ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
azadi ka amrit mahotsav

ਕੈਬਨਿਟ ਨੇ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਦੇ ਤਹਿਤ ਉੱਤਰਾਖੰਡ ਵਿੱਚ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਤੱਕ ਰੋਪਵੇਅ ਪ੍ਰੋਜੈਕਟ- ਪਰਵਤਮਾਲਾ ਪਰਿਯੋਜਨਾ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ

Posted On: 05 MAR 2025 3:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਨੇ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਤੱਕ 12.9 ਕਿਲੋਮੀਟਰ ਰੋਪਵੇਅ ਪ੍ਰੋਜੈਕਟ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਨੂੰ ਡਿਜ਼ਾਈਨ, ਨਿਰਮਾਣ, ਵਿੱਤ, ਸੰਚਾਲਨ ਅਤੇ ਟ੍ਰਾਂਸਫਰ (ਡੀਬੀਐੱਫਓਟੀ) ਮੋਡ ‘ਤੇ 4,081.28 ਕਰੋੜ ਰੁਪਏ ਦੀ ਕੁੱਲ ਪੂੰਜੀ ਲਾਗਤ ‘ਤੇ ਵਿਕਸਿਤ ਕੀਤਾ ਜਾਵੇਗਾ।

ਰੋਪਵੇਅ ਨੂੰ ਜਨਤਕ-ਨਿਜੀ ਭਾਗੀਦਾਰੀ ਵਿੱਚ ਵਿਕਸਿਤ ਕਰਨ ਦੀ ਯੋਜਨਾ ਹੈ ਅਤੇ ਇਹ ਸਭ ਤੋਂ ਐਡਵਾਂਸਡ ਟ੍ਰਾਈ-ਕੇਬਲ ਡਿਟੇਚੇਬਲ ਗੋਂਡੋਲਾ (3ਐੱਸ) ਟੈਕਨੋਲੋਜੀ ‘ਤੇ ਅਧਾਰਿਤ ਹੋਵੇਗਾ। ਇਸ ਦੀ ਡਿਜ਼ਾਈਨ ਸਮਰੱਥਾ 1,800 ਯਾਤਰੀ ਪ੍ਰਤੀ ਘੰਟੇ ਪ੍ਰਤੀ ਦਿਸ਼ਾ (ਪੀਪੀਐੱਚਪੀਡੀ) ਹੋਵੇਗੀ, ਜੋ ਪ੍ਰਤੀ ਦਿਨ 18,000 ਯਾਤਰੀਆਂ ਨੂੰ ਲੈ ਜਾਵੇਗੀ।

 

ਰੋਪਵੇਅ ਪ੍ਰੋਜੈਕਟ ਕੇਦਾਰਨਾਥ ਆਉਣ ਵਾਲੇ ਤੀਰਥ ਯਾਤਰੀਆਂ ਦੇ ਲਈ ਵਰਦਾਨ ਹੋਵੇਗਾ ਕਿਉਂਕਿ ਇਹ ਵਾਤਾਵਰਣ-ਅਨੁਕੂਲ, ਅਰਾਮਦਾਇਕ ਅਤੇ ਤੇਜ਼ ਕਨੈਕਟੀਵਿਟੀ ਪ੍ਰਦਾਨ ਕਰੇਗੀ ਅਤੇ ਇੱਕ ਦਿਸ਼ਾ ਵਿੱਚ ਯਾਤਰਾ ਦਾ ਸਮਾਂ ਲਗਭਗ 8 ਤੋਂ 9 ਘੰਟੇ ਤੋਂ ਘਟਾ ਕੇ ਲਗਭਗ 36 ਮਿੰਟ ਕਰ ਦੇਵੇਗਾ।

ਰੋਪਵੇਅ ਪ੍ਰੋਜੈਕਟ ਨਿਰਮਾਣ ਅਤੇ ਸੰਚਾਲਨ ਦੇ ਨਾਲ-ਨਾਲ ਹੌਸਪਿਟੈਲਿਟੀ, ਯਾਤਰਾ, ਖੁਰਾਕ ਅਤੇ ਪੀਣ ਵਾਲੇ ਪਦਾਰਥਾਂ (ਐੱਫਐਂਡਬੀ) ਅਤੇ ਟੂਰਿਜ਼ਮ ਜਿਹੇ ਸਹਾਇਕ ਟੂਰਿਜ਼ਮ ਉਦਯੋਗਾਂ ਵਿੱਚ ਪੂਰੇ ਵਰ੍ਹੇ ਰੋਜ਼ਗਾਰ ਦੇ ਲੋੜੀਂਦੇ ਅਵਸਰ ਉਪਲਬਧ ਕਰਾਵੇਗੀ।

 

ਰੋਪਵੇਅ ਪ੍ਰੋਜੈਕਟ ਦਾ ਵਿਕਾਸ ਸੰਤੁਲਿਤ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ, ਪਹਾੜੀ ਖੇਤਰਾਂ ਵਿੱਚ ਲਾਸਟ ਮੀਲ ਕਨੈਕਟੀਵਿਟੀ ਨੂੰ ਵਧਾਉਣ ਅਤੇ ਤੇਜ਼ੀ ਨਾਲ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ।

ਕੇਦਾਰਨਾਥ ਮੰਦਿਰ ਤੱਕ ਦੀ ਯਾਤਰਾ ਗੌਰੀਕੁੰਡ ਤੋਂ 16 ਕਿਲੋਮੀਟਰ ਦੀ ਚੁਣੌਤੀਪੂਰਨ ਚੜ੍ਹਾਈ ਹੈ ਅਤੇ ਵਰਤਮਾਨ ਵਿੱਚ ਇਸ ਨੂੰ ਪੈਦਲ ਜਾਂ ਖੱਚਰਾਂ (ponies), ਪਾਲਕੀ ਅਤੇ ਹੈਲੀਕੌਪਟਰ ਦੁਆਰਾ ਤੈਅ ਕੀਤਾ ਜਾਂਦਾ ਹੈ। ਪ੍ਰਸਤਾਵਿਤ ਰੋਪਵੇਅ ਦੀ ਯੋਜਨਾ ਮੰਦਿਰ ਵਿੱਚ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਸੁਵਿਧਾ ਪ੍ਰਦਾਨ ਕਰਨ ਅਤੇ ਸੋਨਪ੍ਰਯਾਗ ਅਤੇ ਕੇਦਾਰਨਾਥ ਦਰਮਿਆਨ ਹਰ ਮੌਸਮ ਵਿੱਚ ਕਨੈਕਟੀਵਿਟੀ ਯਕੀਨੀ ਬਣਾਉਣ ਦੇ ਲਈ ਬਣਾਈ ਗਈ ਹੈ।

 

ਕੇਦਾਰਨਾਥ 12 ਪਵਿੱਤਰ ਜਯੋਤਿਰਲਿੰਗਾਂ ਵਿੱਚੋਂ ਇੱਕ ਹੈ ਜੋ ਉੱਤਰਾਖੰਡ ਦੇ ਰੁਦ੍ਰਪ੍ਰਯਾਗ ਜ਼ਿਲ੍ਹੇ ਵਿੱਚ 3,583 ਮੀਟਰ (11968 ਫੁੱਟ) ਦੀ ਉਚਾਈ ‘ਤੇ ਸਥਿਤ ਹੈ। ਇਹ ਮੰਦਿਰ ਸਾਲ ਵਿੱਚ ਅਕਸ਼ੈ ਤ੍ਰਿਤੀਆ (Akshaya Tritiya) (ਅਪ੍ਰੈਲ-ਮਈ) ਤੋਂ ਦੀਵਾਲੀ (ਅਕਤੂਬਰ-ਨਵੰਬਰ) ਤੱਕ ਲਗਭਗ 6 ਤੋਂ 7 ਮਹੀਨੇ ਤੀਰਥ ਯਾਤਰੀਆਂ ਦੇ ਲਈ ਖੁੱਲ੍ਹਾ ਰਹਿੰਦਾ ਹੈ ਅਤੇ ਇਸ ਮੌਸਮ ਦੇ ਦੌਰਾਨ ਸਲਾਨਾ ਲਗਭਗ 20 ਲੱਖ ਤੀਰਥ ਯਾਤਰੀ ਇੱਥੇ ਆਉਂਦੇ ਹਨ।

*****

ਐੱਮਜੇਪੀਐੱਸ/ਬੀਐੱਮ


(Release ID: 2108549) Visitor Counter : 11