ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਾਮਿਤਵ (SVAMITVA) ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ

Posted On: 18 JAN 2025 5:33PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 10 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 230 ਤੋਂ ਅਧਿਕ ਜਿਲ੍ਹਿਆਂ ਦੇ 50,000 ਤੋਂ ਅਧਿਕ ਪਿੰਡਾਂ ਵਿੱਚ ਸੰਪਤੀ ਮਾਲਕਾਂ ਨੂੰ ਸਵਾਮਿਤਵ ਯੋਜਨਾ (SVAMITVA Scheme) ਦੇ ਤਹਿਤ 65 ਲੱਖ ਤੋਂ ਅਧਿਕ ਪ੍ਰਾਪਰਟੀ ਕਾਰਡ  ਵੰਡੇ। ਸਮਾਗਮ ਦੇ ਦੌਰਾਨ, ਉਨ੍ਹਾਂ ਨੇ ਸਵਾਮਿਤਵ ਯੋਜਨਾ (SVAMITVA scheme) ਨਾਲ ਸਬੰਧਿਤ ਉਨ੍ਹਾਂ ਦੇ ਅਨੁਭਵ ਜਾਣਨ ਦੇ ਲਈ ਪੰਜ ਲਾਭਾਰਥੀਆਂ ਨਾਲ ਗੱਲਬਾਤ ਕੀਤੀ।

ਮੱਧ ਪ੍ਰਦੇਸ਼ ਦੇ ਸੀਹੋਰ (Sehore) ਦੇ ਰਹਿਣ ਵਾਲੇ ਸਵਾਮਿਤਵ ਲਾਭਾਰਥੀ (SVAMITVA beneficiary)  ਸ਼੍ਰੀ ਮਨੋਹਰ ਮੇਵਾੜਾ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸਵਾਮਿਤਵ ਯੋਜਨਾ (SVAMITVA scheme) ਨਾਲ ਸਬੰਧਿਤ ਆਪਣੇ ਅਨੁਭਵ ਸਾਂਝੇ ਕਰਨ ਨੂੰ ਕਿਹਾ। ਉਨ੍ਹਾਂ ਨੇ ਸ਼੍ਰੀ ਮਨੋਹਰ ਤੋਂ ਪੁੱਛਿਆ ਕਿ ਸੰਪਤੀ ਦੇ ਕਾਗ਼ਜ਼ਾਤ ਦੇ ਇਸਤੇਮਾਲ ਦੇ ਲਏ ਗਏ ਰਿਣ  ਦੇ ਬਲ ’ਤੇ ਉਨ੍ਹਾਂ ਨੂੰ ਕਿਵੇਂ ਮਦਦ ਮਿਲੀ ਅਤੇ ਇਸ ਨਾਲ ਉਨ੍ਹਾਂ ਦੇ ਜੀਵਨ ਵਿੱਚ ਕੀ ਬਦਲਾਅ  ਆਏ। ਸ਼੍ਰੀ ਮਨੋਹਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਡੇਅਰੀ ਫਾਰਮ (dairy farm) ਦੇ ਲਈ 10 ਲੱਖ ਦਾ ਰਿਣ ਲਿਆ, ਜਿਸ ਨਾਲ ਉਨ੍ਹਾਂ ਨੂੰ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਮਿਲੀ। ਉਨ੍ਹਾਂ ਦੇ ਦੱਸਿਆ ਕਿ ਉਹ, ਉਨ੍ਹਾਂ ਦੇ ਬੱਚੇ ਅਤੇ ਉਨ੍ਹਾਂ ਦੀ ਪਤਨੀ ਭੀ ਡੇਅਰੀ ਫਾਰਮ ਵਿੱਚ ਕੰਮ ਕਰਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਅਤਿਰਿਕਤ ਆਮਦਨ ਹੋਈ ਹੈ। ਸ਼੍ਰੀ ਮਨੋਹਰ ਨੇ ਇਸ ਬਾਤ ’ਤੇ ਭੀ ਪ੍ਰਕਾਸ਼ ਪਾਇਆ ਕਿ ਸੰਪਤੀ ਦੇ ਕਾਗ਼ਜ਼ਾਤ ਹੋਣ ਨਾਲ ਉਨ੍ਹਾਂ ਦੇ ਲਈ ਬੈਂਕ ਤੋਂ ਰਿਣ ਲੈਣਾ ਅਸਾਨ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਲੋਕਾਂ ਦੇ ਜੀਵਨ ਵਿੱਚ ਕਠਿਨਾਈਆਂ ਨੂੰ ਘੱਟ ਕੀਤਾ ਹੈ। ਉਨ੍ਹਾਂ ਨੇ ਇਹ ਦੇਖ ਕੇ ਪ੍ਰਸੰਨਤਾ ਵਿਅਕਤ ਕੀਤੀ ਕਿ ਸਵਾਮਿਤਵ ਯੋਜਨਾ (Swamitva Yojana) ਨੇ ਲੱਖਾਂ ਪਰਿਵਾਰਾਂ ਦੀ ਆਮਦਨ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ਪ੍ਰਾਥਮਿਕਤਾ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰੇਕ ਨਾਗਰਿਕ ਦਾ ਸਿਰ ਮਾਣ ਨਾਲ ਉੱਚਾ ਹੋਵੇ ਅਤੇ ਉਨ੍ਹਾਂ ਦੇ ਜੀਵਨ ਵਿੱਚ ਅਸਾਨੀ ਹੋਵੇ। ਉਨ੍ਹਾਂ ਨੇ ਇਸ ਬਾਤ ’ਤੇ ਪ੍ਰਕਾਸ਼ ਪਾਇਆ ਕਿ ਸਵਾਮਿਤਵ ਯੋਜਨਾ (Swamitva Yojana) ਇਸੇ ਦ੍ਰਿਸ਼ਟੀਕੋਣ ਦਾ ਵਿਸਤਾਰ ਹੈ।

 

ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ (Shri Ganganagar) ਦੀ ਸਵਾਮਿਤਵ (SVAMITVA) ਲਾਭਾਰਥੀ  ਸ਼੍ਰੀਮਤੀ ਰਚਨਾ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਦੁਆਰਾ ਯੋਜਨਾ ਬਾਰੇ ਉਨ੍ਹਾਂ ਦੇ ਅਨੁਭਵ ਦੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਦੱਸਿਆ ਕਿ ਉਹ 20 ਵਰ੍ਹਿਆਂ ਤੋਂ ਬਿਨਾ ਕਿਸੇ ਸੰਪਤੀ ਦੇ ਦਸਤਾਵੇਜ਼ ਦੇ ਆਪਣੇ ਛੋਟੇ ਜਿਹੇ ਘਰ ਵਿੱਚ ਰਹਿ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਵਾਮਿਤਵ ਯੋਜਨਾ (Swamitva Yojana) ਦੇ ਤਹਿਤ 7.45 ਲੱਖ ਰੁਪਏ ਦਾ ਰਿਣ ਲਿਆ ਅਤੇ ਇੱਕ ਦੁਕਾਨ ਸ਼ੁਰੂ ਕੀਤੀ, ਜਿਸ ਨਾਲ ਉਨ੍ਹਾਂ ਨੂੰ ਅਤਿਰਿਕਤ ਆਮਦਨ ਹੋਈ। ਆਪਣੀ ਖੁਸ਼ੀ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 20 ਵਰ੍ਹਿਆਂ ਤੋਂ ਇੱਕ ਹੀ ਘਰ ਵਿੱਚ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਸੰਪਤੀ ਦੇ ਦਸਤਾਵੇਜ਼ ਮਿਲਣ ਦੀ ਕਦੇ ਉਮੀਦ ਨਹੀਂ ਸੀ। ਸਵਾਮਿਤਵ ਯੋਜਨਾ (SVAMITVA scheme) ਦੇ ਕਾਰਨ ਪ੍ਰਾਪਤ ਹੋਰ ਲਾਭਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਦੱਸਿਆ ਕਿ ਉਹ ਸਵੱਛ ਭਾਰਤ ਯੋਜਨਾ (Swachh Bharat scheme) ਦੀ ਲਾਭਾਰਥੀ  ਹਨ ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ (PM MUDRA Yojana) ਦੇ ਤਹਿਤ 8 ਲੱਖ ਰੁਪਏ ਦਾ ਰਿਣ ਲਿਆ ਹੈ ਅਤੇ ਆਜੀਵਿਕਾ ਯੋਜਨਾ (Aajeevika scheme) ਦੇ ਤਹਿਤ ਭੀ ਕੰਮ ਕਰ ਰਹੀ ਹੈ ਅਤੇ ਨਾਲ ਹੀ ਪਰਿਵਾਰ ਨੂੰ ਆਯੁਸ਼ਮਾਨ ਯੋਜਨਾ (Ayushman scheme) ਦਾ ਲਾਭ ਮਿਲਿਆ ਹੈ। ਉਨ੍ਹਾਂ ਨੇ ਆਪਣੀ ਬੇਟੀ ਨੂੰ ਉੱਚ ਸਿੱਖਿਆ ਦੇ ਲਈ ਆਸਟ੍ਰੇਲੀਆ ਭੇਜਣ ਦੀ ਇੱਛਾ ਭੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਬੇਟੀ ਦੇ ਸੁਪਨੇ ਪੂਰੇ ਹੋਣ ਦੀ ਕਾਮਨਾ ਕੀਤੀ। ਉਨ੍ਹਾਂ ਨੇ ਇਸ ਭਾਵਨਾ ਦੀ ਸ਼ਲਾਘਾ ਕੀਤੀ ਕਿ ਸਵਾਮਿਤਵ ਯੋਜਨਾ (Swamitva Yojana) ਨਾ ਕੇਵਲ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰ ਰਹੀ ਹੈ ਬਲਕਿ ਨਾਗਰਿਕਾਂ ਦੀ ਆਕਾਂਖਿਆਵਾਂ ਨੂੰ ਖੰਭ ਦੇ ਕੇ ਉਨ੍ਹਾਂ ਨੂੰ ਸਸ਼ਕਤ ਭੀ ਬਣਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮੰਨਿਆ ਕਿ ਕਿਸੇ ਭੀ ਯੋਜਨਾ ਦੀ ਅਸਲੀ ਸਫ਼ਲਤਾ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਦੀ ਉਸ ਦੀ ਸਮਰੱਥਾ ਵਿੱਚ ਨਿਹਿਤ ਹੈ। ਉਨ੍ਹਾਂ ਨੇ ਸ਼੍ਰੀਮਤੀ ਰਚਨਾ ਦਾ ਆਪਣੀ ਕਹਾਣੀ ਸਾਂਝੀ ਕਰਨ ਦੇ ਲਈ ਧੰਨਵਾਦ ਕੀਤਾ ਅਤੇ ਹੋਰ ਗ੍ਰਾਮੀਣਾਂ ਨੂੰ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ।

ਇਸ ਦੇ ਬਾਅਦ ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਨਾਗਪੁਰ ਦੇ ਸਵਾਮਿਤਵ (SVAMITVA) ਦੇ ਲਾਭਾਰਥੀ  ਸ਼੍ਰੀ ਰੋਸ਼ਨ ਸੰਭਾ ਪਾਟਿਲ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸ਼੍ਰੀ ਰੋਸ਼ਨ ਤੋਂ ਪੁੱਛਿਆ ਕਿ ਉਨ੍ਹਾਂ ਨੂੰ ਇਹ ਕਾਰਡ ਕਿਵੇਂ ਮਿਲਿਆ, ਇਸ ਨਾਲ ਉਨ੍ਹਾਂ ਨੂੰ ਕਿਸ ਤਰ੍ਹਾਂ ਮਦਦ ਮਿਲੀ ਅਤੇ ਇਸ ਨਾਲ ਉਨ੍ਹਾਂ ਨੂੰ ਕੀ ਲਾਭ ਹੋਇਆ। ਸ਼੍ਰੀ ਰੋਸ਼ਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪਾਸ ਪਿੰਡ ਵਿੱਚ ਇੱਕ ਬੜਾ, ਪੁਰਾਣਾ ਘਰ ਹੈ ਅਤੇ ਪ੍ਰਾਪਰਟੀ ਕਾਰਡ ਦੀ ਮਦਦ ਨਾਲ ਉਨ੍ਹਾਂ ਨੂੰ 9 ਲੱਖ ਦਾ ਰਿਣ ਮਿਲਿਆ, ਜਿਸ ਦਾ ਉਪਯੋਗ ਉਨ੍ਹਾਂ ਨੇ ਆਪਣੇ ਘਰ ਦੇ ਪੁਨਰਨਿਰਮਾਣ ਅਤੇ ਖੇਤੀ ਦੇ ਲਈ ਸਿੰਚਾਈ ਵਿੱਚ ਸੁਧਾਰ ਦੇ ਲਈ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨ ਅਤੇ ਫਸਲ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਜੋ ਉਨ੍ਹਾਂ ਦੇ ਜੀਵਨ ’ਤੇ ਸਵਾਮਿਤਵ ਯੋਜਨਾ (Swamitva Yojana) ਦੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਦੁਆਰਾ ਸਵਾਮਿਤਵ ਕਾਰਡ (SVAMITVA card) ਨਾਲ ਰਿਣ ਪ੍ਰਾਪਤ ਕਰਨ ਦੀ ਅਸਾਨੀ  ਬਾਰੇ ਪੁੱਛੇ ਜਾਣ ’ਤੇ, ਸ਼੍ਰੀ ਰੋਸ਼ਨ ਨੇ ਕਿਹਾ ਕਿ ਦਸਤਾਵੇਜ਼ਾਂ ਨੂੰ ਲੈ ਕੇ ਬਹੁਤ ਸਾਰੀਆਂ ਕਠਿਨਾਈਆਂ ਸਨ ਅਤੇ ਰਿਣ ਪ੍ਰਾਪਤ ਕਰਨਾ ਇੱਕ ਕਠਿਨ ਕੰਮ ਸੀ। ਉਨ੍ਹਾਂ ਨੇ ਕਿਹਾ ਕਿ ਰਿਣ ਪ੍ਰਾਪਤ ਕਰਨ ਦੇ ਲਈ ਹੋਰ ਦਸਤਾਵੇਜ਼ਾਂ ਦੀ ਜ਼ਰੂਰਤ ਦੇ ਬਿਨਾ ਇਕੱਲੇ ਸਵਾਮਿਤਵ ਕਾਰਡ ਹੀ ਕਾਫੀ ਸੀ। ਸਵਾਮਿਤਵ ਯੋਜਨਾ (SVAMITVA scheme) ਦੇ ਲਈ ਸ਼੍ਰੀ ਮੋਦੀ ਦਾ ਆਭਾਰ ਵਿਅਕਤ ਕਰਦੇ ਹੋਏ, ਸ਼੍ਰੀ ਰੋਸ਼ਨ ਨੇ ਕਿਹਾ ਕਿ ਉਹ ਸਬਜ਼ੀਆਂ  ਅਤੇ ਤਿੰਨ ਫਸਲਾਂ ਉਗਾਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਲਾਭ ਹੁੰਦਾ ਹੈ ਅਤੇ ਉਹ ਅਸਾਨੀ ਨਾਲ ਰਿਣ ਚੁਕਾ ਪਾਉਂਦੇ ਹਨ। ਪ੍ਰਧਾਨ ਮੰਤਰੀ ਦੁਆਰਾ ਕੇਂਦਰ ਸਰਕਾਰ ਦੀਆਂ ਹੋਰ ਯੋਜਨਾਵਾਂ ਦੇ ਲਾਭ ਬਾਰੇ ਪੁੱਛੇ ਜਾਣ ’ਤੇ ਸ਼੍ਰੀ ਰੋਸ਼ਨ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (PM Ujjwala Yojana, PM Samman Nidhi scheme and the PM Crop Insurance scheme) ਦੇ ਲਾਭਾਰਥੀ ਹਨ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਲੋਕਾਂ ਨੂੰ ਸਵਾਮਿਤਵ ਯੋਜਨਾ (Swamitva Yojana) ਨਾਲ ਬਹੁਤ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਆਪਣਾ ਛੋਟਾ-ਮੋਟਾ ਕਾਰੋਬਾਰ ਅਤੇ ਖੇਤੀ ਦੇ ਲਈ ਅਸਾਨੀ ਨਾਲ ਰਿਣ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਸਵਾਮਿਤਵ ਯੋਜਨਾ ਲੋਕਾਂ ਦੀ ਕਿਤਨੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਇਸ ਬਾਤ ’ਤੇ ਪ੍ਰਕਾਸ਼ ਪਾਇਆ ਕਿ ਲੋਕ ਆਪਣੇ ਘਰ ਬਣਾ ਰਹੇ ਹਨ ਅਤੇ ਰਿਣ  ਦੇ ਪੈਸੇ ਦਾ ਉਪਯੋਗ ਖੇਤੀ ਦੇ ਲਈ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਰ ’ਤੇ ਛੱਤ ਹੋਣ ਨਾਲ ਪਿੰਡਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਲੋਕ ਹੁਣ ਆਪਣੀ ਵਿਅਕਤੀਗਤ, ਸਮਾਜਿਕ ਅਤੇ ਰਾਸ਼ਟਰੀ ਸਮ੍ਰਿੱਧੀ  ’ਤੇ ਧਿਆਨ ਕੇਂਦ੍ਰਿਤ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਚਿੰਤਾਵਾਂ ਤੋਂ ਮੁਕਤ ਹੋਣਾ ਦੇਸ਼ ਦੇ ਲਈ ਬਹੁਤ ਫਾਇਦੇਮੰਦ ਹੈ।

ਓਡੀਸ਼ਾ ਦੇ ਰਾਇਗੜ੍ਹ ਦੀ ਸਵਾਮਿਤਵ ਲਾਭਾਰਥੀ (SVAMITVA beneficiary)  ਸ਼੍ਰੀਮਤੀ ਗਜੇਂਦਰ ਸੰਗੀਤਾ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾ(SVAMITVA scheme) ਨਾਲ ਜੁੜੇ ਅਨੁਭਵ ਸਾਂਝੇ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 60 ਵਰ੍ਹਿਆਂ ਤੋਂ ਕੋਈ ਸਹੀ ਦਸਤਾਵੇਜ਼ ਨਾ ਹੋਣ ਦੇ ਕਾਰਨ ਬਹੁਤ ਬੜਾ ਬਦਲਾਅ  ਆਇਆ ਹੈ ਅਤੇ ਹੁਣ ਸਵਾਮਿਤਵ ਕਾਰਡ (SVAMITVA cards) ਮਿਲਣ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਉਨ੍ਹਾਂ ਨੂੰ ਖੁਸ਼ੀ ਭੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਰਿਣ ਲੈ ਕੇ ਆਪਣੇ ਸਿਲਾਈ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ ਅਤੇ ਇਸ ਦੇ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਆਭਾਰ ਵਿਅਕਤ ਕੀਤਾ। ਉਨ੍ਹਾਂ ਦੇ ਕੰਮ ਅਤੇ ਘਰ ਦੇ ਵਿਸਤਾਰ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਸ਼੍ਰੀ ਮੋਦੀ ਨੇ ਇਸ ਬਾਤ ’ਤੇ ਪ੍ਰਕਾਸ਼ ਪਾਇਆ ਕਿ ਸਵਾਮਿਤਵ ਯੋਜਨਾ (Swamitva Yojana) ਨੇ ਸੰਪਤੀ ਦੇ ਦਸਤਾਵੇਜ਼ ਪ੍ਰਦਾਨ ਕਰਕੇ ਇੱਕ ਬੜੀ ਚਿੰਤਾ ਨੂੰ ਦੂਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਸੈਲਫ ਹੈਲਪ ਗਰੁੱਪ (ਐੱਸਐੱਚਜੀ- SHG) ਦੇ ਮੈਂਬਰ ਭੀ ਹਨ ਅਤੇ ਸਰਕਾਰ ਮਹਿਲਾ ਐੱਸਐੱਚਜੀਜ਼ (women's SHGs) ਨੂੰ ਨਿਰੰਤਰ ਸਮਰਥਨ ਦਿੰਦੀ ਹੈ। ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਸਵਾਮਿਤਵ ਯੋਜਨਾ(Swamitva Yojana) ਪੂਰੇ ਪਿੰਡਾਂ ਨੂੰ ਬਦਲਣ ਦੇ ਲਈ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ਦੇ ਸਾਂਭਾ (Sambha) ਦੇ ਸਵਾਮਿਤਵ ਲਾਭਾਰਥੀ (SVAMITVA beneficiary) ਸ਼੍ਰੀ ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ। ਜਦੋਂ ਪ੍ਰਧਾਨ ਮੰਤਰੀ ਨੇ ਯੋਜਨਾ ਬਾਰੇ  ਉਨ੍ਹਾਂ ਦੇ ਅਨੁਭਵ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇੱਕ ਕਿਸਾਨ ਹਨ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਾਪਰਟੀ ਕਾਰਡ ਮਿਲਣ ਨਾਲ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੋਈ ਪੀੜ੍ਹੀਆਂ ਤੋਂ ਆਪਣੀ ਜ਼ਮੀਨ ’ਤੇ ਰਹਿ ਰਹੇ ਹਨ ਅਤੇ ਹੁਣ ਦਸਤਾਵੇਜ਼ ਮਿਲਣ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਪ੍ਰਧਾਨ ਮੰਤਰੀ ਦੇ ਪ੍ਰਤੀ ਆਭਾਰ ਵਿਅਕਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ 100 ਤੋਂ ਅਧਿਕ ਵਰ੍ਹਿਆਂ ਤੋਂ ਰਹਿਣ ਦੇ ਬਾਵਜੂਦ ਕਿਸੇ ਦੇ ਪਾਸ ਕੋਈ ਦਸਤਾਵੇਜ਼ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲੇ ਪ੍ਰਾਪਰਟੀ ਕਾਰਡ ਨਾਲ ਉਨ੍ਹਾਂ ਦੇ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਵਿੱਚ ਮਦਦ ਮਿਲੀ ਅਤੇ ਹੁਣ ਉਹ ਜ਼ਮੀਨ ਨੂੰ ਗਿਰਵੀ ਰੱਖ ਕੇ ਬੈਂਕ ਤੋਂ ਰਿਣ ਲੈ ਸਕਦੇ ਹਨ, ਜਿਸ ਨਾਲ ਘਰ ਦੀ ਮੁਰੰਮਤ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਸਵਾਮਿਤਵ ਯੋਜਨਾ (Swamitva Yojana) ਦੇ ਤਹਿਤ ਸਕਾਰਾਤਮਕ ਬਦਲਾਵਾਂ  ਬਾਰੇ  ਪੁੱਛੇ ਜਾਣ ’ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਨੂੰ ਮਿਲੇ ਪ੍ਰਾਪਰਟੀ ਕਾਰਡ ਵਿੱਚ ਸਭ ਦੇ ਲਈ ਸਪਸ਼ਟ ਤੌਰ ‘ਤੇ ਸਵਾਮਿਤਵ ਅਧਿਕਾਰ ਪਰਿਭਾਸ਼ਿਤ ਕੀਤੇ ਗਏ ਹਨ ਅਤੇ ਭੂਮੀ ਅਤੇ ਸੰਪਤੀ ਨਾਲ ਸਬੰਧਿਤ ਕਈ ਵਿਵਾਦ ਕਾਫੀ ਹੱਦ ਤੱਕ ਹੱਲ ਹੋ ਗਏ ਹਨ। ਇਸ ਲਈ, ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਰਿਣ ਲੈਣ ਦੇ ਲਈ ਆਪਣੀ ਜ਼ਮੀਨ ਅਤੇ ਸੰਪਤੀ ਨੂੰ ਗਿਰਵੀ ਰੱਖ ਸਕਦੇ ਹਨ। ਉਨ੍ਹਾਂ ਨੇ ਗ੍ਰਾਮੀਣਾਂ ਦੀ ਤਰਫ਼ੋਂ ਪ੍ਰਧਾਨ ਮੰਤਰੀ ਦਾ ਤਹਿ ਦਿਲ ਤੋਂ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਿਆਂ ਨਾਲ ਬਾਤ ਕਰਕੇ ਬਹੁਤ ਖੁਸ਼ੀ ਹੋਈ। ਉਨ੍ਹਾਂ ਨੇ ਖੁਸ਼ੀ ਜਤਾਈ ਕਿ ਲੋਕ ਸਵਾਮਿਤਵ ਯੋਜਨਾ ਕਾਰਡ (Swamitva Yojana card) ਨੂੰ ਮਹਿਜ਼ ਇੱਕ ਦਸਤਾਵੇਜ਼ ਨਹੀਂ ਮੰਨ ਰਹੇ ਹਨ, ਬਲਕਿ ਇਸ ਨੂੰ ਪ੍ਰਗਤੀ ਦੇ ਸਾਧਨ ਦੇ ਰੂਪ ਵਿੱਚ ਭੀ ਇਸਤੇਮਾਲ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ’ਤੇ ਪ੍ਰਕਾਸ਼ ਪਾਇਆ ਕਿ ਸਵਾਮਿਤਵ ਪਹਿਲ (SVAMITVA initiative) ਉਨ੍ਹਾਂ ਦੇ ਵਿਕਾਸ ਦਾ ਮਾਰਗ ਪੱਧਰਾ ਕਰ ਰਹੀ ਹੈ।

https://goo.gl/8qsb5E

********

ਐੱਮਜੇਪੀਐੱਸ/ਐੱਸਆਰ


(Release ID: 2094199) Visitor Counter : 14