ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਭਵਨ ਵਿੱਚ ‘ਪਰਪਲ ਫੈਸਟ’ (‘PURPLE FEST’) ਦਾ ਆਯੋਜਨ
Posted On:
21 MAR 2025 8:01PM by PIB Chandigarh
ਦਿੱਵਯਾਂਗਜਨਾਂ ਦੀ ਪ੍ਰਤਿਭਾ, ਉਪਲਬਧੀਆਂ ਅਤੇ ਆਕਾਂਖਿਆਵਾਂ ਦਾ ਉਤਸਵ ਮਨਾਉਣ ਦੇ ਲਈ ਅੱਜ (21 ਮਾਰਚ, 2025) ਅੰਮ੍ਰਿਤ ਉਦਯਾਨ (Amrit Udyan) ਵਿਖੇ ਇੱਕ ਦਿਨ ਦਾ ‘ਪਰਪਲ ਫੈਸਟ’(‘Purple Fest’) ਦਾ ਆਯੋਜਨ ਕੀਤਾ ਗਿਆ।
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਮਹੋਤਸਵ (ਫੈਸਟ-Fest) ਦਾ ਦੌਰਾ ਕੀਤਾ ਅਤੇ ਦਿੱਵਯਾਂਗਜਨਾਂ (Divyangjan) ਦੁਆਰਾ ਪ੍ਰਸਤੁਤ ਸੱਭਿਆਚਾਰਕ ਪ੍ਰਸਤੁਤੀਆਂ ਨੂੰ ਦੇਖਿਆ। ਆਪਣੀਆਂ ਸੰਖੇਪ ਟਿੱਪਣੀਆਂ ਵਿੱਚ, ਉਨ੍ਹਾਂ ਨੇ ਕਿਹਾ ਕਿ ਵੰਚਿਤ ਵਰਗ ਦੇ ਪ੍ਰਤੀ ਸੰਵੇਦਨਸ਼ੀਲਤਾ ਹੀ ਕਿਸੇ ਦੇਸ਼ ਜਾਂ ਸਮਾਜ ਦੀ ਪ੍ਰਤਿਸ਼ਠਾ ਨਿਰਧਾਰਿਤ ਕਰਦੀ ਹੈ। ਕਰੁਣਾ, ਸਮਾਵੇਸ਼ਤਾ ਅਤੇ ਸਦਭਾਵਨਾ ਸਾਡੀ ਸੰਸਕ੍ਰਿਤੀ ਅਤੇ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਰਹੀਆਂ ਹਨ। ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਿਕ ਨਿਆਂ, ਸਮਾਨਤਾ ਅਤੇ ਵਿਅਕਤੀ ਦੀ ਗਰਿਮਾ(dignity of the individual) ਦੀ ਬਾਤ ਕਹੀ ਗਈ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਸਰਕਾਰ ਸੁਗਮਯ ਭਾਰਤ ਅਭਿਆਨ (Sugamya Bharat Abhiyan) ਦੇ ਜ਼ਰੀਏ ਦਿੱਵਯਾਂਗਜਨਾਂ (divyangjan) ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਬਰਾਬਰ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਯਤਨਸ਼ੀਲ ਹੈ।
ਸੈਲਾਨੀਆਂ ਦੇ ਲਈ ਦਿਨ ਭਰ ਵਿਭਿੰਨ ਗਤੀਵਿਧੀਆਂ ਜਿਵੇਂ ਸਪੋਰਟਸ, ਡਿਜੀਟਲ ਸਮਾਵੇਸ਼ਨ ਅਤੇ ਉੱਦਮਤਾ ‘ਤੇ ਵਰਕਸ਼ਾਪਾਂ, ਐਬਿਲਿੰਪਿਕਸ (Abilympics), ਰਚਨਾਤਮਕ ਧੂਮ-ਧੜੱਕਾ (creative extravaganza) ਅਤੇ ਸੱਭਿਆਚਾਰਕ ਉਤਸਵ (cultural fest ) ਦਾ ਆਯੋਜਨ ਕੀਤਾ ਗਿਆ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਆਯੋਜਿਤ ‘ਪਰਪਲ ਫੈਸਟ’(‘Purple Fest’) ਦਾ ਉਦੇਸ਼ ਵਿਭਿੰਨ ਦਿੱਵਯਾਂਗਤਾਵਾਂ (ਅਸਮਰੱਥਤਾਵਾਂ- disabilities) ਅਤੇ ਲੋਕਾਂ ਦੇ ਜੀਵਨ ‘ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਜਾਗਰੂਕਤਾ ਵਧਾਉਣਾ ਅਤੇ ਸਮਾਜ ਵਿੱਚ ਦਿੱਵਯਾਂਗਜਨਾਂ ਦੀ ਸਮਝ, ਸਵੀਕ੍ਰਿਤੀ (acceptance) ਅਤੇ ਸਮਾਵੇਸ਼ ਨੂੰ ਹੁਲਾਰਾ ਦੇਣਾ ਹੈ।




***
ਐੱਮਜੇਪੀਐੱਸ/ਐੱਸਆਰ/ਬੀਐੱਮ
(Release ID: 2114226)
Visitor Counter : 10