ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੈਨ ਫਰਾਂਸਿਸਕੋ ਵਿੱਚ ਗੇਮ ਡਿਵੈਲਪਰਸ ਕਾਨਫਰੰਸ (ਜੀਡੀਸੀ) ਵਿੱਚ ਇੰਡੀਆ ਪਵੇਲੀਅਨ ਦੀ ਸ਼ੁਰੂਆਤ ਹੋਈ ਵੇਵਸ-ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਜੇਤੂ ਜੀਡੀਸੀ ਵਿੱਚ ਛਾਏ
Posted On:
20 MAR 2025 5:54PM by PIB Chandigarh
ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਆਯੋਜਿਤ ਸ਼ਾਨਦਾਰ ਗੇਮ ਡਿਵੈਲਪਰਸ ਕਾਨਫਰੰਸ (ਜੀਡੀਸੀ) ਵਿੱਚ ਇੰਡੀਅਨ ਪਵੇਲੀਅਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਸੈਨ ਫਰਾਂਸਿਸਕੋ ਵਿੱਚ ਕੌਂਸਲ ਜਨਰਲ ਆਫ ਇੰਡੀਆ, ਡਾ. ਕੇ. ਸ੍ਰੀਕਰ ਰੈੱਡੀ ਨੇ ਡਿਪਟੀ ਕੌਂਸਲ ਜਨਰਲ , ਸ਼੍ਰੀ ਰਾਕੇਸ਼ ਅਦਾਲਖਾ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਐੱਨਐੱਫਡੀਸੀ ਦੇ ਹੈੱਡ ਆਫ ਦ ਡਿਜੀਟਲ ਗ੍ਰੋਥ ਸ਼੍ਰੀ ਤਨਮਯ ਸ਼ੰਕਰ ਦੀ ਮੌਜੂਦਗੀ ਵਿੱਚ ਪਵੇਲੀਅਨ ਦਾ ਉਦਘਾਟਨ ਕੀਤਾ।
17 ਤੋਂ 21 ਮਾਰਚ 2025, ਤੱਕ ਆਯੋਜਿਤ ਹੋਣ ਵਾਲੇ ਗੇਮ ਡਿਵੈਲਪਰਸ ਕਾਨਫਰੰਸ (ਜੀਡੀਸੀ) ਗੈਮ ਡਿਵੈਲਪਰਸ ਅਤੇ ਉਦਯੋਗ ਦੇ ਪੇਸ਼ੇਵਰਾਂ ਲਈ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਨਾਲੋਂ ਪ੍ਰਭਾਵਸ਼ਾਲੀ ਇਵੈਂਟ ਹੈ, ਜਿਸ ਵਿੱਚ ਗੇਮ ਡਿਜ਼ਾਈਨ ਟੈਕਨੋਲੋਜੀ ਅਤੇ ਬਿਜ਼ਨੈਸ ਟ੍ਰੈਂਡਸ ‘ਤੇ ਵਿਆਖਿਆ, ਪੈਨਲ ਅਤੇ ਪ੍ਰਦਰਸ਼ਨੀਆਂ ਸ਼ਾਮਲ ਹਨ।
ਵੇਵਸ ਨੂੰ ਉਤਸ਼ਾਹਿਤ ਕਰਨਾ : ਭਾਰਤ ਦਾ ਮੁੱਖ ਐਮਐਂਡਈ ਸਮਿਟ
ਇੰਡੀਆ ਪਵੇਲੀਅਨ ਦਾ ਮੁੱਖ ਉਦੇਸ਼ ਆਉਣ ਵਾਲੇ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਨੂੰ ਉਤਸ਼ਾਹਿਤ ਕਰਨਾ ਹੈ, ਜੋ 1 ਤੋਂ 4 ਮਈ 2025 ਤੱਕ ਮੁੰਬਈ ਵਿੱਚ ਆਯੋਜਿਤ ਹੋਣ ਵਾਲਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐਮਆਈਬੀ) ਦੁਆਰਾ ਆਯੋਜਿਤ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (NFDC), ਵੱਲੋਂ ਸੰਚਾਲਿਤ, ਵੇਵਸ ਗਲੋਬਲ ਮੀਡੀਆ ਐਂਡ ਐਂਟਰਟੇਨਮੈਂਟ (M&E) ਉਦਯੋਗ ਦਾ ਧਿਆਨ ਭਾਰਤ ਵੱਲ ਖਿੱਚਣ ਦੇ ਉਦੇਸ਼ ਨਾਲ ਇੱਕ ਪ੍ਰਮੁੱਖ ਮੰਚ ਬਣਨ ਲਈ ਤਿਆਰ ਹੈ। ਇਹ ਟ੍ਰੇਡ, ਇਨੋਵੇਸ਼ਨ ਅਤੇ ਸੀਮਾ ਪਾਰ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ, ਜਿਸ ਨਾਲ ਭਾਰਤ ਦੁਨੀਆ ਦੇ ਕੰਟੈਂਟ ਹੱਬ ਵਜੋਂ ਸਥਾਪਿਤ ਹੋਵੇਗਾ।
ਭਾਰਤ ਦੀ ਗੇਮਿੰਗ ਉਦੱਮਤਾ ਨੂੰ ਉਜਾਗਰ ਕਰਨਾ
ਜੀਡੀਸੀ ਵਿਖੇ ਇੰਡੀਆ ਪਵੇਲੀਅਨ ਵਿੱਚ ਅਤਿ-ਆਧੁਨਿਕ ਪ੍ਰਦਰਸ਼ਕ ਅਤੇ ਇਨੋਵੇਸ਼ਨ ਸ਼ਾਮਲ ਹਨ, ਜੋ ਭਾਰਤ ਦੇ ਤੇਜ਼ੀ ਨਾਲ ਵਿਕਸਿਤ ਹੋ ਰਹੇ ਗੇਮਿੰਗ ਉਦਯੋਗ ਨੂੰ ਉਜਾਗਰ ਕਰਦੇ ਹਨ। ਇਸ ਪੈਵੇਲੀਅਨ ਵਿੱਚ ਦੇਸ਼ ਦੀਆਂ ਕੁਝ ਪ੍ਰਮੁੱਖ ਗੇਮ ਡਿਵੈਲਪਮੈਂਟ ਕੰਪਨੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਨਜ਼ਾਰਾ ਟੈਕਨੋਲੋਜੀਜ਼ ਅਤੇ ਵਿਨਜ਼ੋ ਸ਼ਾਮਲ ਹਨ, ਨਾਲ ਹੀ ਆਈਜੀਡੀਸੀ 2024 ਅਵਾਰਡ ਜੇਤੂਆਂ - ਵਾਲਾ ਇੰਟਰਐਕਟਿਵ, ਬਰੂਡ ਗੇਮਜ਼, ਜ਼ਿਗਮਾ ਗੇਮਜ਼, ਅਤੇ ਸਿੰਗੂਲਰ ਸਕੀਮ-ਜੋ ਗੇਮ ਡਿਵੈਲਪਮੈਂਟ ਵਿੱਚ ਆਪਣੀ ਰਚਨਾਤਮਕਤਾ ਅਤੇ ਉੱਦਮਤਾ ਲਈ ਪ੍ਰਸਿੱਧ ਹਨ।
ਇਸ ਤੋਂ ਇਲਾਵਾ, ਪਵੇਲੀਅਨ ਵਿੱਚ ਭਾਰਤ ਟੈਕ ਟ੍ਰਾਇੰਫ ਸੀਜ਼ਨ 3 ਦੇ ਚੈਂਪੀਅਨਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜੋ ਕਿ ਵੇਵਸ ਦੇ ਹਿੱਸੇ ਵਜੋਂ ਕ੍ਰਿਏਟ ਇਨ ਇੰਡੀਆ ਚੈਲੇਂਜ ਅਧੀਨ ਇੱਕ ਚੁਣੌਤੀ ਹੈ।
-
ਯੂਡੀਜ਼ ਸੌਲਿਊਸ਼ਨਸ
-
ਬ੍ਰਾਹਮਣ ਸਟੂਡੀਓ
-
ਗੌਡਸਪੀਡ ਗੇਮਿੰਗ
-
ਸੈਕਿੰਡ ਕਵੈਸਟ
-
ਓਵਰ ਦ ਮੂਨ ਸਟੂਡੀਓ
-
ਗੇਮ2ਮੇਕਰ
-
ਪੈਰਿਯਾਹ ਇੰਟਰਐਕਟਿਵ
-
ਲਿਸਟੋ
-
ਮਿਕਸਰ
-
ਲਿਟਲ ਗੁਰੂ
-
ਮੋਨੋ ਟਸਕ ਸਟੂਡੀਓ
-
ਗੇਮਈਓਨ
-
ਫਨਸਟੌਪ
-
ਆਬ੍ਰਾਕਾਡਾਬਰਾ
ਇੰਡੀਆ ਪਵੇਲੀਅਨ ਸਹਿਯੋਗ ਲਈ ਇੱਕ ਰਣਨੀਤਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ, ਜੋ ਭਾਰਤੀ ਗੇਮਿੰਗ ਕੰਪਨੀਆਂ ਨੂੰ ਗਲੋਬਲ ਡਿਵੈਲਪਰਸ, ਪ੍ਰਕਾਸ਼ਕਾਂ ਅਤੇ ਨਿਵੇਸ਼ਕਾਂ ਨਾਲ ਜੋੜਦਾ ਹੈ। ਸਹਿ-ਉਤਪਾਦਨ, ਟੈਕਨੋਲੋਜੀ ਭਾਈਵਾਲੀ ਅਤੇ ਸਮੱਗਰੀ ਵੰਡ 'ਤੇ ਸੰਵਾਦ ਦੀ ਸਹੂਲਤ ਪ੍ਰਦਾਨ ਕਰਕੇ, ਇਹ ਪਵੇਲੀਅਨ ਗਲੋਬਲ ਗੇਮਿੰਗ ਮਾਰਕੀਟ ਵਿੱਚ ਭਾਰਤੀ ਸਟੂਡੀਓ ਲਈ ਨਵੇਂ ਵਿਕਾਸ ਦੇ ਮੌਕਿਆਂ ਨੂੰ ਖੋਲ੍ਹਣ ਵਿੱਚ ਮਦਦ ਕਰੇਗਾ।
ਐੱਨਐੱਫਡੀਸੀ ਬਾਰੇ
ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ ਇੱਕ ਕੇਂਦਰੀ ਏਜੰਸੀ ਹੈ ਜੋ ਦੇਸ਼ ਵਿੱਚ ਚੰਗੇ ਸਿਨੇਮਾ ਅੰਦੋਲਨ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਕੀਤੀ ਗਈ ਹੈ। ਫਿਲਮਾਰਟ, ਕਾਨਸ ਫਿਲਮ ਫੈਸਟੀਵਲ ਅਤੇ ਬਰਲਿਨਲੇ ਵਰਗੇ ਪ੍ਰਮੁੱਖ ਅੰਤਰਰਾਸ਼ਟਰੀ ਸਮਾਗਮਾਂ ਵਿੱਚ ਆਪਣੀ ਭਾਗੀਦਾਰੀ ਰਾਹੀਂ, ਐੱਨਐੱਫਡੀਸੀ ਭਾਰਤੀ ਸਮੱਗਰੀ ਨਿਰਮਾਤਾਵਾਂ ਲਈ ਸਹਿ-ਨਿਰਮਾਣ, ਮਾਰਕੀਟ ਪਹੁੰਚ ਅਤੇ ਵੰਡ ਦੇ ਮੌਕਿਆਂ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਵੇਵਸ ਦੇ ਬਾਰੇ
ਮੀਡੀਆ ਅਤੇ ਮਨੋਰੰਜਨ (M&E) ਖੇਤਰ ਲਈ ਇੱਕ ਪ੍ਰਮੁੱਖ ਪ੍ਰੋਗਰਾਮ, ਪਹਿਲਾ ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ), ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਇਨਵੈਸਟਰ, ਕ੍ਰਿਏਟਰ, ਜਾਂ ਇਨੋਵੇਟਰ ਹੋਵੋ, ਸਮਿਟ M&E ਲੈਂਡਸਕੇਪ ਨਾਲ ਜੁੜਨ, ਸਹਿਯੋਗ ਕਰਨ, ਨਵੀਨਤਾ ਕਰਨ ਅਤੇ ਯੋਗਦਾਨ ਕਰਨ ਲਈ ਅੰਤਿਮ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਰਚਨਾਤਕਮ ਤਾਕਤ ਨੂੰ ਵਧਾਉਣ ਲਈ ਤਿਆਰ ਹੈ, ਜੋ ਸਮੱਗਰੀ ਸਿਰਜਣਾ, ਬੌਧਿਕ ਸੰਪਤੀ ਅਤੇ ਤਕਨੀਕੀ ਨਵੀਨਤਾ ਲਈ ਇੱਕ ਹੱਬ ਵਜੋਂ ਆਪਣੀ ਸਥਿਤੀ ਨੂੰ ਵਧਾਉਂਦਾ ਹੈ। ਫੋਕਸ ਵਿੱਚ ਉਦਯੋਗ ਅਤੇ ਖੇਤਰ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜ਼ਿਕ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਟੀ (ਵੀਆਰ), ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਜਵਾਬ ਇੱਥੇ ਦੇਖੋ
ਆਓ, ਸਾਡੇ ਨਾਲ ਅੱਗੇ ਵਧੋ! ਵੇਵਸ ਦੇ ਲਈ ਹੁਣੇ ਰਜਿਸਟਰ ਕਰੋ (ਜਲਦੀ ਆ ਰਿਹਾ ਹੈ!)
***********
ਪੀਆਈਬੀ ਟੀਮ ਵੇਵਸ 2025 | ਧਨਲਕਸ਼ਮੀ/ ਪ੍ਰੀਤੀ ਮਲੰਦਕਰ | 074
(Release ID: 2113729)
Visitor Counter : 17