ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੀ 10ਵੀਂ ਵਰ੍ਹੇਗੰਢ ਮਨਾਵੇਗਾ
ਉਦਘਾਟਨ ਸਮਾਰੋਹ ਕੱਲ੍ਹ (ਬੁੱਧਵਾਰ) ਹੋਵੇਗਾ
ਇਸੇ ਪ੍ਰਕਾਰ ਦੇ ਪ੍ਰੋਗਰਾਮ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ 22 ਜਨਵਰੀ, 26 ਜਨਵਰੀ ਅਤੇ 8 ਮਾਰਚ ਨੂੰ ਵਿਸ਼ੇਸ਼ ਪ੍ਰੋਗਰਾਮ ਹੋਣਗੇ
ਇਹ 10ਵੀਂ ਵਰ੍ਹੇਗੰਢ ਦਾ ਜਸ਼ਨ 22 ਜਨਵਰੀ ਤੋਂ 8 ਮਾਰਚ, 2025 ਤੱਕ ਚਲੇਗਾ, ਜਿਸ ਦਾ ਸਮਾਪਨ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਹੋਵੇਗਾ
ਬੇਟੀ ਬਚਾਓ ਬੇਟੀ ਪੜ੍ਹਾਓ (ਬੀਬੀਬੀਪੀ) ਦਾ 10 ਸਾਲ ਦਾ ਸਫਰ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ, ਜਿੱਥੇ ਮਹਿਲਾਵਾਂ ਸਿਰਫ ਲਾਭਾਰਥੀ ਨਹੀਂ, ਬਦਲਾਵ ਦੀ ਅਗਵਾਈ ਕਰ ਰਹੀਆਂ ਹਨ
Posted On:
21 JAN 2025 12:33PM by PIB Chandigarh
ਇਸ ਵਰ੍ਹੇ ਮਹਿਲਾ ਅਤੇ ਬਾਰ ਵਿਕਾਸ ਮੰਤਰਾਲਾ ਬੇਟੀ ਬਚਾਓ ਬੇਟੀ ਪੜ੍ਹਾਓ (ਬੀਬੀਬੀਪੀ) ਯੋਜਨਾ ਦੀ 10ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ, ਜੋ ਭਾਰਤ ਵਿੱਚ ਬਾਲਿਕਾਵਾਂ ਦੀ ਸੁਰੱਖਿਆ, ਸਿੱਖਿਆ ਅਤੇ ਸਸ਼ਕਤੀਕਰਣ ਦੇ ਲਈ ਕੀਤੇ ਗਏ ਅਣਥੱਕ ਯਤਨਾਂ ਦੇ ਇੱਕ ਦਹਾਕੇ ਦਾ ਪ੍ਰਤੀਕ ਹੈ। ਇਹ ਮੀਲ ਪੱਥਰ ਭਾਰਤ ਦੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਅਤੇ ਮਹਿਲਾ ਵਿਕਾਸ ਨਾਲ ਮਹਿਲਾ-ਅਗਵਾਈ ਵਾਲੇ ਵਿਕਾਸ ਦੇ ਵੱਲ ਆਲਮੀ ਬਦਲਾਵ ਦੇ ਅਨੁਰੂਪ ਹੈ, ਜਿਸ ਨੂੰ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਪ੍ਰਾਥਮਿਕਤਾ ਦਿੱਤੀ ਗਈ ਸੀ ਅਤੇ ਹੁਣ ਬ੍ਰਾਜ਼ੀਲ ਦੀ ਜੀ20 ਦੀ ਪ੍ਰਧਾਨਗੀ ਨੇ ਇਸ ਨੂੰ ਅਪਣਾਇਆ ਹੈ।
ਉਦਘਾਟਨ ਸਮਾਰੋਹ ਕੱਲ੍ਹ (22 ਜਨਵਰੀ 2025) ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ. ਪੀ. ਨੱਡਾ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਅੰਨਪੂਰਣਾ ਦੇਵੀ ਅਤੇ ਰਾਜ ਮੰਤਰੀ, ਸ਼੍ਰੀਮਤੀ ਸਾਵਿਤ੍ਰੀ ਠਾਕੁਰ ਵੀ ਸ਼ਾਮਲ ਹੋਣਗੇ।
ਇਸ ਪ੍ਰੋਗਰਾਮ ਵਿੱਚ ਹਥਿਆਰਬੰਦ ਬਲਾਂ, ਅਰਧਸੈਨਿਕ ਬਲਾਂ ਅਤੇ ਦਿੱਲੀ ਪੁਲਿਸ ਦੀ ਮਹਿਲਾ ਅਧਿਕਾਰੀ ਹਿੱਸਾ ਲੈਣਗੀਆਂ। ਇਸ ਦੇ ਇਲਾਵਾ ਕੇਂਦਰੀ ਮੰਤਰਾਲਿਆਂ ਦੀ ਡਿਪਟੀ ਸਕੱਤਰ ਅਤੇ ਉਸ ਤੋਂ ਉੱਪਰ ਦੇ ਪੱਧਰ ਦੀ ਮਹਿਲਾ ਅਧਿਕਾਰੀ ਵੀ ਵਿਗਿਆਨ ਭਵਨ ਵਿੱਚ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਸ ਦੇ ਇਲਾਵਾ ਵਿਦਿਆਰਥੀਆਂ (ਮਾਈ ਭਾਰਤ ਵਲੰਟੀਅਰਸ), ਆਂਗਨਵਾੜੀ ਸੁਪਰਵਾਈਜ਼ਰਸ/ਵਰਕਰਸ ਅਤੇ ਰਾਜ ਅਤੇ ਜ਼ਿਲ੍ਹੇ ਦੇ ਪ੍ਰਤੀਨਿਧੀਆਂ ਨੂੰ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ ਗਿਆ ਹੈ।
ਇਸ ਪ੍ਰੋਗਰਾਮ ਵਿੱਚ ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ), ਸੰਯੁਕਤ ਰਾਸ਼ਟਰ ਮਹਿਲਾ ਸੰਗਠਨ, ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐੱਨਡੀਪੀ), ਸੰਯੁਕਤ ਰਾਸ਼ਟਰ ਜਨਸੰਖਿਆ ਕੋਸ਼ (ਯੂਐੱਨਐੱਫਪੀਏ), ਵਿਸ਼ਵ ਬੈਂਕ ਅਤੇ ਜਰਮਨ ਏਜੰਸੀ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੀਆਈਜ਼ੈੱਡ) ਜਿਹੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਵੀ ਹਿੱਸਾ ਲੈਣਗੇ।
ਇਸ 10ਵੀਂ ਵਰ੍ਹੇਗੰਢ ਦਾ ਜਸ਼ਨ 22 ਜਨਵਰੀ 2025 ਤੋਂ 8 ਮਾਰਚ 2025 ਤੱਕ ਚਲੇਗਾ, ਜਿਸ ਦਾ ਸਮਾਪਨ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਹੋਵੇਗਾ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਉਦਘਾਟਨ ਸਮਾਰੋਹ ਵਿੱਚ ਸ਼ਪਥ ਗ੍ਰਹਿਣ ਸਮਾਰੋਹ ਅਤੇ ਸਰਵੋਤਮ ਪ੍ਰਥਾਵਾਂ ਦੇ ਸੰਗ੍ਰਿਹ ਦੀ ਸ਼ੁਰੂਆਤ ਸ਼ਾਮਲ ਹੋਵੇਗੀ। ਇਸ ਪ੍ਰੋਗਰਾਮ ਵਿੱਚ ਮਿਸ਼ਨ ਵਾਤਸਲਯ ਅਤੇ ਮਿਸ਼ਨ ਸ਼ਕਤੀ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ।
ਇਸੇ ਪ੍ਰਕਾਰ ਦੇ ਪ੍ਰੋਗਰਾਮ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਆਯੋਜਿਤ ਕੀਤੇ ਜਾਣਗੇ ਅਤੇ 22 ਜਨਵਰੀ, 26 ਜਨਵਰੀ ਅਤੇ 8 ਮਾਰਜ ਨੂੰ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਵਿੱਚ ਰੈਲੀਆਂ, ਸੱਭਿਆਚਾਰਕ ਪ੍ਰੋਗਰਾਮ, ਸਨਮਾਨ ਸਮਾਰੋਹ ਅਤੇ ਸੰਕਲਪ ਦੀਆਂ ਗਤੀਵਿਧੀਆਂ ਸ਼ਾਮਲ ਹਨ। ਮਹਿਲਾ ਸਸ਼ਕਤੀਕਰਣ ਕੇਂਦਰ ਦੇ ਤਹਿਤ ਅਭਿਯਾਨ ਸ਼ਾਮਲ ਹੋਣਗੇ, ਜਿਸ ਵਿੱਚ ਸਕੂਲੀ ਵਿਦਿਆਰਥਣਾਂ, ਸਫਲ ਮਹਿਲਾਵਾਂ ਅਤੇ ਭਾਈਚਾਰਕ ਸਮੂਹ ਸਹਿਤ ਵਿਵਿਧ ਹਿਤਧਾਰਕਾਂ ਨੂੰ ਸ਼ਾਮਲ ਕੀਤਾ ਜਾਵੇਗਾ।
ਪੂਰੇ ਉਤਸਵ ਦੌਰਾਨ ਪ੍ਰਿੰਟ, ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦੇਸ਼ ਭਰ ਵਿੱਚ ਅਭਿਯਾਨ ਚਲਾ ਕੇ ਯੋਜਨਾ ਦੇ ਸੰਦੇਸ਼ ਨੂੰ ਪ੍ਰਚਾਰਿਤ ਕੀਤਾ ਜਾਵੇਗਾ। ਇਸ ਵਿੱਚ ਰੁੱਖ ਲਗਾਉਣ ਦਾ ਅਭਿਯਾਨ ਵੀ ਚਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਅਭਿਯਾਨ ਨੂੰ 22 ਜਨਵਰੀ 2015 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਹਰਿਆਣਾ ਦੇ ਪਾਨੀਪਤ ਵਿੱਚ ਭਾਰਤ ਵਿੱਚ ਲਿੰਗ ਅਸੰਤੁਲਨ ਅਤੇ ਘਟਦੇ ਬਾਲ ਲਿੰਗ ਅਨੁਪਾਤ (ਸੀਐੱਸਆਰ) ਨੂੰ ਖਤਮ ਕਰਨ ਦੇ ਲਈ ਸ਼ੁਰੂ ਕੀਤਾ ਗਿਆ ਸੀ। ਬੇਟੀ ਬਚਾਓ ਬੇਟੀ ਪੜ੍ਹਾਓ ਅਭਿਯਾਨ ਲਿੰਗ ਅਸੰਤੁਲਨ ਅਤੇ ਘਟਦੇ ਬਾਲ ਲਿੰਗ ਅਨੁਪਾਤ ਦੀ ਚਿੰਤਾਜਨਕ ਸਥਿਤੀਆਂ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ, ਜੋ ਆਪਣੇ ਨੀਤੀਗਤ ਪਹਿਲ ਨਾਲ ਰਾਸ਼ਟਰੀ ਅੰਦੋਲਨ ਵਿੱਚ ਬਦਲ ਗਿਆ।
ਬੇਟੀ ਬਚਾਓ ਬੇਟੀ ਪੜ੍ਹਾਓ ਅਭਿਯਾਨ ਨੇ ਜੈਂਡਰ ਭੇਦਭਾਵ ਨੂੰ ਦੂਰ ਕਰਨ ਅਤੇ ਬਾਲਿਕਾਵਾਂ ਦੇ ਮਹੱਤਵ ਨੂੰ ਸਮਝਣ ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਅਵਸਰਾਂ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਸੱਭਿਆਚਾਰਕ ਬਦਲਾਵ ਨੂੰ ਹੁਲਾਰਾ ਦੇਣ ਦੇ ਲਈ ਸਰਕਾਰੀ ਏਜੰਸੀਆਂ, ਸਿਵਿਲ ਸੋਸਾਇਟੀ, ਮੀਡੀਆ ਅਤੇ ਜਨਤਾ ਨੂੰ ਸੰਗਠਿਤ ਕੀਤਾ ਹੈ। ਜਿਸ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚ ਜਨਮ ਦੇ ਸਮੇਂ ਰਾਸ਼ਟਰੀ ਲਿੰਗ ਅਨੁਪਾਤ (ਐੱਸਆਰਬੀ) ਜੋ 2014-15 ਵਿੱਚ 918 ਸੀ, ਉਹ 2023-24 ਵਿੱਚ ਸੁਧਰ ਕੇ 930 ਹੋ ਗਿਆ। ਮੱਧ ਪੱਧਰ ‘ਤੇ ਲੜਕੀਆਂ ਦਾ ਸਕਲ ਨਾਮਾਂਕਨ ਅਨੁਪਾਤ 2014-15 ਵਿੱਚ 75.51 ਪ੍ਰਤੀਸ਼ਤ ਸੀ, ਜੋ 2023-24 ਵਿੱਚ ਸੁਧਰ ਕੇ 78 ਪ੍ਰਤੀਸ਼ਤ ਹੋ ਗਿਆ। ਸੰਸਥਾਗਤ ਪ੍ਰਸਵ 61 ਪ੍ਰਤੀਸ਼ਤ ਤੋਂ ਵਧ ਕੇ 97.3 ਪ੍ਰਤੀਸ਼ਤ ਤੱਕ ਪਹੁੰਚਿਆ ਅਤੇ ਪਹਿਲੀ ਤਿਮਾਹੀ ਵਿੱਚ ਪ੍ਰਸਵਪੂਰਵ ਦੇਖਭਾਲ ਰਜਿਸਟ੍ਰੇਸ਼ਨ 61 ਪ੍ਰਤੀਸ਼ਤ ਤੋਂ ਵਧ ਕੇ 80.5 ਪ੍ਰਤੀਸ਼ਤ ਤੱਕ ਪਹੁੰਚਿਆ, ਜੋ ਜ਼ਿਕਰਯੋਗ ਸੁਧਾਰ ਵਿੱਚ ਸ਼ਾਮਲ ਹੈ।
ਪਿਛਲੇ ਕੁਝ ਵਰ੍ਹਿਆਂ ਵਿੱਚ ਬੀਬੀਬੀਪੀ ਨੇ ਮਹਿਲਾ ਸਸ਼ਕਤੀਕਰਣ ਨੂੰ ਪ੍ਰਦਰਸ਼ਿਤ ਕਰਨ ਵਾਲੇ ਯਸ਼ਸਵਿਨੀ ਬਾਈਕ ਅਭਿਯਾਨ, ਕੰਨਿਆ ਸ਼ਿਕਸ਼ਾ ਪ੍ਰਵੇਸ਼ ਉਤਸਵ, ਜਿਸ ਦੇ ਤਹਿਤ ਸਕੂਲ ਨਾ ਜਾਣ ਵਾਲੀ 100,000 ਤੋਂ ਵੱਧ ਲੜਕੀਆਂ ਦਾ ਫਿਰ ਤੋਂ ਨਾਮਾਂਕਨ ਹੋਇਆ ਅਤੇ ਡੋਰੀ ਟੀਵੀ ਸ਼ੋਅ ਦੇ ਨਾਲ ਸਹਿਯੋਗ ਕਰਕੇ ਬਾਲਿਕਾਵਾਂ ਨੂੰ ਛੱਡ ਜਾਣ ਬਾਰੇ ਜਾਗਰੂਕਤਾ ਵਧਾਉਣ ਜਿਹੀ ਪ੍ਰਭਾਵਸ਼ਾਲੀ ਪਹਿਲ ਕੀਤੀ ਹੈ। ਹੋਰ ਜ਼ਿਕਰਯੋਗ ਪ੍ਰੋਗਰਾਮਾਂ ਵਿੱਚ ਕੌਸ਼ਲ ‘ਤੇ ਰਾਸ਼ਟਰੀ ਸੰਮੇਲਨ: ਬੇਟੀਆਂ ਬਣਨ ਕੁਸ਼ਲ, ਸ਼ਾਮਲ ਹੈ, ਜਿਸ ਵਿੱਚ ਕਾਰਜਬਲ ਭਾਗੀਦਾਰੀ ‘ਤੇ ਜ਼ੋਰ ਦਿੱਤਾ ਗਿਆ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸਾਂਝੇਦਾਰ ਮੰਤਰਾਲਿਆਂ ਦੇ ਨਾਲ ਮਿਲ ਕੇ ਜੈਂਡਰ ਸਮਾਨਤਾ ਨੂੰ ਅੱਗੇ ਵਧਾਉਣ ਅਤੇ ਬਾਲਿਕਾਵਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਪ੍ਰਤੀਬੱਧ ਹੈ। ਬੀਬੀਬੀਪੀ ਦਾ ਇਹ 10 ਸਾਲ ਦਾ ਸਫਰ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਜਿੱਥੇ ਮਹਿਲਾਵਾਂ ਨਾ ਸਿਰਫ ਲਾਭਾਰਥੀ ਹਨ, ਬਲਕਿ ਪਰਿਵਰਤਨ ਦੀ ਅਗਵਾਈਕਰਤਾ ਹਨ, ਜੋ ਸਾਰੇ ਬਾਲਿਕਾਵਾਂ ਦੇ ਲਈ ਇੱਕ ਉੱਜਵਲ, ਅਧਿਕ ਸਮਾਵੇਸ਼ੀ ਭਵਿੱਖ ਨੂੰ ਆਕਾਰ ਦੇ ਰਹੀਆਂ ਹਨ ਅਤੇ ਇਹ ਸੁਨਿਸ਼ਚਿਤ ਕਰਦੀਆਂ ਹਨ ਕਿ ਬੀਬੀਬੀਪੀ ਯੋਜਨਾ ਪੂਰੇ ਦੇਸ਼ ਵਿੱਚ ਸਕਾਰਾਤਮਕ ਬਦਲਾਵ ਨੂੰ ਪ੍ਰੇਰਿਤ ਕਰਦੀ ਰਹੇ।
***
ਐੱਸਐੱਸ/ਐੱਸਐੱਸ
(Release ID: 2094852)
Visitor Counter : 6