ਪ੍ਰਧਾਨ ਮੰਤਰੀ ਦਫਤਰ
ਮਾਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
12 MAR 2025 6:07AM by PIB Chandigarh
ਨਮਸਤੇ!
की मानियेर मोरिस?
आप लोग ठीक हव जा ना?
आज हमके मॉरीशस के धरती पर
आप लोगन के बीच आके बहुत खुसी होत बातै !
हम आप सब के प्रणाम करत हई !
ਸਾਥੀਓ,
ਜਦੋਂ 10 ਵਰ੍ਹੇ ਪਹਿਲਾਂ ਅੱਜ ਦੀ ਹੀ ਮਿਤੀ ਨੂੰ ਮੈਂ ਮਾਰੀਸ਼ਸ ਆਇਆ ਸੀ....ਉਸ ਸਾਲ ਤਦ ਹੋਲੀ ਇੱਕ ਹਫ਼ਤੇ ਪਹਿਲਾਂ ਹੀ ਬੀਤੀ ਸੀ....ਤਦ ਮੈਂ ਭਾਰਤ ਤੋਂ ਫਗੁਆ ਦੀ ਉਮੰਗ ਆਪਣੇ ਨਾਲ ਲਿਆਇਆ ਸੀ..... ਹੁਣ ਇਸ ਵਾਰ ਮਾਰੀਸ਼ਸ ਤੋਂ ਹੋਲੀ ਦੇ ਰੰਗ ਆਪਣੇ ਨਾਲ ਲੈ ਕੇ ਭਾਰਤ ਜਾਵਾਂਗਾ....ਇੱਕ ਦਿਨ ਬਾਅਦ ਹੀ ਉੱਥੇ ਵੀ ਹੋਲੀ ਹੈ....14 ਤਾਰੀਖ ਨੂੰ ਹਰ ਤਰਫ਼ ਰੰਗ ਹੀ ਰੰਗ ਹੋਵੇਗਾ.........
राम के हाथे ढोलक सोहै
लछिमन हाथ मंजीरा।
भरत के हाथ कनक पिचकारी...
शत्रुघन हाथ अबीरा...
जोगिरा........
ਅਤੇ ਜਦੋਂ ਹੋਲੀ ਦੀ ਗੱਲ ਆਈ ਹੈ....ਤਾਂ ਗੁਝੀਆਂ ਦੀ ਮਿਠਾਸ ਅਸੀਂ ਕਿਵੇਂ ਭੁਲਾ ਸਕਦੇ ਹਾਂ? ਇੱਕ ਸਮਾਂ ਸੀ.....ਜਦੋਂ ਭਾਰਤ ਦੇ ਪੱਛਮੀ ਹਿੱਸੇ ਵਿੱਚ ਮਿਠਾਈਆਂ ਲਈ ਮਾਰੀਸ਼ਸ ਤੋਂ ਵੀ ਚੀਨੀ ਆਉਂਦੀ ਸੀ। ਸ਼ਾਇਦ ਇਹ ਵੀ ਇੱਕ ਵਜ੍ਹਾ ਰਹੀ ਕਿ ਗੁਜਰਾਤੀ ਵਿੱਚ ਚੀਨੀ ਨੂੰ ‘ਮੋਰਸ’ ਵੀ ਕਿਹਾ ਗਿਆ। ਸਮੇਂ ਦੇ ਨਾਲ, ਭਾਰਤ ਅਤੇ ਮਾਰੀਸ਼ਸ ਦੇ ਰਿਸ਼ਤਿਆਂ ਦੀ ਇਹ ਮਿਠਾਸ ਹੋਰ ਵਧਦੀ ਜਾ ਰਹੀ ਹੈ। ਇਸੇ ਮਿਠਾਸ ਦੇ ਨਾਲ....ਮੈਂ ਮਾਰੀਸ਼ਸ ਦੇ ਸਾਰੇ ਨਿਵਾਸੀਆਂ ਨੂੰ ਰਾਸ਼ਟਰੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ।
ਸਾਥੀਓ,
ਮੈਂ ਜਦੋਂ ਮਾਰੀਸ਼ਸ ਆਉਂਦਾ ਹਾਂ, ਤਾਂ ਅਜਿਹਾ ਲਗਦਾ ਹੈ ਕਿ ਆਪਣਿਆਂ ਦੇ ਦਰਮਿਆਨ ਹੀ ਤਾਂ ਆਇਆ ਹਾਂ। ਇੱਥੋਂ ਦੀ ਹਵਾ ਵਿੱਚ, ਇੱਥੋਂ ਦੀ ਮਿੱਟੀ ਵਿੱਚ, ਇੱਥੋਂ ਦੇ ਪਾਣੀ ਵਿੱਚ, ਆਪਣੇਪਣ ਦਾ ਅਹਿਸਾਸ ਹੈ......ਗਾਏ ਜਾਣ ਵਾਲੇ ਗੀਤਾਂ ਵਿੱਚ, ਢੋਲਕ ਦੀ ਥਾਪ ਵਿੱਚ.... ਦਾਲ ਪੁਰੀ ਵਿੱਚ....ਕੁੱਚਾ ਵਿੱਚ ਗਾਤੋ ਪੀਮਾ ਵਿੱਚ ਭਾਰਤ ਦੀ ਖੁਸ਼ਬੂ ਹੈ.... ਅਤੇ ਇਹ ਸੁਭਾਵਿਕ ਵੀ ਹੈ..... ਇੱਥੋਂ ਦੀ ਮਿੱਟੀ ਵਿੱਚ ਕਿੰਨੇ ਹੀ ਹਿੰਦੁਸਤਾਨੀਆਂ ਦਾ.....ਸਾਡੇ ਪੁਰਖਾਂ ਦਾ ਖੂਨ-ਪਸੀਨਾ ਮਿਲਿਆ ਹੋਇਆ ਹੈ। ਅਸੀਂ ਸਾਰੇ ਇੱਕ ਪਰਿਵਾਰ ਹੀ ਤਾਂ ਹਾਂ....ਇਸੇ ਭਾਵ ਦੇ ਨਾਲ ਹੀ, ਪ੍ਰਧਾਨ ਮੰਤਰ ਨਵੀਨ ਰਾਮ ਗੁਲਾਮ ਜੀ ਅਤੇ ਕੈਬਨਿਟ ਦੇ ਸਾਥੀ, ਇੱਥੇ ਸਾਡੇ ਸਾਰਿਆਂ ਦਰਮਿਆਨ ਮੌਜੂਦ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਪ੍ਰਧਾਨ ਮੰਤਰੀ ਨਵੀਨ ਜੀ ਨੇ ਹੁਣ ਜੋ ਕਿਹਾ.... ਉਹ ਗੱਲਾਂ ਦਿਲ ਤੋਂ ਹੀ ਨਿਕਲ ਸਕਦੀਆਂ ਹਨ। ਦਿਲ ਤੋਂ ਨਿਕਲੀ ਉਨ੍ਹਾਂ ਦੀ ਗੱਲ ਦਾ ਮੈਂ ਦਿਲ ਤੋਂ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਮਾਰੀਸ਼ਸ ਦੇ ਲੋਕਾਂ ਨੇ, ਇੱਥੋਂ ਦੀ ਸਰਕਾਰ ਨੇ, ਅਤੇ ਕਿਸ ਤਰ੍ਹਾਂ ਹੁਣ ਪ੍ਰਧਾਨ ਮੰਤਰੀ ਜੀ ਨੇ ਇਸ ਦਾ ਐਲਾਨ ਕੀਤਾ, ਮੈਨੂੰ ਆਪਣਾ ਸਰਬਉੱਚ ਨਾਗਰਿਕ ਸਨਮਾਨ ਦੇਣ ਦਾ ਫੈਸਲਾ ਲਿਆ ਹੈ...ਮੈਂ ਆਪਣੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਇਹ ਭਾਰਤ ਅਤੇ ਮਾਰੀਸ਼ਸ ਦੇ ਇਤਿਹਾਸਿਕ ਰਿਸ਼ਤਿਆਂ ਦਾ ਸਨਮਾਨ ਹੈ। ਇਹ ਉਨ੍ਹਾਂ ਭਾਰਤੀਆਂ ਦਾ ਸਨਮਾਨ ਹੈ, ਜਿਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ, ਇਸ ਧਰਤੀ ਦੀ ਖੂਬ ਸੇਵਾ ਕੀਤੀ..... ਅੱਜ ਮਾਰੀਸ਼ਸ ਨੂੰ ਇਸ ਉਂਚਾਈ ‘ਤੇ ਲੈ ਕੇ ਆਏ ਹਨ। ਮੈਂ ਮਾਰੀਸ਼ਸ ਦੇ ਹਰ ਨਾਗਰਿਕ ਦਾ, ਇੱਥੋਂ ਦੀ ਸਰਕਾਰ ਦਾ ਇਸ ਸਨਮਾਨ ਲਈ ਆਭਾਰ ਵਿਅਕਤ ਕਰਦਾ ਹਾਂ।
ਸਾਥੀਓ,
ਪਿਛਲੇ ਸਾਲ, ਨੈਸ਼ਨਲ ਡੇਅ ਦੇ ਅਵਸਰ ‘ਤੇ ਭਾਰਤ ਦੇ ਰਾਸ਼ਟਰਪਤੀ ਜੀ ਚੀਫ ਗੈਸਟ ਸਨ। ਇਹ ਮਾਰੀਸ਼ਸ ਅਤੇ ਭਾਰਤ ਦੇ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਦਿਖਾਉਂਦਾ ਹੈ। ਅਤੇ 12 ਮਾਰਚ ਨੂੰ ਨੈਸ਼ਨਲ ਡੇਅ ਦੇ ਰੂਪ ਵਿੱਚ ਚੁਣਨਾ.... ਆਪਣੇ ਆਪ ਵਿੱਚ ਸਾਡੇ ਦੋਵਾਂ ਦੇਸ਼ਾਂ ਦੇ ਸਾਂਝੇ ਇਤਿਹਾਸ ਦਾ ਪ੍ਰਤੀਬਿੰਬ ਹੈ। ਇਹ ਉਹੀ ਦਿਨ ਹੈ, ਜਦੋਂ ਮਹਾਤਮਾ ਗਾਂਧੀ ਨੇ, ਗੁਲਾਮੀ ਦੇ ਵਿਰੁੱਧ ਡਾਂਡੀ ਸੱਤਿਆਗ੍ਰਹਿ ਸ਼ੁਰੂ ਕੀਤਾ ਸੀ। ਇਹ ਦਿਨ, ਦੋਵਾਂ ਦੇਸ਼ਾਂ ਦੇ ਸੁਤੰਤਰਤਾ ਸੰਘਰਸ਼ਾਂ ਨੂੰ ਯਾਦ ਕਰਨ ਦਾ ਦਿਨ ਹੈ। ਕੋਈ ਵੀ ਬੈਰਿਸਟਰ ਮਨੀਲਾਲ ਡਾਕਟਰ ਜਿਹੀ ਮਹਾਨ ਸ਼ਖਸੀਅਤ ਨੂੰ ਨਹੀਂ ਭੁੱਲ ਸਕਦਾ, ਜਿਨ੍ਹਾਂ ਨੇ ਮਾਰੀਸ਼ਸ ਆ ਕੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਸ਼ੁਰੂ ਕੀਤੀ। ਸਾਡੇ ਚਾਚਾ ਰਾਮਗੁਲਾਮ ਜੀ ਨੇ ਨੇਤਾਜੀ ਸੁਭਾਸ਼ ਅਤੇ ਹੋਰ ਲੋਕਾਂ ਦੇ ਨਾਲ ਮਿਲ ਕੇ ਗੁਲਾਮੀ ਦੇ ਵਿਰੁੱਧ ਬੇਮਿਸਾਲ ਸੰਘਰਸ਼ ਕੀਤਾ। ਬਿਹਾਰ ਵਿੱਚ ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ ਵਿੱਚ, ਸ਼ਿਵਸਾਗਰ ਜੀ ਦੀ ਪ੍ਰਤਿਮਾ ਸਾਨੂੰ ਇਸ ਪਰੰਪਰਾ ਦੀ ਯਾਦ ਦਿਵਾਉਂਦੀ ਹੈ। ਇਥੇ ਵੀ ਮੈਨੂੰ ਨਵੀਨ ਜੀ ਦੇ ਨਾਲ ਮਿਲ ਕੇ , ਸ਼ਿਵਸਾਗਰ ਜੀ ਨੂੰ ਸ਼ਰਧਾਂਜਲੀ ਦੇਣ ਦਾ ਸੁਭਾਗ ਮਿਲਿਆ ਹੈ।
ਸਾਥੀਓ,
ਜਦੋਂ ਮੈਂ ਤੁਹਾਡੇ ਦਰਮਿਆਨ ਆਉਂਦਾ ਹਾਂ...ਤੁਹਾਨੂੰ ਮਿਲਦਾ ਹਾਂ...ਤੁਹਾਡੇ ਨਾਲ ਗੱਲ ਕਰਦਾ ਹਾਂ....ਤਾਂ ਦੋ ਸੌ ਸਾਲ ਪਹਿਲਾਂ ਦੀਆਂ ਉਨ੍ਹਾਂ ਗੱਲਾਂ ਵਿੱਚ ਵੀ ਖੋਅ ਜਾਂਦਾ ਹਾਂ...ਜਿਨ੍ਹਾਂ ਦੇ ਬਾਰੇ ਵਿੱਚ ਅਸੀਂ ਸਿਰਫ਼ ਪੜ੍ਹਿਆ ਹੈ...ਉਹ ਕਈ ਹਿੰਦੁਸਤਾਨੀ ਜੋ ਗੁਲਾਮੀ ਦੇ ਕਾਲਖੰਡ ਵਿੱਚ ਇੱਥੇ ਝੂਠ ਬੋਲ ਕੇ ਲਿਆਂਦੇ ਗਏ...ਜਿਨ੍ਹਾਂ ਨੂੰ ਦਰਦ ਮਿਲਿਆ, ਤਕਲੀਫ ਮਿਲੀ.....ਧੋਖਾ ਮਿਲਿਆ...ਅਤੇ ਮੁਸ਼ਕਲਾਂ ਦੇ ਉਸ ਦੌਰ ਵਿੱਚ ਉਨ੍ਹਾਂ ਦੇ ਸੰਬਲ ਸਨ... ਭਗਵਾਨ ਰਾਮ...ਰਾਮ ਚਰਿਤ ਮਾਨਸ......ਭਗਵਾਨ ਰਾਮ ਦਾ ਸੰਘਰਸ਼....ਉਨ੍ਹਾਂ ਦੀ ਜਿੱਤ...ਉਨ੍ਹਾਂ ਦੀ ਪ੍ਰੇਰਣਾ....ਉਨ੍ਹਾਂ ਦੀ ਤਪੱਸਿਆ....ਭਗਵਾਨ ਰਾਮ ਵਿੱਚ ਉਹ ਖੁਦ ਨੂੰ ਦੇਖਦੇ ਸਨ...ਭਗਵਾਨ ਰਾਮ ਤੋਂ ਉਨ੍ਹਾਂ ਨੂੰ ਵਿਸ਼ਵਾਸ ਮਿਲਦਾ ਸੀ.....
राम बनिइहैं तो बन जइहै,
बिगड़ी बनत बनत बन जाहि।
चौदह बरिस रहे बनवासी,
लौटे पुनि अयोध्या माँहि॥
ऐसे दिन हमरे फिर जइहैं,
बंधुवन के दिन जइहें बीत।
पुनः मिलन हमरौ होई जईहै,
जइहै रात भयंकर बीत॥
ਸਾਥੀਓ,
ਮੈਨੂੰ ਯਾਦ ਹੈ...ਸਾਲ 1998 ਵਿੱਚ ‘ਅੰਤਰਰਾਸ਼ਟਰੀ ਰਾਮਾਇਣ ਸੰਮੇਲਨ’ ਦੇ ਲਈ ਮੈਨੂੰ ਇੱਥੇ ਆਉਣ ਦਾ ਅਵਸਰ ਮਿਲਿਆ ਸੀ...ਤਦ ਮੈਂ ਕਿਸੇ ਸਰਕਾਰੀ ਅਹੁਦੇ ‘ਤੇ ਨਹੀਂ ਸੀ...ਇੱਕ ਆਮ ਵਰਕਰ ਦੇ ਰੂਪ ਵਿੱਚ ਆਇਆ ਸੀ। ਅਤੇ ਸੰਯੋਗ ਦੇਖੋ....ਨਵੀਨ ਜੀ, ਉਸ ਦੌਰਾਨ ਵੀ ਪ੍ਰਧਾਨ ਮੰਤਰੀ ਸਨ। ਫਿਰ ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ, ਤਾਂ ਨਵੀਨ ਜੀ ਮੇਰੇ ਸਹੁੰ ਚੁੱਕ ਸਮਾਹੋਰ ਵਿੱਚ ਹਿੱਸਾ ਲੈਣ ਦਿੱਲੀ ਆਏ ਸਨ।
ਸਾਥੀਓ,
ਪ੍ਰਭੂ ਰਾਮ ਅਤੇ ਰਾਮਾਇਣ ਦੇ ਪ੍ਰਤੀ ਜੋ ਆਸਥਾ, ਜੋ ਭਾਵਨਾ ਮੈਂ ਸਾਲਾਂ ਪਹਿਲਾਂ ਇੱਥੇ ਮਹਿਸੂਸ ਕੀਤੀ ਸੀ, ਉਹੀ ਅੱਜ ਵੀ ਅਨੁਭਵ ਕਰਦਾ ਹਾਂ। ਭਾਵਨਾਵਾਂ ਦਾ ਉਹ ਜਵਾਰ, ਪਿਛਲੇ ਸਾਲ ਜਨਵਰੀ ਵਿੱਚ ਵੀ ਦਿਖਿਆ, ਜਦੋਂ ਅਯੋਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਆਯੋਜਨ ਹੋਇਆ..... ਸਾਡਾ 500 ਸਾਲ ਦਾ ਇੰਤਜ਼ਾਰ ਖ਼ਤਮ ਹੋਇਆ......ਤਦ ਭਾਰਤ ਵਿੱਚ ਜੋ ਉਤਸ਼ਾਹ, ਜੋ ਉਤਸਵ ਸੀ....ਇੱਥੇ ਮਾਰੀਸ਼ਸ ਵਿੱਚ ਵੀ ਉਨ੍ਹਾਂ ਹੀ ਵੱਡਾ ਮਹੋਤਸਵ ਅਸੀਂ ਦੇਖਿਆ। ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤਦ ਮਾਰੀਸ਼ਸ ਨੇ ਅੱਧੇ ਦਿਨ ਦੀ ਛੁੱਟੀ ਦਾ ਵੀ ਐਲਾਨ ਕੀਤਾ ਸੀ। ਭਾਰਤ-ਮਾਰੀਸ਼ਸ ਦਰਮਿਆਨ ਆਸਥਾ ਦਾ ਇਹ ਸਬੰਧ....... ਸਾਡੀ ਮਿੱਤਰਤਾ ਦਾ ਬਹੁਤ ਵੱਡਾ ਅਧਾਰ ਹੈ।
ਸਾਥੀਓ,
ਮੈਂ ਜਾਣਦਾ ਹਾਂ ਕਿ ਮਾਰੀਸ਼ਸ ਦੇ ਕਈ ਪਰਿਵਾਰ, ਹੁਣੇ-ਹੁਣੇ ਮਹਾਕੁੰਭ ਵਿੱਚ ਵੀ ਹੋ ਕੇ ਆਏ ਹਨ। ਦੁਨੀਆ ਨੂੰ ਹੈਰਾਨੀ ਹੋ ਰਹੀ ਹੈ , ਮਨੁੱਖੀ ਇਤਿਹਾਸ ਦਾ, ਵਿਸ਼ਵ ਦਾ ਸਭ ਤੋਂ ਵੱਡਾ ਸਮਾਗਮ ਸੀ। 65-66 ਕਰੋੜ ਲੋਕ। ਅਤੇ ਉਸ ਵਿੱਚ ਮਾਰੀਸ਼ਸ ਦੇ ਲੋਕ ਵੀ ਆਏ ਸਨ। ਲੇਕਿਨ ਮੈਨੂੰ ਇਹ ਵੀ ਪਤਾ ਹੈ ਕਿ ਮਾਰੀਸ਼ਸ ਦੇ ਮੇਰੇ ਕਈ ਪਰਿਵਾਰਜਨ, ਚਾਹੁੰਦੇ ਹੋਏ ਵੀ ਏਕਤਾ ਦੇ ਮਹਾਕੁੰਭ ਵਿੱਚ ਨਹੀਂ ਆ ਪਾਏ। ਮੈਨੂੰ ਤੁਹਾਡੀਆਂ ਭਾਵਨਾਵਾਂ ਦਾ ਧਿਆਨ ਹੈ। ਇਸ ਲਈ......ਮੈਂ ਤੁਹਾਡੇ ਲਈ ਪਵਿੱਤਰ ਸੰਗਮ ਦਾ, ਅਤੇ ਮਹਾਕੁੰਭ ਦੇ ਉਸ ਸਮੇਂ ਦਾ ਪਵਿੱਤਰ ਜਲ, ਨਾਲ ਲੈ ਕੇ ਆਇਆ ਹਾਂ। ਇਸ ਪਵਿੱਤਰ ਜਲ ਨੂੰ ਕੱਲ੍ਹ, ਇੱਥੇ ਗੰਗਾ ਤਲਾਓ (Ganga Talao) ਨੂੰ ਅਰਪਿਤ ਕੀਤਾ ਜਾਵੇਗਾ। 50 ਸਾਲ ਪਹਿਲਾਂ ਵੀ, ਗੋਮੁੱਖ ਤੋਂ ਗੰਗਾਜਲ ਇੱਥੇ ਲਿਆਂਦਾ ਗਿਆ ਸੀ। ਅਤੇ ਉਸ ਨੂੰ ਗੰਗਾ ਤਲਾਓ (Ganga Talao) ਵਿੱਚ ਅਰਪਿਤ ਕੀਤਾ ਗਿਆ ਸੀ। ਹੁਣ ਕੁਝ ਅਜਿਹਾ ਹੀ ਕੱਲ੍ਹ ਫਿਰ ਤੋਂ ਹੋਣ ਜਾ ਰਿਹਾ ਹੈ ਮੇਰੀ ਪ੍ਰਾਰਥਨਾ ਹੈ ਕਿ ਗੰਗਾ ਮੈਯਾ ਦੇ ਅਸ਼ੀਰਵਾਦ ਨਾਲ, ਮਹਾਕੁੰਭ ਦੇ ਇਸ ਪ੍ਰਸਾਦ ਨਾਲ, ਮਾਰੀਸ਼ਸ ਸਮ੍ਰਿੱਧੀ ਦੀ ਨਵੀਂ ਉਚਾਈ ਨੂੰ ਛੂਹੇ।
ਸਾਥੀਓ,
ਮਾਰੀਸ਼ਸ ਨੂੰ ਭਲੇ ਹੀ 1968 ਵਿੱਚ ਆਜ਼ਾਦੀ ਮਿਲੀ....ਲੇਕਿਨ ਜਿਸ ਤਰ੍ਹਾਂ ਇਹ ਦੇਸ਼ ਸਭ ਨੂੰ ਇਕੱਠੇ ਲੈ ਕੇ ਅੱਗੇ ਵਧਿਆ...ਇਹ ਦੁਨੀਆ ਦੇ ਲਈ ਇੱਕ ਬਹੁਤ ਵੱਡੀ ਉਦਾਹਰਣ ਹੈ। ਇੱਥੇ ਦੁਨੀਆ ਦੇ ਅਲਗ-ਅਲਗ ਹਿੱਸੇ ਦੇ ਲੋਕ ਆ ਕੇ ਵਸੇ ਹਨ। ਇਹ ਇੱਕ ਪ੍ਰਕਾਰ ਨਾਲ ਅਲਗ-ਅਲਗ ਕਲਚਰਸ ਦਾ ਖੂਬਸੂਰਤ ਬਗੀਚਾ ਹੈ। ਇੱਥੇ ਸਾਡੇ ਪੂਰਵਜ, ਬਿਹਾਰ ਹੋਵੇ, ਯੂਪੀ ਹੋਵੇ, ਭਾਰਤ ਦੇ ਦੂਸਰੇ ਹਿੱਸਿਆਂ ਤੋਂ ਲਿਆਂਦੇ ਗਏ ਸਨ। ਭਾਸ਼ਾ-ਬੋਲੀ, ਖਾਣ-ਪੀਣ ਦੇ ਹਿਸਾਬ ਨਾਲ ਦੇਖੀਏ, ਤਾਂ ਮਾਰੀਸ਼ਸ ਵਿੱਚ ਮਿੰਨੀ ਹਿੰਦੁਸਤਾਨ ਵਸਦਾ ਹੈ। ਇਹ ਲਘੂ ਭਾਰਤ ਹੈ। ਭਾਰਤ ਦੀਆਂ ਕਈਆਂ ਪੀੜ੍ਹੀਆਂ ਨੇ ਮਾਰੀਸ਼ਸ ਨੂੰ, ਫਿਲਮੀ ਪਰਦੇ ‘ਤੇ ਵੀ ਦੇਖਿਆ ਹੈ। ਤੁਸੀਂ ਹਿੰਦੀ ਦੇ ਹਿਟ ਗਾਣਿਆਂ ਨੂੰ ਦੇਖੋਗੇ...ਤਾਂ ਉਨ੍ਹਾਂ ਵਿੱਚ.....ਇੰਡੀਆ ਹਾਊਸ ਦਿਖੇਗਾ....ਆਇਲ ਕਸ ਸੇਫਰਸ ਦਿਖੇਗਾ....ਗ੍ਰਿਸ-ਗਿਸ ਬੀਚ ਦੇ ਨਜ਼ਾਰੇ ਦਿਖਣਗੇ.....ਕਾਡਨ ਵਾਟਰਫ੍ਰੰਟ ਨਜ਼ਰ ਆਵੇਗਾ...ਰਾਚੇਸਟਰ ਫਾਲਸ ਦੀ ਆਵਾਜ਼ ਸੁਣਾਈ ਦੇਵੇਗੀ....ਮਾਰੀਸ਼ਸ ਦਾ ਸ਼ਾਇਦ ਹੀ ਕੋਈ ਕੋਨਾ ਹੋਵੇ, ਜੋ ਭਾਰਤੀ ਫਿਲਮਾਂ ਦਾ ਹਿੱਸਾ ਨਾ ਬਣਿਆ ਹੋਵੇ। ਯਾਨੀ ਧੁੰਨ ਭਾਰਤੀ ਹੋਵੇ ਅਤੇ ਸ਼ੂਟਿੰਗ ਦੀ ਜਗ੍ਹਾ ਮਾਰੀਸ਼ਸ ਹੋਵੇ,......ਤਾਂ ਫਿਲਮ ਦੀ ਹਿਟ ਹੋਣ ਦੀ ਗਰੰਟੀ ਵਧ ਹੀ ਜਾਂਦੀ ਹੈ।
ਸਾਥੀਓ,
ਮੈਂ ਪੂਰੇ ਭੋਜਪੁਰ ਖੇਤਰ ਅਤੇ ਬਿਹਾਰ ਨਾਲ ਤੁਹਾਡੇ ਡੂੰਘੇ ਭਾਵਨਾਤਮਕ ਸਬੰਧ ਨੂੰ ਵੀ ਸਮਝਦਾ ਹਾਂ।
पूर्वांचल के सांसद होवे के नाते, हम जननी कि बिहार के सामर्थ्य केतना ज्यादा बा... एक समय रहे जब बिहार, दुनिया क समृद्धि के केंद्र रहल.. अब हम मिलके, बिहार के गौरव फिर से वापस लाए के काम करत हई जा।
ਸਾਥੀਓ,
ਦੁਨੀਆ ਦੇ ਕਈ ਹਿੱਸੇ ਜਦੋਂ ਪੜ੍ਹਾਈ-ਲਿਖਾਈ ਤੋਂ ਕੋਸੋਂ ਦੂਰ ਸਨ, ਤਦ ਨਾਲੰਦਾ ਜਿਹਾ ਵਿਦਿਆ ਦਾ ਤੀਰਥ, ਗਲੋਬਲ ਇੰਸਟੀਟਿਊਟ ਭਾਰਤ ਵਿੱਚ ਸੀ, ਬਿਹਾਰ ਵਿੱਚ ਸੀ। ਸਾਡੀ ਸਰਕਾਰ ਨੇ ਫਿਰ ਤੋਂ ਨਾਲੰਦਾ ਯੂਨੀਵਰਸਿਟੀ ਨੂੰ ਅਤੇ ਨਾਲੰਦਾ ਸਪਿਰਿਟ ਨੂੰ ਰਿਵਾਈਵ ਕੀਤਾ ਹੈ। ਭਗਵਾਨ ਬੁੱਧ ਦੇ ਸੰਦੇਸ਼ ਅੱਜ ਦੁਨੀਆ ਨੂੰ ਵਿਸ਼ਵ ਸ਼ਾਂਤੀ ਲਈ ਪ੍ਰੇਰਿਤ ਕਰਦੇ ਹਨ। ਆਪਣੀ ਇਸ ਵਿਰਾਸਤ ਨੂੰ ਵੀ ਅਸੀਂ ਭਾਰਤ ਵਿੱਚ, ਪੂਰੀ ਦੁਨੀਆ ਵਿੱਚ ਸਸ਼ਕਤ ਕਰ ਰਹੇ ਹਾਂ। ਬਿਹਾਰ ਦਾ ਮਖਾਨਾ, ਇਹ ਅੱਜ ਭਾਰਤ ਵਿੱਚ ਬਹੁਤ ਚਰਚਾ ਵਿੱਚ ਹੈ। ਤੁਸੀਂ ਦੇਖੋਗੇ ਕਿ ਉਹ ਦਿਨ ਦੂਰ ਨਹੀਂ, ਬਿਹਾਰ ਦਾ ਇਹ ਮਖਾਨਾ, ਦੁਨੀਆ ਭਰ ਵਿੱਚ ਸਨੈਕਸ ਮੈਨਯੂ ਦਾ ਹਿੱਸਾ ਹੋਵੇਗਾ।
हम जानीला कि हियां मखाना के केतना पसंद करल जा ला...
हमके भी मखाना बहुत पसंद बा....
ਸਾਥੀਓ,
ਅੱਜ ਭਾਰਤ, ਮਾਰੀਸ਼ਸ ਦੇ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਨਵੀਂ ਪੀੜ੍ਹੀ ਲਈ ਸੰਜੋਅ ਰਿਹਾ ਹੈ, ਸੰਭਾਲ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮਾਰੀਸ਼ਸ ਵਿੱਚ ਭਾਰਤੀਯ ਡਾਇਸਪੋਰਾ ਦੀ ਸੱਤਵੀਂ ਪੀੜ੍ਹੀ ਨੂੰ OCI Card Extend ਕਰਨ ਦਾ ਫੈਸਲਾ ਲਿਆ ਗਿਆ ਹੈ। ਮੈਨੂੰ ਮਾਰੀਸ਼ਸ ਦੇ ਰਾਸ਼ਟਰਪਤੀ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ, ਬ੍ਰਿੰਦਾ ਜੀ ਨੂੰ OCI ਕਾਰਡ ਭੇਂਟ ਰਨ ਦਾ ਸੁਭਾਲ ਮਿਲਿਆ ਹੈ। ਪ੍ਰਧਾਨ ਮੰਤਰੀ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ, ਵੀਣਾ ਜੀ ਨੂੰ ਵੀ OCI ਕਾਰਡ ਸੌਂਪਣ ਦਾ ਅਵਸਰ ਮੈਨੂੰ ਮਿਲਿਆ ਹੈ। ਇਸ ਵਰ੍ਹੇ ਪ੍ਰਵਾਸੀ ਭਾਰਤੀਯ ਦਿਵਸ ਦੌਰਾਨ, ਮੈਂ ਵਿਸ਼ਵ ਭਰ ਵਿੱਚ ਵਸੇ ਗਿਰਮਿਟਿਆ ਭਾਈਚਾਰੇ ਲਈ ਵੀ ਕੁਝ initiative ਲੈਣ ਨੂੰ ਕਿਹਾ ਸੀ। ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਭਾਰਤ ਸਰਕਾਰ ਗਿਰਮਿਟਿਆ ਸਾਥੀਆਂ ਦਾ ਇੱਕ ਡੇਟਾਬੇਸ ਬਣਾਉਣ ‘ਤੇ ਕੰਮ ਕਰ ਰਹੀ ਹੈ। ਗਿਰਮਿਟਿਆ ਕਮਿਊਨਿਟੀ ਦੇ ਲੋਕ, ਕਿਸ-ਕਿਸ ਪਿੰਡ ਤੋਂ, ਕਿਸ ਸ਼ਹਿਰ ਤੋਂ ਬਾਹਰ ਦੇ ਦੇਸ਼ਾਂ ਵਿੱਚ ਗਏ, ਇਸ ਦੀ ਜਾਣਕਾਰੀ ਜੁਟਾਈ ਜਾ ਰਹੀ ਹੈ। ਉਹ ਕਿਨ੍ਹਾਂ ਥਾਵਾਂ ‘ਤੇ ਵਸੇ, ਅਸੀਂ ਉਨ੍ਹਾਂ ਸਥਾਨਾਂ ਨੂੰ ਵੀ Identify ਕਰ ਰਹੇ ਹਾਂ। ਅਤੀਤ ਤੋਂ ਲੈ ਕੇ ਵਰਤਮਾਨ ਤੱਕ, ਗਿਰਮਿਟਿਆ ਸਾਥੀਆਂ ਦੇ ਪੂਰੇ ਇਤਿਹਾਸ ਨੂੰ, ਉਨ੍ਹਾਂ ਦੇ ਪੂਰੇ ਸਫ਼ਰ ਨੂੰ ਇੱਕ ਜਗ੍ਹਾ ਲਿਆਂਦਾ ਜਾ ਰਿਹਾ ਹੈ। ਸਾਡਾ ਪ੍ਰਯਾਸ ਹੈ ਕਿ ਗਿਰਮਿਟਿਆ ਲੇਗੇਸੀ ਉਸ ‘ਤੇ ਇੱਕ ਸਟਡੀ ਹੋਵੇ....ਕਿਸੇ ਯੂਨੀਵਰਸਿਟੀ ਨੂੰ ਇਸ ਨਾਲ ਜੋੜਿਆ ਜਾਵੇ....ਅਤੇ ਸਮੇਂ-ਸਮੇਂ ‘ਤੇ ਵਰਲਡ ਗਿਰਮਿਟਿਆ ਕਾਨਫਰੰਸ ਵੀ ਆਯੋਜਿਤ ਕੀਤੀ ਜਾਵੇ। ਮਾਰੀਸ਼ਸ ਅਤੇ ਗਿਰਮਿਟਿਆ ਕਮਿਊਨਿਟੀ ਨਾਲ ਜੁੜੇ ਹੋਰ ਦੇਸ਼ਾਂ ਦੇ ਨਾਲ ਮਿਲ ਕੇ ਭਾਰਤ ‘ਇੰਡੈਂਚਰਡ Labor Routes’ ਅੰਕਿਤ ਕਰਨ ‘ਤੇ ਵੀ ਕੰਮ ਕਰੇਗਾ। ਇਨ੍ਹਾਂ ਰੂਟਸ ਨਾਲ ਜੁੜੀ ਹੈਰੀਟੇਜ਼ ਸਾਈਟਸ, ਜਿਵੇਂ ਕਿ ਮਾਰੀਸ਼ਸ ਦਾ ਅਪ੍ਰਵਾਸੀ ਘਾਟ ਹੈ, ਅਸੀਂ ਉਨ੍ਹਾਂ ਨੂੰ Preserve ਕਰਨ ਦਾ ਪ੍ਰਯਾਸ ਕਰਨਗੇ।
ਸਾਥੀਓ,
ਮੌਰੀਸ਼ਸ ਸਿਰਫ਼ ਇੱਕ ਭਾਈਵਾਲ ਦੇਸ਼ ਨਹੀਂ ਹੈ। ਸਾਡੇ ਲਈ, ਮਾਰੀਸ਼ਸ ਇੱਕ ਪਰਿਵਾਰ ਹੈ। ਇਹ ਬੰਧਨ ਡੂੰਘਾ ਅਤੇ ਮਜ਼ਬੂਤ ਹੈ, ਇਤਿਹਾਸ, ਵਿਰਾਸਤ ਅਤੇ ਮਨੁੱਖੀ ਭਾਵਨਾ ਵਿੱਚ ਜੜ੍ਹਾਂ ਰੱਖਦਾ ਹੈ। ਮਾਰੀਸ਼ਸ ਭਾਰਤ ਨੂੰ ਵਿਸ਼ਾਲ ਗਲੋਬਲ ਦੱਖਣ ਨਾਲ ਜੋੜਨ ਵਾਲਾ ਇੱਕ ਪੁਲ ਵੀ ਹੈ। ਇੱਕ ਦਹਾਕਾ ਪਹਿਲਾਂ, 2015 ਵਿੱਚ ਪ੍ਰਧਾਨ ਮੰਤਰੀ ਵਜੋਂ ਮਾਰੀਸ਼ਸ ਦੀ ਆਪਣੀ ਪਹਿਲੀ ਫੇਰੀ 'ਤੇ, ਮੈਂ ਭਾਰਤ ਦੇ ਸਾਗਰ ਵਿਜ਼ਨ ਦਾ ਐਲਾਨ ਕੀਤਾ ਸੀ। ਸਾਗਰ ਦਾ ਅਰਥ ਹੈ 'ਖੇਤਰ ਵਿੱਚ ਸਾਰਿਆਂ ਲਈ ਸੁਰੱਖਿਆ ਅਤੇ ਵਿਕਾਸ'। ਅੱਜ, ਮਾਰੀਸ਼ਸ ਅਜੇ ਵੀ ਇਸ ਵਿਜ਼ਨ ਦੇ ਕੇਂਦਰ ਵਿੱਚ ਹੈ। ਭਾਵੇਂ ਇਹ ਨਿਵੇਸ਼ ਹੋਵੇ ਜਾਂ ਬੁਨਿਆਦੀ ਢਾਂਚਾ, ਵਣਜ ਜਾਂ ਸੰਕਟ ਪ੍ਰਤੀਕਿਰਿਆ, ਭਾਰਤ ਹਮੇਸ਼ਾ ਮਾਰੀਸ਼ਸ ਦੇ ਨਾਲ ਖੜ੍ਹਾ ਹੈ। ਮਾਰੀਸ਼ਸ ਅਫਰੀਕੀ ਯੂਨੀਅਨ ਦਾ ਪਹਿਲਾ ਦੇਸ਼ ਹੈ ਜਿਸ ਨਾਲ ਅਸੀਂ 2021 ਵਿੱਚ ਵਿਆਪਕ ਆਰਥਿਕ ਸਹਿਯੋਗ ਅਤੇ ਭਾਈਵਾਲੀ ਸਮਝੌਤੇ 'ਤੇ ਦਸਤਖਤ ਕੀਤੇ ਸਨ। ਇਸਨੇ ਨਵੇਂ ਮੌਕੇ ਖੋਲ੍ਹੇ ਹਨ, ਜਿਸ ਨਾਲ ਮਾਰੀਸ਼ਸ ਨੂੰ ਭਾਰਤੀ ਬਾਜ਼ਾਰਾਂ ਤੱਕ ਤਰਜੀਹੀ ਪਹੁੰਚ ਮਿਲੀ ਹੈ। ਭਾਰਤੀ ਕੰਪਨੀਆਂ ਨੇ ਮਾਰੀਸ਼ਸ ਵਿੱਚ ਲੱਖਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਅਸੀਂ ਮਾਰੀਸ਼ਸ ਦੇ ਲੋਕਾਂ ਲਈ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਭਾਈਵਾਲੀ ਕੀਤੀ ਹੈ। ਇਹ ਵਿਕਾਸ ਨੂੰ ਵਧਾ ਰਿਹਾ ਹੈ, ਨੌਕਰੀਆਂ ਪੈਦਾ ਕਰ ਰਿਹਾ ਹੈ ਅਤੇ ਉਦਯੋਗਾਂ ਨੂੰ ਬਦਲ ਰਿਹਾ ਹੈ। ਭਾਰਤ ਮਾਰੀਸ਼ਸ ਵਿੱਚ ਸਮਰੱਥਾ ਨਿਰਮਾਣ ਵਿੱਚ ਇੱਕ ਮਾਣਮੱਤਾ ਭਾਈਵਾਲ ਹੈ।
ਸਾਥੀਓ,
ਮੌਰੀਸ਼ਸ, ਜਿਸ ਕੋਲ ਵਿਸ਼ਾਲ ਸਮੁੰਦਰੀ ਖੇਤਰ ਹਨ, ਨੂੰ ਆਪਣੇ ਸਰੋਤਾਂ ਨੂੰ ਗੈਰ-ਕਾਨੂੰਨੀ ਮੱਛੀਆਂ ਫੜਨ, ਸਮੁੰਦਰੀ ਡਾਕੂਆਂ ਅਤੇ ਅਪਰਾਧਾਂ ਤੋਂ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ। ਇੱਕ ਭਰੋਸੇਮੰਦ ਅਤੇ ਭਰੋਸੇਮੰਦ ਦੋਸਤ ਹੋਣ ਦੇ ਨਾਤੇ, ਭਾਰਤ ਤੁਹਾਡੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਅਤੇ ਹਿੰਦ ਮਹਾਂਸਾਗਰ ਖੇਤਰ ਨੂੰ ਸੁਰੱਖਿਅਤ ਕਰਨ ਲਈ ਮੌਰੀਸ਼ੀਅਸ ਨਾਲ ਕੰਮ ਕਰਦਾ ਹੈ। ਸੰਕਟ ਦੇ ਸਮੇਂ, ਭਾਰਤ ਹਮੇਸ਼ਾ ਮੌਰੀਸ਼ੀਅਸ ਦੇ ਨਾਲ ਖੜ੍ਹਾ ਰਿਹਾ ਹੈ। ਜਦੋਂ ਕੋਵਿਡ-19 ਆਇਆ, ਤਾਂ ਭਾਰਤ 1 ਲੱਖ ਟੀਕੇ ਅਤੇ ਜ਼ਰੂਰੀ ਦਵਾਈਆਂ ਪਹੁੰਚਾਉਣ ਵਾਲਾ ਪਹਿਲਾ ਦੇਸ਼ ਸੀ। ਜਦੋਂ ਮੌਰੀਸ਼ੀਅਸ ਕਿਸੇ ਸੰਕਟ ਦਾ ਸਾਹਮਣਾ ਕਰਦਾ ਹੈ, ਤਾਂ ਭਾਰਤ ਸਭ ਤੋਂ ਪਹਿਲਾਂ ਜਵਾਬ ਦਿੰਦਾ ਹੈ। ਜਦੋਂ ਮੌਰੀਸ਼ੀਅਸ ਖੁਸ਼ਹਾਲ ਹੁੰਦਾ ਹੈ, ਤਾਂ ਭਾਰਤ ਸਭ ਤੋਂ ਪਹਿਲਾਂ ਜਸ਼ਨ ਮਨਾਉਂਦਾ ਹੈ। ਆਖ਼ਰਕਾਰ, ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਸਾਡੇ ਲਈ, ਮੌਰੀਸ਼ੀਅਸ ਪਰਿਵਾਰ ਹੈ।
ਸਾਥੀਓ,
ਭਾਰਤ ਅਤੇ ਮਾਰੀਸ਼ਸ ਸਿਰਫ਼ ਇਤਿਹਾਸ ਨਾਲ ਹੀ ਨਹੀਂ ਜੁੜੇ ਹਨ... ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਵੀ ਜੁੜੇ ਹੋਏ ਹਾਂ। ਭਾਰਤ ਜਿਨ੍ਹਾਂ ਵੀ ਸੈਕਟਰਾਂ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਉਨ੍ਹਾਂ ਵਿੱਚ ਮੌਰੀਸਸ ਨੂੰ ਵੀ ਗ੍ਰੋਅ ਕਰਨ ਵਿੱਚ ਸਹਿਯੋਗ ਕਰ ਰਿਹਾ ਹੈ। ਮਾਰੀਸ਼ਸ ਦੀ ਮੈਟਰੋ.... ਇਲੈਕਟ੍ਰਿਕ ਬੱਸਾਂ.... ਸੋਲਰ ਪਾਵਰ ਪ੍ਰੋਜੈਕਟ.. UPI ਅਤੇ RuPay card ਜਿਹੀਆਂ ਅਨੇਕ ਸੁਵਿਧਾਵਾਂ.... ਨਵੀਂ ਪਾਰਲੀਮੈਂਟ ਬਿਲਡਿੰਗ... ਭਾਰਤ, ਮਿੱਤਰ ਭਾਵਨਾ ਨਾਲ ਮਾਰੀਸ਼ਸ ਨੂੰ ਸਹਿਯੋਗ ਕਰ ਰਿਹਾ ਹੈ। ਅੱਜ ਭਾਰਤ, ਦੁਨੀਆ ਦੀ ਪੰਜਵੇਂ ਨੰਬਰ ਦੀ ਆਰਥਿਕ ਤਾਕਤ ਹੈ। ਬਹੁਤ ਜਲਦੀ ਭਾਰਤ, ਦੁਨੀਆ ਦੀ third largest economy ਬਣਨ ਵਾਲਾ ਹੈ। ਭਾਰਤ ਹਮੇਸ਼ਾ ਚਾਹੁੰਦਾ ਹੈ ਕਿ ਭਾਰਤ ਦੀ ਗ੍ਰੋਥ ਨਾਲ ਮਾਰੀਸ਼ਸ ਨੂੰ ਵੀ ਪੂਰਾ ਫਾਇਦਾ ਮਿਲੇ। ਇਸ ਲਈ ਜਦੋਂ ਭਾਰਤ ਨੂੰ G-20 ਦੀ ਪ੍ਰਧਾਨਗੀ ਮਿਲੀ, ਤਾਂ ਅਸੀਂ ਮਾਰੀਸ਼ਸ ਨੂੰ Special Invitee ਵਜੋਂ ਸ਼ਾਮਲ ਕੀਤਾ ਸੀ। ਭਾਰਤ ਵਿੱਚ ਹੋਈ ਸਮਿਟ ਵਿੱਚ ਹੀ, ਪਹਿਲੀ ਵਾਰ ਅਫਰੀਕੀ ਯੂਨੀਅਨ ਨੂੰ G-20 ਦਾ ਪਰਮਾਨੈਂਟ ਮੈਂਬਰ ਬਣਾਇਆ ਗਿਆ। ਵਰ੍ਹਿਆਂ ਤੋਂ ਇਹ ਮੰਗ ਚੱਲ ਰਹੀ ਸੀ, ਲੇਕਿਨ ਇਹ ਪੂਰੀ ਤਦ ਹੋਈ, ਜਦੋਂ ਭਾਰਤ ਨੂੰ G-20 ਦੀ ਪ੍ਰੈਜ਼ੀਡੈਂਸੀ ਮਿਲੀ।
ਸਾਥੀਓ,
ਇੱਥੇ ਦਾ ਇੱਕ ਮਸ਼ਹੂਰ ਗੀਤ ਹੈ.......
तार बांधी धरती ऊपर
आसमान गे माई...
घुमी फिरी बांधिला
देव अस्थान गे माई...
गोर तोहर लागीला
धरती हो माई...
ਅਸੀਂ ਧਰਤੀ ਨੂੰ ਮਾਂ ਮੰਨਦੇ ਹਾਂ। ਮੈਂ 10 ਵਰ੍ਹੇ ਪਹਿਲਾਂ ਜਦੋਂ ਮਾਰੀਸ਼ਸ ਆਇਆ ਸੀ, ਤਦ ਮੈਂ ਪੂਰੇ ਵਿਸ਼ਵ ਨੂੰ ਕਿਹਾ ਸੀ... ਕਿ ਕਲਾਈਮੇਟ ਚੇਂਜ ਜਿਹੇ ਵਿਸ਼ੇ ‘ਤੇ ਮੌਰੀਸਸ ਨੂੰ ਜ਼ਰੂਰ ਸੁਣਿਆ ਜਾਵੇ। ਮੈਨੂੰ ਖੁਸ਼ੀ ਹੈ ਕਿ ਅੱਜ ਮੌਰੀਸਸ ਅਤੇ ਭਾਰਤ ਮਿਲ ਕੇ ਇਸ ਦਿਸ਼ਾ ਵਿੱਚ ਦੁਨੀਆ ਨੂੰ ਜਾਗਰੂਕ ਕਰ ਰਹੇ ਹਨ। ਮੌਰੀਸਸ...ਭਾਰਤ International solar alliance, Global Biofuel alliance ਜਿਹੇ initiative ਦਾ ਪ੍ਰਮੁੱਖ ਮੈਂਬਰ ਹੈ। ਅੱਜ ਮਾਰੀਸ਼ਸ ਏਕ ਪੇੜ ਮਾਂ ਕੇ ਨਾਮ ਨਾਲ ਵੀ ਜੁੜਿਆ ਹੈ। ਅੱਜ ਮੈਂ ਅਤੇ ਪ੍ਰਧਾਨ ਮੰਤਰੀ ਨਵੀਨ ਰਾਮਗੁਲਾਮ ਜੀ ਨੇ, ਏਕ ਪੇੜ ਮਾਂ ਕੇ ਨਾਮ ਅਭਿਯਾਨ ਦੇ ਤਹਿਤ, ਪੇੜ ਵੀ ਲਗਾਇਆ ਹੈ। ਇਹ ਇੱਕ ਅਜਿਹਾ ਅਭਿਯਾਨ ਹੈ, ਜਿਸ ਵਿੱਚ ਆਪਣੀ ਜਨਮਦਾਤਾ ਮਾਂ ਅਤੇ ਧਰਤੀ ਮਾਂ ਦੋਵਾਂ ਨਾਲ ਜੁੜਾਅ ਦਿਖਦਾ ਹੈ। ਮੈਂ ਮਾਰੀਸ਼ਸ ਦੇ ਸਾਰੇ ਲੋਕਾਂ ਨੂੰ ਵੀ ਤਾਕੀਦ ਕਰਾਂਗਾ ਕਿ ਤੁਸੀਂ ਵੀ ਇਸ ਅਭਿਯਾਨ ਦਾ ਹਿੱਸਾ ਬਣੋ।
ਸਾਥੀਓ,
21ਵੀਂ ਸਦੀ ਵਿੱਚ, ਮਾਰੀਸ਼ਸ ਦੇ ਲਈ ਕਈ ਸੰਭਾਵਨਾਵਾਂ ਬਣ ਰਹੀਆਂ ਹਨ। ਮੈਂ ਤੁਹਾਨੂੰ ਵਿਸ਼ਵਾਸ ਦਿੰਦਾ ਹਾਂ ਕਿ ਭਾਰਤ, ਹਰ ਕਦਮ ‘ਤੇ ਮਾਰੀਸ਼ਸ ਦੇ ਨਾਲ ਹੈ। ਮੈਂ ਇੱਕ ਵਾਰ ਫਿਰ, ਪ੍ਰਧਾਨ ਮੰਤਰੀ ਜੀ ਦਾ, ਉਨ੍ਹਾਂ ਦੀ ਸਰਕਾਰ ਦਾ ਅਤੇ ਮਾਰੀਸ਼ਸ ਦੇ ਲੋਕਾਂ ਦਾ ਆਭਾਰ ਵਿਅਕਤ ਕਰਦਾ ਹਾਂ।
ਇੱਕ ਵਾਰ ਫਿਰ ਤੋਂ, ਤੁਹਾਨੂੰ ਸਾਰਿਆਂ ਨੂੰ ਨੈਸ਼ਨਲ ਡੇਅ ਦੀਆਂ ਬਹੁਤ-ਬਹੁਤ ਸੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ।
ਨਮਸਕਾਰ।
DISCLAIMER - This is the approximate translation of Prime Minister's remarks. Original remarks were delivered in Hindi.
************
ਐੱਮਜੇਪੀਐੱਸ/ਐੱਸਟੀ
(Release ID: 2112326)
Visitor Counter : 27
Read this release in:
English
,
Urdu
,
Marathi
,
Hindi
,
Bengali
,
Assamese
,
Gujarati
,
Tamil
,
Telugu
,
Kannada
,
Malayalam