ਕਾਰਪੋਰੇਟ ਮਾਮਲੇ ਮੰਤਰਾਲਾ
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਐਪ ਸ਼ੁਰੂ ਕੀਤੀ
ਪੀਐੱਮ ਇੰਟਰਨਸ਼ਿਪ ਯੋਜਨਾ ਵਿੱਚ ਕਲਾਸ ਵਿੱਚ ਸਿੱਖਣ ਅਤੇ ਉਦਯੋਗ ਦੀਆਂ ਉਮੀਦਾਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੀ ਸਮਰੱਥਾ ਹੈ- ਵਿੱਤ ਮੰਤਰੀ
Posted On:
17 MAR 2025 8:18PM by PIB Chandigarh
ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਾਰਪੋਰੇਟ ਮਾਮਲੇ ਰਾਜ ਮੰਤਰੀ ਅਤੇ ਰੋਡ ਅਤੇ ਟ੍ਰਾਂਸਪੋਰਟ ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਦੀ ਮੌਜੂਦਗੀ ਵਿੱਚ 17 ਮਾਰਚ ਨੂੰ ਸੰਸਦ ਭਵਨ, ਨਵੀਂ ਦਿੱਲੀ ਦੇ ਸਮਨਵਯ ਹਾਲ ਨੰਬਰ 5 ਵਿਖੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ ਇੱਕ ਸਮਰਪਿਤ ਮੋਬਾਈਲ ਐਪ ਸ਼ੁਰੂ ਕੀਤੀ।

ਐਪ ਵਿੱਚ ਹੇਠਾਂ ਲਿਖਿਆਂ ਵਿਸ਼ੇਸ਼ਤਾਵਾਂ ਹਨ:
-
ਸਾਫ਼ ਡਿਜ਼ਾਈਨ ਅਤੇ ਸਹਿਜ ਨੈਵੀਗੇਸ਼ਨ ਦੇ ਨਾਲ ਸਹਿਜ ਇੰਟਰਫੇਸ
-
ਆਧਾਰ ਫੇਸ ਪ੍ਰਮਾਣੀਕਰਣ ਦੇ ਜ਼ਰੀਏ ਅਸਾਨ ਰਜਿਸਟ੍ਰੇਸ਼ਨ
-
ਸਰਲ ਨੈਵੀਗੇਸ਼ਨ-ਯੋਗ ਉਮੀਦਵਾਰ ਸਥਾਨ ਦੇ ਅਧਾਰ ‘ਤੇ ਅਵਸਰਾਂ ਦੀ ਛਟਾਈ ਕਰ ਸਕਦੇ ਹਨ।
-
ਨਿਜੀ ਡੈਸ਼ਬੋਰਡ
-
ਇੱਕ ਸਮਰਪਿਤ ਸਹਾਇਤਾ ਟੀਮ ਤੱਕ ਪਹੁੰਚ
-
ਉਮੀਦਵਾਰਾਂ ਨੂੰ ਨਵੇਂ ਅਪਡੇਟ ਤੋਂ ਜਾਣੂ ਰੱਖਣ ਲਈ ਰੀਅਲ ਟਾਈਮ ਅਲਰਟ

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਰੋਜ਼ਗਾਰ, ਕੌਸ਼ਲ ਅਤੇ ਅਵਸਰਾਂ ਨੂੰ ਹੁਲਾਰਾ ਦੇਣ ਲਈ ਪੰਜ ਯੋਜਨਾਵਾਂ ਦਾ ਪੈਕੇਜ ਪੇਸ਼ ਕਰਨ ਵਿੱਚ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀਐੱਮ ਇੰਟਰਨਸ਼ਿਪ ਯੋਜਨਾ ਵਿੱਚ ਕਲਾਸ ਵਿੱਚ ਸਿੱਖਣ ਅਤੇ ਉਦਯੋਗ ਦੀਆਂ ਅਪੇਖਿਆਵਾਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੀ ਸਮਰੱਥਾ ਹੈ, ਜਿਸ ਨਾਲ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਵਧੇਗੀ। ਉਨ੍ਹਾਂ ਨੇ ਉਦਯੋਗ ਨੂੰ ਇਸ ਯੋਜਨਾ ਵਿੱਚ ਸਰਗਰਮ ਤੌਰ ‘ਤੇ ਸ਼ਾਮਲ ਹੋਣ ਦੀ ਤਾਕੀਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਭਾਗੀਦਾਰੀ ਦੇਸ਼ ਵਿੱਚ ਕੁਸ਼ਲ ਕਾਰਜਬਲ ਨੂੰ ਹੁਲਾਰਾ ਦਿੰਦੇ ਹੋਏ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਵੇਗੀ।
ਰਾਜ ਮੰਤਰੀ ਸ਼੍ਰੀ ਹਰਸ਼ ਮਲਹੋਤਰਾ ਨੇ ਕਿਹਾ ਕਿ ਪੀਐੱਮਆਈਐੱਸ ਐਪ ਦੀ ਸ਼ੁਰੂਆਤ ਨਾਲ ਨੌਜਵਾਨਾਂ ਦੇ ਲਈ ਇੰਟਰਨਸ਼ਿਪ ਦੇ ਅਵਸਰਾਂ ਤੱਕ ਪਹੁੰਚ ਵਿੱਚ ਕਾਫੀ ਵਾਧਾ ਹੋਵੇਗਾ। ਪੀਐੱਮਆਈਐੱਸ ਐਪਲੀਕੇਸ਼ਨ ਦੇ ਨਾਲ ਉਪਯੋਗਕਰਤਾ ਹਾਲ ਹੀ ਵਿੱਚ ਕਾਰਪੋਰੇਟ ਮਾਮਲੇ ਮੰਤਰਾਲੇ (ਐੱਮਸੀਏ) ਦੁਆਰਾ ਐਲਾਨੇ ਗਏ ਰੈਫਰਲ ਪ੍ਰੋਗਰਾਮ ਦਾ ਵੀ ਪਤਾ ਲਗਾ ਸਕਦੇ ਹਨ। ਰੈਫਰਲ ਪ੍ਰੋਗਰਾਮ ਰਜਿਸਟਰਡ ਨੌਜਵਾਨਾਂ ਨੂੰ ਯੋਜਨਾ ਦੇ ਲਈ ਹੋਰ ਯੋਗ ਉਮੀਦਵਾਰਾਂ ਨੂੰ ਰੈਫਰ ਕਰਨ ਅਤੇ ਪੁਰਸਕਾਰ ਜਿੱਤਣ ਵਿੱਚ ਸਮਰੱਥ ਬਣਾਏਗਾ। ਪੀਐੱਮ ਇੰਟਰਨਸ਼ਿਪ ਪੋਰਟਲ (ਵੈੱਬ ਬ੍ਰਾਊਜ਼ਰ) ‘ਤੇ ਰਜਿਸਟਰਡ ਯੁਵਾ ਵੀ ਇਸ ਰੈਫਰਲ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ।

ਬਜਟ 2024-25 ਵਿੱਚ ਐਲਾਨੀ ਗਈ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ (ਪੀਐੱਮਆਈਐੱਸ ਯੋਜਨਾ) ਦਾ ਟੀਚਾ ਪੰਜ ਵਰ੍ਹਿਆਂ ਵਿੱਚ ਟੌਪ 500 ਕੰਪਨੀਆਂ ਵਿੱਚ ਇੱਕ ਕਰੋੜ ਨੌਜਵਾਨਾਂ ਨੂੰ ਇੰਟਰਨਸ਼ਿਪ ਦੇ ਅਵਸਰ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੀ ਸ਼ੁਰੂਆਤ ਦੇ ਰੂਪ ਵਿੱਚ ਨੌਜਵਾਨਾਂ ਨੂੰ 1.25 ਲੱਖ ਇੰਟਰਨਸ਼ਿਪ ਅਵਸਰ ਪ੍ਰਦਾਨ ਕਰਨ ਦੇ ਟੀਚੇ ਦੇ ਨਾਲ ਪਾਇਲਟ ਪ੍ਰੋਜੈਕਟ ਵਿੱਤੀ ਵਰ੍ਹੇ 2024-25 ਦੇ ਲਈ 03.10.2024 ਨੂੰ ਲਾਂਚ ਕੀਤਾ ਗਿਆ ਸੀ। ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ:
-
ਭਾਰਤ ਦੀਆਂ ਟੌਪ ਕੰਪਨੀਆਂ ਵਿੱਚ 12 ਮਹੀਨਿਆਂ ਦੀ ਪੇਡ ਇੰਟਰਨਸ਼ਿਪ।
-
ਇਹ ਯੋਜਨਾ ਨੌਜਵਾਨਾਂ ਨੂੰ ਕਾਰੋਬਾਰਾਂ ਜਾਂ ਸੰਗਠਨਾਂ ਵਿੱਚ (ਘੱਟ ਤੋਂ ਘੱਟ ਛੇ ਮਹੀਨੇ) ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਅਤੇ ਅਨੁਭਵ ਅਤੇ ਕੌਸ਼ਲ ਹਾਸਲ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ ਜੋ ਅਕਾਦਮਿਕ ਸਿੱਖਣ ਅਤੇ ਉਦਯੋਗ ਦੀਆਂ ਜ਼ਰੂਰਤਾਂ ਦਰਮਿਆਨ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਉਨ੍ਹਾਂ ਦੀ ਰੋਜ਼ਗਾਰ ਸਮੱਰਥਾ ਨੂੰ ਵਧਾਉਣ ਵਿੱਚ ਸਹਾਇਤਾ ਕਰਦੀ ਹੈ।
-
ਇਹ ਯੋਜਨਾ 21 ਤੋਂ 24 ਸਾਲ ਦੀ ਉਮਰ ਦੇ ਵਿਅਕਤੀਆਂ ਨੂੰ ਟਾਰਗੈਟ ਕਰਦੀ ਹੈ ਜੋ ਵਰਤਮਾਨ ਵਿੱਚ ਕਿਸੇ ਵੀ ਪੂਰੇ ਸਮੇਂ ਦੇ ਅਕਾਦਮਿਕ ਪ੍ਰੋਗਰਾਮ ਵਿੱਚ ਦਾਖਲ ਨਹੀਂ ਹੈ ਜਾਂ ਪੂਰੇ ਸਮੇਂ ਦੇ ਰੋਜ਼ਗਾਰ ਵਿੱਚ ਨਹੀਂ ਹਨ, ਉਨ੍ਹਾਂ ਨੂੰ ਆਪਣੇ ਕਰੀਅਰ ਨੂੰ ਸ਼ੁਰੂ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦੀ ਹੈ। ਹਰੇਕ ਇੰਟਰਨ ਨੂੰ 5,000 ਰੁਪਏ ਦੀ ਮਹੀਨਾਵਾਰ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜਿਸ ਦੇ ਤਹਿਤ 6000 ਰੁਪਏ ਦੀ ਇਕਮੁਸ਼ਤ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।
ਪਾਇਲਟ ਪ੍ਰੋਜੈਕਟ ਦੇ ਪਹਿਲੇ ਪੜਾਅ (ਅਕਤੂਬਰ-ਦਸੰਬਰ 2024) ਵਿੱਚ 25 ਖੇਤਰਾਂ ਵਿੱਚ ਲਗਭਗ 280 ਕੰਪਨੀਆਂ ਦੁਆਰਾ ਲਗਭਗ 745 ਜ਼ਿਲ੍ਹਿਆਂ ਵਿੱਚ 1.27 ਲੱਖ ਤੋਂ ਵੱਧ ਅਵਸਰ ਪੋਸਟ ਕੀਤੇ ਗਏ। ਉਮੀਦਵਾਰਾਂ ਨੂੰ 82,000 ਤੋਂ ਵੱਧ ਆਫਰ ਦਿੱਤੇ ਗਏ।
ਪਾਇਲਟ ਪ੍ਰੋਜੈਕਟ ਦਾ ਦੂਸਰਾ ਪੜਾਅ ਜਨਵਰੀ 2025 ਵਿੱਚ ਸ਼ੁਰੂ ਹੋਇਆ ਅਤੇ ਲਗਭਗ 327 ਕੰਪਨੀਆਂ ਨੇ ਦੇਸ਼ ਭਰ ਵਿੱਚ 1.18 ਲੱਖ ਤੋਂ ਵੱਧ ਅਵਸਰ (ਨਵੇਂ ਅਤੇ ਪਿਛਲੇ ਦੌਰ ਦੇ ਸੰਪਾਦਿਤ ਖਾਲੀ ਮੌਕੇ ਦੋਵੇਂ) ਪੋਸਟ ਕੀਤੇ ਹਨ। ਇਨ੍ਹਾਂ ਵਿੱਚੋਂ ਲਗਭਗ 37,000 ਮੌਕੇ ਗ੍ਰੈਜੂਏਟਾਂ ਲਈ, 23,000 ਆਈਟੀਆਈ ਧਾਰਕਾਂ ਲਈ, 18,000 ਡਿਪਲੋਮਾ ਧਾਰਕਾਂ ਲਈ, 15,000 12ਵੀਂ ਕਲਾਸ ਦੇ ਲਈ ਅਤੇ 25,000 10ਵੀਂ ਪਾਸ ਉਮੀਦਵਾਰਾਂ ਲਈ ਉਪਲਬਧ ਹਨ। ਆਟੋਮੋਬਾਈਲ, ਟ੍ਰੈਵਲ ਅਤੇ ਹੌਸਪੀਟੈਲਿਟੀ, ਬੈਂਕਿੰਗ ਅਤੇ ਫਾਈਨੈਂਸ ਜਿਹੇ ਵਿਭਿੰਨ ਖੇਤਰਾਂ ਵਿੱਚ ਮੌਕੇ ਅਤੇ ਵਿਭਿੰਨ ਜੌਬ ਰੋਲ ਜਿਹੇ ਵਿਕਰੀ ਅਤੇ ਮਾਰਕੀਟਿੰਗ, ਆਈਟੀਆਈ ਪਾਸਆਊਟ ਲਈ ਤਕਨੀਕੀ ਭੂਮਿਕਾਵਾਂ, ਐੱਚਆਰ ਇੰਟਰਨਸ਼ਿਪ ਅਤੇ ਬਹੁਤ ਕੁਝ ਪ੍ਰਦਾਨ ਕੀਤਾ ਗਿਆ ਹੈ। ਇਹ ਮੌਕੇ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 735 ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ।
ਪਾਇਲਟ ਪ੍ਰੋਜੈਕਟ ਦੇ ਦੂਸਰੇ ਪੜਾਅ ਵਿੱਚ ਪੀਐੱਮ ਇੰਟਰਨਸ਼ਿਪ ਯੋਜਨਾ ਤੱਕ ਪਹੁੰਚ ਵਧਾਉਣ ਅਤੇ ਇਸ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਪਹਿਲ ਕੀਤੀ ਗਈ ਹੈ। ਪੀਐੱਮਆਈਐੱਸ ਪੋਰਟਲ ਦੇ ਡੈਸ਼ਬੋਰਡ ਨੂੰ ਸਰਲ ਬਣਾਇਆ ਗਿਆ ਹੈ, ਇਸ ਨੂੰ ਵਧੇਰੇ ਉਪਯੋਗਕਰਤਾ ਦੇ ਅਨੁਕੂਲ ਬਣਾਇਆ ਗਿਆ ਹੈ ਅਤੇ ਪੇਸ਼ ਕੀਤੇ ਜਾਣ ਵਾਲੇ ਮੌਕਿਆਂ ਅਤੇ ਭੂਮਿਕਾਵਾਂ ਬਾਰੇ ਵਧੇਰੇ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਐੱਮਸੀਏ, ਰਾਜ ਸਰਕਾਰਾਂ ਅਤੇ ਉਦਯੋਗ ਭਾਗੀਦਾਰਾਂ ਦੇ ਅਧਿਕਾਰੀਆਂ ਨੇ ਕਾਲਜਾਂ ਅਤੇ ਰੋਜ਼ਗਾਰ ਮੇਲਿਆਂ ਜਿਹੀਆਂ ਵਿਭਿੰਨ ਵਿਦਿਅਕ ਸੰਸਥਾਵਾਂ ਵਿੱਚ ਆਯੋਜਿਤ 80 ਤੋਂ ਵੱਧ ਆਊਟਰੀਚ ਪ੍ਰੋਗਰਾਮਾਂ ਵਿੱਚ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ। ਪੀਐੱਮਆਈਐੱਸ ਦੇ ਦੂਸਰੇ ਪੜਾਅ ਵਿੱਚ ਪਾਇਲਟ ਪ੍ਰੋਜੈਕਟ ਦੇ ਲਾਗੂਕਰਨ ਦੇ ਮੁਲਾਂਕਣ ਅਤੇ ਪੀਐੱਮਾਈਐੱਸ ਦੇ ਲਾਗੂਕਰਨ ਵਿੱਚ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕਰਨ ਅਤੇ ਪੁਰਸਕ੍ਰਿਤ ਕਰਨ ਲਈ ਇੱਕ ਫਾਰਮੈਟ ਪੇਸ਼ ਕੀਤਾ ਗਿਆ ਹੈ।
ਦੂਸਰੇ ਪੜਾਅ ਲਈ ਇੰਟਰਨਸ਼ਿਪ ਐਪਲੀਕੇਸ਼ਨ ਵਿੰਡੋ 31 ਮਾਰਚ, 2025 ਤੱਕ ਖੁੱਲ੍ਹੀ ਹੈ।
ਯੋਗ ਯੁਵਾ ਨਵੇਂ ਮੋਬਾਈਲ ਐਪ ਜਾਂ https://pminternship.mca.gov.in ‘ਤੇ ਉਪਲਬਧ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ।
****
ਐੱਨਬੀ/ਏਡੀ
(Release ID: 2112359)
Visitor Counter : 5