ਵਿੱਤ ਮੰਤਰਾਲਾ
ਇਨਕਮ ਟੈਕਸ ਐਕਟ, 1961 ਦੇ ਵਿਆਪਕ ਸਰਲੀਕਰਣ ਦੀ ਦਿਸ਼ਾ ਵਿੱਚ ਇਨਕਮ ਟੈਕਸ ਬਿਲ, 2025 ਅੱਜ ਸੰਸਦ ਵਿੱਚ ਪੇਸ਼ ਕੀਤਾ ਗਿਆ
Posted On:
13 FEB 2025 3:54PM by PIB Chandigarh
ਅੱਜ ਸੰਸਦ ਵਿੱਚ ਇਨਕਮ ਟੈਕਸ ਬਿਲ, 2025 ਪੇਸ਼ ਕੀਤਾ ਗਿਆ, ਜੋ ਇਨਕਮ ਟੈਕਸ ਐਕਟ, 1961 ਦੀ ਭਾਸ਼ਾ ਅਤੇ ਸੰਰਚਨਾ ਦੇ ਸਰਲੀਕਰਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਸਰਲੀਕਰਣ ਦੀ ਪ੍ਰਕਿਰਿਆ ਤਿੰਨ ਮੁੱਖ ਸਿਧਾਂਤਾਂ ‘ਤੇ ਅਧਾਰਿਤ ਸੀ:
1 ਬਿਹਤਰ ਸਪਸ਼ਟਤਾ ਅਤੇ ਇਕਸਾਰਤਾ ਦੇ ਲਈ ਟੈਕਸਚੂਅਲ (Textual) ਅਤੇ ਢਾਂਚਾਗਤ ਸਰਲੀਕਰਣ।
2 ਨਿਰੰਤਰਤਾ ਅਤੇ ਨਿਸ਼ਚਿਤਤਾ ਸੁਨਿਸ਼ਚਿਤ ਕਰਨ ਲਈ ਟੈਕਸ ਪਾਲਿਸੀ ਵਿੱਚ ਕੋਈ ਵੱਡਾ ਬਦਲਾਅ ਨਹੀਂ।
3 ਟੈਕਸਪੇਅਰਸ ਦੇ ਲਈ ਪੂਰਵ ਅਨੁਮਾਨ ਕਾਇਮ ਰੱਖਦੇ ਹੋਏ ਟੈਕਸ ਰੇਟਸ ਵਿੱਚ ਕੋਈ ਸੋਧ ਨਹੀਂ।
ਤਿੰਨ-ਆਯਾਮੀ ਦ੍ਰਿਸ਼ਟੀਕੋਣ ਨੂੰ ਅਪਣਾਇਆ ਗਿਆ:
o ਪੜ੍ਹਣਯੋਗਤਾ ਨੂੰ ਬਿਹਤਰ ਬਣਾਉਣ ਲਈ ਗੁੰਝਲਦਾਰ ਭਾਸ਼ਾ ਨੂੰ ਹਟਾਉਣਾ।
o ਬਿਹਤਰ ਨੈਵੀਗੇਸ਼ਨ ਦੇ ਲਈ ਗ਼ੈਰ-ਜ਼ਰੂਰੀ ਅਤੇ ਦੁਹਰਾਉਣ ਵਾਲੇ ਪ੍ਰਾਵਧਾਨਾਂ ਨੂੰ ਹਟਾਉਣਾ।
o ਸੰਦਰਭ ਵਿੱਚ ਅਸਾਨੀ ਦੇ ਲਈ ਤਰਕਪੂਰਣ ਪੈਰ੍ਹਿਆਂ ਨੂੰ ਮੁੜ ਸੰਗਠਿਤ ਕਰਨਾ।
ਸਲਾਹਕਾਰੀ ਅਤੇ ਖੋਜ-ਅਧਾਰਿਤ ਦ੍ਰਿਸ਼ਟੀਕੋਣ
ਸਰਕਾਰ ਨੇ ਟੈਕਸਪੇਅਰਸ, ਕਾਰੋਬਾਰਾਂ, ਉਦਯੋਗ ਸੰਘਾਂ ਅਤੇ ਪੇਸ਼ੇਵਰ ਸੰਸਥਾਵਾਂ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਵਿਆਪਕ ਸਟੇਕਹੋਲਡਰਸ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਔਨਲਾਈਨ ਸੁਝਾਵਾਂ ਵਿੱਚੋਂ, ਜਿੱਥੇ ਸੰਭਵ ਹੋ, ਸਬੰਧਿਤ ਸੁਝਾਵਾਂ ਦੀ ਜਾਂਚ ਕੀਤੀ ਗਈ ਅਤੇ ਜਿੱਥੇ ਉਨ੍ਹਾਂ ਨੂੰ ਸ਼ਾਮਲ ਕੀਤਾ ਗਿਆ। ਉਦਯੋਗ ਮਾਹਿਰਾਂ ਅਤੇ ਟੈਕਸ ਪੇਸ਼ੇਵਰਾਂ ਦੇ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਵਧੀਆ ਅਭਿਆਸਾਂ ਲਈ ਆਸਟ੍ਰੇਲੀਆ ਅਤੇ ਯੂਕੇ ਦੇ ਸਰਲੀਕਰਣ ਮਾਡਲਾਂ ਦਾ ਅਧਿਐਨ ਕੀਤਾ ਗਿਆ।
ਸਰਲੀਕਰਣ ਅਭਿਆਸ ਦੇ ਨਤੀਜੇ
ਅਸਰ
ਸਮੀਖਿਆ ਨਾਲ ਐਕਟ ਦੇ ਅਕਾਰ ਵਿੱਚ ਕਾਫੀ ਕਮੀ ਆਈ ਹੈ ਜਿਸ ਨਾਲ ਇਹ ਵਧੇਰੇ ਸੁਚਾਰੂ ਅਤੇ ਸੰਖੇਪ ਬਣ ਗਿਆ ਹੈ। ਪ੍ਰਮੁੱਖ ਨਿਊਨੀਕਰਣ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
ਵਿਸ਼ਾ
|
ਮੌਜੂਦਾ ਆਮਦਨ ਟੈਕਸ ਐਕਟ, 1961
|
ਪ੍ਰਸਤਾਵਿਤ ਇਨਕਮ ਟੈਕਸ ਬਿਲ, 2025
|
ਬਦਲਾਅ (ਕਮੀ/ਵਾਧਾ)
|
ਸ਼ਬਦ
|
512,535
|
259,676
|
252,859 ਸ਼ਬਦਾਂ ਦੀ ਕਮੀ
|
ਚੈਪਟਰ
|
47
|
23
|
24 ਚੈਪਟਰਾਂ ਦੀ ਕਮੀ
|
ਸੈਕਸ਼ਨ
|
819
|
536
|
283 ਸੈਕਸ਼ਨਾਂ ਦੀ ਕਮੀ
|
ਟੇਬਲਸ
|
18
|
57
|
39 ਟੇਬਲਾਂ ਦਾ ਵਾਧਾ
|
ਫਾਰਮੂਲੇ
|
6
|
46
|
40 ਫਾਰਮੂਲੇ ਦਾ ਵਾਧਾ
|
ਗੁਣਵੱਤਾ ਸਬੰਧੀ ਸੁਧਾਰ
- ਸਰਲ ਭਾਸ਼ਾ, ਕਾਨੂੰਨ ਨੂੰ ਹੋਰ ਜ਼ਿਆਦਾ ਸਰਲ ਬਣਾਉਣਾ।
- ਸੰਸ਼ੋਧਨਾਂ ਨੂੰ ਇਕਜੁੱਟ ਕਰਨਾ, ਹਿੱਸਿਆਂ ਦੀ ਵੰਡ ਨੂੰ ਘਟਾਉਣਾ।
- ਵਧੇਰੇ ਸਪਸ਼ਟਤਾ ਦੇ ਲਈ ਅਪ੍ਰਚਲਿਤ ਅਤੇ ਗੈਰ-ਜ਼ਰੂਰੀ ਪ੍ਰਾਵਧਾਨਾਂ ਨੂੰ ਹਟਾਉਣਾ।
- ਪੜ੍ਹਣਯੋਗਤਾ ਵਿੱਚ ਸੁਧਾਰ ਲਈ ਟੇਬਲਸ ਅਤੇ ਫਾਰਮੂਲੇ ਦੇ ਜ਼ਰੀਏ ਢਾਂਚਾਗਤ ਤਰਕਸ਼ੀਲਤਾ।
- ਮੌਜੂਦਾ ਟੈਕਸ ਸਿਧਾਂਤਾਂ ਦੀ ਸੰਭਾਲ, ਉਪਯੋਗਤਾ ਵਧਾਉਂਦੇ ਹੋਏ ਨਿਰੰਤਰਤਾ ਨੂੰ ਯਕੀਨੀ ਬਣਾਉਣਾ।
ਇਨਕਮ ਟੈਕਸ ਬਿਲ, 2025 ਇੱਕ ਸਰਲ ਅਤੇ ਸਪਸ਼ਟ ਟੈਕਸ ਫ੍ਰੇਮਵਰਕ ਪ੍ਰਦਾਨ ਕਰਕੇ ਈਜ਼ ਆਫ਼ ਡੂਇੰਗ ਬਿਜ਼ਨਿਸ ਨੂੰ ਵਧਾਉਣ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
****
ਐੱਨਬੀ/ਕੇਐੱਮਐੱਨ
(Release ID: 2103068)
Visitor Counter : 26
Read this release in:
Odia
,
Malayalam
,
English
,
Khasi
,
Urdu
,
Hindi
,
Nepali
,
Marathi
,
Gujarati
,
Tamil
,
Telugu