ਅਤੇ ਸਮਾਨਤਾ (dignity and equality) ਸੁਨਿਸ਼ਚਿਤ ਕਰਦਾ ਹੈ।

ਸਾਡੀ ਸਰਕਾਰ ਹਮੇਸ਼ਾ ਪੂਜਯ ਬਾਬਾਸਾਹੇਬ (Pujya Babasaheb) ਦੁਆਰਾ ਦਿਖਾਏ ਗਏ ਮਾਰਗ ‘ਤੇ ਚਲੀ ਹੈ ਅਤੇ ਅਸੀਂ ਉਨ੍ਹਾਂ ਦੇ ਸੁਪਨਿਆਂ ਦੇ ਭਾਰਤ ਨੂੰ ਸਾਕਾਰ ਕਰਨ ਦੇ ਲਈ ਹੋਰ ਭੀ ਅਧਿਕ ਮਿਹਨਤ ਕਰਨ ਦੀ ਪ੍ਰਤੀਬੱਧਤਾ ਦੁਹਰਾਉਂਦੇ ਹਾਂ।

 **************

ਐੱਮਜੇਪੀਐੱਸ/ਐੱਸਆਰ


(रिलीज़ आईडी: 2116884) आगंतुक पटल : 45
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Kannada , Malayalam