WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਕੌਮਿਕਸ ਕ੍ਰਿਏਟਰਸ ਚੈਂਪੀਅਨਸ਼ਿਪ: ਯੰਗ ਕ੍ਰਿਏਟਰਸ ਲਈ ਮੁਕਾਬਲਾ ਹੋਰ ਔਖਾ ਹੋਇਆ, ਪੰਜ ਮੈਂਬਰੀ ਜਿਊਰੀ ਕਰੇਗੀ ਫਾਈਨਲਿਸਟਾਂ ਦੀ ਚੋਣ


ਵੇਵਸ ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਲਈ 10 ਸੈਮੀਫਾਈਨਲਿਸਟ ਚੁਣੇ ਗਏ

 प्रविष्टि तिथि: 20 FEB 2025 7:36PM |   Location: PIB Chandigarh

ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ ) ਦੇ ਹਿੱਸੇ ਵਜੋਂ ਆਯੋਜਿਤ ਕੀਤੀ ਜਾ ਰਹੀ ਕੌਮਿਕਸ ਕ੍ਰਿਏਟਰਜ਼ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਜੇਤੂਆਂ ਦੀ ਚੋਣ ਕਰਨ ਲਈ ਪੰਜ ਮੈਂਬਰੀ ਜਿਊਰੀ ਪੈਨਲ ਦਾ ਐਲਾਨ ਕੀਤਾ ਗਿਆ ਹੈ। ਇਹ ਸਸਿਟ 1 ਤੋਂ 4 ਮਈ, 2025 ਤੱਕ ਮੁੰਬਈ ਵਿੱਚ ਹੋਵੇਗਾ। ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ, ਇੰਡੀਅਨ ਕੌਮਿਕਸ  ਐਸੋਸੀਏਸ਼ਨ (ICA) ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਦੀ ਇੱਕ ਸਾਂਝੀ ਪਹਿਲ ਹੈ, ਜੋ ਕਿ ਆਲਮੀ ਪੱਧਰ ‘ਤੇ ਇੰਡੀਅਨ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੇ ਇੱਕ ਪ੍ਰੋਗਰਾਮ "ਕ੍ਰਿਏਟ ਇਨ ਇੰਡੀਆ ਚੈਲੇਂਜ" ਦਾ ਹਿੱਸਾ ਹੈ।

ਚੈਂਪੀਅਨਸ਼ਿਪ ਦੇ ਸੈਮੀਫਾਈਨਲਿਸਟਾਂ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਿਆ ਹੈ। ਜਿਊਰੀ ਪੈਨਲ, ਜਿਸ ਵਿੱਚ ਮਨੋਰੰਜਨ ਉਦਯੋਗ ਦੇ ਦਿੱਗਜ ਸ਼ਾਮਲ ਹਨ, ਜਿਨ੍ਹਾਂ ਨੇ ਇੰਡੀਅਨ ਕੌਮਿਕਸ  ਲੈਂਡਸਕੇਪ ਨੂੰ ਆਕਾਰ ਦਿੱਤਾ ਹੈ, ਹੁਣ ਸੈਮੀ-ਫਾਈਨਲਿਸਟਾਂ ਦੀਆਂ ਐਂਟਰੀਆਂ ਦਾ ਮੁਲਾਂਕਣ ਕਰਕੇ ਜੇਤੂਆਂ ਦੀ ਚੋਣ ਕਰੇਗਾ। ਚੁਣੇ ਗਏ 10 ਫਾਈਨਲਿਸਟ ਮੁੰਬਈ ਦੇ ਵੇਵਸ  ਵਿਖੇ ਮੁਕਾਬਲਾ ਕਰਨਗੇ।

ਜਿਊਰੀ ਪੈਨਲ ਬਾਰੇ ਬੋਲਦਿਆਂ, ਆਈਸੀਏ ਦੇ ਪ੍ਰਧਾਨ ਅਜੀਤੇਸ਼ ਸ਼ਰਮਾ ਨੇ ਕਿਹਾ ਕਿ ਮੈਂਬਰਾਂ ਦੀ ਮੁਹਾਰਤ ਅਤੇ ਕੌਮਿਕਸ ਪ੍ਰਤੀ ਜਨੂੰਨ ਇਹ ਯਕੀਨੀ ਬਣਾਏਗਾ ਕਿ ਚੈਂਪੀਅਨਸ਼ਿਪ ਇੰਡੀਅਨ ਕੌਮਿਕਸ ਵਿੱਚ ਉੱਦਮਤਾ ਲਈ ਇੱਕ ਨਵਾਂ ਮਿਆਰ ਸਥਾਪਤ ਕਰੇ। ਉਨ੍ਹਾਂ ਨੇ ਅੱਗੇ ਕਿਹਾ, "ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਸਾਡੇ ਕੋਲ ਇੰਨਾ ਵੱਕਾਰੀ ਜਿਊਰੀ ਪੈਨਲ ਹੈ।"

ਜਿਊਰੀ ਦੇ ਮੈਂਬਰ

1. ਦਿਲੀਪ ਕਦਮ ਇੱਕ ਮਸ਼ਹੂਰ ਕੌਮਿਕ ਕਲਾਕਾਰ ਅਤੇ ਚਿੱਤਰਕਾਰ ਹਨ, ਜੋ ਸਾਡੇ ਨਾਲ ਆਪਣਾ ਵਿਸ਼ਾਲ ਅਨੁਭਵ ਅਤੇ ਮੁਹਾਰਤ ਸਾਂਝੀ ਕਰਦੇ ਹਨ। ਕਈ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਦਿਲੀਪ ਕਦਮ ਨੇ ਕਈ ਪ੍ਰਮੁੱਖ ਪ੍ਰਕਾਸ਼ਕਾਂ ਨਾਲ ਕੰਮ ਕੀਤਾ ਹੈ ਅਤੇ ਭੋਕਾਲ ਸਹਿਤ ਭਾਰਤ ਦੇ ਕੁਝ ਸਭ ਤੋਂ ਪਿਆਰੇ ਕੌਮਿਕ ਕਿਰਦਾਰਾਂ ਨੂੰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

2. ਪ੍ਰਸਿੱਧ ਕਾਰਟੂਨਿਸਟ ਪ੍ਰਾਣ ਕੁਮਾਰ ਸ਼ਰਮਾ ਦੇ ਪੁੱਤਰ ਅਤੇ ਖੁਦ ਇੱਕ ਪ੍ਰਸਿੱਧ ਕੌਮਿਕ ਨਿਰਮਾਤਾ ਨਿਖਿਲ ਪ੍ਰਾਣ, ਪੈਨਲ ਵਿੱਚ ਇੱਕ ਵਿਲੱਖਣ ਦ੍ਰਿਸ਼ਟੀਕੋਣ ਜੋੜਦੇ ਹਨ। ਪ੍ਰਾਣ ਦਾ ਕੰਮ ਉਨ੍ਹਾਂ ਦੇ ਪਿਤਾ ਦੀਆਂ ਪ੍ਰਸਿੱਧ ਰਚਨਾਵਾਂ ਜਿਵੇਂ ਕਿ ਚਾਚਾ ਚੌਧਰੀ ਅਤੇ ਸਾਬੂ ਤੋਂ ਪ੍ਰਭਾਵਿਤ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀਆਂ ਨਵੀਨਤਾਕਾਰੀ ਕਹਾਣੀਆਂ ਸੁਣਾਉਣ ਦੀ ਸ਼ੈਲੀ ਨਾਲ ਉਸ ਵਿਰਾਸਤ ਨੂੰ ਅੱਗੇ ਵਧਾਇਆ ਹੈ।

  1. ਜੈਜ਼ਿਲ ਹੋਮਾਵਜ਼ੀਰ, ਪੁਰਸਕਾਰ ਜੇਤੂ ਐਨੀਮੇਸ਼ਨ ਪੇਸ਼ੇਵਰ ਹਨ ਅਤੇ ਭਾਰਤ ਦੇ ਪਹਿਲੇ ਅਤੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਵੇਬ ਮੰਗਾ, ਦ ਬੀਸਟ ਲੀਜ਼ਨ ਦੇ ਨਿਰਮਾਤਾ ਹਨ, ਜਿਨ੍ਹਾਂ ਨੇ ਹਾਲ ਹੀ ਵਿੱਚ ਐੱਨ ਪੁਰਸਕਾਰ ਜਿੱਤਿਆ ਹੈ, ਉਹ ਪ੍ਰਤੀਯੋਗਿਤਾ ਵਿੱਚ ਇੱਕ ਨਵਾਂ ਅਤੇ ਅਨੋਖਾ ਦ੍ਰਿਸ਼ਟੀਕੋਣ ਲੈ ਕੇ ਆਏ ਹਨ।

  2. ਰਾਜ ਕੌਮਿਕਸ ਦੇ ਸੰਸਥਾਪਕ ਅਤੇ ਭਾਰਤ ਦੇ ਸਭ ਤੋਂ ਲੋਕਪ੍ਰਿਯ ਸੁਪਰਹੀਰੋ ਨਾਗਰਾਜ, ਡੋਗਾ, ਭੋਕਾਲ, ਭੇੜੀਆ ਅਤੇ ਕਈ ਹੋਰ ਦੇ ਨਿਰਮਾਤਾ ਸੰਜੈ ਗੁਪਤਾ ਉਦਯੋਗ ਦੇ ਰੁਝਾਨਾਂ ਅਤੇ ਮੰਗਾਂ ਦੇ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕਰਦੇ ਹਨ। 

  3. ਅਮਰ ਚਿੱਤਰ ਕਥਾ ਦੀ ਪ੍ਰੈਜ਼ੀਡੈਂਟ ਅਤੇ ਸੀਈਓ ਪ੍ਰੀਤੀ ਵਿਆਸ ਨੇ ਕੰਟੈਂਟ ਈਕੋਸਿਸਟਮ ਵਿੱਚ ਆਪਣੇ ਵਿਆਪਕ ਗਿਆਨ ਅਤੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਪੈਨਲ ਨੂੰ ਪੂਰਾ ਕੀਤਾ। ਵਿਆਸ ਦਾ ਕੰਮ ਪੌਰਾਣਿਕ ਕਥਾਵਾਂ ਤੋਂ ਲੈ ਕੇ ਚਿੱਤਰ ਪੁਸਤਕਾਂ ਅਤੇ ਸ਼ੁਰੂਆਤੀ ਅਧਿਆਏ ਪੁਸਤਕਾਂ ਤੱਕ ਵਿਭਿੰਨ ਸ਼ੈਲੀਆਂ ਵਿੱਚ ਫੈਲਿਆ ਹੋਇਆ ਹੈ। 

ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ 

ਆਈਸੀਏ ਨੇ ਐੱਮਆਈਬੀ ਦੇ ਸਹਿਯੋਗ ਨਾਲ ਅਗਸਤ 2024 ਵਿੱਚ ਵੇਵਸ ਕੌਮਿਕਸ ਕ੍ਰਿਏਟਰਸ ਚੈਂਪੀਅਨਸ਼ਿਪ ਸ਼ੁਰੂ ਕੀਤੀ ਸੀ ਜਿਸ ਦਾ ਉਦੇਸ਼ ਇੰਡੀਅਨ ਕੌਮਿਕਸ ਕ੍ਰਿਏਟਰਸ ਦੀ ਅਗਲੀ ਪੀੜ੍ਹੀ ਦੀ ਖੋਜ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਇਹ ਚੈਂਪੀਅਨਸ਼ਿਪ ਇੱਕ ਪਹਿਲ ਹੈ ਜਿਸ ਦਾ ਉਦੇਸ਼ ਇਨੋਵੇਸ਼ਨ, ਕ੍ਰਿਏਟੀਵਿਟੀ ਅਤੇ ਸਟੋਰੀ ਟੈਲਿੰਗ ਦੇ ਉਤਸ਼ਾਹ ਨੂੰ ਹੁਲਾਰਾ ਦੇ ਕੇ ਇੰਡੀਅਨ ਕੌਮਿਕਸ ਵਿੱਚ ਇੱਕ ਨਵੇਂ ਯੁਗ ਦਾ ਨਿਰਮਾਣ ਕਰਨਾ ਹੈ। 

 

ਵੇਵਸ 2025 ਦੇ ਬਾਰੇ

ਵੇਵਸ 2025 ਇੱਕ ਗਲੋਬਲ ਸਮਿਟ ਹੈ ਜੋ 1 ਮਈ ਤੋਂ 4 ਮਈ 2025 ਤੱਕ ਮਨੋਰੰਜਨ ਦੇ ਜੀਓ ਕਨਵੈਂਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਦਾ ਉਦੇਸ਼ ਮੀਡੀਆ, ਮਨੋਰੰਜਨ ਅਤੇ ਟੈਕਨੋਲੋਜੀ ਖੇਤਰਾਂ ਵਿੱਚ ਇਨੋਵੇਸ਼ਨ, ਕ੍ਰਿਏਟੀਵਿਟੀ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ ਹੈ। ਇਹ ਸਮਿਟ ਐਨੀਮੇਸ਼ਨ, ਗੇਮਿੰਗ, ਵਿਜ਼ੂਅਲ ਇਫੈਕਟ ਅਤੇ ਐਕਸ ਆਰ (ਵਿਸਤਾਰਿਤ ਵਾਸਤਵਿਕਤਾ) ਵਿੱਚ ਨਵੇਂ ਅਵਸਰਾਂ ਦਾ ਪਤਾ ਲਗਾਉਣ ਲਈ ਕ੍ਰਿਏਟਰਸ, ਉਦਯੋਗ ਦੇ ਅੰਗ੍ਰੇਜ਼ਾਂ ਅਤੇ ਨਿਵੇਸ਼ਕਾਂ ਨੂੰ ਇਕੱਠੇ ਲਿਆਏਗਾ। ਏਵੀਜੀਸੀ-ਐਕਸਆਰ ਖੇਤਰ ਵਿੱਚ ਭਾਰਤ ਨੂੰ ਇੱਕ ਆਲਮੀ ਮਹਾਸ਼ਕਤੀ ਵਜੋਂ ਸਥਾਪਿਤ ਕਰਨ ਦੇ ਦ੍ਰਿਸ਼ਟੀਕੋਣ ਦੇ ਨਾਲ ਵੇਵਸ 2025 ਕੌਸ਼ਲ ਵਿਕਾਸ, ਉੱਦਮਤਾ ਅਤੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਨੂੰ ਹੁਲਾਰਾ ਦਿੰਦਾ ਹੈ। 

 

********

ਪੀਆਈਬੀ ਮੁੰਬਈ/ ਵੇਵਸ 2025 /ਰਿਯਾਸ/ਪ੍ਰੀਤੀ


रिलीज़ आईडी: 2106458   |   Visitor Counter: 37

इस विज्ञप्ति को इन भाषाओं में पढ़ें: English , Malayalam , Urdu , हिन्दी , Marathi , Bengali , Gujarati , Telugu , Kannada