ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ​​ਵਿੱਚ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਡੁਬਕੀ ਲਗਾਈ

प्रविष्टि तिथि: 27 JAN 2025 6:48PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਅੱਜ ਪਵਿੱਤਰ ਤ੍ਰਿਵੇਣੀ ਸੰਗਮ ਵਿੱਚ ਡੁਬਕੀ ਲਗਾਈ।

ਸ਼੍ਰੀ ਅਮਿਤ ਸ਼ਾਹ ਨੇ ਆਪਣੀਆਂ X ਪੋਸਟਾਂ ਵਿੱਚ ਕਿਹਾ ਕਿ ਪਵਿੱਤਰ ਤ੍ਰਿਵੇਣੀ ਸੰਗਮ ਵਿਖੇ ਸਮਾਜਿਕ ਸਮਰਸਤਾ ਅਤੇ ਸਦਭਾਵਨਾ ਦੇ ਪ੍ਰਤੀਕ 'ਮਹਾਕੁੰਭ' ਵਿੱਚ ਸਤਿਕਾਰਯੋਗ ਸੰਤਾਂ ਦੀ ਮੌਜੂਦਗੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ, ਬਹੁਤ ਜਿਆਦਾ ਭਾਵੁਕ ਹਾਂ। ਉਨ੍ਹਾਂ ਨੇ ਸਾਰਿਆਂ ਦੀ ਭਲਾਈ ਲਈ ਮਾਂ ਗੰਗਾ, ਮਾਂ ਯਮੁਨਾ ਅਤੇ ਮਾਂ ਸਰਸਵਤੀ ਨੂੰ ਪ੍ਰਾਰਥਨਾ ਕੀਤੀ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮਹਾਕੁੰਭ  ​​ਦੇਸ਼ਵਾਸੀਆਂ ਵਿੱਚ ਸਨਾਤਨ ਪਰੰਪਰਾਵਾਂ ਪ੍ਰਤੀ ਏਕਤਾ ਅਤੇ ਮਾਣ ਦੀ ਭਾਵਨਾ ਨੂੰ ਵੀ ਵਧਾ ਰਿਹਾ ਹੈ। ਸੰਗਮ ਤਟ ‘ਤੇ ਪਰਿਵਾਰ ਨਾਲ ਪੂਜਾ ਕੀਤੀ ਅਤੇ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪ੍ਰਾਰਥਨਾ ਕੀਤੀ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 'ਮਹਾਕੁੰਭ' ਸਨਾਤਨ ਸੱਭਿਆਚਾਰ ਦੇ ਨਿਰਵਿਘਨ ਪ੍ਰਵਾਹ ਦਾ ਇੱਕ ਵਿਲੱਖਣ ਪ੍ਰਤੀਕ ਹੈ। ਕੁੰਭ ਸਾਡੇ ਸਦੀਵੀ ਜੀਵਨ ਦਰਸ਼ਨ ਨੂੰ ਦਰਸਾਉਂਦਾ ਹੈ ਜੋ ਸਦਭਾਵਨਾ 'ਤੇ ਅਧਾਰਿਤ ਹੈ। ਉਨ੍ਹਾਂ ਨੇ ਕਿਹਾ ਕਿ ਸਨਾਤਨ ਧਰਮ ਦਾ ਵਿਸ਼ਾਲ ਇਕੱਠ ਪੂਰੀ ਦੁਨੀਆ ਨੂੰ ਸਮਾਨਤਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ, ਮਹਾਕੁੰਭ  ​​ਸਿਰਫ਼ ਇੱਕ ਤੀਰਥ ਸਥਾਨ ਨਹੀਂ ਹੈ, ਸਗੋਂ, ਇਹ ਦੇਸ਼ ਦੀ ਵਿਭਿੰਨਤਾ, ਵਿਸ਼ਵਾਸ ਅਤੇ ਗਿਆਨ ਪਰੰਪਰਾ ਦਾ ਸੰਗਮ ਵੀ ਹੈ।

*****

ਰਾਜ ਕੁਮਾਰ/ਵਿਵੇਕ/ਪ੍ਰਿਆਭਾਂਸ਼ੂ/ਪੰਕਜ


(रिलीज़ आईडी: 2097504) आगंतुक पटल : 39
इस विज्ञप्ति को इन भाषाओं में पढ़ें: English , Urdu , हिन्दी , Marathi , Bengali , Assamese , Gujarati , Odia , Malayalam