ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਤ੍ਰਿਪੁਰਾ ਸਰਕਾਰ ਵਿੱਚ ਨੌਕਰੀ ਲਈ 2800 ਤੋਂ ਵਧ ਨਿਯੁਕਤੀ ਪੱਤਰਾਂ ਦੇ ਵੰਡ ਪ੍ਰੋਗਰਾਮ ਨੂੰ ਸੰਬੋਧਨ ਕੀਤਾ
ਤ੍ਰਿਪੁਰਾ ਵਿੱਚ ਪਹਿਲਾਂ ਇੱਕ ਪਾਰਟੀ ਦੇ ਕੈਡਰ ਨੂੰ ਹੀ ਨੌਕਰੀਆਂ ਮਿਲਦੀਆਂ ਸਨ, ਅੱਜ ਤ੍ਰਿਪੁਰਾ ਸਰਕਾਰ ਭੇਦਭਾਵ, ਸਿਫਾਰਿਸ਼ ਅਤੇ ਭ੍ਰਿਸ਼ਟਾਚਾਰ ਤੋਂ ਬਿਨਾ ਪੂਰੀ ਪਾਰਦਰਸ਼ਿਤਾ ਨਾਲ ਨੌਕਰੀਆਂ ਦੇ ਰਹੀ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪੂਰਾ ਨੌਰਥ-ਈਸਟ ਵਿਕਾਸ ਦੀ ਰਾਹ ‘ਤੇ ਚਲ ਰਿਹਾ ਹੈ
ਤ੍ਰਿਪੁਰਾ ਭਟਕਾਉਣ ਦੀ ਬਜਾਏ ਭਾਗੀਦਾਰੀ, ਰੁਕਾਵਟ ਦੀ ਬਜਾਏ ਰਫ਼ਤਾਰ ਅਤੇ ਦੇਰੀ ਦੀ ਬਜਾਏ ਵੌੱਲਫੇਅਰ ਦੀ ਰਾਹ ‘ਤੇ ਅੱਗੇ ਵਧਦਾ ਹੈ
ਮੋਦੀ ਸਰਕਾਰ ਦੀਆਂ ਨੀਤੀਆਂ ਨੇ ਤ੍ਰਿਪੁਰਾ ਨੂੰ landlocked ਤੋਂ land-linked ਸਟੇਟ ਬਣਾਇਆ
ਮੋਦੀ ਸਰਕਾਰ ਨੇ 10 ਵਰ੍ਹਿਆਂ ਵਿੱਚ ਤ੍ਰਿਪੁਰਾ ਵਿੱਚ 3 ਸਮਝੌਤੇ ਕਰਕੇ ਰਾਜ ਵਿੱਚ ਸਥਾਈ ਸਾਂਤੀ ਲਿਆਉਣ ਦਾ ਕੰਮ ਕੀਤਾ
ਤ੍ਰਿਪੁਰਾ ਤੋਂ ਹਥਿਆਰਬੰਦ ਸਮੂਹ ਹੋਏ ਖ਼ਤਮ, ਸਮਰਪਣ ਕਰਕੇ ਸਾਰੇ mainstream ਵਿੱਚ ਸ਼ਾਮਲ ਹੋਏ
ਮੋਦੀ ਸਰਕਾਰ ਨੇ ਬਰੂ-ਰਿਆਂਗ (Bru-Reang) ਭੈਣਾਂ-ਭਰਾਵਾਂ ਨੂੰ ਸਥਾਈ ਨਿਵਾਸ, ਸਿੱਖਿਆ, ਸਿਹਤ ਅਤੇ ਨੌਕਰੀਆਂ ਦੇ ਕੇ ਉਨ੍ਹਾਂ ਦੇ ਜੀਵਨ ਵਿੱਚ ਨਵਾਂ ਬਦਲਾਅ ਲਿਆਉਣ ਦਾ ਕੰਮ ਕੀਤਾ
Posted On:
05 FEB 2025 7:43PM by PIB Chandigarh

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਆਯੋਜਿਤ ਅੱਜ ਦਾ ਇਹ ਪ੍ਰੋਗਰਾਮ ਇੱਕ ਯੁੱਗ ਪਰਿਵਰਤਨਕਾਰੀ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀ ਸਰਕਾਰ ਦੌਰਾਨ ਨੌਕਰੀਆਂ ਉਨ੍ਹਾਂ ਲੋਕਾਂ ਨੂੰ ਹੀ ਮਿਲਦੀਆਂ ਸਨ ਜੋ ਕਿਸੇ ਵਿਸ਼ੇਸ਼ ਰਾਜਨੀਤੀਕ ਪਾਰਟੀ ਦੇ ਮੈਂਬਰ ਹੋਣ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਦੇ ਮੌਜ਼ੂਦਾ ਮੁੱਖ ਮੰਤਰੀ ਨੇ ਕਿਸੇ ਭੇਦਭਾਵ, ਸਿਫ਼ਾਰਿਸ਼ ਅਤੇ ਭ੍ਰਿਸ਼ਟਾਚਾਰ ਤੋਂ ਬਿਨਾ ਅਤੇ ਪਾਰਦਰਸ਼ਿਤਾ ਨਾਲ ਰਾਜ ਦੇ 2807 ਨੌਜਵਾਨਾਂ ਨੂੰ ਅੱਜ ਸਰਕਾਰੀ ਨੌਕਰੀ ਦੇ ਕੇ ਉਨ੍ਹਾਂ ਦੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਤ੍ਰਿਪੁਰਾ ਦੇ ਵਿਕਾਸ ਨਾਲ ਜੋੜਣ ਦਾ ਅਵਸਰ ਪ੍ਰਦਾਨ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ 2437 ਮਲਟੀ ਟਾਸਕਿੰਗ ਸਟਾਫ ਅਤੇ ਸਿਹਤ ਵਿਭਾਗ ਦੇ 370 ਅਹੁਦਿਆਂ ‘ਤੇ ਨਿਯੁਕਤੀ ਦੇ ਨਾਲ ਹੀ ਇਨ੍ਹਾਂ ਲੋਕਾਂ ਦੇ ਜੀਵਨ ਵਿੱਚ ਨਵੀਂ ਸ਼ੁਰੂਆਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਨਿਯੁਕਤੀ ਪੱਤਰ ਪ੍ਰਾਪਤ ਕਰਦੇ ਹੀ ਇਹ 2807 ਲੋਕ ਅੱਜ ਤੋਂ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਕਸਿਤ ਤ੍ਰਿਪੁਰਾ ਅਤੇ ਵਿਕਸਿਤ ਭਾਰਤ ਅਭਿਯਾਨ ਦਾ ਹਿੱਸਾ ਬਣ ਗਏ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅੱਜ ਪੂਰਾ ਨੌਰਥ-ਈਸਟ ਵਿਕਾਸ ਦੀ ਰਾਹ ‘ਤੇ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਕੇਂਦਰੀ ਮੰਤਰੀਆਂ ਨੇ ਨੌਰਥ-ਈਸਟ ਦਾ 700 ਤੋਂ ਵੱਧ ਵਾਰ ਦੌਰਾ ਕੀਤਾ ਹੈ ਅਤੇ ਇਸ ਖੇਤਰ ਦੇ ਵਿਕਾਸ ਲਈ ਕਈ ਸਕਰਾਤਮਕ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਨੌਰਥ-ਈਸਟ ਨੂੰ ਪਹਿਲਾਂ ਉੱਗਰਵਾਦ, ਘੁਸਪੈਠ, ਬਲੌਕੇਡਸ, ਡੱਰਗਸ, ਹਥਿਆਰਾਂ ਦੀ ਤਸਕਰੀ, ਭ੍ਰਿਸ਼ਟਾਚਾਰ ਅਤੇ ਜਾਤੀ ਤਣਾਅ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਅੱਜ ਨੌਰਥ-ਈਸਟ ਨੂੰ ਵਿਕਾਸ, ਕਨੈਕਟੀਵਿਟੀ, ਇਨਫ੍ਰਾਸਟ੍ਰਕਚਰ, ਸਿੱਖਿਆ, ਨਿਵੇਸ਼ ਅਤੇ ਖੇਤੀ ਬਾੜੀ ਸਬੰਧਿਤ ਗਤੀਵਿਧੀਆਂ ਦੇ ਵਿਕਾਸ ਲਈ ਜਾਣਿਆ ਜਾਂਦਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 10 ਵਰ੍ਹਿਆਂ ਵਿੱਚ ਤ੍ਰਿਪੁਰਾ ਵਿੱਚ 3 ਸਮਝੌਤੇ ਕਰਕੇ ਰਾਜ ਵਿੱਚ ਸਥਾਈ ਸ਼ਾਂਤੀ ਲਿਆਉਣ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਵਿੱਚ ਬਰੂ-ਰਿਆਂਗ (Bru-Reang)ਜਾਤੀ ਦੇ ਭਰਾਵਾਂ-ਭੈਣਾਂ ਨੂੰ ਸਥਾਈ ਨਿਵਾਸ ਅਤੇ ਸਿੱਖਿਆ, ਸਿਹਤ ਅਤੇ ਨੌਕਰੀਆਂ ਦੇ ਕੇ ਉਨ੍ਹਾਂ ਦੇ ਜੀਵਨ ਵਿੱਚ ਨਵਾਂ ਬਦਲਾਅ ਲਿਆਉਣ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਦੇ ਸਾਰੇ ਵਿਰੋਧੀ ਸਮੂਹ ਸਮਰਪਣ ਕਰਕੇ ਮੇਨਸਟ੍ਰੀਮ ਵਿੱਚ ਆ ਚੁੱਕੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਡਾ. ਮਾਣਿਕ ਸਾਹਾ ਜੀ ਦੀ ਅਗਵਾਈ ਵਿੱਚ ਅੱਜ ਤ੍ਰਿਪਰਾ ਭਟਕਾਉਣ ਦੀ ਬਜਾਏ ਭਾਗੀਦਾਰੀ, ਰੁਕਾਵਟ ਦੀ ਬਜਾਏ ਰਫਤਾਰ ਅਤੇ ਦੇਰੀ ਦੀ ਬਜਾਏ ਵੈੱਲਫੇਅਰ ਦੀ ਰਾਹ ‘ਤੇ ਅੱਗੇ ਵਧ ਚੁੱਕਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਪਹਿਲਾਂ ਬਿਪਲਬ ਦੇਬ (Biplab Deb) ਅਤੇ ਹੁਣ ਡਾ. ਮਾਣਿਕ ਸਾਹਾ ਜੀ ਨੇ ਤ੍ਰਿਪੁਰਾ ਦੇ ਸਰਵਪੱਖੀ ਵਿਕਾਸ ਦੇ ਲਈ ਬਹੁਤ ਕੰਮ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੇ ਇਨ੍ਹਾਂ ਸੱਤ ਵਰ੍ਹਿਆਂ ਵਿੱਚ ਪਿਛਲੀਆਂ ਸਰਕਾਰਾਂ ਦੇ ਸੱਤ ਵਰ੍ਹਿਆਂ ਦੇ ਮੁਕਾਬਲੇ ਕਿਤੇ ਵੱਧ ਵਿਕਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਜ਼ਮਾਨੇ ਵਿੱਚ ਤ੍ਰਿਪੁਰਾ ਨੂੰ land-locked ਰਾਜ ਦੇ ਤੌਰ ‘ਤੇ ਜਾਣਿਆ ਜਾਂਦਾ ਸੀ ਅਤੇ ਅੱਜ ਇਸ ਨੂੰ land-linked ਰਾਜ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਤ੍ਰਿਪੁਰਾ ਦੇ ਸਰਵਪੱਖੀ ਵਿਕਾਸ ਦੇ ਲਈ ਏਅਰਪੋਰਟ, ਸੜਕਾਂ, ਪਾਣੀ ਦੀ ਸੰਭਾਲ ਅਤੇ ਸਿੰਚਾਈ ਜਿਹੇ ਕਈ ਕੰਮ ਭਾਰਤ ਅਤੇ ਤ੍ਰਿਪੁਰਾ ਸਰਕਾਰ ਨੇ ਕੀਤੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਤ੍ਰਿਪੁਰਾ ਵਿੱਚ ਸੱਭ ਤੋਂ ਵੱਡਾ ਕੰਮ ਰਾਜ ਨੂੰ ਭ੍ਰਿਸ਼ਟਾਚਾਰ ਅਤੇ ਅਸ਼ਾਂਤੀ ਤੋਂ ਮੁਕਤ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਖ਼ੁਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਸਰਕਾਰ ਤ੍ਰਿਪੁਰਾ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਹੈ।
*****
ਰਾਜ ਕੁਮਾਰ/ ਵਿਵੇਕ/ ਆਸ਼ੂਤੋਸ਼/ ਪੰਕਜ
(Release ID: 2100955)
Visitor Counter : 37