ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਨੈਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ, ਅਹਿਮਦਾਬਾਦ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਿਆ
Posted On:
27 FEB 2025 7:24PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (27 ਫਰਵਰੀ, 2025) ਨੈਸ਼ਨਲ ਇੰਸਟੀਟਿਊਟ ਆਫ ਡਿਜ਼ਾਈਨ, ਅਹਿਮਦਾਬਾਦ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲਿਆ
J2JM.jpg)
ਇਸ ਅਵਸਰ ‘ਤੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਚਾਰੇ ਪਾਸੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਵਿੱਚ ਕਈਆ ਲਈ ਡਿਜ਼ਾਈਨ ਵਿੱਚ ਬਦਲਾਅ ਦੀ ਜ਼ਰੂਰਤ ਹੈ, ਨਾ ਕਿ ਬਹੁਤ ਵੱਧ ਸੰਸਾਧਨਾਂ ਦੀ। ਰਚਨਾਤਮਕ ਸੋਚ ਨਾਲ ਅਜਿਹੇ ਸਮਾਧਾਨ ਨਿਕਲ ਸਕਦੇ ਹਨ, ਜੋ ਖਾਸ ਕਰਕੇ ਵੰਚਿਤ ਭਾਈਚਾਰਿਆਂ ਲਈ ਈਜ਼ ਆਫ਼ ਲਿਵਿੰਗ ਨੂੰ ਆਸਾਨ ਬਣਾ ਸਕਦੇ ਹਨ।
ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਡਿਜ਼ਾਈਨ ਅਕਸਰ ਘੱਟ ਧਿਆਨ ਆਕਰਸ਼ਿਤ ਕਰਦਾ ਹੈ, ਪਰ ਇਹ ਸਾਡੇ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਕਾਰਕ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਨੈਸ਼ਨਲ ਇੰਸਟੀਟਿਊਟ ਆਫ਼ ਡਿਜ਼ਾਈਨ ਨੇ ‘ਸਮਾਜ ਦੀ ਬਿਹਤਰੀ ਲਈ ਇੱਕ ਸੇਵਾ ਦੇ ਰੂਪ ਵਿੱਚ ਡਿਜ਼ਾਈਨ’ ‘ਤੇ ਜ਼ੋਰ ਦਿੰਦੇ ਹੋਏ ਡਿਜ਼ਾਈਨ ਦੀ ਧਾਰਨਾ ਵਿੱਚ ਉਤਕ੍ਰਿਸ਼ਟਤਾ ਹਾਸਲ ਕੀਤੀ ਹੈ।
94A5.jpg)
ਰਾਸ਼ਟਰਪਤੀ ਨੇ ਕਿਹਾ ਕਿ ਪਰੰਪਰਾਗਤ ਤੌਰ ‘ਤੇ ਸਾਡੇ ਦੇਸ਼ ਵਿੱਚ, ਡਿਜ਼ਾਈਨ ਸਾਰੇ ਭਾਈਚਾਰਿਆਂ ਦੇ ਰੋਜ਼ਾਨਾ ਜੀਵਨ ਦੇ ਤਾਣੇ-ਬਾਣੇ ਵਿੱਚ ਬੁਣਿਆ ਹੋਇਆ ਹੈ। ਸਾਨੂੰ ਪਰੰਪਰਾਗਤ ਭਾਈਚਾਰਿਆਂ ਦੀ ਡਿਜ਼ਾਈਨ ਪ੍ਰਣਾਲੀਆਂ ਸਮੇਤ ਗਿਆਨ ਪ੍ਰਣਾਲੀਆਂ ਦਾ ਅਧਿਐਨ ਕਰਨ ਅਤੇ ਦਸਤਾਵੇਜ਼ ਬਣਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਦੀਆਂ ਸੱਭਿਆਚਾਰਕ ਪ੍ਰਥਾਵਾਂ 21ਵੀਂ ਸਦੀ ਵਿੱਚ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਕੁਝ ਚੁਣੌਤੀਆਂ ਦਾ ਸਮਾਧਾਨ ਹੋ ਸਕਦੀਆਂ ਹਨ। ਇਸ ਲਈ, ਭਾਰਤ ਦੀਆਂ ਵਿਭਿੰਨ ਸੰਸਕ੍ਰਿਤੀਆਂ ਤੋਂ ਪ੍ਰਾਪਤ ਇਤਿਹਾਸਿਕ ਸਮਾਧਾਨਾਂ ਨੂੰ ਪੁਨਰ ਜੀਵਿਤ ਕਰਨਾ ਅਤੇ ਉਨ੍ਹਾਂ ਨੂੰ ਇਨੋਵੇਸ਼ਨ ਲਈ ਉਪਯੋਗ ਕਰਨਾ, ਨਾ ਕੇਵਲ ਰਾਸ਼ਟਰ ਨੂੰ ਲਾਭਵੰਦ ਕਰੇਗਾ, ਬਲਕਿ ਗਲੋਬਲ ਪ੍ਰਗਤੀ ਵਿੱਚ ਵੀ ਯੋਗਦਾਨ ਦੇਵੇਗਾ।
3857.jpg)
ਰਾਸ਼ਟਰਪਤੀ ਨੇ ਕਿਹਾ ਕਿ ਡਿਜ਼ਾਈਨ ਤਿਆਰ ਕਰਨ ਵਾਲੇ ਸਾਡੇ ਲੋਕਾਂ ਨੇ ਸਕਾਰਾਤਮਕ ਸਮਾਜਿਕ ਪਰਿਵਰਤਨ ਲਿਆਉਣ ਵਿੱਚ ਡਿਜ਼ਾਈਨ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਉਹ ਸਮਾਜਿਕ ਖੇਤਰ ਵਿੱਚ ਡਿਜ਼ਾਈਨ ਦੇ ਰੂਪ ਵਿੱਚ ਪ੍ਰਭਾਵਸ਼ਾਲੀ ਦਖਲਅੰਦਾਜ਼ੀ ਕਰ ਰਹੇ ਹਨ ਅਤੇ ਸਿਹਤ ਸੰਭਾਲ਼, ਆਵਾਸ ਅਤੇ ਸਵੱਛਤਾ ਜਿਹੇ ਮਹੱਤਵਪੂਰਨ ਖੇਤਰਾਂ ਵਿੱਚ ਸੁਧਾਰ ਲਿਆ ਰਹੇ ਹਨ। ਉਹ ਅਸਲ ਦੁਨੀਆ ਦੀਆਂ ਸਮੱਸਿਆਵਾਂ ਨੂੰ ਸੰਬੋਧਨ ਕਰਨ ‘ਤੇ ਆਪਣੇ ਕੌਸ਼ਲ ਅਤੇ ਮੁਹਾਰਤ ਨੂੰ ਕੇਂਦ੍ਰਿਤ ਕਰ ਰਹੇ ਹਨ, ਜੋ ਅਕਸਰ ਵੰਚਿਤ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਪ੍ਰਕਾਰ, ਉਹ ਸ਼ਹਿਰੀ-ਗ੍ਰਾਮੀਣ ਵੰਡ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਵੀ ਮਦਦ ਕਰ ਰਹੇ ਹਨ।
ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸੁੰਦਰ ਚੀਜ਼ਾਂ ਬਣਾਉਣਾ ਇੱਕ ਰਚਨਾਤਮਕ ਕੰਮ ਹੈ ਅਤੇ ਇਸ ਨਾਲ ਖੁਸ਼ੀ ਦੇ ਨਾਲ-ਨਾਲ ਮੁਦਰਾ ਪੁਰਸਕਾਰ ਵੀ ਮਿਲਦੇ ਹਨ। ਪਰ ਉਨ੍ਹਾਂ ਨੂੰ ਕਦੇ ਵੀ ਕਾਰਜਸ਼ੀਲ ਪਹਿਲੂ ਨੂੰ ਨਹੀਂ ਭੁੱਲਣਾ ਚਾਹੀਦਾ ਹੈ। ਅਜਿਹੀਆਂ ਸਮੱਸਿਆਵਾਂ ਮੌਜੂਦ ਹਨ, ਜੋ ਉਨ੍ਹਾਂ ਦੇ ਸਮਾਧਾਨ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਗੇ ਕਿਹਾ ਕਿ ਉਨ੍ਹਾਂ ਦੀ ਰਚਨਾਮਤਕ ਭਾਵਨਾ ਲੋਕਾਂ ਦੇ ਜੀਵਨ ਨੂੰ ਬਦਲ ਸਕਦੀ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਪਿੰਡਾਂ ਵਿੱਚ ਅਤੇ ਜੇਕਰ ਸੰਭਵ ਹੋਵੇ ਤਾਂ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਕੁਝ ਸਮਾਂ ਬਿਤਾਉਣ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦੁਨੀਆ ਨੂੰ ਦੇਖਣ ਲਈ ਨਵੇਂ ਤਰੀਕੇ ਸਾਹਮਣੇ ਆਉਣਗੇ ਅਤੇ ਉਹ ਉੱਥੋਂ ਦੇ ਲੋਕਾਂ ਦੀ ਆਪਣੀ ਸਿੱਖਿਆ ਨਾਲ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਧੇ ‘ਚਰਖੇ’ ਬਾਰੇ ਵਿਚਾਰ ਕਰਨ ਅਤੇ ਫਿਰ ਗਾਂਧੀ ਜੀ ਦੇ ਬਾਰੇ ਸੋਚਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਇਸ ਦੀ ਫਿਰ ਤੋਂ ਖੋਜ ਕੀਤੀ ਅਤੇ ਇਸ ਦੇ ਡਿਜ਼ਾਈਨ ਨੂੰ ਬਿਹਤਰ ਬਣਾਉਣ ਲਈ ਲੋਕਾਂ ਨੂੰ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਗਾਂਧੀ ਜੀ ਦਾ ਇੱਕ ਮਾਤਰ ਉਦੇਸ਼ ਲੱਖਾਂ ਲੋਕਾਂ ਨੂੰ ਗ਼ਰੀਬੀ ਤੋਂ ਮੁਕਤ ਕਰਨਾ ਸੀ। ਡਿਜ਼ਾਈਨ ਦੀ ਉਨ੍ਹਾਂ ਦੀ ਧਾਰਨਾ ਦੀ ਆਪਣੀ ਸੁੰਦਰਤਾ ਸੀ।
ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ -
***************
ਐੱਮਜੇਪੀਐੱਸ/ਐੱਸਆਰ
(Release ID: 2106838)
Visitor Counter : 5