ਸੱਭਿਆਚਾਰ ਮੰਤਰਾਲਾ
azadi ka amrit mahotsav

“ਮਹਾਤਮਾ ਦੀ ਯਾਤਰਾ: ਉਨ੍ਹਾਂ ਦੇ ਆਪਣੇ ਦਸਤਾਵੇਜ਼ਾਂ ਦੇ ਮਾਧਿਅਮ ਨਾਲ”


ਸ਼ਹੀਦ ਦਿਵਸ ਦੇ ਅਵਸਰ ‘ਤੇ ਨੈਸ਼ਨਲ ਗਾਂਧੀ ਮਿਊਜ਼ੀਅਮ ਰਾਜਘਾਟ ਵਿੱਚ ਵਿਸ਼ੇਸ਼ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਜਾਵੇਗਾ

Posted On: 29 JAN 2025 2:56PM by PIB Chandigarh

ਸ਼ਹੀਦ ਦਿਵਸ ਦੇ ਅਵਸਰ ‘ਤੇ, ਭਾਰਤੀ ਰਾਸ਼ਟਰੀ ਅਭਿਲੇਖਾਗਾਰ (ਐੱਨਏਆਈ) ਅਤੇ ਨੈਸ਼ਨਲ ਗਾਂਧੀ ਮਿਊਜ਼ੀਅਮ (ਐੱਨਜੀਐੱਮ) ਭਾਰਤੀ ਰਾਸ਼ਟਰੀ ਫਿਲਮ ਅਭਿਲੇਖਾਗਾਰ ਅਤੇ ਪ੍ਰਸਾਰ ਭਾਰਤੀ ਅਭਿਲੇਖਾਗਾਰ ਦੇ ਸਹਿਯੋਗ ਨਾਲ “ਮਹਾਤਮਾ ਦੀ ਯਾਤਰਾ: ਉਨ੍ਹਾਂ ਦੇ ਆਪਣੇ ਦਸਤਾਵੇਜ਼ਾਂ ਦੇ ਮਾਧਿਅਮ ਨਾਲ” ਸਿਰਲੇਖ ਨਾਲ ਇੱਕ ਵਿਸ਼ੇਸ਼ ਪ੍ਰਦਰਸ਼ੀ ਦਾ ਐਲਾਨ ਕਰ ਰਹੇ ਹਨ। ਇਸ ਪ੍ਰਦਰਸ਼ਨੀ ਦਾ ਉਦਘਾਟਨ ਮਹਾਤਮਾ ਗਾਂਧੀ ਦੀ ਪੋਤੀ ਸੁਸ਼੍ਰੀ ਤਾਰਾ ਗਾਂਧੀ ਭੱਟਾਚਾਰਿਆ, ਨੈਸ਼ਨਲ ਗਾਂਧੀ ਮਿਊਜ਼ੀਅਮ ਦੀ ਪ੍ਰਧਾਨ ਦੁਆਰਾ 30 ਜਨਵਰੀ, 2025 ਨੂੰ ਦੁਪਹਿਰ 3:00 ਵਜੇ ਨੈਸ਼ਨਲ ਗਾਂਧੀ ਮਿਊਜ਼ੀਅਮ, ਰਾਜਘਾਟ, ਨਵੀਂ ਦਿੱਲੀ ਦੇ ਪ੍ਰਦਰਸ਼ੀ ਹੌਲ ਵਿੱਚ ਕੀਤਾ ਜਾਵੇਗਾ।

 ਇਹ ਧਿਆਨਪੂਰਵਕ ਤਿਆਰ ਕੀਤੀ ਗਈ ਪ੍ਰਦਰਸ਼ਨੀ ਮਹਾਤਮਾ ਗਾਂਧੀ ਦੀ ਪਰਿਵਰਤਨਕਾਰੀ ਯਾਤਰਾ ਨੂੰ ਦਰਸਾਉਂਦੀ ਹੈ, ਜੋ ਮਹਿਮਾਨਾਂ ਦੇ ਜੀਵਨ ਅਤੇ ਵਿਰਾਸਤ ਨੂੰ ਜਾਣਨ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦੀ ਹੈ। ਦੁਰਲਭ ਤਸਵੀਰਾਂ, ਅਧਿਕਾਰਿਕ ਦਸਤਾਵੇਜ਼ਾਂ, ਆਡੀਓ ਰਿਕਾਰਡਿੰਗ, ਵੀਡੀਓ ਕਲੀਪਿੰਗ ਅਤੇ ਵਿਅਕਤੀਗਤ ਪੱਤਰਾਚਾਰ ਦੇ ਸੰਯੋਜਨ ਦੇ ਮਾਧਿਅਮ ਨਾਲ ਇਹ ਪ੍ਰਦਰਸ਼ਨੀ ਪੋਰਬੰਦਰ ਵਿੱਚ ਗਾਂਧੀ ਦੇ ਸ਼ੁਰੂਆਤੀ ਜੀਵਨ ਤੋਂ ਲੈ ਕੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਤੱਕ ਦੇ ਉਨ੍ਹਾਂ ਦੇ ਮਾਰਗ ਦੀ ਇੱਕ ਖੂਬਸੂਰਤ ਚਿਤ੍ਰਣ ਪੇਸ਼ ਕਰਦੀ ਹੈ।

 ਪ੍ਰਦਰਸ਼ਨੀ ਵਿੱਚ ਮਹਾਤਮਾ ਗਾਂਧੀ ਦੀ ਜੀਵਨ ਯਾਤਰਾ ਅਤੇ ਕੁਝ ਮਹੱਤਵਪੂਰਨ ਘਟਨਾਵਾਂ ਜਿਵੇਂ ਇੰਗਲੈਂਡ ਵਿੱਚ ਉਨ੍ਹਾਂ ਦੀ ਸਿੱਖਿਆ, ਦੱਖਣ ਅਫਰੀਕਾ ਵਿੱਚ ਉਨ੍ਹਾਂ ਦੇ ਸ਼ੁਰੂਆਤੀ ਵਰ੍ਹੇ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਚੰਪਾਰਨ ਸਤਯਾਗ੍ਰਹ, ਦਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਸਹਿਤ ਪ੍ਰਮੁੱਖ ਮੀਲ ਪੱਥਰਾਂ ਦੌਰਾਨ ਉਨ੍ਹਾਂ ਦੀ ਅਗਵਾਈ ਨੂੰ ਪ੍ਰਦਰਸ਼ਿਤ ਕਰਨ ਵਾਲੇ 30 ਪੈਨਲ ਸ਼ਾਮਲ ਹਨ। ਇਸ ਵਿੱਚ ਸਮਾਜਿਕ ਨਿਆਂ, ਸੰਪ੍ਰਦਾਇਕ ਸਦਭਾਵ ਅਤੇ ਛੂਤਛਾਤ ਦੇ ਖਾਤਮੇ ਦੇ ਲਈ ਉਨ੍ਹਾਂ ਦੇ ਕੰਮ ਦੇ ਨਾਲ-ਨਾਲ ਵਿਭਾਜਨ ਦੌਰਾਨ ਸ਼ਾਂਤੀ ਬਣਾਏ ਰੱਖਣ ਦੇ ਉਨ੍ਹਾਂ ਦੇ ਆਖਰੀ ਯਤਨਾਂ ਅਤੇ ਸੁਤੰਤਰਤਾ ਦੇ ਬਾਅਦ ਉਨ੍ਹਾਂ ਦੀ ਸਥਾਈ ਵਿਰਾਸਤ ‘ਤੇ ਵੀ ਚਾਨਣਾ ਪਾਇਆ ਗਿਆ ਹੈ।

 ਇਹ ਪ੍ਰਦਰਸ਼ਨੀ ਗਾਂਧੀ ਦੇ ਅਹਿੰਸਾ, ਨਿਆਂ ਅਤੇ ਸ਼ਾਂਤੀ ਦੇ ਦਰਸ਼ਨ ਨੂੰ ਦਰਸਾਉਂਦੀ ਪੁਰਾਲੇਖ ਸਮੱਗਰੀ ਦਾ ਇੱਕ ਸਮ੍ਰਿੱਧ ਕਲੈਕਸ਼ਨ ਪੇਸ਼ ਕਰਦੀ ਹੈ। ਇਹ ਪ੍ਰਦਰਸ਼ਨੀ ਸੀਮਿਤ ਸਮੇਂ ਦੇ ਲਈ ਜਨਤਾ ਦੇ ਲਈ ਖੋਲ੍ਹੀ ਜਾਵੇਗੀ। ਸਾਰੇ ਨਾਗਰਿਕਾਂ, ਵਿਦਿਆਰਥੀਆਂ, ਇਤਿਹਾਸਕਾਰਾਂ ਅਤੇ ਗਾਂਧੀ ਦੇ ਪ੍ਰਤੀ ਉਤਸ਼ਾਹੀ ਲੋਕਾਂ ਨੂੰ ਮਹਾਤਮਾ ਗਾਂਧੀ ਨੂੰ ਦਿੱਤੀ ਗਈ ਇਸ ਸ਼ਰਧਾਂਜਲੀ ਦਾ ਅਨੁਭਵ ਕਰਨ ਅਤੇ ਉਨ੍ਹਾਂ ਦੇ ਜੀਵਨ ਅਤੇ ਵਿਰਾਸਤ ਦੀ ਗਹਿਰੀ ਸਮਝ ਹਾਸਲ ਕਰਨ ਦੇ ਲਈ ਸ਼ਾਮਲ ਕੀਤਾ ਜਾਂਦਾ ਹੈ।

***

ਸੁਨੀਲ ਕੁਮਾਰ ਤਿਵਾਰੀ


(Release ID: 2097627) Visitor Counter : 8