ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਇੰਡੀਆ ਐਨਰਜੀ ਵੀਕ 2025 ਵਿੱਚ ਪ੍ਰਦਰਸ਼ਿਤ ਭਾਰਤ ਦਾ ਸਵੱਛ ਰਸੋਈ ਗੈਸ ਮਾਡਲ: ਪਿਛੜੇ ਅਤੇ ਘੱਟ-ਵਿਕਸਿਤ ਦੇਸ਼ਾਂ ਦੇ ਲਈ ਰੂਪਰੇਖਾ
Posted On:
12 FEB 2025 3:06PM by PIB Chandigarh
ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਨੇ ਇੰਡੀਆ ਐਨਰਜੀ ਵੀਕ 2025 ਦੇ ਦੂਸਰੇ ਦਿਨ ਭੋਜਨ ਬਣਾਉਣ ਦੇ ਸਵੱਛ ਤੌਰ-ਤਰੀਕਿਆਂ ‘ਤੇ ਮੰਤਰੀਪੱਧਰੀ ਗੋਲਮੇਜ਼ ਸੰਮੇਲਨ ਦੀ ਪ੍ਰਧਾਨਗੀ ਕੀਤੀ। ਸ਼੍ਰੀ ਪੁਰੀ ਨੇ ਜ਼ਰੂਰਤਮੰਦਾਂ ਨੂੰ ਆਰਥਿਕ ਸਹਾਇਤਾ, ਮਜ਼ਬੂਤ ਰਾਜਨੀਤਕ ਇੱਛਾਸ਼ਕਤੀ, ਆਇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਦੀ ਵੰਡ ਨੈੱਟਵਰਕ ਦੇ ਡਿਜੀਟਲੀਕਰਣ ਅਤੇ ਭੋਜਨ ਬਣਾਉਣ ਦੇ ਸਵੱਛ ਉਪਾਵਾਂ ਦੀ ਦਿਸ਼ਾ ਵਿੱਚ ਸੱਭਿਆਚਾਰਕ ਬਦਲਾਅ ਨੂੰ ਹੁਲਾਰਾ ਦੇਣ ਵਾਲੇ ਰਾਸ਼ਟਰਵਿਆਪੀ ਅਭਿਯਾਨਾਂ ਦੇ ਮਾਧਿਅਮ ਨਾਲ ਸਭ ਦੇ ਲਈ ਸਵੱਛ ਰਸੋਈ ਗੈਸ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਭਾਰਤ ਦੀ ਜ਼ਿਕਰਯੋਗ ਸਫਲਤਾ ‘ਤੇ ਚਾਨਣਾ ਪਾਇਆ।

ਇਸ ਸੈਸ਼ਨ ਵਿੱਚ ਬ੍ਰਾਜ਼ੀਲ, ਤੰਜਾਨੀਆ, ਮਲਾਵੀ, ਸੂਡਾਨ ਅਤੇ ਨੇਪਾਲ ਅਤੇ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ), ਟੋਟਲ ਐਨਰਜੀ ਅਤੇ ਬੋਸਟਨ ਕੰਸਲਟਿੰਗ ਗਰੁੱਪ (ਬੀਸੀਜੀ) ਦੇ ਪ੍ਰਤੀਨਿਧੀਆਂ ਸਹਿਤ ਉਦਯੋਗ ਜਗਤ ਦੇ ਦਿੱਗਜ ਸ਼ਾਮਲ ਹੋਏ।
ਸ਼੍ਰੀ ਪੁਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਦਾ ਮਾਡਲ ਨਾ ਸਿਰਫ ਸਫਲ ਹੈ, ਬਲਕਿ ਈਂਧਣ ਦੀ ਉਪਲਬਧਤਾ ਦੇ ਮਾਮਲੇ ਵਿੱਚ ਇਸੇ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਰ ਪਿਛੜੇ ਅਤੇ ਘੱਟ-ਵਿਕਸਿਤ ਦੇਸ਼ਾਂ ਵਿੱਚ ਵੀ ਇਸ ਦਾ ਅਨੁਕਰਣ ਕੀਤਾ ਜਾ ਸਕਦਾ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਭਾਰਤ ਦੀ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਤਹਿਤ ਲਾਭਾਰਥੀਆਂ ਨੂੰ ਪ੍ਰਤੀਦਿਨ ਕੇਵਲ 7 ਸੇਂਟ ਦੀ ਬੇਹਦ ਸਸਤੀ ਕੀਮਤ ‘ਤੇ ਐੱਲਪੀਜੀ ਉਪਲਬਧ ਕਰਵਾਈ ਜਾਂਦੀ ਹੈ, ਜਦਕਿ ਹੋਰ ਉਪਭੋਗਤਾ 15 ਸੈਂਟ ਪ੍ਰਤੀਦਿਨ ਦੀ ਦਰ ‘ਤੇ ਖਾਣਾ ਪਕਾਉਣ ਦੇ ਸਵੱਛ ਈਂਧਣ ਦਾ ਲਾਭ ਉਠਾ ਸਕਦੇ ਹਨ। ਵਿਆਪਕ ਤੌਰ ‘ਤੇ ਅਪਣਾਏ ਜਾਣ ‘ਤੇ ਇਹ ਸਸਤੀ ਦਰ ਇੱਕ ਗੇਮ-ਚੇਂਜਰ ਹੈ।
ਚਰਚਾ ਦੌਰਾਨ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਨੇ ਖਾਣਾ ਪਕਾਉਣ ਦੇ ਸਵੱਛ ਉਪਾਵਾਂ ਤੱਕ ਪਹੁੰਚ ਵਧਾਉਣ ਵਿੱਚ ਆਪਣੇ ਅਨੁਭਵ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਤੰਜਾਨੀਆ ਦੇ ਉਪ ਪ੍ਰਧਾਨ ਮੰਤਰੀ ਅਤੇ ਊਰਜਾ ਮੰਤਰੀ ਮਾਣਯੋਗ ਡੀਕੇਟੀ. ਡੋਟੋ ਮਸ਼ਾਕਾ ਬਿਟੇਕੋ ਨੇ ਵਿੱਤੀ ਸਹਾਇਤਾ ਅਤੇ ਐੱਲਪੀਜੀ, ਕੁਦਰਤੀ ਗੈਸ ਅਤੇ ਬਾਇਓਗੈਸ ਸਹਿਤ ਕਈ ਊਰਜਾ ਸਰੋਤਾਂ ਦੇ ਨਾਲ ਮਿਲ ਕੇ ਉਪਯੋਗ ਦਾ ਲਾਭ ਉਠਾਉਂਦੇ ਹੋਏ 2030 ਤੱਕ 80% ਘਰਾਂ ਨੂੰ ਖਾਣਾ ਪਕਾਉਣ ਦੇ ਸਵੱਛ ਉਪਾਵਾਂ ਦੇ ਲਈ ਸਮਰੱਥ ਬਣਾਉਣ ਦੀ ਆਪਣੀ ਰਣਨੀਤੀ ਦੀ ਰੂਪ-ਰੇਖਾ ਦੀ ਜਾਣਕਾਰੀ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਪ੍ਰਕਿਰਿਆ ਵਿੱਚ ਵਿੱਤੀ ਰੁਕਾਵਟਾਂ ਨੂੰ ਦੂਰ ਕਰਨਾ, ਬੁਨਿਆਦੀ ਢਾਂਚੇ ਦੀ ਉੱਚੀ ਲਾਗਤ ਵਿੱਚ ਕਮੀ ਅਤੇ ਨਿਜੀ ਖੇਤਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰੈਗੂਲੇਟਰੀ ਸੁਧਾਰਾਂ ਦੀ ਜ਼ਰੂਰਤ ਸਹਿਤ ਮਹੱਤਵਪੂਰਨ ਚੁਣੌਤੀਆਂ ਹਨ।
ਸੂਡਾਨ ਦੇ ਊਰਜਾ ਅਤੇ ਆਇਲ ਮੰਤਰੀ ਮਹਾਮਹਿਮ ਡਾ. ਮੋਹਿਲਦਿਯਨ ਨਈਮ ਮੋਹੰਮਦ ਸਈਦ ਨੇ ਐੱਲਪੀਜੀ ਸਪਲਾਈ ਵਿੱਚ ਅੰਤਰ ਨੂੰ ਦੂਰ ਕਰਨ ਦੇ ਲਈ ਨਿਜੀ ਖੇਤਰ ਦੀ ਭਾਗੀਦਾਰੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਕਿਉਂਕਿ ਉਨ੍ਹਾਂ ਦਾ ਦੇਸ਼ ਹੁਣ ਵੀ ਆਪਣੀ ਜ਼ਰੂਰਤ ਪੂਰੀ ਕਰਨ ਦੇ ਲਈ ਵੱਡੀ ਮਾਤਰਾ ਵਿੱਚ ਈਂਧਣ ਆਯਾਤ ਕਰਦਾ ਹੈ। ਸਥਾਨਕ ਸਿਲੰਡਰ ਉਤਪਾਦਨ ਨੂੰ ਪ੍ਰੋਤਸਾਹਨ ਅਤੇ ਸਸਤੀ ਦਰ ‘ਤੇ ਆਯਾਤ ਯਕੀਨੀ ਬਣਾਉਣਾ ਖਾਣਾ ਪਕਾਉਣ ਦੇ ਸਵੱਛ ਉਪਾਵਾਂ ਨੂੰ ਵਿਆਪਕ ਤੌਰ ‘ਤੇ ਅਪਣਾਉਣ ਵਿੱਚ ਪ੍ਰਮੁੱਖ ਰੁਕਾਵਟਾਂ ਬਣੀਆਂ ਹੋਈਆਂ ਹਨ। ਰਵਾਂਡਾ ਅਤੇ ਨੇਪਾਲ ਦੇ ਪ੍ਰਤੀਨਿਧੀਆਂ ਨੇ ਇਲੈਕਟ੍ਰਿਕ ਸਟੋਵ ਅਤੇ ਬਾਇਓਗੈਸ ਵਿਸਤਾਰ ਦੇ ਮਾਧਿਅਮ ਨਾਲ ਜਲਾਉਣ ਵਾਲੀ ਲਕੜੀ ‘ਤੇ ਨਿਰਭਰਤਾ ਘੱਟ ਕਰਨ ਦੇ ਆਪਣੇ ਪ੍ਰਯਾਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਅੰਤਰਰਾਸ਼ਟਰੀ ਊਰਜਾ ਏਜੰਸੀ (ਆਈਈਏ) ਦੀ ਉਪ ਕਾਰਜਕਾਰੀ ਨਿਰਦੇਸ਼ਕ ਮੈਰੀ ਬਰਸ ਵਾਰਲਿਕ ਨੇ ਕਿਹਾ ਕਿ ਵਿਸ਼ੇਸ਼ ਤੌਰ ‘ਤੇ ਸਸਤੇ ਈਂਧਣ, ਉਸ ਦੀ ਉਪਲਬਧਤਾ ਅਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਚੁਣੌਤੀਆਂ ਨਾਲ ਨਿਪਟਣ ਵਿੱਚ ਭਾਰਤ ਦੀ ਸਫਲਤਾ ਹੋਰ ਦੇਸ਼ਾਂ ਦੇ ਲਈ ਕੀਮਤੀ ਸਬਕ ਹੈ। ਉਨ੍ਹਾਂ ਨੇ ਆਲਮੀ ਪੱਧਰ ‘ਤੇ ਖਾਣਾ ਪਕਾਉਣ ਦੇ ਸਵੱਛ ਉਪਾਵਾਂ ਦੀ ਉਪਲਬਧਤਾ ਦੇ ਲਈ ਰਿਆਇਤੀ ਵਿੱਤਪੋਸ਼ਣ ਅਤੇ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਇਸ ਵੱਡੇ ਪੈਮਾਨੇ ‘ਤੇ ਅਪਣਾਉਣ ਦੇ ਲਈ ਮਹੱਤਵਪੂਰਨ ਕਦਮਾਂ ਦੇ ਰੂਪ ਵਿੱਚ ਸੱਭਿਆਚਾਰਕ ਪ੍ਰਵਾਨਗੀ ਅਤੇ ਟੈਕਸ ਕਟੌਤੀ ਜਿਹੇ ਰੈਗੂਲੇਟਰੀ ਸਮਾਯੋਜਨ ਦਾ ਵੀ ਜ਼ਿਕਰ ਕੀਤਾ ਗਿਆ।
ਬੋਸਟਨ ਕੰਸਲਟਿੰਗ ਗਰੁੱਪ (ਬੀਸੀਜੀ) ਦੇ ਸਾਂਝੇਦਾਰ ਰਾਹੁਲ ਪਾਣਦਿਕਰ ਨੇ ਭਾਰਤ ਵਿੱਚ ਖਾਨਾ ਪਕਾਉਣ ਦੇ ਸਵੱਛ ਉਪਾਵਾਂ ਵਿੱਚ ਬਦਲਾਅ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਇਸ ਦੇ ਲਈ ਮਜ਼ਬੂਤ ਰਾਜਨੀਤਕ ਪ੍ਰਤੀਬੱਧਤਾ, ਪ੍ਰਭਾਵੀ ਤਰੀਕੇ ਨਾਲ ਜ਼ਰੂਰਤਮੰਦਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੇ ਜਾਣ ਅਤੇ ਮਜ਼ਬੂਤ ਜਨ ਜਾਗਰੂਕਤਾ ਅਭਿਯਾਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਦੀ ਆਇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੂੰ ਡਿਜੀਟਲ ਪਲੈਟਫਾਰਮ ਦੇ ਮਾਧਿਅਮ ਨਾਲ ਅੰਤਿਮ ਵਿਅਕਤੀ ਇੱਕ ਐੱਲਪੀਜੀ ਦੀ ਸਪਲਾਈ ਨੂੰ ਸਮਰੱਥ ਕਰਨ ਅਤੇ ਉਸ ਦੇ ਉਪਯੋਗ ਦੀ ਵਿਵਸਥਾ ਨੂੰ ਸਰਲ ਬਣਾਉਣ ਦਾ ਕ੍ਰੈਡਿਟ ਦਿੱਤਾ। ਰਾਹੁਲ ਪਾਣਦਿਕਰ ਨੇ ਨਿਰੰਤਰ ਉਪਯੋਗ ਨੂੰ ਯਕੀਨੀ ਬਣਾਉਣ ਅਤੇ ਆਰਥਿਕ ਸਥਿਰਤਾ ਦੇ ਨਾਲ ਸਮਰੱਥਾ ਨੂੰ ਸੰਤੁਲਿਤ ਕਰਨ ਦੇ ਲਈ ਸਿਲੰਡਰ ਰਿਫਿਲ ਮਾਡਲ ਨੂੰ ਸੁਧਾਰਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਸ਼੍ਰੀ ਪੁਰੀ ਨੇ ਪਿਛੜੇ ਅਤੇ ਘੱਟ-ਵਿਕਸਿਤ ਦੇਸ਼ਾਂ ਵਿੱਚ ਖਾਣਾ ਪਕਾਉਣ ਦੀਆਂ ਸਵੱਛ ਤਕਨੀਕਾਂ ਦੇ ਵਿਸਤਾਰ ਵਿੱਚ ਸੋਲਰ ਕੁਕਰਾਂ ਦੀ ਸਮਰੱਥਾ ਦੇ ਸਬੰਧ ਵਿੱਚ ਦੱਸਿਆ ਕਿ ਏਕੀਕ੍ਰਿਤ ਸੋਲਰ ਪੈਨਲ ਵਾਲੇ ਆਈਓਸੀਐੱਲ ਦੇ ਐਡਵਾਂਸਡ ਸੋਲਰ ਕੁਕਰਸ ਦੀ ਕੀਮਤ ਲਗਭਗ 500 ਡਾਲਰ ਪ੍ਰਤੀ ਯੂਨਿਟ ਹੈ ਅਤੇ ਉਨ੍ਹਾਂ ਨੂੰ ਜੀਵਨਭਰ ਉਪਯੋਗ ਵਿੱਚ ਲਿਆਉਣ ਵਿੱਚ ਕੋਈ ਵਾਧੂ ਖਰਚ ਨਹੀਂ ਹੁੰਦਾ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਹਾਲਾਂਕਿ ਵਿਆਪਕ ਤੌਰ ‘ਤੇ ਇਸ ਨੂੰ ਅਪਣਾਉਣ ਵਿੱਚ ਮੌਜੂਦਾ ਕੀਮਤ ਵੱਡੀ ਚੁਣੌਤੀ ਹੈ, ਲੇਕਿਨ ਕਾਰਬਨ ਵਿੱਤਪੋਸ਼ਣ ਦਾ ਲਾਭ ਉਠਾਉਣ ਅਤੇ ਨਿਜੀ ਖੇਤਰ ਦੇ ਨਾਲ ਸਹਿਯੋਗ ਨਾਲ ਲਾਗਤ ਘੱਟ ਹੋ ਸਕਦੀ ਹੈ, ਜਿਸ ਨਾਲ ਲੱਖਾਂ ਲੋਕਾਂ ਦੇ ਲਈ ਸੋਲਰ ਤਰੀਕੇ ਨਾਲ ਖਾਣਾ ਪਕਾਉਣਾ ਵਿਵਹਾਰਿਕ ਵਿਕਲਪ ਬਣ ਸਕਦਾ ਹੈ।
ਇਹ ਪਹਿਲ ਐੱਲਪੀਜੀ ਤੋਂ ਹਟ ਕੇ ਖਾਣਾ ਪਕਾਉਣ ਦੇ ਸਵੱਛ ਵਿਕਲਪਾਂ ਵਿੱਚ ਵਿਵਿਧਤਾ ਲਿਆਉਣ ਦੇ ਭਾਰਤ ਦੇ ਵਿਆਪਕ ਪ੍ਰਯਾਸਾਂ ਦੇ ਅਨੁਰੂਪ ਹੈ, ਅਤੇ ਟ੍ਰੈਡਿਸ਼ਨਲ ਬਾਇਓਮਾਸ ਫਿਊਲਸ ‘ਤੇ ਨਿਰਭਰਤਾ ਘੱਟ ਕਰਨ ਅਤੇ ਕਾਰਬਨ ਨਿਕਾਸੀ ਵਿੱਚ ਕਟੌਤੀ ਕਰਨ ਦੀ ਦੇਸ਼ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਦੀ ਹੈ।
ਸ਼੍ਰੀ ਪੁਰੀ ਨੇ ਵਿਸ਼ਵ ਭਰ ਵਿੱਚ ਊਰਜਾ ਦੀ ਉਪਲਬਧਤਾ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਚਰਚਾ ਦਾ ਸਮਾਪਨ ਕੀਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਰਟ ਸਬਸਿਡੀ ਅਤੇ ਟਿਕਾਊ ਨੀਤੀਆਂ ਦੇ ਕਾਰਨ ਭਾਰਤੀ ਮਾਡਲ, ਖਾਣਾ ਪਕਾਉਣ ਦੇ ਸਵੱਛ ਉਪਾਵਾਂ ਨੂੰ ਅਪਣਾਉਣ ਦਾ ਪ੍ਰਯਾਸ ਕਰਨ ਵਾਲੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਲਈ ਉਚਿਤ ਸਮਾਧਾਨ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਟ੍ਰੈਡਿਸ਼ਨਲ ਬਾਇਓਮਾਸ ਕੂਕਿੰਗ ਨਾਲ ਸਿਹਤ ਅਤੇ ਵਾਤਾਵਰਣ ‘ਤੇ ਪੈਣ ਵਾਲੇ ਗੰਭੀਰ ਅਸਰ ਨੂੰ ਦੇਖਦੇ ਹੋਏ ਸਾਰੇ ਲੋਕਾਂ ਤੱਕ ਖਾਨਾ ਪਕਾਉਣ ਦੇ ਸਵੱਛ ਉਪਾਵਾਂ ਦੀ ਪਹੁੰਚ ਯਕੀਨੀ ਬਣਾਉਣਾ ਨਾ ਕੇਵਲ ਆਰਥਿਕ ਸਗੋਂ ਨੈਤਿਕ ਜ਼ਰੂਰਤ ਵੀ ਹੈ।
ਇਸ ਗੋਲਮੇਜ਼ ਸੰਮੇਲਨ ਨੇ ਊਰਜਾ ਪਰਿਵਰਤਨ ਅਤੇ ਖਾਣਾ ਪਕਾਉਣ ਦੇ ਸਵੱਛ ਉਪਾਵਾਂ ਦੇ ਖੇਤਰ ਵਿੱਚ ਭਾਰਤ ਦੀ ਆਲਮੀ ਅਗਵਾਈ ਦੀ ਸਥਿਤੀ ਦੀ ਪੁਸ਼ਟੀ ਕੀਤੀ, ਅਤੇ ਸਵੱਛ ਊਰਜਾ ਤੱਕ ਸਭ ਦੀ ਪਹੁੰਚ ਦੇ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦਾ ਮੰਚ ਤਿਆਰ ਕੀਤਾ।
ਇੰਡੀਆ ਐਨਰਜੀ ਵੀਕ 2025 ਬਾਰੇ
ਇੰਡੀਆ ਐਨਰਜੀ ਵੀਕ ਨੂੰ ਸਿਰਫ ਇੱਕ ਹੋਰ ਉਦਯੋਗ ਕਾਨਫਰੰਸ ਤੋਂ ਕਿਤੇ ਵਧ ਕੇ ਮੰਨਿਆ ਗਿਆ ਸੀ – ਇਸੇ ਆਲਮੀ ਊਰਜਾ ਸੰਵਾਦਾਂ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਵਾਲਾ ਇੱਕ ਗਤੀਸ਼ੀਲ ਮੰਚ ਬਣਾਉਣ ਦੇ ਲਈ ਡਿਜ਼ਾਈਨ ਕੀਤਾ ਗਿਆ ਸੀ। ਕੇਵਲ ਦੋ ਵਰ੍ਹਿਆਂ ਵਿੱਚ, ਇਸ ਸਵੈ-ਵਿੱਤਪੋਸ਼ਿਤ ਪਹਿਲ ਨੇ ਠੀਕ ਇਹੀ ਲਕਸ਼ ਹਾਸਲ ਕੀਤਾ ਹੈ, ਅਤੇ ਇਹ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਊਰਜਾ ਸਬੰਧੀ ਆਯੋਜਨ ਬਣ ਗਿਆ ਹੈ। ਨਵੀਂ ਦਿੱਲੀ ਦੇ ਯਸ਼ੋਭੂਮੀ ਵਿੱਚ 11-14 ਫਰਵਰੀ, 2025 ਨੂੰ ਆਯੋਜਿਤ ਇਸ ਦਾ ਤੀਸਰਾ ਸੰਸਕਰਣ ਊਰਜਾ ਸਬੰਧੀ ਵਿਸ਼ੇ ‘ਤੇ ਆਲਮੀ ਚਰਚਾ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।
****
ਮੋਨਿਕਾ
(Release ID: 2102820)
Visitor Counter : 23