ਸੱਭਿਆਚਾਰ ਮੰਤਰਾਲਾ
ਮਹਾ ਕੁੰਭ 2025 ਵਿੱਚ ਇਲਾਜ ਦੀ ਸੁਵਿਧਾ
ਮੈਡੀਕਲ ਕੇਅਰ ਅਤੇ ਸੰਕਲਪ ਦੀ ਗਾਥਾ
Posted On:
08 JAN 2025 5:03PM by PIB Chandigarh
ਪ੍ਰਯਾਗਰਾਜ ਦੀ ਠੰਡੀ ਸਵੇਰ ਵਿੱਚ ਸ਼ਰਧਾਲੂਆਂ ਦੇ ਸੁਰੀਲੇ ਜੈਕਾਰਿਆਂ ਨੇ ਪੂਰੇ ਵਾਤਾਵਰਣ ਨੂੰ ਗੂੰਜ ਨਾਲ ਭਰ ਦਿੱਤਾ। ਇਹ ਗੂੰਜ ਮਹਾ ਕੁੰਭ ਨਗਰ ਦੇ ਕੇਂਦਰੀ ਹਸਪਤਾਲ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਸੁਰੀਲੀ ਧੁੰਨ ਨਾਲ ਸਹਿਜੇ ਹੀ ਘੁੱਲ-ਮਿਲ ਗਈ। ਇਸ ਚਹਿਲ-ਪਹਿਲ ਭਰੇ ਮਾਹੌਲ ਦਰਮਿਆਨ ਮੱਧ ਪ੍ਰਦੇਸ਼ ਦੇ 55 ਵਰ੍ਹਿਆਂ ਦੇ ਸ਼ਰਧਾਲੂ ਰਾਮੇਸ਼ਵਰ ਸ਼ਾਂਤ ਮੁਸਕਰਾਹਟ ਨਾਲ ਬੈਠੇ ਸਨ। ਉਨ੍ਹਾਂ ਦੀ ਛਾਤੀ ਵਿੱਚ ਹੋਣ ਵਾਲਾ ਦਰਦ ਹੁਣ ਗਾਇਬ ਹੋ ਗਿਆ ਸੀ। ਕੁਝ ਦਿਨ ਪਹਿਲਾਂ, ਉਨ੍ਹਾਂ ਨੂੰ ਦਿਲ ਨਾਲ ਸਬੰਧਿਤ ਗੰਭੀਰ ਸਮੱਸਿਆ ਦੇ ਕਾਰਨ ਹਸਪਤਾਲ ਲਿਜਾਇਆ ਗਿਆ ਸੀ। ਆਈਸੀਯੂ ਮਾਹਿਰਾਂ ਅਤੇ ਅਤਿ-ਆਧੁਨਿਕ ਸੁਵਿਧਾਵਾਂ ਦੀ ਤੁਰੰਤ ਕਾਰਵਾਈ ਕਾਰਨ ਉਸ ਦੀ ਜਾਨ ਬਚ ਗਈ। ਉਨ੍ਹਾਂ ਨੇ ਮਹਾ ਕੁੰਭ 2025 ਵਿੱਚ ਇਸ ਦੂਰਦਰਸ਼ੀ ਸਿਹਤ ਸੰਭਾਲ ਵਿਵਸਥਾ ਲਈ ਆਭਾਰ ਪ੍ਰਗਟ ਕੀਤਾ।

ਇਸ ਵਰ੍ਹੇ ਮਹਾ ਕੁੰਭ ਵਿੱਚ ਨਾ ਸਿਰਫ਼ ਅਧਿਆਤਮਿਕ ਪੁਨਰ ਸੁਰਜੀਤੀ ਦਾ ਵਾਅਦਾ ਕੀਤਾ ਗਿਆ ਹੈ, ਸਗੋਂ ਦੁਨੀਆ ਭਰ ਤੋਂ ਆਉਂਣ ਵਾਲੇ ਲੱਖਾਂ ਸ਼ਰਧਾਲੂਆਂ ਲਈ ਬੇਮਿਸਾਲ ਮੈਡੀਕਲ ਕੇਅਰ ਦਾ ਵੀ ਵਾਅਦਾ ਕੀਤਾ ਗਿਆ ਹੈ। ਰਾਜ ਸਰਕਾਰ ਨੇ ਪ੍ਰਭਾਵਸ਼ਾਲੀ ਯੋਜਨਾ ਅਤੇ ਉੱਨਤ ਟੈਕਨੋਲੋਜੀ ਦੀ ਦੇ ਬਲ ‘ਤੇ ਇਸ ਵਿਸ਼ਾਲ ਅਧਿਆਤਮਿਕ ਸਮਾਗਮ ਨੂੰ ਸਿਹਤ ਅਤੇ ਸੁਰੱਖਿਆ ਦੇ ਪ੍ਰਤੀਕ ਵਜੋਂ ਤਬਦੀਲ ਕਰ ਦਿੱਤਾ ਗਿਆ ਹੈ।

ਮਹਾ ਕੁੰਭ ਦੇ ਸਿਹਤ ਸੰਭਾਲ ਨਾਲ ਜੁੜੇ ਪ੍ਰਯਾਸਾਂ ਦਾ ਇੱਕ ਜ਼ਿਕਰਯੋਗ ਆਕਰਸ਼ਣ ਨੇਤਰ ਕੁੰਭ (ਨੇਤਰ ਮੇਲਾ) ਹੈ। ਦ੍ਰਿਸ਼ਟੀ ਦੋਸ਼ ਨਾਲ ਨਿੱਜਠਣ ਦੇ ਉਦੇਸ਼ ਨਾਲ ਇਹ ਪਹਿਲ ਕੀਤੀ ਗਈ ਹੈ। ਇਸ ਆਯੋਜਨ ਦਾ ਮਹੱਤਵਅਕਾਂਖੀ ਟੀਚਾ 3,00,000 ਐਨਕਾਂ ਵੰਡਣਾ ਅਤੇ 5,00,000 ਓਪੀਡੀ ਸੰਚਾਲਨ ਕਰਨਾ ਹੈ। ਇਸ ਦੇ ਲਈ ਹਰ ਰੋਜ਼ 10,000 ਮਰੀਜ਼ਾਂ ਨੂੰ ਡਾਕਟਰਾਂ ਵੱਲੋਂ ਸਲਾਹ ਦੇਣ ਦਾ ਟੀਚਾ ਰੱਖਿਆ ਗਿਆ ਹੈ। 10 ਏਕੜ ਵਿੱਚ ਫੈਲੇ ਨੇਤਰ ਕੁੰਭ ਵਿੱਚ 11 ਹੈਂਗਰ ਹਨ। ਜਿੱਥੇ ਸ਼ਰਧਾਲੂ ਯੋਜਨਾਬੱਧ ਤਰੀਕੇ ਨਾਲ ਅੱਖਾਂ ਦੀਆਂ ਜਾਂਚ ਕਰਵਾਉਂਦੇ ਹਨ। ਰਜਿਸਟ੍ਰੇਸ਼ਨ ਤੋਂ ਬਾਅਦ, ਉਹ ਚਾਰ ਮਾਹਿਰਾਂ ਅਤੇ ਦਸ ਓਪਟੋਮੈਟ੍ਰਿਸਟ ਨਾਲ ਲੈਸ ਚੈਂਬਰਾਂ ਵਿੱਚ ਡਾਕਟਰਾਂ ਨੂੰ ਮਿਲਦੇ ਹਨ। ਇਹ ਪਹਿਲ ਇਸ ਦੀ ਪਿਛਲੀ ਸਫ਼ਲਤਾ ਦਾ ਨਤੀਜਾ ਹੈ, ਜਿਸ ਨੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸਥਾਨ ਪ੍ਰਾਪਤ ਕੀਤਾ ਸੀ। ਇਸ ਵਰ੍ਹੇ, ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਸਥਾਨ ਹਾਸਲ ਕਰਨ ਦਾ ਟੀਚਾ ਹੈ। ਦਾਨ ਤੋਂ ਪ੍ਰੇਰਿਤ ਲੋਕਾਂ ਲਈ ਨੇਤਰ ਕੁੰਭ ਇੱਕ ਨੇਤਰਦਾਨ ਕੈਂਪ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਭਾਰਤ ਵਿੱਚ 15 ਮਿਲੀਅਨ ਤੋਂ ਵੱਧ ਅੰਨ੍ਹੇ ਵਿਅਕਤੀ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰਿਆ ਨੂੰ ਕੌਰਨੀਆ ਦੀਆਂ ਸਮੱਸਿਆਵਾਂ ਹਨ, ਇਹ ਪਹਿਲ ਇਸ ਪਾੜੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ।

ਪਰੇਡ ਗਰਾਊਂਡ ਵਿਖੇ ਸਥਿਤ ਸੈਂਟਰਲ ਹਸਪਤਾਲ ਕਈ ਹਫ਼ਤਿਆਂ ਤੋਂ ਸ਼ੁਰੂ ਹੈ। ਇਹ ਮਹਾ ਕੁੰਭ ਦੀਆਂ ਮੈਡੀਕਲ ਸਹੁਲਤਾਂ ਦਾ ਨੀਂਹ ਪੱਥਰ ਹੈ। 100 ਬਿਸਤਰਿਆਂ ਵਾਲਾ ਇਹ ਹਸਪਤਾਲ ਓਪੀਡੀ ਸਲਾਹਾਂ ਤੋਂ ਲੈ ਕੇ ਆਈਸੀਯੂ ਦੇਖਭਾਲ ਤੱਕ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਹਸਪਤਾਲ ਨੇ ਪਹਿਲਾਂ ਹੀ ਸਫਲ ਜਣੇਪੇ ਕਰਵਾਏ ਹਨ ਅਤੇ 10,000 ਤੋਂ ਵਧ ਮਰੀਜ਼ਾਂ ਦਾ ਇਲਾਜ ਕੀਤਾ ਹੈ। ਸਿਰਫ਼ ਵਰ੍ਹੇ ਦੇ ਪਹਿਲੇ ਦਿਨ, 900 ਮਰੀਜ਼ਾਂ ਨੂੰ ਸਿਹਤ ਸੰਭਾਲ ਪ੍ਰਦਾਨ ਕੀਤੀ ਗਈ ਹੈ। ਇਹ ਵਿਆਪਕ ਵਿਵਸਥਾ ਅਤੇ ਕੁਸ਼ਲਤਾ ਨੂੰ ਦਰਸਾਉਂਦਾ ਹੈ। ਅਰੈਲ ਦੇ ਸੈਕਟਰ 24 ਵਿੱਚ ਸਥਿਤ ਸਬ-ਸੈਂਟਰਲ ਹਸਪਤਾਲ ਇਨ੍ਹਾਂ ਪ੍ਰਯਾਸਾਂ ਨੂੰ ਪੂਰਾ ਕਰਦਾ ਹੈ। 25 ਬਿਸਤਰਿਆਂ ਅਤੇ ਸੈਂਟਰਲ ਹਸਪਤਾਲ ਵਰਗੀਆਂ ਉੱਨਤ ਸੁਵਿਧਾਵਾਂ ਨਾਲ ਲੈਸ, ਇਹ ਸਿਹਤ ਸੰਭਾਲ ਵੰਡਣ ਲਈ ਇੱਕ ਮਹੱਤਵਪੂਰਨ ਪਹਿਲ ਵਜੋਂ ਕੰਮ ਕਰਦਾ ਹੈ।

ਈਸੀਜੀ ਸਹੁਲਤਾਂ ਦੀ ਸ਼ੁਰੂਆਤ ਅਤੇ ਹਰ ਦਿਨ 100 ਤੋਂ ਵਧ ਟੈਸਟ ਕਰਨ ਵਾਲੀ ਇੱਕ ਸੈਂਟਰਲ ਪੈਥੋਲੌਜੀ ਲੈਬ ਜ਼ਿਕਰਯੋਗ ਪ੍ਰਗਤੀ ਵਿੱਚ ਸ਼ਾਮਲ ਹੈ। ਸ਼ਰਧਾਲੂ 50 ਤੋਂ ਵਧ ਮੁਫ਼ਤ ਡਾਇਗਨੌਸਟਿਕ ਟੈਸਟਾਂ ਦਾ ਲਾਭ ਚੁੱਕ ਸਕਦੇ ਹਨ। ਇਸ ਨਾਲ ਵਿਆਪਕ ਦੇਖਭਾਲ ਸੁਨਿਸ਼ਚਿਤ ਹੁੰਦੀ ਹੈ। ਹਾਲ ਹੀ ਵਿੱਚ ਏਆਈ- ਸੰਚਾਲਿਤ ਟੈਕਨੋਲੋਜੀ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਹੋਰ ਵੀ ਦੂਰ ਕਰਦੀ ਹੈ, ਜਿਸ ਨਾਲ 22 ਖੇਤਰੀ ਅਤੇ 19 ਅੰਤਰਰਾਸ਼ਟਰੀ ਭਾਸ਼ਾਵਾਂ ਬੋਲਣ ਵਾਲੇ ਡਾਕਟਰਾਂ ਅਤੇ ਮਰੀਜ਼ਾਂ ਦਰਮਿਆਨ ਸਹਿਜ ਸੰਵਾਦ ਸੰਭਵ ਹੋ ਪਾਉਂਦਾ ਹੈ।
ਟ੍ਰੇਂਨ ਤੋਂ ਸਫਰ ਕਰਨ ਵਾਲੇ ਲੱਖਾਂ ਸ਼ਰਧਾਲੂਆਂ ਦੀ ਐਮਰਜ਼ੈਂਸੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਯਾਗਰਾਜ ਰੇਲਵੇ ਡਿਵੀਜ਼ਨ ਨੇ ਪ੍ਰਯਾਗਰਾਜ ਜੰਕਸ਼ਨ, ਨੈਨੀ ਅਤੇ ਸੂਬੇਦਾਰਗੰਜ ਸਮੇਤ ਮੁੱਖ ਸਟੇਸ਼ਨਾਂ ‘ਤੇ ਮੈਡੀਕਲ ਆਬਜ਼ਰਵੇਸ਼ਨ ਰੂਮਾਂ ਨੂੰ ਸਥਾਪਿਤ ਕੀਤਾ ਗਿਆ ਹੈ। ਚੌਵੀਂ ਘੰਟੇ ਕੰਮ ਕਰਨ ਵਾਲੇ ਇਨ੍ਹਾਂ ਕਮਰਿਆਂ ਵਿੱਚ ਈਸੀਜੀ ਮਸ਼ੀਨਾਂ, ਡਿਫਾਇਬ੍ਰਿਲੇਟਰਸ ਅਤੇ ਗਲੂਕੋਮੀਟਰਸ ਵਰਗੇ ਜ਼ਰੂਰੀ ਉਪਕਰਣ ਮੌਜੂਦ ਹਨ। ਗੰਭੀਰ ਮਾਮਲਿਆਂ ਵਿੱਚ ਮਰੀਜ਼ਾਂ ਨੂੰ ਸਮੇਂ ‘ਤੇ ਅਤੇ ਪ੍ਰਭਾਵਸ਼ਾਲੀ ਦੇਖਭਾਲ ਨੂੰ ਸੁਨਿਸ਼ਚਿਤ ਕਰਨ ਲਈ ਐਂਬੂਲੈਂਸਾਂ ਰਾਹੀਂ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਜਾਂਦਾ ਹੈ। ਇਨ੍ਹਾਂ ਆਬਜ਼ਰਵੇਸ਼ਨ ਕਮਰਿਆਂ ਵਿੱਚ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਦੀ ਇੱਕ ਸਮਰਪਿਤ ਟੀਮ ਸ਼ਿਫਟਾਂ ਵਿੱਚ ਕੰਮ ਕਰਦੀ ਹੈ।
ਇਸ ਤੋਂ ਇਲਾਵਾ, ਭਾਰਤ ਭਰ ਤੋਂ 240 ਡਾਕਟਰਾਂ ਦੀ ਇੱਕ ਟੀਮ ਮਹਾ ਕੁੰਭ ਦੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਦੇ ਪ੍ਰਯਾਸਾਂ ਦਾ ਸਮਰਥਨ ਕਰਨ ਲਈ ਰਿਹਾਇਸ਼ ਵਿੱਚ ਡਾਕਟਰਾਂ ਲਈ 40 ਡੌਰਮਿਟਰੀਆਂ, ਮਹਿਲਾਵਾਂ ਲਈ ਵੱਖਰੀਆਂ ਸੁਵਿਧਾਵਾਂ, ਅਤੇ ਵਲੰਟੀਅਰਾਂ ਅਤੇ ਸ਼ਰਧਾਲੂਆਂ ਲਈ ਵਾਧੂ ਡੌਰਮਿਟਰੀਆਂ ਸ਼ਾਮਲ ਹਨ। ਖੇਤਰ-ਵਿਸ਼ੇਸ਼ ਭੋਜਨ ਦਾ ਪ੍ਰਾਵਧਾਨ ਇਸ ਵਿਵਸਥਾ ਨੂੰ ਵਿਲੱਖਣ ਬਣਾਉਂਦੀ ਹੈ। ਇਸ ਨਾਲ ਆਪਣਾ ਸਮਾਂ ਅਤੇ ਮੁਹਾਰਤ ਸਮਰਪਿਤ ਕਰਨ ਵਾਲੇ ਡਾਕਟਰਾਂ ਲਈ ਘਰੇਲੂ ਅਨੁਭਵ ਸੁਨਿਸ਼ਚਿਤ ਹੁੰਦਾ ਹੈ।

ਇਨ੍ਹਾਂ ਪ੍ਰਯਾਸਾਂ ਦਰਮਿਆਨ ਉਮੀਦ ਦੀਆਂ ਕਹਾਣੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਫਤਿਹਪੁਰ ਦੇ ਇੱਕ ਜੋੜੇ ਅਜੈ ਕੁਮਾਰ ਅਤੇ ਪੂਜਾ ਨੇ ਸੈਂਟਰਲ ਹਸਪਤਾਲ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਉਸ ਦੇ ਜਨਮ ਨੂੰ ਮਹਾ ਕੁੰਭ ਦਾ ਬ੍ਰਹਮ ਵਰਦਾਨ ਮੰਨਦੇ ਹੋਏ, ਉਨ੍ਹਾਂ ਨੇ ਉਸ ਦਾ ਨਾਮ ਪਵਿੱਤਰ ਯਮੁਨਾ ਨਦੀ ਤੋਂ ਪ੍ਰੇਰਿਤ ਹੋ ਕੇ ਜਮੁਨਾ ਪ੍ਰਸਾਦ ਰੱਖਿਆ। ਜਣੇਪੇ ਦੀ ਦੇਖਰੇਖ ਕਰਨ ਵਾਲੀ ਡਾ. ਜੈਸਮੀਨ ਨੇ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।

ਮਹਾ ਕੁੰਭ 2025 ਦਾ ਸਮਾਂ ਨੇੜੇ ਆ ਰਿਹਾ ਹੈ। ਇਸ ਦੇ ਨਾਲ ਹੀ, ਮੈਡੀਕਲ ਸੁਵਿਧਾਵਾਂ ਸਮੂਹਿਕ ਇਕੱਠਾਂ ਵਿੱਚ ਸਿਹਤ ਸੰਭਾਲ ਲਈ ਇੱਕ ਨਵਾਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ। ਅਤਿ ਆਧੁਨਿਕ ਆਈਸੀਯੂ ਤੋਂ ਲੈ ਕੇ ਨਵੀਨਤਾਕਾਰੀ ਏਆਈ ਪ੍ਰਣਾਲੀਆਂ ਅਤੇ ਨੇਤਰ ਕੁੰਭ ਵਰਗੀਆਂ ਦਿਆਲੂ ਪਹਿਲਾਂ ਤੱਕ, ਇਹ ਸਮਾਗਮ ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਨੂੰ ਦਰਸਾਉਂਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਦਾ "ਸਿਹਤਮੰਦ ਅਤੇ ਸੁਰੱਖਿਅਤ" ਮਹਾ ਕੁੰਭ ਦਾ ਸੁਪਨਾ ਸਿਰਫ਼ ਇੱਕ ਵਾਅਦਾ ਨਹੀਂ, ਸਗੋਂ ਇੱਕ ਹਕੀਕਤ ਹੈ। ਰਾਮੇਸ਼ਵਰ, ਅਜੈ ਅਤੇ ਅਣਗਿਣਤ ਹੋਰਾਂ ਲੋਕਾਂ ਲਈ, ਮਹਾ ਕੁੰਭ ਇੱਕ ਅਧਿਆਤਮਿਕ ਯਾਤਰਾ ਤੋਂ ਕਿਤੇ ਵੱਧ ਕੇ ਹੈ। ਇਹ ਸਿਹਤ ਸੰਭਾਲ ਦੇ ਸਮੂਹਿਕ ਪ੍ਰਯਾਸਾਂ ਅਤੇ ਇਲਾਜ ਸ਼ਕਤੀ ਦਾ ਪ੍ਰਮਾਣ ਹੈ। ਜਿਵੇਂ ਪਵਿੱਤਰ ਨਦੀਆਂ ਵਗਦੀਆਂ ਹਨ, ਉਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਨ ਦੀ ਅਟੁੱਟ ਪ੍ਰਤੀਬੱਧਤਾ ਵੀ ਨਿਰੰਤਰ ਪ੍ਰਵਾਹ ਹੁੰਦੀਆਂ ਰਹਿਦੀਆਂ ਹਨ। ਇੱਕ ਅਜਿਹਾ ਪ੍ਰਯਾਸ ਜਿਸ ਨਾਲ ਇੱਕ ਸਮੇਂ ਵਿੱਚ ਇੱਕ ਜੀਵਨ ਦਾ ਬਚਾਅ ਸੰਭਵ ਹੁੰਦਾ ਹੈ।

ਸੰਦਰਭ
ਸੂਚਨਾ ਅਤੇ ਲੋਕ ਸੰਪਰਕ ਵਿਭਾਗ (ਡੀਪੀਆਈਆਰ), ਉੱਤਰ ਪ੍ਰਦੇਸ਼ ਸਰਕਾਰ
https://x.com/KumbhNetra2025
2025 ਦੇ ਮਹਾ ਕੁੰਭ ਵਿੱਚ ਇਲਾਜ ਦੀ ਸੁਵਿਧਾ
*******
ਸੰਤੋਸ਼ ਕੁਮਾਰ/ ਸਰਲਾ ਮੀਨਾ/ ਰਿਸ਼ੀਤਾ ਅਗਰਵਾਲ
(Release ID: 2102649)
Visitor Counter : 20