ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮਹਾਕੁੰਭ 2025: ਪ੍ਰਯਾਗਰਾਜ ਵਿਖੇ ਡਿਜੀਟਲ ਪ੍ਰਦਰਸ਼ਨੀ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਸਰਕਾਰੀ ਪਹਿਲਕਦਮੀਆਂ 'ਅਨੇਕਤਾ ਵਿੱਚ ਏਕਤਾ' ਦਾ ਸੰਦੇਸ਼ ਫੈਲਾ ਰਹੀਆਂ ਹਨ


ਪ੍ਰਦਰਸ਼ਨੀ ਵਿੱਚ ਉੱਦਮਤਾ ਸਬੰਧੀ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ

Posted On: 28 JAN 2025 3:37PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਪ੍ਰਯਾਗਰਾਜ ਵਿਖੇ ਮਹਾਕੁੰਭ 2025 ਦੌਰਾਨ ਭਾਰਤ ਸਰਕਾਰ ਦੀਆਂ ਪਹਿਲਕਦਮੀਆਂ ਰਾਹੀਂ 'ਅਨੇਕਤਾ ਵਿੱਚ ਏਕਤਾ' ਨੂੰ ਉਜਾਗਰ ਕਰਨ ਵਾਲੀ ਇੱਕ ਡਿਜੀਟਲ ਪ੍ਰਦਰਸ਼ਨੀ ਨੂੰ ਦੇਖਣ ਲਈ ਭਾਰੀ ਭੀੜ ਪਹੁੰਚ ਰਹੀ ਹੈ।

 “ऐक्यं बलं सामंजस्य” ('ਅਨੇਕਤਾ ਵਿੱਚ ਏਕਤਾ') ਦੇ ਸਿਧਾਂਤ ਨੂੰ ਭਾਰਤ ਸਰਕਾਰ ਦੁਆਰਾ 'ਇੱਕ ਦੇਸ਼, ਇੱਕ ਟੈਕਸ', 'ਇੱਕ ਦੇਸ਼, ਇੱਕ ਪਾਵਰ ਗਰਿੱਡ' ਅਤੇ 'ਇੱਕ ਦੇਸ਼, ਇੱਕ ਰਾਸ਼ਨ ਕਾਰਡ' ਵਰਗੀਆਂ ਪਹਿਲਕਦਮੀਆਂ ਰਾਹੀਂ ਸਾਕਾਰ ਕੀਤਾ ਜਾ ਰਿਹਾ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਪ੍ਰਯਾਗਰਾਜ ਵਿਖੇ ਮਹਾਕੁੰਭ ਦੌਰਾਨ ਤ੍ਰਿਵੇਣੀ ਮਾਰਗ 'ਤੇ ਲਗਾਈ ਗਈ ਡਿਜੀਟਲ ਪ੍ਰਦਰਸ਼ਨੀ ਵਿੱਚ ਆਉਣ ਵਾਲੇ ਲੋਕਾਂ ਨੂੰ ਦੇਸ਼ ਦੀ ਏਕਤਾ ਨੂੰ ਮਜ਼ਬੂਤ ਕਰਨ ਵਾਲੀਆਂ ਇਨ੍ਹਾਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਏਕਤਾ ਦਾ ਸੰਦੇਸ਼ ਦੇਣ ਵਾਲੀ ਇੱਕ  ਤਸਵੀਰ ਵਿੱਚ ਰਾਸ਼ਟਰੀ ਏਕਤਾ ਦੇ ਪ੍ਰਤੀਕ  ਸਰਦਾਰ ਪਟੇਲ ਦੀ ਮੂਰਤੀ ਵੀ ਹੈ।

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਨਾਲ, 'ਇੱਕ ਦੇਸ਼, ਇੱਕ ਸੰਵਿਧਾਨ' ਦਾ ਸੰਕਲਪ ਪੂਰਾ ਹੋਇਆ ਹੈ। 'ਇੱਕ ਰਾਸ਼ਟਰ, ਇੱਕ ਚੋਣ' ਅਤੇ 'ਇੱਕ ਰਾਸ਼ਟਰ, ਇੱਕ ਸਿਵਿਲ ਕੋਡ' ਵੱਲ ਕੀਤੇ ਜਾ ਰਹੇ ਪ੍ਰਯਾਸ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਤੇਜ਼ੀ ਲਿਆ ਰਹੇ ਹਨ, ਜਿਸ ਨੂੰ ਪ੍ਰਦਰਸ਼ਨੀ ਵਿੱਚ ਇੱਕ ਆਕਰਸ਼ਕ ਫਾਰਮੈਟ ਰਾਹੀਂ ਪੇਸ਼ ਕੀਤਾ ਗਿਆ ਹੈ।

 

ਭਾਰਤ ਸਰਕਾਰ ਦੇ ਲੋਕ ਭਲਾਈ ਪ੍ਰੋਗਰਾਮਾਂ, ਨੀਤੀਆਂ ਅਤੇ ਉਪਲਬਧੀਆਂ 'ਤੇ ਅਧਾਰਿਤ ਇਹ ਪ੍ਰਦਰਸ਼ਨੀ ਉੱਦਮਤਾ ਅਤੇ ਸਵੈ-ਰੋਜ਼ਗਾਰ ਨੂੰ ਉਤਸ਼ਾਹਿਤ ਕਰਨ ਦੇ ਪ੍ਰਯਾਸਾਂ 'ਤੇ ਜ਼ੋਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਮੁਦਰਾ ਯੋਜਨਾ, ਪੀਐੱਮ ਵਿਸ਼ਵਕਰਮਾ ਯੋਜਨਾ, ਪੀਐੱਮਈਜੀਪੀ ਅਤੇ ਕ੍ਰੈਡਿਟ ਗਰੰਟੀ ਫੰਡ ਯੋਜਨਾ ਵਰਗੀਆਂ ਵੱਖ-ਵੱਖ ਯੋਜਨਾਵਾਂ ਰਾਹੀਂ ਸਾਕਾਰ ਕੀਤਾ ਜਾ ਰਿਹਾ ਹੈ।

13 ਜਨਵਰੀ ਨੂੰ ਸ਼ੁਰੂ ਹੋਈ ਇਸ ਪ੍ਰਦਰਸ਼ਨੀ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਅਤੇ ਆਡੀਓ-ਵਿਜ਼ੂਅਲ ਮਾਧਿਅਮ ਰਾਹੀਂ ਵਿਕਾਸ ਅਤੇ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਹਨ। ਐੱਲਈਡੀ ਵੌਲ (LED wall) 'ਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਦਰਸਾਉਂਦੀਆਂ ਡੌਕਿਊਮੈਂਟਰੀਜ਼ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਜਿਸ ਨਾਲ ਉਹ ਸੈਲਫੀ ਵੀ ਲੈ ਰਹੇ ਹਨ।

*****

ਏਡੀ/ਵੀਐੱਮ


(Release ID: 2097507) Visitor Counter : 6