ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਭਾਰਤੀ ਡਾਕ ਭੁਗਤਾਨ ਬੈਂਕ ਨੇ ਡਾਕਘਰ ਬੱਚਤ ਖਾਤੇ (ਪੀਓਐੱਸਏ) ਨੂੰ ਆਪਣੇ ਖਾਤਿਆਂ ਨਾਲ ਜੋੜਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਹਨ

Posted On: 06 FEB 2025 3:11PM by PIB Chandigarh

ਇੰਡੀਆ ਪੋਸਟ ਪੇਮੈਂਟਸ ਬੈਂਕ (ਆਈਪੀਪੀਬੀ) ਦੀਆਂ ਦੇਸ਼ ਭਰ ਵਿੱਚ 650 ਬ੍ਰਾਂਚਾਂ ਅਤੇ 1.63 ਲੱਖ ਤੋਂ ਜ਼ਿਆਦਾ ਐਕਸੈੱਸ ਪੁਆਇੰਟਸ ਹਨ, ਜਿਨ੍ਹਾਂ ‘ਚੋਂ ਖਾਸ ਕਰਕੇ ਕੁਸ਼ੀਨਗਰ ਜ਼ਿਲ੍ਹੇ ਵਿੱਚ 01 ਬ੍ਰਾਂਚ ਅਤੇ 224 ਐਕਸੈੱਸ ਪੁਆਇੰਟ ਹਨ।

ਆਈਪੀਪੀਬੀ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਉਤਪਾਦ ਪ੍ਰਦਾਨ ਕਰ ਰਿਹਾ ਹੈ, ਜਿਵੇਂ ਬੱਚਤ ਅਤੇ ਸੰਚਾਲਿਤ ਖਾਤੇ, ਵਰਚੁਅਲ ਡੈਬਿਟ ਕਾਰਡ, ਘਰੇਲੂ ਮਨੀ ਟ੍ਰਾਂਸਫਰ ਸਰਵਿਸਿਸ, ਬਿਲ ਅਤੇ ਉਪਯੋਗਤਾ ਭੁਗਤਾਨ, ਆਈਪੀਪੀਬੀ ਗ੍ਰਾਹਕਾਂ ਲਈ ਬੀਮਾ ਸੇਵਾਵਾਂ, ਆਈਪੀਪੀਬੀ ਖਾਤਿਆਂ ਦੇ ਨਾਲ ਡਾਕਘਰ ਬੱਚਤ ਖਾਤਾ (ਪੀਓਐੱਸਏ) ਲਿੰਕੇਜ, ਡਾਕਘਰ ਬੱਚਤ ਯੋਜਨਾਵਾਂ ਲਈ ਔਨਲਾਈਨ ਭੁਗਤਾਨ, ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ), ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (ਏਈਪੀਐੱਸ), ਕਿਸੇ ਵੀ ਨਾਗਰਿਕ ਲਈ ਆਧਾਰ ਵਿੱਚ ਮੋਬਾਈਲ ਨੰਬਰ ਅੱਪਡੇਟ ਅਤੇ 0-5 ਸਾਲ ਦੀ ਉਮਰ ਦੇ ਕਿਸੇ ਵੀ ਬੱਚੇ ਲਈ  ਚਾਈਲਡ ਐਨਰੋਲਡ ਸਰਵਿਸਿਸ।

ਆਈਪੀਪੀਬੀ ਨੇ ਡਾਕਘਰ ਬੱਚਤ ਖਾਤਾ (ਪੀਓਐੱਸਏ) ਨੂੰ ਆਈਪੀਪੀਬੀ ਖਾਤਿਆਂ ਨਾਲ ਜੋੜਨ ਦੇ ਲਈ ਵੱਖ-ਵੱਖ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿੱਚ ਸਾਰੇ ਪ੍ਰਮੁੱਖ ਡਾਕਘਰਾਂ ਵਿੱਚ ਬ੍ਰਾਂਡਿੰਗ ਸਮੱਗਰੀ ਦਾ ਪ੍ਰਦਰਸ਼ਨ ਅਤੇ ਡਾਕਘਰਾਂ ਦੇ ਅੰਦਰ ਅਤੇ ਬਾਹਰ 25000 ਤੋਂ ਵੱਧ ਵਿੱਤੀ ਸਾਖਰਤਾ ਅਤੇ ਗ੍ਰਾਹਕ ਜਾਗਰੂਕਤਾ ਕੈਂਪਸ ਦਾ ਆਯੋਜਨ ਸ਼ਾਮਲ ਹੈ, ਤਾਂ ਜੋ ਗ੍ਰਾਹਕਾਂ ਨੂੰ ਪੀਓਐੱਸਏ-ਆਈਪੀਪੀਬੀ ਖਾਤਾ ਜੋੜਨ ਲਈ ਉਤਸ਼ਾਹਿਤ ਕੀਤਾ ਜਾ ਸਕੇ।

ਆਈਪੀਪੀਬੀ ਡਾਕੀਆਂ ਅਤੇ ਗ੍ਰਾਮੀਣ ਡਾਕ ਸੇਵਕਾਂ ਰਾਹੀਂ ਡਿਜੀਟਲ ਲਾਈਫ ਸਰਟੀਫਿਕੇਟ ਅਤੇ ਚਾਈਲਡ ਐਨਰੋਲਮੈਂਟ ਸਹਿਤ ਆਧਾਰ ਨਾਲ ਸਬੰਧਿਤ ਸੇਵਾਵਾਂ ਤੱਕ ਘਰ-ਘਰ ਪਹੁੰਚ ਮੁਹੱਈਆ ਕਰਦਾ ਹੈ। ਇਸ ਨੇ ਆਮ ਜਨਤਾ, ਪੈਨਸ਼ਨਰਸ ਅਤੇ ਬੱਚਿਆਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਨ ਲਈ ਕੇਂਦਰ/ਰਾਜ ਪੱਧਰ ‘ਤੇ ਵੱਖ ਵੱਖ ਵਿਭਾਗਾਂ ਦੇ ਨਾਲ ਗਠਜੋੜ ਕੀਤਾ ਹੈ। 31.12.2024 ਤੱਕ ਬੈਂਕ ਨੇ 7.03 ਕਰੋੜ ਆਧਾਰ ਨਾਲ ਜੁੜੇ ਖਾਤੇ ਖੋਲ੍ਹੇ ਹਨ, 7.68 ਕਰੋੜ ਗ੍ਰਾਹਕਾਂ ਦੇ ਆਧਾਰ ਨੰਬਰ ਅੱਪਡੇਟ ਕੀਤੇ ਗਏ ਹਨ, 81.17 ਲੱਖ ਗ੍ਰਾਹਕਾਂ ਨੂੰ ਚਾਈਲਡ ਐਨਰੋਲਮੈਂਟ ਸਰਵਿਸਿਸ ਪ੍ਰਦਾਨ ਕੀਤੀਆਂ ਹਨ ਅਤੇ ਪੈਨਸ਼ਨਰਸ ਨੂੰ 24 ਲੱਖ ਤੋਂ ਵੱਧ ਡਿਜੀਟਲ ਲਾਈਫ ਸਰਟੀਫਿਕੇਟਸ ਜਾਰੀ ਕੀਤੇ ਹਨ। 

ਸੰਚਾਰ ਰਾਜ ਮੰਤਰੀ ਡਾ. ਪੈੱਮਾਸਨੀ ਚੰਦ੍ਰਸ਼ੇਖਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

***

ਸਮਰਾਟ/ਧੀਰਜ@: pibcomm[at]gmail[dot]com


(Release ID: 2100647)