ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੀਆਈਪੀਐੱਸ ਦਿੱਲੀ ਵਿੱਚ ਵੇਵਸ ਸਮਿਟ ਰੋਡ ਸ਼ੋਅ ਵਿਦਿਆਰਥੀਆਂ ਨੂੰ ਵੀਡੀਓ ਸੰਪਾਦਨ, ਟ੍ਰੇਲਰ ਨਿਰਮਾਣ, ਡਿਜੀਟਲ ਸਮੱਗਰੀ ਨਿਰਮਾਣ ਵਿੱਚ ਵਿਵਹਾਰਿਕ ਕੌਸ਼ਲ ਦੇ ਨਾਲ ਸਸ਼ਕਤ ਬਣਾਉਂਦਾ ਹੈ
ਕੀ ਤੁਸੀਂ ਫਿਲਮ ਨਿਰਮਾਣ ਅਤੇ ਡਿਜੀਟਲ ਨਿਰਮਾਣ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ? ਵੇਵਸ – ‘ਟ੍ਰੇਲਰ ਮੇਕਿੰਗ ਪ੍ਰਤੀਯੋਗਿਤਾ’ ਦੇ ਲਈ 31 ਮਾਰਚ 2025 ਤੱਕ ਰਜਿਸਟਰ ਕਰੋ
ਟੌਪ 20 ਜੇਤੂਆਂ ਨੂੰ ਟ੍ਰੌਫੀ, ਮੁੰਬਈ ਵਿੱਚ ਵੇਵਸ ਸਮਿਟ ਵਿੱਚ ਹਿੱਸਾ ਲੈਣ ਦਾ ਵਿਸ਼ੇਸ਼ ਅਵਸਰ ਮਿਲੇਗਾ
Posted On:
18 FEB 2025 5:31PM by PIB Chandigarh
ਵੇਵਸ ਸਮਿਟ ਰੋਡ ਸ਼ੋਅ ਅੱਜ ਨਵੀਂ ਦਿੱਲੀ ਦੇ ਰੋਹਿਣੀ ਸਥਿਤ ਵਿਵੇਕਾਨੰਦ ਇੰਸਟੀਟਿਊਟ ਆਫ ਪ੍ਰੋਫੈਸ਼ਨਲ ਸਟਡੀਜ਼ (ਵੀਆਈਪੀਐੱਸ) ਵਿੱਚ ਸਫਲਤਾਪੂਰਵਕ ਸ਼ੁਰੂ ਹੋਇਆ। ਇਹ ਕ੍ਰਿਏਟ ਇਨ ਇੰਡੀਆ ਚੈਲੇਂਜ – ਸੀਜ਼ਨ 1 ਦਾ ਹਿੱਸਾ ਹੈ। ਇਹ ਨੈੱਟਫਲਿਕਸ ਦੇ ਨਾਲ ਸਾਂਝੇਦਾਰੀ ਵਿੱਚ ਫੈਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕੌਮਰਸ ਐਂਡ ਇੰਡਸਟ੍ਰੀ (ਫਿੱਕੀ) ਦਾ ਪ੍ਰੋਗਰਾਮ ਹੈ। ਇਸ ਸੰਸਥਾਨ ਦੇ ਸਲਾਨਾ ਫਲੈਗਸਿਪ ਫੈਸਟੀਵਲ, ਓਬਲੀਵਿਅਨ ਦੌਰਾਨ ਆਯੋਜਿਤ ਕੀਤਾ ਗਿਆ, ਫਿਲਮ ਨਿਰਮਾਣ ਅਤੇ ਡਿਜੀਟਲ ਸਮੱਗਰੀ ਨਿਰਮਾਣ ਦੇ ਸ਼ੌਕੀਨ 100 ਤੋਂ ਵੱਧ ਵਿਦਿਆਰਥੀਆਂ ਨੇ ਲਈ ਸਿੱਖਣ ਦਾ ਅਨੁਭਵ ਬਣ ਗਿਆ।
ਰਚਨਾਤਮਕਤਾ ਨੂੰ ਹੁਲਾਰਾ ਦੇਣ ਅਤੇ ਤਕਨੀਕੀ ਕੌਸ਼ਲ ਨੂੰ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ, ਵੇਵਸ ਸਮਿਟ ਰੋਡ ਸ਼ੋਅ ਵੀਆਈਪੀਐੱਸ ਵਿੱਚ ਵਿਦਿਆਰਥੀਆਂ ਦੇ ਲਈ ਅਨਮੋਲ (invaluable) ਮੰਚ ਸਾਬਿਤ ਹੋਇਆ। ਪ੍ਰਤੀਯੋਗਿਤਾ ਦੇ ਲਈ ਦੁਨੀਆ ਭਰ ਤੋਂ ਐਂਟਰੀਆਂ ਮਿਲ ਰਹੀਆਂ ਹਨ, ਇਸ ਰੋਡ ਸ਼ੋਅ ਨੇ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਨੇਤਾਵਾਂ ਦੀ ਅਗਲੀ ਪੀੜ੍ਹੀ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਦੇ ਰੂਪ ਵਿੱਚ ਕਾਰਜ ਕੀਤਾ।

ਫਿਲਮ ਨਿਰਮਾਣ ਅਤੇ ਸੰਪਾਦਨ ਟ੍ਰੇਨਿੰਗ
ਰੋਡ ਸ਼ੋਅ ਵਿੱਚ ਏਡੋਬ ਪ੍ਰੀਮੀਅਰ ਪ੍ਰੋ ਦਾ ਉਪਯੋਗ ਕਰਕੇ ਵੀਡੀਓ ਸੰਪਾਦਨ ਵਿੱਚ ਵਿਵਹਾਰਿਕ ਟ੍ਰੇਨਿੰਗ ਪ੍ਰਦਾਨ ਕੀਤੀ ਗਈ। ਇਸ ਸੈਸ਼ਨ ਨੇ ਵਿਦਿਆਰਥੀਆਂ ਨੂੰ ਟ੍ਰੇਲਰ ਨਿਰਮਾਣ, ਸਟੋਰੀਬੋਰਡਿੰਗ ਅਤੇ ਡਿਜੀਟਲ ਸਮੱਗਰੀ ਬਣਾਉਣ ਦੇ ਲਈ ਤਕਨੀਕਾਂ ਦੀ ਖੋਜ ਕਰਦੇ ਹੋਏ ਉਦਯੋਗ ਦੇ ਪੇਸ਼ੇਵਰਾਂ ਤੋਂ ਸਿੱਖਣ ਦਾ ਅਵਸਰ ਪ੍ਰਦਾਨ ਕੀਤਾ।
ਟ੍ਰੇਲਰ ਮੇਕਿੰਗ ਚੈਲੇਂਜ ਉਭਰਦੇ ਫਿਲਮ ਨਿਰਮਾਤਾਵਾਂ ਨੂੰ ਇਕਜੁੱਟ ਕਰਦਾ ਹੈ
ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਟ੍ਰੇਲਰ ਮੇਕਿੰਗ ਪ੍ਰਤੀਯੋਗਿਤਾ ਸੀ, ਜਿਸ ਨੇ ਵਿਦਿਆਰਥੀਆਂ ਨੂੰ ਕੁਝ ਸਭ ਤੋਂ ਲੋਕਪ੍ਰਿਯ ਵੈੱਬ ਸੀਰੀਜ਼ ਅਤੇ ਫਿਲਮਾਂ ਦਾ ਉਪਯੋਗ ਕਰਕੇ ਆਕਰਸ਼ਕ ਟ੍ਰੇਲਰ ਤਿਆਰ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਬ੍ਰਿਟੇਨ-ਯੂਕੇ, ਸੰਯੁਕਤ ਅਰਬ ਅਮੀਰਾਤ-ਯੂਏਈ, ਕੈਨੇਡਾ, ਸ੍ਰੀਲੰਕਾ ਅਤੇ ਹੋਰ ਸਹਿਤ ਵਿਭਿੰਨ ਦੇਸ਼ਾਂ ਦੇ ਵਿਦਿਆਰਥੀਆਂ ਦੀ ਭਾਗੀਦਾਰੀ ਦੇ ਨਾਲ, ਇਸ ਪ੍ਰਤੀਯੋਗਿਤਾ ਨੇ ਉਭਰਦੇ ਫਿਲਮ ਨਿਰਮਾਤਾਵਾਂ ਨੂੰ ਰਾਸ਼ਟਰੀ ਅਤੇ ਆਲਮੀ ਮੰਚ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰਾ ਅਵਸਰ ਪ੍ਰਦਾਨ ਕੀਤਾ।
ਟ੍ਰੇਲਰ ਨਿਰਮਾਣ ਦੇ ਲਈ ਚੁਣੀਆਂ ਟੌਪ ਸੀਰੀਜ਼ਾਂ ਵਿੱਚ ਹੀਰਾਮੰਡੀ, ਜਾਨੇ ਜਾਂ, ਚੋਰ ਨਿਕਲ ਕੇ ਭਾਗਾ, ਮਿਸਮੈਚਡ, ਮੋਨਿਕਾ, ਓ ਮਾਯ ਡਾਰਲਿੰਗ ਅਤੇ ਗਨਸ ਐਂਡ ਗੁਲਾਬਸ ਜਿਹੀਆਂ ਲੋਕਪ੍ਰਿਯ ਭਾਰਤੀ ਸੀਰੀਜ਼ ਸ਼ਾਮਲ ਸੀ। ਇਸ ਦੇ ਇਲਾਵਾ, ਸਕਵਿਡ ਗੇਮ ਅਤੇ ਮਨੀ ਹੀਸਟ ਜਿਹੀ ਵਿਸ਼ਵ ਪੱਧਰ ‘ਤੇ ਪ੍ਰਸਿੱਧ ਲੜੀਆਂ ਸ਼ਾਮਲ ਕੀਤੀਆਂ ਗਈਆਂ, ਜਿਸ ਨਾਲ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਤੇ ਭਾਰਤੀ ਕਥਾਵਾਂ ਦੇ ਮਿਸ਼ਰਣ ਦੇ ਨਾਲ ਪ੍ਰਯੋਗ ਕਰਨ ਦਾ ਮੌਕਾ ਮਿਲਿਆ।
ਇਸ ਪ੍ਰੋਗਰਾਮ ਦੀ ਸਫਲਤਾ ‘ਤੇ ਵਿਚਾਰ ਕਰਦੇ ਹੋਏ, ਇੱਕ ਪ੍ਰਤੀਭਾਗੀ ਸਾਰਥਕ ਝਾ ਨੇ ਕਿਹਾ, “ਏਡੋਬ ਪ੍ਰੀਮੀਅਰ ਪ੍ਰੋਅ ਵਿਵਹਾਰਿਕ ਟ੍ਰੇਨਿੰਗ ਭਰੋਸੇਯੋਗ ਤੌਰ ‘ਤੇ ਸਮ੍ਰਿੱਧ ਸੀ। ਹੁਣ ਮੈਂ ਆਪਣੇ ਸੰਪਾਦਨ ਕੌਸ਼ਲ ਵਿੱਚ ਵੱਧ ਆਤਮਵਿਸ਼ਵਾਸ ਮਹਿਸੂਸ ਕਰਦਾ ਹਾਂ ਅਤੇ ਵਾਸਤਵਿਕ ਦੁਨੀਆ ਦੇ ਪ੍ਰੋਜੈਕਟਾਂ ਵਿੱਚ ਇਨ੍ਹਾਂ ਤਕਨੀਕਾਂ ਨੂੰ ਲਾਗੂ ਕਰਨ ਦੇ ਲਈ ਉਤਸੁਕ ਹਾਂ। ਇਹ ਅਦਭੁਤ ਅਵਸਰ ਸੀ।”
ਰਚਨਾਤਮਕਤਾ ਨੂੰ ਅਣਲੌਕ ਕਰਨਾ: ਟ੍ਰੇਲਰ ਬਣਾਉਣ ਦੀ ਕਲਾ ਵਿੱਚ ਮਹਾਰਤ ਹਾਸਲ ਕਰਨਾ
ਵੇਵਸ ਸਮਿਟ ਦੇ ਹਿੱਸੇ ਦੇ ਰੂਪ ਵਿੱਚ ਕ੍ਰਿਏਟਿਵ ਇਕਵਿਟੀ ਦੇ ਲਈ ਨੈੱਟਫਲਿਕਸ ਫੰਡ ਦੁਆਰਾ ਸੰਚਾਲਿਤ ਅਣਲੌਕਿੰਗ ਕ੍ਰਿਏਟੀਵਿਟੀ, ਮਹੱਤਵਕਾਂਖੀ ਫਿਲਮ ਨਿਰਮਾਤਾਵਾਂ ਨੂੰ ਪ੍ਰੇਰਿਤ ਕਰਨ ਅਤੇ ਲੈਸ ਕਰਨ ਦੇ ਲਈ ਡਿਜ਼ਾਈਨ ਕੀਤੀ ਗਈ ਪ੍ਰਤੀਯੋਗਿਤਾ ਹੈ। ਇਹ ਵਿਲੱਖਣ ਪਹਿਲ ਵਿਦਿਆਰਥੀਆਂ ਨੂੰ ਨੈੱਟਫਲਿਕਸ ਦੀ ਵਿਆਪਕ ਸਮੱਗਰੀ ਲਾਇਬ੍ਰੇਰੀ ਤੋਂ ਆਕਰਸ਼ਕ ਟ੍ਰੇਲਰ ਬਣਾਉਣ ਦਾ ਅਵਸਰ ਪ੍ਰਦਾਨ ਕਰਦੀ ਹੈ।
ਮਾਹਿਰ ਦੀ ਅਗਵਾਈ ਵਾਲੇ ਟ੍ਰੇਨਿੰਗ ਸੈਸ਼ਨਾਂ ਦੇ ਮਾਧਿਅਮ ਨਾਲ, ਪ੍ਰਤੀਭਾਗੀ ਕਹਾਣੀ ਕਹਿਣ, ਵੀਡੀਓ ਸੰਪਾਦਨ ਅਤੇ ਸਾਉਂਡ ਡਿਜ਼ਾਈਨ ਵਿੱਚ ਮਹੱਤਵਪੂਰਨ ਕੌਸ਼ਲ ਸਿੱਖਣਗੇ, ਜਿਸ ਨਾਲ ਉਹ ਉੱਚ ਗੁਣਵੱਤਾ ਵਾਲੇ ਟ੍ਰੇਲਰ ਤਿਆਰ ਕਰਨ ਦੇ ਲਈ ਤਿਆਰ ਹੋਣਗੇ। ਸਿਰਫ ਪ੍ਰਤੀਯੋਗਿਤਾ ਤੋਂ ਵੱਧ, ਅਣਲੌਕਿੰਗ ਕ੍ਰਿਏਟੀਵਿਟੀ ਮੈਂਟਰਸ਼ਿਪ ਅਤੇ ਵਿਵਹਾਰਿਕ ਅਨੁਭਵ ਪ੍ਰਦਾਨ ਕਰਦੀ ਹੈ, ਜਿਸ ਦਾ ਸਮਾਪਨ ਉਦਯੋਗ ਦੇ ਪੇਸ਼ੇਵਰਾਂ ਦੁਆਰਾ ਅੰਤਿਮ ਮੁਕਾਬਲੇ ਪ੍ਰਦਰਸ਼ਨ ਵਿੱਚ ਹੁੰਦਾ ਹੈ।
ਟੌਪ ਪ੍ਰਤੀਭਾਗੀਆਂ ਨੂੰ ਵੈਲਿਊਬਲ ਫੀਡਬੈਕ ਅਤੇ ਮਾਨਤਾ ਪ੍ਰਾਪਤ ਹੋਵੇਗੀ, ਅਤੇ ਨੈੱਟਫਲਿਕਸ ਸਬਸਕ੍ਰਿਪਸ਼ਨ ਅਤੇ ਬ੍ਰਾਂਡਿਡ ਮਾਲ ਸਹਿਤ ਵਿਸ਼ੇਸ਼ ਪੁਰਸਕਾਰ ਜਿੱਤਣ ਦਾ ਅਵਸਰ ਮਿਲੇਗਾ।
ਕੌਣ ਹਿੱਸਾ ਲੈ ਸਕਦਾ ਹੈ
ਇਹ ਪ੍ਰਤੀਯੋਗਿਤਾ ਵੀਡੀਓ ਸੰਪਾਦਨ, ਫਿਲਮ ਨਿਰਮਾਣ ਜਾਂ ਸਮੱਗਰੀ ਨਿਰਮਾਣ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਅਤੇ ਇਛੁੱਕ ਫਿਲਮ ਨਿਰਮਾਤਾਵਾਂ ਦੇ ਲਈ ਖੁਲ੍ਹੀ ਹੈ। ਆਵੇਦਕਾਂ ਦੀ ਉਮਰ ਘੱਟ ਤੋਂ ਘੱਟ 18 ਵਰ੍ਹੇ ਹੋਣੀ ਚਾਹੀਦੀ ਹੈ।
ਪ੍ਰਤੀਯੋਗਿਤਾ ਦੇ ਲਈ ਆਵੇਦਨ ਕਰੋ
ਆਵੇਦਨ ਪੱਤਰ https://reskill.com/hack/wavesficci/signup ਭਰੋ ਅਤੇ ਤੁਹਾਡਾ ਰਚਨਾਤਮਕ ਪਿਛੋਕੜ ਅਤੇ ਹਿੱਸਾ ਲੈਣ ਦੇ ਕਾਰਨ ਜਿਹੀ ਜ਼ਰੂਰੀ ਜਾਣਕਾਰੀ ਪ੍ਰਦਾਨ ਕਰੋ। ਆਵੇਦਨ ਦੀ ਆਖਰੀ ਮਿਤੀ 31 ਮਾਰਚ 2025 ਹੈ।
ਜੇਤੂਆਂ ਦੀ ਚੋਣ ਕਿਵੇਂ ਕੀਤੀ ਜਾਵੇਗੀ
ਟ੍ਰੇਲਰਾਂ ਦੀ ਮੁਲਾਂਕਣ ਰਚਨਾਤਮਕਤਾ, ਕਹਾਣੀ ਕਹਿਣ, ਤਕਨੀਕੀ ਨਿਸ਼ਪਾਦਨ ਅਤੇ ਸਮੁੱਚੇ ਪ੍ਰਭਾਵ ਦੇ ਅਧਾਰ ‘ਤੇ ਉਦਯੋਗ ਮਾਹਿਰਾਂ ਦੇ ਪੈਨਲ ਦੁਆਰਾ ਕੀਤਾ ਜਾਵੇਗਾ। ਸਕ੍ਰੀਨਿੰਗ ਪ੍ਰਕਿਰਿਆ ਕਈ ਰਾਉਂਡ ਵਿੱਚ ਹੋਵੇਗੀ, ਜਿਸ ਵਿੱਚ ਪ੍ਰਤੀਭਾਗੀਆਂ ਨੂੰ ਫੀਡਬੈਕ ਪ੍ਰਦਾਨ ਕੀਤਾ ਜਾਵੇਗਾ।
ਚੌਥੇ ਸੈਸ਼ਨ ਦੇ ਬਾਅਦ ਵੈਧ ਟ੍ਰੇਲਰ ਜਮ੍ਹਾ ਕਰਨ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਭਾਗੀਦਾਰੀ ਦਾ ਪ੍ਰਮਾਣ ਪੱਤਰ ਪ੍ਰਾਪਤ ਹੋਵੇਗਾ। ਟੌਪ 20 ਪ੍ਰਤੀਭਾਗੀਆਂ ਨੂੰ ਉਤਕ੍ਰਿਸ਼ਟਤਾ ਪ੍ਰਮਾਣ ਪੱਤਰ, ਟ੍ਰੌਫੀ ਜਾਂ ਸਮਾਰਕ, ਨੈੱਟਫਲਿਕਸ ਮਾਲ ਅਤੇ ਮੁੰਬਈ ਵਿੱਚ ਵੇਵਸ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਯਾਤਰਾ ਖਰਚ ਦੀ ਪ੍ਰਤੀਪੂਰਤੀ ਪ੍ਰਾਪਤ ਹੋਵੇਗੀ।
********
ਧਨਲਕਸ਼ਮੀ/ਪ੍ਰੀਤੀ
(Release ID: 2104730)
Visitor Counter : 10