ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਮਹਾਕੁੰਭ 2025: ਮੌਨੀ ਅਮਾਵਸਿਆ 'ਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਵਿਧਾ ਲਈ ਮੇਲਾ ਪ੍ਰਸ਼ਾਸਨ ਅਤੇ ਪੁਲਿਸ ਨੇ ਕੀਤੀਆਂ ਵਿਸ਼ੇਸ਼ ਤਿਆਰੀਆਂ
ਸ਼ਰਧਾਲੂਆਂ ਨੂੰ ਲੇਨ ਅਨੁਸ਼ਾਸਨ ਬਣਾਏ ਰੱਖਣ, ਬੈਰੀਕੇਡਜ਼ ਅਤੇ ਪੋਂਟੂਨ ਬ੍ਰਿਜਾਂ 'ਤੇ ਧੀਰਜ ਰੱਖ ਕੇ ਜਲਦਬਾਜ਼ੀ ਤੋਂ ਬਚਣ, ਵਿਵਸਥਾ ਬਣਾਏ ਰੱਖਣ ਵਿਚ ਪੁਲਿਸ ਦਾ ਸਹਿਯੋਗ ਕਰਨ, ਸਮੱਸਿਆ ਹੋਣ ‘ਤੇ ਪੁਲਿਸ ਦੀ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ
प्रविष्टि तिथि:
28 JAN 2025 6:32PM by PIB Chandigarh
ਮਹਾਕੁੰਭ 2025 ਵਿੱਚ ਮੌਨੀ ਅਮਾਵਸਿਆ ਦੇ ਸ਼ੁਭ ਮੌਕੇ ‘ਤੇ ਪ੍ਰਯਾਗਰਾਜ ਵਿੱਚ ਲੱਖਾਂ ਸ਼ਰਧਾਲੂ ਪਹੁੰਚ ਰਹੇ ਹਨ। ਉਨ੍ਹਾਂ ਦੀ ਸੁਰੱਖਿਆ ਅਤੇ ਸੁਵਿਧਾ ਸੁਨਿਸ਼ਚਿਤ ਕਰਨ ਲਈ ਮੇਲਾ ਪ੍ਰਸ਼ਾਸਨ ਨੇ ਵਿਸ਼ੇਸ਼ ਵਿਵਸਥਾ ਕੀਤੀ ਹੈ। ਐਂਮਰਜੈਂਸੀ ਦੀ ਸਥਿਤੀ ਵਿੱਚ ਸ਼ਰਧਾਲੂਆਂ ਦੀ ਸਹਾਇਤਾ ਲਈ ਮੇਲਾ ਪੁਲਿਸ, ਟ੍ਰੈਫਿਕ ਪੁਲਿਸ ਅਤੇ ਵਿਸ਼ੇਸ਼ ਡਾਕਟਰਾਂ ਦੀਆਂ ਟੀਮਾਂ 24 ਘੰਟੇ ਤੈਨਾਤ ਹਨ।
ਸੀਨੀਅਰ ਸੁਪਰੀਟੇਂਡੈਂਟ ਆਫ ਪੁਲਿਸ ਮਹਾਕੁੰਭ ਨਗਰ ਸ਼੍ਰੀ ਰਾਜੇਸ਼ ਦ੍ਵਿਵੇਦੀ ਨੇ ਦੱਸਿਆ ਕਿ ਮੌਨੀ ਅਮਾਵਸਿਆ 'ਤੇ ਦੂਸਰੇ ਅੰਮ੍ਰਿਤ ਇਸ਼ਨਾਨ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ। ਸ਼ਰਧਾਲੂਆਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਵਸਥਾ ਬਣਾਏ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ‘ਤੇ ਪੁਲਿਸ ਦੀ ਮਦਦ ਲੈਣ। ਸ਼ਰਧਾਲੂਆਂ ਦੀ ਸਹਾਇਤਾ ਲਈ ਪੁਲਿਸ ਅਤੇ ਪ੍ਰਸ਼ਾਸਨ 24 ਘੰਟੇ ਉਪਲੱਬਧ ਹਨ।
ਭੀੜ ਪ੍ਰਬੰਧਨ:
ਕੀ ਕਰਨਾ ਚਾਹੀਦਾ ਹੈ:
• ਸੰਗਮ ਘਾਟ ਤੱਕ ਪਹੁੰਚਣ ਲਈ ਨਿਰਧਾਰਿਤ ਲੇਨ ਦੀ ਵਰਤੋਂ ਕਰੋ।
• ਗੰਗਾ ਇਸ਼ਨਾਨ ਦੇ ਲਈ ਜਾਂਦੇ ਸਮੇਂ ਆਪਣੀ ਲੇਨ ਵਿੱਚ ਰਹੋ।
• ਇਸ਼ਨਾਨ ਅਤੇ ਦਰਸ਼ਨ ਕਰਨ ਤੋਂ ਬਾਅਦ ਸਿੱਧਾ ਪਾਰਕਿੰਗ ਏਰੀਆ ਵਿੱਚ ਜਾਓ।
• ਮੰਦਿਰਾਂ ਵਿੱਚ ਦਰਸ਼ਨ ਕਰਦੇ ਸਮੇਂ, ਆਪਣੀ ਲੇਨ ਵਿੱਚ ਰਹੋ ਅਤੇ ਆਪਣੇ ਸਥਾਨ ਵੱਲ ਅੱਗੇ ਵਧੋ।
• ਜਦੋਂ ਜ਼ਰੂਰਤ ਹੋਵੇ ਤਾਂ ਪੁਲਿਸ ਦੀ ਸਹਾਇਤਾ ਲਓ।
• ਜੇਕਰ ਸਿਹਤ ਸਬੰਧੀ ਸਮੱਸਿਆ ਹੈ, ਤਾਂ ਨਜ਼ਦੀਕੀ ਸੈਕਟਰ ਹਸਪਤਾਲ ਵਿੱਚ ਜਾਂਚ ਕਰਵਾਓ।
• ਬੈਰੀਕੇਡਸ ਅਤੇ ਪੋਂਟੂਨ ਬ੍ਰਿਜਾਂ 'ਤੇ ਧੀਰਜ ਰੱਖੋ; ਜਲਦਬਾਜ਼ੀ ਤੋਂ ਬਚੋ।
• ਕਾਗਜ਼, ਜੂਟ ਜਾਂ ਵਾਤਾਵਰਣ ਅਨੁਕੂਲ ਬਰਤਨ ਅਤੇ ਕੁਲਹੜ (ਮਿੱਟੀ ਦੇ ਕੱਪ) ਦੀ ਵਰਤੋਂ ਕਰੋ।
• ਸਾਰੇ ਘਾਟ ਸੰਗਮ ਦਾ ਹਿੱਸਾ ਹਨ; ਜਿਸ ਘਾਟ ‘ਤੇ ਪਹੁੰਚੋ, ਉੱਥੇ ਹੀ ਇਸ਼ਨਾਨ ਕਰੋ।
ਕੀ ਨਹੀਂ ਕਰਨਾ ਚਾਹੀਦਾ:
• ਸ਼ਰਧਾਲੂਆਂ ਨੂੰ ਵੱਡੇ ਸਮੂਹਾਂ ਵਿੱਚ ਕਿਸੇ ਇੱਕ ਥਾਂ 'ਤੇ ਨਹੀਂ ਰੁਕਣਾ ਚਾਹੀਦਾ।
• ਆਉਂਦੇ ਜਾਂ ਜਾਂਦੇ ਸਮੇਂ ਸ਼ਰਧਾਲੂਆਂ ਨਾਲ ਆਹਮੋਂ-ਸਾਹਮਣੇ ਮਿਲਣ ਤੋਂ ਬਚੋ।
• ਮੇਲੇ ਵਿੱਚ ਫੈਲਾਈਆਂ ਜਾ ਰਹੀਆਂ ਅਫਵਾਹਾਂ ਵੱਲ ਧਿਆਨ ਨਾ ਦਿਓ।
• ਸੋਸ਼ਲ ਮੀਡੀਆ ਰਾਹੀਂ ਫੈਲਾਈ ਗਈ ਕਿਸੇ ਵੀ ਗਲਤ ਸੂਚਨਾ 'ਤੇ ਵਿਸ਼ਵਾਸ ਨਾ ਕਰੋ।
• ਮੰਦਿਰ ਜਾਂਦੇ ਸਮੇਂ ਜਲਦਬਾਜ਼ੀ ਨਾ ਕਰੋ ਜਾਂ ਬੇਸਬਰੇ ਨਾ ਹੋਵੋ।
• ਹੋਲਡਿੰਗ ਖੇਤਰਾਂ ਦੀ ਬਜਾਏ ਰਸਤਿਆਂ 'ਤੇ ਰੁਕਣ ਤੋਂ ਬਚੋ; ਕਿਸੇ ਵੀ ਰਸਤੇ ਨੂੰ ਬਲੌਕ ਨਾ ਕਰੋ।
• ਵਿਵਸਥਾ ਜਾਂ ਸੇਵਾਵਾਂ ਸਬੰਧੀ ਗੁੰਮਰਾਹਕੁੰਨ ਸੁਝਾਵਾਂ 'ਤੇ ਵਿਸ਼ਵਾਸ ਨਾ ਕਰੋ।
• ਗੁੰਮਰਾਹਕੁੰਨ ਖ਼ਬਰਾਂ ਫੈਲਾਉਣ ਤੋਂ ਬਚੋ।
• ਪਵਿੱਤਰ ਇਸ਼ਨਾਨ ਦੇ ਲਈ ਜਲਦੀ ਨਾ ਕਰੋ।
• ਪਲਾਸਟਿਕ ਦੇ ਥੈਲਿਆਂ ਅਤੇ ਬਰਤਨਾਂ ਦੀ ਵਰਤੋਂ ਕਰਨ ਤੋਂ ਬਚੋ।
*****
ਏਡੀ/ਵੀਐੱਮ
(रिलीज़ आईडी: 2097506)
आगंतुक पटल : 46