ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ


ਭਾਰਤੀ ਦੀ ਕਾਮਿਕਸ ਪ੍ਰਤਿਭਾ ਦਿਖਾਉਣ ਲਈ ਇੱਕ ਇਤਿਹਾਸਿਕ ਪਲੈਟਫਾਰਮ

Posted On: 07 FEB 2025 6:01PM by PIB Chandigarh

ਭਾਰਤ ਦੀ ਕੌਮਿਕ ਪ੍ਰਤਿਭਾ ਦਿਖਾਉਣ ਲਈ ਇੱਕ ਇਤਿਹਾਸਿਕ ਪਲੈਟਫਾਰਮ

ਜਾਣ-ਪਹਿਚਾਣ
 

ਦਿ ਕੌਮਿਕ ਕ੍ਰਿਏਟਰ ਚੈਂਪੀਅਨਸ਼ਿਪ ਵੇਵਸ ਸਮਿਟ ਦੇ ਤਹਿਤ ਪ੍ਰਮੁੱਖ ਪ੍ਰੋਗਰਾਮ ਹੈ, ਜੋ ਭਾਰਤ ਦੇ ਕਾਮਿਕ ਬੁੱਕ ਉਦਯੋਗ ਨੂੰ ਫਿਰ ਤੋਂ ਪਰਿਭਾਸ਼ਿਤ ਕਰਨ ਲਈ ਤਿਆਰ ਹੈ। ਸ਼ੌਕੀਆ (ਗੈਰ ਪੇਸ਼ੇਵਰ) ਅਤੇ ਪੇਸ਼ੇਵਰ ਸ਼੍ਰੇਣੀਆਂ ਵਿੱਚ ਵੰਡੀ ਹੋਈ ਪ੍ਰਤੀਯੋਗਿਤਾ ਤਿੰਨ ਪੜਾਵਾਂ ਵਿੱਚ ਹੋਵੇਗੀ, ਜੋ ਉਭਰਦੇ ਅਤੇ ਸਥਾਪਿਤ ਦੋਵਾਂ ਰਚਨਾਕਾਰਾਂ ਨੂੰ ਗਲੋਬਲ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਪਲੈਟਫਾਰਮ ਪ੍ਰਦਾਨ ਕਰੇਗੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਤਿਹਾਸਿਕ ਕਦਮ ਚੁੱਕਦੇ ਹੋਏ ਇੰਡੀਅਨ ਕੌਮਿਕ ਐਸੋਸੀਏਸਨ (ਆਈਸੀਏ) ਦੇ ਨਾਲ ਸਾਂਝੇਦਾਰੀ ਕੀਤੀ ਹੈ, ਜੋ ਤਿੰਨ ਦਹਾਕਿਆਂ ਵਿੱਚ ਭਾਰਤੀ ਕੌਮਿਕ ਬੁੱਕ ਪ੍ਰਕਾਸ਼ਕਾਂ ਦੇ ਦਰਮਿਆਨ ਸਭ ਤੋਂ ਮਹੱਤਵਪੂਰਨ ਸਹਿਯੋਗ ਹੈ।

ਇਹ ਚੈਂਪੀਅਨਸ਼ਿਪ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਹਿੱਸਾ ਹੈ, ਜੋ ਸੂਚਨਾ ਅਤੇ ਪ੍ਰਸਾਰਮ ਮੰਤਰਾਲੇ ਦੀ ਇੱਕ ਪ੍ਰਮੁੱਖ ਪਹਿਲ ਹੈ, ਜਿਸ ਨੇ 70,000 ਤੋਂ ਵੱਧ ਰਜਿਸਟ੍ਰੇਸ਼ਨ ਕੀਤੇ ਹਨ, ਅਤੇ ਇੱਕ ਸੰਪੰਨ ਰਚਨਾਤਮਕ ਈਕੋਸਿਸਟਮ ਨੂੰ ਹੁਲਾਰਾ ਦੇਣ ਲਈ 31 ਪ੍ਰਤੀਯੋਗਿਤਾਵਾਂ ਦੀ ਸ਼ੁਰੂਆਤ ਕੀਤੀ ਹੈ।
 

ਇਹ ਪੁਰਸਕਾਰ ਵਰਲਡ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦਾ ਇੱਕ ਆਕਰਸ਼ਕ ਹਨ, ਜੋ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ, ਸਹਿਯੋਗ ਵਧਾਉਣ, ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਨੂੰ ਇੱਕ ਗਲੋਬਲ ਰਚਨਾਤਮਕ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਉਦਯੋਗ ਜਗਤ ਦੇ ਲੀਡਰਸ ਅਤੇ ਨਵੀਨਤਾਕਾਰਾਂ ਲਈ ਇੱਕ ਮਹੱਤਵਪੂਰਨ ਪਲੈਟਫਾਰਮ ਹੈ।

 

ਚੈਂਪੀਅਨਸ਼ਿਪ ਵਿੱਚ ਪ੍ਰਮੁੱਖ ਮੀਲ ਪੱਥਰ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਐੱਮਆਈਬੀ) ਨੇ ਇੰਡੀਅਨ ਕੌਮਿਕਸ ਐਸੋਸੀਏਸ਼ਨ (ਆਈਸੀਏ) ਦੇ ਸਹਿਯੋਗ ਨਾਲ 29 ਜਨਵਰੀ 2025 ਨੂੰ ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਦੇ 76 ਸੈਮੀਫਾਈਨਲਿਸਟਾਂ ਦਾ ਐਲਾਨ ਕੀਤਾ। 20 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ 50 ਸ਼ਹਿਰਾਂ ਤੋਂ ਚੁਣੇ ਹੋਏ ਰਚਨਾਕਾਰ ਭਾਰਤ ਦੀ ਵਿਭਿੰਨ ਅਤੇ ਪ੍ਰਫੁੱਲਤ ਕਾਮਿਕ ਬੁੱਕ ਸੱਭਿਆਚਾਰ ਨੂੰ ਦਰਸਾਉਂਦੇ ਹਨ।

ਇਨ੍ਹਾਂ ਵਿੱਚ ਸ਼ੌਕੀਆ (ਗੈਰ-ਪੇਸ਼ੇਵਰ) ਅਤੇ 30 ਪੇਸ਼ੇਵਰ ਹਨ ਜਿਨ੍ਹਾਂ ਵਿੱਚ 10 ਤੋਂ 49 ਸਾਲ ਤੱਕ ਦੇ ਪ੍ਰਤੀਭਾਗੀ ਸ਼ਾਮਲ ਹਨ। ਇਸ ਤੋਂ ਇਲਾਵਾ 6 ਯੁਵਾ ਕਲਾਕਾਰਾਂ ਨੂੰ ਵਿਸ਼ੇਸ਼ ਉਲੇਖ ਪ੍ਰਾਪਤ ਹੋਇਆ, ਜੋ ਹਰ ਪੱਧਰ ‘ਤੇ ਪ੍ਰਤਿਭਾ ਨੂੰ ਹੁਲਾਰਾ ਦੇਣ ਲਈ ਚੈਂਪੀਅਨਸ਼ਿਪ ਦੇ ਸਮਰਪਣ ਨੂੰ ਉਜਾਗਰ ਕਰਦਾ ਹੈ।

 

ਕਾਮਿਕ ਕ੍ਰਿਏਟਰ ਚੈਂਪੀਅਨਸ਼ਿਪ-ਅਵਲੋਕਣ

ਕਾਮਿਕ ਕ੍ਰਿਏਟਰ ਚੈਂਪੀਅਨਸ਼ਿਪ ਦੇ ਪ੍ਰਤੀਯੋਗੀਆਂ ਨੂੰ ਤਿੰਨ ਪੜਾਵਾਂ ਤੋਂ ਲੰਘਣਾ ਪਵੇਗਾ, ਹਰੇਕ ਪੜਾਅ ਨੂੰ ਉਨ੍ਹਾਂ ਦੀ ਕਹਾਣੀ ਕਹਿਣ, ਕਲਾਤਮਕ ਕੌਸ਼ਲ ਅਤੇ ਭਾਰਤੀ ਵਿਸ਼ਿਆਂ ਅਤੇ ਸੰਵੇਦਨਾਵਾਂ ਨੂੰ ਦਰਸਾਉਣ ਲਈ ਸਮਰੱਥਾ ਦਾ ਟੈਸਟ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ, ਥੀਮ ਵਿਭਿੰਨ ਹਨ, ਹਰੇਕ ਕਹਾਣੀ ਵਿੱਚ ਸੁਭਾਵਿਕ ਤੌਰ ‘ਤੇ ਭਾਰਤੀ ਸੰਦਰਭ ਹੋਣਾ ਚਾਹੀਦਾ ਹੈ। ਪ੍ਰਤੀਭਾਗੀ ਆਪਣੀ ਕੌਮਿਕਸ ਹਿੰਦੀ ਜਾਂ ਅੰਗ੍ਰੇਜ਼ੀ ਵਿੱਚ ਬਣਾ ਸਕਦੇ ਹਨ, ਫੈਸਲਾ ਪ੍ਰਕਿਰਿਆ ਵਿੱਚ ਕਿਸੇ ਵੀ ਭਾਸ਼ਾ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਜਾਵੇਗੀ। ਪ੍ਰਤੀਭਾਗੀ ਵਿਅਕਤੀਗਤ ਤੌਰ ‘ਤੇ ਜਾਂ ਜ਼ਿਆਦਾਤਰ ਦੋ ਮੈਂਬਰਾਂ ਦੀ ਟੀਮ ਵਿੱਚ ਅਰਜ਼ੀ ਦੇ ਸਕਦੇ ਹਨ।
ਪੜਾਅ 1: ਫਾਊਂਡੇਸ਼ਨ

  • ਸਾਰੇ ਪ੍ਰਤੀਭਾਗੀਆਂ ਲਈ ਖੁੱਲ੍ਹਾ ਹੈ।
  • ਅੱਠ ਥੀਮਾਂ ਵਿੱਚੋਂ ਕਿਸੇ ਇੱਕ ‘ਤੇ ਅਧਾਰਿਤ ਦੋ ਲਾਜ਼ਮੀ ਪੰਨੇ ਬਣਾਓ।
  • ਇੱਕ ਵਿਕਲਪਿਕ ਕਵਰ ਪੇਜ ਪੇਸ਼ ਕੀਤਾ ਜਾ ਸਕਦਾ ਹੈ, ਲੇਕਿਨ ਇਸ ਨਾਲ ਚੋਣ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ।

 

ਪੜਾਅ 2: ਵਿਕਾਸ

  • ਪੜਾਅ 1 ਤੋਂ 100 ਪ੍ਰਤੀਭਾਗੀ ਅੱਗੇ ਵਧਣਗੇ।
  • ਤਿੰਨ-ਚਾਰ ਪੰਨੇ ਹੋਰ ਜੋੜ ਕੇ ਕਹਾਣੀ ਦਾ ਵਿਸਤਾਰ ਕਰ ਸਕਣਗੇ।
  • ਪਾਤਰਾਂ, ਬਿਰਤਾਂਤ ਅਤੇ ਕਲਾਕ੍ਰਿਤੀ ਨੂੰ ਹੋਰ ਵਿਕਸਿਤ ਕਰ ਸਕਣਗੇ।
     

ਪੜਾਅ 3: ਸਿੱਟਾ

  • ਪੜਾਅ 2 ਤੋਂ 25 ਫਾਈਨਲਿਸਟ ਅੱਗੇ ਵਧਣਗੇ
  • ਤਿੰਨ-ਚਾਰ ਪੰਨੇ ਹੋਰ ਜੋੜ ਕੇ ਕਹਾਣੀ ਦਾ ਵਿਸਤਾਰ ਕਰ ਸਕਣਗੇ।
  • ਪਾਤਰਾਂ, ਬਿਰਤਾਂਤ ਅਤੇ ਕਲਾਕ੍ਰਿਤੀ ਨੂੰ ਹੋਰ ਬਿਹਤਰ ਤਰੀਕੇ ਨਾਲ ਵਿਕਸਿਤ ਕਰ ਸਕਣਗੇ।

    ਪ੍ਰਤੀਯੋਗਿਤਾ ਦੇ ਅੰਤ ਤੱਕ ਹਰੇਕ ਫਾਈਨਲਿਸਟ ਦੇ ਕੋਲ ਕਵਰ ਪੇਜ ਦੇ ਨਾਲ ਜਾਂ ਉਸ ਦੇ ਬਿਨਾ ਇੱਕ ਸੁਮੇਲ ਵਾਲਾ 8-10 ਪੰਨਿਆਂ ਦੀ ਕੌਮਿਕ ਹੋਵੇਗੀ।
  1. ਥੀਮ
    ਪ੍ਰਤੀਭਾਗੀ ਚਾਹੇ ਵਿਅਕਤੀਗਤ ਤੌਰ ‘ਤੇ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋਣ ਜਾਂ ਦੋ ਲੋਕਾਂ ਦੀ ਟੀਮ ਦੇ ਰੂਪ ਵਿੱਚ ਉਨ੍ਹਾਂ ਨੂੰ ਹੇਠ ਲਿਖਿਆਂ ਵਿੱਚੋਂ ਇੱਕ ਥੀਮ ਨੂੰ ਚੁਣਨਾ ਹੋਵੇਗਾ:
    ਹੌਰਰ ਕਾਮੇਡੀ: ਇੱਕ ਅਨੋਖੀ ਅਤੇ ਦਿਲਚਸਪ ਕਾਮਿਕ ਬਣਾਉਣ ਲਈ ਹਾਸੇ ਅਤੇ ਹੌਰਰ ਦਾ ਮਿਸ਼ਰਣ ਕਰਨਾ ਹੋਵੇਗਾ।

     
  2. ਜੇਨ-ਜੈੱਡ ਇੰਡੀਆ ਦਾ ਯੁਗ: ਪ੍ਰਾਸੰਗਿਕ ਕਹਾਣੀ ਕਹਿਣ ਦੇ ਮਾਧਿਅਮ ਨਾਲ ਭਾਰਤ ਦੀ ਜੇਨ-ਜੈੱਡ ਪੀੜ੍ਹੀ ਦੇ ਜੀਵਨ, ਸੰਘਰਸ਼ ਅਤੇ ਅਕਾਂਖਿਆਵਾਂ ਨੂੰ ਪ੍ਰਤੀਬਿੰਬਤ ਕਰਨਾ ਹੋਵੇਗਾ।
     
  3. ਪੁਲ਼ਾੜ ਵਿੱਚ ਭਾਰਤ: ਭਾਰਤ ਦੇ ਪੁਲਾੜ ਪ੍ਰੋਗਰਾਮ ਅਤੇ ਬ੍ਰਹਿਮੰਡ ਦੇ ਰਹੱਸਾਂ ਤੋਂ ਪ੍ਰੇਰਿਤ ਇੱਕ ਰੋਮਾਂਚਕ ਬਿਰਤਾਂਤ ਤਿਆਰ ਕਰਨਾ ਹੋਵੇਗਾ।
     
  4. ਲੋਕ-ਕਥਾਵਾਂ ਦੀ ਪੁਨਰ-ਕਲਪਨਾ:  ਪ੍ਰਾਚੀਨ ਭਾਰਤੀ ਲੋਕ-ਕਥਾਵਾਂ ਨੂੰ ਇੱਕ ਆਧੁਨਕ ਮੋੜ ਦੇ ਕੇ ਪਰੰਪਰਾ ਨੂੰ ਨਵੀਨਤਾ ਨਾਲ ਮਿਸ਼ਰਿਤ ਕਰਨਾ ਹੋਵੇਗਾ।
     
  5. ਸੋਪਰਟ ਲੈਂਜੇਡਸ: ਗਤੀਸ਼ੀਲ ਕਹਾਣੀ ਕਹਿਣ ਦੇ ਮਾਧਿਅਮ ਨਾਲ ਭਾਰਤ ਦੀ ਪ੍ਰਤਿਸ਼ਠਿਤ ਖੇਡ ਸ਼ਖਸੀਅਤਾਂ ਅਤੇ ਅਭੁੱਲ ਪਲਾਂ ਦੇ ਉਤਸਵ ਦਾ ਚਿਤਰਣ ਕਰਨਾ ਹੋਵੇਗਾ।
     
  6. ਵਿਗਿਆਨ ਕਥਾ: ਪਾਠਕਾਂ ਨੂੰ ਰੋਮਾਂਚ ਅਤੇ ਖੋਜ ਨਾਲ ਭਰੀਆਂ ਅੰਦਾਜ਼ੇ ਵਾਲੀਆਂ ਅਤੇ ਭਵਿੱਖਵਾਦੀ ਦੁਨੀਆ ਦੀ ਯਾਤਰਾ ‘ਤੇ ਲੈ ਜਾਣ ਦਾ ਚਿਤਰਣ ਕਰਨਾ ਹੋਵੇਗਾ।
     
  7. ਭਾਰਤੀ ਟੂਰਿਜ਼ਮ: ਆਕਰਸ਼ਕ ਬਿਰਤਾਂਤਾਂ ਰਾਹੀਂ ਭਾਰਤ ਦੇ ਵਿਭਿੰਨ ਲੈਂਡਸਕੇਪਸ, ਸੱਭਿਆਚਾਰਾਂ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨਾ ਹੋਵੇਗਾ।
     
  8. ਭਾਰਤੀ ਹਥਿਆਰਬੰਦ ਬਲਾਂ: ਸ਼ਕਤੀਸ਼ਾਲੀ ਅਤੇ ਸਨਮਾਨਜਨਕ ਕਹਾਣੀ ਦੇ ਨਾਲ ਭਾਰਤ ਦੇ ਹਥਿਆਰਬੰਦ ਬਲਾਂ ਦੇ ਸਾਹਸ ਅਤੇ ਬਲੀਦਾਨ ਦਾ ਸਨਮਾਨ ਕਰਨਾ।

ਯੋਗਤਾ ਅਤੇ ਦਿਸ਼ਾ-ਨਿਰਦੇਸ਼
ਸ਼੍ਰੇਣੀ ਨਿਰਧਾਰਣ

 

ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਸ਼ੌਕੀਆ ਅਤੇ ਪੇਸ਼ੇਵਰ ਦੋਨੋਂ ਤਰ੍ਹਾਂ ਦੇ ਪ੍ਰਤੀਭਾਗੀਆਆਂ ਲਈ ਖੁੱਲ੍ਹੀ ਹੈ। ਕਿਸੇ ਵੀ ਸ਼੍ਰੇਣੀ ਵਿੱਚ ਉਮਰ ਦੀ ਸੀਮਾ ਦੀ ਕੋਈ ਪਾਬੰਧੀ ਨਹੀਂ ਹੈ।

  • ਸ਼ੌਕੀਆ-  ਅਜਿਹੇ ਵਿਅਕਤੀ ਜਿਨ੍ਹਾਂ ਨੇ ਸਵੈ-ਪ੍ਰਕਾਸ਼ਨ ਜਾਂ ਕਿਸੇ ਤੀਸਰੇ ਪਖ ਰਾਹੀਂ ਕਦੇ ਕੋਈ ਕਾਮਿਕ (ਡਿਜੀਟਲ ਜਾਂ ਭੌਤਿਕ ਤੌਰ ‘ਤੇ) ਪ੍ਰਕਾਸ਼ਿਤ ਨਹੀਂ ਕੀਤੀ ਹੈ।

ਸ਼ੌਂਕ ਦੇ ਤੌਰ ਤੇ ਸੋਸ਼ਲ ਮੀਡੀਆ ‘ਤੇ ਕੁਝ ਕਾਮਿਕ ਸਟ੍ਰਿਪਸ ਜਾਂ ਪੇਜ ਪੋਸਟ ਕਰਨਾ ਤਦ ਤੱਕ ਪੇਸ਼ੇਵਰ ਕੰਮ ਨਹੀਂ ਮੰਨਿਆ ਜਾਂਦਾ, ਜਦੋਂ ਤੱਕ ਇਸ ਦੇ ਵੱਡੇ ਪੈਮਾਨੇ ‘ਤੇ ਅਨੁਯਾਯੀ (ਫਾਲੋਅਰਸ) ਨਾ ਹੋਣ। ਸ਼ੌਕੀਆ ਕਲਾਕਾਰ ਆਮੌਤਰ ‘ਤੇ ਉਹ ਲੋਕ ਹੁੰਦੇ ਹਨ ਜੋ ਕਾਮਿਕਸ ਜਾਂ ਕਲਾਕ੍ਰਿਤੀ ਬਣਾ ਕੇ ਆਜੀਵਿਕਾ ਨਹੀਂ ਕਮਾਉਂਦੇ ਹਨ।

ਪੇਸ਼ੇਵਰ- ਅਜਿਹੇ ਵਿਅਕਤੀ ਜਿਨ੍ਹਾਂ ਦੇ ਕੋਲ ਕਿਸੇ ਵੀ ਮਾਧਿਅਮ ਨਾਲ ਘੱਟ ਤੋਂ ਘੱਟ ਇੱਕ ਪ੍ਰਕਾਸ਼ਿਤ ਕਾਮਿਕ ਹੈ, ਚਾਹੇ ਉਹ ਡਿਜੀਟਲ ਹੋਵੇ ਜਾਂ ਭੌਤਿਕ। ਅਜਿਹੇ ਕਲਾਕਾਰ ਜੋ ਕਮਿਸ਼ਨ ਲੈਂਦੇ ਹਨ, ਸੋਸ਼ਲ ਮੀਡੀਆ ‘ਤੇ ਮਹੱਤਵਪੂਰਨ ਫਾਲੋਅਰਜ਼ ਰੱਖਦੇ ਹਨ, ਜਾਂ ਆਪਣੀ ਕਲਾਕ੍ਰਿਤੀ ਨਾਲ ਆਮਦਨ ਅਰਜਿਤ ਕਰਦੇ ਹਨ, ਉਹ ਇਸ ਸ਼੍ਰੇਣੀ ਦੇ ਤਹਿਤ ਆਉਂਦੇ ਹਨ।

ਕਲਾ ਸ਼ੈਲੀ ਦਿਸ਼ਾ-ਨਿਰਦੇਸ਼
ਏਆਈ-ਜਨਰੇਟਿਡ ਕਲਾਕ੍ਰਿਤੀ ਸਵੀਕਾਰ ਨਹੀਂ ਕੀਤੀ ਜਾਵੇਗੀ। ਪ੍ਰਤੀਯੋਗਿਤਾ ਨੂੰ ਮੂਲ ਰਚਨਾਤਮਕਤਾ ਦਾ ਉਤਸਵ ਮਨਾਉਣ, ਪ੍ਰਤੀਭਾਗੀਆਂ ਨੂੰ ਪ੍ਰਯੋਗ ਕਰਨ ਅਤੇ ਆਪਣੀ ਕਲਾਤਮਕ ਦ੍ਰਿਸ਼ਟੀ ਵਿਅਕਤ ਕਰਨ ਲਈ ਪ੍ਰੋਤਸਾਹਿਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਵਿਭਿੰਨ ਕਲਾਤਮਕ ਪ੍ਰਗਟਾਵੇ ਦਾ ਸੁਆਗਤ ਕਰਦੀ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

  • ਰੰਗੀਨ ਅਤੇ ਕਾਲੇ ਅਤੇ ਚਿੱਟੇ (ਬੀਐਂਡਡਬਲਿਊ) ਕਲਾਕ੍ਰਿਤੀ
  • ਮੰਗਾਂ ਅਤੇ ਗੈਰ-ਮੰਗਾਂ ਸ਼ੈਲੀਆਂ
  • ਸਿਆਹੀ ਵਾਲੇ ਅਤੇ ਬਿਨਾ ਸਿਆਹੀ ਵਾਲੇ ਚਿੱਤਰ
  • ਕਿਸੇ ਸਾਫਟਵੇਅਰ ਦਾ ਉਪਯੋਗ ਕਰਕੇ ਬਣਾਈ ਗਈ ਡਿਜੀਟਲ ਕਲਾਕ੍ਰਿਤੀ
  • ਹੱਥ ਨਾਲ ਬਣਾਈ ਗਈ ਪਰੰਪਰਾਗਤ ਕਲਾਕ੍ਰਿਤੀ

ਫੈਸਲੇ ਦਾ ਮਾਪਦੰਡ
 

ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਲਈ ਐਂਟਰੀਆਂ ਦਾ ਮੁਲਾਂਕਣ ਪੰਜ ਪ੍ਰਮੁੱਖ ਪਹਿਲੂਆਂ ਦੇ ਅਧਾਰ ‘ਤੇ ਕੀਤਾ ਜਾਵੇਗਾ:
 

ਮੌਲਿਕਤਾ: ਤਾਜ਼ਾ ਵਿਚਾਰ, ਵਿਲੱਖਣਣ ਦ੍ਰਿਸ਼ਟੀਕੋਣ ਅਤੇ ਨਵੀਨਤਾਕਾਰੀ ਧਾਰਨਾਵਾਂ ਜੋ ਕੁਝ ਨਵਾਂ ਲਿਆਉਂਦੀਆਂ ਹਨ।

 

ਰਚਨਾਤਮਕਤਾ:  ਕਲਪਨਾਤਮਕ ਕਹਾਣੀ, ਆਕਰਸ਼ਕ ਪਲਾਟ ਮੋੜ ਅਤੇ ਕਲਾਤਮਕ ਪ੍ਰਗਟਾਵਾ ਜੋ ਕਾਮਿਕ ਨੂੰ ਦੂਸਰੇ ਤੋਂ ਵੱਖ ਕਰਦੀ ਹੈ।
 

ਲਿਖਣਾ: ਆਕਰਸ਼ਕ ਸੰਵਾਦ, ਚੰਗੀ ਤਰ੍ਹਾਂ ਵਿਕਸਿਤ ਪਾਤਰ ਅਤੇ ਇੱਕ ਸੁਮੇਲ ਬਿਰਤਾਂਤ ਜੋ ਪਾਠਕ ਨੂੰ ਮੰਤਰਮੁੰਗਧ ਕਰ ਦਿੰਦੀ ਹੈ।

ਕਲਾ: ਤਕਨੀਕੀ ਕੌਸ਼ਲ, ਵਿਜ਼ੂਅਲ ਅਪੀਲ ਅਤੇ ਚਿੱਤਰਾਂ ਦੇ ਮਾਧਿਅਮ ਨਾਲ ਪ੍ਰਭਾਵਸ਼ਾਲੀ ਕਹਾਣੀ ਕਹਿਣਾ।

ਪ੍ਰਭਾਵ:  ਭਾਵਨਾਵਾਂ ਨੂੰ ਜਗਾਉਣਾ, ਪਾਠਕਾਂ ਦੇ ਨਾਲ ਜੁੜਨਾ ਅਤੇ ਇੱਕ ਸਥਾਈ ਪ੍ਰਭਾਵ ਛੱਡਣ ਦੀ ਸਮਰੱਥਾ।

ਪੁਰਸਕਾਰ ਅਤੇ ਮਾਨਤਾ
 

ਪੇਸ਼ੇਵਰ ਸ਼੍ਰੇਣੀ
ਟੌਪ ਪੰਜ ਐਂਟਰੀਆਂ ਵੇਵਸ ਕਾਮਿਕ ਸੰਗ੍ਰਹਿ ਵਿੱਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਹਰੇਕ ਜੇਤੂ ਪ੍ਰਤੀਭਾਗੀ/ਟੀਮ ਨੂੰ ਪ੍ਰਾਪਤ ਹੋਵੇਗਾ:

  • 1,00,000 ਰੁਪਏ ਨਕਦ ਪੁਰਸਕਾਰ
  • ਪ੍ਰਤਿਸ਼ਠਿਤ ਪ੍ਰੋਗਰਾਮ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਦਾ ਅਵਸਰ (ਵੇਵਸ ਦੇ ਵਿਵੇਕ ਦੇ ਅਧੀਨ)

ਸ਼ੌਕੀਆ ਸ਼੍ਰੇਣੀ
 

ਟੌਪ 5 ਐਂਟਰੀਆਂ ਵੇਵਸ ਕਾਮਿਕ ਸੰਗ੍ਰਿਹ ਵਿੱਚ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।

ਹਰੇਕ ਜੇਤੂ ਪ੍ਰਤੀਭਾਗੀ/ਟੀਮ ਨੂੰ 60,000 ਰੁਪਏ ਨਕਦ ਪੁਰਸਕਾਰ ਮਿਲੇਗਾ।

ਵਾਧੂ ਪੁਰਸਕਾਰ
ਟੌਪ 100 ਪ੍ਰਤੀਭਾਗੀ (ਪੜਾਅ 2)- ਪ੍ਰਸ਼ੰਸਾ ਦਾ ਡਿਜੀਟਲ ਸਰਟੀਫਿਕੇਟ।

  • ਟੌਪ 25 ਪ੍ਰਤੀਭਾਗੀ (ਪੜਾਅ-3) ਵਿਸ਼ੇਸ਼ ਗੁਡੀ ਬੈਕ।

ਸੰਦਰਭ

ਪੀਡੀਐੱਫ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ:

*************

ਸੰਤੋਸ਼ ਕੁਮਾਰ/ਸਰਲਾ ਮੀਨਾ/ਸੌਰਭ ਕਾਲੀਆ
 


(Release ID: 2102693) Visitor Counter : 15