ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ ਐਕਸਆਰ ਕ੍ਰਿਏਟਰ ਹੈਕਾਥੌਨ 2025


ਵਧੀ ਹੋਈ ਅਤੇ ਵਰਚੁਅਲ ਰਿਐਲਿਟੀ ਵਿੱਚ ਮੋਹਰੀ ਨਵੀਨਤਾ

Posted On: 13 FEB 2025 6:20PM by PIB Chandigarh

ਵੇਵਸ ਐਕਸਆਰ ਕ੍ਰਿਏਟਰ ਹੈਕਾਥੌਨ (XCH) ਇੱਕ ਮੋਹਰੀ ਚੁਣੌਤੀ ਹੈ ਜੋ ਭਾਰਤ ਭਰ ਦੇ ਡਿਵੈਲਪਰਾਂ ਨੂੰ ਵਧੀਆ ਅਤੇ ਵਰਚੁਅਲ ਰਿਐਲਿਟੀ ਵਿੱਚ ਨਵੀਆਂ ਸਰਹੱਦਾਂ ਦੀ ਪੜਤਾਲ ਕਰਨ ਦਾ ਸੱਦਾ ਦਿੰਦੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ Wavelaps, BharatXR, ਅਤੇ XDG ਦੁਆਰਾ ਆਯੋਜਿਤ, XCH ਅਤਿ-ਆਧੁਨਿਕ ਇਨੋਵੇਸ਼ਨਾਂ ਦੇ ਲਈ ਇੱਕ ਲਾਂਚਪੈਡ ਵਜੋਂ ਕੰਮ ਕਰਦਾ ਹੈ ਜੋ ਟੈਕਨੋਲੋਜੀ ਨਾਲ ਮਨੁੱਖੀ ਸੰਪਰਕ ਪ੍ਰਭਾਵ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ। ਭਾਗੀਦਾਰਾਂ ਨੂੰ ਵਿਸ਼ਵ ਆਡੀਓ ਵਿਜ਼ੂਅਲ ਅਤੇ ਐਂਟਰਟੇਨਮੈਂਟ ਸਮਿਟ (WAVES) 2025 ਵਿੱਚ ਆਪਣੇ ਦੂਰਦਰਸ਼ੀ ਸਮਾਧਾਨ ਪੇਸ਼ ਕਰਨ ਦਾ ਮੌਕਾ ਮਿਲੇਗਾ, ਜੋ ਕਿ 1-4 ਮਈ ਤੱਕ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨਜ਼, ਮੁੰਬਈ ਵਿਖੇ ਹੋਣ ਵਾਲਾ ਇੱਕ ਪ੍ਰਮੁੱਖ ਉਦਯੋਗ ਸੰਮੇਲਨ ਹੈ।

ਵੇਵਸ ਇੱਕ ਪ੍ਰਮੁੱਖ ਪ੍ਰੋਗਰਾਮ ਹੈ ਜੋ ਕਿ ਭਾਰਤ ਦੇ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਉਦਯੋਗ ਵਿੱਚ ਤੇਜੀ ਲਿਆਉਣ, ਉਦਯੋਗ ਦੇ ਨੇਤਾਵਾਂ, ਹਿੱਸੇਦਾਰਾਂ ਅਤੇ ਇਨੋਵੇਟਰਸ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਡਿਜਾਈਨ ਕੀਤਾ ਗਿਆ ਹੈ। ਸੰਮੇਲਨ ਦਾ ਇੱਕ ਮੁੱਖ ਆਕਰਸ਼ਣ, ਕ੍ਰਿਏਟ ਇਨ ਇੰਡੀਆ ਚੈਲੇਂਜਿਜ਼ ਨੇ ਹੁਣ ਤੱਕ 70,000 ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 31 ਚੁਣੌਤੀਆਂ ਦੇ ਲਾਂਚ ਨਾਲ ਜਬਰਦਸਤ ਭਾਗੀਦਾਰੀ ਹਾਸਲ ਕੀਤੀ ਹੈ। ਪ੍ਰਤਿਭਾ ਅਤੇ ਤਕਨੀਕੀ ਤਰੱਕੀ ਲਈ ਇੱਕ ਗਤੀਸ਼ੀਲ ਪਲੈਟਫਾਰਮ ਪ੍ਰਦਾਨ ਕਰਕੇ, ਵੇਵਸ ਦਾ ਉਦੇਸ਼ ਭਾਰਤ ਨੂੰ ਐਮ ਐਂਡ ਈ ਵਿੱਚ ਕ੍ਰਿਏਟੀਵਿਟੀ ਅਤੇ ਇਨੋਵੇਸ਼ਨ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨਾ ਹੈ।

 

ਭਾਗੀਦਾਰੀ ਅਤੇ ਮੁਲਾਂਕਣ

ਹੈਕਾਥੌਨ ਤਿੰਨ ਜਾਂ ਚਾਰ ਮੈਂਬਰਾਂ ਵਾਲੀਆਂ ਟੀਮਾਂ ਲਈ ਖੁੱਲ੍ਹਾ ਹੈ। ਡਿਜ਼ਾਈਨਰਾਂ, ਡਿਵੈਲਪਰਸ ਅਤੇ ਵਿਸ਼ਾ ਵਸਤੂ ਮਾਹਿਰਾਂ ਸਮੇਤ ਵਿਭਿੰਨ ਪਿਛੋਕੜਾਂ ਦੇ ਭਾਗੀਦਾਰਾਂ ਨੂੰ ਅਪਲਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਹਾਲਾਂਕਿ ਕਿਸੇ ਖਾਸ ਤਕਨੀਕੀ ਮੁਹਾਰਤ ਦੀ ਜ਼ਰੂਰਤ ਨਹੀਂ ਹੈ, ਪਰੰਤੂ XR ਟੈਕਨੋਲੋਜੀਆਂ ਅਤੇ ਇਨੋਵੇਸ਼ਨ ਵਿੱਚ ਇੱਕ ਗਹਿਰੀ ​​ਦਿਲਚਸਪੀ ਜ਼ਰੂਰੀ ਹੈ।

ਪ੍ਰੋਜੈਕਟਾਂ ਦਾ ਮੁਲਾਂਕਣ ਮੁੱਖ ਮਾਪਦੰਡਾਂ ਦੇ ਅਧਾਰ 'ਤੇ ਕੀਤਾ ਜਾਵੇਗਾ, ਜਿਸ ਵਿੱਚ ਨਵੀਨਤਾ, ਉਪਭੋਗਤਾ ਅਨੁਭਵ, ਤਕਨੀਕੀ ਲਾਗੂਕਰਨ, ਅਤੇ ਸੰਭਾਵੀ ਪ੍ਰਭਾਵ ਸ਼ਾਮਲ ਹਨ। ਜੱਜ ਵਿਵਹਾਰਕਤਾ, ਸਕੈਲੇਬਿਲਿਟੀ, ਅਤੇ ਸਮਾਧਾਨ ਦੀ ਸਮੁੱਚੀ ਰਚਨਾਤਮਕਤਾ ਅਤੇ ਮੌਲਿਕਤਾ 'ਤੇ ਵੀ ਵਿਚਾਰ ਕਰਨਗੇ।

ਹੈਲਥਕੇਅਰ, ਫਿਟਨੈੱਸ ਅਤੇ ਤੰਦਰੁਸਤੀ

ਇਹ ਥੀਮ ਹੈਲਥਕੇਅਰ ਵਿੱਚ XR ਟੈਕਨੋਲੋਜੀਆਂ ਦੇ ਏਕੀਕਰਣ ਦੀ ਪੜਤਾਲ ਕਰਦੀ ਹੈ, ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ, ਡਾਕਟਰੀ ਸਿਖਲਾਈ ਨੂੰ ਅੱਗੇ ਵਧਾਉਣ, ਫਿਟਨੈੱਸ ਨੂੰ ਉਤਸ਼ਾਹਿਤ ਕਰਨ, ਅਤੇ ਸਮੁੱਚੀ ਤੰਦਰੁਸਤੀ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਦੀ ਹੈ। ਭਾਗੀਦਾਰ ਅਜਿਹੇ ਸਮਾਧਾਨ ਵਿਕਸਿਤ ਕਰਨਗੇ ਜੋ ਥੈਰੇਪੀ, ਪੁਨਰਵਾਸ, ਮਾਨਸਿਕ ਸਿਹਤ ਸਹਾਇਤਾ, ਅਤੇ ਵਰਚੁਅਲ ਫਿਟਨੈੱਸ ਪ੍ਰੋਗਰਾਮਾਂ ਲਈ ਗਹਿਨ ਅਨੁਭਵਾਂ ਦਾ ਲਾਭ ਉਠਾਉਂਦੇ ਹਨ।

ਵਿਦਿਅਕ ਪਰਿਵਰਤਨ

ਲਰਨਿੰਗ ਵਿੱਚ ਕ੍ਰਾਂਤੀ ਲਿਆਉਣ ਦੀ ਸ਼ਕਤੀ ਦੇ ਨਾਲ, XR ਇੰਟਰਐਕਟਿਵ ਅਤੇ ਅਨੁਭਵੀ ਸਿੱਖਿਆ ਨੂੰ ਸਮਰੱਥ ਬਣਾਉਂਦਾ ਹੈ। ਇਹ ਥੀਮ ਭਾਗੀਦਾਰਾਂ ਨੂੰ ਵਿਆਪਕ ਸਮਾਧਾਨ ਬਣਾਉਣ ਲਈ ਉਤਸ਼ਾਹਿਤ ਕਰਦਾ ਹੈ ਜੋ ਕਲਾਸਰੂਮਾਂ ਤੋਂ ਲੈ ਕੇ ਕਿੱਤਾਮੁਖੀ ਸਿਖਲਾਈ ਅਤੇ ਕਾਰਪੋਰੇਟ ਸਿਖਲਾਈ ਤੱਕ, ਵਿਭਿੰਨ ਵਿਦਿਅਕ ਸੈਟਿੰਗਾਂ ਵਿੱਚ ਪਹੁੰਚਯੋਗਤਾ, ਸ਼ਮੂਲੀਅਤ ਅਤੇ ਹੁਨਰ ਵਿਕਾਸ ਨੂੰ ਵਧਾਉਂਦੇ ਹਨ।

ਇਮਰਸਿਵ ਟੂਰਿਜ਼ਮ

XR ਇਸ ਗੱਲ ਨੂੰ ਮੁੜ ਪਰਿਭਾਸ਼ਿਤ ਕਰ ਸਕਦਾ ਹੈ ਕਿ ਲੋਕ ਦੁਨੀਆ ਦੀ ਪੜਤਾਲ ਅਤੇ ਅਨੁਭਵ ਕਿਵੇਂ ਕਰਦੇ ਹਨ। ਇਹ ਥੀਮ ਭਾਗੀਦਾਰਾਂ ਨੂੰ ਵਰਚੁਅਲ ਟੂਰਿਜ਼ਮ, ਇਤਿਹਾਸਕ ਪੁਨਰ ਨਿਰਮਾਣ, ਇੰਟਰਐਕਟਿਵ ਸੱਭਿਆਚਾਰਕ ਸਟੋਰੀਟੈਲਿੰਗ, ਅਤੇ ਇਮਰਸਿਵ ਯਾਤਰਾ ਅਨੁਭਵਾਂ ਰਾਹੀਂ ਡੈਸਟੀਨੇਸ਼ਨਾਂ ਨੂੰ ਜੀਵਨ ਵਿੱਚ ਲਿਆਉਣ ਦੇ ਇਨੋਵੇਟਿਵ ਤਰੀਕੇ ਵਿਕਸਿਤ ਕਰਨ ਲਈ ਸੱਦਾ ਦਿੰਦਾ ਹੈ ਜੋ ਭੌਤਿਕ ਅਤੇ ਡਿਜੀਟਲ ਹਕੀਕਤਾਂ ਨੂੰ ਜੋੜਦੇ ਹਨ।

 

ਡਿਜੀਟਲ ਮੀਡੀਆ ਅਤੇ ਮਨੋਰੰਜਨ

XR-ਸੰਚਾਲਿਤ ਸਟੋਰੀਟੈਲਿੰਗ, ਗੇਮਿੰਗ ਅਤੇ ਸਮੱਗਰੀ ਦੀ ਖਪਤ ਦੇ ਨਾਲ ਮਨੋਰੰਜਨ ਉਦਯੋਗ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੈ। ਇਹ ਥੀਮ ਭਾਗੀਦਾਰਾਂ ਨੂੰ ਦਰਸ਼ਕਾਂ ਦੀ ਸ਼ਮੂਲੀਅਤ, ਇੰਟਰਐਕਟਿਵ ਕਥਾਵਾਂ, ਵਰਚੁਅਲ ਸੰਗੀਤ ਸਮਾਰੋਹਾਂ ਅਤੇ ਅਗਲੀ ਪੀੜ੍ਹੀ ਦੇ ਮੀਡੀਆ ਪਲੈਟਫਾਰਮਾਂ ਨੂੰ ਬਦਲਣ ਵਾਲੇ ਅਨੁਭਵ ਵਿਕਸਿਤ ਕਰਕੇ ਰਚਨਾਤਮਕ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਚੁਣੌਤੀ ਦਿੰਦੀ ਹੈ।

ਈ-ਕਾਮਰਸ ਅਤੇ ਰਿਟੇਲ ਟ੍ਰਾਂਸਫਾਰਮੇਸ਼ਨ

ਜਿਵੇਂ-ਜਿਵੇਂ ਖਰੀਦਦਾਰੀ  ਦੇ ਅਨੁਭਵ ਡਿਜੀਟਲ ਹੁੰਦੇ ਜਾਂਦੇ ਹਨ, XR ਗ੍ਰਾਹਕਾਂ ਦੀ ਸ਼ਮੂਲੀਅਤ ਅਤੇ ਨਿਜੀਕਰਣ ਨੂੰ ਵਧਾਉਣ ਦੇ ਨਵੇਂ ਤਰੀਕੇ ਪੇਸ਼ ਕਰਦਾ ਹੈ। ਇਹ ਥੀਮ ਵਰਚੁਅਲ ਸ਼ੋਅਰੂਮ, ਇੰਟਰਐਕਟਿਵ ਖਰੀਦਦਾਰੀ ਅਨੁਭਵ, ਅਤੇ ਵਧੇ ਹੋਏ ਬ੍ਰਾਂਡ ਇੰਟਰੈਕਸ਼ਨ ਬਣਾਉਣ ਲਈ ਈ-ਕਾਮਰਸ, ਰਿਟੇਲ ਅਤੇ ਰੀਅਲ ਅਸਟੇਟ ਵਿੱਚ ਇਮਰਸਿਵ ਟੈਕਨੋਲੋਜੀਆਂ ਦਾ ਲਾਭ ਉਠਾਉਣ 'ਤੇ ਕੇਂਦ੍ਰਿਤ ਕਰਦਾ ਹੈ।

ਦੂਜੇ ਪੜਾਅ ਦੇ ਨਤੀਜੇ ਐਲਾਨੇ ਗਏ ਹਨ, 40 ਟੀਮਾਂ ਤੀਜੇ ਪੜਾਅ ਵਿੱਚ ਅੱਗੇ ਵਧ ਰਹੀਆਂ ਹਨ। ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ।

ਅੰਤਿਮ ਜੇਤੂਆਂ ਨੂੰ WAVES 2025 ਵਿੱਚ ਆਪਣੇ ਸ਼ਾਨਦਾਰ XR ਸਮਾਧਾਨ ਪ੍ਰਦਰਸ਼ਿਤ ਕਰਨ ਦਾ ਮੌਕਾ ਮਿਲੇਗਾ।

ਇਨਾਮ ਅਤੇ ਮਾਨਤਾ

XR ਕ੍ਰਿਏਟਰ ਹੈਕਾਥੌਨ ਕੁੱਲ 5 ਲੱਖ ਦਾ ਨਕਦ ਇਨਾਮ ਪੂਲ ਪੇਸ਼ ਕਰਦਾ ਹੈ, ਜਿਸ ਵਿੱਚ ਕਈ ਵਿਸ਼ੇਸ਼ ਇਨਾਮ ਵੀ ਸ਼ਾਮਲ ਹਨ। ਜੇਤੂਆਂ ਨੂੰ ਪ੍ਰੀਮੀਅਮ ਮਰਕੇਡਾਈਜ਼ ਤੱਕ ਪਹੁੰਚ, MIT ਰਿਐਲਿਟੀ ਹੈਕ ਅਤੇ AWE ਏਸ਼ੀਆ ਵਰਗੇ ਪ੍ਰਮੁੱਖ ਗਲੋਬਲ XR ਸਮਾਗਮਾਂ ਲਈ ਸਪਾਂਸਰਡ ਟ੍ਰਿਪਸ, ਅਤੇ ਆਪਣੇ ਵਿਚਾਰਾਂ ਨੂੰ ਜੀਵਨ ਵਿੱਚ ਲਿਆਉਣ ਲਈ ਸੰਭਾਵੀ ਨਿਵੇਸ਼ ਦੇ ਮੌਕੇ ਪ੍ਰਾਪਤ ਹੋਣਗੇ। ਇਸ ਤੋਂ ਇਲਾਵਾ, ਭਾਗੀਦਾਰਾਂ ਨੂੰ XR ਟੈਕਨੋਲੋਜੀ ਦੇ ਵਿਕਾਸ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰਦੇ ਹੋਏ, ਸਰਕਾਰੀ ਅਧਿਕਾਰੀਆਂ ਅਤੇ ਉਦਯੋਗ ਦੇ ਨੇਤਾਵਾਂ ਦੁਆਰਾ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਏਗਾ।

ਸੰਦਰਭ:

ਪੀਡੀਐੱਫ ਡਾਊਨਲੋਡ ਕਰਨ ਦੇ ਲਈ ਇੱਥੇ ਕਲਿੱਕ ਕਰੋ

*******

ਸੰਤੋਸ਼ ਕੁਮਾਰ/ਸਰਲਾ ਮੀਨਾ/ਸੌਰਭ ਕਾਲੀਆ
 


(Release ID: 2103218) Visitor Counter : 13