ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਮਹਾਕੁੰਭ ਦੇ ਤੀਸਰੇ ਦਿਨ ਸ਼ਰਧਾਲੂਆਂ ਨੂੰ ਪ੍ਰਯਾਗਰਾਜ ਪਹੁੰਚਣ ਵਿੱਚ ਮਦਦ ਕਰਨ ਲਈ 137 ਕੁੰਭ ਸਪੈਸ਼ਲ ਟ੍ਰੇਨਾਂ ਚਲਾਈਆਂ


ਪ੍ਰਯਾਗਰਾਜ ਲਈ ਸੈਟੇਲਾਈਟ ਸਟੇਸ਼ਨ ਦੇ ਰੂਪ ਵਿੱਚ ਸੂਬੇਦਾਰਗੰਜ ਸਟੇਸ਼ਨ ਦਾ ਸਰਵੇਖਣ ਕੀਤਾ ਜਾ ਰਿਹਾ ਹੈ; ਪ੍ਰਯਾਗਰਾਜ ਖੇਤਰ ਵਿੱਚ 7 ਹੋਰ ਸਟੇਸ਼ਨ ਯਾਤਰੀ ਸੁਵਿਧਾਵਾਂ ਨਾਲ ਲੈਸ ਕੀਤੇ ਗਏ ਹਨ

ਰੇਲਵੇ ਨੇ 17 ਨਵੇਂ ਯਾਤਰੀ ਆਸ਼ਰਯਸ (Yatri Ashrayas) ਦੀ ਪੇਸ਼ਕਸ਼ ਕੀਤੀ, ਜਿਸ ਨਾਲ ਸਮਰੱਥਾ ਵਧ ਕੇ 1,10,000 ਤੋਂ ਵੱਧ ਹੋ ਗਈ; ਬਿਹਤਰ ਆਵਾਜਾਈ ਲਈ ਕਲਰ-ਕੋਡਿੰਗ ਦੀ ਸ਼ੁਰੂਆਤ ਕੀਤੀ

ਰੇਲਵੇ ਨੇ ਮਹਾਕੁੰਭ 2025 ਲਈ ਸੁਰੱਖਿਆ ਨੂੰ ਮਜ਼ਬੂਤ ਕੀਤਾ: 5900 ਸੁਰੱਖਿਆ ਕਰਮਚਾਰੀ, 764 ਨਵੇਂ ਸੀਸੀਟੀਵੀ ਕੈਮਰੇ ਅਤੇ ਡ੍ਰੋਨ ਸਰਵੀਲਾਂਸ ਦੀ ਤੈਨਾਤੀ ਕੀਤੀ ਗਈ

Posted On: 15 JAN 2025 7:40PM by PIB Chandigarh

ਰੇਲਵੇ ਇਹ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ ਕਿ ਵਰਤਮਾਨ ਵਿੱਚ ਜਾਰੀ ਮਹਾਕੁੰਭ ਵਿੱਚ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਦੇਸ਼ ਭਰ ਦੇ ਸ਼ਰਧਾਲੂਆਂ ਨੂੰ ਪ੍ਰਯਾਗਰਾਜ ਪਹੁੰਚਣ ਵਿੱਚ ਮਦਦ ਕਰਨ ਲਈ ਅੱਜ 349 ਨਿਯਮਿਤ ਟ੍ਰੇਨਾਂ ਦੇ ਇਲਾਵਾ 137 ਹੋਰ ਟ੍ਰੇਨਾਂ ਚਲਾਈਆਂ ਗਈਆਂ ਜਾਂ ਚਲਾਈਆਂ ਜਾ ਰਹੀਆਂ ਹਨ। ਪਹਿਲੇ ਦੋ ਦਿਨਾਂ ਵਿੱਚ ਪ੍ਰਯਾਗਰਾਜ ਦੇ ਸਟੇਸ਼ਨਾਂ ‘ਤੇ ਯਾਤਰੀਆਂ ਦੀ ਕੁੱਲ ਸੰਖਿਆ 15 ਲੱਖ 60 ਹਜ਼ਾਰ ਤੋਂ ਵੱਧ ਰਹੀ। ਇਨ੍ਹਾਂ ਟ੍ਰੇਨਾਂ ਵਿੱਚ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਕੁੰਭ ਵਿੱਚ ਹਿੱਸਾ ਲੈਣ ਲਈ ਲੋਕਾਂ ਨੂੰ ਲਿਆਉਣ ਵਾਲੀਆਂ ਟ੍ਰੇਨਾਂ ਦੇ ਨਾਲ-ਨਾਲ ਰਿੰਗ ਰੇਲ ਸੇਵਾਵਾਂ ਵੀ ਸ਼ਾਮਲ ਹਨ ਜੋ ਸ਼ਰਧਾਲੂਆਂ ਨੂੰ ਪੁਆਇੰਟ ਟੂ ਪੁਆਇੰਟ ਕਨੈਕਟੀਵਿਟੀ ਪ੍ਰਦਾਨ ਕਰਦੀਆਂ ਹਨ, ਤਾਕਿ ਉਹ ਚਿੱਤਰਕੂਟ, ਅਯੋਧਿਆ ਅਤੇ ਵਾਰਾਣਸੀ ਜਿਹੇ ਨਜ਼ਦੀਕ ਦੇ ਮੰਦਿਰ ਸ਼ਹਿਰਾਂ ਤੱਕ ਵੀ ਜਾ ਸਕਣ।

ਭਾਰਤੀ ਰੇਲਵੇ ਦਾ ਸ਼ਰਧਾਲੂਆਂ ਦੀ ਸੁਵਿਧਾ ਲਈ 46 ਦਿਨਾਂ ਤੱਕ ਚਲਣ ਵਾਲੇ ਮਹਾਕੁੰਭ ਦੌਰਾਨ 13,100 ਤੋਂ ਵੱਧ ਟ੍ਰੇਨਾਂ ਚਲਾਉਣ ਦਾ ਇਰਾਦਾ ਹੈ। ਇਨ੍ਹਾਂ ਵਿੱਚ 10,000 ਤੋਂ ਵੱਧ ਨਿਯਮਿਤ ਟ੍ਰੇਨਾਂ ਅਤੇ 3,100 ਤੋਂ ਵੱਧ ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਵਿਸ਼ੇਸ਼ ਟ੍ਰੇਨਾਂ ਦੀ ਸੰਖਿਆ ਪਿਛਲੇ ਕੁੰਭ ਦੀ ਤੁਲਨਾ ਵਿੱਚ 4.5 ਗੁਣਾ ਵੱਧ ਹੈ। ਇਨ੍ਹਾਂ ਵਿੱਚੋਂ 1,800 ਟ੍ਰੇਨਾਂ ਛੋਟੀ ਦੂਰੀ ਅਤੇ 700 ਟ੍ਰੇਨਾਂ ਲੰਬੀ ਦੂਰੀ ਦੀਆਂ ਹਨ। ਭਾਰਤੀ ਰੇਲਵੇ ਦੁਆਰਾ ਪ੍ਰਯਾਗਰਾਜ ਨੂੰ ਜੋੜਨ ਵਾਲੀ ਰਿੰਗ ਰੇਲ ਦੇ ਜ਼ਰੀਏ ਚਾਰ ਵੱਖ-ਵੱਖ ਰੂਟਾਂ ‘ਤੇ 560 ਟ੍ਰੇਨਾਂ ਦਾ ਸੰਚਾਲਨ ਵੀ ਕੀਤਾ ਜਾ ਰਿਹਾ ਹੈ। ਇਹ ਰੂਟ ਪ੍ਰਯਾਗਰਾਜ-ਅਯੋਧਿਆ-ਵਾਰਾਣਸੀ-ਪ੍ਰਯਾਗਰਾਜ, ਪ੍ਰਯਾਗਰਾਜ-ਸੰਗਮ ਪ੍ਰਯਾਗ-ਜੌਨਪੁਰ-ਪ੍ਰਯਾਗ-ਪ੍ਰਯਾਗਰਾਜ, ਗੋਵਿੰਦਪੁਰੀ-ਪ੍ਰਯਾਗਰਾਜ-ਚਿੱਤਰਕੂਟ-ਗੋਵਿੰਦਪੁਰੀ ਅਤੇ ਝਾਂਸੀ-ਗੋਵਿੰਦਪੁਰੀ-ਪ੍ਰਯਾਗਰਾਜ-ਮਾਨਿਕਪੁਰ-ਚਿੱਤਰਕੂਟ-ਝਾਂਸੀ ਰੂਟ ਹਨ।

ਮਹਾਕੁੰਭ ਦੇ ਦੂਸਰੇ ਦਿਨ ਦੇਸ਼ ਹੀ ਨਹੀਂ ਬਲਕਿ ਦੁਨੀਆ ਭਰ ਤੋਂ 3.5 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਮਹਾਕੁੰਭ ਮੇਲੇ ਵਿੱਚ ਪਹੁੰਚੇ। ਭੀੜ ਦੀ ਸਥਿਤੀ ਵਿੱਚ ਸੁਧਾਰ ਦੇ ਲਈ ਵਿਭਿੰਨ ਰੇਲਵੇ ਡਿਵੀਜ਼ਨਾਂ ਨੇ ਮਹਾਕੁੰਭ ਦੇ ਲਈ ਦੇਸ਼ ਦੇ ਵਿਭਿੰਨ ਸਟੇਸ਼ਨਾਂ ਤੋਂ ਹੋਰ ਵੀ ਜ਼ਿਆਦਾ ਜੋੜੀ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ। ਆਉਣ ਵਾਲੇ ਦਿਨਾਂ ਵਿੱਚ ਭੋਪਾਲ ਡਿਵੀਜ਼ਨ ਦੇ ਵਿਭਿੰਨ ਸਟੇਸ਼ਨਾਂ ਤੋਂ ਮਹਾਕੁੰਭ ਲਈ 15 ਜੋੜੀਆਂ ਤੋਂ ਜ਼ਿਆਦਾ ਟ੍ਰੇਨਾਂ ਚਲਾਈਆਂ ਜਾਣਗੀਆਂ।

WhatsApp Image 2025-01-15 at 19.21.54 (1).jpeg

ਯਾਤਰੀਆਂ ਦੀ ਸੁਵਿਧਾ ਲਈ ਰੇਲਵੇ ਨੇ ਮਹਾਕੁੰਭ ਦੇ ਆਲੇ-ਦੁਆਲੇ 9 ਰੇਲਵੇ ਸਟੇਸ਼ਨ ਵਿਕਸਿਤ ਕੀਤੇ ਹਨ। ਪ੍ਰਯਾਗਰਾਜ ਤੋਂ ਜ਼ਿਆਦਾ ਟ੍ਰੇਨਾਂ ਚਲਾਉਣ ਲਈ, ਪ੍ਰਯਾਗਰਾਜ, ਫਾਫਾਮਊ, ਰਾਮਬਾਗ ਅਤੇ ਝੁਂਸੀ ਯਾਰਡ ਨੂੰ ਫਿਰ ਤੋਂ ਤਿਆਰ ਕੀਤਾ ਗਿਆ ਹੈ। ਪ੍ਰਯਾਗਰਾਜ ਜੰਕਸ਼ਨ ‘ਤੇ ਦਬਾਅ ਨੂੰ ਘੱਟ ਕਰਨ ਲਈ, ਸੂਬੇਦਾਰਗੰਜ ਸਟੇਸ਼ਨ ਨੂੰ ਸੈਟੇਲਾਈਟ ਸਟੇਸ਼ਨ ਦੇ ਤੌਰ ‘ਤੇ ਵਿਕਸਿਤ ਕੀਤਾ ਗਿਆ ਹੈ, ਜਿਸ ਨੇ ਪਿਛਲੇ ਕੁੰਭ 2019 ਵਿੱਚ ਮੇਲੇ ਦੀ ਭੀੜ ਦਾ 45% ਹਿੱਸਾ ਇਕੱਲੇ ਸੰਭਾਲਿਆ ਸੀ। ਪ੍ਰਯਾਗਰਾਜ ਖੇਤਰ ਦੇ ਸਟੇਸ਼ਨਾਂ ‘ਤੇ 7 ਨਵੇਂ ਪਲੈਟਫਾਰਮ ਬਣਾਏ ਗਏ ਹਨ। ਹੁਣ ਪ੍ਰਯਾਗਰਾਜ ਖੇਤਰ ਦੇ 9 ਸਟੇਸ਼ਨਾਂ ‘ਤੇ 48 ਪਲੈਟਫਾਰਮ ਉਪਲਬਧ ਹਨ।

WhatsApp Image 2025-01-15 at 19.21.54.jpeg

ਰੇਲਵੇ ਨੇ ਉਡੀਕ ਕਰਨ ਵਾਲੇ ਯਾਤਰੀਆਂ ਲਈ ਢੁੱਕਵੀਂ ਵਿਵਸਥਾ ਕੀਤੀ ਹੈ। ਖੇਤਰ ਵਿੱਚ 17 ਨਵੇਂ ਸਥਾਈ ਯਾਤਰੀ ਆਸ਼ਰਯਸ ਸੰਚਾਲਿਤ ਹਨ। ਇਸ ਦੇ ਨਾਲ ਹੀ ਰੇਲਵੇ ਸਟੇਸ਼ਨਾਂ ‘ਤੇ ਯਾਤਰੀ ਆਸ਼ਰਯਸ (Yatri Ashrayas) ਦੀ ਕੁੱਲ ਸੰਖਿਆ 28 ਹੋ ਗਈ ਹੈ। ਨਤੀਜੇ ਵਜੋਂ, ਇਨ੍ਹਾਂ ਯਾਤਰੀ ਆਸ਼ਰਯਸ (Yatri Ashrayas) ਦੀ ਸਮਰੱਥਾ 21,000 ਤੋਂ ਵਧ ਕੇ ਇੱਕ ਲੱਖ ਦਸ ਹਜ਼ਾਰ ਤੋਂ ਵੱਧ ਹੋ ਗਈ ਹੈ। ਮਹਾਕੁੰਭ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਗਈਆਂ ਤਿਆਰੀਆਂ ਦੇ ਤਹਿਤ, ਰੇਲਵੇ ਨੇ ਵਿਭਿੰਨ ਸਟੇਸ਼ਨਾਂ ‘ਤੇ ਯਾਤਰੀ ਆਸ਼ਰਯਸ (Yatri Ashrayas) ਲਈ ਇੱਕ ਸੁਚਾਰੂ ਰੰਗ-ਕੋਡਿੰਗ ਯੋਜਨਾ ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਮਨੋਨੀਤ ਉਡੀਕ ਖੇਤਰਾਂ ਤੱਕ ਬਿਹਤਰ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਕੇ ਯਾਤਰੀ ਸੁਵਿਧਾ ਵਿੱਚ ਸੁਧਾਰ ਕਰਨਾ ਹੈ।

ਰੇਲਵੇ ਸਟੇਸ਼ਨਾਂ ‘ਤੇ ਵਾਧੂ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ ਹੈ। ਹਰੇਕ ਸਟੇਸ਼ਨ ‘ਤੇ ਉਚਿਤ ਪੀਣ ਵਾਲੇ ਪਾਣੀ ਦੀ ਵਿਵਸਥਾ ਅਤੇ ਭੋਜਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸਾਰੇ ਵੇਟਿੰਗ ਰੂਮ ਅਤੇ ਲੌਂਜ ਨੂੰ ਅਪਗ੍ਰੇਡ ਕੀਤਾ ਗਿਆ ਹੈ। ਪ੍ਰਯਾਗਰਾਜ ਜੰਕਸ਼ਨ ਅਤੇ ਪ੍ਰਯਾਗਰਾਜ ਛਿਓਕੀ ਵਿੱਚ ਪਹਿਲੀ ਵਾਰ ਯਾਤਰੀ ਸੁਵਿਧਾ ਕੇਂਦਰ ਸ਼ੁਰੂ ਕੀਤੇ ਗਏ ਹਨ, ਜਿੱਥੇ ਯਾਤਰੀਆਂ ਨੂੰ ਵ੍ਹੀਲ ਚੇਅਰ, ਲਗੇਜ ਟ੍ਰਾਲੀ, ਹੋਟਲ ਅਤੇ ਟੈਕਸੀ ਬੁਕਿੰਗ, ਟ੍ਰੇਨ ਵਿੱਚ ਯਾਤਰੀਆਂ ਨੂੰ ਦਵਾਈਆਂ, ਬੱਚਿਆਂ ਨੂੰ ਦੁੱਧ ਅਤੇ ਹੋਰ ਜ਼ਰੂਰੀ ਵਸਤੂਆਂ ਉਪਲਬਧ ਕਰਵਾਉਣ ਦੀ ਸੁਵਿਧਾ ਮਿਲੇਗੀ।

ਹੁਣ ਤੱਕ ਸ਼ਰਧਾਲੂਆਂ ਅਤੇ ਟ੍ਰੇਨਾਂ ਦੀ ਆਵਾਜਾਈ ਨੂੰ ਸੁਰੱਖਿਅਤ ਕਰਨ ਲਈ, ਪ੍ਰਯਾਗਰਾਜ ਅਤੇ ਉਸ ਦੇ ਆਲੇ-ਦੁਆਲੇ ਦੇ ਐੱਨਸੀਆਰ, ਐੱਨਈਆਰ, ਐੱਨਆਰ ਜ਼ੋਨ ਵਿੱਚ 9 ਰੇਲਵੇ ਸਟੇਸ਼ਨਾਂ ‘ਤੇ 3200 ਆਰਪੀਐੱਫ ਕਰਮਚਾਰੀਆਂ ਸਮੇਤ ਲਗਭਗ 5900 ਸੁਰੱਖਿਆ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ। 764 ਨਵੇਂ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਹੁਣ ਕੁੱਲ ਸੀਸੀਟੀਵੀ ਕੈਮਰਿਆਂ ਦੀ ਸੰਖਿਆ 1186 ਹੋ ਗਈ ਹੈ। ਇਸ ਵਿੱਚ 116 ਫੇਸ ਰਿਕੋਗਨੀਸ਼ਨ ਸਿਸਟਮ (ਐੱਫਆਰਐੱਸ) ਕੈਮਰੇ ਸ਼ਾਮਲ ਹਨ, ਜਿਨ੍ਹਾਂ ਦਾ ਪਹਿਲੀ ਵਾਰ ਉਪਦ੍ਰਵੀਆਂ ਦੀ ਪਹਿਚਾਣ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਪਹਿਲੀ ਵਾਰ, ਟ੍ਰੈਕ ਦੀ ਨਿਗਰਾਨੀ ਅਤੇ ਸਟੇਸ਼ਨਾਂ ਤੱਕ ਪਹੁੰਚਣ ਵਾਲੇ ਰਸਤਿਆਂ ‘ਤੇ ਭੀੜ ਦੀ ਨਿਗਰਾਨੀ ਲਈ ਡ੍ਰੋਨ ਕੈਮਰਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

*****

ਡੀਟੀ/ਐੱਸਕੇ


(Release ID: 2093433) Visitor Counter : 23