ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਮੈਨੂਫੈਕਚਰਿੰਗ ਨੂੰ ਤੇਜ਼ ਕਰਨ ਦੇ ਲਈ ਸਰਕਾਰ ਨੇ ਪੀਐੱਲਆਈ ਬਜਟ ਵਿੱਚ ਵਾਧਾ ਕੀਤਾ


ਘਰੇਲੂ ਅਤੇ ਆਲਮੀ ਮੁਕਾਬਲੇਬਾਜ਼ੀ ਲਈ ਇੱਕ ਸਹਿਯੋਗ

Posted On: 03 MAR 2025 6:51PM by PIB Chandigarh

 

ਜਾਣ-ਪਹਿਚਾਣ

ਭਾਰਤ ਦਾ ਮੈਨੂਫੈਕਚਰਿੰਗ ਖੇਤਰ ਇੱਕ ਪਰਿਵਰਤਨ ਲਿਆਉਣ ਵਾਲੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਿਹਾ ਹਾਂ, ਜੋ ਇਸ ਦੀ ਆਲਮੀ ਸਥਿਤੀ ਨੂੰ ਮੁੜ ਪਰਿਭਾਸ਼ਿਤ ਕਰਨ ਦੇ ਉਦੇਸ਼ ਨਾਲ ਦੂਰਦਰਸ਼ੀ ਨੀਤੀਆਂ ਤੋਂ ਪ੍ਰੇਰਿਤ ਹੈ। ਇਸ ਪਰਿਵਰਤਨ ਦੇ ਕੇਂਦਰ ਵਿੱਚ ਉਤਪਾਦਨ ਸਬੰਧੀ ਪ੍ਰੋਤਸਾਹਨ (ਪੀਐੱਲਆਈ) ਸਕੀਮ ਹੈ, ਜੋ ਪ੍ਰਮੁੱਖ ਉਦਯੋਗਾਂ ਵਿੱਚ ਇਨੋਵੇਸ਼ਨ, ਦਕਸ਼ਤਾ ਅਤੇ ਮੁਕਾਬਲੇਬਾਜ਼ੀ ਨੂੰ ਪ੍ਰੋਤਸਾਹਨ ਦਿੰਦੇ ਹੋਏ ਭਾਰਤ ਨੂੰ ਆਲਮੀ ਮੈਨੂਫੈਕਚਰਿੰਗ ਪਾਵਰ ਹਾਊਸ ਦੇ ਤੌਰ ਤੇ ਸਥਾਪਿਤ ਕਰਨ ਦੀ ਸਰਕਾਰ ਦੀ ਰਣਨੀਤੀ ਦਾ ਨੀਂਹ ਪੱਥਰ ਹੈ।

ਇੰਡਸਟ੍ਰੀ ਪ੍ਰਗਤੀ ਵਿੱਚ ਤੇਜ਼ੀ ਲਿਆਉਣ ਦੇ ਲਈ, ਸਰਕਾਰ ਨੇ ਘਰੇਲੂ ਮੈਨੂਫੈਕਚਰਿੰਗ ਨੂੰ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ 2025-26 ਵਿੱਚ ਪੀਐੱਲਆਈ ਯੋਜਨਾ ਦੇ ਅਧੀਨ ਪ੍ਰਮੁੱਖ ਖੇਤਰਾਂ ਲਈ ਬਜਟ ਐਲੋਕੇਸ਼ਨ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਕਈ ਖੇਤਰਾਂ ਵਿੱਚ ਕਾਫ਼ੀ ਵਾਧਾ ਦੇਖਿਆ ਗਿਆ ਹੈ, ਇਲੈਕਟ੍ਰੋਨਿਕਸ ਅਤੇ ਆਈਟੀ ਹਾਰਡਵੇਅਰ ਦੇ ਲਈ ਐਲੋਕੇਸ਼ਨ ₹5,777 ਕਰੋੜ (2024-25 ਦੇ ਲਈ ਸੰਸ਼ੋਧਿਤ ਅਨੁਮਾਨ) ਤੋਂ ਵਧ ਕੇ ₹9,000 ਕਰੋੜ ਹੋ ਗਿਆ ਹੈ, ਅਤੇ ਆਟੋ ਮੋਬਾਈਲ ਅਤੇ ਆਟੋ ਕੰਪੋਨੈਂਟਸ ਵਿੱਚ ₹346.87 ਕਰੋੜ ਤੋਂ ₹2,818.85 ਕਰੋੜ ਤੱਕ ਜ਼ਿਕਰਯੋਗ ਉਛਾਲ ਦੇਖਿਆ ਗਿਆ ਹੈ। ਟੈਕਸਟਾਇਲ ਖੇਤਰ ਨੂੰ ਵੀ ਵੱਡਾ ਪ੍ਰੋਤਸਾਹਨ ਮਿਲਿਆ ਹੈ, ਇਸ ਦਾ ਐਲੋਕੇਸ਼ਨ ₹45 ਕਰੋੜ ਤੋਂ ਵਧ ਕੇ ₹1,148 ਕਰੋੜ ਹੋ ਗਿਆ ਹੈ।

ਸਭ ਤੋਂ ਵੱਧ ਬਜਟ ਐਲੋਕੇਸ਼ਨ ਵਾਲੀਆਂ ਪੀਐੱਲਆਈ ਸਕੀਮਾਂ (2025-26)

ਸਕੀਮਾਂ ਦਾ ਨਾਮ

ਸੰਸ਼ੋਧਿਤ ਅਨੁਮਾਨ 2024-25 (ਕਰੋੜ ਰੁਪਏ ਵਿੱਚ)

 ਬਜਟ ਅਨੁਮਾਨ 2025-26 (ਕਰੋੜ ਰੁਪਏ)

ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਅਤੇ ਆਈਟੀ ਹਾਰਡਵੇਅਰ ਵਿੱਚ ਉਤਪਾਦਨ ਸਬੰਧੀ ਪ੍ਰੋਤਸਾਹਨ (ਪੀਐੱਲਆਈ) ਸਕੀਮ

5777.00

9000.00

ਆਟੋ ਮੋਬਾਈਲ ਅਤੇ ਆਟੋ ਕੰਪੋਨੈਂਟਸ ਲਈ ਪੀਐੱਲਆਈ ਸਕੀਮ

346.87

2818.85

ਫਾਰਮਾਸਿਊਟੀਕਲਜ਼ ਲਈ ਪੀਐੱਲਆਈ

2150.50

2444.93

ਟੈਕਸਟਾਇਲ ਲਈ ਪੀਐੱਲਆਈ

45.00

1148.00

ਵਾਇਟ ਵਸਤੂਆਂ (ਏਸੀ ਅਤੇ ਐੱਲਈਡੀ ਲਾਈਟਸ) ਲਈ ਪੀਐੱਲਆਈ

213.57

444.54

 ਵਿਸ਼ੇਸ਼ ਸਟੀਲ ਲਈ ਪੀਐੱਲਆਈ

55.00

305.00

ਐਡਵਾਂਸਡ ਕੈਮਿਸਟਰੀ ਸੈੱਲ (ਏਸੀਸੀ) ਬੈਟਰੀ ਸਟੋਰੇਜ ਤੇ ਨੈਸ਼ਨਲ ਪ੍ਰੋਗਰਾਮ ਦੇ ਲਈ ਪੀਐੱਲਆਈ

15.42

155.76

2020 ਵਿੱਚ ਲਾਂਚ ਕੀਤੀ ਗਈ, ਪੀਐੱਲਆਈ ਸਕੀਮ ਸਿਰਫ਼ ਇੱਕ ਨੀਤੀ ਤੋਂ ਕਿਤੇ ਵੱਧ  ਹੈ; ਇਹ ਆਤਮ ਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਰਣਨੀਤਕ ਛਲਾਂਗ ਹੈ। ਇਲੈਕਟ੍ਰੋਨਿਕਸ, ਟੈਕਸਟਾਇਲ, ਫਾਰਮਾਸਿਊਟੀਕਲਜ਼ ਅਤੇ ਆਟੋ ਮੋਬਾਈਲ ਵਰਗੀਆਂ ਇੰਡਸਟ੍ਰੀ ਨੂੰ ਟੀਚਾ ਬਣਾ ਕੇ, ਇਹ ਪਹਿਲਕਦਮੀ ਉੱਚ ਉਤਪਾਦਨ ਅਤੇ ਵਧਦੀ ਵਿਕਰੀ ਵਰਗੇ ਮਾਪਯੋਗ ਨਤੀਜਿਆਂ ਨਾਲ ਜੁੜੇ ਵਿੱਤੀ ਪ੍ਰੋਤਸਾਹਨ ਪ੍ਰਦਾਨ ਕਰਦੀ ਹੈਇਹ ਪ੍ਰਦਰਸ਼ਨ- ਸੰਚਾਲਿਤ ਦ੍ਰਿਸ਼ਟੀਕੋਣ ਨਾ ਸਿਰਫ਼ ਘਰੇਲੂ ਅਤੇ ਆਲਮੀ ਖਿਡਾਰੀਆਂ ਤੋਂ ਨਿਵੇਸ਼ ਆਕਰਸ਼ਿਤ ਕਰਦਾ ਹੈ, ਸਗੋਂ ਕਾਰੋਬਾਰਾਂ ਨੂੰ ਅਤਿਆਧੁਨਿਕ ਟੈਕਨੋਲੋਜੀਆਂ ਨੂੰ ਅਪਣਾਉਣ ਅਤੇ ਪੈਮਾਨੇ ਦੀ ਅਰਥਵਿਵਸਥਾ ਹਾਸਲ ਕਰਨ ਦੇ ਲਈ ਵੀ ਪ੍ਰੋਤਸਾਹਤ ਕਰਦਾ ਹੈ।

ਪੀਐੱਲਆਈ ਸਕੀਮ ਦੇ ਅਧੀਨ ਸ਼ਾਮਲ ਖੇਤਰ 

1.97 ਲੱਖ ਕਰੋੜ ਰੁਪਏ (26 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ) ਦੇ ਪ੍ਰਭਾਵਸ਼ਾਲੀ ਖਰਚ ਦੇ ਨਾਲ, ਪੀਐੱਲਆਈ ਸਕੀਮਾਂ 14 ਮਹੱਤਵਪੂਰਨ ਖੇਤਰਾਂ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿਸ ਵਿੱਚੋਂ ਹਰੇਕ ਨੂੰ ਦੇਸ਼ ਦੀ ਮੈਨੂਫੈਕਚਰਿੰਗ ਸਮਰੱਥਾ ਨੂੰ ਵਧਾਉਣ, ਟੈਕਨੋਲੋਜੀਕਲ ਪ੍ਰਗਤੀ ਨੂੰ ਉਤਸ਼ਾਹਿਤ ਕਰਨ ਅਤੇ ਆਲਮੀ ਬਾਜ਼ਾਰਾਂ ਵਿੱਚ ਭਾਰਤ ਦੀ ਸਥਿਤੀ ਨੂੰ ਉੱਚਾ ਚੁੱਕਣ ਦੇ ਲਈ ਰਣਨੀਤਕ ਤੌਰ 'ਤੇ ਚੁਣਿਆ ਗਿਆ ਹੈ। ਇਹ ਖੇਤਰ ਘਰੇਲੂ ਉਤਪਾਦਨ ਨੂੰ ਮਜ਼ਬੂਤ ​​ਕਰਨ ਅਤੇ ਨਿਰਯਾਤ ਨੂੰ ਵਧਾਉਣ, ਆਤਮਨਿਰਭਰ ਭਾਰਤ ਦੇ ਵਿਆਪਕ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦੇਣ ਦੇ ਸਰਕਾਰ ਦੇ ਟੀਚੇ ਦੇ ਨਾਲ ਜੁੜੇ ਹੋਏ ਹਨ।

ਪੀਐੱਲਆਈ ਸਕੀਮਾਂ ਦੇ ਅਧੀਨ 14 ਖੇਤਰ ਸ਼ਾਮਲ ਹਨ:

 

ਉਪਲਬਧੀਆਂ ਅਤੇ ਪ੍ਰਭਾਵ

ਉਤਪਾਦਨ ਸਬੰਧੀ ਪ੍ਰੋਤਸਾਹਨ (ਪੀਐੱਲਆਈ) ਸਕੀਮਾਂ ਨੇ ਭਾਰਤ ਦੇ ਮੈਨੂਫੈਕਚਰਿੰਗ ਦ੍ਰਿਸ਼ ਨੂੰ ਬਦਲਣ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਅਗਸਤ 2024 ਤੱਕ, ਕੁੱਲ 1.46 ਲੱਖ ਕਰੋੜ ਦਾ ਵਾਸਤਵਿਕ ਨਿਵੇਸ਼ ਪ੍ਰਾਪਤ ਹੋਇਆ, ਅਤੇ ਅਨੁਮਾਨ ਹੈ ਕਿ ਇਹ ਅੰਕੜਾ ਅਗਲੇ ਵਰ੍ਹੇ ਦੇ ਅੰਦਰ 2 ਲੱਖ ਕਰੋੜ ਨੂੰ ਪਾਰ ਕਰ ਜਾਵੇਗਾਇਨ੍ਹਾਂ ਨਿਵੇਸ਼ਾਂ ਤੋਂ ਪਹਿਲਾਂ ਹੀ ਉਤਪਾਦਨ ਅਤੇ ਵਿਕਰੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ, ਜੋ ਕਿ 12.50 ਲੱਖ ਕਰੋੜ ਹੈ, ਜਦੋਂ ਕਿ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਲਗਭਗ 9.5 ਲੱਖ ਨੌਕਰੀਆਂ ਪੈਦਾ ਹੋਈਆਂ ਹਨ - ਨੇੜਲੇ ਭਵਿੱਖ ਵਿੱਚ ਇਹ ਗਿਣਤੀ ਵਧ ਕੇ 12 ਲੱਖ ਹੋਣ ਦੀ ਉਮੀਦ ਹੈ।

ਇਲੈਕਟ੍ਰੋਨਿਕਸ, ਫਾਰਮਾਸਿਊਟੀਕਲ ਅਤੇ ਫੂਡ ਪ੍ਰੋਸੈੱਸਿੰਗ ਵਰਗੇ ਪ੍ਰਮੁੱਖ ਖੇਤਰਾਂ ਦੁਆਰਾ ਸੰਚਾਲਿਤ, ਨਿਰਯਾਤ ਵਿੱਚ ਵੀ ਕਾਫ਼ੀ ਵਾਧਾ ਦੇਖਿਆ ਗਿਆ ਹੈ, ਜੋ ਕਿ ₹4 ਲੱਖ ਕਰੋੜ ਨੂੰ ਪਾਰ ਕਰ ਗਿਆ ਹੈਇਨ੍ਹਾਂ ਯੋਜਨਾਵਾਂ ਦੀ ਸਫਲਤਾ ਘਰੇਲੂ ਉਦਯੋਗਾਂ ਦੀ ਤੇਜ਼ ਵਿਕਾਸ, ਭਾਰਤੀ ਉਤਪਾਦਾਂ ਦੀ ਵਧਦੀ ਆਲਮੀ ਮੁਕਾਬਲੇਬਾਜ਼ੀ ਅਤੇ ਲੱਖਾਂ ਰੋਜ਼ਗਾਰ ਦੇ ਅਵਸਰਾਂ ਦੀ ਸਿਰਜਣਾ ਵਿੱਚ ਸਪੱਸ਼ਟ ਹੈ, ਜੋ ਦੇਸ਼ ਦੇ ਵਿਆਪਕ ਆਰਥਿਕ ਟੀਚਿਆਂ ਵਿੱਚ ਯੋਗਦਾਨ ਦੇ ਰਹੇ ਹਨ।

ਐੱਫਡੀਆਈ ਸੁਧਾਰ ਅਤੇ ਉਨ੍ਹਾਂ ਦਾ ਪ੍ਰਭਾਵ

ਪੀਐੱਲਆਈ ਸਕੀਮ ਉੱਚ ਟੈਕਨੋਲੋਜੀ ਵਾਲੇ ਉਦਯੋਗਾਂ ਵਿੱਚ ਨਿਵੇਸ਼ ਆਕਰਸ਼ਿਤ ਕਰਨਾ, ਘਰੇਲੂ ਮੈਨੂਫੈਕਚਰਿੰਗ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ ਦੀ ਆਲਮੀ ਮੁਕਾਬਲੇਬਾਜ਼ੀ ਨੂੰ ਵਧਾਉਣ ਤੇ ਕੇਂਦ੍ਰਿਤ ਹੈ। ਪ੍ਰਮੁੱਖ ਖੇਤਰਾਂ ਨੂੰ ਟੀਚਾ ਬਣਾ ਕੇ, ਇਸ ਦਾ ਉਦੇਸ਼ ਇੰਡਸਟ੍ਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਨੂੰ ਇੱਕ ਪ੍ਰਮੁੱਖ ਮੈਨੂਫੈਕਚਰਿੰਗ ਕੇਂਦਰ ਦੇ ਤੌਰ ਤੇ ਸਥਾਪਿਤ ਕਰਨਾ ਹੈ।

ਇਸ ਉਦੇਸ਼ ਨਾਲ ਸਹਿਯੋਗ ਕਰਨ ਦੇ ਲਈ, ਭਾਰਤ ਸਰਕਾਰ ਨੇ ਮੈਨੂਫੈਕਚਰਿੰਗ ਅਤੇ ਆਰਥਿਕ ਵਿਸਥਾਰ ਨੂੰ ਅੱਗੇ ਵਧਾਉਣ ਦੇ ਲਈ ਇੱਕ ਉਦਾਰੀਕਰਨ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਪੇਸ਼ ਕੀਤੀ ਹੈ। ਮੈਨੂਫੈਕਚਰਿੰਗ ਦੇ ਨਾਲ ਜ਼ਿਆਦਾਤਰ ਖੇਤਰ, ਪਹਿਲਾਂ ਸਰਕਾਰੀ ਪ੍ਰਵਾਨਗੀ ਦੀ ਜ਼ਰੂਰਤ ਨੂੰ ਹਟਾਉਂਦੇ ਹੋਏ, ਆਟੋਮੈਟਿਕ ਰੂਟ ਦੇ ਤਹਿਤ 100% ਐੱਫਡੀਆਈ ਦੀ ਮੰਜ਼ੂਰੀ ਦਿੰਦਾ ਹੈ2019 ਅਤੇ 2024 ਦਰਮਿਆਨ, ਮਹੱਤਵਪੂਰਨ ਐੱਫਡੀਆਈ ਸੁਧਾਰ, ਵਰਗੇ ਕੋਲਾ ਅਤੇ ਕੰਟਰੈਕਟ ਮੈਨੂਫੈਕਚਰਿੰਗ (2019) ਵਿੱਚ 100% ਐੱਫਡੀਆਈ ਦੀ ਮੰਜ਼ੂਰੀ, ਦੂਰਸੰਚਾਰ ਖੇਤਰ ਨੂੰ ਆਟੋਮੈਟਿਕ ਰੂਟ (2021) ਦੇ ਤਹਿਤ ਲਿਆਉਂਦੇ ਹੋਏ ਬੀਮਾ ਵਿੱਚ ਐੱਫਡੀਆਈ ਸੀਮਾ ਨੂੰ 74% ਤੱਕ ਵਧਾਇਆ ਅਤੇ ਪੁਲਾੜ ਖੇਤਰ ਨੂੰ ਉਦਾਰ ਬਣਾਉਣਾ (2024) ਲਾਗੂ ਕੀਤਾ ਗਿਆ। ਇਨ੍ਹਾਂ ਉਪਾਵਾਂ ਦਾ ਉਦੇਸ਼ ਆਲਮੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ, ਇੰਡਸਟ੍ਰੀ ਸਮਰੱਥਾਵਾਂ ਨੂੰ ਵਧਾਉਣਾ ਅਤੇ ਘਰੇਲੂ ਉਤਪਾਦਨ ਨੂੰ ਪ੍ਰੋਤਸਾਹਨ ਦੇਣਾ ਹੈ।

ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ, ਮੈਨੂਫੈਕਚਰਿੰਗ ਖੇਤਰ ਵਿੱਚ ਐੱਫਡੀਆਈ ਇਕੁਇਟੀ ਇਨਫਲੋ 69% ਵਧ ਗਿਆ, ਜੋ 98 ਬਿਲੀਅਨ ਅਮਰੀਕੀ ਡਾਲਰ (2004-2014) ਤੋਂ ਵਧ ਕੇ 165 ਬਿਲੀਅਨ ਅਮਰੀਕੀ ਡਾਲਰ (2014-2024) ਹੋ ਗਿਆ। ਨਿਵੇਸ਼ਕ-ਅਨੁਕੂਲ ਦ੍ਰਿਸ਼ਟੀਕੋਣ ਅਤੇ ਸੁਚਾਰੂ ਪ੍ਰਵਾਨਗੀ ਪ੍ਰਕਿਰਿਆਵਾਂ ਦੇ ਨਾਲ, ਸਰਕਾਰ ਇੱਕ ਮੋਹਰੀ ਆਲਮੀ ਮੈਨੂਫੈਕਚਰਿੰਗ ਸਥਾਨ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰ ਰਹੀ ਹੈ।

ਹੋਰ ਸੈਕਟਰ ਵਿਸ਼ੇਸ਼ ਉਪਲਬਧੀਆਂ ਵਿੱਚ ਸ਼ਾਮਲ ਹਨ:

ਵੱਡੇ ਪੈਮੀਨੇ ਤੇ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ (ਐੱਲਐੱਸਈਐੱਮ)

ਭਾਰਤ ਦਾ ਇਲੈਕਟ੍ਰੋਨਿਕਸ ਮੈਨੂਫੈਕਚਰਿੰਗ ਖੇਤਰ ਪੀਐੱਲਆਈ ਸਕੀਮ ਦੇ ਤਹਿਤ ਪ੍ਰਫੁਲਿਤ ਹੋਇਆ ਹੈ, ਜੋ ਮੋਬਾਈਲ ਫੋਨ ਦੇ ਸ਼ੁੱਧ ਆਯਾਤਕ ਤੋਂ ਸ਼ੁੱਧ ਨਿਰਯਾਤਕ ਵਿੱਚ ਬਦਲ ਗਿਆ ਹੈ। ਘਰੇਲੂ ਉਤਪਾਦਨ 2014-15 ਵਿੱਚ 5.8 ਕਰੋੜ ਯੂਨਿਟ ਤੋਂ ਵਧ ਕੇ 2023-24 ਵਿੱਚ 33 ਕਰੋੜ ਯੂਨਿਟ ਹੋ ਗਿਆ, ਆਯਾਤ ਵਿੱਚ ਕਾਫ਼ੀ ਗਿਰਾਵਟ ਆਈ। ਨਿਰਯਾਤ 5 ਕਰੋੜ ਇਕਾਈਆਂ ਤੱਕ ਪਹੁੰਚ ਗਿਆ ਅਤੇ ਪ੍ਰਤੱਖ ਵਿਦੇਸ਼ੀ ਨਿਵੇਸ਼ ਵਿੱਚ 254% ਦਾ ਵਾਧਾ ਹੋਇਆ, ਜੋ ਮੈਨੂਫੈਕਚਰਿੰਗ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਵਿੱਚ ਯੋਜਨਾ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ।

ਫਾਰਮਾਸਿਊਟੀਕਲ, ਮੈਡੀਕਲ ਡਿਵਾਈਸ ਅਤੇ ਬਲਕ ਡ੍ਰੱਗਜ਼

ਪੀਐੱਲਆਈ ਸਕੀਮ ਨੇ ਆਲਮੀ ਫਾਰਮਾਸਿਊਟੀਕਲ ਮਾਰਕੀਟ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ, ਜਿਸ ਨਾਲ ਇਹ ਮਾਤਰਾ ਦੇ ਹਿਸਾਬ ਨਾਲ ਤੀਸਰਾ ਸਭ ਤੋਂ ਵੱਡਾ ਖਿਡਾਰੀ ਬਣ ਗਿਆ ਹੈ। ਨਿਰਯਾਤ ਹੁਣ ਉਤਪਾਦਨ ਦਾ 50% ਹਿੱਸਾ ਹੈ ਅਤੇ ਦੇਸ਼ ਨੇ ਪੈਨਿਸਿਲਿਨ ਜੀ (Penicillin G) ਵਰਗੀਆਂ ਪ੍ਰਮੁੱਖ ਥੋਕ ਦਵਾਈਆਂ ਦੀ ਮੈਨੂਫੈਕਚਰਿੰਗ ਕਰਕੇ ਆਯਾਤ ਤੇ ਨਿਰਭਰਤਾ ਘੱਟ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਆਲਮੀ ਕੰਪਨੀਆਂ ਨੇ ਐਡਵਾਂਸ ਮੈਡੀਕਲ ਡਿਵਾਈਸ ਟੈਕਨੋਲੋਜੀ ਨੂੰ ਟ੍ਰਾਂਸਫਰ ਕਰ ਦਿੱਤਾ ਹੈ, ਜਿਸ ਨਾਲ ਭਾਰਤ ਸਥਾਨਕ ਪੱਧਰ ਤੇ ਸੀਟੀ ਸਕੈਨਰ ਅਤੇ ਐੱਮਆਰਆਈ ਮਸ਼ੀਨਾਂ ਵਰਗੇ ਮਹੱਤਵਪੂਰਨ ਉਪਕਰਣਾਂ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੋ ਗਿਆ ਹੈ।

ਆਟੋਮੋਟਿਵ ਇੰਡਸਟ੍ਰੀ

3.5 ਬਿਲੀਅਨ ਅਮਰੀਕੀ ਡਾਲਰ (₹20,750 ਕਰੋੜ) ਦੇ ਆਓਟਲੇਅ ਦੇ ਨਾਲ, ਆਟੋਮੋਟਿਵ ਪੀਐੱਲਆਈ ਸਕੀਮ ਨੇ ਮਹੱਤਵਪੂਰਨ ਨਿਵੇਸ਼ ਨੂੰ ਪ੍ਰੋਤਸਾਹਨ ਦਿੱਤਾ ਹੈ ਅਤੇ ਉੱਚ ਟੈਕਨੋਲੋਜੀ ਵਾਲੇ ਆਟੋਮੋਟਿਵ ਉਤਪਾਦਾਂ ਦੇ ਉਤਪਾਦਨ ਨੂੰ ਅੱਗੇ ਵਧਾਇਆ ਹੈ 115 ਤੋਂ ਵੱਧ ਕੰਪਨੀਆਂ ਨੇ ਅਪਲਾਈ ਕੀਤਾ, ਜਿਨ੍ਹਾਂ ਵਿੱਚੋਂ 85 ਨੂੰ ਪ੍ਰੋਤਸਾਹਨ ਦੇ ਲਈ ਮਨਜ਼ੂਰੀ ਦਿੱਤੀ ਗਈ, ਜਿਸ ਨਾਲ 8.15 ਬਿਲੀਅਨ ਅਮਰੀਕੀ ਡਾਲਰ (₹67,690 ਕਰੋੜ) ਦਾ ਨਿਵੇਸ਼ ਆਕਰਸ਼ਿਤ ਹੋਇਆ, ਜੋ ਟੀਚੇ ਤੋਂ ਕਿਤੇ ਜ਼ਿਆਦਾ ਹੈ। ਇਸ ਸਫ਼ਲਤਾ ਨੇ ਆਲਮੀ ਆਟੋਮੋਟਿਵ ਖੇਤਰ ਵਿੱਚ ਭਾਰਤ ਦੀ ਸਥਿਤੀ ਮਜ਼ਬੂਤ ਕਰ ਦਿੱਤੀ ਹੈ।

ਨਵਿਆਉਣਯੋਗ ਊਰਜਾ ਅਤੇ ਸੋਲਰ ਪੀਵੀ

ਸੋਲਰ ਪੀਵੀ ਮੌਡਿਊਲ ਦੇ ਲਈ ਪੀਐੱਲਆਈ ਸਕੀਮ ਨੇ ਭਾਰਤ ਦੇ ਨਵਿਆਉਣਯੋਗ ਊਰਜਾ ਟੀਚਿਆਂ ਨੂੰ ਗਤੀ ਦਿੱਤੀ ਹੈ। ਪਹਿਲੇ ਪੜਾਅ ਵਿੱਚ, 541.8 ਮਿਲਿਅਨ ਅਮਰੀਕੀ ਡਾਲਰ (₹4,500 ਕਰੋੜ) ਦੇ ਆਓਟਲੇਅ ਦੇ ਨਾਲ, ਮੈਨੂਫੈਕਚਰਿੰਗ ਸਮਰੱਥਾ ਸਥਾਪਿਤ ਕੀਤੀ ਗਈ, ਜਦੋਂ ਕਿ ਦੂਸਰੇ ਪੜਾਅ ਦਾ ਟੀਚਾ 2.35 ਬਿਲੀਅਨ ਅਮਰੀਕੀ ਡਾਲਰ (₹19,500 ਕਰੋੜ) ਦੇ ਨਾਲ 65 ਗੀਗਾਵਾਟ ਸਮਰੱਥਾ ਦਾ ਨਿਰਮਾਣ ਕਰਨਾ ਹੈ। ਇਸ ਪਹਿਲ ਨਾਲ ਰੋਜ਼ਗਾਰ ਦੀ ਸਿਰਜਣਾ ਹੋਣ, ਆਯਾਤ ਘਟਣ ਅਤੇ ਸੋਲਰ ਇਨੋਵੇਸ਼ਨ ਦਾ ਪ੍ਰੋਤਸਾਹਨ ਮਿਲਣ ਦੀ ਉਮੀਦ ਹੈ 

ਦੂਰਸੰਚਾਰ ਅਤੇ ਨੈੱਟਵਰਕਿੰਗ ਉਤਪਾਦ

ਭਾਰਤ ਨੇ ਪੀਐੱਲਆਈ ਸਕੀਮ ਦੇ ਤਹਿਤ ਦੂਰਸੰਚਾਰ ਉਤਪਾਦਾਂ ਵਿੱਚ 60% ਆਯਾਤ ਪ੍ਰਤੀਸਥਾਪਨ ਹਾਸਲ ਕੀਤਾ ਹੈ। ਆਲਮੀ ਟੈਕਨੋਲੋਜੀ ਕੰਪਨੀਆਂ ਨੇ ਮੈਨੂਫੈਕਚਰਿੰਗ ਇਕਾਈਆਂ ਸਥਾਪਿਤ ਕੀਤੀਆਂ ਹਨ, ਜਿਸ ਨਾਲ ਭਾਰਤ 4ਜੀ ਅਤੇ 5ਜੀ ਦੂਰਸੰਚਾਰ ਉਪਕਰਣਾਂ ਦਾ ਇੱਕ ਪ੍ਰਮੁੱਖ ਨਿਰਯਾਤਕ ਬਣ ਗਿਆ ਹੈ। ਇਹ ਵਾਧਾ ਭਾਰਤ ਦੇ ਦੂਰਸੰਚਾਰ ਇਨਫ੍ਰਾਸਟ੍ਰਕਚਰ ਨੂੰ ਮਜ਼ਬੂਤ ਕਰਦੀ ਹੈ ਅਤੇ ਗਲੋਬਲ ਸਪਲਾਈ ਚੇਨ ਵਿੱਚ ਇਸ ਦੀ ਸਥਿਤੀ ਨੂੰ ਵਧਾਉਂਦਾ ਹੈ।

ਡ੍ਰੋਨ ਅਤੇ ਡ੍ਰੋਨ ਕੰਪੋਨੈਂਟਸ

ਪੀਐੱਲਆਈ ਸਕੀਮ ਦੇ ਤਹਿਤ ਕਾਰੋਬਾਰ ਵਿੱਚ ਸੱਤ ਗੁਣਾ ਵਾਧੇ ਦੇ ਨਾਲ ਡ੍ਰੋਨ ਖੇਤਰ ਵਿੱਚ ਤੇਜ਼ੀ ਨਾਲ ਵਿਕਾਸ ਹੋਇਆ ਹੈ। ਐੱਮਐੱਸਐੱਮਈ ਅਤੇ ਸਟਾਰਟ ਅੱਪ ਦੁਆਰਾ ਪ੍ਰੇਰਿਤ, ਇਸ ਸਫਲਤਾ ਨੇ ਮਹੱਤਵਪੂਰਨ ਨਿਵੇਸ਼ ਅਤੇ ਰੋਜ਼ਗਾਰ ਸਿਰਜਣਾ ਨੂੰ ਆਕਰਸ਼ਿਤ ਕੀਤਾ ਹੈ, ਜਿਸ ਨਾਲ ਭਾਰਤ ਡ੍ਰੋਨ ਮੈਨੂਫੈਕਚਰਿੰਗ ਵਿੱਚ ਗਲੋਬਲ ਨੇਤਾ ਦੇ ਤੌਰ ਵਿੱਚ ਸਥਾਪਿਤ ਹੋ ਗਿਆ ਹੈ।

ਸਿੱਟਾ

ਪੀਐੱਲਆਈ ਸਕੀਮ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਦੇ ਲਈ ਭਾਰਤ ਦੇ ਦ੍ਰਿਸ਼ਟੀਕੋਣ ਦੇ ਨੀਂਹ ਪੱਥਰ ਵਜੋਂ ਖੜ੍ਹੀ ਹੈ, ਜੋ ਆਤਮ ਨਿਰਭਰਤਾ, ਇਨੋਵੇਸ਼ਨ ਅਤੇ ਆਲਮੀ ਮੁਕਾਬਲੇਬਾਜ਼ੀ ਨੂੰ ਪ੍ਰੋਤਸਾਹਨ ਦਿੰਦੀ ਹੈ। ਵਧੇ ਹੋਏ ਬਜਟ ਐਲੋਕੇਸ਼ਨ,ਵਧਦੇ ਨਿਵੇਸ਼ ਅਤੇ ਨਿਰਯਾਤ ਦੇ ਵਿਸਥਾਰ ਨੇ ਨਾਲ, ਇਹ ਆਯਾਤ ਨਿਰਭਰਤਾ ਨੂੰ ਘੱਟ ਕਰਦੇ ਹੋਏ ਪ੍ਰਮੁੱਖ ਉਦਯੋਗਾਂ ਨੂੰ ਬਦਲ ਰਿਹਾ ਹੈ। ਇੱਕ ਲਚਕੀਲਾ ਅਤੇ ਤਕਨੀਕੀ ਰੂਪ ਨਾਲ ਉੱਨਤ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਪ੍ਰੋਤਸਾਹਨ ਦੇਕੇ, ਇਹ ਸਕੀਮ ਭਾਰਤ ਨੂੰ ਨਿਰੰਤਰ ਆਰਥਿਕ ਵਿਕਾਸ ਅਤੇ ਗਲੋਬਲ ਸਪਲਾਈ ਚੇਨਸ ਵਿੱਚ ਲੀਡਰਸ਼ਿਪ ਵੱਲ ਪ੍ਰੇਰਿਤ ਕਰਨ ਦੇ ਲਈ ਤਿਆਰ ਹੈ।

ਸੰਦਰਭ:

ਕਿਰਪਾ ਕਰਕੇ ਪੀਡੀਐੱਫ ਫਾਈਲ ਦੇਖੋ

****

ਸੰਤੋਸ਼ ਕੁਮਾਰ/ ਸਰਲਾ ਮੀਨਾ/ ਆਂਚਲ ਪਟਿਯਾਲ


(Release ID: 2108809) Visitor Counter : 33
Read this release in: English , Urdu , Hindi , Gujarati