ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਬਿਹਾਰ ਵਿੱਚ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ-HAM) 'ਤੇ 4-ਲੇਨ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਪਟਨਾ-ਆਰਾ-ਸਾਸਾਰਾਮ ਕੌਰੀਡੋਰ (ਐੱਨਐੱਚ-119ਏ) (120.10 ਕਿਲੋਮੀਟਰ) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ
Posted On:
28 MAR 2025 4:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਬਿਹਾਰ ਵਿੱਚ ਪਟਨਾ ਤੋਂ ਸਾਸਾਰਾਮ (120.10 ਕਿਲੋਮੀਟਰ) ਤੱਕ ਸ਼ੁਰੂ ਹੋਣ ਵਾਲੇ 4-ਲੇਨ ਐਕਸੈੱਸ ਕੰਟਰੋਲ ਗ੍ਰਾਊਨਫੀਲਡ ਅਤੇ ਬ੍ਰਾਊਨਫੀਲਡ ਪਟਨਾ-ਆਰਾ-ਸਾਸਾਰਾਮ ਕੌਰੀਡੋਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੈਕਟ 3,712.40 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ਨਾਲ ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ-HAM) 'ਤੇ ਵਿਕਸਿਤ ਕੀਤਾ ਜਾਵੇਗਾ।
ਵਰਤਮਾਨ ਵਿੱਚ ਸਾਸਾਰਾਮ, ਆਰਾ ਅਤੇ ਪਟਨਾ ਦੇ ਦਰਮਿਆਮ ਸੰਪਰਕ ਮੌਜੂਦਾ ਰਾਜ ਮਾਰਗਾਂ (ਐੱਸਐੱਚ-2, ਐੱਸਐੱਚ-12, ਐੱਸਐੱਚ-81 ਅਤੇ ਐੱਸਐੱਚ-102) 'ਤੇ ਨਿਰਭਰ ਕਰਦਾ ਹੈ ਅਤੇ ਭਾਰੀ ਭੀੜ-ਭਾੜ ਦੇ ਕਾਰਨ 3-4 ਘੰਟੇ ਲਗਦੇ ਹਨ, ਜਿਸ ਵਿੱਚ ਆਰਾ ਸ਼ਹਿਰ ਵੀ ਸ਼ਾਮਲ ਹੈ। ਮੌਜੂਦਾ ਬ੍ਰਾਊਨਫੀਲਡ ਹਾਈਵੇਅ ਦੇ 10.6 ਕਿਲੋਮੀਟਰ ਦੇ ਅਪਗ੍ਰੇਡੇਸ਼ਨ ਦੇ ਨਾਲ, ਇੱਕ ਗ੍ਰੀਨਫੀਲਡ ਕੌਰੀਡੋਰ ਵਿਕਸਿਤ ਕੀਤਾ ਜਾਵੇਗਾ ਤਾਕਿ ਵਧਦੀ ਭੀੜ ਨੂੰ ਘੱਟ ਕੀਤਾ ਜਾ ਸਕੇ, ਜੋ ਕਿ ਆਰਾ, ਗ੍ਰਾਹੀਣੀ, ਪੀਰੋ, ਬਿਕਰਮਗੰਜ, ਮੋਕਰ ਅਤੇ ਸਾਸਾਰਾਮ (Arrah, Grahini, Piro, Bikramganj, Mokar and Sasaram) ਜਿਹੇ ਸਥਾਨਾਂ 'ਤੇ ਸੰਘਣੇ ਨਿਰਮਾਣ ਵਾਲੇ ਖੇਤਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ।
ਪ੍ਰੋਜੈਕਟ ਅਲਾਈਨਮੈਂਟ ਐੱਨਐੱਚ-19, ਐੱਨਐੱਚ-319, ਐੱਨਐੱਚ-922, ਐੱਨਐੱਚ-131ਜੀ, ਅਤੇ ਐੱਨਐੱਚ-120 ਸਮੇਤ ਪ੍ਰਮੁੱਖ ਆਵਾਜਾਈ ਕੌਰੀਡੋਰਾਂ ਨਾਲ ਜੁੜਿਆ ਹੋਇਆ ਹੈ, ਜੋ ਔਰੰਗਾਬਾਦ, ਕੈਮੂਰ ਅਤੇ ਪਟਨਾ ਨੂੰ ਨਿਰਵਿਘਨ ਕਨੈਟਿਵਿਟੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਇਹ ਪ੍ਰੋਜੈਕਟ 02 ਹਵਾਈ ਅੱਡਿਆਂ (ਪਟਨਾ ਦਾ ਜੈ ਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਆਉਣ ਵਾਲਾ ਬਿਹਿਤਾ ਹਵਾਈ ਅੱਡਾ), 04 ਪ੍ਰਮੁੱਖ ਰੇਲਵੇ ਸਟੇਸ਼ਨਾਂ (ਸਾਸਾਰਾਮ, ਆਰਾ, ਦਾਨਾਪੁਰ, ਪਟਨਾ), ਅਤੇ 01 ਇਨਲੈਂਡ ਵਾਟਰ ਟਰਮੀਨਲ (ਪਟਨਾ) ਨੂੰ ਵੀ ਸੰਪਰਕ ਪ੍ਰਦਾਨ ਕਰੇਗਾ, ਅਤੇ ਪਟਨਾ ਰਿੰਗ ਰੋਡ ਤੱਕ ਸਿੱਧੀ ਪਹੁੰਚ ਨੂੰ ਵਧਾਏਗਾ, ਜਿਸ ਨਾਲ ਸਮਾਨ ਅਤੇ ਯਾਤਰੀਆਂ ਦੀ ਤੇਜ਼ ਆਵਾਜਾਈ ਦੀ ਸੁਵਿਧਾ ਮਿਲੇਗੀ।
ਮੁਕੰਮਲ ਹੋਣ 'ਤੇ, ਪਟਨਾ-ਆਰਾ-ਸਾਸਾਰਾਮ ਕੌਰੀਡੋਰ ਖੇਤਰੀ ਆਰਥਿਕ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ, ਜੋ ਲਖਨਊ, ਪਟਨਾ, ਰਾਂਚੀ ਅਤੇ ਵਾਰਾਣਸੀ ਦੇ ਦਰਮਿਆਨ ਕਨੈਕਟਿਵਿਟੀ ਨੂੰ ਬਿਹਤਰ ਬਣਾਏਗਾ। ਇਹ ਪ੍ਰੋਜੈਕਟ ਸਰਕਾਰ ਦੇ ਆਤਮਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ, ਜੋ ਕਿ ਰੋਜ਼ਗਾਰ ਪੈਦਾ ਕਰਦੇ ਹੋਏ ਬੁਨਿਆਦੀ ਢਾਂਚੇ ਨੂੰ ਵਧਾਉਂਦਾ ਹੈ ਅਤੇ ਬਿਹਾਰ ਵਿੱਚ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ। ਇਹ ਪ੍ਰੋਜੈਕਟ 48 ਲੱਖ ਮਾਨਵ ਦਿਵਸ ਰੋਜ਼ਗਾਰ ਵੀ ਪੈਦਾ ਕਰੇਗਾ, ਅਤੇ ਪਟਨਾ ਅਤੇ ਇਸ ਦੇ ਆਸਪਾਸ ਦੇ ਵਿਕਾਸਸ਼ੀਲ ਖੇਤਰਾਂ ਵਿੱਚ ਪ੍ਰਗਤੀ, ਵਿਕਾਸ ਅਤੇ ਸਮ੍ਰਿੱਧੀ ਦੇ ਨਵੇਂ ਰਸਤੇ ਖੋਲ੍ਹੇਗਾ।
ਕੌਰੀਡੋਰ ਦਾ ਨਕਸ਼ਾ

ਪ੍ਰੋਜੈਕਟ ਵੇਰਵੇ:
ਵਿਸ਼ੇਸ਼ਤਾ
|
ਵੇਰਵੇ
|
ਪ੍ਰੋਜੈਕਟ ਦਾ ਨਾਮ
|
4-ਲੇਨ ਗ੍ਰੀਨਫੀਲਡ ਅਤੇ ਬ੍ਰਾਊਨਫੀਲਡ ਪਟਨਾ-ਆਰਾ-ਸਾਸਾਰਾਮ ਕੌਰੀਡੋਰ
|
ਕੌਰੀਡੋਰ
|
ਪਟਨਾ-ਆਰਾ-ਸਾਸਾਰਾਮ (ਐੱਨਐੱਚ-119ਏ)
|
ਲੰਬਾਈ (ਕਿ.ਮੀ.)
|
120.10
|
ਕੁੱਲ ਸਿਵਲ ਲਾਗਤ (ਰੁਪਏ ਕਰੋੜ ਵਿੱਚ)
|
2,989.08
|
ਜ਼ਮੀਨ ਪ੍ਰਾਪਤੀ ਲਾਗਤ (ਰੁਪਏ ਕਰੋੜ ਵਿੱਚ)
|
718.97
|
ਕੁੱਲ ਪੂੰਜੀ ਲਾਗਤ (ਰੁਪਏ ਕਰੋੜ ਵਿੱਚ)
|
3,712.40
|
ਮੋਡ
|
ਹਾਇਬ੍ਰਿਡ ਐਨੂਇਟੀ ਮੋਡ (ਐੱਚਏਐੱਮ)
|
ਮੁੱਖ ਸੜਕਾਂ ਜੁੜੀਆਂ
|
ਰਾਸ਼ਟਰੀ ਰਾਜਮਾਰਗ - ਐੱਨਐੱਚ-19, ਐੱਨਐੱਚ-319, ਐੱਨਐੱਚ-922, ਐੱਨਐੱਚ-131ਜੀ, ਐੱਨਐੱਚ-120
ਰਾਜ ਮਾਰਗ - ਐੱਸਐੱਚ-2, ਐੱਸਐੱਚ-81, ਐੱਸਐੱਚ-12, ਐੱਸਐੱਚ-102
|
ਆਰਥਿਕ / ਸਮਾਜਿਕ / ਆਵਾਜਾਈ ਨੋਡ ਜੁੜੇ
|
ਹਵਾਈ ਅੱਡੇ: ਜੈ ਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡਾ (ਪਟਨਾ), ਬਿਹਿਤਾ ਹਵਾਈ ਅੱਡਾ (ਆਉਣ ਵਾਲਾ)
ਰੇਲਵੇ ਸਟੇਸ਼ਨ: ਸਾਸਾਰਾਮ, ਆਰਾ, ਦਾਨਾਪੁਰ, ਪਟਨਾ
ਇਨਲੈਂਡ ਵਾਟਰ ਟਰਮੀਨਲ: ਪਟਨਾ
|
ਸੇਵਾ ਪ੍ਰਦਾਨ ਕੀਤੇ ਜਾਣ ਵਾਲੇ ਮੁੱਖ ਸ਼ਹਿਰ / ਕਸਬੇ
|
ਪਟਨਾ, ਆਰਾ, ਸਾਸਾਰਾਮ
|
ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ
|
22 ਲੱਖ ਮਾਨਵ-ਦਿਵਸ (ਪ੍ਰਤੱਖ) ਅਤੇ 26 ਲੱਖ ਮਾਨਵ-ਦਿਵਸ (ਅਪ੍ਰਤੱਖ)
|
ਵਿੱਤ ਵਰ੍ਹੇ-25 ਵਿੱਚ ਸਲਾਨਾ ਔਸਤ ਰੋਜ਼ਾਨਾ ਆਵਾਜਾਈ (ਏਏਡੀਟੀ )
|
17,000-20,000 ਯਾਤਰੀ ਕਾਰ ਯੂਨਿਟਾਂ (ਪੀਸੀਯੂ) ਦਾ ਅਨੁਮਾਨ
|
************
ਐੱਮਜੇਪੀਐੱਸ/ਐੱਸਕੇਐੱਸ
(Release ID: 2116501)
Visitor Counter : 11
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam