ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਪਟਨਾ ਮੈਡੀਕਲ ਕਾਲਜ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਿਰਕਤ ਕੀਤੀ


ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ, ਨੇ ਅੱਜ (25 ਫਰਵਰੀ, 2025) ਬਿਹਾਰ ਦੇ ਪਟਨਾ ਵਿੱਚ ਪਟਨਾ ਮੈਡੀਕਲ ਕਾਲਜ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਿਰਕਤ ਕੀਤੀ।

Posted On: 25 FEB 2025 3:16PM by PIB Chandigarh

ਇਸ ਅਵਸਰ 'ਤੇ ਰਾਸ਼ਟਰਪਤੀ ਨੇ ਕਿਹਾ ਕਿ ਪਟਨਾ ਮੈਡੀਕਲ ਕਾਲਜ ਬਿਹਾਰ ਦੀਆਂ ਵਡਮੁੱਲੀਆਂ ਵਿਰਾਸਤਾਂ ਵਿੱਚੋਂ ਇੱਕ ਹੈ। ਇਸ ਸੰਸਥਾਨ ਦਾ ਪੁਰਾਤਨਤਾ ਨੂੰ ਸੰਭਾਲਣ ਅਤੇ ਆਧੁਨਿਕਤਾ ਵੱਲ ਲਗਾਤਾਰ ਵਧਣ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ। ਪੀਐੱਮਸੀਐੱਚ ਏਸ਼ੀਆ ਦੇ ਸਰਬਸ਼੍ਰੇਸ਼ਠ ਹਸਪਤਾਲਾਂ ਵਿੱਚੋਂ ਇੱਕ ਸੀ। ਇਸ ਸੰਸਥਾਨ ਦੇ ਸਾਬਕਾ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ, ਸੇਵਾ ਅਤੇ ਸਮਰਪਣ ਦੇ ਬਲ 'ਤੇ ਦੇਸ਼ ਅਤੇ ਵਿਦੇਸ਼ ਵਿੱਚ ਆਪਣਾ ਅਤੇ ਪੀਐੱਮਸੀਐੱਚ ਦਾ ਨਾਮ ਰੌਸ਼ਨ ਕੀਤਾ ਹੈ। 

ਰਾਸ਼ਟਰਪਤੀ ਨੇ ਕਿਹਾ ਕਿ ਇਲਾਜ ਲਈ ਦੂਸਰੇ ਸ਼ਹਿਰ ਜਾਂ ਰਾਜ ਵਿੱਚ ਜਾਣਾ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ, ਜਿਵੇਂ ਕਿ ਇਲਾਜ ਵਿੱਚ ਦੇਰੀ, ਭੋਜਨ, ਰਿਹਾਇਸ਼ ਅਤੇ ਰੋਜ਼ਗਾਰ ਦੀਆਂ ਸਮੱਸਿਆਵਾਂ। ਇਸ ਨਾਲ  ਵੱਡੇ ਸ਼ਹਿਰਾਂ ਦੇ ਮੈਡੀਕਲ ਇੰਸਟੀਟਿਊਸ਼ਨਸ 'ਤੇ ਵੀ ਬੋਝ ਵਧਦਾ ਹੈ। ਦੇਸ਼ ਭਰ ਵਿੱਚ ਚੰਗੇ ਮੈਡੀਕਲ ਇੰਸਟੀਟਿਊਟਸ ਦਾ ਵਿਕੇਂਦ੍ਰੀਕਰਣ  ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਚੇਨਈ, ਹੈਦਰਾਬਾਦ, ਮੁੰਬਈ ਅਤੇ ਇੰਦੌਰ ਜਿਹੇ ਸ਼ਹਿਰ ਵਿਸ਼ੇਸ਼ ਇਲਾਜ ਦੇ ਕੇਂਦਰਾਂ ਵਜੋਂ ਵਿਕਸਿਤ ਹੋਏ ਹਨ। ਬਿਹਾਰ ਨੂੰ ਵੀ ਅਜਿਹੇ ਕਈ ਕੇਂਦਰ ਵਿਕਸਿਤ ਕਰਨੇ ਚਾਹੀਦੇ ਹਨ। ਇਸ ਨਾਲ ਨਾ ਸਿਰਫ਼ ਬਿਹਾਰ ਦੇ ਲੋਕਾਂ ਨੂੰ ਚੰਗੀ ਮੈਡੀਕਲ ਸੁਵਿਧਾ ਮਿਲੇਗੀ ਬਲਕਿ ਰਾਜ ਦੀ ਅਰਥਵਿਵਸਥਾ ਨੂੰ ਵੀ ਹੁਲਾਰਾ ਮਿਲੇਗਾ। ਪੀਐੱਮਸੀਐੱਚ ਅਤੇ ਇਸ ਦੇ ਸਾਬਕਾ ਵਿਦਿਆਰਥੀ  ਆਪਣੇ ਅਨੁਭਵ ਨਾਲ ਇਸ ਪ੍ਰਯਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ। 

ਰਾਸ਼ਟਰਪਤੀ ਨੇ ਕਿਹਾ ਕਿ ਇਹ ਟੈਕਨੋਲੋਜੀ ਦਾ ਯੁੱਗ ਹੈ। ਮੈਡੀਕਲ ਸੈਕਟਰ ਵਿੱਚ ਵੀ ਟੈਕਨੋਲੋਜੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਜਿਹੀਆਂ ਟੈਕਨੋਲੋਜੀਆਂ ਮੈਡੀਕਲ ਪ੍ਰਕਿਰਿਆ ਨੂੰ ਸਰਲ ਅਤੇ ਵਧੇਰੇ ਸਟੀਕ ਬਣਾ ਰਹੀਆਂ ਹਨ। ਉਨ੍ਹਾਂ ਨੇ ਪੀਐੱਮਸੀਐੱਚ ਦੇ ਸਾਰੇ ਹਿਤਧਾਰਕਾਂ ਨੂੰ ਨਵੀਨਤਮ ਟੈਕਨੋਲੋਜੀਆਂ ਨੂੰ ਅਪਣਾਉਣ ਲਈ ਹਮੇਸ਼ਾ ਤਿਆਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ਼ ਇਲਾਜ ਅਸਾਨ ਹੋਵੇਗਾ ਬਲਕਿ ਡਾਕਟਰਾਂ ਦਾ ਗਿਆਨ ਅਤੇ ਕੁਸ਼ਲਤਾ ਵੀ ਵਧੇਗੀ। 

 

ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਡਾਕਟਰ ਖੋਜਕਰਤਾ, ਥੈਰੇਪਿਸਟ, ਅਧਿਆਪਕ ਅਤੇ ਸਲਾਹਕਾਰ ਵੀ ਹਨ। ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿੱਚ ਉਹ ਲੋਕਾਂ ਅਤੇ ਸਮਾਜ ਦੀ ਸੇਵਾ ਕਰਦੇ ਹਨ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਨੇ ਡਾਕਟਰਾਂ ਤੋਂ ਲੋਕਾਂ ਨੂੰ  ਖੂਨ ਦਾਨ ਅਤੇ ਅੰਗ ਦਾਨ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੀ ਤਾਕੀਦ ਕੀਤੀ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-    


 

*****

ਐੱਮਜੇਪੀਐੱਸ/ਐੱਸਆਰ/ਬੀਐੱਮ


(Release ID: 2106434) Visitor Counter : 8