ਵਿੱਤ ਮੰਤਰਾਲਾ
azadi ka amrit mahotsav

ਆਰਥਿਕਤਾ ਵਿੱਚ ਨਿਵੇਸ਼ ਦੇ ਤੀਜੇ ਇੰਜਣ ਦੇ ਹਿੱਸੇ ਵਜੋਂ, ਕੇਂਦਰੀ ਵਿੱਤ ਮੰਤਰੀ ਨੇ ਜਨਤਕ ਨਿਜੀ ਭਾਈਵਾਲੀ ਵਿੱਚ ਬਹੁ-ਖੇਤਰੀ ਸੁਧਾਰਾਂ, ਰਾਜਾਂ ਨੂੰ ਸਮਰਥਨ, ਸੰਪਤੀ ਮੁਦਰੀਕਰਨ, ਖਣਨ ਅਤੇ ਘਰੇਲੂ ਨਿਰਮਾਣ ਦਾ ਪ੍ਰਸਤਾਵ ਰੱਖਿਆ


ਯੂਨੀਅਨ ਬਜਟ 2025-26 ਵਿੱਚ ਕੋਬਾਲਟ ਪਾਊਡਰ ਅਤੇ ਰਹਿੰਦ-ਖੂੰਹਦ, ਲਿਥੀਅਮ-ਆਇਨ ਬੈਟਰੀ, ਸੀਸਾ, ਜ਼ਿੰਕ ਅਤੇ 12 ਹੋਰ ਮਹੱਤਵਪੂਰਨ ਖਣਿਜਾਂ ਨੂੰ ਪੂਰੀ ਤਰ੍ਹਾਂ ਛੋਟ ਦੇਣ ਦਾ ਪ੍ਰਸਤਾਵ ਹੈ

Posted On: 01 FEB 2025 1:06PM by PIB Chandigarh

ਅਰਥਵਿਵਸਥਾ ਵਿੱਚ ਨਿਵੇਸ਼ ਦੇ ਤੀਜੇ ਇੰਜਣ ਦੇ ਹਿੱਸੇ ਵਜੋਂ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ  ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ, ਜਨਤਕ ਨਿਜੀ  ਭਾਈਵਾਲੀ, ਰਾਜਾਂ ਨੂੰ ਸਹਾਇਤਾ, 2025-2030 ਲਈ ਸੰਪਤੀ ਮੁਦਰੀਕਰਨ ਯੋਜਨਾ, ਖਣਨ ਖੇਤਰ ਅਤੇ ਘਰੇਲੂ ਨਿਰਮਾਣ ਨੂੰ ਸਹਾਇਤਾ ਸਮੇਤ ਬਹੁ-ਖੇਤਰੀ ਸੁਧਾਰਾਂ ਦਾ ਪ੍ਰਸਤਾਵ ਰੱਖਿਆ।

ਬੁਨਿਆਦੀ ਢਾਂਚੇ ਵਿੱਚ ਜਨਤਕ ਨਿਜੀ  ਭਾਈਵਾਲੀ

ਸ਼੍ਰੀਮਤੀ ਸੀਤਾਰਮਣ  ਨੇ ਪ੍ਰਸਤਾਵ ਦਿੱਤਾ ਕਿ ਹਰੇਕ ਬੁਨਿਆਦੀ ਢਾਂਚੇ ਨਾਲ ਸਬੰਧਤ ਮੰਤਰਾਲਾ 3-ਸਾਲਾ ਪ੍ਰੋਜੈਕਟਾਂ ਦੀ ਇੱਕ ਪਾਈਪਲਾਈਨ ਲੈ ਕੇ ਆਵੇਗਾ ਜੋ ਪੀਪੀਪੀ ਮੋਡ ਵਿੱਚ ਲਾਗੂ ਕੀਤੇ ਜਾ ਸਕਦੇ ਹਨ, ਅਤੇ ਰਾਜਾਂ ਨੂੰ ਪੀਪੀਪੀ ਪ੍ਰਸਤਾਵ ਤਿਆਰ ਕਰਨ ਲਈ ਇੰਡੀਆ ਇਨਫ੍ਰਾਸਟ੍ਰਕਚਰ  ਪ੍ਰੋਜੈਕਟ ਡਿਵੈਲਪਮੈਂਟ ਫੰਡ (ਆਈਆਈਪੀਡੀਐੱਪ) ਸਕੀਮ ਸ਼ੁਰੂ ਕਰਨ ਅਤੇ ਉਸ ਤੋਂ ਸਹਾਇਤਾ ਲੈਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।

ਬੁਨਿਆਦੀ ਢਾਂਚੇ ਲਈ ਰਾਜਾਂ ਨੂੰ ਸਹਾਇਤਾ

ਕੇਂਦਰੀ ਵਿੱਤ ਮੰਤਰੀ ਨੇ ਪੂੰਜੀ ਖਰਚ ਅਤੇ ਸੁਧਾਰਾਂ ਲਈ ਪ੍ਰੋਤਸਾਹਨ ਲਈ ਰਾਜਾਂ ਨੂੰ 50 ਸਾਲਾਂ ਦੇ ਵਿਆਜ ਮੁਕਤ ਕਰਜ਼ਿਆਂ ਲਈ ₹1.5 ਲੱਖ ਕਰੋੜ ਦੇ ਖਰਚ ਦਾ ਪ੍ਰਸਤਾਵ ਰੱਖਿਆ।

ਸੰਪਤੀ ਮੁਦਰੀਕਰਨ ਯੋਜਨਾ 2025-30

2021 ਵਿੱਚ ਐਲਾਨੀ ਗਈ ਪਹਿਲੀ ਸੰਪਤੀ ਮੁਦਰੀਕਰਨ ਯੋਜਨਾ ਦੀ ਸਫਲਤਾ ਦੇ ਆਧਾਰ 'ਤੇ, ਸ਼੍ਰੀਮਤੀ ਸੀਤਾਰਮਣ  ਨੇ ਯੋਜਨਾ ਨੂੰ ਸਮਰਥਨ ਦੇਣ ਲਈ ਰੈਗੂਲੇਟਰੀ ਅਤੇ ਵਿੱਤੀ ਉਪਾਵਾਂ ਦੇ ਸੁਧਾਰ ਦੇ ਨਾਲ ਨਵੇਂ ਪ੍ਰੋਜੈਕਟਾਂ ਵਿੱਚ ₹10 ਲੱਖ ਕਰੋੜ ਦੀ ਪੂੰਜੀ ਵਾਪਸ ਲਿਆਉਣ ਲਈ 2025-30 ਲਈ ਦੂਜੀ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ ਰੱਖਿਆ।

ਮਾਈਨਿੰਗ ਸੈਕਟਰ ਸੁਧਾਰ

ਕੇਂਦਰੀ ਵਿੱਤ ਮੰਤਰੀ ਨੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਕੇ ਅਤੇ ਇੱਕ ਰਾਜ ਮਾਈਨਿੰਗ ਸੂਚਕਾਂਕ ਦੀ ਸਥਾਪਨਾ ਰਾਹੀਂਮਾਈਨਿੰਗ ਸੈਕਟਰ ਸੁਧਾਰਾਂ ਦਾ ਪ੍ਰਸਤਾਵ ਰੱਖਿਆ, ਜਿਨ੍ਹਾਂ ਵਿੱਚ ਛੋਟੇ ਖਣਿਜ ਵੀ ਸ਼ਾਮਲ ਹਨ, ।

ਨਿਜੀ  ਖੇਤਰ ਲਈ ਪ੍ਰਧਾਨ ਮੰਤਰੀ ਗਤੀ ਸ਼ਕਤੀ ਡੇਟਾ

ਸ਼੍ਰੀਮਤੀ ਸੀਤਾਰਮਣ  ਨੇ ਪੀਪੀਪੀ ਨੂੰ ਅੱਗੇ ਵਧਾਉਣ ਅਤੇ ਪ੍ਰੋਜੈਕਟ ਯੋਜਨਾਬੰਦੀ ਵਿੱਚ ਨਿਜੀ  ਖੇਤਰ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਗਤੀ ਸ਼ਕਤੀ ਪੋਰਟਲ ਤੋਂ ਸੰਬੰਧਿਤ ਡੇਟਾ ਅਤੇ ਨਕਸ਼ਿਆਂ ਤੱਕ ਪਹੁੰਚ ਪ੍ਰਦਾਨ ਕਰਨ ਦਾ ਪ੍ਰਸਤਾਵ ਰੱਖਿਆ।

ਘਰੇਲੂ ਨਿਰਮਾਣ ਅਤੇ ਵੈਲਿਊ ਐਡੀਸ਼ਨ ਵਾਲੇ ਮਹੱਤਵਪੂਰਨ ਖਣਿਜਾਂ ਨੂੰ ਸਮਰਥਨ

ਕੇਂਦਰੀ ਵਿੱਤ ਮੰਤਰੀ ਨੇ ਭਾਰਤ ਵਿੱਚ ਨਿਰਮਾਣ ਲਈ ਖਣਿਜਾਂ ਦੀ ਉਪਲਬਧਤਾ ਨੂੰ ਸੁਰੱਖਿਅਤ ਕਰਨ ਅਤੇ ਭਾਰਤ ਦੇ ਨੌਜਵਾਨਾਂ ਲਈ ਹੋਰ ਨੌਕਰੀਆਂ ਨੂੰ ਉਤਸ਼ਾਹਿਤ ਕਰਨ ਲਈ ਕੋਬਾਲਟ ਪਾਊਡਰ ਅਤੇ ਰਹਿੰਦ-ਖੂੰਹਦ, ਲਿਥੀਅਮ-ਆਇਨ ਬੈਟਰੀ ਦੇ ਸਕ੍ਰੈਪ, ਸੀਸਾ, ਜ਼ਿੰਕ ਅਤੇ 12 ਹੋਰ ਮਹੱਤਵਪੂਰਨ ਖਣਿਜਾਂ ਨੂੰ ਪੂਰੀ ਤਰ੍ਹਾਂ ਛੋਟ ਦੇਣ ਦਾ ਪ੍ਰਸਤਾਵ ਰੱਖਿਆ। 

 

For related information on Infrastructure, Click here https://pib.gov.in/PressReleasePage.aspx?PRID=2098788

****

ਐੱਨਬੀ/ਕੇਐੱਮਐੱਨ/ਬਲਜੀਤ


(Release ID: 2098846) Visitor Counter : 11