ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਿਸਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕੀਤਾ

Posted On: 28 FEB 2025 12:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਫਰਵਰੀ, 2025) ਗਾਂਧੀਨਗਰ ਵਿੱਚ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਭਾਗ ਲਿਆ।

ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਨਿਆਂ ਅਧਾਰਿਤ ਸਮਾਜਿਕ ਵਿਵਸਥਾ ਨੂੰ ਸਰਵਸ਼੍ਰੇਸ਼ਠ ਮੰਨਿਆ ਜਾਂਦਾ ਹੈ। ਵਿਰਾਸਤ ਅਤੇ ਵਿਕਾਸ ਨੂੰ ਮਿਲਾ ਕੇ ਅਸੀਂ ਨਿਆਂ ਅਧਾਰਿਤ ਵਿਕਸਿਤ ਭਾਰਤ ਦਾ ਨਿਰਮਾਣ ਕਰ ਰਹੇ ਹਾਂ। ਪਿਛਲੇ ਕੁਝ ਵਰ੍ਹਿਆਂ ਵਿੱਚ ਗ੍ਰਹਿ ਮੰਤਰਾਲੇ ਨੇ ਫੋਰੈਂਸਿਕ ਵਿਗਿਆਨ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਅਤੇ ਇਸ ਖੇਤਰ ਵਿੱਚ ਸੁਵਿਧਾਵਾਂ ਅਤੇ ਸਮਰੱਥਾ ਵਿਕਸਿਤ ਕਰਨ ਦੇ ਲਈ ਕਈ ਪ੍ਰਭਾਵੀ ਕਦਮ ਉਠਾਏ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਕੋਈ ਵੀ ਨਿਆਂ ਪ੍ਰਣਾਲੀ ਤਦੇ ਮਜ਼ਬੂਤ ਮੰਨੀ ਜਾਂਦੀ ਹੈ ਜਦੋਂ ਉਹ ਸਹੀ ਮਾਇਨੇ ਵਿੱਚ ਸਮਾਵੇਸ਼ੀ ਹੋਵੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਟੀਚਾ ਸਮਾਜ ਦੇ ਸਾਰੇ ਵਰਗਾਂ, ਖਾਸ ਤੌਰ ‘ਤੇ ਕਮਜ਼ੋਰ ਅਤੇ ਵੰਚਿਤ ਵਰਗਾਂ ਨੂੰ ਫੋਰੈਂਸਿਕ ਸਬੂਤ ਦੇ ਅਧਾਰ ‘ਤੇ ਨਿਰਪੱਖ ਅਤੇ ਤੇਜ਼ ਨਿਆਂ ਪ੍ਰਦਾਨ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੇ ਸੁਸ਼ਾਸਨ ਵਿੱਚ ਯੋਗਦਾਨ ਦੇਣ ਦੀ ਤਾਕੀਦ ਕੀਤੀ।

ਰਾਸ਼ਟਰਪਤੀ ਨੇ ਕਿਹਾ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਵਿੱਚ ਅਪਰਾਧ ਜਾਂਚ ਅਤੇ ਸਬੂਤ ਨਾਲ ਜੁੜੇ ਬਦਲਾਅ ਕੀਤੇ ਗਏ ਹਨ। ਜਿਨ੍ਹਾਂ ਮਾਮਲਿਆਂ ਵਿੱਚ ਸਜ਼ਾ ਦੀ ਮਿਆਦ ਸੱਤ ਵਰ੍ਹੇ ਜਾਂ ਉਸ ਤੋਂ ਵੱਧ ਹੈ, ਉਨ੍ਹਾਂ ਵਿੱਚ ਹੁਣ ਫੋਰੈਂਸਿਕ ਮਾਹਿਰ ਦਾ ਘਟਨਾਸਥਲ ‘ਤੇ ਜਾ ਕੇ ਜਾਂਚ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ ਵਿੱਚ ਸਾਰੇ ਰਾਜਾਂ ਵਿੱਚ ਸਮਾਂਬੱਧ ਤਰੀਕੇ ਨਾਲ ਫੋਰੈਂਸਿਕ ਸੁਵਿਧਾਵਾਂ ਦੇ ਵਿਕਾਸ ਦਾ ਪ੍ਰਾਵਧਾਨ ਕੀਤਾ ਗਿਆ ਹੈ। ਕਈ ਕਾਨੂੰਨਾਂ ਵਿੱਚ ਸਮਾਂਬੱਧ ਫੋਰੈਂਸਿਕ ਜਾਂਚ ਨੂੰ ਲਾਜ਼ਮੀ ਬਣਾਇਆ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਬਦਲਾਵਾਂ ਨਾਲ ਫੋਰੈਂਸਿਕ ਮਾਹਿਰਾਂ ਦੀ ਮੰਗ ਵਧੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਹੋ ਰਹੇ ਬਦਲਾਵਾਂ, ਖਾਸ ਤੌਰ ‘ਤੇ ਡਿਜੀਟਲ ਟੈਕਨੋਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ, ਫੋਰੈਂਸਿਕ ਵਿਗਿਆਨ ਮਾਹਿਰਾਂ ਦੀਆਂ ਸਮਰੱਥਾਵਾਂ ਵਧ ਰਹੀਆਂ ਹਨ, ਲੇਕਿਨ ਨਾਲ ਹੀ, ਅਪਰਾਧੀ ਵੀ ਨਵੇਂ ਤਰੀਕੇ ਖੋਜ ਰਹੇ ਹਨ। ਸਾਡੀ ਪੁਲਿਸਿੰਗ, ਅਭਿਯੋਜਨ ਅਤੇ ਅਪਰਾਧਿਕ ਨਿਆਂ ਵੰਡ ਪ੍ਰਣਾਲੀ ਨਾਲ ਜੁੜੇ ਲੋਕ ਅਪਰਾਧੀਆਂ ਤੋਂ ਵੱਧ ਬੁੱਧੀਮਾਨ, ਵੱਧ ਤਤਪਰ ਅਤੇ ਸੁਚੇਤ ਹੋ ਕੇ ਹੀ ਅਪਰਾਧ ਨੂੰ ਕੰਟ੍ਰੋਲ ਕਰਨ ਅਤੇ ਨਿਆਂ ਨੂੰ ਸੁਲਭ ਬਣਾਉਣ ਵਿੱਚ ਸਫਲ ਹੋ ਸਕਦੇ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ ਦੇ ਯੋਗਦਾਨ ਨਾਲ ਇੱਕ ਮਜ਼ਬੂਤ ਫੋਰੈਂਸਿਕ ਸਿਸਟਮ ਵਿਕਸਿਤ ਹੋਵੇਗਾ, ਸਜ਼ਾ ਦੀ ਸੰਭਾਵਨਾ ਵਧੇਗੀ ਅਤੇ ਅਪਰਾਧੀ ਅਪਰਾਧ ਕਰਨ ਤੋਂ ਡਰਨਗੇ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

*****

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2107192) Visitor Counter : 8