ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਏਪੀਈਡੀਏ (APEDA) ਨੇ ਆਹਾਰ 2025 ਦੇ 39ਵੇਂ ਐਡੀਸ਼ਨ ਵਿੱਚ ਭਾਰਤ ਦੀ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਪਦਾਰਥਾਂ ਵਿੱਚ ਉੱਤਮਤਾ ਦਾ ਪ੍ਰਦਰਸ਼ਨ ਕੀਤਾ


ਏਪੀਈਡੀਏ (APEDA) ਨੇ 17 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 95 ਪ੍ਰਦਰਸ਼ਕਾਂ ਨਾਲ ਖੇਤੀਬਾੜੀ ਖੇਤਰ ਵਿੱਚ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ

ਆਹਾਰ 2025 ਵਿੱਚ ਪ੍ਰਮੁੱਖਤਾ ਨਾਲ ਦਿਖਾਇਆ ਭਾਰਤ ਦੀ ਖੇਤੀਬਾੜੀ ਨਿਰਯਾਤ ਅਤੇ ਪੌਦਿਆਂ-ਅਧਾਰਿਤ ਖੁਰਾਕ ਖੇਤਰ ਵਿੱਚ ਵਧਦੀ ਤਾਕਤ

Posted On: 11 MAR 2025 12:18PM by PIB Chandigarh

ਐਗਰੀਕਲਚਰ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ) ਨੇ ਇੰਡੀਆ ਟ੍ਰੇਡ ਪ੍ਰੋਮੋਸ਼ਨ ਆਰਗੇਨਾਈਜ਼ੇਸ਼ਨ (ਆਈਟੀਪੀਓ) ਦੁਆਰਾ 4 ਤੋਂ 8 ਮਾਰਚ 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਆਯੋਜਿਤ ਆਹਾਰ 2025 ਦੇ 39ਵੇਂ ਐਡੀਸ਼ਨ ਵਿੱਚ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਸੈਕਟਰ ਵਿੱਚ ਭਾਰਤ ਦੀ ਉੱਤਮਤਾ ਦਾ ਪ੍ਰਦਰਸ਼ਨ ਕੀਤਾ। ਇਸ ਆਯੋਜਨ ਨੇ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਭਾਰਤ ਦੀ ਸਮਰੱਥਾ ਨੂੰ ਦਰਸਾਉਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ।

ਏਪੀਈਡੀਏ (APEDA) ਨੇ 95 ਪ੍ਰਦਰਸ਼ਕਾਂ ਦੀ ਹਿੱਸੇਦਾਰੀ ਯਕੀਨੀ ਬਣਾਈ ਜਿਸ ਵਿੱਚ ਕਿਸਾਨ ਉਤਪਾਦਕ ਸੰਗਠਨ (ਐੱਫਪੀਓ), ਕਿਸਾਨ ਉਤਪਾਦਕ ਕੰਪਨੀਆਂ (ਐੱਫਪੀਸੀ), ਉੱਦਮੀ ਅਤੇ ਗੁਜਰਾਤ, ਪੰਜਾਬ, ਰਾਜਸਥਾਨਮੱਧ ਪ੍ਰਦੇਸ਼ਮਹਾਰਾਸ਼ਟਰਪੱਛਮ ਬੰਗਾਲਆਂਧਰ ਪ੍ਰਦੇਸ਼ਉੱਤਰ ਪ੍ਰਦੇਸ਼ਕਰਨਾਟਕਹੈਦਰਾਬਾਦਕੇਰਲਤੇਲੰਗਾਨਾ ਅਤੇ ਤਾਮਿਲ ਨਾਡੂ ਸਮੇਤ 17 ਰਾਜਾਂ, ਨਾਲ ਹੀ ਦਿੱਲੀ, ਹਰਿਆਣਾਚੰਡੀਗੜ੍ਹ ਅਤੇ ਜੰਮੂ ਅਤੇ ਕਸ਼ਮੀਰ ਜਿਹੀਆਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਮੈਨੂਫੈਕਚਰਿੰਗ ਕੰਪਨੀਆਂ ਸ਼ਾਮਲ ਹਨ। ਉਨ੍ਹਾਂ ਦੀ ਭਾਗੀਦਾਰੀ ਨੇ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਸੈਕਟਰਾਂ ਵਿੱਚ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਨਾਲ ਹੀ ਉਦਯੋਗ ਦੇ ਅੰਦਰ ਇਨੋਵੇਸ਼ਨ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੀ ਸਹਿਯੋਗੀ ਭਾਵਨਾ ਨੂੰ ਵੀ ਦਰਸਾਇਆ।

ਆਹਾਰ 2025 ਵਿੱਚ ਪਲਾਂਟ ਬੇਸਡ ਫੂਡ ਇੰਡਸਟ੍ਰੀ ਅਸੋਸੀਏਸ਼ਨ ਦੁਆਰਾ ਆਯੋਜਿਤ ਇੰਡੀਆ ਪਲਾਂਟ ਬੇਸਡ ਫੂਡਜ਼ ਸ਼ੋਅ ਨੂੰ ਸੰਬੋਧਨ ਕਰਦੇ ਹੋਏ, ਏਪੀਈਡੀਏ (APEDA) ਦੇ ਚੇਅਰਮੈਨ ਸ਼੍ਰੀ ਅਭਿਸ਼ੇਕ ਦੇਵ ਨੇ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਨਿਰਯਾਤ ਵਿੱਚ ਭਾਰਤ ਦੀ ਵਧਦੀ ਪਹਿਚਾਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਲਮੀ ਵਾਤਾਵਰਣ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਪਲਾਂਟ-ਬੇਸਡ ਨਿਰਯਾਤ ਨੂੰ ਇੱਕ ਸਥਾਈ ਵਿਕਲਪ ਦੇ ਤੌਰ ਤੇ ਤਲਾਸ਼ਣ ਦੀ ਜ਼ਰੂਰਤ ਤੇ ਵੀ ਚਾਨਣ ਪਾਇਆ।

ਪੈਵੇਲੀਅਨ ਵਿੱਚ ਜੈਵਿਕ ਅਤੇ ਪ੍ਰੋਸੈੱਸਡ ਖੁਰਾਕ ਪਦਾਰਥਾਂ, ਖੇਤੀਬਾੜੀ ਉਤਪਾਦਾਂ, ਬੈਵਰੇਜ (Beverage) ਪਦਾਰਥਾਂ, ਮਸਾਲੇ ਅਤੇ ਮੀਟ ਉਤਪਾਦਾਂ ਦੀ ਇੱਕ ਵਿਆਪਕ ਸ਼੍ਰੇਣੀ ਪ੍ਰਦਰਸ਼ਿਤ ਕੀਤੀ ਗਈ। ਪ੍ਰਦਰਸ਼ਕਾਂ ਨੇ ਬਾਜਰਾ ਅਤੇ ਵੈਲਿਊ-ਐਡਿਡ ਉਤਪਾਦਾਂਡੀਹਾਈਡ੍ਰੇਟਿਡ ਪਿਆਜ਼ ਅਤੇ ਲਸਣਫ੍ਰੋਜੇਨ ਸ਼ਾਕਾਹਾਰੀ ਅਤੇ ਮਾਸਾਹਾਰੀ ਖੁਰਾਕ ਪਦਾਰਥਾਂਡੱਬਾਬੰਦ ਫਲਾਂਵੈਜੀਟੇਬਲ ਸੌਸਸੁਆਦ ਵਾਲੇ ਕਾਜੂਚਾਕਲੇਟਕੰਫੈਕਸ਼ਨਰੀਸ਼ਹਿਦਖਾਣ ਵਾਲੇ ਤੇਲਅਨਾਜ ਅਤੇ ਬਹੁਤ ਕੁਝ ਸਮੇਤ ਵਿਭਿੰਨ ਪੇਸ਼ਕਸ਼ਾਂ ਪੇਸ਼ ਕੀਤੀਆਂ। ਏਪੀਈਡੀਏ (APEDA)  ਪੈਵੇਲੀਅਨ ਉਦਯੋਗ ਜਗਤ ਦੇ ਪੇਸ਼ੇਵਰਾਂ ਲਈ ਭਾਰਤ ਦੇ ਮਜ਼ਬੂਤ ਫੂਡ ਪ੍ਰੋਸੈੱਸਿੰਗ ਖੇਤਰ ਦਾ ਪਤਾ ਲਗਾਉਣ ਲਈ ਇੱਕ ਵਨ-ਸਪੌਟ ਡੈਸਟੀਨੇਸ਼ਨ ਵਜੋਂ ਉਭਰਿਆਜਿਸ ਵਿੱਚ ਨਵੀਨਤਾਕਾਰੀ ਸਮੱਗਰੀਉੱਚ ਗੁਣਵੱਤਾ ਵਾਲੇ ਜੈਵਿਕ ਮਸਾਲੇ ਅਤੇ ਸਿਹਤ ਕੇਂਦ੍ਰਿਤ ਬੈਵਰੇਜ (Beverage) ਪਦਾਰਥ ਸ਼ਾਮਲ ਸਨ।

ਪੈਵੇਲੀਅਨ ਵਿੱਚ ਇੱਕ ਜੀਵੰਤ ਵੇਟ ਸੈਂਪਲਿੰਗ ਏਰੀਆ ਸਥਾਪਿਤ ਕੀਤਾ ਗਿਆ ਸੀ, ਜਿੱਥੇ ਇੱਕ ਪ੍ਰਸਿੱਧ ਭਾਰਤੀ ਸ਼ੈੱਫ ਅਤੇ ਉਨ੍ਹਾਂ ਦੀ ਟੀਮ ਨੇ ਕਈ ਸਿਹਤਮੰਦ ਭਾਰਤੀ ਪਕਵਾਨਾਂ ਨੂੰ ਤਿਆਰ ਕੀਤਾ ਅਤੇ ਲਾਈਵ ਪ੍ਰਦਰਸ਼ਨ ਕੀਤਾ। ਇਸ ਸੈਗਮੈਂਟ ਨੇ ਮਹੱਤਵਪੂਰਨ ਗਿਣਤੀ ਵਿੱਚ ਲੋਕਾਂ ਨੂੰ ਆਕਰਸ਼ਿਤ ਕੀਤਾ, ਜਿਸ ਨਾਲ ਵਿਜ਼ਿਟਰਾਂ ਨੂੰ ਪੌਸ਼ਟਿਕ ਬਾਜਰੇ ਦੇ ਪਕਵਾਨਾਂ ਜਿਹੀਆਂ ਬਾਜਰਾ ਮਠਰੀ ਪਾਈ, ਰਾਗੀ ਅਤੇ ਅੰਬ ਸਮੂਦੀ, ਫੌਕਸਟੇਲ ਕੌਰਨ ਰਿਸੋਟੋ, ਸੁਗੰਧਿਤ ਬਿਰਆਨੀ, ਪੌਸ਼ਟਿਕ ਬ੍ਰਾਊਨ ਰਾਈਸ ਦਲੀਆ ਅਤੇ ਹੋਰ ਪਕਵਾਨਾਂ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ। ਇਸ ਇੰਟਰਐਕਟਿਵ ਅਨੁਭਵ ਨੇ ਮੌਜੂਦ ਲੋਕਾਂ ਨੂੰ ਭਾਰਤ ਦੀ ਸਮ੍ਰਿੱਧ ਪਾਕ ਕਲਾ ਵਿਰਾਸਤ ਅਤੇ ਇਨੋਵੇਸ਼ਨ ਦਾ ਇੱਕ ਪ੍ਰਮਾਣਿਕ ਸੁਆਦ ਪ੍ਰਦਾਨ ਕੀਤਾ।

ਪ੍ਰਦਰਸ਼ਨੀ ਦਾ ਉਦਘਾਟਨ ਮਾਣਯੋਗ ਕੇਂਦਰੀ ਖੁਰਾਕ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀ ਚਿਰਾਗ ਪਾਸਵਾਨ ਦੁਆਰਾ ਉਦਯੋਗ ਜਗਤ ਦੇ ਲੀਡਰਸ, ਇਨੋਵੇਟਰਸ ਅਤੇ ਦੁਨੀਆ ਭਰ ਦੇ ਵਿਸ਼ੇਸ਼ਤਾਵਾਂ ਦੀ ਮੌਜ਼ੂਦਗੀ ਵਿੱਚ ਕੀਤਾ ਗਿਆ। ਏਪੀਈਡੀਏ (APEDA)  ਪੈਵੇਲੀਅਨ ਦਾ ਉਦਘਾਟਨ 4 ਮਾਰਚ 2025 ਨੂੰ ਏਪੀਈਡੀਏ (APEDA)  ਦੇ ਚੇਅਰਮੈਨ, ਸ਼੍ਰੀ ਅਭਿਸ਼ੇਕ ਦੇਵ ਦੁਆਰਾ ਐੱਫਐੱਸਐੱਸਏਆਈ ਦੀ ਸਲਾਹਕਾਰ (ਵਿਗਿਆਨ ਅਤੇ ਮਿਆਰ ਅਤੇ ਨਿਯਮ), ਡਾ. ਅਲਕਾ ਰਾਓ ਅਤੇ ਸੰਗਠਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕੀਤਾ ਗਿਆ। ਪੈਵੇਲੀਅਨ ਨੇ ਭਾਰਤ ਦੇ ਨਿਰਯਾਤ-ਤਿਆਰ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕ ਉਤਪਾਦਨ ਤੇ ਜ਼ੋਰ ਦਿੱਤਾ, ਜਿਸ ਨਾਲ ਆਲਮੀ ਖੁਰਾਕ ਬਾਜਾਰਾਂ ਵਿੱਚ ਰਾਸ਼ਟਰ ਦੇ ਵਧਦੇ ਪ੍ਰਭਾਵ ਨੂੰ ਮਜ਼ਬੂਤੀ ਮਿਲੀ।

ਆਹਾਰ 2025 ਵਿੱਚ ਏਪੀਈਡੀਏ (APEDA)  ਦੀ ਭਾਗੀਦਾਰੀ ਗੁਣਵੱਤਾਪੂਰਣ, ਟਿਕਾਊ ਅਤੇ ਨਿਰਯਾਤਯੋਗ ਖੁਰਾਕ ਉਤਪਾਦਨ ਪ੍ਰਦਾਨ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ। ਇਹ ਪ੍ਰੋਗਰਾਮ ਘਰੇਲੂ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਮਹੱਤਵਪੂਰਨ ਪਲ ਸਾਬਿਤ ਹੋਇਆ, ਜਿਸ ਨਾਲ ਆਲਮੀ ਖੁਰਾਕ ਅਤੇ ਬੈਵਰੇਜ (Beverage) ਉਦਯੋਗ ਵਿੱਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋਈ।

ਐਗਰੀਕਲਚਰ ਅਤੇ ਪ੍ਰੋਸੈੱਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏਪੀਈਡੀਏ) ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਇੱਕ ਕਾਨੂੰਨੀ ਸੰਸਥਾ ਹੈ। ਏਪੀਈਡੀਏ (APEDA)  ਦਾ ਮਿਸ਼ਨ ਭਾਰਤ ਤੋਂ ਖੇਤੀਬਾੜੀ ਅਤੇ ਪ੍ਰੋਸੈੱਸਡ ਫੂਡ ਉਤਪਾਦਾਂ ਦੇ ਨਿਰਯਾਤ ਨੂੰ ਵਿਕਸਿਤ ਕਰਨਾਸੁਵਿਧਾਜਨਕ ਬਣਾਉਣਾ ਅਤੇ ਉਤਸ਼ਾਹਿਤ ਕਰਨਾ ਹੈਜਦੋਂ ਕਿ ਖੁਰਾਕ ਅਤੇ ਬੈਵਰੇਜ (Beverage) ਉਦਯੋਗ ਵਿੱਚ ਦੇਸ਼ ਦੇ ਗਲੋਬਲ ਫੁਟਪ੍ਰਿੰਟ ਨੂੰ ਵਧਾਉਂਦਾ ਹੈ।

***

ਅਭਿਸ਼ੇਕ ਦਿਆਲ/ ਅਭਿਜੀਤ ਨਾਰਾਇਣ


(Release ID: 2110464) Visitor Counter : 7