ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਦਾਵੋਸ ਵਿੱਚ ਭਾਰਤ ਦਾ ਦਬਦਬਾ: ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਨਿਰਯਾਤ ਅਧਾਰਿਤ ਵਿਕਾਸ ਅਤੇ ਸਮਾਵੇਸ਼ੀ ਵਿਕਾਸ ’ਤੇ ਚਾਨਣਾ ਪਾਇਆ


ਉਦਯੋਗ ਜਗਤ ਦੇ ਦਿੱਗਜਾਂ ਦਾ ਮੰਨਣਾ ਹੈ ਕਿ ਭਾਰਤ ਸੈਮੀਕੰਡਕਟਰਾਂ ਦੇ ਲਈ ਚੋਟੀ ਦੇ 3 ਵਿਸ਼ਵ ਪੱਧਰੀ ਸਥਾਨ ਬਣਨ ਲਈ ਤਿਆਰ ਹੈ: ਸ਼੍ਰੀ ਅਸ਼ਵਿਨੀ ਵੈਸ਼ਣਵ

ਸ਼੍ਰੀ ਵੈਸ਼ਣਵ ਨੇ ਦੁਨੀਆ ਦੀ “ਸੈਮੀਕੰਡਕਟਰ ਦੇ ਇਸਤੇਮਾਲ ਦਾ ਕੇਂਦਰ” ਬਣਨ ਦੀ ਭਾਰਤ ਦੀ ਸੰਭਾਵਨਾ ’ਤੇ ਚਾਨਣਾ ਪਾਇਆ, ਜੋ ਵਿਸ਼ਵ ਪੱਧਰ ’ਤੇ ਉਦਯੋਗਾਂ ਦੇ ਲਈ ਇਨੋਵੇਟਿਵ ਐਪਲੀਕੇਸ਼ਨਾਂ ਤਿਆਰ ਕਰੇਗਾ

ਕੇਂਦਰੀ ਮੰਤਰੀ ਨੇ ਏਆਈ ਖੇਤਰ ਵਿੱਚ ਕੌਸ਼ਲ ਵਿਕਾਸ ’ਤੇ ਭਾਰਤ ਦੇ ਫੋਕਸ ’ਤੇ ਜ਼ੋਰ ਦਿੱਤਾ; ਦੁਨੀਆ ਦੀਆਂ ਜ਼ਰੂਰਤਾਂ ਦੇ ਲਈ ਸੈਮੀਕੰਡਕਟਰ ਦੇ ਇਸਤੇਮਾਲ ਅਤੇ ਲਾਗੂ ਕਰਨ ਦੇ ਲਈ ਏਆਈ ਉਪਕਰਣਾਂ ਵਿੱਚ 1 ਮਿਲੀਅਨ ਹੁਨਰਮੰਦ ਲੋਕਾਂ ਨੂੰ ਤਿਆਰ ਕਰਨ ਦਾ ਲਕਸ਼

Posted On: 24 JAN 2025 5:28PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ, ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ ਵਿੱਚ ਵਿਸ਼ਵ ਪੱਧਰੀ ਦਿੱਗਜਾਂ ਅਤੇ ਉਦਯੋਗਪਤੀਆਂ ਨੂੰ ਸੰਬੋਧਿਤ ਕਰਦੇ ਹੋਏ ਸਮਾਵੇਸ਼ੀ ਵਿਕਾਸ ਦੇ ਬਾਰੇ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਇਸ ਦੀ ਜ਼ਿਕਰਯੋਗ ਵਿਕਾਸ ਗਾਥਾ ਪੇਸ਼ ਕੀਤੀ।

ਆਰਥਿਕ ਵਿਕਾਸ ਦੇ ਪ੍ਰਤੀ ਸੰਤੁਲਿਤ ਦ੍ਰਿਸ਼ਟੀਕੋਣ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਭਾਰਤ ਦੁਆਰਾ ਆਰਥਿਕ ਵਿਕਾਸ ਦੇ ਲਈ ਅਪਣਾਏ ਗਏ ਸੰਤੁਲਿਤ ਦ੍ਰਿਸ਼ਟੀਕੋਣ ’ਤੇ ਚਾਨਣਾ ਪਾਇਆ, ਜਿਸ ਵਿੱਚ ਮੈਨੂਫੈਕਚਰਿੰਗ ਅਤੇ ਸੇਵਾ ਦੋਵੇਂ ਹੀ ਰਾਸ਼ਟਰ ਦੇ ਵਿਕਾਸ ਨੂੰ ਗਤੀ ਦੇ ਰਹੇ ਹਨ। ਸ਼੍ਰੀ ਅਸ਼ਵਿਨੀ  ਵੈਸ਼ਣਵ ਨੇ ਕਿਹਾ, “ਇਹ ਮੈਨੂਫੈਕਚਰਿੰਗ ਜਾਂ ਸੇਵਾ ਨਹੀਂ ਹੋ ਸਕਦੀ; ਇਹ ਮੈਨੂਫੈਕਚਰਿੰਗ ਅਤੇ ਸੇਵਾ ਦੋਵੇਂ ਹੀ ਖੇਤਰ ਹੋਣੇ ਚਾਹੀਦੇ ਹਨ ਕਿਉਂਕਿ ਇਹ ਦੋਵੇਂ ਹੀ ਖੇਤਰ ਭਾਰਤ ਦੀ ਆਰਥਿਕ ਪ੍ਰਗਤੀ ਦੇ ਅਨਿੱਖੜਵੇਂ ਅੰਗ ਹਨ।” ਉਨ੍ਹਾਂ ਨੇ ਸਥਾਈ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਦੋਵਾਂ ਦੇ ਦਰਮਿਆਨ ਜ਼ਰੂਰੀ ਤਾਲਮੇਲ ਨੂੰ ਚਿੰਨ੍ਹਿਤ ਕੀਤਾ।

ਨਿਰਯਾਤ-ਅਧਾਰਿਤ ਵਿਕਾਸ ਰਣਨੀਤੀ

ਉਨ੍ਹਾਂ ਨੇ ਭਾਰਤ ਦੇ ਸਿਰਫ਼ ਆਯਾਤ ਦੇ ਵਿਕਲਪ ’ਤੇ ਧਿਆਨ ਕੇਂਦ੍ਰਿਤ ਕਰਨ ਤੋਂ ਲੈ ਕੇ “ਮੇਕ ਇਨ ਇੰਡੀਆ, ਮੇਕ ਫਾਰ ਦ ਵਰਲਡ” ਦ੍ਰਿਸ਼ਟੀਕੋਣ ਨੂੰ ਅਪਣਾਉਣ ਤੱਕ ਦੇ ਬਦਲਾਅ ਬਾਰੇ ਦੱਸਿਆਹੁਣ ਘਰੇਲੂ ਪੱਧਰ ’ਤੇ ਇਸਤੇਮਾਲ ਕੀਤੇ ਜਾਣ ਵਾਲੇ 99 ਪ੍ਰਤੀਸ਼ਤ ਮੋਬਾਈਲ ਫੋਨ ਭਾਰਤ ਵਿੱਚ ਬਣਾਏ ਜਾਂਦੇ ਹਨ, ਇਸ ਲਈ ਵਿਕਾਸ ਦੀ ਰਣਨੀਤੀ ਫਾਰਮਾਸਿਊਟੀਕਲ, ਰਸਾਇਣ ਅਤੇ ਗਾਰਮੈਂਟਸ ਜਿਹੇ ਖੇਤਰਾਂ ਵਿੱਚ ਨਿਰਯਾਤ-ਅਧਾਰਿਤ ਵਿਕਾਸ ਵੱਲ ਸ਼ਿਫਟ ਹੋ ਗਈ ਹੈ।

ਭਾਰਤ ਦੇ ਭਵਿੱਖ ਨੂੰ ਆਕਾਰ ਦੇਣ, ਨਵੀਨਤਾ ਨੂੰ ਹੁਲਾਰਾ ਦੇਣ ਅਤੇ ਅਵਸਰ ਪੈਦਾ ਕਰਨ ਵਿੱਚ ਸੇਵਾ ਖੇਤਰ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਪ੍ਰਮੁੱਖ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕੇਂਦਰੀ ਮੰਤਰੀ ਨੇ ਏਆਈ ਵਿੱਚ ਪ੍ਰਤਿਭਾ ਪੂਲ ਨੂੰ ਸਿਖਲਾਈ ਦੇਣ ਵੱਲ ਵਿਸ਼ੇਸ਼ ਜ਼ੋਰ ਦੇਣ ਦੀ ਜ਼ਰੂਰਤ ’ਤੇ ਵੀ ਚਾਨਣਾ ਪਾਇਆ।

ਭਾਰਤ: “ਸੈਮੀਕੰਡਕਟਰ ਦੇ ਇਸਤੇਮਾਲ ਦੇ ਮਾਮਲੇ ਵਿੱਚ ਵਿਸ਼ਵਵਿਆਪੀ ਕੇਂਦਰ”

ਏਆਈ ਬਾਰੇ ਉਨ੍ਹਾਂ ਨੇ ਭਾਰਤ ਦੀ ਸਮਰੱਥਾ ’ਤੇ ਜ਼ੋਰ ਦਿੱਤਾ ਕਿ ਉਹ “ਸੈਮੀਕੰਡਕਟਰ ਦੇ ਇਸਤੇਮਾਲ ਦੇ ਮਾਮਲੇ ਵਿੱਚ ਆਲਮੀ ਕੇਂਦਰ” ਬਣ ਸਕਦਾ ਹੈਇਸ ਨਾਲ ਵਿਸ਼ਵ ਪੱਧਰ ’ਤੇ ਉਦਯੋਗਾਂ ਦੇ ਲਈ ਇਨੋਵੇਟਿਵ ਐਪਲੀਕੇਸ਼ਨਾਂ ਤਿਆਰ ਹੋ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਏਆਈ ਮਾਡਲ ਤੇਜ਼ੀ ਨਾਲ ਕਮੋਡਿਟੀਕ੍ਰਿਤ ਹੁੰਦੇ ਜਾ ਰਹੇ ਹਨ। ਅਜਿਹੇ ਵਿੱਚ ਵਿਸ਼ਵਵਿਆਪੀ ਉਦਯੋਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਵਰਤੋਂ ਦੇ ਮਾਮਲਿਆਂ, ਐਪਲੀਕੇਸ਼ਨਾਂ ਅਤੇ ਸਮਾਧਾਨਾਂ ਨੂੰ ਵਿਕਸਿਤ ਕਰਨ ਵੱਲ ਧਿਆਨ ਕੇਂਦ੍ਰਿਤ ਹੋਣਾ ਚਾਹੀਦਾ ਹੈ। ਸ਼੍ਰੀ ਵੈਸ਼ਣਵ ਨੇ ਵਿਸ਼ਵ ਪੱਧਰ ’ਤੇ ਏਆਈ ਦੇ ਭਵਿੱਖ ਨੂੰ ਆਕਾਰ ਦੇਣ ਦੀ ਭਾਰਤ ਦੀ ਸਮਰੱਥਾ ਨੂੰ ਚਿੰਨ੍ਹਿਤ ਕਰਦੇ ਹੋਏ ਕਿਹਾ, “ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਏਆਈ ਸੇਵਾਵਾਂ ਵਿੱਚ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ, ਜਿਵੇਂ ਕਿ ਉਸ ਨੇ ਆਈਟੀ ਸੇਵਾ ਖੇਤਰ ਵਿੱਚ ਸਫ਼ਲਤਾਪੂਰਵਕ ਕੀਤਾ ਹੈ।”

ਏਆਈ ਹੁਨਰ ਅਤੇ ਨਵੀਨਤਾ ’ਤੇ ਜ਼ੋਰ

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਉੱਭਰਦੀਆਂ ਟੈਕਨੋਲੋਜੀਆਂ, ਵਿਸ਼ੇਸ਼ ਰੂਪ ਨਾਲ਼ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਲਈ ਭਾਰਤ ਦੇ ਕਾਰਜਬਲ ਨੂੰ ਤਿਆਰ ਕਰਨ ਲਈ ਕੌਸ਼ਲ ’ਤੇ ਸਰਕਾਰ ਦੇ ਫੋਕਸ ਦੇ ਵੱਲ ਧਿਆਨ ਦਿਵਾਇਆਸ਼੍ਰੀ ਵੈਸ਼ਣਵ ਨੇ ਕਿਹਾ, “ਅਸੀਂ ਘੱਟੋ-ਘੱਟ 1 ਮਿਲੀਅਨ ਲੋਕਾਂ ਨੂੰ ਏਆਈ ਉਪਕਰਣ ਅਤੇ ਕੌਸ਼ਲ ਨਾਲ ਲੈਸ ਕਰਨ ਦਾ ਮਹੱਤਵਅਕਾਂਖੀ ਲਕਸ਼ ਰੱਖਿਆ ਹੈ, ਜਿਸ ਨਾਲ ਉਹ ਦੁਨੀਆ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ਼ ਸੈਮੀਕੰਡਕਟਰ ਦੀ ਵਰਤੋਂ ਦੇ ਨਾਲ-ਨਾਲ ਉਸ ਦੀ ਐਪਲੀਕੇਸ਼ਨ ਤਿਆਰ ਕਰ ਸਕਣ।”

ਉਨ੍ਹਾਂ ਨੇ ਹੋਰ ਖੇਤਰਾਂ ਵਿੱਚ ਵੀ ਵੱਡੇ ਪੈਮਾਨੇ ’ਤੇ ਕੀਤੀਆਂ ਗਈਆਂ ਅਜਿਹੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ, ਜਿਵੇਂ ਕਿ ਦੂਰਸੰਚਾਰ ਉਦਯੋਗ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਦੇ ਲਈ 100 ਯੂਨੀਵਰਸਿਟੀਆਂ ਵਿੱਚ 5G ਪ੍ਰਯੋਗਸ਼ਾਲਾਵਾਂ ਸਥਾਪਿਤ ਕਰਨਾ ਅਤੇ ਸੈਮੀਕੰਡਕਟਰ ਡਿਜ਼ਾਈਨ ਵਿੱਚ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਲਈ 240 ਯੂਨੀਵਰਸਿਟੀਆਂ ਵਿੱਚ ਉੱਨਤ ਈਡੀਏ ਉਪਕਰਣ ਪ੍ਰਦਾਨ ਕਰਨਾ। ਉਦਯੋਗ ਦੀਆਂ ਜ਼ਰੂਰਤਾਂ ਅਤੇ ਕੋਰਸ ਦੇ ਵਿੱਚ ਤਾਲਮੇਲ ਬਿਠਾ ਕੇ, ਸਰਕਾਰ ਵੈਲਿਊ ਚੇਨ ਦੇ ਹਰ ਪੱਧਰ ’ਤੇ ਇੱਕ ਹੁਨਰਮੰਦ ਕਾਰਜਬਲ ਸੁਨਿਸ਼ਚਿਤ ਕਰ ਰਹੀ ਹੈ, ਜਿਸ ਦੇ ਨਤੀਜੇ ਪਹਿਲਾਂ ਹੀ ਸਾਰੇ ਉਦਯੋਗਾਂ ਵਿੱਚ ਦਿਖਾਈ ਦੇ ਰਹੇ ਹਨ।

ਸੈਮੀਕੰਡਕਟਰ ਅਤੇ ਏਆਈ ਲੀਡਰਸ਼ਿਪ

ਸ਼੍ਰੀ ਵੈਸ਼ਣਵ ਨੇ ਸੈਮੀਕੰਡਕਟਰ ਅਤੇ ਏਆਈ ਖੇਤਰਾਂ ਵਿੱਚ ਭਾਰਤ ਦੀ ਉੱਨਤੀ ’ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ “ਜ਼ਿਆਦਾਤਰ ਸੈਮੀਕੰਡਕਟਰ ਉਦਯੋਗ ਜਗਤ ਦੇ ਦਿੱਗਜਾਂ ਦਾ ਅੱਜ ਮੰਨਣਾ ਹੈ ਕਿ ਭਾਰਤ ਜਲਦੀ ਹੀ ਸੈਮੀਕੰਡਕਟਰ ਦੇ ਲਈ ਚੋਟੀ ਦੇ ਤਿੰਨ ਸਥਾਨਾਂ ਵਿੱਚੋਂ ਸ਼ਾਮਲ ਹੋ ਜਾਵੇਗਾ।”

ਭਾਰਤ ਇੱਕ ਗਲੋਬਲ ਮੈਨੂਫੈਕਚਰਿੰਗ ਅਤੇ ਪ੍ਰਤਿਭਾ ਕੇਂਦਰ

ਸ਼੍ਰੀ ਵੈਸ਼ਣਵ ਨੇ ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਵਿਸ਼ਵਵਿਆਪੀ ਕੰਪਨੀਆਂ ਭਾਰਤ ਵੱਲ ਕਿਉਂ ਤੇਜ਼ੀ ਨਾਲ਼ ਆਕਰਸ਼ਿਤ ਹੋ ਰਹੀਆਂ ਹਨ, ਦੇਸ਼ ਦੇ “ਵਿਲੱਖਣ ਲਾਭ” ’ਤੇ ਚਾਨਣਾ ਪਾਇਆ, ਜੋ ਵਿਸ਼ਵਾਸ, ਅਪਾਰ ਪ੍ਰਤਿਭਾ ਅਤੇ ਅਸਾਧਾਰਣ ਡਿਜ਼ਾਈਨ ਸਮਰੱਥਾਵਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਵਿਸ਼ਵਵਿਆਪੀ ਵਿਸ਼ਵਾਸ ਦਾ ਮਾਹੌਲ ਬਣਾਉਣ, ਕੰਪਨੀਆਂ ਨੂੰ ਨਾ ਸਿਰਫ਼ ਸਪਲਾਈ ਚੇਨਸ ਬਲਕਿ ਵੈਲਿਊ ਚੇਨਸ ਨੂੰ ਵੀ ਭਾਰਤ ਵਿੱਚ ਲਿਜਾਣ ਦੇ ਲਈ ਆਕਰਸ਼ਿਤ ਕਰਨ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਨੂੰ ਕ੍ਰੈਡਿਟ ਦਿੱਤਾਉਨ੍ਹਾਂ ਨੇ ਕਿਹਾ, “ਉੱਨਤ ਡਿਜ਼ਾਈਨਾਂ ’ਤੇ ਕੰਮ ਕਰ ਰਹੇ ਲਗਭਗ 2,000 ਵਿਸ਼ਵ ਸਮਰੱਥਾ ਕੇਂਦਰਾਂ (ਜੀਸੀਸੀ) ਦੇ ਨਾਲ, ਭਾਰਤ ਵਿਸ਼ਵ ਮੈਨੂਫੈਕਚਰਿੰਗ ਵਿੱਚ ਇੱਕ ਪ੍ਰਮੁੱਖ ਭਾਗੀਦਾਰ ਬਣਨ ਦੇ ਲਈ ਤਿਆਰ ਹੈ   

*****

ਧਰਮੇਂਦਰ ਤਿਵਾਰੀ/ ਸ਼ਿਤਿਜ ਸਿੰਘਾ 


(Release ID: 2096110) Visitor Counter : 6