ਪ੍ਰਧਾਨ ਮੰਤਰੀ ਦਫਤਰ
ਕਿਊਐੱਸ ਵਰਲਡ ਫਿਊਚਰ ਸਕਿੱਲਸ ਇੰਡੈਕਸ (QS World Future Skills Index) ਤੋਂ ਪ੍ਰਾਪਤ ਅੰਤਰਦ੍ਰਿਸ਼ਟੀਆਂ (insights) ਸਮ੍ਰਿੱਧੀ ਅਤੇ ਯੁਵਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਹਨ: ਪ੍ਰਧਾਨ ਮੰਤਰੀ
Posted On:
16 JAN 2025 6:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਊਐੱਸ ਵਰਲਡ ਫਿਊਚਰ ਸਕਿੱਲਸ ਇੰਡੈਕਸ (QS World Future Skills Index) ਵਿੱਚ ਡਿਜੀਟਲ ਸਕਿੱਲਸ ਦੇ ਮਾਮਲੇ ਵਿੱਚ ਭਾਰਤ ਨੂੰ ਦੂਸਰਾ ਸਥਾਨ ਮਿਲਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਇਸ ਸੂਚੀ ਵਿੱਚ ਭਾਰਤ ਦੇ ਬਾਅਦ ਕੈਨੇਡਾ ਅਤੇ ਜਰਮਨੀ ਹਨ। ਸ਼੍ਰੀ ਮੋਦੀ ਨੇ ਕਿਹਾ “ਇਹ ਦੇਖ ਕੇ ਖੁਸ਼ੀ ਹੁੰਦੀ ਹੈ! ਪਿਛਲੇ ਦਹਾਕੇ ਵਿੱਚ, ਸਾਡੀ ਸਰਕਾਰ ਨੇ ਸਾਡੇ ਨੌਜਵਾਨਾਂ ਨੂੰ ਅਜਿਹੀਆਂ ਸਕਿੱਲਸ ਨਾਲ ਲੈਸ ਕਰਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ‘ਤੇ ਕੰਮ ਕੀਤਾ ਹੈ ਜੋ ਉਨ੍ਹਾਂ ਨੂੰ ਆਤਮਨਿਰਭਰ ਬਣਨ ਅਤੇ ਧਨ ਕਮਾਉਣ ਦੇ ਸਮਰੱਥ ਬਣਾਉਂਦੀਆਂ ਹਨ।” ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਕਿਊਐੱਸ ਵਰਲਡ ਫਿਊਚਰ ਸਕਿੱਲਸ ਇੰਡੈਕਸ (QS World Future Skills Index) ਤੋਂ ਪ੍ਰਾਪਤ ਅੰਤਰਦ੍ਰਿਸ਼ਟੀਆਂ (insights) ਸਮ੍ਰਿੱਧੀ ਅਤੇ ਯੁਵਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਹਨ।
ਕਿਊਐੱਸ ਕੁਆਕੁਏਰੇਲੀ ਸਾਇਮੰਡਸ ਲਿਮਿਟਿਡ (QS Quacquarelli Symonds Ltd,) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ-CEO) ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਨੁੰਜ਼ੀਓ ਕੁਆਕੁਏਰੇਲੀ (Mr. Nunzio Quacquarelli) ਦੀ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਇਹ ਦੇਖ ਕੇ ਖੁਸ਼ੀ ਹੁੰਦੀ ਹੈ!
ਪਿਛਲੇ ਦਹਾਕੇ ਦੇ ਦੌਰਾਨ, ਸਾਡੀ ਸਰਕਾਰ ਨੇ ਨੌਜਵਾਨਾਂ ਨੂੰ ਕੌਸ਼ਲ (skills) ਨਾਲ ਲੈਸ ਕਰਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ‘ਤੇ ਕੰਮ ਕੀਤਾ ਹੈ, ਜਿਸ ਨਾਲ ਉਹ ਆਤਮਨਿਰਭਰ ਬਣ ਸਕਣ ਅਤੇ ਧਨ ਕਮਾ ਸਕਣ। ਅਸੀਂ ਭਾਰਤ ਨੂੰ ਇਨੋਵੇਸ਼ਨ ਅਤੇ ਉੱਦਮ ਦਾ ਕੇਂਦਰ ਬਣਾਉਣ ਦੇ ਲਈ ਟੈਕਨੋਲੋਜੀ ਦੀ ਸ਼ਕਤੀ ਦਾ ਭੀ ਲਾਭ ਉਠਾਇਆ ਹੈ। ਕਿਊਐੱਸ ਵਰਲਡ ਫਿਊਚਰ ਸਕਿੱਲਸ ਇੰਡੈਕਸ (QS World Future Skills Index) ਤੋਂ ਪ੍ਰਾਪਤ ਅੰਤਰਦ੍ਰਿਸ਼ਟੀਆਂ (insights) ਸਮ੍ਰਿੱਧੀ ਅਤੇ ਯੁਵਾ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਾਡੀ ਯਾਤਰਾ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਹਨ।”
***************
ਐੱਮਜੇਪੀਐੱਸ/ਵੀਜੇ
(Release ID: 2093624)
Visitor Counter : 44