ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਨੇ ਮਾਰਸਿਲੇ ਵਿੱਚ ਸੰਯੁਕਤ ਤੌਰ ‘ਤੇ ਭਾਰਤ ਦੇ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ

Posted On: 12 FEB 2025 4:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨੇ ਮਾਰਸਿਲੇ ਵਿੱਚ ਅੱਜ ਸੰਯੁਕਤ ਤੌਰ ‘ਤੇ ਭਾਰਤ ਦੇ ਕੌਂਸਲੇਟ ਜਨਰਲ ਦਾ ਉਦਘਾਟਨ ਕੀਤਾ।

ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਮੈਕ੍ਰੋਂ ਦੀ ਤਰਫ਼ੋਂ ਕੌਂਸਲੇਟ ਜਨਰਲ ਦਾ ਉਦਘਾਟਨ ਭਾਰਤ ਅਤੇ ਫਰਾਂਸ ਦੇ ਦਰਮਿਆਨ ਦੁਵੱਲੇ ਸਬੰਧਾਂ ਵਿੱਚ ਇੱਕ ਮੀਲ ਦਾ ਪੱਥਰ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਰਾਸ਼ਟਰਪਤੀ ਮੈਕ੍ਰੋਂ ਦੀ ਵਿਸ਼ਿਸ਼ਟ ਉਪਸਥਿਤੀ ਦੀ ਅਤਿਅੰਤ ਸ਼ਲਾਘਾ ਕੀਤੀ। ਕੌਂਸਲੇਟ ਵਿੱਚ ਇਸ ਇਤਿਹਾਸਿਕ ਅਵਸਰ ਦਾ ਸਾਖੀ ਬਣਨ ਦੇ ਲਈ ਇਕੱਤਰ ਹੋਏ ਭਾਰਤੀ ਡਾਇਸਪੋਰਾ ਦੇ ਮੈਂਬਰਾਂ ਨੇ ਦੋਹਾਂ ਨੇਤਾਵਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।

ਜੁਲਾਈ 2023 ਵਿੱਚ ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ ਦੇ ਦੌਰਾਨ ਮਾਲਸਿਲੇ ਵਿੱਚ ਕੌਂਸਲੇਟ ਜਨਰਲ ਖੋਲ੍ਹਣ ਦੇ ਨਿਰਣੇ ਦਾ ਐਲਾਨ ਕੀਤਾ ਗਿਆ ਸੀ। ਇਸ ਕੌਂਸਲੇਟ ਜਨਰਲ ਦੇ ਪਾਸ ਫਰਾਂਸ ਦੇ ਦੱਖਣੀ ਹਿੱਸੇ ਵਿੱਚ ਪ੍ਰੋਵੈਂਸ ਆਲਪਸ ਕੋਟੇ ਡੀ‘ਅਜ਼ੂਰ, ਕੋਰਸਿਕਾ, ਓਸੀਟਾਨੀ ਅਤੇ ਔਵਰਗਨੇ-ਰੋਨ-ਆਲਪਸ (Provence Alpes Côte d’Azur, Corsica, Occitanie and Auvergne-Rhone-Alpes) ਸਹਿਤ ਚਾਰ ਫਰਾਂਸੀਸੀ ਪ੍ਰਸ਼ਾਸਨਿਕ ਖੇਤਰਾਂ ਦਾ ਕੌਂਸਲਰ ਅਧਿਕਾਰ ਖੇਤਰ (consular jurisdiction) ਹੋਵੇਗਾ।

 ਫਰਾਂਸ ਦਾ ਇਹ ਖੇਤਰ ਵਪਾਰ, ਉਦਯੋਗ, ਊਰਜਾ ਅਤੇ ਐਸ਼ੋ-ਅਰਾਮ ਦੇ ਲਈ ਟੂਰਿਜ਼ਮ ਦੇ ਲਈ ਪ੍ਰਸਿੱਧ ਹੈ ਅਤੇ ਭਾਰਤ ਦੇ ਨਾਲ ਇਸ ਦੇ ਮਹੱਤਵਪੂਰਨ ਆਰਥਿਕ, ਸੱਭਿਆਚਾਰਕ ਅਤੇ ਲੋਕਾਂ ਦੇ ਦਰਮਿਆਨ ਆਪਸੀ ਸਬੰਧ ਹਨ। ਫਰਾਂਸ ਦੇ ਦੂਸਰੇ ਸਭ ਤੋਂ ਅਧਿਕ ਜਨਸੰਖਿਆ ਵਾਲੇ ਸ਼ਹਿਰ ਵਿੱਚ ਖੁੱਲ੍ਹਿਆ ਇਹ ਨਵਾਂ ਕੌਂਸਲੇਟ ਜਨਰਲ ਭਾਰਤ-ਫਰਾਂਸ ਦੀ ਬਹੁ-ਆਯਾਮੀ ਰਣਨੀਤਕ ਸਾਂਝੇਦਾਰੀ (multi-faceted India-France Strategic Partnership) ਨੂੰ ਹੋਰ ਮਜ਼ਬੂਤ ਕਰੇਗਾ।

 

***

ਐੱਮਜੇਪੀਐੱਸ/ਐੱਸਆਰ


(Release ID: 2102552) Visitor Counter : 21