ਵਿੱਤ ਮੰਤਰਾਲਾ
ਕੁੱਲ ਸਿਹਤ ਖਰਚ ਵਿੱਚ ਸਰਕਾਰੀ ਸਿਹਤ ਖਰਚ ਦਾ ਹਿੱਸਾ ਵਿੱਤੀ ਸਾਲ 2015 ਅਤੇ ਵਿੱਤੀ ਸਾਲ 22 ਦੇ ਦਰਮਿਆਨ 29.0% ਤੋਂ ਵਧ ਕੇ 48.0% ਹੋ ਗਿਆ ਹੈ: ਆਰਥਿਕ ਸਰਵੇਖਣ 2024-25
ਆਯੁਸ਼ਮਾਨ ਯੋਜਨਾ ਦੇ ਨਤੀਜੇ ਵਜੋਂ ਜੇਬ ਖਰਚ ਵਿੱਚ ਮਹੱਤਵਪੂਰਨ ਕਮੀ ਆਈ, 1.25 ਲੱਖ ਕਰੋੜ ਰੁਪਏ ਤੋਂ ਵੱਧ ਦੀ ਬੱਚਤ ਦਰਜ ਕੀਤੀ ਗਈ
ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ 72.81 ਕਰੋੜ ਰੁਪਏ ਦੇ ਆਯੁਸ਼ਮਾਨ ਭਾਰਤ ਸਿਹਤ ਖਾਤੇ ਬਣਾਏ ਗਏ ਹਨ
ਸਿਹਤ ਸੰਭਾਲ ਦੇ 34 ਪ੍ਰਤੀਸ਼ਤ ਸੰਸਥਾਵਾਂ AI ਪ੍ਰੋਜੈਕਟਾਂ ਦਾ ਪਰੀਖਣ ਕਰ ਰਹੇ ਹਾਂ
ਵਿੱਤੀ ਸਾਲ 2016 ਤੋਂ ਵਿੱਤੀ ਸਾਲ 2022 ਦੇ ਦਰਮਿਆਨ ਪੂੰਜੀਗਤ ਖਰਚ ਦੇ ਹਿੱਸੇ ਵਿੱਚ ਸਿਹਤ ਬੁਨਿਆਦੀ ਢਾਂਚੇ 'ਤੇ ਖਰਚ ਬਹੁਤ ਵਧਿਆ ਹੈ
ਈ-ਸੰਜੀਵਨੀ ਪ੍ਰਾਇਮਰੀ ਹੈਲਥਕੇਅਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਟੈਲੀਮੈਡੀਸਨ ਪਹਿਲਕਦਮੀ ਵਜੋਂ ਉੱਭਰਿਆ
Posted On:
31 JAN 2025 1:36PM by PIB Chandigarh
ਭਾਰਤ ਦੀ ਆਰਥਿਕ ਵਿਕਾਸ ਰਣਨੀਤੀ ਆਪਣੇ ਸਾਰੇ ਨਾਗਰਿਕਾਂ ਲਈ ਸਮਾਵੇਸ਼ੀ ਅਤੇ ਭਲਾਈ 'ਤੇ ਜ਼ੋਰ ਦਿੰਦੀ ਹੈ। ਸਰਕਾਰ ਦਾ ਧਿਆਨ ਸਿੱਖਿਆ, ਸਿਹਤ ਸੰਭਾਲ, ਹੁਨਰ ਵਿਕਾਸ ਅਤੇ ਸਮਾਜਿਕ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਨਾਗਰਿਕਾਂ ਨੂੰ ਸਸ਼ਕਤ ਬਣਾਉਣ 'ਤੇ ਹੈ। ਸਮਾਵੇਸ਼ੀ ਆਰਥਿਕ ਵਿਕਾਸ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਦਾ ਕੇਂਦਰ ਹੈ।
ਅੱਜ ਸੰਸਦ ਵਿੱਚ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 2024-25 ਵਿੱਚ ਕਿਹਾ ਗਿਆ ਹੈ ਕਿ ਰੋਕਥਾਮ ਵਾਲੇ ਉਪਾਅ, ਉੱਚ-ਗੁਣਵੱਤਾ ਵਾਲੀ ਸਿਹਤ ਸੰਭਾਲ ਤੱਕ ਸਰਵ ਵਿਆਪਕ ਪਹੁੰਚ, ਮਜ਼ਬੂਤ ਜਨਤਕ ਸਿਹਤ ਬੁਨਿਆਦੀ ਢਾਂਚੇ ਅਤੇ ਮੈਡੀਕਲ ਸਿੱਖਿਆ ਵਿੱਚ ਤਰੱਕੀ ਸਮੇਤ ਸਰਕਾਰ ਦੀਆਂ ਪਹਿਲਕਦਮੀਆਂ ਨੇ ਭਾਰਤ ਵਿੱਚ ਸਿਹਤ ਸੰਭਾਲ ਨੂੰ ਸਾਰਿਆਂ ਲਈ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਵਿੱਚ ਸਮੂਹਿਕ ਤੌਰ 'ਤੇ ਯੋਗਦਾਨ ਪਾਇਆ ਹੈ।
ਸਿਹਤ ਖਰਚ:
ਆਰਥਿਕ ਸਰਵੇਖਣ ਦੇ ਅਨੁਸਾਰ, ਵਿੱਤੀ ਸਾਲ 2022 ਵਿੱਚ ਕੁੱਲ ਸਿਹਤ ਖਰਚ (ਟੀਐੱਚਈ) ₹9,04,461 ਕਰੋੜ (ਜੀਡੀਪੀ ਦਾ 3.8 ਪ੍ਰਤੀਸ਼ਤ ਅਤੇ ਮੌਜੂਦਾ ਕੀਮਤਾਂ 'ਤੇ ਪ੍ਰਤੀ ਵਿਅਕਤੀ ₹6,602) ਹੋਣ ਦਾ ਅਨੁਮਾਨ ਹੈ। ਪ੍ਰਤੀ ਵਿਅਕਤੀ ਕੁੱਲ ਸਿਹਤ ਖਰਚ (ਸਥਿਰ ਕੀਮਤਾਂ 'ਤੇ) ਵਿੱਤੀ ਸਾਲ 2019 ਤੋਂ ਵਧਦਾ ਰੁਝਾਨ ਦਰਸਾਉਂਦਾ ਹੈ।
ਵਿੱਤੀ ਸਾਲ 2015 ਅਤੇ ਵਿੱਤੀ ਸਾਲ 2022 ਦੇ ਦਰਮਿਆਨ ਦੇਸ਼ ਦੇ ਕੁੱਲ ਸਿਹਤ ਖਰਚ ਵਿੱਚ, ਸਰਕਾਰੀ ਸਿਹਤ ਖਰਚ ਦਾ ਹਿੱਸਾ 29.0 ਪ੍ਰਤੀਸ਼ਤ ਤੋਂ ਵਧ ਕੇ 48.0 ਪ੍ਰਤੀਸ਼ਤ ਹੋ ਗਿਆ ਹੈ।
ਟੀਐੱਚਈ ਵਿੱਚੋਂ, ਮੌਜੂਦਾ ਸਿਹਤ ਖਰਚ (ਸੀਐੱਚਈ) ₹7,89,760 ਕਰੋੜ (ਟੀਐੱਚਈ ਦਾ 87.3 ਪ੍ਰਤੀਸ਼ਤ) ਹੈ, ਅਤੇ ਪੂੰਜੀ ਖਰਚ ₹1,14,701 ਕਰੋੜ (ਟੀਐੱਚਈ ਦਾ 12.7 ਪ੍ਰਤੀਸ਼ਤ) ਹੈ। ਟੀਐੱਚਈ ਵਿੱਚ ਪੂੰਜੀ ਖਰਚ ਦੇ ਹਿੱਸੇ ਵਿੱਚ ਵਿੱਤੀ ਸਾਲ 2016 ਵਿੱਚ 6.3 ਪ੍ਰਤੀਸ਼ਤ ਤੋਂ ਵਿੱਤੀ ਸਾਲ 2022 ਵਿੱਚ 12.7 ਪ੍ਰਤੀਸ਼ਤ ਦਾ ਵਾਧਾ ਇੱਕ ਸਕਾਰਾਤਮਕ ਸੰਕੇਤ ਹੈ ਕਿਉਂਕਿ ਇਸ ਨਾਲ ਵਿਆਪਕ ਅਤੇ ਬਿਹਤਰ ਸਿਹਤ ਬੁਨਿਆਦੀ ਢਾਂਚਾ ਬਣੇਗਾ।
ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ)
ਏਬੀ-ਪੀਐੱਮਜੇਏਵਾਈ ਨੇ ਭਾਰਤ ਦੀ ਸਭ ਤੋਂ ਕਮਜ਼ੋਰ ਆਬਾਦੀ ਦੇ ਹੇਠਲੇ 40 ਪ੍ਰਤੀਸ਼ਤ ਨੂੰ ਸਿਹਤ ਕਵਰੇਜ ਪ੍ਰਦਾਨ ਕਰਕੇ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।
ਸਿਹਤ 'ਤੇ ਸਰਕਾਰੀ ਖਰਚ ਵਿੱਚ ਵਾਧੇ ਦਾ ਪਰਿਵਾਰਾਂ ਦੁਆਰਾ ਸਹਿਣ ਕੀਤੀ ਜਾ ਰਹੀ ਵਿੱਤੀ ਤੰਗੀ ਨੂੰ ਘਟਾਉਣ ਲਈ ਮਹੱਤਵਪੂਰਨ ਪ੍ਰਭਾਵ ਹੈ।
15 ਜਨਵਰੀ 2025 ਤੱਕ, 40 ਲੱਖ ਤੋਂ ਵੱਧ ਸੀਨੀਅਰ ਸਿਟੀਜ਼ਨਸ ਨੂੰ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਗਿਆ ਹੈ।
ਏਬੀ-ਪੀਐੱਮਜੇਏਵਾਈ ਨੇ ਸਮਾਜਿਕ ਸੁਰੱਖਿਆ ਅਤੇ ਪ੍ਰਾਇਮਰੀ ਸਿਹਤ ਖਰਚਿਆਂ ਵਿੱਚ ਵਾਧੇ ਰਾਹੀਂ ਜੇਬ ਤੋਂ ਬਾਹਰ ਖਰਚ (ਓਓਪੀਈ) ਵਿੱਚ ਦੇਖੀ ਗਈ ਮਹੱਤਵਪੂਰਨ ਕਮੀ ਵਿੱਚ ਇੱਕ ਨਿਰਣਾਇਕ ਭੂਮਿਕਾ ਨਿਭਾਈ ਹੈ, ਜਿਸ ਵਿੱਚ ₹1.25 ਲੱਖ ਕਰੋੜ ਤੋਂ ਵੱਧ ਦੀ ਬੱਚਤ ਦਰਜ ਕੀਤੀ ਗਈ ਹੈ।
ਹੋਰ ਪਹਿਲਕਦਮੀਆਂ, ਜਿਵੇਂ ਕਿ ਮੁਫ਼ਤ ਡਾਇਲਸਿਸ ਸਕੀਮ, ਨੇ ਲਗਭਗ 25 ਲੱਖ ਲੋਕਾਂ ਨੂੰ ਲਾਭ ਪਹੁੰਚਾਇਆ ਹੈ। ਓਓਪੀਈ ਵਿੱਚ ਕਮੀ ਸਿਹਤ ਸੰਭਾਲ ਵਿੱਚ ਵਧੇ ਹੋਏ ਜਨਤਕ ਖਰਚੇ ਦੇ ਨਾਲ-ਨਾਲ ਚਲਦੀ ਹੈ, ਜੋ ਕਿ ਸਰਵ ਵਿਆਪਕ ਸਿਹਤ ਕਵਰੇਜ ਵੱਲ ਪ੍ਰਗਤੀ ਨੂੰ ਦਰਸਾਉਂਦੀ ਹੈ।
ਇਸ ਯੋਜਨਾ ਦੇ ਤਹਿਤ, ਉਪ-ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਇਮਰੀ ਸਿਹਤ ਕੇਂਦਰਾਂ (ਪੀਐੱਚਸੀ) ਨੂੰ ਬਦਲ ਕੇ, ਆਯੁਸ਼ਮਾਨ ਅਰੋਗਯ ਮੰਦਿਰਾਂ (ਏਏਐੱਮ) (ਪਹਿਲਾਂ ਸਿਹਤ ਅਤੇ ਤੰਦਰੁਸਤੀ ਕੇਂਦਰ) ਨੂੰ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਕਾਰਜਸ਼ੀਲ ਕੀਤਾ ਗਿਆ ਹੈ, ਜੋ ਭਾਈਚਾਰਿਆਂ ਦੇ ਨੇੜੇ ਰੋਕਥਾਮ, ਪ੍ਰੋਤਸਾਹਨ, ਇਲਾਜ, ਉਪਚਾਰਕ ਅਤੇ ਪੁਨਰਵਾਸ ਸੇਵਾਵਾਂ ਦਾ ਇੱਕ ਵਿਆਪਕ, ਮੁਫਤ ਅਤੇ ਵਿਸਤ੍ਰਿਤ ਪੈਕੇਜ ਪੇਸ਼ ਕਰਦੇ ਹਨ।
ਚਿੱਤਰ 1: ਆਯੁਸ਼ਮਾਨ ਅਰੋਗਯ ਮੰਦਿਰ ਦੀ ਫੈਕਟਸ਼ੀਟ
ਸਿਹਤ ਸੰਭਾਲ ਵਿੱਚ ਟੈਕਨੋਲੋਜੀ
ਆਰਥਿਕ ਸਰਵੇਖਣ ਵਿੱਚ ਇਹ ਗੱਲ ਉਜਾਗਰ ਕੀਤੀ ਗਈ ਹੈ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੇ ਤਹਿਤ 72.81 ਕਰੋੜ ਆਯੁਸ਼ਮਾਨ ਭਾਰਤ ਸਿਹਤ ਖਾਤੇ ਬਣਾਏ ਗਏ ਹਨ।
ਇਸ ਨੇ ਇਹ ਵੀ ਉਜਾਗਰ ਕੀਤਾ ਹੈ ਕਿ ਈ-ਸੰਜੀਵਨੀ - ਰਾਸ਼ਟਰੀ ਟੈਲੀਮੈਡੀਸਨ ਸੇਵਾ, ਪ੍ਰਾਇਮਰੀ ਸਿਹਤ ਸੰਭਾਲ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਟੈਲੀਮੈਡੀਸਨ ਲਾਗੂਕਰਨ ਵਜੋਂ ਉਭਰੀ ਹੈ। ਇਸ ਨੇ 1.29 ਲੱਖ ਏਏਐੱਮ ਰਾਹੀਂ 31.19 ਕਰੋੜ ਤੋਂ ਵੱਧ ਮਰੀਜ਼ਾਂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੂੰ 16,447 ਹੱਬਸ ਅਤੇ 676 ਔਨਲਾਈਨ ਓਪੀਡੀ ਦੁਆਰਾ ਸੇਵਾ ਦਿੱਤੀ ਜਾਂਦੀ ਹੈ।
ਆਰਥਿਕ ਸਰਵੇਖਣ ਅੱਗੇ ਦੱਸਦਾ ਹੈ ਕਿ ਯੂ-ਵਿਨ ਪੋਰਟਲ 'ਤੇ 1.7 ਕਰੋੜ ਤੋਂ ਵੱਧ ਗਰਭਵਤੀ ਮਹਿਲਾਵਾਂ ਅਤੇ 5.4 ਕਰੋੜ ਬੱਚਿਆਂ ਨੂੰ ਡਿਜੀਟਲ ਤੌਰ 'ਤੇ ਰਜਿਸਟਰ ਕੀਤਾ ਹੈ ਅਤੇ ਅਸਲ ਸਮੇਂ ਵਿੱਚ 26.4 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਨੂੰ ਟ੍ਰੈਕ ਕੀਤਾ ਹੈ।
ਆਰਥਿਕ ਸਰਵੇਖਣ ਦੱਸਦਾ ਹੈ ਕਿ ਡਰੋਨ ਭਾਰਤ ਵਿੱਚ ਸਿਹਤ ਸੰਭਾਲ ਨੂੰ ਬਦਲ ਰਹੇ ਹਨ, ਜੀਵਨ-ਰੱਖਿਅਕ ਦਵਾਈਆਂ ਦੀ ਤੇਜ਼ੀ ਨਾਲ ਸਪੁਰਦਗੀ ਨੂੰ ਯਕੀਨੀ ਬਣਾ ਕੇ ਅਤੇ ਦੂਰ-ਦੁਰਾਡੇ ਅਤੇ ਪਹੁੰਚ ਤੋਂ ਬਾਹਰਲੇ ਖੇਤਰਾਂ ਤੋਂ ਨਮੂਨੇ ਇਕੱਠੇ ਕਰਕੇ, ਐਮਰਜੈਂਸੀ ਦੌਰਾਨ ਲਾਜ਼ਮੀ ਸਾਬਤ ਹੋ ਰਹੇ ਹਨ।
ਪ੍ਰੋਜੈਕਟ 'ਆਈ-ਡਰੋਨ' (i-DRONE) ਨੂੰ ਅਕਤੂਬਰ 2021 ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (MoHFW) ਦੀ ਅਗਵਾਈ ਹੇਠ ਟੀਕਿਆਂ ਅਤੇ ਡਾਕਟਰੀ ਸਪਲਾਈਆਂ ਦੀ ਡਿਲਿਵਰੀ ਲਈ ਡਰੋਨ ਦੀ ਵਰਤੋਂ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ।
ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਸਿਹਤ ਸੰਭਾਲ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਪਣਾਉਣ ਦੀ ਬਹੁਤ ਸੰਭਾਵਨਾ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2023 ਵਿੱਚ, ਭਾਰਤ ਵਿੱਚ 34 ਪ੍ਰਤੀਸ਼ਤ ਸਿਹਤ ਸੰਭਾਲ ਸੰਗਠਨ ਏਆਈ ਪ੍ਰੋਜੈਕਟਾਂ ਨੂੰ ਪਾਇਲਟ ਕਰ ਰਹੇ ਸਨ, ਅਤੇ 16 ਪ੍ਰਤੀਸ਼ਤ ਨੇ ਆਪਣੀਆਂ ਜੈਨਰੇਟਿਵ ਏਆਈ ਪਹਿਲਕਦਮੀਆਂ ਨੂੰ ਉਤਪਾਦਨ ਵਿੱਚ ਤਬਦੀਲ ਕੀਤਾ ਸੀ।
ਆਰਥਿਕ ਸਰਵੇਖਣ 2024-25 ਦੱਸਦਾ ਹੈ ਕਿ ਵਿੱਤੀ ਸਾਲ 2024 ਲਈ ਰਾਸ਼ਟਰੀ ਪੱਧਰ 'ਤੇ 93.5 ਪ੍ਰਤੀਸ਼ਤ ਦੇ ਪੂਰੇ ਟੀਕਾਕਰਣ ਕਵਰੇਜ ਦੇ ਨਾਲ, ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਜਨਤਕ ਸਿਹਤ ਦੀ ਰੱਖਿਆ ਕਰਨਾ ਅਤੇ ਜ਼ਰੂਰੀ ਟੀਕਿਆਂ ਤੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਜਾਰੀ ਰੱਖਦਾ ਹੈ। ਇੱਕ ਬੱਚਾ ਜਿਸ ਨੇ ਪਹਿਲੇ ਸਾਲ ਦੀ ਉਮਰ ਤੱਕ ਬੇਸਿਲ ਕੈਲਮੇਟ ਗੁਐਰਿਨ (Bacille Calmette Guerin), ਓਰਲ ਪੋਲੀਓ ਵੈਕਸੀਨ (ਓਪੀਵੀ) ਦੀਆਂ ਤਿੰਨ ਖੁਰਾਕਾਂ, ਪੈਂਟਾਵੇਲੈਂਟ ਦੀਆਂ ਤਿੰਨ ਖੁਰਾਕਾਂ ਅਤੇ ਮੀਜ਼ਲਜ਼ ਰੁਬੈਲਾ (ਐੱਮਆਰ) ਦੀ ਇੱਕ ਖੁਰਾਕ ਪ੍ਰਾਪਤ ਕੀਤੀ ਹੈ, ਉਸ ਨੂੰ ਫੁਲੀ ਇਮਿਊਨਾਈਸਡ ਚਾਈਲਡ (fully immunised child) ਕਿਹਾ ਜਾਂਦਾ ਹੈ।
ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਫਾਇਤੀ ਦਵਾਈਆਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਜਨ ਔਸ਼ਧੀ ਯੋਜਨਾ ਨੇ ਘੱਟ ਕੀਮਤ ਵਾਲੀਆਂ ਦਵਾਈਆਂ ਤੱਕ ਪਹੁੰਚ ਵਿੱਚ ਸੁਧਾਰ ਕੀਤਾ ਹੈ, 2024 ਵਿੱਚ ਰਿਕਾਰਡ ਵਿਕਰੀ ਪ੍ਰਾਪਤ ਕੀਤੀ ਹੈ ਅਤੇ ਦੇਸ਼ ਭਰ ਵਿੱਚ 14,000 ਤੋਂ ਵੱਧ ਕੇਂਦਰਾਂ ਤੱਕ ਜਨ ਔਸ਼ਧੀ ਯੋਜਨਾ ਫੈਲ ਗਈ ਹੈ।
****
ਕੇਐੱਸ/ਐੱਸਕੇ
(Release ID: 2098110)
Visitor Counter : 4