ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ 'ਕੋਆਪ੍ਰੇਟਿਵ ਕਾਨਫਰੰਸ' ਨੂੰ ਸੰਬੋਧਨ ਕੀਤਾ ਅਤੇ ਸਹਿਕਾਰਤਾ ਨਾਲ ਸਬੰਧਿਤ ਵਿਭਿੰਨ ਕਾਰਜਾਂ ਦੀ ਸ਼ੁਰੂਆਤ ਕੀਤੀ


ਮੋਦੀ ਜੀ ਦੇ ‘ਸਹਕਾਰ ਸੇ ਸਮ੍ਰਿੱਧੀ’ ਦੇ ਮੰਤਰ ਨੂੰ ਸਹਿਕਾਰਤਾ ਮੰਤਰਾਲਾ ਸਾਕਾਰ ਕਰ ਰਿਹਾ ਹੈ, ਜਿਸ ਨਾਲ ਸਹਿਕਾਰਤਾ ਨਾਲ ਜੁੜੇ ਭੈਣਾਂ ਅਤੇ ਭਰਾਵਾਂ ਨੂੰ ਪ੍ਰਗਤੀ ਦੇ ਨਵੇਂ ਅਵਸਰ ਮਿਲ ਰਹੇ ਹਨ

‘ਸਹਿਕਾਰਤਾ ’ ਆਤਮਨਿਰਭਰਤਾ ਦੀ ਸਭ ਤੋਂ ਸੁੰਦਰ ਵਿਆਖਿਆ ਹੈ ਅਤੇ ਸਹਿਕਾਰਤਾ ਹੀ ਕਿਸਾਨਾਂ ਨੂੰ ਆਤਮਨਿਰਭਰ ਅਤੇ ਸਮ੍ਰਿੱਧ ਬਣਾਉਣ ਦਾ ਸਸ਼ਕਤ ਮਾਧਿਅਮ ਹੈ

ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕ ਲਿਮਟਿਡ ਕਿਸਾਨਾਂ ਦੀ ਆਰਗੈਨਿਕ ਉਪਜ ਨੂੰ ਵੇਚ ਕੇ ਉਸ ਤੋਂ ਪ੍ਰਾਪਤ ਮੁਨਾਫ਼ੇ ਨੂੰ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾ ਰਹੀ ਹੈ

ਤਿੰਨ ਨਵੇਂ ਮਲਟੀਸਟੇਟ ਕੋਆਪ੍ਰੇਟਿਵ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਅਤੇ ਵਿਸ਼ਵ ਬਜ਼ਾਰ ਤੱਕ ਉਨ੍ਹਾਂ ਦੀ ਪਹੁੰਚ ਨੂੰ ਯਕੀਨੀ ਬਣਾ ਰਹੀਆਂ ਹਨ

ਮਹਾਰਾਸ਼ਟਰ ਵਿੱਚ ਸਹਿਕਾਰੀ ਸ਼ੂਗਰ ਮਿੱਲਾਂ ਵਿੱਚ 15 ਹਜ਼ਾਰ ਕਰੋੜ ਰੁਪਏ ਦਾ ਆਮਦਨ ਟੈਕਸ ਵਿਵਾਦ ਸੀ, ਜਿਸ ਨੂੰ ਮੋਦੀ ਸਰਕਾਰ ਨੇ ਸਮਾਪਤ ਕਰਵਾਇਆ

ਮੋਦੀ ਸਰਕਾਰ ਨੇ ਚੀਨੀ ਮਿੱਲਾਂ ਦਾ ਇਨਕਮ ਟੈਕਸ ਘੱਟਕੀਤਾ ਅਤੇ ਈਥੈਨੌਲ ਬਲੈਂਡਿੰਗ ਸਕੀਮ ਲਿਆਂਦੀ, ਜਿਸ ਨਾਲ ਉਦਯੋਗਾਂ ਅਤੇ ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਮਿਲੀ

ਵੈਂਕਟੇਸ਼ਵਰਾ ਕੋਆਪ੍ਰੇਟਿਵ ਨੇ ਕੋਆਪ੍ਰੇਟਿਵ ਬ੍ਰਾਂਡ ਦੇ ਤਹਿਤ ਕਾਜੂ ਦੀ ਖੇਤੀ ਕਰਨ ਵਾਲੇ ਹਜ਼ਾਰਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾ ਕੇ ਸਮ੍ਰਿੱਧੀ ਵੱਲ ਵਧਾਇਆ

ਨਾਸਿਕ ਵਿੱਚ ਬਣਾਈ ਗਈ ਅਤਿ-ਆਧੁਨਿਕ ਸੌਇਲ ਟੈਸਟਿੰਗ ਲੈਬੋਰਟ੍ਰੀ ਸਥਾਨਕ ਕਿਸ

Posted On: 24 JAN 2025 6:49PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ  ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਮਹਾਰਾਸ਼ਟਰ ਦੇ ਨਾਸਿਕ ਵਿੱਚ ਆਯੋਜਿਤ 'ਕੋਆਪ੍ਰੇਟਿਵ  ਕਾਨਫਰੰਸ' ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਹਿਕਾਰੀ ਖੇਤਰ ਨਾਲ ਸਬੰਧਿਤ ਵੱਖ-ਵੱਖ ਕੰਮਾਂ ਦੀ ਸ਼ੁਰੂਆਤ ਵੀ ਕੀਤੀਕਾਨਫਰੰਸ ਵਿੱਚ ਕੇਂਦਰੀ ਸਹਿਕਾਰਤਾ  ਰਾਜ ਮੰਤਰੀ ਸ਼੍ਰੀ ਮੁਰਲੀਧਰ ਮੋਹੋਲ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਸਮੇਤ ਕਈ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ।

IMG_1374.JPG

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ  ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ 'ਜੈ ਜਵਾਨ, ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ਾਸਤਰੀ ਜੀ ਨੇ ਕਿਸਾਨਾਂ, ਖੇਤੀਬਾੜੀ ਮਜ਼ਦੂਰ ਅਤੇ ਇਸ ਦੇ ਨਾਲ-ਨਾਲ ਸੈਨਾ ਨੂੰ ਵੀ ਮਜ਼ਬੂਤ ​​ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇੱਥੇ ਇੱਕ ਹੀ ਕੋਆਪ੍ਰੇਟਿਵ ਰਾਹੀਂ ਜੈ ਜਵਾਨ ਜੈ ਕਿਸਾਨ ਅਤੇ ਸੌਇਲ ਟੈਸਟਿੰਗ ਲੈਬ ਬਣਾ ਕੇ ਜੈ ਵਿਗਿਆਨ ਨੂੰ ਵੀ ਇੱਕ ਜਗ੍ਹਾ ਸਥਾਪਿਤ ਕਰਨ ਦਾ ਕੰਮ ਕੀਤਾ ਗਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ ਚਰਚਾ ਹੁੰਦੀ ਸੀ ਕਿ ਖੇਤੀ ਵਿੱਚ ਕੋਈ ਮੁਨਾਫ਼ਾ ਨਹੀਂ ਹੈ, ਪਰ ਉਨ੍ਹਾਂ ਦਾ ਅੱਜ ਵੀ ਉਹ ਦ੍ਰਿੜ ਵਿਸ਼ਵਾਸ ਹੈ ਕਿ ਜਦੋਂ ਸਹਿਕਾਰਤਾ ਅੰਦੋਲਨ ਅਤੇ ਵਿਗਿਆਨ ਦੋਵਾਂ ਨੂੰ ਜੋੜ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਵੀ ਖੇਤੀ ਇੱਕ ਮੁਨਾਫੇ ਵਾਲਾ ਬਿਜ਼ਨਿਸ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸਾਨ ਰਵਾਇਤੀ ਤਰੀਕੇ ਨਾਲ ਖੇਤੀ ਕਰਦੇ ਸਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਸੀ ਕਿ ਉਨ੍ਹਾਂ ਦੇ ਖੇਤ ਦੀ ਮਿੱਟੀ ਵਿੱਚ ਕਿਸ ਚੀਜ਼ ਦੀ ਮਾਤਰਾ ਵੱਧ ਜਾਂ ਕਿਸ ਦੀ ਮਾਤਰਾ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਮੋਦੀ ਜੀ ਨੇ ਸੌਇਲ ਟੈਸਟਿੰਗ ਦੀ ਗੱਲ ਕੀਤੀ, ਤਦ ਪਤਾ ਚਲਿਆ ਕਿ ਕਿਸਾਨ ਅਜਿਹੀ ਖਾਦ ਖੇਤ ਵਿੱਚ  ਪਾਉਂਦੇ ਸੀ, ਜਿਨ੍ਹਾਂ ਦੀ ਜ਼ਰੂਰਤ ਹੀ ਨਹੀਂ ਸੀ ਅਤੇ ਨਿਊਟ੍ਰੀਸ਼ਨ ਦੇ ਲਈ ਜਿਸ ਖਾਦ ਦਾ ਇਸਤੇਮਾਲ ਕਰਨਾ ਚਾਹੀਦਾ ਸੀ, ਉਹ ਨਹੀਂ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਨਾਸਿਕ ਜ਼ਿਲ੍ਹੇ ਵਿੱਚ ਬਣਾਈ ਗਈ ਅਤਿ-ਆਧੁਨਿਕ ਸੌਇਲ ਟੈਸਟਿੰਗ ਲੈਬ ਸਥਾਨਕ ਕਿਸਾਨਾਂ ਲਈ ਲਾਭਕਾਰੀ ਸਾਬਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਮਿੱਟੀ ਦੀ ਟੈਸਟਿੰਗ ਤੋਂ ਪਤਾ ਚਲੇਗਾ ਕਿ ਕਿਸਾਨ ਜਿਸ ਪਾਣੀ ਦਾ ਇਸਤੇਮਾਲ ਕਰ ਰਹੇ ਹਨ, ਉਸ ਵਿੱਚ ਪੀਐੱਚ ਮਾਤਰਾ ਕਿੰਨੀ ਹੈ, ਸਲਫਰ ਪਾਉਣਾ ਹੈ ਜਾਂ ਨਹੀਂ, ਡੀਏਪੀ ਕਿੰਨੀ ਪਾਉਣੀ ਹੈ ਅਤੇ ਕਿਹੜੀ ਫਸਲ ਦੀ ਖੇਤੀ ਕਰਨ ਨਾਲ ਵਧੇਰੇ ਮੁਨਾਫ਼ਾ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹੂਲਤ ਕਿਸਾਨਾਂ ਲਈ ਲਾਭਕਾਰੀ ਸਾਬਿਤ ਹੋਵੇਗੀ।

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵੈਂਕਟੇਸ਼ਵਰਾ ਸੋਸਾਇਟੀ ਨੇ ਇਕੱਠਿਆਂ ਕਈ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਵਰਚੁਅਲੀ ਬੇਲਗਾਮ ਵਿੱਚ ਵੈਂਕਟੇਸ਼ਵਰਾ ਕਾਜੂ ਪ੍ਰੋਸੈੱਸਿੰਗ ਫੈਕਟਰੀ ਦਾ ਉਦਘਾਟਨ ਹੋਇਆ ਹੈ, ਜਿੱਥੇ ਹਰ ਰੋਜ਼ 24 ਟਨ ਕਾਜੂ  ਪ੍ਰੋਸੈੱਸ ਕੀਤਾ ਜਾਵੇਗਾ ਅਤੇ ਇਸ ਨਾਲ 18,000 ਕਿਸਾਨ ਨੂੰ ਕਾਜੂ ਦੀ ਖੇਤੀ ਲਈ ਉਚਿਤ ਕੀਮਤ ਮਿਲ ਸਕੇਗੀ । ਉਨ੍ਹਾਂ ਨੇ ਕਿਹਾ ਕਿ 1500 ਤੋਂ ਜ਼ਿਆਦਾ ਗਿਰ ਦੀਆਂ ਗਾਵਾਂ (Gir cows) ਵੀ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਤੋਂ ਸਭ ਤਰ੍ਹਾਂ ਦੇ ਉਤਪਾਦ ਵੀ ਬਣਾਨਗੇ ਅਤੇ ਗਾਂ ਦੇ ਗੋਬਰ ਅਤੇ ਗਊ ਮੂਤਰ ਤੋਂ ਆਰਗੈਨਿਕ ਖੇਤੀ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨਾਲ ਕਿਸਾਨ ਸਮ੍ਰਿੱਧ ਬਣਨਗੇ ਅਤੇ ਧਰਤੀ ਮਾਤਾ ਦੀ ਵੀ ਰੱਖਿਆ ਹੋਵੇਗੀ।.

 CR3_7874.JPG

ਸ਼੍ਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਆਰਗੈਨਿਕ ਪ੍ਰੋਡੈਕਟ ਦਾ ਸਰਟੀਫਿਕੇਟ ਨਹੀਂ ਮਿਲਦਾ, ਉਨ੍ਹਾਂ ਨੂੰ ਆਰਗੈਨਿਕ ਪ੍ਰੋਡੈਕਟ ਦੀ ਕੀਮਤ ਵੀ ਨਹੀਂ ਮਿਲਦੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਥਾਪਿਤ ਕੀਤੇ ਗਏ ਸਹਿਕਾਰਤਾ ਮੰਤਰਾਲੇ ਨੇ ਨੈਸ਼ਨਲ ਕੋਆਪ੍ਰੇਟਿਵ ਆਰਗੈਨਿਕ ਲਿਮਟਿਡ (NCOL) ਨਾਮ ਦੀ ਇੱਕ ਸੰਸਥਾ ਬਣਾਈ ਹੈ। ਇਹ ਇੱਕ ਮਲਟੀ-ਨੈਸ਼ਨਲ ਸੰਸਥਾ ਹੈ ਜੋ ਆਰਗੈਨਿਕ ਸਰਟੀਫਿਕੇਟ ਵਾਲੇ ਕਿਸਾਨਾਂ ਦੀ ਸਾਰੀ ਉਪਜ ਖਰੀਦ ਕੇ ਬਜ਼ਾਰ ਵਿੱਚ ਵੇਚਦੀ ਹੈ ਅਤੇ ਇਸ ਤੋਂ ਪ੍ਰਾਪਤ ਮੁਨਾਫੇ ਨੂੰ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਉਂਦੀ ਹੈ।

CR3_7816.JPG

ਕੇਂਦਰੀ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸਹਿਕਾਰੀ ਖੇਤਰ ਨਾਲ ਜੁੜੇ ਲੋਕ ਕਈ ਵਰ੍ਹਿਆਂ ਤੋਂ ਮੰਗ ਕਰ ਰਹੇ ਸਨ ਕਿ ਅਲੱਗ ਸਹਿਕਾਰਤਾ  ਮੰਤਰਾਲਾ ਬਣਾਇਆ ਜਾਵੇ, ਪਰ ਉਨ੍ਹਾਂ ਦੀ ਮੰਗ ‘ਤੇ ਪਹਿਲਾਂ ਕਿਸੇ ਨੇ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਆਜ਼ਾਦੀ ਤੋਂ 75 ਸਾਲ ਬਾਅਦ ਸਹਿਕਾਰਤਾ  ਮੰਤਰਾਲੇ ਦਾ ਗਠਨ ਕੀਤਾ, ਜੋ ਦੇਸ਼ ਭਰ ਦੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰੇਗਾਉਨ੍ਹਾਂ ਨੇ ਕਿਹਾ ਕਿ ਆਤਮਨਿਰਭਰਤਾ ਦੀ ਜੇਕਰ ਸਭ ਤੋਂ ਸੁੰਦਰ ਵਿਆਖਿਆ ਕੁਝ ਹੈ ਤਾਂ ਉਹ ਸਹਿਕਾਰਤਾ  ਹੈ। ਸਹਿਕਾਰਤਾ ਦੇ ਬਿਨਾ ਕਿਸਾਨ ਆਤਮਨਿਰਭਰ ਅਤੇ ਸਮ੍ਰਿੱਧ ਨਹੀਂ ਬਣ ਸਕਦਾ, ਇਸ ਲਈ ਮੋਦੀ ਜੀ ਨੇ 'ਸਹਕਾਰ ਸੇ ਸਮ੍ਰਿੱਧੀ’ ਦਾ ਨਾਅਰਾ ਦਿੱਤਾ ਹੈ, ਜਿਸ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਸਹਿਕਾਰਤਾ ਮੰਤਰਾਲੇ ਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਕਾਜੂ ਤੋਂ ਇਲਾਵਾ, ਅਨਾਰ, ਅੰਗੂਰ, ਚੀਕੂ, ਹਲਦੀ, ਪਿਆਜ਼, ਕਸਟਰਡ, ਸੇਬ, ਕੇਸਰ ਅਤੇ ਅੰਬ ਦੀ ਕਾਸ਼ਤ ਸਾਰੇ ਕਿਸਾਨਾਂ ਨੂੰ ਇੱਕ ਮੰਚ 'ਤੇ ਲਿਆਉਣ ਦਾ ਕੰਮ ਕਰੇਗੀ ਜਿਸ ਨਾਲ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਆਪਣੀ ਉਪਜ ਦੀ ਚੰਗੀ ਕੀਮਤ ਮਿਲ ਸਕੇਗੀ।

ਕੇਂਦਰੀ ਸਹਿਕਾਰਤਾ  ਮੰਤਰੀ ਨੇ ਕਿਹਾ ਕਿ ਵੈਂਕਟੇਸ਼ਵਰਾ ਕੋਆਪ੍ਰੇਟਿਵ  ਨੇ ਸੌਰ ਊਰਜਾ, ਬਾਇਓ ਫਿਊਲ, ਸੀਐੱਨਜੀ, ਪਾਣੀ ਭੰਡਾਰਣ, ਮੱਛੀ ਪਾਲਣ, ਪੰਚਗਵਯ, ਅਗਰਬੱਤੀ, ਆਰਗੈਨਿਕ ਖੇਤੀ ਅਤੇ ਸਰਕਾਰੀ ਬ੍ਰਾਂਡ ਦੇ ਤਹਿਤ ਕਿਸਾਨਾਂ ਨੂੰ ਜੋੜਨ ਦਾ ਸ਼ਲਾਘਾਯੋਗ ਕੰਮ ਕੀਤਾ ਹੈ, ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਜਵਾਨਾਂ ਨੂੰ ਜੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਵਾਨ ਅਤੇ ਕਿਸਾਨ ਸਿਰਫ ਦੋ ਵਰਗ ਅਜਿਹੇ ਹਨ ਜੋ ਬਾਰਿਸ਼, ਧੁੱਪ, ਠੰਢ ਦੀ ਚਿੰਤਾ ਕੀਤੇ ਬਿਨਾ ਧਰਤੀ ਮਾਤਾ ਦੇ ਨਾਲ ਰਹਿੰਦੇ ਹਨ। ਉਨ੍ਹਾਂ  ਨੇ ਕਿਹਾ ਕਿ ਅੱਜ ਸਹਿਕਾਰਤਾ ਦੇ ਇਸ ਪ੍ਰੋਗਰਾਮ ਰਾਹੀਂ ਜਵਾਨ ਅਤੇ ਕਿਸਾਨ ਦੋਨੋਂ ਇਕੱਠੇ ਆਏ।

ਕੇਂਦਰੀ ਸਹਿਕਾਰਤਾ  ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਦੀਆਂ ਸਹਿਕਾਰੀ ਚੀਨੀ ਮਿੱਲਾਂ ਵਿੱਚ 15 ਹਜ਼ਾਰ ਕਰੋੜ ਰੁਪਏ ਦੇ ਆਮਦਨ ਟੈਕਸ ਵਿਵਾਦ ਸੀ, ਜਿਸ ਨੂੰ ਮੋਦੀ ਸਰਕਾਰ ਨੇ ਸਮਾਪਤ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 46 ਹਜ਼ਾਰ ਕਰੋੜ ਰੁਪਏ ਦੇ ਨਵੇਂ ਟੈਕਸ ਨੂੰ ਘੱਟ ਕਰਨ ਦਾ ਵੀ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਹਿਕਾਰੀ ਵਿਕਾਸ ਨਿਗਮ (NCDC) ਰਾਹੀਂ ਦੇਸ਼ ਦੀਆਂ ਕਈ ਕੋਆਪ੍ਰੇਟਿਵ ਚੀਨੀ ਮਿੱਲਾਂ ਨੂੰ 10 ਹਜ਼ਾਰ ਕਰੋੜ ਰੁਪਏ ਦਾ ਲੋਨ ਵੀ ਦਿੱਤਾ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਈਥੈਨੌਲ ਬਲੈਂਡਿੰਗ ਰਾਹੀਂ ਕਮਾਉ ਯੂਨਿਟ ਬਣਾਉਣ ਲਈ ਵੀ ਕੰਮ ਹੋਇਆ ਹੈ। ਸ਼੍ਰੀ ਸ਼ਾਹ ਨੇ ਵਿਰੋਧੀ ਨੇਤਾਵਾਂ ਨੂੰ ਸਵਾਲ ਕੀਤਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੀ ਤਾਂ ਉਨ੍ਹਾਂ ਨੇ ਸਹਿਕਾਰਤਾ  ਦੇ ਖੇਤਰ, PACS, ਚੀਨੀ ਮਿੱਲਾਂ ਅਤੇ ਕਿਸਾਨਾਂ ਲਈ ਕੀ ਕੀਤਾ।

CR3_7840.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਹਿਕਾਰਤਾ  ਮੰਤਰਾਲੇ ਦਾ ਗਠਨ ਕੀਤਾ, ਚੀਨੀ ਮਿੱਲਾਂ ਲਈ ਈਥੈਨੌਲ ਬਲੈਂਡਿੰਗ ਦੀ ਯੋਜਨਾ ਲਿਆਏ, ਇਨਕਮ ਟੈਕਸ ਦਾ ਮਸਲਾ ਹੱਲ ਕੀਤਾ, PACS  ਦਾ ਕੰਪਿਊਟਰੀਕਰਣ ਕੀਤਾ, PACS  ਦੇ ਮਾਡਲ ਬਾਇਲਾਜ਼ ਬਣਾਏ ਅਤੇ PACS  ਨੂੰ ਮਲਟੀ ਡਾਇਮੈਨਸ਼ਨਲ ਗਤੀਵਿਧੀਆਂ ਦੇ ਨਾਲ ਜੋੜਨ ਦਾ ਕੰਮ ਕੀਤਾ।

*****

ਰਾਜ/ਵਿਵੇਕ/ਪ੍ਰਿਆਭਾਂਸ਼ੂ/ਪੰਕਜ


(Release ID: 2096296) Visitor Counter : 7