ਰੇਲ ਮੰਤਰਾਲਾ
ਭਾਰਤੀ ਰੇਲਵੇ ਇਹ ਸੁਨਿਸ਼ਚਿਤ ਕਰਨ ਲਈ ਦਿਨ-ਰਾਤ ਕੰਮ ਕਰ ਰਿਹਾ ਹੈ ਕਿ ਮਾਘੀ ਪੂਰਣਿਮਾ ‘ਤੇ ਪਵਿੱਤਰ ਇਸ਼ਨਾਨ ਕਰਨ ਤੋਂ ਬਾਅਦ ਸ਼ਰਧਾਲੂ ਬਿਨਾ ਕਿਸੇ ਦੇਰੀ ਦੇ ਘਰ ਵਾਪਸ ਆਉਣ: ਸ਼੍ਰੀ ਅਸ਼ਵਿਨੀ ਵੈਸ਼ਣਵ
Posted On:
12 FEB 2025 8:47PM by PIB Chandigarh
ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਸੀਈਓ ਅਤੇ ਸੀਆਰਬੀ ਸ਼੍ਰੀ ਸਤੀਸ਼ ਕੁਮਾਰ ਦੇ ਨਾਲ ਅੱਜ ਰੇਲ ਭਵਨ ਸਥਿਤ ਵਾਰ ਰੂਮ ਵਿੱਚ ਪ੍ਰਯਾਗਰਾਜ ਰੇਲਵੇ ਸਟੇਸ਼ਨਾਂ ਦੀ ਭੀੜ ਪ੍ਰਬੰਧਨ ਸਥਿਤੀ ਦੀ ਸਮੀਖਿਆ ਕੀਤੀ। ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਦੇ ਲਈ ਸਾਰੀਆਂ ਦਿਸ਼ਾਵਾਂ ਵਿੱਚ ਟ੍ਰੇਨਾਂ ਉਪਲਬਧ ਕਰਵਾਈਆਂ ਜਾਣ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਯਾਤਰੀਆਂ ਦੀ ਸੁਵਿਧਾ ਸੁਨਿਸ਼ਚਿਤ ਕਰਦੇ ਹੋਏ ਯਾਤਰੀ ਭੀੜ ਨੂੰ ਘੱਟ ਕਰਨ ਲਈ ਜ਼ਰੂਰਤ ਅਨੁਸਾਰ ਵਾਧੂ ਟ੍ਰੇਨਾਂ ਚਲਾਉਣ ਲਈ ਪ੍ਰਯਾਗਰਾਜ ਡਿਵੀਜ਼ਨ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ।
ਮਹਾਕੁੰਭ ਰੇਲਵੇ ਸੂਚਨਾ ਬੁਲੇਟਿਨ ਦੇ ਅਨੁਸਾਰ ਅੱਜ (12 ਫਰਵਰੀ 2025) ਸ਼ਾਮ 6:00 ਵਜੇ ਤੱਕ ਯਾਤਰੀਆਂ ਦੀ ਸੁਵਿਧਾ ਲਈ 225 ਟ੍ਰੇਨਾਂ ਚਲਾਈਆਂ ਜਾ ਚੁੱਕੀਆਂ ਸਨ, ਜਿਨ੍ਹਾਂ ਵਿੱਚ 12.46 ਲੱਖ ਤੋਂ ਜ਼ਿਆਦਾ ਯਾਤਰੀ ਸਫ਼ਰ ਕਰ ਚੁੱਕੇ ਸਨ। ਮੰਗਲਵਾਰ, 11 ਫਰਵਰੀ 2025 ਨੂੰ 343 ਟ੍ਰੇਨਾਂ ਸੰਚਾਲਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 14.69 ਲੱਖ ਤੋਂ ਵੱਧ ਯਾਤਰੀ ਪਹੁੰਚੇ। ਭਾਰਤੀ ਰੇਲਵੇ ਦੁਆਰਾ ਵਿਸ਼ੇਸ਼ ਬੁਲੇਟਿਨ, ਮਹਾਕੁੰਭ ਖੇਤਰ ਹੋਲਡਿੰਗ ਜ਼ੋਨ, ਰੇਲਵ ਸਟੇਸ਼ਨ, ਸੋਸ਼ਲ ਮੀਡੀਆ ਅਤੇ ਹੋਰ ਮੀਡੀਆ ਆਉਟਲੈਟਸ ਸਮੇਤ ਵਿਭਿੰਨ ਚੈਨਲਾਂ ਰਾਹੀਂ ਟ੍ਰੇਨਾਂ ਨਾਲ ਸਬੰਧਿਤ ਜਾਣਕਾਰੀ ਲਗਾਤਾਰ ਪ੍ਰਦਾਨ ਕੀਤੀ ਜਾ ਰਹੀ ਹੈ।

ਯਾਤਰੀਆਂ ਦੀ ਸੁਵਿਧਾ ਲਈ, ਪ੍ਰਯਾਗਰਾਜ ਜੰਕਸ਼ਨ ਰੇਲਵੇ ਸਟੇਸ਼ਨ ਦੇ ਕੋਲ ਚਾਰ ਹੋਲਡਿੰਗ ਏਰੀਆ (ਹਰੇਕ ਦੀ ਸਮਰੱਥਾ 5,000) ਪੂਰੀ ਤਰ੍ਹਾਂ ਨਾਲ ਚਾਲੂ ਹੋ ਗਏ ਹਨ। ਇਸ ਦੇ ਇਲਾਵਾ, 100,000 ਯਾਤਰੀਆਂ ਦੀ ਸਮਰੱਥਾ ਵਾਲਾ ਖੁਸਰੋਬਾਗ ਵਿੱਚ ਨਵਾਂ ਹੋਲਡਿੰਗ ਏਰੀਆ ਅੱਜ ਮਾਘੀ ਪੂਰਣਿਮਾ ਦੇ ਮੌਕੇ ‘ਤੇ ਚਾਲੂ ਹੋ ਗਿਆ ਹੈ, ਜਿਸ ਵਿੱਚ ਆਵਾਸ, ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ ਤਾਕਿ ਉਡੀਕ ਕਰ ਰਹੇ ਯਾਤਰੀ ਆਪਣੀਆਂ ਟ੍ਰੇਨਾਂ ਵਿੱਚ ਚੜ੍ਹਨ ਤੱਕ ਆਰਾਮ ਨਾਲ ਰਹਿ ਸਕਣ।
ਸਾਰੇ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੇਵਲ ਅਧਿਕਾਰਤ ਸਰੋਤਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਅਤ ਕਿਸੇ ਵੀ ਗੈਰ-ਪ੍ਰਮਾਣਿਤ ਰਿਪੋਰਟਾਂ ਅਤੇ ਗੁੰਮਰਾਹਕੁੰਨ ਜਾਣਕਾਰੀ ਤੋਂ ਬਚਣ।
******
ਧਰਮੇਂਦਰ ਤਿਵਾਰੀ/ਸ਼ਤਰੁੰਜੇ ਕੁਮਾਰ
(Release ID: 2102661)
Visitor Counter : 17