ਸੂਚਨਾ ਤੇ ਪ੍ਰਸਾਰਣ ਮੰਤਰਾਲਾ
WAVEX 2025: ਮੀਡੀਆ ਅਤੇ ਮਨੋਰੰਜਨ ਸਟਾਰਟਅੱਪਸ ਲਈ ਇੱਕ ਗੇਮ-ਚੇਂਜਰ
ਸਟਾਰਟਅੱਪਸ WAVEX 2025 ਵਿਖੇ ਉੱਦਮ ਪੂੰਜੀਪਤੀਆਂ/ਏਂਜਲ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਪੇਸ਼ ਕਰਨਗੇ
WAVEX 2025 ਸਟਾਰਟਅੱਪਸ ਲਈ ਨਿਵੇਸ਼ ਅਤੇ ਅਵਸਰ ਨੂੰ ਸੁਰੱਖਿਅਤ ਕਰਨ ਲਈ ਦੁਆਰ ਖੋਲ੍ਹਦਾ ਹੈ
Posted On:
18 MAR 2025 6:11PM
|
Location:
PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੇ WAVEX2025 ਦੀ ਸ਼ੁਰੂਆਤ ਕੀਤੀ ਹੈ, ਜੋ ਕਿ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਟਾਰਟਅੱਪਸ ਨੂੰ ਫੰਡਿੰਗ ਅਤੇ ਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਪ੍ਰਮੁੱਖ ਪਹਿਲ ਹੈ। ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (ਆਈਏਐੱਮਏਆਈ) ਦੇ ਸਹਿਯੋਗ ਨਾਲ ਆਯੋਜਿਤ ਵੇਵਐਕਸ (WAVEX) 2025, 01 ਮਈ ਤੋਂ 04 ਮਈ, 2025 ਤੱਕ ਮੁੰਬਈ ਵਿੱਚ ਹੋਣ ਵਾਲੇ ਵਰਲਡ ਆਡੀਓ-ਵਿਜ਼ੁਅਲ ਐਂਟਰਟੇਨਮੈਂਟ ਸਮਿਟ (WAVES) ਦੇ ਹਿੱਸੇ ਵਜੋਂ, ਜਿਓ ਵਰਲਡ ਕਨਵੈਨਸ਼ਨ ਸੈਂਟਰ, ਮੁੰਬਈ ਵਿਖੇ ਆਯੋਜਿਤ ਕੀਤਾ ਜਾਵੇਗਾ।
ਵੇਵੈਕਸ (WAVEX) 2025 ਭਾਰਤੀ ਸਟਾਰਟਅੱਪਸ ਦੇ ਲਈ ਇਸ ਪਰਿਵਰਤਨ ਦੀ ਅਗਵਾਈ ਕਰਨ ਲਈ ਉਤਪ੍ਰੇਰਕ ਵਜੋਂ ਕੰਮ ਕਰੇਗਾ ਅਤੇ ਇਹ ਯਕੀਨੀ ਕਰੇਗਾ ਕਿ ਉਨ੍ਹਾਂ ਨੂੰ ਆਪਣੇ ਕਾਰੋਬਾਰਾਂ ਨੂੰ ਵਧਾਉਣ ਲਈ ਉਚਿਤ ਮੌਕੇ ਅਤੇ ਨਿਵੇਸ਼ ਪ੍ਰਾਪਤ ਹੋਵੇ। ਸਟਾਰਟਅੱਪਸ ਨੂੰ ਸਮਰਪਿਤ ਸੈਸ਼ਨਾਂ ਵਿੱਚ ਉੱਦਮ ਪੂੰਜੀਪਤੀਆਂ ਅਤੇ ਸੈਲੀਬ੍ਰਿਟੀ ਐਂਜਲ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ ਅਤੇ ਵਿਆਪਕ ਰਾਸ਼ਟਰੀ ਟੈਲੀਵਿਜ਼ਨ ਕਵਰੇਜ਼ ਰਾਹੀਂ ਵਧੇਰੇ ਪਹੁੰਚ ਵੀ ਯਕੀਨੀ ਹੋਵੇਗੀ।
WAVEX 2025 ਗੇਮਿੰਗ, ਐਨੀਮੇਸ਼ਨ, ਐਕਸਟੈਂਡਿਡ ਰਿਐਲਿਟੀ (ਐਕਸਆਰ), ਮੈਟਾਵਰਸ, ਜੈਨਰੇਟਿਵ ਏਆਈ, ਅਤੇ ਅਗਲੀ ਪੀੜ੍ਹੀ ਦੇ ਕੰਟੈਂਟ ਪਲੈਟਫਾਰਮਾਂ 'ਤੇ ਕੇਂਦ੍ਰਿਤ ਹੈ। ਫੰਡਿੰਗ ਤੋਂ ਇਲਾਵਾ, ਇਹ ਪ੍ਰੋਗਰਾਮ ਮਾਰਗਦਰਸ਼ਨ, ਨਿਵੇਸ਼ਕ ਨੈੱਟਵਰਕਿੰਗ, ਅਤੇ ਪ੍ਰਮੁੱਖ ਮੀਡੀਆ ਅਤੇ ਟੈਕਨੋਲੋਜੀ ਕੰਪਨੀਆਂ ਨਾਲ ਸਹਿਯੋਗ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ। ਇਸ ਸਮਾਗਮ ਵਿੱਚ ਉੱਦਮੀਆਂ, ਉੱਦਮ ਪੂੰਜੀਪਤੀਆਂ, ਏਂਜਲ ਨਿਵੇਸ਼ਕਾਂ ਅਤੇ ਉਦਯੋਗ ਜਗਤ ਦੇ ਆਗੂਆਂ ਨੂੰ ਇਕੱਠਾ ਕਰੇਗਾ। ਇਹ ਤਜ਼ਰਬਾ ਨਾ ਸਿਰਫ਼ ਡਾਇਰੈਕਟ ਫੰਡਿੰਗ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ, ਸਗੋਂ ਵਿਆਪਕ ਵਪਾਰ ਅਤੇ ਸਹਿਯੋਗ ਦੇ ਮੌਕੇ ਵੀ ਪੈਦਾ ਕਰੇਗਾ। ਮਨੋਰੰਜਨ ਅਤੇ ਟੈਕਨੋਲੋਜੀ ਦਾ ਮਿਸ਼ਰਣ ਕੰਟੈਂਟ ਦੇ ਨਿਰਮਾਣ, ਵੰਡਣ ਅਤੇ ਖਪਤ ਕਰਨ ਦੇ ਤਰੀਕੇ ਨੂੰ ਬਦਲ ਰਿਹਾ ਹੈ।
WAVEX 2025 ਵਿੱਚ ਇਨਵੈਸਟਮੈਂਟ ਪਿਚਿੰਗ ਸੈਸ਼ਨਾਂ ਦੇ ਦੋ ਤਰੀਕੇ ਹੋਣਗੇ। ਇੱਕ ਸੈਸ਼ਨ ਵਿੱਚ, ਸਟਾਰਟਅੱਪ ਉੱਦਮ ਪੂੰਜੀਪਤੀਆਂ ਅਤੇ ਏਂਜਲ ਨਿਵੇਸ਼ਕਾਂ ਦੇ ਲਈ ਤਿਆਰੀ ਕਰਨਗੇ, ਜਦਕਿ ਦੂਜੇ ਸੈਸ਼ਨ ਵਿੱਚ, ਚੁਣੇ ਹੋਏ ਸਟਾਰਟਅੱਪਸ ਆਪਣੇ ਵਿਚਾਰ ਸੈਲੀਬ੍ਰਿਟੀ ਏਂਜਲ ਨਿਵੇਸ਼ਕਾਂ ਦੇ ਸਾਹਮਣੇ ਪੇਸ਼ ਕਰਨਗੇ। ਇਸ ਪ੍ਰੋਗਰਾਮ ਨੂੰ ਰਾਸ਼ਟਰੀ ਟੈਲੀਵਿਜ਼ਨ ‘ਤੇ ਵਿਆਪਕ ਤੌਰ ‘ਤੇ ਕਵਰ ਕੀਤਾ ਜਾਵੇਗਾ, ਜਿਸ ਨਾਲ ਹਿੱਸਾ ਲੈਣ ਵਾਲੇ ਸਟਾਰਟਅੱਪਸ ਦੇ ਲਈ ਵਿਆਪਕ ਪਹੁੰਚ ਅਤੇ ਵਧੇਰੇ ਨਿਵੇਸ਼ ਦੇ ਮੌਕੇ ਯਕੀਨੀ ਹੋਣਗੇ।
WAVEX 2025 ਦੇ ਲਈ ਐਪਲੀਕੇਸ਼ਨਾਂ ਹੁਣ ਖੁੱਲ੍ਹੀਆਂ ਹਨ ਅਤੇ ਇਹ ਸਮਾਗਮ ਇੱਕ ਮਲਟੀ –ਸਟੇਜ ਸਲੈਕਸ਼ਨ ਪ੍ਰੋਸੈੱਸ ਦੀ ਪਾਲਣਾ ਕਰੇਗਾ, ਜਿਸ ਦੀ ਸਮਾਪਤੀ ਇੱਕ ਹਾਈ ਸਟੇਕ ਵਾਲੇ ਟੈਲੀਵਿਜ਼ਨ ਫਾਈਨਲ ਵਿੱਚ ਹੋਵੇਗਾ, ਜਿੱਥੇ ਸਭ ਤੋਂ ਆਸ਼ਾਜਨਕ ਸਟਾਰਟਅੱਪ ਸਿੱਧੇ ਟੌਪ ਸੈਲੀਬ੍ਰਿਟੀ ਏਂਜਲ ਨਿਵੇਸ਼ਕਾਂ ਅਤੇ ਵੀਸੀਜ਼ ਦੇ ਸਾਹਮਣੇ ਪੇਸ਼ ਕਰਨਗੇ। ਚੁਣੇ ਹੋਏ ਸਟਾਰਟਅੱਪਸ ਨੂੰ ਉਦਯੋਗ ਮਾਹਿਰਾਂ, ਨਿਵੇਸ਼ਕ ਨੈੱਟਵਰਕਿੰਗ ਮੌਕਿਆਂ ਅਤੇ ਪ੍ਰਮੁੱਖ ਮੀਡੀਆ ਅਤੇ ਟੈਕਨੋਲੋਜੀ ਕੰਪਨੀਆਂ ਦੇ ਨਾਲ ਸੰਭਾਵਿਤ ਸਹਿਯੋਗ ਵਾਲੇ ਢਾਂਚਾਗਤ ਸਲਾਹਕਾਰ ਪ੍ਰੋਗਰਾਮ ਤੋਂ ਲਾਭ ਮਿਲ ਸਕਦਾ ਹੈ।
ਵੇਵਐਕਸ (WAVEX) ਦਾ ਉਦੇਸ਼ ਮੀਡੀਆ-ਟੇਕ ਉੱਦਮਤਾ ਦੇ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ, ਏਆਈ ਸੰਚਾਲਿਤ ਕੰਟੈਂਟ, ਡਿਜੀਟਲ ਮੀਡੀਆ ਅਤੇ ਉੱਭਰਦੀਆਂ ਮਨੋਰੰਜਨ ਟੈਕਨੋਲੋਜੀਆਂ ਵਿੱਚ ਇਨੋਵੇਸ਼ਨ ਦੀ ਵਰਤੋਂ ਕਰਨਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਵੇਵਸ ਦੇ ਨੋਡਲ ਅਧਿਕਾਰੀ ਨੇ ਦੱਸਿਆ ਕਿ ਇਹ ਪਹਿਲ ਭਾਰਤ ਨੂੰ ਮੀਡੀਆ-ਟੈੱਕ ਇਨੋਵੇਸ਼ਨ ਵਿੱਚ ਮੋਹਰੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਰਣਨੀਤਕ ਕਦਮ ਹੈ।
ਭਾਰਤ ਡਿਜੀਟਲ ਕੰਟੈਂਟ ਅਤੇ ਟੈਕਨੋਲੋਜੀ ਵਿੱਚ ਆਲਮੀ ਆਗੂਆਂ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕਰ ਰਿਹਾ ਹੈ, ਇਸ ਲਈ ਵੇਵਐਕਸ (WAVEX) 2025 ਸਟਾਰਟਅੱਪਸ ਲਈ ਉਦਯੋਗ ਵਿੱਚ ਖੁਦ ਨੂੰ ਸਥਾਪਿਤ ਕਰਨ ਲਈ ਇੱਕ ਪਰਿਵਰਤਨਕਾਰੀ ਮੌਕੇ ਪੇਸ਼ ਕਰਦਾ ਹੈ। ਰਾਸ਼ਟਰੀ ਪੱਧਰ ‘ਤੇ ਪਛਾਣ, ਫੰਡਿੰਗ ਅਤੇ ਟੌਪ ਮਾਰਗਦਰਸ਼ਨ ਦੀ ਭਾਲ ਕਰਨ ਵਾਲੇ ਉੱਦਮੀ ਹੁਣ https://wavex.wavesbazaar.com/ ‘ਤੇ ਅਪਲਾਈ ਕਰ ਸਕਦੇ ਹਨ।
ਵੇਵਸ ਬਾਰੇ
ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਖੇਤਰ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਣ ਵਾਲਾ ਪਹਿਲਾ ਵਰਲਡ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸਮਿਟ (ਵੇਵਸ) ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।
ਭਾਵੇਂ ਤੁਸੀਂ ਉਦਯੋਗ ਦੇ ਪੇਸ਼ੇਵਰ ਹੋ, ਨਿਵੇਸ਼ਕ ਹੋ, ਨਿਰਮਾਤਾ ਹੋ ਜਾਂ ਇਨੋਵੇਟਰ ਹੋ, ਇਹ ਸਮਿਟ ਮੀਡੀਆ ਅਤੇ ਮਨੋਰੰਜਨ ਖੇਤਰ ਨਾਲ ਜੁੜਨ, ਸਹਿਯੋਗ ਕਰਨ, ਇਨੋਵੇਸ਼ਨ ਕਰਨ ਅਤੇ ਯੋਗਦਾਨ ਦੇਣ ਲਈ ਸਰਵੋਤਮ ਆਲਮੀ ਮੰਚ ਪ੍ਰਦਾਨ ਕਰਦਾ ਹੈ।
ਵੇਵਸ ਭਾਰਤ ਦੀ ਕ੍ਰਿਏਟਿਵ ਸ਼ਕਤੀ ਨੂੰ ਵਧਾਉਣ ਲਈ ਤਿਆਰ ਹੈ, ਜਿਸ ਨਾਲ ਇਸ ਦੀ ਸਥਿਤੀ ਕੰਟੈਂਟ ਕ੍ਰਿਏਸ਼ਨ, ਬੌਧਿਕ ਸੰਪਦਾ ਅਤੇ ਟੈਕਨੋਲੋਜੀਕਲ ਇਨੋਵੇਸ਼ਨ ਦੇ ਕੇਂਦਰ ਵਜੋਂ ਮਜ਼ਬੂਤ ਹੋਵੇਗੀ। ਫੋਕਸ ਵਿੱਚ ਆਉਣ ਵਾਲੇ ਉਦਯੋਗ ਅਤੇ ਖੇਤਰ ਵਿੱਚ: ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਐਂਡ ਮਿਊਜ਼ਿਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐਕਸਟੈਂਡਿਡ ਰਿਐਲਿਟੀ (ਐਕਸਆਰ) ਸ਼ਾਮਲ ਹਨ।
ਕੀ ਤੁਹਾਡੇ ਕੋਈ ਸਵਾਲ ਹਨ? ਉਨ੍ਹਾਂ ਦੇ ਜਵਾਬ ਇੱਥੇ ਦੇਖੋ! here
ਆਓ, ਸਾਡੇ ਨਾਲ ਇਹ ਸ਼ਾਨਦਾਰ ਯਾਤਰਾ ਕਰੋ! ਵੇਵਸ ਦੇ ਲਈ ਹੁਣੇ ਰਜਿਸਟ੍ਰੇਸ਼ਨ ਕਰੋ (ਜਲਦੀ ਹੀ ਆ ਰਿਹਾ ਹੈ!)
*********
ਪੀਆਈਬੀ ਟੀਮ ਵੇਵਸ 2005| ਧਨਲਕਸ਼ਮੀ/ ਪ੍ਰੀਤੀ ਮਲੰਦਕਰ | 071
Release ID:
(Release ID: 2112929)
| Visitor Counter:
37