ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਇਲੈਕਟ੍ਰੋਨਿਕ ਸੰਗੀਤ ਨਿਰਮਾਤਾ ਅਤੇ ਡੀਜੇ ਧਿਆਨ ਦੇਣ: ਵੇਵਸ 2025 ਚੈਲੇਂਜ ਬੱਸ ਵਿੱਚ ਸਵਾਰ ਹੋਣ ਦਾ ਆਖਰੀ ਮੌਕਾ!


'ਰੈਜ਼ੋਨੇਟ: ਦ ਈਡੀਐੱਮ ਚੈਲੇਂਜ' ਦੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧ ਕੇ 31 ਮਾਰਚ, 2025 ਕੀਤੀ ਗਈ

ਇਲੈਕਟ੍ਰੋਨਿਕ ਸੰਗੀਤ ਦੇ ਲਈ ਆਪਣੀ ਪ੍ਰਤਿਭਾ ਦਿਖਾਉਣ ਅਤੇ ਆਲਮੀ ਪਲੈਟਫਾਰਮ ‘ਤੇ ਚਮਕਣ ਦਾ ਮੌਕਾ ਨਾ ਗੁਆਓ!

Posted On: 05 MAR 2025 4:26PM by PIB Chandigarh

ਵਰਲਡ ਆਡੀਓ ਐਂਡ ਵੀਡੀਓ ਐਂਟਰਟੇਨਮੈਂਟ ਸਮਿਟ (ਵੇਵਸ) 2025 ਮਹੱਤਵਾਕਾਂਖੀ ਡੀਜੇ, ਨਿਰਮਾਤਾ ਅਤੇ ਇਲੈਕਟ੍ਰੋਨਿਕ ਸੰਗੀਤ ਕਲਾਕਾਰਾਂ ਨੂੰ ਇਲੈਕਟ੍ਰੋਨਿਕ ਸੰਗੀਤ ਅਤੇ ਡੀਜੇ ਕਲਾ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਅਤੇ ਚਮਕਣ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰ ਰਿਹਾ ਹੈ!  ਇਸ ਲਈ, ਜੇਕਰ ਤੁਸੀ ਇਲੈਕਟ੍ਰੋਨਿਕ ਸੰਗੀਤ ਨਿਰਮਾਤਾ ਹਨ ਅਤੇ ਡੀਜੇਇੰਗ ਵਿੱਚ ਤੁਹਾਡੀ ਦਿਲਚਸਪੀ ਹੈ, ਤਾਂ ਵਰਲਡ ਆਡੀਓ ਵਿਜ਼ੁਅਲਸ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਤੁਹਾਡੀ ਪ੍ਰਤਿਭਾ ਦਿਖਾਉਣ ਦਾ ਆਖਰੀ ਪਲੈਟਫਾਰਮ ਹੈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਭਾਰਤੀ ਸੰਗੀਤ ਉਦਯੋਗ (ਆਈਐੱਮਆਈ) ਦੇ ਸਹਿਯੋਗ ਨਾਲ ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਹਿੱਸੇ ਵਜੋਂ 'ਰੈਜ਼ੋਨੇਟ: ਦ ਈਡੀਐੱਮ ਚੈਲੇਂਜ' ਦਾ ਆਯੋਜਨ ਕਰ ਰਿਹਾ ਹੈ, ਜੋ ਆਡੀਓ, ਵਿਜ਼ੁਅਲ ਅਤੇ ਮਨੋਰੰਜਨ ਦੀ ਦੁਨੀਆ ਵਿੱਚ ਤੁਹਾਡੀ ਰਚਨਾਤਮਕ ਪ੍ਰਤਿਭਾ ਅਤੇ ਇਨੋਵੇਸ਼ਨ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ। ਇਹ ਮੁਕਾਬਲਾ ਕਿਸੇ ਵੀ ਦੇਸ਼ ਦੇ ਆਰਟੀਸਟ, ਕੰਪੋਜ਼ਰਸ, ਮਿਊਜ਼ੀਸ਼ੀਅਨ ਅਤੇ ਪ੍ਰਫੋਰਮਰਸ (artists, composers, musicians, and performers) ਦੇ ਲਈ ਖੁੱਲ੍ਹਾ ਹੈ, ਜਿਨ੍ਹਾਂ ਨੂੰ ਇਲੈਕਟ੍ਰੋਨਿਕ ਡਾਂਸ ਮਿਊਜ਼ੀਕ (ਈਡੀਐੱਮ) ਨੂੰ ਬਣਾਉਣ ਅਤੇ ਨਿਰਮਾਣ ਕਰਨ ਦਾ ਪਹਿਲਾਂ ਤੋਂ ਤਜਰਬਾ ਹੋਵੇ। ਇਸ ਦਾ ਉਦੇਸ਼ ਸੰਗੀਤ ਫਿਊਜ਼ਨ, ਇਲੈਕਟ੍ਰੋਨਿਕ ਸੰਗੀਤ ਅਤੇ ਡੀਜੇਇੰਗ ਕਲਾਤਮਕਤਾ ਦੇ ਲਈ ਇੱਕ ਆਲਮੀ ਕੇਂਦਰ ਵਜੋਂ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਮੁਕਾਬਲੇ ਦਾ ਵਿਸ਼ਾ 'ਰੈਜ਼ੋਨੇਟ: ਦ ਈਡੀਐੱਮ ਚੈਲੇਂਜ' ਹੈ, ਜੋ ਇੱਕ ਸੁਸੰਗਤ ਅਤੇ ਸੱਭਿਆਚਾਰਕ ਤੌਰ ਤੋਂ ਸਮ੍ਰਿੱਧ ਸੰਗੀਤ ਰਚਨਾ ਬਣਾਉਣ ਦੇ ਲਈ ਆਲਮੀ ਸੰਗੀਤ ਸ਼ੈਲੀਆਂ ਦੀ ਵਰਤੋਂ ਤੇ ਕੇਂਦ੍ਰਿਤ ਹੈ।

ਸੰਗੀਤ ਦੀ ਇਸ ਸ਼ੈਲੀ ਦੀ ਭਾਰੀ ਮੰਗ ਦੇ ਕਾਰਨ, ਈਡੀਐੱਮ ਚੈਲੇਂਜ ਦੇ ਲਈ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਅਧਿਕਾਰਿਤ ਤੌਰ 'ਤੇ 31 ਮਾਰਚ, 2025 ਤੱਕ ਵਧਾ ਦਿੱਤੀ ਗਈ ਹੈ।

ਯੋਗਤਾ ਮਾਪਦੰਡਾਂ ਬਾਰੇ ਵੇਰਵਿਆਂ ਦੇ ਲਈ ਇੱਥੇ ਕਲਿੱਕ ਕਰੋ

ਰਜਿਸਟ੍ਰੇਸ਼ਨ ਦੇ ਲਈ https://indianmi.org/resonate-the-edm-challenge/ ਤੇ ਕਲਿੱਕ ਕਰੋ

ਜ਼ਿਆਦਾ ਜਾਣਕਾਰੀ ਇੱਥੇਅਤੇ ਇੱਥੇ

ਇਲੈਕਟ੍ਰੋਨਿਕ ਸੰਗੀਤ ਦੇ ਸ਼ੌਕੀਨਾਂ ਅਤੇ ਕਲਾਕਾਰਾਂ ਦੇ ਲਈ ਆਲਮੀ ਇਲੈਕਟ੍ਰੋਨਿਕ ਡਾਂਸ ਸੰਗੀਤ ਦ੍ਰਿਸ਼ ਵਿੱਚ ਆਪਣੀ ਪਹਿਚਾਣ ਬਣਾਉਣ ਦਾ ਇਹ ਇੱਕ ਸੁਨਹਿਰੀ ਮੌਕਾ ਹੈ। ਇਸ ਲਈ, ਵੇਵਸ 2025 ਵਿੱਚ 'ਕ੍ਰਿਏਟ ਇਨ ਇੰਡੀਆ ਚੈਲੇਂਜਜ਼' ਪਹਿਲਕਦਮੀ ਦੇ ਤਹਿਤ ਇਸ ਬੇਮਿਸਾਲ ਮੁਕਾਬਲੇ ਦਾ ਹਿੱਸਾ ਬਣਨ ਦੇ ਇਸ ਆਖਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਓ।

'ਰੈਜ਼ੋਨੇਟ: ਦ ਈਡੀਐੱਮ ਚੈਲੇਂਜ' ਦੇ ਗ੍ਰੈਂਡ ਫਿਨਾਲੇ ਦੇ ਬਾਰੇ ਵਿੱਚ:

ਮੁਕਾਬਲੇ ਦਾ ਗ੍ਰੈਂਡ ਫਿਨਾਲੇ 1-4 ਮਈ, 2025 ਨੂੰ ਮੁੰਬਈ ਵਿੱਚ ਆਯੋਜਿਤ ਹੋਵੇਗਾ, ਜਿਥੇ ਟੌਪ ਦੇ 10 ਫਾਈਨਲਿਸਟਾਂ ਨੂੰ ਇਲੈਕਟ੍ਰੋਨਿਕ ਸੰਗੀਤ ਉਦਯੋਗ ਦੇ ਸਾਰੇ ਦਿੱਗਜਾਂ ਦੇ ਸਾਹਮਣੇ ਪ੍ਰਦਰਸ਼ਨ ਕਰਨ ਦਾ ਇੱਕ ਮੌਕਾ ਮਿਲੇਗਾ। ਇਹ ਬੇਜੋੜ ਪ੍ਰਦਰਸ਼ਨ ਉਨ੍ਹਾਂ ਨੂੰ ਦਰਸ਼ਕਾਂ, ਰਚਨਾਕਾਰਾਂ, ਸੰਗੀਤ ਨਿਰਮਾਤਾਵਾਂ ਅਤੇ ਉਦਯੋਗ ਦੇ ਦਿੱਗਜਾਂ ਤੋਂ ਵਿਲੱਖਣ ਪਹਿਚਾਣ ਦਿਵਾਏਗਾ। ਇਸ ਲਈ, ਫਾਈਨਲਿਸਟਾਂ ਨੂੰ ਭਾਰਤ ਦੇ ਰਚਨਾਤਮਕ ਖੇਤਰ ਦੇ ਹਿੱਸੇ ਵਜੋਂ ਉਭਰਦੇ ਕਲਾਕਾਰਾਂ ਦੇ ਨਾਲ-ਨਾਲ ਪ੍ਰਮੁੱਖ ਰਚਨਾਕਾਰਾਂ ਦੇ ਨਾਲ ਸਹਿਯੋਗ ਕਰਨ ਅਤੇ ਨੈੱਟਵਰਕ ਬਣਾਉਣ ਦਾ ਵੀ ਇੱਕ ਮੌਕਾ ਮਿਲੇਗਾ।

ਸਮਾਂ ਬੀਤਦਾ ਜਾ ਰਿਹਾ ਹੈ ਅਤੇ ਧੜਕਣਾਂ ਹੌਲੀ ਹੁੰਦੀਆਂ ਜਾ ਰਹੀਆਂ ਹਨ! ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਦਿੱਤੇ ਗਏ ਇਸ ਮੌਕੇ ਨੂੰ ਨਾ ਗੁਆਓ।

ਦੁਨੀਆਂ ਤੁਹਾਡੀ ਗੱਲ ਸੁਣਨ ਲਈ ਤਿਆਰ ਹੈ। ਕੀ ਤੁਸੀਂ ਆਪਣੀ ਧੁਨ ਵਜਾਉਣ ਲਈ ਤਿਆਰ ਹੋ?

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ - wavesatinfo@indianmi.org

'ਰੈਜ਼ੋਨੇਟ: ਦ ਈਡੀਐੱਮ ਚੈਲੇਂਜ' ਵਿੱਚ ਰਜਿਸਟਰ ਕਰਨ ਲਈ QR ਕੋਡ ਨੂੰ ਸਕੈਨ ਕਰੋ

ਵੇਵਸ 2025 ਦੇ ਬਾਰੇ ਵਿੱਚ:

ਪਹਿਲਾ ਵਰਲਡ ਆਡੀਓ ਵਿਜ਼ੁਅਲ ਅਤੇ ਐਂਟਰਟੇਨਮੈਂਟ ਸਮਿਟ (ਵੇਵਸ) ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਦੇ ਲਈ ਇੱਕ ਮਹੱਤਵਪੂਰਨ ਆਯੋਜਨ ਹੈ, ਜੋ ਭਾਰਤ ਸਰਕਾਰ ਦੁਆਰਾ 1 ਤੋਂ 4 ਮਈ, 2025 ਤੱਕ ਮੁੰਬਈ, ਮਹਾਰਾਸ਼ਟਰ ਵਿੱਚ ਆਯੋਜਿਤ ਹੋਵੇਗਾ।

ਭਾਵੇਂ ਤੁਸੀਂ ਉਦਯੋਗ ਪੇਸ਼ੇਵਰ, ਨਿਵੇਸ਼ਕ, ਨਿਰਮਾਤਾ ਜਾਂ ਇਨੋਵੇਟਰ ਹੋਵੇ, ਸਮਿਟ ਐੱਮਐਂਡਈ ਲੈਂਡਸਕੇਪ ਵਿੱਚ ਜੁੜਨ, ਸਹਿਯੋਗ ਕਰਨ, ਇਨੋਵੇਟ ਕਰਨ ਅਤੇ ਯੋਗਦਾਨ ਪਾਉਣ ਦੇ ਲਈ ਸਭ ਤੋਂ ਵਧੀਆ ਗਲੋਬਲ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਵੇਵਸ ਭਾਰਤ ਦੀ ਰਚਨਾਤਮਕ ਸ਼ਕਤੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਹੈ, ਜੋ ਕੰਟੇਂਟ ਨਿਰਮਾਣ, ਬੌਧਿਕ ਸੰਪਤੀ ਅਤੇ ਟੈਕਨੋਲੋਜੀਕਲ ਸਬੰਧੀ ਇਨੋਵੇਸ਼ਨ ਦੇ ਕੇਂਦਰ ਵਜੋਂ ਆਪਣੀ ਸਥਿਤੀ ਨੂੰ ਵਧਾਏਗਾ। ਫੋਕਸ ਵਿੱਚ ਹੇਠਾਂ ਲਿਖੇ ਉਦਯੋਗ ਅਤੇ ਖੇਤਰ ਸ਼ਾਮਲ ਹਨ: ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮ, ਐਨੀਮੇਸ਼ਨ, ਵਿਜ਼ੁਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਊਂਡ ਅਤੇ ਮਿਊਜ਼ੀਕ, ਵਿਗਿਆਪਨ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ) ਅਤੇ ਐੱਕਸਟੈਂਡਡ ਰਿਐਲਿਟੀ (ਐਕਸਆਰ)।

ਕੀ ਤੁਹਾਡਾ ਕੋਈ ਸਵਾਲ ਹੈ? ਜਵਾਬ ਇੱਥੇ ਦੇਖੋਂ

ਆਓ, ਸਾਡੇ ਨਾਲ ਇਸ ਸਫ਼ਰ ਤੇ ਚੱਲੋ! ਵੇਵਸ ਦੇ ਲਈ ਹੁਣੇ ਰਜਿਸਟ੍ਰੇਸ਼ਨ ਕਰੋ (ਜਲਦੀ ਆ ਰਿਹਾ ਹੈ!)

***

ਪੀਆਈਬੀ ਟੀਮ ਵੇਵਸ 2025 | ਨਿਕਿਤਾ ਜੋਸ਼ੀ/ ਸ੍ਰੀਯੰਕਾ ਚੈਟਰਜੀ/ ਪ੍ਰੀਤੀ ਮਲਾਨਡਕਰ | -


(Release ID: 2108772) Visitor Counter : 6