ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਓਟੀਟੀ ਭਾਰਤ ਵਿੱਚ ਡੀਐੱਫਬੀ-ਪੋਕਲ ਸੈਮੀਫਾਈਨਲ ਅਤੇ ਗ੍ਰੈਂਡ ਫਿਨਾਲੇ ਦਾ ਸਿੱਧਾ ਪ੍ਰਸਾਰਣ ਕਰੇਗਾ, ਜਿਸ ਨਾਲ ਪ੍ਰਸ਼ੰਸਕਾਂ ਨੂੰ ਵਿਸ਼ਵ ਪੱਧਰੀ ਫੁੱਟਬਾਲ ਮੈਚ ਦੇਖਣ ਦਾ ਮੌਕਾ ਮਿਲੇਗਾ


ਵੇਵਸ ਓਟੀਟੀ ਨੇ ਭਾਰਤੀ ਖੇਡ ਪ੍ਰਸ਼ੰਸਕਾਂ ਲਈ ਵਿਸ਼ੇਸ਼ ਮੁਕਾਬਲਾ ਸ਼ੁਰੂ ਕੀਤਾ: ਡੀਐੱਫਬੀ-ਪੋਕਲ ਫਾਈਨਲ ਲਈ ਜਰਮਨੀ ਦੀ ਯਾਤਰਾ ਕਰਨ ਦਾ ਮੌਕਾ ਜਿੱਤੋ

ਭਾਰਤ-ਜਰਮਨੀ ਫੁੱਟਬਾਲ ਸਾਂਝੇਦਾਰੀ ਮਜ਼ਬੂਤ ​​ਹੋਈ: ਡੀਐੱਫਬੀ ਅਤੇ ਪ੍ਰਸਾਰ ਭਾਰਤੀ ਦਰਮਿਆਨ ਸਮਝੌਤਾ, ਜਿਸ ਨਾਲ 20 ਨੌਜਵਾਨ ਭਾਰਤੀ ਫੁੱਟਬਾਲ ਖਿਡਾਰੀ ਜਰਮਨੀ ਵਿੱਚ ਟ੍ਰੇਨਿੰਗ ਲੈ ਸਕਣਗੇ

Posted On: 19 MAR 2025 7:01PM by PIB Chandigarh

ਭਾਰਤ ਵਿੱਚ ਫੁੱਟਬਾਲ ਪ੍ਰੇਮੀਆਂ ਲਈ ਬਹੁਤ ਹੀ ਦਿਲਚਸਪ ਖ਼ਬਰ ਹੈ। ਵੇਵਸ  ਓਟੀਟੀ -ਡੀਐੱਫਬੀ-ਪੋਕਲ ਨਾਲ ਸਾਂਝੇਦਾਰੀ ਵਿੱਚ-2 ਅਤੇ 3 ਅਪ੍ਰੈਲ ਨੂੰ ਸੈਮੀਫਾਈਨਲ ਮੈਚਾਂ ਦਾ ਸਿੱਧਾ ਪ੍ਰਸਾਰਣ ਕਰੇਗਾ। ਇਸ ਤੋਂ ਬਾਅਦ, ਇਸ ਦਾ ਗ੍ਰੈਂਡ ਫਿਨਾਲੇ ਵੀ 24 ਮਈ, 2025 ਨੂੰ ਇਸ ਪਲੈਟਫਾਰਮ 'ਤੇ ਪ੍ਰਸਾਰਿਤ ਹੋਵੇਗਾ। ਭਾਰਤ ਅਤੇ ਜਰਮਨੀ ਦਰਮਿਆਨ ਫੁੱਟਬਾਲ ਦੀ ਖੇਡ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਲਈ, ਪ੍ਰਸਾਰ ਭਾਰਤੀ ਅਤੇ ਡੀਐੱਫਬੀ ਨੇ ਭਾਰਤ ਵਿੱਚ ਹੋਰ ਫੁੱਟਬਾਲ ਪ੍ਰਸਾਰਣ ਸਮੱਗਰੀ ਲਿਆਉਣ ਅਤੇ ਇੱਕ ਅੰਡਰ-ਸੈਵਨਟੀਨ (17) ਟੈਲੇਂਟ ਹੰਟ ਟੂਰਨਾਮੈਂਟ ਸ਼ੁਰੂ ਕਰਨ ਸਬੰਧੀ ਮੁੱਖ ਸਮਝੌਤਿਆਂ 'ਤੇ ਹਸਤਾਖਰ ਕੀਤੇ ਹਨ ਜਿਸ ਵਿੱਚ 20 ਨੌਜਵਾਨ ਭਾਰਤੀ ਖਿਡਾਰੀਆਂ ਨੂੰ ਜਰਮਨੀ ਵਿੱਚ ਟ੍ਰੇਨਿੰਗ ਲੈਣ ਦਾ ਮੌਕਾ ਮਿਲੇਗਾ।

 

ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦ੍ਵਿਵੇਦੀ ਨੇ ਕਿਹਾ, ਕਿ ਡੀਐੱਫਬੀ ਨਾਲ ਇਹ ਸਹਿਯੋਗ ਭਾਰਤੀ ਦਰਸ਼ਕਾਂ ਨੂੰ ਉੱਚ ਪੱਧਰੀ ਫੁੱਟਬਾਲ ਦੇਖਣ ਦਾ ਮੌਕਾ ਪ੍ਰਦਾਨ ਕਰੇਗਾ ਅਤੇ ਸਾਡੇ ਨੌਜਵਾਨ ਫੁੱਟਬਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਜਾਣ ਦਾ ਮੌਕਾ ਵੀ ਪ੍ਰਦਾਨ ਕਰੇਗਾ। ਜ਼ਮੀਨੀ ਪੱਧਰ 'ਤੇ ਉੱਚ-ਗੁਣਵੱਤਾ ਵਾਲੀ ਪ੍ਰਸਾਰਣ ਸਮੱਗਰੀ ਨੂੰ ਏਕੀਕ੍ਰਿਤ ਕਰਕੇ, ਅਸੀਂ ਦੇਸ਼ ਵਿੱਚ ਇੱਕ ਮਜ਼ਬੂਤ ਫੁੱਟਬਾਲ ਸੱਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਆਪਣੇ ਨੌਜਵਾਨਾਂ ਨੂੰ ਇੱਕ ਵਿਲੱਖਣ ਵਿਸ਼ਵਵਿਆਪੀ ਮੌਕਾ ਪ੍ਰਦਾਨ ਕਰ ਰਹੇ ਹਾਂ।

ਡੀਐੱਫਬੀ ਜੀਐੱਮਬੀਐੱਚ ਐਂਡ ਕੰਪਨੀ ਕੇਜੀ ਦੇ ਮੈਨੇਜਿੰਗ ਡਾਇਰੈਕਟਰ ਡਾ. ਹੋਲਗਰ ਬਲਾਸਕ (Dr. Holger Blask) ਨੇ ਕਿਹਾ ਕਿ ਪ੍ਰਸਾਰ ਭਾਰਤੀ ਨਾਲ ਇਸ ਸ਼ਾਨਦਾਰ ਸਹਿਯੋਗ 'ਤੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਤਸ਼ਾਹਿਤ ਹਨਇਹ ਵੇਵਸ ਅਤੇ ਡੀਡੀ ਸਪੋਰਟਸ ਰਾਹੀਂ ਡੀਐੱਫਬੀ-ਪੋਕਲ ਨੂੰ ਉਨ੍ਹਾਂ ਦੀ ਫ੍ਰੀ-ਟੂ-ਏਅਰ ਪਹੁੰਚ ਰਾਹੀਂ ਪ੍ਰਸਿੱਧ ਕਰਨ ਲਈ ਡੀਐਫਬੀ ਰਣਨੀਤੀ ਦਾ ਅਧਾਰ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਵਾਸਤਵਿਕ ਉਤਸ਼ਾਹੀ ਕਿਰਦਾਰ ਅਤੇ ਡੇਵਿਡ ਬਨਾਮ ਗੋਲਿਯਤ ਦੇ ਕਈ ਰੋਮਾਂਚਕ ਪਲਾਂ ਦੇ ਨਾਲ, ਡੀਐੱਫਬੀ-ਪੋਕਲ ਭਾਰਤੀ ਫੁੱਟਬਾਲ ਪ੍ਰਸ਼ੰਸਕਾਂ ਲਈ ਬਿਲਕੁਲ ਉਚਿਤ ਹੈ।

 

ਭਾਰਤ-ਜਰਮਨੀ ਫੁੱਟਬਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਇੱਕ ਇਤਿਹਾਸਕ ਕਦਮ ਵਿੱਚ, ਡੀਐੱਫਬੀ ਅਤੇ ਪ੍ਰਸਾਰ ਭਾਰਤੀ ਦਰਮਿਆ ਲੈਟਰ ਆਫ ਐਕਸਚੇਂਜ 'ਤੇ ਵੀ ਹਸਤਾਖਰ ਕੀਤੇ ਗਏ। ਇਹ ਭਾਰਤੀ ਦਰਸ਼ਕਾਂ ਲਈ ਵਿਸ਼ਵ ਪੱਧਰੀ ਫੁੱਟਬਾਲ ਸਮੱਗਰੀ ਲਿਆਏਗਾ। ਇਹ ਸਹਿਯੋਗ ਭਾਰਤ ਵਿੱਚ ਇੱਕ ਦੇਸ਼-ਵਿਆਪੀ ਅੰਡਰ-ਸੈਵਨਟੀਨ (17) ਪ੍ਰਤਿਭਾ ਖੋਜ ਟੂਰਨਾਮੈਂਟ ਲਈ ਵੀ ਰਾਹ ਪੱਧਰਾ ਕਰੇਗਾ, ਜਿੱਥੇ 20 ਹੋਣਹਾਰ ਨੌਜਵਾਨ ਖਿਡਾਰੀਆਂ ਨੂੰ ਜਰਮਨੀ ਵਿੱਚ ਵਿਸ਼ੇਸ਼ ਟ੍ਰੇਨਿੰਗ ਲਈ ਚੁਣਿਆ ਜਾਵੇਗਾ। ਇਸ ਨੂੰ ਡੀਐੱਫਬੀ ਅਤੇ ਇਸ ਦੇ ਭਾਗੀਦਾਰ ਬ੍ਰਾਂਡ ਨੈਕਸਟ ਦੁਆਰਾ ਸੰਚਾਲਿਤ ਕੀਤਾ ਜਾਵੇਗਾ।

ਉਤਸ਼ਾਹ ਨੂੰ ਹੋਰ ਵਧਾਉਂਦੇ ਹੋਏ, ਇੱਕ ਵਿਸ਼ੇਸ਼ ਮੁਕਾਬਲਾ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਦੋ ਖੁਸ਼ਕਿਸਮਤ ਭਾਰਤੀ ਖੇਡ ਪ੍ਰਸ਼ੰਸਕਾਂ ਨੂੰ ਬਰਲਿਨ ਵਿੱਚ ਡੀਐੱਫਬੀ-ਪੋਕਲ ਫਾਈਨਲ ਦੇਖਣ ਲਈ ਜਰਮਨੀ ਦੀ ਯਾਤਰਾ ਕਰਨ ਦਾ ਮੌਕਾ ਮਿਲੇਗਾ। ਭਾਗੀਦਾਰਾਂ ਨੂੰ ਵੇਵਸ  ਓਟੀਟੀ ਐਪ ਡਾਊਨਲੋਡ ਕਰਨੀ ਹੋਵੇਗੀ, ਡੀਐੱਫਬੀ-ਪੋਕਲ ਸੈਮੀਫਾਈਨਲ ਮੈਚ ਜ਼ਰੂਰ ਦੇਖਣਾ ਹੋਵੇਗਾ ਅਤੇ ਸਧਾਰਣ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਜੇਤੂਆਂ ਦਾ ਐਲਾਨ ਆਖਰੀ ਸੈਮੀਫਾਈਨਲ ਮੈਚ ਦੌਰਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜਰਮਨੀ ਵਿੱਚ ਰੋਮਾਂਚਕ ਫਾਈਨਲ ਨੂੰ ਲਾਈਵ ਦੇਖਣ ਦਾ ਮੌਕਾ ਮਿਲੇਗਾ।

 

ਫੁੱਟਬਾਲ ਸਿੱਖਿਆ ਅਤੇ ਆਊਟਰੀਚ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਵੇਵਸ  ਓਟੀਟੀ ਇੱਕ ਡੀਐੱਫਬੀ-ਪੋਕਲ ਟਿਊਟੋਰਿਅਲ ਸੀਰੀਜ਼ ਵੀ ਆਯੋਜਿਤ ਕਰੇਗਾ, ਜੋ ਦਰਸ਼ਕਾਂ ਨੂੰ ਜਰਮਨੀ ਦੇ ਵੱਕਾਰੀ ਨੌਕਆਊਟ ਟੂਰਨਾਮੈਂਟ ਬਾਰੇ ਆਪਣੀ ਸਮਝ ਨੂੰ ਹੋਰ ਡੂੰਘਾ ਕਰਨ ਲਈ ਇਤਿਹਾਸਕ ਸੂਝ, ਵਿੰਟੇਜ਼ ਫੁਟੇਜ ਅਤੇ ਮਾਹਿਰ ਵਿਸ਼ਲੇਸ਼ਣ ਪ੍ਰਦਾਨ ਕਰੇਗਾ।

ਡੀਐਫਬੀ-ਪੋਕਲ ਬਾਰੇ

ਡੀਐੱਫਬੀ-ਪੋਕਲ (Deutscher Football-Bund Pokal) ਜਰਮਨੀ ਦਾ ਪ੍ਰਮੁੱਖ ਘਰੇਲੂ ਫੁੱਟਬਾਲ ਕੱਪ ਮੁਕਾਬਲਾ ਹੈ, ਜੋ ਜਰਮਨ ਫੁੱਟਬਾਲ ਐਸੋਸੀਏਸ਼ਨ (ਡੀਐੱਫਬੀ) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।

 

*****

ਧਰਮੇਂਦਰ ਤਿਵਾਰੀ/ਨਵੀਨ ਸ੍ਰੀਜਿਤ


(Release ID: 2113522) Visitor Counter : 15