ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 14ਵੀਂ ਭਾਰਤ-ਫਰਾਂਸ ਸੀਈਓਜ਼ ਫੋਰਮ ਨੂੰ ਸੰਬੋਧਨ ਕੀਤਾ
Posted On:
12 FEB 2025 12:16AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੂਅਲ ਮੈਕ੍ਰੋਂ (Emmanuel Macron) ਨੇ ਅੱਜ ਪੈਰਿਸ ਵਿੱਚ 14ਵੀਂ ਭਾਰਤ-ਫਰਾਂਸ ਸੀਈਓਜ਼ ਫੋਰਮ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ। ਇਸ ਫੋਰਮ ਨੇ ਰੱਖਿਆ , ਏਅਰੋਸਪੇਸ, ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ, ਬੁਨਿਆਦੀ ਢਾਂਚੇ, ਐਡਵਾਂਸਡ ਮੈਨੂਫੈਕਚਰਿੰਗ, ਆਰਟੀਫਿਸ਼ਲ ਇੰਟੈਲੀਜੈਂਸ, ਲਾਇਫ ਸਾਇੰਸਿਜ਼, ਕਲਿਆਣ ਅਤੇ ਜੀਵਨਸ਼ੈਲੀ ਅਤੇ ਭੋਜਨ ਅਤੇ ਪਰਾਹੁਣਚਾਰੀ ਜਿਹੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਦੋਹਾਂ ਧਿਰਾਂ ਦੀਆਂ ਕੰਪਨੀਆਂ ਦੇ ਵਿਵਿਧ ਸਮੂਹ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼) ਨੂੰ ਇਕੱਠਿਆਂ ਲਿਆਂਦਾ ਗਿਆ।
ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਭਾਰਤ ਅਤੇ ਫਰਾਂਸ ਦੇ ਦਰਮਿਆਨ ਵਪਾਰ ਅਤੇ ਆਰਥਿਕ ਸਹਿਯੋਗ ਦੇ ਵਿਸਤਾਰ ਅਤੇ ਇਸ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਰਣਨੀਤਕ ਸਾਂਝੇਦਾਰੀ ਨੂੰ ਮਿਲੇ ਪ੍ਰੋਤਸਾਹਨ ਦਾ ਉਲੇਖ ਕੀਤਾ। ਉਨ੍ਹਾਂ ਨੇ ਸਥਿਰ ਰਾਜਨੀਤਕ ਵਿਵਸਥਾ ਅਤੇ ਪੂਰਵਅਨੁਮਾਨਿਤ ਨੀਤੀਗਤ ਈਕੋਸਿਸਟਮ ‘ਤੇ ਅਧਾਰਿਤ ਇੱਕ ਪਸੰਦੀਦਾ ਆਲਮੀ ਨਿਵੇਸ਼ ਮੰਜ਼ਿਲ ਦੇ ਰੂਪ ਵਿੱਚ ਭਾਰਤ ਦੇ ਆਕਰਸ਼ਣ ‘ਤੇ ਪ੍ਰਕਾਸ਼ ਪਾਇਆ। ਹਾਲ ਦੇ ਬਜਟ ਵਿੱਚ ਐਲਾਨੇ ਗਏ ਸੁਧਾਰਾਂ ਦੀ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਮਾ ਖੇਤਰ ਹੁਣ ਸ਼ਤ-ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ-FDI) ਦੇ ਲਈ ਖੁੱਲ੍ਹਾ ਹੈ ਅਤੇ ਐੱਸਐੱਮਆਰ ਅਤੇ ਏਐੱਮਆਰ ਟੈਕਨੋਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਨਾਗਰਿਕ ਪਰਮਾਣੂ ਊਰਜਾ ਖੇਤਰ ਪ੍ਰਾਈਵੇਟ ਭਾਗੀਦਾਰੀ ਦੇ ਲਈ ਖੁੱਲ੍ਹਾ ਹੈ; ਕਸਟਮਸ ਡਿਊਟੀ ਦਰ ਢਾਂਚੇ ਨੂੰ ਤਰਕਸੰਗਤ ਬਣਾਇਆ ਗਿਆ ਹੈ; ਅਤੇ ਈਜ਼ ਆਵ੍ ਲਿਵਿੰਗ ਨੂੰ ਵਧਾਉਣ ਹਿਤ ਸਰਲੀਕ੍ਰਿਤ ਇਨਕਮ ਟੈਕਸ ਕੋਡ ਲਿਆਂਦਾ ਜਾ ਰਿਹਾ ਹੈ। ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਉਲੇਖ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਵਿਸ਼ਵਾਸ ਅਧਾਰਿਤ ਆਰਥਿਕ ਸ਼ਾਸਨ ਸਥਾਪਿਤ ਕਰਨ ਦੇ ਉਦੇਸ਼ ਨਾਲ ਰੇਗੂਲੇਟਰੀ ਸੁਧਾਰਾਂ ਦੇ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸੇ ਭਾਵਨਾ ਦੇ ਨਾਲ, ਪਿਛਲੇ ਕੁਝ ਵਰ੍ਹਿਆਂ ਵਿੱਚ 40,000 ਤੋਂ ਅਧਿਕ ਅਨੁਪਾਲਨਾਂ ਨੂੰ ਤਰਕਸੰਗਤ ਬਣਾਇਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਫਰਾਂਸੀਸੀ ਕੰਪਨੀਆਂ ਨੂੰ ਰੱਖਿਆ, ਊਰਜਾ, ਰਾਜਮਾਰਗ, ਸਿਵਲ ਏਵੀਏਸ਼ਨ, ਸਪੇਸ, ਹੈਲਥਕੇਅਰ, ਫਿਨਟੈੱਕ (fintech) ਅਤੇ ਟਿਕਾਊ ਵਿਕਾਸ ਦੇ ਖੇਤਰਾਂ ਵਿੱਚ ਭਾਰਤ ਦੀ ਵਿਕਾਸ ਗਾਥਾ ਦੁਆਰਾ ਪੇਸ਼ ਕੀਤੇ ਗਏ ਅਪਾਰ ਅਵਸਰਾਂ ਦੀ ਤਰਫ਼ ਦੇਖਣ ਦੇ ਲਈ ਸੱਦਾ ਦਿੱਤਾ। ਭਾਰਤ ਦੇ ਕੌਸ਼ਲ, ਪ੍ਰਤਿਭਾ ਅਤੇ ਇਨੋਵੇਸ਼ਨ ਅਤੇ ਇਸ ਦੇ ਦੁਆਰਾ ਸ਼ੁਰੂ ਕੀਤੇ ਗਏ ਏਆਈ, ਸੈਮੀਕੰਡਕਟਰ, ਕੁਆਂਟਮ, ਕ੍ਰਿਟਿਕਲ ਮਿਨਰਲਸ ਅਤੇ ਹਾਈਡ੍ਰੋਜਨ ਨਾਲ ਸਬੰਧਿਤ ਨਵੇਂ ਮਿਸ਼ਨਾਂ ਨੂੰ ਆਲਮੀ ਪੱਧਰ ‘ਤੇ ਮਿਲੀ ਸ਼ਲਾਘਾ ਅਤੇ ਉਨ੍ਹਾਂ ਵਿੱਚ ਦਿਖਾਈ ਗਈ ਰੁਚੀ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਨੇ ਫਰਾਂਸੀਸੀ ਉੱਦਮਾਂ ਨਾਲ ਪਰਸਪਰ ਵਿਕਾਸ ਅਤੇ ਸਮ੍ਰਿੱਧੀ ਦੇ ਲਈ ਭਾਰਤ ਦੇ ਨਾਲ ਸਾਂਝੇਦਾਰੀ ਕਰਨ ਦਾ ਸੱਦਾ ਦਿੱਤਾ। ਈਨੋਵੇਸ਼ਨ, ਨਿਵੇਸ਼ ਅਤੇ ਟੈਕਨੋਲੋਜੀ-ਸੰਚਾਲਿਤ ਸਾਂਝੇਦਾਰੀ ਨੂੰ ਹੁਲਾਰਾ ਦੇਣ ਦੇ ਪ੍ਰਤੀ ਦੋਵੇਂ ਦੇਸ਼ਾਂ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਇਨ੍ਹਾਂ ਖੇਤਰਆਂ ਵਿੱਚ ਸਰਗਰਮ ਭਾਗੀਦਾਰੀ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਦਾ ਸੰਪੂਰਨ ਸੰਬੋਧਨ ਇੱਥੇ ਦੇਖਿਆ ਜਾ ਸਕਦਾ ਹੈ।
ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲੇ ਮੰਤਰੀ, ਮਹਾਮਹਿਮ ਜੀਨ-ਨੋਏਲ ਬੈਰੋਟ (Minister for Europe and Foreign Affairs of France, H.E. Jean-Noël Barrot) ਅਤੇ ਫਰਾਂਸ ਦੇ ਅਰਥਵਿਵਸਥਾ, ਵਿੱਤ ਅਤੇ ਉਦਯੋਗਿਕ ਅਤੇ ਡਿਜੀਟਲ ਅਖੰਡਤਾ ਮੰਤਰੀ ਮਹਾਮਹਿਮ ਐਰਿਕ ਲੋਂਬਾਰਡ (Minister of the Economy, Finance, and Industrial and Digital Sovereignty of France, H.E. Eric Lombard) ਦੇ ਨਾਲ-ਨਾਲ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਭੀ ਫੋਰਮ ਨੂੰ ਸੰਬੋਧਨ ਕੀਤਾ।
ਇਸ ਬੈਠਕ ਵਿੱਚ ਹਿੱਸਾ ਲੈਣ ਵਾਲੀਆਂ ਦੋਹਾਂ ਧਿਰਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓਜ਼) ਸਨ:
ਭਾਰਤੀ ਧਿਰ :
|
ਕੰਪਨੀ ਦਾ ਨਾਮ (ਸੈਕਟਰ)
|
ਨਾਮ ਅਤੇ ਅਹੁਦਾ
|
1
|
ਜੁਬਿਲਿਐਂਟ ਫੂਡਸਵਰਕਸ /ਜੁਬਿਲਿਐਂਟ ਲਾਇਫ ਸਾਇੰਸਿਜ਼, ਖੁਰਾਕ ਅਤੇ ਪੇਅ ਪਦਾਰਥ
|
ਹਰਿ ਭਰਤੀਆ, ਕੋ-ਚੇਅਰਮੈਨ ਅਤੇ ਡਾਇਰੈਕਟਰ
|
2.
|
ਸੀਆਈਆਈ
|
ਚੰਦਰਜੀਤ ਬੈਨਰਜੀ, ਡਾਇਰੈਕਟਰ ਜਨਰਲ
|
3.
|
ਟੀਟਾਗੜ੍ਹ ਰੇਲ ਸਿਸਟਮਸ ਲਿਮਿਟਿਡ (ਟੀਆਰਐੱਸਐੱਲ), ਰੇਲਵੇ ਅਤੇ ਬੁਨਿਆਦੀ ਢਾਂਚਾ
|
ਉਮੇਸ਼ ਚੌਧਰੀ, ਵਾਇਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ
|
4.
|
ਭਾਰਤ ਲਾਇਟ ਐਂਡ ਪਾਵਰ ਪ੍ਰਾਈਵੇਟ ਲਿਮਿਟਿਡ, (ਅਖੁੱਟ ਊਰਜਾ)
|
ਤੇਜਪ੍ਰੀਤ ਚੋਪੜਾ, ਪ੍ਰੈਜ਼ੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
|
5.
|
ਪੀ. ਮਫਤਲਾਲ ਗਰੁੱਪ, ਟੈਕਸਟਾਇਲ ਅਤੇ ਉਦਯੋਗਿਕ ਉਤਪਾਦ
|
ਵਿਸ਼ਦ ਮਫਤਲਾਲ, ਚੇਅਰਮੈਨ
|
6.
|
ਬੋਟ, ਉਪਭੋਗਤਾ ਇਲੈਕਟ੍ਰੌਨਿਕਸ (ਪਹਿਨਣ ਯੋਗ ਵਸਤਾਂ)
|
ਅਮਨ ਗੁਪਤਾ, ਸਹਿ-ਸੰਸਥਾਪਕ
|
7.
|
ਦਲਿਤ ਇੰਡੀਅਨ ਚੈਂਬਰ ਆਵ੍ ਕਮਰਸ ਐਂਡ ਇੰਡਸਟ੍ਰੀ (ਡੀਆਈਸੀਸੀਆਈ), ਕਾਰੋਬਾਰ ਸਬੰਧੀ ਹਿਮਾਇਤ ਅਤੇ ਸਮਾਵੇਸ਼ਨ
|
ਮਿਲਿੰਦ ਕਾਂਬਲੇ, ਸੰਸਥਾਪਕ/ ਚੇਅਰਮੈਨ
|
8.
|
ਸਕਾਈਰੂਟ ਏਅਰੋਸਪੇਸ, ਏਅਰੋਸਪੇਸ ਅਤੇ ਸਪੇਸ ਅਤੇ ਟੈਕਨੋਲੋਜੀ
|
ਪਵਨ ਕੁਮਾਰ ਚੰਦਨਾ, ਸਹਿ- ਸੰਸਥਾਪਕ
|
9.
|
ਅਗਨੀਕੁਲ, ਏਅਰੋਸਪੇਸ ਤੇ ਸਪੇਸ ਅਤੇ ਟੈਕਨੋਲੋਜੀ
|
ਸ੍ਰੀਨਾਥ ਰਵੀਚੰਦ੍ਰਨ, ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
|
10.
|
ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ, ਏਅਰੋਸਪੇਸ ਅਤੇ ਰੱਖਿਆ
|
ਸੁਕਰਨ ਸਿੰਘ, ਮੈਨੇਜਿੰਗ ਡਾਇਰੈਕਟਰ
|
11
|
ਯੂਪੀਐੱਲ ਗਰੁੱਪ, ਐਗਰੋਕੈਮੀਕਲ ਅਤੇ ਐਗਰੀਬਿਜ਼ਨਸ
|
ਵਿਕਰਮ ਸ਼ਰੌਫ, ਵਾਇਸ ਚੇਅਰਮੈਨ ਅਤੇ ਕੋ-ਸੀਈਓ
|
12.
|
ਸੁਲਾ ਵਾਇਨਯਾਰਡਸ, ਖੁਰਾਕ ਅਤੇ ਪੇਅ ਪਦਾਰਥ
|
ਰਾਜੀਵ ਸਾਮੰਤ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
|
13.
|
ਡਾਇਨੈਮੈਟਿਕ ਟੈਕਨੋਲੋਜੀਜ਼ ਲਿਮਿਟਿਡ, ਏਅਰੋਸਪੇਸ ਤੇ ਰੱਖਿਆ ਅਤੇ ਇੰਜੀਨੀਅਰਿੰਗ
|
ਉਦਯੰਤ ਮਲਹੋਤਰਾ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਤੇ ਮੈਨੇਜਿੰਗ ਡਾਇਰੈਕਟਰ
|
14.
|
ਟਾਟਾ ਕੰਸਲਟਿੰਗ ਇੰਜੀਨੀਅਰਸ (ਟੀਸੀਈ), ਇੰਜੀਨੀਅਰਿੰਗ ਅਤੇ ਮਸ਼ਵਰਾ
|
ਅਮਿਤ ਸ਼ਰਮਾ, ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
|
15.
|
ਨਾਯਕਾ, ਕੌਸਮੈਟਿਕਸ ਅਤੇ ਕੰਜ਼ਿਊਮਰ ਗੁਡਸ (Nykaa, Cosmetics and consumer goods)
|
ਫਾਲਗੁਨੀ ਨਾਇਰ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ)
|
ਫਰਾਂਸੀਸੀ ਧਿਰ:
|
ਕੰਪਨੀ ਦਾ ਨਾਮ (ਸੈਕਟਰ)
|
ਨਾਮ ਅਤੇ ਅਹੁਦਾ
|
1
|
ਏਅਰ ਬੱਸ, ਏਅਰੋਸਪੇਸ ਅਤੇ ਰੱਖਿਆ
|
ਗਿਲਾਉਮ ਫੌਰੀ, ਸੀਈਓ
|
2
|
ਏਅਰ ਲਿਕੁਇਡ, ਰਸਾਇਣ, ਸਿਹਤ ਸੇਵਾ, ਇੰਜੀਨੀਅਰਿੰਗ
|
ਫਰਾਂਸਵਾ ਜੈਕੋ, ਸੀਈਓ ਅਤੇ ਏਅਰ ਲਿਕੁਇਡ ਗਰੁੱਪ ਦੇ ਬੋਰਡ ਆਵ੍ ਡਾਇਰੈਕਟਰਸ ਦੇ ਮੈਂਬਰ
|
3
|
ਬਲਾਬਲਾਕਾਰ, ਟ੍ਰਾਂਸਪੋਰਟ, ਸੇਵਾਵਾਂ
|
ਨਿਕੋਲਸ ਬਰੁਸਨ, ਸੀਈਓ, ਅਤੇ ਸਹਿ-ਸੰਸਥਾਪਕ
|
4
|
ਕੈਪਜੇਮਿਨੀ ਗਰੁੱਪ, ਸੂਚਨਾ ਟੈਕਨੋਲੋਜੀ, ਇੰਜੀਨੀਅਰਿੰਗ
|
ਐਮਨ ਇੱਜ਼ਤ, ਸੀਈਓ
|
5
|
ਡੈਨੋਨ, ਖੁਰਾਕ ਅਤੇ ਪੇਅ ਪਦਾਰਥ
|
ਐਂਟੋਨੀ ਡੀ ਸੈਂਟ-ਅਫਰੀਕੇ, ਸੀਈਓ
|
6
|
ਈਡੀਐੱਫ, ਊਰਜਾ, ਪਾਵਰ
|
ਲਿਊਕ ਰੇਮੋਂਟ, ਚੇਅਰਮੈਨ ਅਤੇ ਸੀਈਓ
|
7
|
ਏਜਿਸ ਗਰੁੱਪ, ਆਰਕੀਟੈਕਚਰ ਕੰਸਟ੍ਰਕਸ਼ਨ ਇੰਜੀਨੀਅਰਿੰਗ
|
ਲੌਰੈਂਟ ਜਰਮੇਨ, ਸੀਈਓ
|
8
|
ਐਂਜੀ ਗਰੁੱਪ, ਊਰਜਾ, ਅਖੁੱਟ ਊਰਜਾ
|
ਕੈਥਰੀਨ ਮੈਕਗ੍ਰੇਗਰ, ਐਂਜੀ ਦੀ ਸੀਈਓ ਅਤੇ ਬੋਰਡ ਮੈਂਬਰ
|
9
|
ਲੋਰੀਅਲ, ਕੌਸਮੈਟਿਕਸ ਅਤੇ ਕੰਜ਼ਿਊਮਰ ਗੁਡਸ
|
ਨਿਕੋਲਸ ਹਿਰੋਨਿਮਸ, ਸੀਈਓ ਅਤੇ ਬੋਰਡ ਆਵ੍ ਡਾਇਰੈਕਟਰਸ ਦੇ ਮੈਂਬਰ
|
10
|
ਮਿਸਟ੍ਰਲ ਏਆਈ, ਆਰਟੀਫਿਸ਼ਲ ਇੰਟੈਲੀਜੈਂਸ
|
ਆਰਥਰ ਮੈਨਸ਼, ਸੀਈਓ ਅਤੇ ਸਹਿ-ਸੰਸਥਾਪਕ
|
11
|
ਨੇਵਲ ਗਰੁੱਪ, ਰੱਖਿਆ, ਜਹਾਜ਼ ਨਿਰਮਾਣ, ਇੰਜੀਨੀਅਰਿੰਗ
|
ਪਿਅਰੇ ਐਰਿਕ ਪੌਮਲੇਟ, ਚੇਅਰਮੈਨ ਅਤੇ ਸੀਈਓ
|
12
|
ਪੈਰਨੋਡ ਰਿਕਾਰਡ, ਅਲਕੋਹਲ ਪੇਅ ਪਦਾਰਥ, ਐੱਫਐੱਮਸੀਜੀ
|
ਅਲੈਗਜ਼ੈਂਡਰ ਰਿਕਾਰਡ, ਚੇਅਰਮੈਨ ਅਤੇ ਸੀਈਓ
|
13
|
ਸਫਰਾਨ, ਏਅਰੋਸਪੇਸ ਅਤੇ ਰੱਖਿਆ
|
ਓਲਿਵਿਅਰ ਐਂਡ੍ਰਿਅਸ, ਸੀਈਓ
|
14
|
ਸੇਰਵਿਏਰ, ਫਾਰਮਾਸਿਊਟੀਕਲਸ, ਸਿਹਤ ਸੇਵਾ
|
ਓਲਿਵਿਅਰ ਲੌਰੋ, ਚੇਅਰਮੈਨ ਅਤੇ ਸੀਈਓ
|
15
|
ਟੋਟਲ ਐਨਰਜੀ ਐੱਸਈ, ਊਰਜਾ
|
ਪੈਟ੍ਰਿਕ ਪੌਯਾਨੇ, ਚੇਅਰਮੈਨ ਅਤੇ ਸੀਈਓ
|
16
|
ਵਿਕੈਟ, ਨਿਰਮਾਣ (Vicat, Construction)
|
ਗਾਇ ਸਿਡੋਸ (Guy Sidos), ਚੇਅਰਮੈਨ ਅਤੇ ਸੀਈਓ
|
****
ਐੱਮਜੇਪੀਐੱਸ/ਐੱਸਆਰ
(Release ID: 2102553)
|