ਵਿੱਤ ਮੰਤਰਾਲਾ
azadi ka amrit mahotsav

"ਮੇਕ ਇਨ ਇੰਡੀਆ" ਨੂੰ ਅੱਗੇ ਵਧਾਉਣ ਲਈ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗਾਂ ਨੂੰ ਕਵਰ ਕਰਨ ਲਈ ਕੇਂਦਰੀ ਬਜਟ 2025-26 ਵਿੱਚ "ਰਾਸ਼ਟਰੀ ਮੈਨੂਫੈਕਚਰਿੰਗ ਮਿਸ਼ਨ" ਦਾ ਐਲਾਨ ਕੀਤਾ ਗਿਆ


ਫੁੱਟਵੀਅਰ ਅਤੇ ਚਮੜੇ ਦੇ ਖੇਤਰਾਂ ਲਈ ਇੱਕ ਨਵੀਂ 'ਫੋਕਸ ਉਤਪਾਦ ਯੋਜਨਾ' 22 ਲੱਖ ਵਿਅਕਤੀਆਂ ਲਈ ਰੋਜ਼ਗਾਰ ਪੈਦਾ ਕਰੇਗੀ

ਭਾਰਤ ਨੂੰ ਖਿਡੌਣਿਆਂ ਲਈ ਇੱਕ ਗਲੋਬਲ ਹੱਬ ਬਣਾਉਣ ਲਈ ਖਿਡੌਣਿਆਂ ਲਈ ਰਾਸ਼ਟਰੀ ਕਾਰਜ ਯੋਜਨਾ

Posted On: 01 FEB 2025 1:19PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ "ਮੇਕ ਇਨ ਇੰਡੀਆ" ਨੂੰ ਅੱਗੇ ਵਧਾਉਣ ਲਈ ਛੋਟੇ, ਦਰਮਿਆਨੇ ਅਤੇ ਵੱਡੇ ਉਦਯੋਗਾਂ ਨੂੰ ਕਵਰ ਕਰਨ ਲਈ ਇੱਕ "ਰਾਸ਼ਟਰੀ ਮੈਨੂਫੈਕਚਰਿੰਗ ਮਿਸ਼ਨ" ਦਾ ਐਲਾਨ ਕੀਤਾ। ਇਹ ਕੇਂਦਰੀ ਮੰਤਰਾਲਿਆਂ ਅਤੇ ਰਾਜਾਂ ਲਈ ਨੀਤੀ ਸਹਾਇਤਾ, ਅਮਲ ਦੇ ਰੋਡਮੈਪ, ਸ਼ਾਸਨ ਅਤੇ ਨਿਗਰਾਨੀ ਢਾਂਚਾ ਪ੍ਰਦਾਨ ਕਰੇਗਾ।

ਰਾਸ਼ਟਰੀ ਮੈਨੂਫੈਕਚਰਿੰਗ ਮਿਸ਼ਨ ਪੰਜ ਮੁੱਖ ਖੇਤਰਾਂ 'ਤੇ ਜ਼ੋਰ ਦੇਵੇਗਾ ਜਿਵੇਂ ਕਿ ਕਾਰੋਬਾਰ ਕਰਨ ਦੀ ਸੌਖ ਅਤੇ ਲਾਗਤ; ਮੰਗ ਵਾਲੀਆਂ ਨੌਕਰੀਆਂ ਲਈ ਭਵਿੱਖ ਲਈ ਤਿਆਰ ਕਾਰਜਬਲ; ਇੱਕ ਜੀਵੰਤ ਅਤੇ ਗਤੀਸ਼ੀਲ ਐੱਮਐੱਸਐੱਮਈ ਖੇਤਰ; ਟੈਕਨੋਲੋਜੀ ਦੀ ਉਪਲਬਧਤਾ; ਅਤੇ ਗੁਣਵੱਤਾ ਵਾਲੇ ਉਤਪਾਦ।

ਕੇਂਦਰੀ ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਇਹ ਮਿਸ਼ਨ ਕਲੀਨ ਟੈੱਕ ਨਿਰਮਾਣ ਦਾ ਵੀ ਸਮਰਥਨ ਕਰੇਗਾ ਅਤੇ ਇਸਦਾ ਉਦੇਸ਼ ਘਰੇਲੂ ਮੁੱਲ ਜੋੜ ਨੂੰ ਬਿਹਤਰ ਬਣਾਉਣਾ ਅਤੇ ਸੋਲਰ ਪੀਵੀ ਸੈੱਲਾਂ, ਈਵੀ ਬੈਟਰੀਆਂ, ਮੋਟਰਾਂ ਅਤੇ ਕੰਟਰੋਲਰਾਂ, ਇਲੈਕਟ੍ਰੋਲਾਈਜ਼ਰਾਂ, ਵਿੰਡ ਟਰਬਾਈਨਾਂ, ਬਹੁਤ ਉੱਚ ਵੋਲਟੇਜ ਟ੍ਰਾਂਸਮਿਸ਼ਨ ਉਪਕਰਣਾਂ ਅਤੇ ਗਰਿੱਡ ਸਕੇਲ ਬੈਟਰੀਆਂ ਲਈ ਈਕੋਸਿਸਟਮ ਬਣਾਉਣਾ ਹੈ। 

ਵਿੱਤ ਮੰਤਰੀ ਨੇ ਕਿਰਤ-ਪ੍ਰਭਾਵੀ ਖੇਤਰਾਂ ਲਈ ਉਪਰਾਲਿਆਂ ਦੀ ਰੂਪ-ਰੇਖਾ ਵੀ ਦਿੱਤੀ, ਇਹ ਵੀ ਕਿਹਾ ਕਿ ਸਰਕਾਰ ਕਿਰਤ-ਪ੍ਰਭਾਵੀ ਖੇਤਰਾਂ ਵਿੱਚ ਰੋਜ਼ਗਾਰ ਅਤੇ ਉੱਦਮਤਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਖਾਸ ਨੀਤੀ ਅਤੇ ਸਹੂਲਤ ਉਪਾਅ ਕਰੇਗੀ।

ਕੇਂਦਰੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਭਾਰਤ ਦੇ ਫੁੱਟਵੀਅਰ ਅਤੇ ਚਮੜਾ ਖੇਤਰ ਦੀ ਉਤਪਾਦਕਤਾ, ਗੁਣਵੱਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ, ਇੱਕ ਫੋਕਸ ਉਤਪਾਦ ਯੋਜਨਾ ਲਾਗੂ ਕੀਤੀ ਜਾਵੇਗੀ। ਕੇਂਦਰੀ ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਇਹ ਯੋਜਨਾ ਚਮੜੇ ਦੇ ਜੁੱਤੀਆਂ ਅਤੇ ਉਤਪਾਦਾਂ ਲਈ ਸਹਾਇਤਾ ਤੋਂ ਇਲਾਵਾ, ਗੈਰ-ਚਮੜੇ ਦੇ ਗੁਣਵੱਤਾ ਵਾਲੇ ਜੁੱਤਿਆਂ ਦੇ ਉਤਪਾਦਨ ਲਈ ਲੋੜੀਂਦੀ ਡਿਜ਼ਾਈਨ ਸਮਰੱਥਾ, ਪੁਰਜ਼ਾ ਨਿਰਮਾਣ ਅਤੇ ਮਸ਼ੀਨਰੀ ਦਾ ਸਮਰਥਨ ਕਰੇਗੀ। ਇਸ ਯੋਜਨਾ ਨਾਲ 22 ਲੱਖ ਵਿਅਕਤੀਆਂ ਲਈ ਰੋਜ਼ਗਾਰ ਦੀ ਸਹੂਲਤ, 4 ਲੱਖ ਕਰੋੜ ਰੁਪਏ ਦਾ ਕਾਰੋਬਾਰ ਅਤੇ 1.1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਰਯਾਤ ਹੋਣ ਦੀ ਉਮੀਦ ਹੈ।

ਕੇਂਦਰੀ ਮੰਤਰੀ ਨੇ ਭਾਰਤ ਨੂੰ ਖਿਡੌਣਿਆਂ ਲਈ ਇੱਕ ਗਲੋਬਲ ਹੱਬ ਬਣਾਉਣ ਲਈ ਖਿਡੌਣਿਆਂ ਲਈ ਰਾਸ਼ਟਰੀ ਕਾਰਜ ਯੋਜਨਾ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ। ਮੰਤਰੀ ਨੇ ਅੱਗੇ ਕਿਹਾ ਕਿ ਇਹ ਯੋਜਨਾ ਕਲੱਸਟਰਾਂ, ਹੁਨਰਾਂ ਅਤੇ ਇੱਕ ਨਿਰਮਾਣ ਈਕੋਸਿਸਟਮ ਦੇ ਵਿਕਾਸ 'ਤੇ ਕੇਂਦ੍ਰਿਤ ਹੋਵੇਗੀ ਜੋ ਉੱਚ-ਗੁਣਵੱਤਾ ਵਾਲੇ, ਵਿਲੱਖਣ, ਨਵੀਨਤਾਕਾਰੀ ਅਤੇ ਟਿਕਾਊ ਖਿਡੌਣੇ ਬਣਾਏਗੀ ਜੋ 'ਮੇਡ ਇਨ ਇੰਡੀਆ' ਬ੍ਰਾਂਡ ਦੀ ਨੁਮਾਇੰਦਗੀ ਕਰਨਗੇ।

ਫੂਡ ਪ੍ਰੋਸੈਸਿੰਗ ਲਈ ਸਮਰਥਨ ਦੇ ਮੋਰਚੇ 'ਤੇ, ਕੇਂਦਰੀ ਵਿੱਤ ਮੰਤਰੀ ਨੇ 'ਪੂਰਵੋਦਯਾ' ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਕੇਂਦਰੀ ਮੰਤਰੀ ਨੇ ਬਿਹਾਰ ਵਿੱਚ ਇੱਕ ਰਾਸ਼ਟਰੀ ਖੁਰਾਕ ਟੈਕਨੋਲੋਜੀ, ਉੱਦਮਤਾ ਅਤੇ ਪ੍ਰਬੰਧਨ ਸੰਸਥਾ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ। ਇਹ ਸੰਸਥਾ ਪੂਰੇ ਪੂਰਬੀ ਖੇਤਰ ਵਿੱਚ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਨੂੰ ਇੱਕ ਮਜ਼ਬੂਤ ​​ਹੁਲਾਰਾ ਪ੍ਰਦਾਨ ਕਰੇਗੀ। ਇਸ ਦੇ ਨਤੀਜੇ ਵਜੋਂ ਕਿਸਾਨਾਂ ਲਈ ਉਨ੍ਹਾਂ ਦੇ ਉਤਪਾਦਾਂ ਵਿੱਚ ਮੁੱਲ ਵਾਧਾ ਅਤੇ ਨੌਜਵਾਨਾਂ ਲਈ ਹੁਨਰ, ਉੱਦਮਤਾ ਅਤੇ ਰੋਜ਼ਗਾਰ ਦੇ ਮੌਕੇ ਵਧਾਏ ਜਾਣਗੇ।

*****

ਐੱਨਬੀ/ਐੱਸਬੀ/ਆਰਵਾਈ/ਬਲਜੀਤ


(Release ID: 2098766) Visitor Counter : 10