ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

“ਮੇਕ ਦ ਵਰਲਡ ਵਿਅਰ ਖਾਦੀ”


ਭਾਰਤ ਦੇ ਪ੍ਰਸਿੱਧ ਖਾਦੀ ਕੱਪੜੇ ਨੂੰ ਗਲੋਬਲ ਪੱਧਰ ‘ਤੇ ਪ੍ਰਚਾਰਿਤ ਕਰਨ ਦੀਆਂ ਚੁਣੌਤੀਆਂ ਵਿੱਚ ਸ਼ਾਮਲ ਹੋਵੇ

Posted On: 27 FEB 2025 4:40PM by PIB Chandigarh

ਜਾਣ-ਪਹਿਚਾਣ 

ਵਿਸ਼ਵ ਨੂੰ ਖਾਦੀ ਕੱਪੜੇ ਵੱਲ ਆਕਰਸ਼ਿਤ ਕਰਨ ਅਤੇ ਉਸ ਨੂੰ ਪਹਿਨਣ ਲਈ ਪ੍ਰੇਰਿਤ ਕਰਨ ਦੇ ਅਭਿਯਾਨ ਮੇਕ ਦ ਵਰਲਡ ਵਿਅਰ ਖਾਦੀ ਦਾ ਉਦੇਸ਼ ਭਾਰਤ ਦੀ ਸਮ੍ਰਿੱਧ ਟੈਕਸਟਾਈਲ ਵਿਰਾਸਤ ਨੂੰ ਗਲੋਬਲ ਫੈਸ਼ਨ ਰੁਝਾਨਾਂ ਦੇ ਅਨੁਸਾਰ ਬਣਾ ਕੇ ਪੇਸ਼ ਕਰਨਾ ਹੈ। ਇਹ ਵਿਗਿਆਪਨ ਨਿਰਮਾਣ ਕਰਨ ਵਾਲੇ ਪੇਸ਼ੇਵਰਾਂ ਅਤ ਫ੍ਰੀਲਾਂਸਰਾਂ ਲਈ ਇੱਕ ਰੋਮਾਂਚਕ ਚੁਣੌਤੀ ਹੈ। ਪਹਿਲਾਂ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਡਬਲਿਊਏਵੀਈਐੱਸ) ਦੇ ਹਿੱਸੇ ਵਜੋਂ ਇਹ ਪਹਿਲ ਵਿਲੱਖਣ ਵਿਗਿਆਪਨ ਦੁਆਰਾ ਖਾਦੀ ਨੂੰ ਲੋਕਪ੍ਰਿਯ ਗਲੋਬਲ ਬ੍ਰਾਂਡ ਦੇ ਰੂਪ ਵਿੱਚ ਸਥਾਪਿਤ ਕਰੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਵਿਗਿਆਪਨ ਏਜੰਸੀ ਸੰਘ (ਏਏਏਆਈ) ਦੁਆਰਾ ਆਯੋਜਿਤ, ਵਿਗਿਆਪਨ ਨਿਰਮਾਣ ਦੀ ਇਹ ਚੁਣੌਤੀ ਘਰੇਲੂ ਅਤੇ ਅੰਤਰਰਾਸ਼ਟਰੀ ਪ੍ਰਤੀਭਾਗੀਆਂ ਨੂੰ ਡਿਜੀਟਲ, ਪ੍ਰਿੰਟ, ਵੀਡੀਓ ਅਤੇ ਅਨੁਭਵੀ ਫਾਰਮੈਟਾਂ ਵਿੱਚ ਰਚਨਾਤਮਕ ਵਿਗਿਆਪਨ ਸਮਗੱਰੀ ਬਣਾਉਣ ਲਈ ਸੱਦਾ ਦਿੰਦੀ ਹੈ। ਵਿਸ਼ੇਸ਼ ਸੋਚ ਅਤੇ ਰਚਨਾਸ਼ੀਲਤਾ ‘ਤੇ ਕੇਂਦ੍ਰਿਤ ਮੇਕ ਦ ਵਰਲਡ ਵਿਅਰ ਖਾਦੀ ਵਿਗਿਆਪਨ ਇਸ ਲੋਕਪ੍ਰਿਯ ਭਾਰਤੀ ਕੱਪੜੇ ਦੇ ਬ੍ਰਾਂਡ ਚਿੱਤਰ ਨੂੰ ਚਮਕਾਉਣ, ਉਪਭੋਗਤਾਵਾਂ ਨੂੰ ਆਕਰਸ਼ਿਤ ਕਰਨ ਅਤੇ ਦੁਨੀਆ ਭਰ ਵਿੱਚ ਇਸ ਦੇ ਲਈ ਟਿਕਾਊ ਚਾਹ ਪੈਦਾ ਕਰਨ ਲਈ ਨਵੇਂ ਵਿਚਾਰਾਂ  ਨੂੰ ਪ੍ਰੋਤਸਾਹਿਤ ਕਰਦਾ ਹੈ।

ਮੁੰਬਈ ਦੇ ਜੀਓ ਵਰਲਡ ਕਨਵੈਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨ ਵਿੱਚ 1 ਤੋਂ 4 ਮਈ 2025 ਤੱਕ ਹੋਣ ਵਾਲਾ ਵੇਵਸ ਪ੍ਰੋਗਰਾਮ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਵਿੱਚ ਇਤਿਹਾਸਿਕ ਆਯੋਜਨ ਦੇ ਪ੍ਰਤੀ ਭਰੋਸਾ ਦਿਵਾਉਂਦਾ ਹੈ। ਆਪਣੇ ਵਿਲੱਖਣ ਹੱਬ-ਐਂਡ-ਸਪੋਕ ਮਾਡਲ (ਕੇਂਦਰੀ ਹਿੱਸਾ ਅਤੇ ਉਸ ਦੇ ਆਲੇ-ਦੁਆਲੇ ਵਿਭਿੰਨ ਆਯੋਜਨ) ਦੇ ਨਾਲ ਇਹ ਅੰਤਰਰਾਸ਼ਟਰੀ ਆਯੋਜਨ ਪ੍ਰਤਿਭਾਵਾਂ ਨੂੰ ਚਾਰ ਪ੍ਰਮੁੱਖ ਖੰਮ੍ਹਾਂ: ਪ੍ਰਸਾਰਣ ਅਤੇ ਇਨਫੋਟੇਨਮੈਂਟ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕਾਮਿਕਸ ਅਤੇ ਐਕਸਟੈਂਡੇਟ ਰਿਆਲਿਟੀ, ਡਿਜੀਟਲ ਮੀਡੀਆ ਅਤੇ ਇਨੋਵੇਟਰਸ ਅਤੇ ਫਿਲਮਾਂ ਦੇ ਖੇਤਰ ਵਿੱਚ ਗਲੋਬਲ ਪੱਧਰ ‘ਤੇ ਮੋਹਰੀ ਪੇਸ਼ੇਵਰਾਂ ਨਾਲ ਜੋੜੇਗਾ। ਪ੍ਰਸਾਰਣ ਅਤੇ ਸੂਚਨਾ ਯੁਕਤ ਮਨੋਰੰਜਨ-ਇਨਫੋਟੇਨਮੈਂਟ ਸੈਗਮੈਂਟ ਵਿੱਚ ਮੇਕ ਦ ਵਰਲਡ ਵਿਅਰ ਖਾਦੀ ਚੈਲੇਂਜ, ਮੀਡੀਆ ਅਤੇ ਮਨੋਰੰਜਨ ਵਿੱਚ ਮਜ਼ਬੂਤ ਬ੍ਰਾਂਡਿੰਗ ਲਈ ਵਿਗਿਆਪਨ ਅਤੇ ਮਾਰਕੀਟਿੰਗ ਪੇਸ਼ੇਵਰਾਂ ਨੂੰ ਇਕੱਠੇ ਲਿਆਵੇਗੇ। ਇਹ ਚੁਣੌਤੀ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਇੱਕ ਹਿੱਸਾ ਹੈ, ਜੋ ਵੇਵਸ ਦੀ ਪ੍ਰਮੁੱਖ ਪਹਿਲ ਹੈ। ਇਸ ਵਿੱਚ ਪੂਰੀ ਦੁਨੀਆ ਤੋਂ 73,000 ਤੋ ਵੱਧ ਸਿਰਜਣਸ਼ੀਲ ਵਿਅਕਤੀਆਂ ਅਤੇ ਪੇਸ਼ੇਵਰਾਂ ਨੇ ਰਜਿਸਟ੍ਰਡ ਕਰਵਾਇਆ ਹੈ।

15 ਫਰਵਰੀ 2025 ਤੱਕ ਮੇਕ ਦ ਵਰਲਡ ਵਿਅਰ ਖਾਦੀ ਕੈਂਪੇਨ ਚੁਣੌਤੀ ਵਿੱਚ 112 ਪ੍ਰਤੀਭਾਗੀਆਂ ਨੇ ਰਜਿਸਟ੍ਰੇਸ਼ਨ ਕਰਵਾਇਆ ਹੈ ਅਤੇ ਉਹ ਰਚਨਾਤਮਕ ਪ੍ਰਦਰਸ਼ਨ ਲਈ ਤਿਆਰ ਹਨ। ਇਹ ਭਾਰਤੀ ਖਾਦ ਨੂੰ ਮੋਹਰੀ ਬਣਾਉਣ ਦੇ ਅਭਿਯਾਨ ਦੇ ਨਾਲ ਹੀ ਗਲੋਬਲ ਪਲੈਟਫਾਰਮ ‘ਤੇ ਭਾਰਤ ਦੀ ਰਚਨਾਤਮਕ ਸਮਰੱਥਾ ਵੀ ਸਥਾਪਿਤ ਕਰੇਗਾ।

 

  ਅਭਿਯਾਨ ਜ਼ਰੂਰਤਾਂ 

 

 

ਇੱਕ ਪ੍ਰਿੰਟ ਐਡ

(400 ਵਰਗ ਸੈਂਟੀਮੀਟਰ/100 ਸੀਓਐੱਲ ਸੈਂਟੀਮੀਟਰ)

ਜਨਤਕ ਸਥਾਨਾਂ ‘ਤੇ ਲਗਾਇਆ ਜਾਣ ਵਾਲਾ ਹੋਡਿੰਗ (ਵਿਗਿਆਪਨ)

ਇੱਕ ਡਿਜੀਟਲ/ਸੋਸ਼ਲ ਮੀਡੀਆ ਵਿਗਿਆਪਨ

 

 

 

ਪ੍ਰੋਗਰਾਮ ਵੇਰਵੇ

 

 

ਰਜਿਸਟ੍ਰੇਸ਼ਨ ਸ਼ੁਰੂ-27 ਜਨਵਰੀ, 2025

 

ਰਜਿਸਟ੍ਰੇਸ਼ਨ ਸਮਾਪਤ-28 ਫਰਵਰੀ, 2025

 

ਸ਼ੁਰੂਆਤੀ ਚੋਣ ਸੰਖੇਪ ਸੂਚੀ-25 ਮਾਰਚ, 2025

 

ਅੰਤਿਮ ਚੋਣ-10 ਅਪ੍ਰੈਲ, 2025

 

ਭਾਗੀਦਾਰੀ ਦਿਸ਼ਾ-ਨਿਰਦੇਸ਼

  • ਵਿਗਿਆਪਨ ਵਿਭਿੰਨ ਦਰਸ਼ਕਾਂ ਨੂੰ ਵਿਆਪਕ ਤੌਰ ‘ਤੇ ਪ੍ਰਭਾਵਿਤ ਕਰਨ ਵਾਲਾ ਹੋਵੇ

  • ਵਿਗਿਆਪਨ ਸਿੰਗਲ ਪੀਡੀਐੱਫ ਫਾਈਲ ਵਿੱਚ ਜਮ੍ਹਾਂ ਕਰਵਾਇਆ ਜਾਵੇ ਅਤੇ ਇਸ ਦਾ ਆਕਾਰ 5 ਐੱਮਬੀ ਤੋਂ ਵੱਧ ਨਾ ਹੋਵੇ

  • ਆਪਣੀਆਂ ਸਬਮਿਸ਼ਨਾਂ ਵਿੱਚ  ਨਾਮ ਨਾ ਦਿੱਤਾ ਜਾਵੇ। ਅਜਿਹੀ ਕੋਈ ਜਾਣਕਾਰੀ ਨਾ ਦਿੱਤੀ ਜਾਵੇ ਜਿਸ ਨਾਲ ਪ੍ਰਤੀਭਾਗੀ ਦੀ ਪਹਿਚਾਣ ਜਾਂ ਮਾਲਕ ਦੇ ਵੇਰਵੇ ਉਜਾਗਰ ਹੋਣ। ਅਜਿਹਾ ਕਰਨ ਨਾਲ ਅਯੋਗ ਘੋਸ਼ਿਤ ਕਰ ਦਿੱਤਾ ਜਾਵੇਗਾ।

  • ਰਚਨਾਤਮਕ ਅਤੇ ਬ੍ਰਾਂਡਿੰਗ ਮਾਹਿਰਾਂ ਦੀ ਇੱਕ ਕਮੇਟੀ ਸਬਮਿਸ਼ਨਾਂ ਦਾ ਨਿਰਪੱਖ ਅਤੇ ਵਿਵਹਾਰਿਕ ਮੁਲਾਂਕਣ ਕਰੇਗੀ। 

  • ਕਲਿੱਕ ਕਰੋ ਇੱਥੇ ਰਜਿਸਟਰ ਕਰਨ ਲਈ

ਪੁਰਸਕਾਰ ਅਤੇ ਮਾਨਤਾ

 

 

 

ਨਕਦ ਪੁਰਸਕਾਰ

ਤਿੰਨ ਸਰਬਸ੍ਰੇਸ਼ਠ ਸਬਮਿਸ਼ਨਾਂ ਨੂੰ ਨਕਦ ਪੁਰਸਕਾਰ

ਵੇਵਸ 2025 ਵਿੱਚ ਮਾਨਤਾ

ਮੁੰਬਈ ਵਿੱਚ ਆਯੋਜਿਤ ਹੋਣ ਵਾਲੇ ਵੇਵਸ 2025 ਵਿੱਚ ਅੰਤਿਮ ਤੌਰ ‘ਤੇ ਚੁਣੇ ਹੋਏ ਪ੍ਰਤੀਭਾਗੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ

ਵਿਸ਼ੇਸ਼ ਪ੍ਰਦਰਸ਼ਨ

ਆਪਣੇ ਸਿਰਜਣਸ਼ੀਲ ਵਿਚਾਰਾਂ ਨੂੰ ਵੇਵਸ 2025 ਦੇ ਆਯੋਜਨ ਵਿੱਚ ਨੀਤੀ ਨਿਰਮਾਤਾਵਾਂ, ਟੈਕਨੋਕ੍ਰੇਟ ਅਤੇ ਉੱਦਮੀਆਂ ਦੇ ਸਾਹਮਣੇ ਪ੍ਰਦਰਸ਼ਿਤ ਕਰਨ ਦਾ ਅਵਸਰ

ਨੈੱਟਵਰਕਿੰਗ ਦੀਆਂ ਅਪਾਰ ਸੰਭਾਵਨਾਵਾਂ

ਆਪਣੀ ਸਿਰਜਣਸ਼ੀਲਤਾ ਨਾਲ ਵਿਗਿਆਪਨ ਉਦਯੋਗ ਦੇ ਪ੍ਰਤਿਸ਼ਠਿਤ ਦਿੱਗਜਾਂ ਦੇ ਨਾਲ ਮਿਲਣ-ਜੁਲਣ ਦਾ ਅਵਸਰ ਅਤੇ ਰਾਸ਼ਟਰੀ ਅੰਤਰਰਾਸ਼ਟਰੀ ਮੰਚ ‘ਤੇ ਪਹਿਚਾਣ

 

ਸਿੱਟਾ

ਵੇਵਸ ਮੇਕ ਦ ਵਰਲਡ ਵਿਅਰ ਖਾਦੀ ਅਭਿਯਾਨ ਵਿਗਿਆਪਨ ਪੇਸ਼ੇਵਰਾਂ ਅਤੇ ਫ੍ਰੀਲਾਂਸਰਾਂ ਨੂੰ ਆਪਣੀ ਰਚਨਾਤਮਕਤਾ ਅਤੇ ਸਿਰਜਣਸ਼ੀਲਤਾ ਪੇਸ਼ ਕਰਨ ਦਾ ਅਹਿਮ ਅਵਸਰ ਪ੍ਰਦਾਨ ਕਰਦਾ ਹੈ। ਪਹਿਲਾਂ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ) ਦੇ ਹਿੱਸੇ ਦੇ ਰੂਪ ਵਿੱਚ ਇਹ ਪਹਿਲ ਮਹੱਤਵਪੂਰਨ ਸਿਰਜਣ ਚੁਣੌਤੀ ਹੈ ਜਿਸ ਨੂੰ ਭਾਰਤ ਦੇ ਰਚਨਾਤਮਕ ਲੈਂਡਸਕੇਪ ਦੇ ਅੱਪਗ੍ਰੇਡ ਲਈ ਤਿਆਰ ਕੀਤਾ ਗਿਆ ਹੈ। ਖਾਦੀ ਨੂੰ ਇੱਕ ਗਲੋਬਲ ਅਤੇ ਅਕਾਂਖੀ ਬ੍ਰਾਂਡ  ਦੇ ਤੌਰ ‘ਤੇ ਸਥਾਪਿਤ ਕਰਨ ਦਾ ਇਹ ਅਭਿਯਾਨ ਭਾਰਤ ਦੇ ਇਸ ਸਮ੍ਰਿੱਧ ਟੈਕਸਟਾਈਲ ਦੀ ਵਿਰਾਸਤ ਨੂੰ ਸਨਮਾਨ ਦਿਵਾਉਣ ਦੇ ਨਾਲ ਹੀ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਵਿਲੱਖਣ ਨੂੰ ਵੀ ਹੁਲਾਰਾ ਦਿੰਦਾ ਹੈ।

ਪ੍ਰਤਿਸ਼ਠਿਤ ਵੇਵਸ 2025 ਦਾ ਆਯੋਜਨ ਪ੍ਰਤੀਭਾਗੀਆਂ ਨੂੰ ਪ੍ਰਮੁੱਖ ਨੀਤੀ ਨਿਰਮਾਤਾਵਾਂ,ਟੈਕਨੋਕ੍ਰੇਟ ਅਤੇ ਉੱਦਮੀਆਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਦਾ ਮੰਚ ਪ੍ਰਦਾਨ ਕਰਦਾ ਹੈ ਜਿਸ ਨਾਲ ਪ੍ਰਤੀਭਾਗੀਆਂ ਨੂੰ ਕਾਫੀ ਪ੍ਰਚਾਰ ਮਿਲ ਸਕਦਾ ਹੈ। ਉਹ ਆਪਣੇ ਨਵੀਨ ਦ੍ਰਿਸ਼ਟੀਕੋਣ ਨਾਲ ਖਾਦੀ ਨੂੰ ਹੁਲਾਰਾ ਦੇਣ ਅਤੇ ਗਲੋਬਲ ਪੱਧਰ ‘ਤੇ ਭਾਰਤ ਦੇ ਪ੍ਰਭਾਵ ਨੂੰ ਵਿਆਪਕ ਬਣਾ ਸਕਦੇ ਹਨ।

 

ਸੰਦਰਭ:

  1. https://wavesindia.org/challenges-2025

  1. https://events.tecogis.com/waveskhadichallenge/expressions

  1. https://x.com/WAVESummitIndia/status/1887071165044359592/photo/1

 ਪੀਡੀਐੱਫ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

*******

ਸੰਤੋਸ਼ ਕੁਮਾਰ/ਸਰਲਾ ਮੀਨਾ/ਸੌਰਭ ਕਾਲੀਆ


(Release ID: 2106941) Visitor Counter : 3