ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਮੁੰਬਈ ਕਰੇਗਾ ਵੇਵਸ 2025 ਸੰਮੇਲਨ ਦੀ ਮੇਜ਼ਬਾਨੀ : ਮਹਾਰਾਸ਼ਟਰ ਦੇ ਮੁੱਖ ਸਕੱਤਰ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਸਕੱਤਰ ਨੇ ਉੱਚ-ਪੱਧਰੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ


ਮੁੱਖ ਸਕੱਤਰ ਸੁਜਾਤਾ ਸੌਨਿਕ ਨੇ ਵੇਵਸ 2025 ਸੰਮੇਲਨ ਦੀ ਸਫਲਤਾ ਲਈ ਮਹਾਰਾਸ਼ਟਰ ਸਰਕਾਰ ਵਲੋਂ ਪੂਰਾ ਸਮਰਥਨ ਦੇਣ ਦੀ ਵਚਨਬੱਧਤਾ

ਵੇਵਸ ਸੰਮੇਲਨ ਮੀਡੀਆ ਅਤੇ ਮਨੋਰੰਜਨ ਖੇਤਰ ਲਈ ਇੱਕ ਗਲੋਬਲ ਪਲੈਟਫਾਰਮ: ਸੂਚਨਾ ਅਤੇ ਪ੍ਰਸਾਰਣ ਸਕੱਤਰ ਸੰਜੇ ਜਾਜੂ

Posted On: 07 MAR 2025 5:05PM by PIB Chandigarh

ਮੁੰਬਈ ਵੇਵਸ 2025 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਬਰ ਤਿਆਰ ਹੈ, ਜੋ ਇੱਕ ਅਜਿਹਾ ਪ੍ਰੋਗਰਾਮ ਜੋ ਭਾਰਤ ਨੂੰ ਆਲਮੀ ਸਿਰਜਣਹਾਰ ਅਰਥਵਿਵਸਥਾ ਵਿੱਚ ਮੋਹਰੀ ਬਣਾਉਣ ਦੇ ਸਮਰੱਥ ਹੈ। ਮਹਾਰਾਸ਼ਟਰ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਸੁਜਾਤਾ ਸੌਨਿਕ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੇ ਜਾਜੂ ਨੇ ਅੱਜ, 07 ਮਾਰਚ 2025 ਨੂੰ ਵੇਵਸ 2025 ਦੇ ਸਫਲਤਾਪੂਰਵਕ ਆਯੋਜਨ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕੀਤੀ। ਮਹਾਰਾਸ਼ਟਰ ਸਰਕਾਰ ਨੇ ਇਸ ਸਮਾਗਮ ਨੂੰ ਇੱਕ ਇਤਿਹਾਸਕ ਮੌਕਾ ਬਣਾਉਣ ਲਈ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ, ਹੌਸਪਿਟੈਲਿਟੀ ਅਤੇ ਲੌਜਿਸਟਿਕਸ ਨੂੰ ਯਕੀਨੀ ਬਣਾਉਂਦੇ ਹੋਏ ਆਪਣਾ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।

ਮਹਾਰਾਸ਼ਟਰ ਸਰਕਾਰ ਦੀ ਮੁੱਖ ਸਕੱਤਰ ਸ਼੍ਰੀਮਤੀ ਸੁਜਾਤਾ ਸੌਨਿਕ ਨੇ ਨਿਰਦੇਸ਼ ਦਿੱਤਾ ਕਿ ਇਸ ਗਲੋਬਲ ਸੰਮੇਲਨ ਲਈ ਇੱਕ ਰਾਜ ਪੱਧਰੀ ਕਮੇਟੀ ਬਣਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਸ਼ਾਸਨ ਦਾ ਹਰੇਕ ਵਿਭਾਗ ਸੰਮੇਲਨ ਦੀ ਸਫਲਤਾ ਲਈ ਸਹਿਜਤਾ ਨਾਲ ਤਾਲਮੇਲ ਵਿੱਚ ਕੰਮ ਕਰੇਗਾ।

ਇਸ ਮੌਕੇ 'ਤੇ ਬੋਲਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਕਿਹਾ, "ਇਹ ਸੰਮੇਲਨ ਮੀਡੀਆ ਅਤੇ ਮਨੋਰੰਜਨ ਖੇਤਰ ਲਈ ਇੱਕ ਗਲੋਬਲ ਪਲੈਟਫਾਰਮ ਹੈ। ਇਸ ਸੰਮੇਲਨ ਦਾ ਮੁੱਖ ਉਦੇਸ਼ ਭਾਰਤੀ ਮੀਡੀਆ ਅਤੇ ਮਨੋਰੰਜਨ ਖੇਤਰ ਨੂੰ ਇਸ ਦੇ ਗਲੋਬਲ ਮੀਡੀਆ ਹਮਰੁਤਬਾ ਨਾਲ ਜੋੜ ਕੇ ਵਿਕਸਿਤ ਕਰਨਾ ਹੈ।"

ਮੀਟਿੰਗ ਵਿੱਚ ਇੱਕ ਸੰਯੁਕਤ ਤਾਲਮੇਲ ਕਮੇਟੀ ਬਣਾਉਣ ਅਤੇ ਲੌਜਿਸਟਿਕਸ ਅਤੇ ਬਾਹਰੀ ਪ੍ਰਚਾਰ ਦਾ ਪ੍ਰਬੰਧ ਕਰਨ ਵਰਗੇ ਮੁੱਖ ਨੁਕਤੇ ਸ਼ਾਮਲ ਸਨ। ਮੀਟਿੰਗ ਵਿੱਚ ਇੱਕ ਵਿਆਪਕ ਆਊਟਰੀਚ ਯੋਜਨਾ ਵੀ ਤਿਆਰ ਕੀਤੀ ਗਈ, ਜਿਸ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਲਮੀ ਨੇਤਾਵਾਂ, ਉੱਘੀਆਂ ਸ਼ਖਸੀਅਤਾਂ ਅਤੇ ਉਦਯੋਗ ਦੇ ਪ੍ਰਤੀਨਿਧੀਆਂ ਨੂੰ ਸੱਦਾ ਦੇਣ ਦੇ ਯਤਨਾਂ ਦੀ ਅਗਵਾਈ ਕੀਤੀ। ਅਧਿਕਾਰੀਆਂ ਨੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਪ੍ਰਤੀਨਿਧੀਆਂ ਲਈ ਸੁਰੱਖਿਆ, ਐਮਰਜੈਂਸੀ ਸੇਵਾਵਾਂ ਅਤੇ ਨਿਰਵਿਘਨ ਕਨੈਕਟਿਵਿਟੀ ਨੂੰ ਯਕੀਨੀ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ। ਇੱਕ ਸਮਰਪਿਤ ਸੀਨੀਅਰ ਨੋਡਲ ਅਧਿਕਾਰੀ ਸੁਚਾਰੂ ਢੰਗ ਨਾਲ ਅਮਲ ਨੂੰ ਯਕੀਨੀ ਬਣਾਉਣ ਲਈ ਤਾਲਮੇਲ ਯਤਨਾਂ ਦੀ ਨਿਗਰਾਨੀ ਭਾਰਤ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਦੋਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿੱਚ ਲੌਜਿਸਟਿਕਸ, ਹੌਸਪਿਟੈਲਿਟੀ, ਸੱਭਿਆਚਾਰਕ ਗਤੀਵਿਧੀਆਂ ਅਤੇ ਪ੍ਰਸ਼ਾਸਕੀ ਸਹਾਇਤਾ ਵਿੱਚ ਨਿਰਵਿਘਨ ਤਾਲਮੇਲ ਸਥਾਪਿਤ ਕਰਨ ਲਈ ਸ਼ਿਰਕਤ ਕੀਤੀ, ਜਿਸ ਨਾਲ ਸਮਾਗਮ ਪ੍ਰਬੰਧਨ ਅਤੇ ਵਿਸ਼ਵਵਿਆਪੀ ਭਾਗੀਦਾਰੀ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਪੀਆਈਬੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ, ਡਾਇਰੈਕਟਰ ਜਨਰਲ, ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ, ਸ਼੍ਰੀ ਯੋਗੇਸ਼ ਬਾਵੇਜਾ, ਸੰਯੁਕਤ ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਸੰਜੀਵ ਸ਼ੰਕਰ, ਸੰਯੁਕਤ ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਸੀ. ਸੈਂਥਿਲ ਰਾਜਨ, ਸੰਯੁਕਤ ਸਕੱਤਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਸ਼੍ਰੀ ਅਜੈ ਨਾਗਭੂਸ਼ਣ ਅਤੇ ਪ੍ਰੈੱਸ ਇਨਫਰਮੇਸ਼ਨ ਬਿਊਰੋ, ਨੈਸ਼ਨਲ ਫਿਲਮ ਵਿਕਾਸ ਨਿਗਮ ਆਫ਼ ਇੰਡੀਆ, ਆਲ ਇੰਡੀਆ ਰੇਡੀਓ ਦੇ ਨੋਡਲ ਅਧਿਕਾਰੀ, ਦੂਰਦਰਸ਼ਨ, ਅਤੇ ਵੇਵਸ ਕੌਂਸਲ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਮਹਾਰਾਸ਼ਟਰ ਸਰਕਾਰ ਦੇ ਅਧਿਕਾਰੀਆਂ ਵਿੱਚ ਬ੍ਰਿਹਨ ਮੁੰਬਈ ਨਗਰ ਨਿਗਮ ਦੇ ਨਗਰ ਕਮਿਸ਼ਨਰ, ਸੱਭਿਆਚਾਰਕ ਮਾਮਲਿਆਂ ਦੇ ਵਧੀਕ ਮੁੱਖ ਸਕੱਤਰ, ਸੈਰ-ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਐੱਮਆਈਡੀਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਨਾਲ-ਨਾਲ ਵੱਖ-ਵੱਖ ਮੁੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।

ਮੀਟਿੰਗ ਤੋਂ ਬਾਅਦ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀਆਂ ਨੇ ਵੇਵਸ 2025 ਲਈ ਤਿਆਰੀ ਦਾ ਮੁਲਾਂਕਣ ਕਰਨ ਲਈ ਲੌਜਿਸਟਿਕਲ ਪ੍ਰਬੰਧਾਂ ਦੀ ਵਿਸਤ੍ਰਿਤ ਸਮੀਖਿਆ ਕੀਤੀ।

ਇਸ ਬੇਮਿਸਾਲ ਸੰਮੇਲਨ 'ਤੇ ਨਜ਼ਰ ਰੱਖੋ, ਜਿੱਥੇ ਉਦਯੋਗ ਦੇ ਨੇਤਾ ਡਿਜੀਟਲ ਅਤੇ ਰਚਨਾਤਮਕ ਅਰਥਵਿਵਸਥਾਵਾਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਇਕੱਠੇ ਹੋਣਗੇ। https://wavesindia.org/ 

* * *

ਪੀਆਈਬੀ ਟੀਮ ਵੇਵਸ 2025 | ਨਿਕਿਤਾ ਜੋਸ਼ੀ/ ਧਨਲਕਸ਼ਮੀ/ ਧਾਰਸ਼ਾਨਾ |

ਵੇਵਸ ਬਾਰੇ

ਪਹਿਲਾ ਵਿਸ਼ਵ ਆਡੀਓ ਵਿਜ਼ੁਅਲ ਅਤੇ ਮਨੋਰੰਜਨ ਸੰਮੇਲਨ (ਵੇਵਸ), ਮੀਡੀਆ ਅਤੇ ਮਨੋਰੰਜਨ (ਐੱਮ ਅਤੇ ਈ) ਖੇਤਰ ਲਈ ਇੱਕ ਮੀਲ ਪੱਥਰ ਸਮਾਗਮ ਹੈ, ਜੋ ਭਾਰਤ ਸਰਕਾਰ ਵਲੋਂ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਕੀਤਾ ਜਾਵੇਗਾ।

ਭਾਵੇਂ ਤੁਸੀਂ ਇੱਕ ਉਦਯੋਗ ਪੇਸ਼ੇਵਰ, ਨਿਵੇਸ਼ਕ, ਸਿਰਜਣਹਾਰ ਜਾਂ ਨਵੀਨਤਾਕਾਰੀ ਹੋ, ਇਹ ਸੰਮੇਲਨ ਐੱਮ ਅਤੇ ਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਨਵੀਨਤਾ ਕਰਨ ਅਤੇ ਯੋਗਦਾਨ ਪਾਉਣ ਲਈ ਅੰਤਮ ਗਲੋਬਲ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ।

ਵੇਵਸ ਭਾਰਤ ਦੀ ਰਚਨਾਤਮਕ ਤਾਕਤ ਨੂੰ ਵਧਾਉਣ ਲਈ ਤਿਆਰ ਹੈ ਅਤੇ  ਸਮੱਗਰੀ ਸਿਰਜਣਾ, ਬੌਧਿਕ ਅਸਾਸਿਆਂ ਅਤੇ ਤਕਨੀਕੀ ਨਵੀਨਤਾ ਲਈ ਇੱਕ ਹੱਬ ਵਜੋਂ ਆਪਣੀ ਸਥਿਤੀ ਨੂੰ ਵਧਾ ਰਿਹਾ ਹੈ। ਇਸ ਦੇ ਫੋਕਸ ਵਿੱਚ ਉਦਯੋਗਾਂ ਅਤੇ ਖੇਤਰਾਂ ਵਿੱਚ ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜੈਨਰੇਟਿਵ ਏਆਈ, ਔਗਮੈਂਟਿਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਡ ਰਿਐਲਿਟੀ (ਐਕਸਆਰ) ਸ਼ਾਮਲ ਹਨ।

ਕੀ ਕੋਈ ਸਵਾਲ ਹਨ? ਜਵਾਬ ਇੱਥੇ ਲੱਭੋ

ਆਓ, ਸਾਡੇ ਨਾਲ ਯਾਤਰਾ ਕਰੋ! ਵੇਵਸ ਲਈ ਹੁਣੇ ਰਜਿਸਟਰ ਕਰੋ  (ਜਲਦੀ ਆ ਰਿਹਾ ਹੈ!)।

 


(Release ID: 2109321) Visitor Counter : 9