ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਮਾਤਾਵਾਂ ਦਾ ਜੀਵਨ ਬਚਾਉਣਾ, ਭਵਿੱਖ ਨੂੰ ਮਜ਼ਬੂਤ ਬਣਾਉਣਾ ਹੈ


ਮਾਤ੍ਰ ਮੌਤ ਦਰ ਘੱਟ ਕਰਨ ਵਿੱਚ ਭਾਰਤ ਦੀ ਸਫ਼ਲਤਾ

Posted On: 21 MAR 2025 6:41PM by PIB Chandigarh

ਜਾਣ ਪਹਿਚਾਣ

ਭਾਰਤ ਵਿੱਚ ਮ੍ਰਾਤ ਮੌਤ ਦਰ ਇੱਕ ਮਹੱਤਵਪੂਰਨ ਜਨਤਕ ਸਿਹਤ ਮੁੱਦਾ ਹੈ। ਇਹ ਸਿਹਤ ਸੰਭਾਲ ਦੀ ਗੁਣਵੱਤਾ ਅਤੇ ਪਹੁੰਚ ਦੇ ਇੱਕ ਪ੍ਰਮੁੱਖ ਸੰਕੇਤਕ ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਮਾਤ੍ਰ ਸਿਹਤ ਸੇਵਾਵਾਂ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ। ਮਾਤ੍ਰ ਮੌਤ ਤਦ ਹੁੰਦੀ ਹੈ ਜਦੋਂ ਇੱਕ ਮਹਿਲਾ ਗਰਭਵਤੀ ਹੁੰਦੀ ਹੈ ਜਾਂ ਗਰਭਪਾਤ ਦੇ 42 ਦਿਨਾਂ ਦੇ ਅੰਦਰ, ਗਰਭ ਅਵਸਥਾ ਦੀ ਮਿਆਦ ਅਤੇ ਸਥਾਨ ਦੀ ਪਰਵਾਹ ਕੀਤੇ ਬਿਨਾ, ਗਰਭ ਅਵਸਥਾ ਜਾਂ ਉਸ ਦੇ ਪ੍ਰਬੰਧਨ ਨਾਲ ਸਬੰਧਿਤ ਕਿਸੇ ਵੀ ਕਾਰਨ (ਅਚਾਨਕ ਜਾਂ ਅਚਨਚੇਤ ਕਾਰਨਾਂ ਨੂੰ ਛੱਡ ਕੇ) ਨਾਲ ਹੁੰਦੀ ਹੈ।

ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਦੀ ਭਲਾਈ ਯਕੀਨੀ ਬਣਾਉਣ ਅਤੇ ਗਲੋਬਲ ਸਿਹਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮਾਤ੍ਰ ਮੌਤ ਦਰ ‘ਤੇ ਧਿਆਨ ਦੇਣਾ ਜ਼ਰੂਰੀ ਹੈ।

ਮਾਤ੍ਰ ਮੌਤ (ਜਣੇਪੇ ਦੌਰਾਨ ਮੌਤ) ਦਰ ਦੇ ਪ੍ਰਮੁੱਖ ਸੰਕੇਤਕਾਂ ਵਿੱਚੋਂ ਇੱਕ ਮਾਤ੍ਰ ਮੌਤ ਅਨੁਪਾਤ (ਐੱਮਐੱਮਆਰ) ਹੈ, ਜਿਸ ਨੂੰ ਇੱਕ ਨਿਸ਼ਚਿਤ ਸਮੇਂ ਮਿਆਦ ਦੌਰਾਨ ਪ੍ਰਤੀ 100,000 ਜੀਵੰਤ ਬੱਚਿਆਂ ਜਨਮ ‘ਤੇ ਮਾਤ੍ਰ ਮੌਤ ਦੀ ਸੰਖਿਆ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਭਾਰਤ ਨੇ ਜਣੇਪੇ ਦੌਰਾਨ ਮੌਤ ਦਰ ਨੂੰ 2014-16 ਵਿੱਚ ਪ੍ਰਤੀ 1,00,000 ਜਨਮ ‘ਤੇ 130 ਤੋਂ ਘਟਾ ਕੇ 2018-20 ਵਿੱਚ 97 ਤੱਕ ਲਿਆਉਣ ਵਿੱਚ ਸ਼ਲਾਘਾਯੋਗ ਪ੍ਰਗਤੀ ਕੀਤੀ ਹੈ। ਇਸ ਗਿਰਾਵਟ ਦਾ ਕ੍ਰੈਡਿਟ ਵਿਭਿੰਨ ਸਰਕਾਰੀ ਪ੍ਰਯਾਸਾਂ, ਬਿਹਤਰ ਸਿਹਤ ਸੰਭਾਲ ਪਹੁੰਚ ਅਤੇ ਬਿਹਤਰ ਮੈਡੀਕਲ ਵਿਵਸਥਾ ਨੂੰ ਦਿੱਤਾ ਜਾ ਸਕਦਾ ਹੈ।

 

ਭਾਰਤ ਵਿੱਚ ਮਾਤ੍ਰ ਮੌਤ ਦਰ ਦੇ ਰੁਝਾਨ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ 15 ਮਈ 2015 ਨੂੰ ਭਾਰਤ ਨੂੰ ਮਾਤ੍ਰ ਅਤੇ ਨਵਜੰਮੇ ਟੈਟਨੈਸ ਖਾਤਮੇ ਲਈ ਪ੍ਰਮਾਣਿਤ ਕੀਤਾ ਸੀ। ਭਾਰਤ ਵਿੱਚ ਜਣੇਪਾ ਮੌਤ ਦਰ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਲਗਾਤਾਰ ਗਿਰਾਵਟ ਦੇਖੀ ਗਈ ਹੈ।

 

ਕੁਝ ਰਾਜਾਂ ਨੇ ਸਫ਼ਲਤਾਪੂਰਵਕ ਆਪਣੀ ਜਣੇਪਾ ਮੌਤ ਨੂੰ ਟਿਕਾਊ ਵਿਕਾਸ ਟੀਚੇ (ਐੱਸਡੀਜੀ) ਦੇ ਟੀਚੇ 70 ਪ੍ਰਤੀ 100,000 ਜੀਵੰਤ ਬੱਚਿਆਂ ਦੇ ਜਨਮ ਤੋਂ ਹੇਠਾਂ ਦੇ ਪੱਧਰ ਤੱਕ ਘੱਟ ਕਰ ਲਿਆ ਹੈ, ਉੱਥੇ ਹੀ ਹੋਰ ਰਾਜ ਹੁਣ ਵੀ ਉੱਚ ਜਣੇਪਾ ਮੌਤ ਦਰ ਨਾਲ ਜੂਝ ਰਹੇ ਹਨ।

 

ਅੱਠ ਰਾਜ- ਕੇਰਲ, ਮਹਾਰਾਸ਼ਟਰ, ਤੇਲੰਗਾਨਾ, ਆਂਧਰ ਪ੍ਰਦੇਸ਼, ਤਮਿਲ ਨਾਡੂ, ਝਾਰਖੰਡ, ਗੁਜਰਾਤ ਅਤੇ ਕਰਨਾਟਕ-ਪਹਿਲਾਂ ਹੀ ਇਸ ਟਿਕਾਊ ਵਿਕਾਸ ਟੀਚੇ ਨੂੰ ਹਾਸਲ ਕਰ ਚੁੱਕੇ ਹਨ।

ਨਵੀਨਤਮ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (2019-21) ਰਿਪੋਰਟ ਦੇ ਅਨੁਸਾਰ:

  • ਪਹਿਲੀ ਤਿਮਾਹੀ ਵਿੱਚ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ (ਏਐੱਨਸੀ) ਕਰਵਾਉਣ ਵਾਲੀਆਂ ਗਰਭਵਤੀ ਮਹਿਲਾਵਾਂ ਦਾ ਅਨੁਪਾਤ ਐੱਨਐੱਫਐੱਚਐੱਸ-4 (2015-16) ਵਿੱਚ 59% ਤੋਂ ਵਧ ਕੇ ਐੱਨਐੱਫਐੱਚਐੱਸ-5 (2019-21) ਵਿੱਚ  70% ਹੋ ਗਿਆ। ਰਾਸ਼ਟਰੀ ਪੱਧਰ ‘ਤੇ, ਹੈਲਥ ਪ੍ਰੋਵਾਈਡਰਸ ਤੋਂ  ਸਿਫਾਰਸ਼ ਕੀਤੀਆਂ ਚਾ ਜਾਂ ਵੱਧ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ (ਏਐੱਨਸੀ) ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਦੀ ਸੰਖਿਆ ਵਿੱਚ 51% (2015-16) ਤੋਂ 59% (2019-21) ਦਾ ਵਾਧਾ ਹੋਇਆ ਹੈ।
  • ਰਾਸ਼ਟਰੀ ਪੱਧਰ ‘ਤੇ ਸੰਸਥਾਗਤ ਜਨਮ ਦਰ 79% (2015-16) ਤੋਂ ਵਧ ਕੇ 89% (2019-21) ਹੋ ਗਈ ਹੈ। ਕੇਰਲ, ਗੋਆ, ਲਕਸ਼ਦ੍ਵੀਪ, ਪੁਡੂਚੇਰੀ ਅਤੇ ਤਮਿਲ ਨਾਡੂ ਵਿੱਚ ਸੰਸਥਾਗਤ ਜਣੇਪੇ 100% ਹਨ ਅਤੇ ਹੋਰ ਅਠਾਰ੍ਹਾਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ 90% ਤੋਂ ਵੱਧ ਹੈ। ਇੱਥੋਂ ਤੱਕ ਕਿ ਗ੍ਰਾਮੀਣ ਖੇਤਰਾਂ ਵਿੱਚ ਵੀ ਲਗਭਗ 87% ਜਣੇਪੇ ਸੰਸਥਾਗਤ ਹੁੰਦੇ ਹਨ, ਜਦਕਿ ਸ਼ਹਿਰੀ ਖੇਤਰਾਂ ਵਿੱਚ 94% ਜਣੇਪੇ ਸੰਸਥਾਗਤ ਹੁੰਦੇ ਹਨ।

 

ਮਾਤ੍ਰ ਅਤੇ ਗੈਰ-ਮਾਤ੍ਰ ਮੌਤਾਂ ਦੀ ਉਮਰ ਵੰਡ, ਭਾਰਤ, 2018-20

ਉਮਰ ਵਰਗ

ਮਾਤ੍ਰ ਮੌਤ

ਗੈਰ-ਮਾਤ੍ਰ ਮੌਤ

15-19

6%

9%

20-24

32%

11%

25-29

30%

12%

30-34

20%

13%

35-39

8%

14%

40-44

3%

18%

45-49

2%

22%

 

ਐੱਮਐੱਮਆਰ ਘੱਟ ਕਰਨ ਲਈ ਸਰਕਾਰੀ ਪਹਿਲ

ਭਾਰਤ ਨੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ (ਐੱਸਡੀਜੀ) ਦੇ ਤਹਿਤ 2030 ਤੱਕ ਐੱਮਐੱਮਆਰ ਦੇ ਪ੍ਰਤੀ 1,00,000 ਜੀਵਿਤ ਬੱਚਿਆਂ ਦੇ ਜਨਮ ‘ਤੇ 70 ਦਾ ਲਕਸ਼ ਅਤੇ ਐੱਨਐੱਚਪੀ (ਰਾਸ਼ਟਰੀ ਸਿਹਤ ਨੀਤੀ) 2017 ਦੇ ਤਹਿਤ 2020 ਤੱਕ ਪ੍ਰਤੀ 1,00,000 ਜੀਵਤ ਬੱਚਿਆਂ ਦੇ ਜਨਮ ‘ਤੇ 100 ਤੋਂ ਘੱਟ ਐੱਮਐੱਮਆਰ ਦਾ ਟੀਚਾ ਪ੍ਰਾਪਤ ਕਰਨ ਦੀ ਪ੍ਰਤੀਬੱਧਤਾ ਜਤਾਈ ਹੈ। ਭਾਰਤ ਨੇ ਐੱਮਐੱਮਆਰ ਲਈ ਰਾਸ਼ਟਰੀ ਸਿਹਤ ਨੀਤੀ (ਐੱਨਐੱਚਪੀ) ਲਕਸ਼ ਪੂਰਾ ਕਰ ਲਿਆ ਹੈ।

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ (ਐੱਮਓਐੱਚਐੱਫਡਬਲਿਊ) ਐੱਮਐੱਮਆਰ ਅਤੇ ਨਵਜੰਮੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪੇਸ਼ ਸਲਾਨਾ ਪ੍ਰੋਗਰਾਮ ਲਾਗੂਕਰਨ ਯੋਜਨਾ (ਪੀਆਈਪੀ) ਦੇ ਅਧਾਰ ‘ਤੇ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਪ੍ਰਜਨਨ, ਮਾਤ੍ਰ, ਨਵਜੰਮੇ ਬੱਚੇ, ਬਾਲ, ਕਿਸ਼ੋਰ ਸਿਹਤ ਅਤੇ ਪੋਸ਼ਣ (ਆਰਐੱਮਐੱਨਸੀਏਐੱਚ+ਐੱਨ) ਰਣਨੀਤੀ ਦੇ ਲਾਗੂਕਰਨ ਵਿੱਚ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਤਇਤਾ ਪ੍ਰਦਾਨ ਕਰਦਾ ਹੈ। ਮਾਤ੍ਰ ਮੌਤ ਦਰ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਨੇ ਮਾਤ੍ਰ ਸਿਹਤ ਸੰਭਾਲ ਵਿੱਚ ਸੁਧਾਰ ਦੇ ਉਦੇਸ਼ ਨਾਲ ਵਿਭਿੰਨ ਨੀਤੀਆਂ ਅਤੇ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਇਹ ਪ੍ਰੋਗਰਾਮ ਸੰਸਥਾਗਤ ਜਣੇਪੇ ਨੂੰ ਵਧਾਉਣ, ਸਿਹਤ ਸੰਭਾਲ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਅਤੇ ਉੱਚ ਜੋਖਮ ਵਾਲੀ ਗਰਭ ਅਵਸਥਾ ਦੇ ਲਈ ਸਮੇਂ ‘ਤੇ ਦਖਲਅੰਦਾਜ਼ੀ ਸੁਨਿਸ਼ਚਿਤ ਕਰਨ ‘ਤੇ ਕੇਂਦ੍ਰਿਤ ਹਨ।

 

ਨੈਸ਼ਨਲ ਹੈਲਥ ਮਿਸ਼ਨ (NHM) ਅਤੇ  ਮੈਟਰੀਨਲ ਹੈਲਥ

ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਮਾਤ੍ਰ ਮੌਤ ਦਰ ਨੂੰ ਘੱਟ ਕਰਨ ਦੇ ਭਾਰਤ ਦੇ ਪ੍ਰਯਾਸਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਵਿੱਚ ਪ੍ਰਜਨਨ, ਮਾਤ੍ਰ, ਨਵਜੰਮੇ ਬੱਚੇ, ਬਾਲ , ਕਿਸ਼ੋਰ ਸਿਹਤ ਅਤੇ ਪੋਸ਼ਣ (ਆਰਐੱਮਐੱਨਸੀਏਐੱਚ+ਐੱਨ) ਰਣਨੀਤੀ ਸ਼ਾਮਲ ਹੈ, ਜਿਸ ਵਿੱਚ ਮਾਤ੍ਰ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਕਈ ਪ੍ਰੋਗਰਾਮ ਸ਼ਾਮਲ ਹਨ। ਐੱਨਐੱਚਐੱਮ ਦੇ ਤਹਿਤ ਪ੍ਰਮੁੱਖ ਪ੍ਰੋਗਰਾਮ ਹੇਠ ਲਿਖੇ ਹਨ:

  1. ਜਨਨੀ ਸੁਰਕਸ਼ਾ ਯੋਜਨਾ (ਜੇਐੱਸਵੀ): ਮਾਤ੍ਰ ਅਤੇ ਨਵਜੰਮੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨ ਦੇ ਉਦੇਸ਼ ਨਾਲ 2005 ਵਿੱਚ ਸ਼ੁਰੂ ਕੀਤੀ ਗਈ, ਜੇਐੱਸਵਾਈ ਗਰਭਵਤੀ ਮਹਿਲਾਵਾਂ, ਵਿਸ਼ੇਸ਼ ਕਰਕੇ ਕਮਜ਼ੋਰ ਸਮਾਜਿਕ-ਆਰਥਿਕ ਸਥਿਤੀ ਵਾਲੀਆਂ ਮਹਿਲਾਵਾਂ, ਅਰਥਾਤ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਬੀਪੀਐੱਲ ਪਰਿਵਾਰਾਂ ਦੀਆਂ ਮਹਿਲਾਵਾਂ ਦਰਮਿਆਨ ਸੰਸਥਾਗਤ ਜਣੇਪੇ ਨੂੰ ਉਤਸ਼ਾਹਿਤ ਕਰਦੀ ਹੈ।
  2. ਪ੍ਰਧਾਨ ਮੰਤਰੀ ਮਾਤ੍ਰ ਵੰਦਨਾ ਯੋਜਨਾ (ਪੀਐੱਮਐੱਮਵੀਵਾਈ), ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸੰਚਾਲਿਤ ਇੱਕ ਮਾਤ੍ਰਤਵ ਲਾਭ ਪ੍ਰੋਗਰਾਮ ਹੈ। ਮਹਿਲਾ ਦੀ ਪਹਿਲੀ ਗਰਭ ਅਵਸਥਾ ਉਸ ਨੂੰ ਨਵੀਂ ਤਰ੍ਹਾਂ ਦੀਆਂ ਚੁਣੌਤੀਆਂ ਅਤੇ ਤਣਾਅ ਤੋਂ ਜਾਣੂ ਕਰਵਾਉਂਦੀਆਂ ਹਨ। ਇਸ ਲਈ ਇਹ ਯੋਜਨਾ ਮਾਂ ਨੂੰ ਉਸ ਦੇ ਪਹਿਲੇ ਬੱਚੇ ਦੇ ਸੁਰੱਖਿਅਤ ਜਣੇਪੇ ‘ਤੇ 5000/- ਰੁਪਏ ਦਾ ਮਾਤ੍ਰਤਵ ਲਾਭ ਦਿੱਤਾ ਜਾਂਦਾ ਹੈ। ਸਾਰੀਆਂ ਗਰਭਵਤੀ ਮਹਿਲਾਵਾਂ ਜੋ 01.01.2017 ਨੂੰ ਜਾਂ ਉਸ ਤੋਂ ਬਾਅਦ ਪਰਿਵਾਰ ਵਿੱਚ ਪਹਿਲੀ ਵਾਰ ਗਰਭਵਤੀ ਹੋਈਆਂ ਹਨ, ਉਹ ਇਸ ਪ੍ਰੋਗਰਾਮ ਦੇ ਤਹਿਤ ਲਾਭ ਪਾਉਣ ਲਈ ਯੋਗ ਹਨ। ਮਿਸ਼ਨ ਸ਼ਕਤੀ ਦੇ ਤਹਿਤ, 01.04.2022 ਤੋਂ ਬਾਲਿਕਾਵਾਂ ਦੇ ਪ੍ਰਤੀ ਸਕਾਰਾਤਮਕ ਵਿਵਹਾਰ ਪਰਿਵਰਤਨ ਨੂੰ ਹੁਲਾਰਾ ਦੇਣ ਲਈ ਲਾਭਾਰਥੀਆਂ ਨੂੰ ਦੂਸਰੇ ਬੱਚੇ ਲਈ 6000 ਰੁਪਏ ਦਾ ਮਾਤ੍ਰਤਵ ਲਾਭ ਵੀ ਪ੍ਰਦਾਨ ਕੀਤਾ ਜਾਂਦਾ ਹੈ, ਬਸ਼ਰਤ ਕਿ ਦੂਸਰਾ ਬੱਚਾ ਲੜਕੀ ਹੋਵੇ।
  3. ਜਨਨੀ ਸ਼ਿਸ਼ੂ ਸੁਰਕਸ਼ਾ ਕਾਰਯਕ੍ਰਮ (ਜੇਐੱਸਐੱਸਕੇ): ਵਰ੍ਹੇ 2011 ਵਿੱਚ ਸ਼ੁਰੂ ਕੀਤੀ ਗਈ ਜੇਐੱਸਐੱਸਕੇ ਦਾ ਉਦੇਸ਼ ਗਰਭਵਤੀ ਮਹਿਲਾਵਾਂ ਅਤੇ ਬਿਮਾਰ ਸ਼ਿਸ਼ੂਆਂ ਦੇ ਲਈ ਜੇਬ੍ਹ ਤੋਂ ਹੋਣ ਵਾਲੇ ਖਰਚ ਨੂੰ ਖਤਮ ਕਰਨਾ ਹੈ ਅਤੇ ਉਨ੍ਹਾਂ ਨੂੰ ਜਨਤਕ ਸਿਹਤ ਸੰਸਥਾਨਾਂ ਵਿੱਚ ਸਿਜੇਰੀਅਨ ਓਪਰੇਸ਼ਨ, ਮੁਫ਼ਤ ਟ੍ਰਾਂਸਪੋਰਟ, ਡਾਇਗਨੌਸਟਿਕਸ, ਦਵਾਈਆਂ , ਹੋਰ ਖਪਤਕਾਰੀ ਵਸਤੂਆਂ, ਖੁਰਾਕ ਅਤੇ ਖੂਨ ਸਮੇਤ ਮੁਫ਼ਤ ਜਣੇਪੇ ਦੀ ਸੁਵਿਧਾ ਪ੍ਰਦਾਨ ਕਰਨਾ ਹੈ।
  4. ਸੁਰਕਸ਼ਿਤ ਮਾਤ੍ਰਤਵ ਆਸ਼ਵਾਸਨ (ਸੁਮਨ): 2019 ਵਿੱਚ ਗਰਭਵਤੀ ਮਹਿਲਾਵਾਂ ਲਈ ਯੋਜਨਾ ਸ਼ੁਰੂ ਕੀਤੀ ਗਈ ਤਾਕਿ ਉਨ੍ਹਾਂ ਨੂੰ ਸਨਮਾਨ ਜਨਕ ਅਤੇ ਗੁਣਵੱਤਾਪੂਰਨ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਕੀਤੀ ਜਾਵੇ। ਇਸ ਯੋਜਨਾ ਵਿੱਚ ਮਾਤ੍ਰਤਵ ਅਤੇ ਨਵਜੰਮੇ ਸ਼ਿਸ਼ੂ ਸਬੰਧੀ ਵਰਤਮਾਨ ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
  5. ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਤਵ ਅਭਿਯਾਨ (ਪੀਐੱਮਐੱਸਐੱਮਏ): ਪ੍ਰਧਾਨ ਮਤੰਰੀ ਸੁਰਕਸ਼ਿਤ ਮਾਤ੍ਰਤਵ ਅਭਿਯਾਨ’ (ਪੀਐੱਮਐੱਸਐੱਮਏ) ਪ੍ਰੋਗਰਾਮ 2016 ਵਿੱਚ ਸ਼ੁਰੂ ਕੀਤਾ ਗਿਆ। ਇਸ ਦਾ ਉਦੇਸ਼ ਗਰਭ ਅਵਸਥਾ ਦੇ ਦੂਸਰੀ/ਤੀਸਰੀ ਤਿਮਾਹੀ ਵਿੱਚ ਸਾਰੀਆਂ ਗਰਭਵਤੀ ਮਹਿਲਾਵਾਂ ਨੂੰ ਪ੍ਰਸੂਤੀ ਮਾਹਿਰਾਂ/ਮੈਡੀਕਲ ਅਫਸਰਾਂ ਦੁਆਰਾ ਨਾਮਿਤ ਜਨਤਕ ਸਿਹਤ ਸੁਵਿਧਾ ਕੇਂਦਰਾਂ 'ਤੇ ਹਰ ਮਹੀਨੇ ਦੀ 9 ਤਰੀਕ ਨੂੰ ਨਿਸ਼ਚਿਤ ਦਿਨ, ਮੁਫ਼ਤ, ਯਕੀਨੀ, ਵਿਆਪਕ ਅਤੇ ਗੁਣਵੱਤਾਪੂਰਨ ਜਣੇਪੇ ਤੋਂ ਪਹਿਲਾਂ ਦੇਖਭਾਲ ਸੇਵਾ ਪ੍ਰਦਾਨ ਕਰਨਾ ਹੈ। ਇਸ ਤੋਂ ਇਲਾਵਾ ਗਰਭਵਤੀ ਮਹਿਲਾਵਾਂ ਵਿਸ਼ੇਸ਼ ਤੌਰ ‘ਤੇ ਉੱਚ ਜੋਖਮ ਵਾਲੀ ਗਰਭ ਅਵਸਥਾ (ਐੱਚਆਰਪੀ) ਵਾਲੀਆਂ ਮਹਿਲਾਵਾਂ ਦੇ ਲਈ ਉੱਚ ਗੁਣਵੱਤਾਪੂਰਨ ਏਐੱਨਸੀ ਯਕੀਨੀ ਬਣਾਉਣ ਲਈ ਵਿਸਤਾਰਿਤ ਪੀਐੱਮਐੱਸਐੱਮਏ (ਈ-ਪੀਐੱਮਐੱਸਐੱਮਏ) ਰਣਨੀਤੀ ਲਾਗੂ ਕੀਤੀ ਗਈ ਹੈ ਅਤੇ ਸੁਰੱਖਿਅਤ ਜਣੇਪਾ ਹੋਣ ਤੱਕ ਵਿਅਕਤੀਗਤ ਐੱਚਆਰਪੀ ਟ੍ਰੈਕਿੰਗ ਕੀਤੀ ਜਾਂਦੀ ਹੈ। ਇਸ ਦੇ ਲਈ ਚਿੰਨ੍ਹਤ ਉੱਚ ਜੋਖਮ ਵਾਲੀਆਂ ਗਰਭਵਤੀ ਮਹਿਲਾਵਆਂ ਨੂੰ ਵਿੱਤੀ ਪ੍ਰੋਤਸਾਹਨ ਦਿੱਤਾ ਜਾਂਦਾ ਹੈ ਅਤੇ ਪੀਐੱਮਐੱਸਐੱਮਏ ਵਿਜ਼ਿਟ ਦੇ ਇਲਾਵਾ ਵਾਧੂ 3 ਵਿਜ਼ਿਟ ਦੇ ਲਈ ਆਸ਼ਾ ਵਰਕਰਸ ਨੂੰ ਉਨ੍ਹਾਂ ਦੇ ਨਾਲ ਭੇਜਿਆ ਜਾਂਦਾ ਹੈ। 21 ਮਾਰਚ 2025 ਤੱਕ ਇਸ ਯੋਜਨਾ ਦੇ ਤਹਿਤ 5.9 ਕਰੋੜ ਤੋਂ ਵੱਧ ਗਰਭਵਤੀ ਮਹਿਲਾਵਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ।
     
  6. ਲੇਬਰ ਰੂਮ ਗੁਣਵੱਤਾ ਸੁਧਾਰ ਪਹਿਲ (ਲਕਸ਼ਯ): ਵਰ੍ਹੇ 2017 ਵਿੱਚ ਸ਼ੁਰੂ ਕੀਤੇ ਗਏ ਟੀਚੇ ਦਾ ਉਦੇਸ਼ ਜਣੇਪੇ ਕਮਰੇ ਅਤੇ ਪ੍ਰਸੂਤੀ ਓਪਰੇਸ਼ਨ ਥਿਏਟਰ ਵਿੱਚ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਗਰਭਵਤੀ ਮਹਿਲਾਵਾਂ ਨੂੰ ਜਣੇਪੇ ਦੇ ਦੌਰਾਨ ਅਤੇ ਜਣੇਪੇ ਦੇ ਤੁਰੰਤ ਬਾਅਦ ਸਨਮਾਨਜਨਕ ਅਤੇ ਗੁਣਵੱਤਾਪੂਰਨ ਦੇਖਭਾਲ ਮਿਲੇ।
  7. ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਖੇਤਰਾਂ ਵਿੱਚ ਇਨ੍ਹਾਂ ਵਿਸ਼ਿਆਂ ਵਿੱਚ ਮਾਹਿਰਾਂ ਦੀ ਕਮੀ ਨੂੰ ਦੂਰ ਕਰਨ ਲਈ ਸੀ-ਸੈਕਸ਼ਨ (ਈਐੱਮਓਸੀ) ਕੌਸ਼ਲ ਸਮੇਤ ਅਨੱਸਥੀਸੀਆ (ਐੱਲਐੱਸਏਐੱਸ) ਅਤੇ ਜਣੇਪਾ ਦੇਖਭਾਲ ਵਿੱਚ ਐੱਮਬੀਬੀਐੱਸ ਡਾਕਟਰਾਂ ਦੇ ਲਈ ਸਮਰੱਥਾ ਨਿਰਮਾਣ ਕੀਤਾ ਜਾਂਦਾ ਹੈ।
  8. ਮਾਤ੍ਰ ਮੌਤ ਨਿਗਰਾਨੀ ਸਮੀਖਿਆ (ਐੱਮਡੀਐੱਸਆਰ) ਸੁਵਿਧਾਵਾਂ ਅਤੇ ਭਾਈਚਾਰਕ ਪੱਧੜ ਦੋਨਾਂ ‘ਤੇ ਲਾਗੂ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਉਚਿਤ ਪੱਧਰ ‘ਤੇ ਸੁਧਾਰਾਤਮਕ ਕਾਰਵਾਈ ਕਰਨਾ ਅਤੇ ਪ੍ਰਸੂਤੀ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।
  9. ਮਾਸਿਕ ਗ੍ਰਾਮ ਸਿਹਤ, ਸਵੱਛਤਾ ਅਤੇ ਪੋਸ਼ਣ ਦਿਵਸ (ਵੀਐੱਚਐੱਸਐੱਨਡੀ) ਪੋਸ਼ਣ ਸਮੇਤ ਮਾਤ੍ਰ ਅਤੇ ਸ਼ਿਸ਼ੂ ਦੇਖਭਾਲ ਦੇ ਪ੍ਰਾਵਧਾਨ ਲਈ ਇੱਕ ਪਹੁੰਚ (ਆਊਟਰੀਚ) ਗਤੀਵਿਧੀ ਹੈ।
  10. ਏਐੱਨਸੀ ਦੇ ਜਲਦੀ ਰਜਿਸਟ੍ਰੇਸ਼ਨ, ਨਿਯਮਿਤ ਏਐੱਨਸੀ, ਸੰਸਥਾਗਤ ਜਣੇਪਾ, ਪੋਸ਼ਣ ਅਤੇ ਗਰਭ ਅਵਸਥਾ ਦੌਰਾਨ ਦੇਖਭਾਲ ਆਦਿ ਲਈ ਨਿਯਮਿਤ ਆਈਈਸੀ/ਬੀਸੀਸੀ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ।

 

  1. ਗਰਭਵਤੀ ਮਹਿਲਾਵਾਂ ਨੂੰ ਖੁਰਾਕ, ਆਰਾਮ, ਗਰਭ ਅਵਸਥਾ ਦੇ ਖਤਰੇ ਦੇ ਸੰਕੇਤ, ਲਾਭ ਯੋਜਨਾਵਾਂ ਅਤੇ ਸੰਸਥਾਗਤ ਜਣੇਪੇ ਬਾਰੇ ਸਿੱਖਿਅਤ ਕਰਨ ਲਈ ਐੱਮਸੀਪੀ ਕਾਰਡ ਅਤੇ ਸੁਰੱਖਿਅਤ ਮਾਤ੍ਰਤਵ ਬੁੱਕਲੈਟ ਵੰਡੀ ਜਾਂਦੀਆਂ ਹਨ।
  2. ਪ੍ਰਜਨਨ ਅਤੇ ਬਾਲ ਸਿਹਤ (ਆਰਸੀਐੱਚ) ਪੋਰਟਲ ਗਰਭਵਤੀ ਮਹਿਲਾਵਾਂ ਅਤੇ ਨਵਜੰਮੇ ਬੱਚਿਆਂ ਲਈ ਨਾਮ-ਅਧਾਰਿਤ ਵੈੱਬ-ਸਕਸ਼ਮ ਟ੍ਰੈਕਿੰਗ ਪ੍ਰਣਾਲੀ ਹੈ, ਜੋ ਉਨ੍ਹਾਂ ਨੂੰ ਜਣੇਪੇ ਤੋਂ ਪਹਿਲਾਂ ਦੇਖਭਾਲ, ਸੰਸਥਾਗਤ ਜਣੇਪਾ ਅਤੇ ਜਣੇਪੇ ਤੋਂ ਬਾਅਦ ਦੇਖਭਾਲ ਸਮੇਤ ਨਿਯਮਿਤ ਅਤੇ ਪੂਰਨ ਸੇਵਾਵਾਂ ਦਾ ਨਿਰਵਿਘਨ ਲਾਭ ਯਕੀਨੀ ਬਣਾਉਂਦੀ ਹੈ।
  3. ਪੋਸ਼ਣ ਅਭਿਯਾਨ ਦੇ ਤਹਿਤ  ਅਨੀਮੀਆ ਮੁਕਤ ਭਾਰਤ (ਏਐੱਮਬੀ) ਰਣਨੀਤੀ ਦਾ ਉਦੇਸ਼ ਅਨੀਮੀਆ (ਖੂਨ ਦੀ ਕਮੀ) ਨਾਲ ਨਜਿੱਠਣ ਲਈ ਮੌਜੂਦਾ ਵਿਧੀ ਨੂੰ ਮਜ਼ਬੂਤ ਕਰਨਾ ਅਤੇ ਨਵੀਆਂ ਰਣਨੀਤੀਆਂ ਨੂੰ ਹੁਲਾਰਾ ਦੇਣਾ ਹੈ। ਇਸ ਵਿੱਚ ਸਕੂਲ ਜਾਣ ਵਾਲੇ ਕਿਸ਼ੋਰਾਂ ਅਤੇ ਗਰਭਵਤੀ ਮਹਿਲਾਵਾਂ ਵਿੱਚ ਅਨੀਮੀਆ ਦੀ ਜਾਂਚ ਅਤੇ ਇਲਾਜ, ਅਨੀਮੀਆ ਦੇ ਗੈਰ-ਪੋਸ਼ਣ ਸਬੰਧੀ ਕਾਰਨਾਂ ਦਾ ਸਮਾਧਾਨ ਤੇ ਇੱਕ ਵਿਆਪਕ ਸੰਚਾਰ ਰਣਨੀਤੀ ਸ਼ਾਮਲ ਹੈ।

 

 

 

ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਬਣਾਉਣਾ

ਮਾਤ੍ਰ ਮੌਤ ਦਰ ਨੂੰ ਘੱਟ ਕਰਨ ਲਈ ਸਿਹਤ ਸੇਵਾ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਨਾ ਇੱਕ ਪ੍ਰਮੁੱਖ ਰਣਨੀਤੀ ਹੈ। ਮੈਡੀਕਲ ਸੁਵਿਧਾਵਾਂ ਅਤੇ ਪਰਸੋਨਲ ਟ੍ਰੇਨਿੰਗ ਵਿੱਚ ਨਿਵੇਸ਼ ਨਾਲ ਮਾਤ੍ਰ ਸਿਹਤ ਸੇਵਾਵਾਂ ਦੀ ਗੁਣਵੱਤਾ ਵਧਦੀ ਹੈ। ਸਿਹਤ ਸੇਵਾ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਈ ਉਪਾਅ ਕੀਤੇ ਗਏ ਹਨ:

  1. ਹੈਲਥ ਕੇਅਰ ਪ੍ਰੋਵਾਈਡਰਸ ਦੀ ਟ੍ਰੇਨਿੰਗ, ਦਵਾਈਆਂ, ਉਪਕਰਣਾਂ ਦੀ ਸਪਲਾਈ, ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਆਦਿ ਰਾਹੀਂ ਵਿਆਪਕ ਗਰਭਪਾਤ ਦੇਖਭਾਲ (ਸੀਏਸੀ) ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾਂਦਾ ਹੈ।
  2. ਡਿਲਿਵਰੀ ਪੁਆਇੰਟਸ- ਵਿਆਪਕ ਆਰਐੱਮਐੱਨਸੀਏਐੱਚ+ ਐੱਨ ਸੇਵਾਵਾਂ ਦੇ ਪ੍ਰਾਵਧਾਨ ਲਈ ਬੁਨਿਆਦੀ ਢਾਂਚੇ, ਉਪਕਰਣ ਅਤੇ ਟ੍ਰੇਂਡ ਜਨ ਸ਼ਕਤੀ ਦੇ ਸੰਦਰਭ ਵਿੱਚ ‘ਡਿਲਿਵਰੀ ਪੁਆਇੰਟਸ’ ਨੂੰ ਮਜ਼ਬੂਤ ਕੀਤਾ ਗਿਆ ਹੈ।
  3. ਮੈਨਪਾਵਰ, ਬਲੱਡ ਸਟੋਰੇਜ ਯੂਨਿਟਾਂ, ਰੈਫਰਲ ਲਿੰਕੇਜ ਆਦਿ ਯਕੀਨੀ ਬਣਾ ਕੇ ਪਹਿਲੀ ਰੈਫਰਲ ਯੂਨਿਟਾਂ (ਐੱਫਆਰਯੂ) ਦਾ ਸੰਚਾਲਨ।
  4. ਮਾਤਾਵਾਂ ਅਤੇ ਬੱਚਿਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਦੇਖਭਾਲ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਉੱਚ ਕੇਸਲੋਡ ਸੁਵਿਧਾਵਾਂ ‘ਤੇ ਮਾਤ੍ਰ ਅਤੇ ਬਾਲ ਸਿਹਤ (ਐੱਮਸੀਐੱਚ) ਵਿੰਗ ਦੀ ਸਥਾਪਨਾ।
  5. ਜਟਿਲ ਗਰਭ ਧਾਰਨ ਨੂੰ ਸੰਭਾਲਣ ਲਈ ਦੇਸ਼ ਭਰ ਵਿੱਚ ਉੱਚ ਕੇਸ ਲੋਡ ਤੀਸਰੇ ਦੇਖਭਾਲ ਸੁਵਿਧਾਵਾਂ ਵਿੱਚ ਪ੍ਰਸੂਤੀ ਆਈਸੀਯੂ/ਐੱਚਡੀਯੂ ਦਾ ਸੰਚਾਲਨ।


 

ਮਾਤ੍ਰ ਸਿਹਤ ਸੰਭਾਲ ਵਿੱਚ ਸਫ਼ਲਤਾ ਦੀਆਂ ਕਹਾਣੀਆਂ ਅਤੇ ਇਨੋਵੇਸ਼ਨਸ

ਭਾਰਤ ਵਿੱਚ ਇਨੋਵੇਟਿਟ ਹੈਲਥ ਕੇਅਰ ਰਣਨੀਤੀਆਂ ਅਤੇ ਲਕਸ਼ਿਤ ਪ੍ਰਯਾਸਾਂ ਰਾਹੀਂ ਮਾਤ੍ਰ ਮੌਤ ਦਰ ਨੂੰ ਘੱਟ ਕਰਨ ਵਿੱਚ ਜ਼ਿਕਰਯੋਗ ਸਫ਼ਲਤਾ ਦੇਖੀ ਹੈ। ਸਫ਼ਲਤਾ ਦੀਆਂ ਇਹ ਕਹਾਣੀਆਂ ਹੋਰ ਖੇਤਰਾਂ ਲਈ ਅੱਗੇ ਦੀ ਪ੍ਰਗਤੀ ਅਤੇ ਪ੍ਰੇਰਣਾ ਦਾ ਆਦਰਸ਼ ਪੇਸ਼ ਕਰਦੀਆਂ ਹਨ। ਕਈ ਰਾਜਾਂ ਨੇ ਵਿਲੱਖਣ ਪਹਿਲ ਕੀਤੀ ਹੈ, ਜਿਸ ਨਾਲ ਮਾਤ੍ਰ ਮੌਤ ਦਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਮੱਧ ਪ੍ਰਦੇਸ਼ ਦਾ ‘ਦਸਤਕ ਅਭਿਯਾਨ’: ਇਹ ਇੱਕ ਸਮੁਦਾਇ-ਸੰਚਾਲਿਤ ਅਭਿਯਾਨ ਹੈ ਜੋ ਮਾਤ੍ਰ ਸਿਹਤ ਜੋਖਮਾਂ ਦਾ ਜਲਦੀ ਪਤਾ ਲਗਾਉਣ ਅਤੇ ਸਮੇਂ ‘ਤੇ ਮੈਡੀਕਲ ਵਿਵਸਥਾ ਯਕੀਨੀ ਬਣਾਉਣ ‘ਤੇ ਕੇਂਦ੍ਰਿਤ ਹੈ।
  • ਤਮਿਲ ਨਾਡੂ ਦਾ ਐਮਰਜੈਂਸੀ ਪ੍ਰਸੂਤੀ ਦੇਖਭਾਲ ਮਾਡਲ: ਇੱਕ ਮਜ਼ਬੂਤ ਰੈਫਰਲ ਪ੍ਰਣਾਲੀ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਸਮੇਂ ‘ਤੇ ਐਮਰਜੈਂਸੀ ਦੇਖਭਾਲ ਮਿਲੇ, ਜਿਸ ਨਾਲ ਮਾਤ੍ਰ ਜਟਿਲਤਾਵਾਂ ਨੂੰ ਘੱਟ ਕੀਤਾ ਜਾ ਸਕੇ।


 

ਸਫ਼ਲਤਾ ਦੀਆਂ ਇਨ੍ਹਾਂ ਕਹਾਣੀਆਂ ਨੂੰ ਅੱਗੇ ਵਧਾਉਂਦੇ ਹੋਏ ਅਤੇ ਇਨੋਵੇਟਿਵ ਪਹੁੰਚ ਅਪਣਾਉਂਦੇ ਹੋਏ ਭਾਰਤ ਮਾਤ੍ਰ ਮੌਤ ਦਰ ਵਿੱਚ ਹੋਰ ਕਮੀ ਲਿਆਉਣ ਅਤੇ ਸਾਰੀਆਂ ਮਹਿਲਾਵਾਂ ਲਈ ਸੁਰੱਖਿਅਤ ਗਰਭ ਧਾਰਨ ਯਕੀਨੀ ਬਣਾਉਣ ਦੇ ਸਹੀ ਰਾਹ ‘ਤੇ ਹੈ। ਮਾਤ੍ਰ ਮੌਤ ਦਰ ਨੂੰ ਹੋਰ ਘੱਟ ਕਰਨ ਲਈ ਭਾਰਤ ਨੂੰ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ, ਨੀਤੀਆਂ ਨੂੰ ਬਿਹਤਰ ਬਣਾਉਣਾ, ਗੁਣਵੱਤਾਪੂਰਨ ਮਾਤ੍ਰ ਸਿਹਤ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਨਾ ਜਾਰੀ ਰੱਖਣਾ ਹੋਵੇਗਾ।

 

 

ਸਿੱਟਾ

ਭਾਰਤ ਨੇ 2020 ਤੱਕ 100 ਤੋਂ ਹੇਠਾਂ ਐੱਮਐੱਮਆਰ ਦੇ ਰਾਸ਼ਟਰੀ ਸਿਹਤ ਨੀਤੀ (ਐੱਨਐੱਚਪੀ) ਟੀਚਾ ਨੂੰ ਸਫ਼ਲਤਾਪੂਰਵਕ ਪ੍ਰਾਪਤ ਕਰਦੇ ਹੋਏ ਮ੍ਰਾਤ ਮੌਤ ਦਰ ਨੂੰ ਘੱਟ ਕਰਨ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਹਾਲਾਂਕਿ, 2030 ਤੱਕ ਮਾਤ੍ਰ ਮੌਤ ਦਰ ਨੂੰ 70 ਤੋਂ ਹੇਠਾਂ ਲਿਆਉਣ ਦੇ ਟਿਕਾਊ ਵਿਕਾਸ ਟੀਚੇ ਤੱਕ ਪਹੁੰਚਣ ਲਈ ਨਿਰੰਤਰ ਪ੍ਰਯਾਸ ਕੀਤੇ ਜਾਣ ਦੀ ਜ਼ਰੂਰਤ ਹੈ।

ਦੇਸ਼ ਵਿੱਚ ਮ੍ਰਾਤ ਮੌਤ ਦਰ ਨੂੰ ਹੋਰ ਘੱਟ ਕਰਨ ਲਈ ਸਿਹਤ ਸੇਵਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਮਾਤ੍ਰ ਸਿਹਤ ਪ੍ਰੋਗਰਾਮਾਂ ਦਾ ਵਿਸਤਾਰ ਕਰਨਾ ਅਤੇ ਸਮਾਜਿਕ-ਆਰਥਿਕ ਰੁਕਾਵਟਾਂ ਨੂੰ ਦੂਰ ਕਰਨਾ ਮਹੱਤਵਪੂਰਨ ਹੋਵੇਗਾ।


 

ਸੰਦਰਭ:-

https://pmsma.mohfw.gov.in/

https://mohfw.gov.in/?q=hi/node/8491

https://tncea.dmrhs.tn.gov.in/program/CEmOC.pdf

https://censusindia.gov.in/nada/index.php/catalog/44379

https://pib.gov.in/PressReleasePage.aspx?PRID=1575157

https://sansad.in/getFile/annex/259/AU2341.pdf?source=pqars

https://mohfw.gov.in/sites/default/files/Final.pdf

https://prc.mohfw.gov.in/fileDownload?fileName=.pdf

See in PDF

***

ਸੰਤੋਸ਼ ਕੁਮਾਰ | ਸਰਲਾ ਮੀਨਾ | ਰਿਸ਼ਿਤਾ ਅਗਰਵਾਲ
 


(Release ID: 2115128) Visitor Counter : 6