ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਰਾਮਨਾਥ ਗੋਇਨਕਾ ਉਤਕ੍ਰਿਸ਼ਟ ਪੱਤਰਕਾਰੀ ਪੁਰਸਕਾਰ ਪ੍ਰਦਾਨ ਕੀਤੇ


ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੁਨੀਆ ਵਿੱਚ ਉਥਲ-ਪੁਥਲ ਮਚਾ ਰਿਹਾ ਹੈ, ਲੇਕਿਨ ਸਮਾਨ-ਅਨੁਭੂਤੀ ਹੀ ਇੱਕਮਾਤਰ ਅਜਿਹਾ ਤੱਤ ਹੈ, ਜੋ ਪੱਤਰਕਾਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਨੂੰ ਹਰਾਉਣ ਵਿੱਚ ਮਦਦ ਕਰ ਸਕਦਾ ਹੈ: ਰਾਸ਼ਟਰਪਤੀ ਮੁਰਮੂ

Posted On: 19 MAR 2025 7:53PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (19 ਮਾਰਚ, 2025) ਨਵੀਂ ਦਿੱਲੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ 19ਵੇਂ ਰਾਮਨਾਥ ਗੋਇਨਕਾ ਉਤਕ੍ਰਿਸ਼ਟ ਪੱਤਰਕਾਰੀ ਪੁਰਸਕਾਰ ਪ੍ਰਦਾਨ ਕੀਤੇ।

ਇਸ ਅਵਸਰ ‘ਤੇ, ਰਾਸ਼ਟਰਪਤੀ ਨੇ ਕਿਹਾ ਕਿ ਲੋਕਤੰਤਰ ਦੇ ਲਈ ਸੁਤੰਤਰ ਅਤੇ ਨਿਰਪੱਖ ਪੱਤਰਕਾਰੀ ਦੇ ਮਹੱਤਵ ਨੂੰ ਘੱਟ ਕਰਕੇ ਨਹੀਂ ਆਂਕਿਆ ਜਾ ਸਕਦਾ। ਜੇਕਰ ਨਾਗਰਿਕਾਂ ਨੂੰ ਅੱਛੀ ਤਰ੍ਹਾਂ ਜਾਣਕਾਰੀ ਨਹੀਂ ਮਿਲੇਗੀ, ਤਾਂ ਲੋਕਤੰਤਰੀ ਪ੍ਰਕਿਰਿਆਵਾਂ ਆਪਣਾ ਅਰਥ ਗੁਆ ਦੇਣਗੀਆਂ।

ਰਾਸ਼ਟਰਪਤੀ ਨੇ ਕਿਹਾ ਕਿ ਖ਼ਬਰਾਂ ਦੇ ਕਾਰੋਬਾਰ ਦੇ ਲਈ ਵਿਚਾਰਾਂ ਨਾਲ ਭਰਿਆ ਇੱਕ ਸੰਪੰਨ ਨਿਊਜ਼ਰੂਮ ਜ਼ਰੂਰੀ ਹੈ। ਉਨ੍ਹਾਂ ਨੇ ਖ਼ਬਰਾਂ ਦੀ ਗੁਣਵੱਤਾ ਅਤੇ ਸਟੀਕਤਾ ਸੁਨਿਸ਼ਚਿਤ ਕਰਨ ਦੇ ਲਈ ਇੱਕ ਰਿਸਰਚ ਵਿੰਗ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਦੀ ਆਤਮਾ, ਯਾਨੀ ਸਮਾਚਾਰ ਸੰਕਲਨ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੀਡੀਆ ਸੰਗਠਨਾਂ ਨੂੰ ਜ਼ਮੀਨੀ ਪੱਧਰ ‘ਤੇ ਰਿਪੋਰਟਿੰਗ ਦੇ ਸੱਭਿਆਚਾਰ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਧਿਕ ਸੰਸਾਧਨ ਸਮਰਪਿਤ ਕਰਨ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਪਹਿਲੇ, ਅਖ਼ਬਾਰ ਅਤੇ ਪੱਤ੍ਰਿਕਾਵਾਂ ਕੁਆਲਿਟੀ ਰਿਪੋਰਟਿੰਗ ਅਤੇ ਵਿਸ਼ਲੇਸ਼ਣ ਦੀ ਪ੍ਰਸਤੁਤੀ ਦਾ ਪ੍ਰਯਾਸ ਕਰਦੇ ਸਨ ਅਤੇ ਪਾਠਕ ਉਨ੍ਹਾਂ ਦੀਆਂ ਕਾਪੀਆਂ ਖਰੀਦਦੇ ਸਨ। ਉਚਿਤ ਸੰਖਿਆ ਵਿੱਚ ਪਾਠਕਾਂ ਦਾ ਮਤਲਬ ਵਿਗਿਆਪਨ ਦੇਣ ਵਾਲਿਆਂ ਦੇ ਲਈ ਇੱਕ ਅੱਛਾ ਮੰਚ ਹੁੰਦਾ ਸੀ, ਜੋ ਲਾਗਤਾਂ ਵਿੱਚ ਕਮੀ ਲਿਆਉਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਹਾਲ ਦੇ ਦਹਾਕਿਆਂ ਵਿੱਚ, ਹਾਲਾਂਕਿ, ਇਸ ਮਾਡਲ ਦੀ ਜਗ੍ਹਾ ‘ਤੇ ਕਈ ਹਾਇਬ੍ਰਿਡ ਮਾਡਲ ਆ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਨੂੰ ਪੱਤਰਕਾਰੀ ਦੀ ਕੁਆਲਿਟੀ ‘ਤੇ ਉਨ੍ਹਾਂ ਦੇ ਪ੍ਰਭਾਵ ਨਾਲ ਮਾਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਧਨ-ਪ੍ਰਾਪਤੀ ਦੇ ਸਿਰਫ਼ ਸੀਮਿਤ ਸਰੋਤ ਹਨ, ਜੋ ਰਾਜ ਜਾਂ ਕਾਰਪੋਰੇਟ ਸੰਸਥਾਵਾਂ ਜਾਂ ਪਾਠਕ ਹੋ ਸਕਦੇ ਹਨ। ਪਹਿਲੇ ਦੋ ਦੇ ਆਪਣੇ ਫਾਇਦੇ ਅਤੇ ਸੀਮਾਵਾਂ ਹਨ, ਜਦਕਿ ਪਾਠਕ ਨੂੰ ਕੇਂਦਰ ਵਿੱਚ ਰੱਖਣ ਦਾ ਤੀਸਰਾ ਵਿਕਲਪ ਸਭ ਤੋਂ ਬਿਹਤਰ ਵਿਕਲਪ ਹੈ। ਇਸ ਦੀ ਕੇਵਲ ਇੱਕ ਸੀਮਾ ਹੈ; ਉਸ ਮਾਡਲ ਨੂੰ ਬਣਾਈ ਰੱਖਣਾ ਮੁਸ਼ਕਿਲ ਹੁੰਦਾ ਹੈ।

ਕੰਟੈਂਟ ਕ੍ਰਿਏਸ਼ਨ ਦੇ ਮੁੱਦੇ ‘ਤੇ, ਰਾਸ਼ਟਰਪਤੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਅਸੀਂ ਜਲਦੀ ਹੀ ਉਸ ਪੜਾਅ ਵਿੱਚ ਪਹੁੰਚ ਜਾਵਾਂਗੇ, ਜਿੱਥੇ ਖ਼ਤਰਨਾਕ ਸਮੱਗਰੀ ਨੂੰ ਹਟਾ ਦਿੱਤਾ ਜਾਵੇਗਾ ਅਤੇ ਤਥਾਕਥਿਤ ਪੋਸਟ-ਟਰੁੱਥ ਫੈਸ਼ਨ ਤੋਂ ਬਾਹਰ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਸ ਲਕਸ਼ ਦੇ ਲਈ ਤਕਨੀਕੀ ਉਪਕਰਣਾਂ ਦਾ ਭੀ ਉਪਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਇਨ੍ਹਾਂ ਨੁਕਸਾਨਾਂ ਬਾਰੇ ਸਿੱਖਿਅਤ ਕਰਨ ਦੇ ਲਈ ਸਰਗਰਮ ਮੁਹਿੰਮਾਂ ਦੇ ਨਾਲ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਡੀਪ ਫੇਕਸ (deep fakes) ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਦੁਰਵਰਤੋਂ ਦੇ ਖ਼ਤਰੇ ਸਾਨੂੰ ਖ਼ਬਰਾਂ ਦੇ ਇਸ ਮਹੱਤਵਪੂਰਨ ਪਹਿਲੂ ਬਾਰੇ ਸਾਰੇ ਨਾਗਰਿਕਾਂ ਨੂੰ ਸੰਵੇਦਨਸ਼ੀਲ ਬਣਾਉਣ ਲਈ ਮਜਬੂਰ ਕਰਦੇ ਹਨ। ਵਿਸ਼ੇਸ਼ ਤੌਰ ‘ਤੇ ਯੁਵਾ ਪੀੜ੍ਹੀ ਨੂੰ ਨਿਊਜ਼ ਰਿਪੋਰਟ ਜਾਂ ਵਿਸ਼ਲੇਸ਼ਣ ਦੇ ਕਿਸੇ ਭੀ ਰੂਪ ਵਿੱਚ ਪੱਖਪਾਤ ਅਤੇ ਏਜੰਡਾ ਦੀ ਪਹਿਚਾਣ ਕਰਨ ਲਈ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਦੁਨੀਆ ਵਿੱਚ ਉਥਲ-ਪੁਥਲ ਮਚਾ ਰਿਹਾ ਹੈ, ਪੱਤਰਕਾਰੀ ਸਹਿਤ ਕਈ ਖੇਤਰਾਂ ਵਿੱਚ ਨਵੇਂ ਅਵਸਰਾਂ ਦੇ ਨਾਲ-ਨਾਲ ਨਵੀਆਂ ਚੁਣੌਤੀਆਂ ਭੀ ਪੈਦਾ ਕਰ ਰਿਹਾ ਹੈ। ਮਸ਼ੀਨਾਂ ਨੇ ਪਹਿਲੇ ਤੋਂ ਹੀ ਰਿਪੋਰਟਾਂ ਨੂੰ ਸੰਕਲਿਤ ਅਤੇ ਸੰਪਾਦਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਵਿੱਚ ਜੋ ਕਮੀ ਹੈ ਉਹ ਹੈ ਸਮਾਨ-ਅਨੁਭੂਤੀ, ਜੋ ਪੱਤਰਕਾਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸ (ਏਆਈ)  ਨੂੰ ਹਰਾਉਣ ਵਿੱਚ ਮਦਦ ਕਰਨ ਵਾਲਾ ਇੱਕ ਤੱਤ ਹੋਵੇਗਾ। ਮਾਨਵੀ ਕਦਰਾਂ-ਕੀਮਤਾਂ ‘ਤੇ ਅਧਾਰਿਤ ਪੱਤਰਕਾਰੀ ਕਦੇ ਲੁਪਤ ਹੋਣ ਵਾਲੀ ਨਹੀਂ ਹੈ।  

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -

 

***

ਐੱਮਜੇਪੀਐੱਸ/ਐੱਸਆਰ


(Release ID: 2113247) Visitor Counter : 8