ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਐਵਾਰਡਸ ਆਫ ਐਕਸੀਲੈਂਸ


ਭਵਿੱਖ ਦਾ ਨਿਰਮਾਣ, ਏਵੀਜੀਸੀ-ਐਕਸਆਰ ਉੱਤਮਤਾ ਦੀ ਦਿਸ਼ਾ ਵਿੱਚ ਮੋਹਰੀ

Posted On: 10 MAR 2025 2:03PM by PIB Chandigarh

ਭਵਿੱਖ ਦਾ ਨਿਰਮਾਣ, ਏਵੀਜੀਸੀ-ਐਕਸਆਰ ਉੱਤਮਤਾ ਦੀ ਦਿਸ਼ਾ ਵਿੱਚ ਮੋਹਰੀ

 

ਜਾਣ-ਪਹਿਚਾਣ

ਏਐੱਸਆਈਐੱਫਏ ਇੰਡੀਆ ਦੁਆਰਾ ਆਯੋਜਿਤ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਸਮਰਥਤ, ਐਵਾਰਡ ਆਫ਼ ਐਕਸੀਲੈਂਸ, ਸ਼ੋਅਰੀਲਾਂ ਅਤੇ ਐਡਫਿਲਮਾਂ ਲਈ ਇੱਕ ਪ੍ਰਤਿਸ਼ਠਿਤ ਮੁਕਾਬਲਾ ਹੈ, ਜੋ ਐਨੀਮੇਸ਼ਨ, ਵੀਐੱਫਐਕਸ, ਗੇਮਿੰਗ ਅਤੇ ਸਬੰਧਿਤ ਖੇਤਰਾਂ ਦੇ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਲਈ ਖੁਲ੍ਹਿਆ ਹੈ। ਇਸ ਵਰ੍ਹੇ ਦਾ ਵੇਵਸ ਸੀਜ਼ਨ 1 ਭਾਗੀਦਾਰਾਂ ਨੂੰ ਭਾਰਤ ਦੇ ਮਨੋਰੰਜਨ ਉਦਯੋਗ ਵਿੱਚ ਰਚਨਾਤਮਕਤਾ ਅਤੇ ਉੱਤਮਤਾ ਨੂੰ ਦਰਸਾਉਂਦੇ ਨਵੀਨਤਾਕਾਰੀ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਉਤਸ਼ਾਹਿਤ ਕਰਦਾ ਹੈ।

ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਆਪਣੇ ਪਹਿਲੇ ਐਡੀਸ਼ਨ ਤੋਂ ਹੀ ਪੂਰੇ ਮੀਡੀਆ ਅਤੇ ਐਂਟਰਟੇਨਮੈਂਟ ਖੇਤਰ ਦੇ ਕਨਵਰਜੈਂਸ ਦੇ ਲਈ ਇੱਕ ਅਨੋਖਾ ਹੱਬ ਅਤੇ ਸਪੋਕ ਪਲੈਟਫਾਰਮ ਹੈ। ਇਹ ਆਯੋਜਨ ਇੱਕ ਪ੍ਰਮੁੱਖ ਆਲਮੀ ਆਯੋਜਨ ਹੈ, ਜਿਸ ਦਾ ਉਦੇਸ਼ ਆਲਮੀ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਧਿਆਨ ਭਾਰਤ ਵੱਲ ਆਕਰਸ਼ਿਤ ਕਰਨਾ ਅਤੇ ਇਸ ਨੂੰ ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਨਾਲ-ਨਾਲ ਇਸ ਦੀ ਪ੍ਰਤਿਭਾਵਾਂ ਨਾਲ ਜੋੜਨਾ ਹੈ।

ਇਹ ਸਮਿਟ 1-4 ਮਈ, 2025 ਨੂੰ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨ ਵਿਖੇ ਆਯੋਜਿਤ ਕੀਤਾ ਜਾਵੇਗਾ। ਚਾਰ ਪ੍ਰਮੁੱਖ ਥੰਮ੍ਹਾਂ - ਬ੍ਰੌਡਕਾਸਟ ਅਤੇ ਇਨਫੋਟੇਨਮੈਂਟ, ਏਵੀਜੀਸੀ-ਐਕਸਆਰ, ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਅਤੇ ਫਿਲਮ - 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਵੇਵਸ ਭਾਰਤ ਦੇ ਮਨੋਰੰਜਨ ਉਦਯੋਗ ਦੇ ਭਵਿੱਖ ਨੂੰ ਪ੍ਰਦਰਸ਼ਿਤ ਕਰਨ ਲਈ ਦਿੱਗਜਾਂ, ਰਚਨਕਾਰਾਂ ਅਤੇ ਟੈਕਨੋਲੋਜਿਸਟਾਂ ਨੂੰ ਇਕੱਠੇ ਲੈ ਕੇ ਆਵੇਗਾ।

ਐਵਾਰਡ ਆਫ਼ ਐਕਸੀਲੈਂਸ ਚੁਣੌਤੀ ਵੇਵਸ ਮੁਕਾਬਲੇ ਦੇ ਥੰਮ੍ਹ 2, ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੁਅਲ,ਇਫੈਕਟ, ਗੇਮਿੰਗ ਅਤੇ ਕੌਮਿਕ- ਵਿਸਤ੍ਰਿਤ ਵਾਸਤਵਿਕਤਾ) ਦਾ ਇੱਕ ਪ੍ਰਮੁੱਖ ਕੰਪੋਨੈਂਟ ਹੈ। ਅੱਜ ਤੱਕ, 1,276 ਭਾਗੀਦਾਰਾਂ ਨੇ ਇਸ ਪ੍ਰਤਿਸ਼ਠਿਤ ਪ੍ਰੋਗਰਾਮ ਦੇ ਲਈ ਰਜਿਸਟ੍ਰੇਸ਼ਨ ਕਰਵਾਇਆ ਹੈ, ਜੋ ਏਵੀਜੀਸੀ-ਐਕਸਆਰ ਖੇਤਰਾਂ ਵਿੱਚ ਵਿਆਪਕ ਦਿਲਚਸਪੀ ਅਤੇ ਪ੍ਰਤਿਭਾ ਨੂੰ ਦਰਸਾਉਂਦਾ ਹੈ।

ਦਿਸ਼ਾ-ਨਿਰਦੇਸ਼

ਵੇਵਸ ਐਵਾਰਡ ਆਫ ਐਕਸੀਲੈਂਸ ਵਿੱਚ ਹਿੱਸਾ ਲੈਣ ਦੇ ਲਈ ਮੁੱਖ ਦਿਸ਼ਾ-ਨਿਰਦੇਸ਼ ਇੱਥੇ ਦਿੱਤੇ ਗਏ ਹਨ:

ਰਜਿਸਟ੍ਰੇਸ਼ਨ ਪ੍ਰੋੱਸੈਸ

ਇਹ ਮੁਕਾਬਲਾ ਪੇਸ਼ੇਵਰਾਂ ਅਤੇ ਵਿਦਿਆਰਥੀਆਂ ਦੋਵਾਂ ਦੇ ਲਈ ਖੁਲ੍ਹਿਆ ਸੀ, ਜੋ ਵਰਤਮਾਨ ਵਿੱਚ ਐਨੀਮੇਸ਼ਨ, ਵੀਐੱਫਐਕਸ, ਗੇਮਿੰਗ, ਜਾਂ ਸਬੰਧਿਤ ਪ੍ਰੋਗਰਾਮਾਂ ਵਿੱਚ ਨਾਮਜ਼ਦ ਹਨ। ਭਾਗੀਦਾਰਾਂ ਨੂੰ ਆਪਣਾ ਸਭ ਤੋਂ ਵਧੀਆ ਕੰਮ ਪੇਸ਼ ਕਰਵਾਉਣ ਦੇ ਲਈ ਕਿਹਾ ਗਿਆ ਸੀ - ਭਾਵੇਂ ਉਹ ਐਨੀਮੇਸ਼ਨ, ਲਘੂ ਫਿਲਮ, ਗੇਮ ਡਿਜ਼ਾਈਨ ਜਾਂ ਵੀਐੱਫਐਕਸ ਸੀਕਵੈਂਸ ਹੋਣ। ਐਂਟਰੀਆਂ 28 ਫਰਵਰੀ, 2025 ਨੂੰ ਬੰਦ ਹੋ ਗਈਆਂ ਅਤੇ ਇਸ ਦੇ ਲਈ ਕੋਈ ਐਂਟਰੀ ਫੀਸ ਨਹੀਂ ਦੇਣੀ ਪਈ

ਮੁਕਾਬਲੇ ਦੀਆਂ ਸ਼੍ਰੇਣੀਆਂ


ਮੁਕਾਬਲਾ ਦੋ ਸ਼੍ਰੇਣੀਆਂ ਵਿੱਚ ਆਯੋਜਿਤ ਕੀਤਾ ਜਾ ਰਿਹਾ  ਹੈ: ਵਿਦਿਆਰਥੀ ਸ਼ੋਅ-ਰੀਲਸ ਅਤੇ ਪੇਸ਼ੇਵਰ ਵਿਗਿਆਪਨ ਫਿਲਮਾਂ।

 ਮੁਕਾਬਲੇ ਦੀਆਂ ਮੁੱਖ ਮਿਤੀਆਂ

ਮੁਕਾਬਲੇ ਲਈ ਮਹੱਤਵਪੂਰਨ ਸਮਾਂ-ਸੀਮਾਵਾਂ ਇਸ ਪ੍ਰਕਾਰ ਹਨ:

ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ- 28.02.2025

ਸ਼ਾਰਟਲਿਸਟਿੰਗ- 01.03.2025 - 08.03.2025

ਜਿਊਰੀ (ਜੂਰੀ) ਸਮੀਖਿਆ- 09.03.2025 - 29.03.2025

ਫਾਈਨਲ ਰਿਜ਼ਲਟਸ- 01.04.2025

ਜੇਤੂਆਂ ਤੱਕ ਪਹੁੰਚ- 02.04.2025 - 05.04.2025

ਐਵਾਰਡ ਸੈਰੇਮਨੀ- 01.05.2025 - 04.05.2025

 

ਮੁਲਾਂਕਣ ਮਾਪਦੰਡ ਅਤੇ ਜਿਊਰੀ

ਐਵਾਰਡ ਆਫ ਐਕਸੀਲੈਂਸ ਐਂਟਰੀਆਂ ਦਾ ਮੁਲਾਂਕਣ ਇੱਕ ਪ੍ਰਤਿਸ਼ਠਿਤ ਜਿਊਰੀ ਦੁਆਰਾ ਰਚਨਾਤਮਕਤਾ, ਮੌਲਿਕਤਾ ਅਤੇ ਸਟੋਰੀਟੈਲਿੰਗ ਦੀ ਯੋਗਤਾ ਦੇ ਅਧਾਰ 'ਤੇ ਕੀਤਾ ਜਾਵੇਗਾ। ਇਹ ਮੁੱਖ ਮਾਪਦੰਡ ਏਵੀਜੀਸੀ-ਐਕਸਆਰ ਖੇਤਰ ਵਿੱਚ ਸਭ ਤੋਂ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਕੰਮ ਨੂੰ ਉਜਾਗਰ ਕਰਨਗੇ।

ਰਚਨਾਤਮਕਤਾ ਅਤੇ ਮੌਲਿਕਤਾ (25%)

ਇਨੋਵੇਸ਼ਨ: ਕਹਾਣੀ, ਪਾਤਰਾਂ ਅਤੇ ਸੰਕਲਪ ਦੇ ਮਾਮਲੇ ਵਿੱਚ ਪ੍ਰੋਜੈਕਟ ਕਿੰਨਾ ਵਿਲੱਖਣ ਅਤੇ ਰਚਨਾਤਮਕ ਹੈ।

ਮੂਲ ਵਿਚਾਰ: ਐਨੀਮੇਸ਼ਨ ਤਕਨੀਕ ਜਾਂ ਸਟੋਰੀਟੈਲਿੰਗ ਵਿੱਚ ਨਵਾਂ ਤਰੀਕੇ ਜਾਂ ਤਾਜਾ ਦ੍ਰਿਸ਼ਟੀਕੋਣ।

ਤਕਨੀਕੀ ਮੁਹਾਰਤ (25%)

ਐਨੀਮੇਸ਼ਨ ਗੁਣਵੱਤਾ: ਐਨੀਮੇਸ਼ਨ ਦੀ ਨਿਰਵਿਘਨਤਾ, ਤਰਲਤਾ, ਅਤੇ ਤਕਨੀਕੀ ਐਗਜ਼ੀਕਿਊਸ਼ਨ

ਉਪਕਰਣਾਂ ਦੀ ਵਰਤੋਂ: ਸਾਫਟਵੇਅਰ ਅਤੇ ਟੈਕਨੋਲੋਜੀ ਦੀ ਪ੍ਰਭਾਵਸ਼ਾਲੀ ਵਰਤੋਂ, ਜਿਵੇਂ ਕਿ 2ਡੀ/3ਡੀ ਐਨੀਮੇਸ਼ਨ, ਵਿਜ਼ੂਅਲ ਇਫੈਕਟਸ ਜਾਂ ਕੰਪੋਜ਼ੀਟਿੰਗ।

ਸਾਊਂਡ ਐਂਡ ਮਿਊਜ਼ੀਕ: ਸਾਊਂਡ ਡਿਜ਼ਾਈਨ, ਸਕੋਰ ਅਤੇ ਐਨੀਮੇਸ਼ਨ ਦੇ ਨਾਲ ਤਾਲਮੇਲ ਦੀ ਗੁਣਵੱਤਾ

ਸਟੋਰੀਟੈਲਿੰਗ ਅਤੇ ਬਿਰਤਾਂਤ (20%)

ਪਲੌਟ ਅਤੇ ਚਰਿੱਤਰ ਵਿਕਾਸ: ਕਹਾਣੀ ਵਿੱਚ ਸਪੱਸ਼ਟਤਾ ਅਤੇ ਗਹਿਰਾਈ ਅਤੇ ਪਾਤਰਾਂ ਦਾ ਕਿੰਨਾ ਚੰਗਾ ਵਿਕਾਸ ਕੀਤਾ ਗਿਆ ਹੈ

ਗਤੀ ਅਤੇ ਪ੍ਰਵਾਹ: ਕਹਾਣੀ ਕਿੰਨੀ ਚੰਗੀ ਤਰ੍ਹਾਂ ਅੱਗੇ ਵਧਦੀ ਹੈ ਅਤੇ ਦਰਸ਼ਕਾਂ ਨੂੰ ਬਨ੍ਹੇ ਰੱਖਦੀ ਹੈ।

ਕਲਾਤਮਕ ਡਿਜ਼ਾਈਨ (15%)

ਵਿਜ਼ੁਅਲ ਸਟਾਈਲ: ਕਲਾਤਮਕ ਨਿਰਦੇਸ਼ਨ ਦੀ ਸੁਹਜਵਾਦੀ ਅਪੀਲ ਅਤੇ ਇਕਸਾਰਤਾ, ਜਿਸ ਵਿੱਚ ਰੰਗ, ਪਿਛੋਕੜ ਅਤੇ ਚਰਿੱਤਰ ਡਿਜ਼ਾਈਨ ਦੀ ਵਰਤੋਂ ਸ਼ਾਮਲ ਹੈ।

  ਸਮੁੱਚੀ ਕਲਾਤਮਕਤਾ: ਵਿਜ਼ੁਅਲ ਡਿਜ਼ਾਈਨ ਐਨੀਮੇਸ਼ਨ ਅਤੇ ਕਹਾਣੀ ਦਾ ਕਿਨ੍ਹਾ ਚੰਗਾ ਪੂਰਕ ਹੈ।

ਭਾਵਨਾਤਮਕ ਪ੍ਰਭਾਵ (15%)

ਜੁੜਾਵ: ਪ੍ਰੋਜੈਕਟ ਕਿਸ ਹਦ ਤੱਕ ਦਰਸ਼ਕਾਂ ਦੇ ਨਾਲ ਭਾਵਨਾਤਮਕ ਤੌਰ ਤੇ ਜੁੜਿਆ ਹੈ।

ਔਡੀਅੰਸ ਕਨੈਕਸ਼ਨ: ਭਾਵਨਾਵਾਂ ਨੂੰ ਜਗਾਉਣ ਅਤੇ ਪੂਰੇ ਪ੍ਰੋਗਰਾਮ ਦੇ ਦੌਰਾਨ ਧਿਆਨ ਬਣਾਏ ਰੱਖਣ ਦੀ ਸਮਰੱਥਾ

Priiz

ਇਨਾਮ

ਐਵਾਰਡ ਆਫ ਐਕਸੀਲੈਂਸ ਵਿੱਚ ਟੌਪ 20 ਜੇਤੂ ਪ੍ਰੋਜੈਕਟ ਨੂੰ ਇੱਕ ਟ੍ਰਾਫੀ, ਆਲਮੀ ਮਾਨਤਾ ਅਤੇ ਰੋਮਾਂਚਕ ਐਵਾਰਡ ਪ੍ਰਾਪਤ ਹੋਣਗੇ! ਜੇਤੂਆਂ ਨੂੰ ਮਈ 2025 ਵਿੱਚ ਮੁਬੰਈ ਵਿੱਚ ਹੋਣ ਵਾਲੇ ਵੇਵਸ 2025 ਵਿੱਚ ਹਿੱਸਾ ਲੈਣ ਦੇ ਲਈ ਮੁਫ਼ਤ ਟ੍ਰਾਂਸਪੋਰਟ, ਯਾਤਰਾ ਅਤੇ ਆਵਾਸ ਵੀ ਮਿਲੇਗਾ। ਸਮੀਖਿਆ ਅਤੇ ਸਨਮਾਨ ਪ੍ਰਕਿਰਿਆ ਦੀਆਂ ਮੁੱਖ ਤਾਰੀਖਾਂ ਹੇਠਾਂ ਦਿੱਤੀਆਂ ਗਈਆਂ ਹਨ:

ਸਮੀਖਿਆ: 01.03.25 to 31.03.25

ਨਾਮਜ਼ਦਗੀ ਦਾ ਐਲਾਨ: 10.04.25

ਜੇਤੂ ਸਨਮਾਨ ਸਮਾਰੋਹ: 01-04 ਮਈ 2025, ਜਿਓ ਵਰਲਡ ਸੈਂਟਰ, ਮੁੰਬਈ ਵਿੱਚ

ਸਿੱਟਾ

ਵੇਵਸ ਐਵਾਰਡ ਆਫ ਐਕਸੀਲੈਂਸ ਏਵੀਜੀਸੀ-ਐਕਸਆਰ ਖੇਤਰਾਂ ਵਿੱਚ ਰਚਨਾਤਮਕ ਅਤੇ ਇਨੋਵੇਸ਼ਨ ਦਾ ਜਸ਼ਨ ਮਨਾਉਂਦਾ ਹੈ, ਜੋ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੋਵਾਂ ਦੇ ਲਈ ਇੱਕ ਆਲਮੀ ਪਲੈਟਫਾਰਮ ਪ੍ਰਦਾਨ ਕਰਦਾ ਹੈ। ਐਨੀਮੇਸ਼ਨ, ਵੀਐੱਫਐਕਸ, ਗੇਮਿੰਗ ਅਤੇ ਸਬੰਧਿਤ ਖੇਤਰਾਂ ਵਿੱਚ ਉੱਤਮਤਾ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ, ਮੁਕਾਬਲਾ ਸਭ ਤੋਂ ਵਧੀਆ ਪ੍ਰਤਿਭਾ ਨੂੰ ਉਜਾਗਰ ਕਰਦੀ ਹੈ ਅਤੇ ਜੇਤੂਆਂ ਨੂੰ ਰੋਮਾਂਚਕ ਐਵਾਰਡ, ਮਾਨਤਾ ਅਤੇ ਮੁੰਬਈ ਵਿੱਚ ਵੇਵਸ 2025 ਵਿੱਚ ਭਾਗ ਲੈਣ ਦਾ ਅਵਸਰ ਪ੍ਰਦਾਨ ਕਰਦੀ ਹੈ।

ਸੰਦਰਭ

ਕਿਰਪਾ ਪੀਡੀਐੱਫ ਫਾਈਲ ਦੇਖੋਂ

***

ਸੰਤੋਸ਼ ਕੁਮਾਰ/ ਰਿਤੂ ਕਟਾਰੀਆ/ ਕਾਮਨਾ ਲਕਾਰੀਆ

About WAVES

The first World Audio Visual & Entertainment Summit (WAVES), a milestone event for the Media & Entertainment (M&E) sector, will be hosted by the Government of India in Mumbai, Maharashtra, from May 1 to 4, 2025.
Whether you're an industry professional, investor, creator, or innovator, the Summit offers the ultimate global platform to connect, collaborate, innovate and contribute to the M&E landscape.
WAVES is set to magnify India’s creative strength, amplifying its position as a hub for content creation, intellectual property, and technological innovation. Industries and sectors in focus include Broadcasting, Print Media, Television, Radio, Films, Animation, Visual Effects, Gaming, Comics, Sound and Music, Advertising, Digital Media, Social Media Platforms, Generative AI, Augmented Reality (AR), Virtual Reality (VR), and Extended Reality (XR).
Have questions? Find answers
here
Come, Sail with us! Register for WAVES now.


(Release ID: 2110218) Visitor Counter : 7