ਸੱਭਿਆਚਾਰ ਮੰਤਰਾਲਾ
azadi ka amrit mahotsav

ਮਹਾ ਕੁੰਭ 2025 ਦੀ ਸ਼ੁਰੂਆਤ


ਇੱਕ ਭਵਯ ਅਧਿਆਤਮਿਕ ਦ੍ਰਿਸ਼

Posted On: 13 JAN 2025 8:45PM by PIB Chandigarh

ਮਹਾ ਕੁੰਭ 2025 ਦਾ ਸ਼ੁਭ ਆਰੰਭ 13 ਜਨਵਰੀ, 2025 ਨੂੰ ਪੌਸ਼ ਪੂਰਣਿਮਾ ਦੇ ਸ਼ੁਭ ਦਿਨ, ਅਦੁੱਤੀ ਭਵਯਤਾ ਦੇ ਨਾਲ ਹੋਇਆ, ਜੋ ਪ੍ਰਯਾਗਰਾਜ  ਵਿੱਚ 45 ਦਿਨਾਂ ਤੱਕ ਚੱਲਣ ਵਾਲੇ ਅਧਿਆਤਮਿਕ ਅਤੇ ਸੱਭਿਆਚਾਰਕ ਉਤਸਵ ਦੀ ਸ਼ੁਰੂਆਤ ਸੀ ਇਸ ਦੀ ਸ਼ੁਰੂਆਤ ਆਸਥਾ, ਭਗਤੀ ਅਤੇ ਅਧਿਆਤਮਿਕ ਏਕਤਾ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਨਾਲ ਹੋਈ, ਜਿਸ ਨੇ ਹਰ 144 ਵਰ੍ਹਿਆਂ ਵਿੱਚ ਇੱਕ ਵਾਰ ਦੇਖੀ ਜਾਣ ਵਾਲੀ ਅਧਿਆਤਮਿਕ ਭਵਯਤਾ ਦੀ ਯਾਦ ਦਿਲਾ ਦਿੱਤੀ ਦੁਨੀਆ ਭਰ ਤੋਂ ਹਜ਼ਾਰਾਂ ਸ਼ਰਧਾਲੂ ਸੰਗਮ ‘ਤੇ ਇਕੱਠੇ ਹੋਏ-  ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦਾ ਪਵਿੱਤਰ ਸੰਗਮ –ਇਸ ਜ਼ਿਕਰਯੋਗ ਆਯੋਜਨ ਦੇ ਪਹਿਲੇ ਪਵਿੱਤਰ ਇਸ਼ਨਾਨ ਵਿੱਚ ਹਿੱਸਾ ਲੈਣ ਲਈ

 

 

ਰਿਕਾਰਡ ਤੋੜ ਸ਼ੁਰੂਆਤ

ਪਹਿਲੇ ਦਿਨ 1.5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਡੁਬਕੀ ਲਗਾਈ, ਜੋ ਮਹਾ ਕੁੰਭ ਦੀ ਸ਼ੁਭ ਸ਼ੁਰੂਆਤ ਦਾ ਸੰਕੇਤ ਹੈ ਇੰਨੀ ਵੱਡੀ ਸੰਖਿਆ ਵਿੱਚ ਲੋਕਾਂ ਦਾ ਆਉਣਾ ਨਾ ਸਿਰਫ ਇਸ ਆਯੋਜਨ ਦੇ ਅਧਿਆਤਮਿਕ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ, ਬਲਕਿ ਆਸਥਾ ਅਤੇ ਮਾਨਵਤਾ ਦੇ ਸਾਂਝੇ ਉਤਸਵ ਵਿੱਚ ਵੱਖ-ਵੱਖ ਪਿਛੋਕੜ ਦੇ ਲੋਕਾਂ ਨੂੰ ਇਕੱਠਿਆਂ ਲਿਆਉਣ ਵਾਲੀ ਇੱਕ ਏਕੀਕ੍ਰਿਤ ਸ਼ਕਤੀ ਵਜੋਂ ਇਸ ਦੀ ਭੂਮਿਕਾ ਨੂੰ ਵੀ ਉਜਾਗਰ ਕਰਦਾ ਹੈ

ਸਰਕਾਰੀ ਇਸ਼ਨਾਨ ਦਿਵਸ ਤੋਂ ਦੋ ਦਿਨ ਪਹਿਲਾਂ ਹੀ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਰਧਾਲੂ ਪਹੁੰਚਣ ਲਗੇ ਸਨ, ਜੋ ਰਿਕਾਰਡ ਤੋੜ ਭੀੜ ਦਾ ਸੰਕੇਤ ਸੀ ਮਹਾਕੁੰਭ 2025 ਦੇ ਲਈ ਉੱਤਰ ਪ੍ਰਦੇਸ਼ ਸਰਕਾਰ ਦੀ ਸਾਵਧਾਨੀਪੂਰਵਕ ਵਿਵਸਥਾਵਾਂ ਦੀ ਵਿਆਪਕ ਸ਼ਲਾਘਾ ਹੋਈ ਸ਼ਰਧਾਲੂਆਂ ਨੇ ਸੁਚਾਰੂ ਬੁਨਿਆਦੀ ਢਾਂਚੇ ‘ਤੇ ਆਪਣੀ ਸੰਤੁਸ਼ਟੀ ਵਿਅਕਤ ਕੀਤੀ, ਜਿਸ ਨੇ ਸੈਲਾਨੀਆਂ ਦੇ ਭਾਰੀ ਗਿਣਤੀ ਵਿੱਚ ਆਉਣ ਨੂੰ ਸਰਲਤਾ ਨਾਲ ਪ੍ਰਬੰਧਿਤ ਕੀਤਾ

ਏਕਤਾ ਅਤੇ ਸੁਰੱਖਿਆ ਦਾ ਦਿਲ ਨੂੰ ਛੂਹ ਲੈਣ ਵਾਲਾ ਪ੍ਰਦਰਸ਼ਨ

 

ਪਹਿਲੇ ਇਸ਼ਨਾਨ ਉਤਸਵ 'ਤੇ ਭਾਰੀ ਭੀੜ ਦੇਖੀ ਗਈ ਕਿਉਂਕਿ ਸ਼ਰਧਾ ਅਤੇ ਉਤਸ਼ਾਹ ਨਾਲ ਭਰੇ ਸ਼ਰਧਾਲੂ ਘਾਟਾਂ 'ਤੇ ਇਕੱਠੇ ਹੋਏ ਸਨ ਮਹਾ ਕੁੰਭ ​​ਦੀ ਇੱਕ ਜ਼ਰੂਰੀ ਵਿਸ਼ੇਸ਼ਤਾ, ਭੂਲਾ- ਭਟਕਾ ਕੈਂਪਸ  (Bhula-Bhatka camps)ਨੇ ਮਨੁੱਖਤਾ ਦੇ ਸਾਗਰ ਵਿੱਚ ਵਿਛੜੇ ਪਰਿਵਾਰਾਂ ਨੂੰ ਦੁਬਾਰਾ ਤੋਂ ਮਿਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਇਨ੍ਹਾਂ ਕੈਂਪਾਂ ਵਿੱਚ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਲਈ ਸਮਰਪਿਤ ਭਾਗ ਸ਼ਾਮਲ ਸਨ, ਨੇ ਉਨ੍ਹਾਂ ਸ਼ਰਧਾਲੂਆਂ ਲਈ ਮਾਨਸਿਕ ਸ਼ਾਂਤੀ ਸੁਨਿਸ਼ਚਿਤ ਕੀਤੀ, ਜੋ ਭਾਰੀ ਭੀੜ ਵਿੱਚ ਆਪਣੇ ਆਪ ਨੂੰ ਗੁਆ ਚੁੱਕੇ ਸਨ ਘਾਟਾਂ ਦੇ ਕਿਨਾਰੇ ਲਗਾਏ ਗਏ ਲਾਊਡਸਪੀਕਰਾਂ ਤੋਂ ਲਗਾਤਾਰ ਐਲਾਨ ਪ੍ਰਸਾਰਿਤ ਕੀਤੇ ਜਾ ਰਹੇ ਸਨ, ਜਿਸ ਨਾਲ ਵਿਛੜੇ ਹੋਏ ਵਿਅਕਤੀਆਂ ਨੂੰ ਤੇਜ਼ੀ ਨਾਲ ਮਿਲਾਉਣਾ ਸੰਭਵ ਹੋ ਸਕਿਆ ਆਯੋਜਨ ਵਾਲੇ ਸਥਾਨ 'ਤੇ ਤਾਇਨਾਤ ਪੁਲਿਸ ਬਲਾਂ ਨੇ ਮੌਜੂਦ ਲੋਕਾਂ ਦੀ ਸਹਾਇਤਾ ਲਈ ਅਣਥੱਕ ਪ੍ਰਯਾਸ ਕੀਤੇ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਮਾਗਮ ਸ਼ਾਂਤੀਪੂਰਣ ਅਤੇ ਵਿਵਸਥਾਪੂਰਣ ਰਹੇ ਇਸ ਤੋਂ ਇਲਾਵਾ, ਖੋਇਆ –ਪਾਇਆ ਕੇਂਦਰਾਂ (Khoya-Paya (Lost and Found) ਨੇ ਪ੍ਰਤੀਭਾਗੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਵਧਾਉਂਦੇ ਹੋਏ ਲਾਪਤਾ ਵਿਅਕਤੀਆਂ ਦਾ ਪਤਾ ਲਗਾਉਣ ਲਈ ਡਿਜੀਟਲ ਟੂਲਸ ਅਤੇ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਉਪਯੋਗ ਕੀਤਾ

 

ਮਹਾ ਕੁੰਭ ਵਿੱਚ ਮਕਰ ਸਕ੍ਰਾਂਤੀ

 

ਮਕਰ ਸੰਕ੍ਰਾਂਤੀ ਦਾ ਪਵਿੱਤਰ ਤਿਉਹਾਰ ਨੇੜੇ ਆਉਂਦੇ ਹੀ ਮਹਾ ਕੁੰਭ ਵਿੱਚ ਦੁਨੀਆ ਭਰ ਤੋਂ ਸ਼ਰਧਾਲੂਆਂ ਦੀ ਭੀੜ ਲੱਗ ਰਹੀ ਹੈ ਦੇਸ਼ ਭਰ ਤੋਂ ਸ਼ਰਧਾਲੂ ਅਟੁੱਟ ਉਤਸ਼ਾਹ ਨਾਲ ਕੜਾਕੇ ਦੀ ਠੰਢ ਦਾ ਸਾਹਮਣਾ ਕਰਦੇ ਹੋਏ, ਗੰਗਾ ਦੇ ਪਵਿੱਤਰ ਤਟ 'ਤੇ ਪਹੁੰਚ ਰਹੇ ਹਨ ਸਿਰਾਂ 'ਤੇ ਗੱਠੜੀਆਂ ਚੁੱਕੀ ਅਤੇ ਨੰਗੇ ਪੈਰ ਰੇਤ 'ਤੇ ਚੱਲਦੇ ਹੋਏ, ਉਹ ਪਵਿੱਤਰ ਇਸ਼ਨਾਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਮਕਰ ਸੰਕ੍ਰਾਂਤੀ 14 ਜਨਵਰੀ ਨੂੰ ਮਹਾਂ-ਪੁਣਯ ਕਾਲ ਦੇ ਨਾਲ ਸਵੇਰੇ 9:03 ਵਜੇ ਤੋਂ 10:50 ਵਜੇ ਤੱਕ ਨਾਲ ਮਨਾਈ ਜਾਵੇਗੀ

ਮਹਾ ਕੁੰਭ ਗਲੋਬਲ ਅਪੀਲ

ਇਸ ਸਾਲ ਦੀ ਸੰਕ੍ਰਾਂਤੀ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਇਸ ਦਿਨ ਭਦ੍ਰਾ ਨਹੀਂ ਹੈ, ਜਿਸ ਕਾਰਨ ਪੂਰਾ ਦਿਨ ਸ਼ੁਭ ਹੈ ਇਹ ਤਿਉਹਾਰ ਸੂਰਜ ਦੇ ਧਨੁ ਰਾਸ਼ੀ ਤੋਂ ਮਕਰ ਰਾਸ਼ੀ ਵਿੱਚ ਪ੍ਰਵੇਸ਼ ਦਾ ਪ੍ਰਤੀਕ ਹੈ, ਜੋ ਕਿ ਉੱਤਰਾਇਣ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੌਰਾਨ ਗੰਗਾ ਅਤੇ ਯਮੁਨਾ ਵਰਗੀਆਂ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ ਅਤੇ ਅਧਿਆਤਮਿਕ ਪੁੰਨ ਪ੍ਰਾਪਤ ਹੁੰਦਾ ਹੈ ਇਹ ਦਿਨ ਦਾਨ ਅਤੇ ਭਗਤੀ ਦੇ ਕੰਮਾਂ ਲਈ ਵੀ ਸਮਰਪਿਤ ਹੈ ਤਿਲ-ਗੁੜ ਦੇ ਲੱਡੂ, ਖਿਚੜੀ ਅਤੇ ਹੋਰ ਤਿਉਹਾਰ ਨਾਲ ਸਬੰਧਿਤ ਵਿਅੰਜਨ ਵਰਗੇ ਰਸਮੀ ਪਕਵਾਨ ਇਸ ਅਵਸਰ ਦੀ ਸ਼ੋਭਾ ਵਧਾਉਂਦੇ ਹਨ ਜੀਵੰਤ ਊਰਜਾ ਅਤੇ ਉਤਸ਼ਾਹ ਦਾ ਪ੍ਰਤੀਕ ਪਤੰਗ ਉਡਾਉਣਾ ਇਸ ਦਿਨ ਇੱਕ ਪਿਆਰੀ ਪਰੰਪਰਾ ਹੈ

ਮਹਾ ਕੁੰਭ ਦਾ ਆਲਮੀ ਆਕਰਸ਼ਣ

 

ਮਹਾ ਕੁੰਭ ​​ਨੇ ਰਾਸ਼ਟਰੀ ਸੀਮਾਵਾਂ ਨੂੰ ਪਾਰ ਕਰ ਲਿਆ ਹੈ, ਅਤੇ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਅਧਿਆਤਮਿਕ ਖੋਜੀਆਂ ਨੂੰ ਆਕਰਸ਼ਿਤ ਕੀਤਾ ਹੈ ਦੱਖਣੀ ਕੋਰੀਆ ਦੇ ਯੂਟਿਊਬਰਸ ਅਤੇ ਜਪਾਨ, ਸਪੇਨ, ਰੂਸ ਅਤੇ ਸੰਯੁਕਤ ਰਾਜ ਅਮਰੀਕਾ ਦੇ ਸੈਲਾਨੀਆਂ ਸਮੇਤ ਅੰਤਰਰਾਸ਼ਟਰੀ ਸ਼ਰਧਾਲੂ ਅਤੇ ਸੈਲਾਨੀ ਇਸ ਆਯੋਜ ਦੀ ਸ਼ਾਨ ਤੋਂ ਮੋਹਿਤ ਹੋ ਗਏ ਹਨ ਸੰਗਮ ਘਾਟ 'ਤੇ, ਬਹੁਤ ਸਾਰੇ ਲੋਕਾਂ ਨੇ ਮਹਾ ਕੁੰਭ ​​ਦੇ ਸੱਭਿਆਚਾਰਕ ਅਤੇ ਅਧਿਆਤਮਿਕ ਸਾਰ ਨੂੰ ਸਮਝਣ ਲਈ ਸਥਾਨਕ ਗਾਈਡਾਂ ਨਾਲ ਗੱਲਬਾਤ ਕੀਤੀ ਸਪੇਨ ਤੋਂ ਕ੍ਰਿਸਟੀਨਾ ਨੇ ਆਪਣੇ ਅਨੁਭਵ ਨੂੰ "ਜ਼ਿੰਦਗੀ ਵਿੱਚ ਇੱਕ ਵਾਰ ਮਿਲਣ ਵਾਲਾ ਮੌਕਾ" ਦੱਸਿਆ ਹੈ

ਇੱਕ ਨਿਰਵਿਘਨ ਅਨੁਭਵ ਦੇ ਲਈ ਉੱਨਤ ਬੁਨਿਆਦੀ ਢਾਂਚਾ

2025 ਮਹਾ ਕੁੰਭ ​​ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਕਈ ਦੇਸ਼ਾਂ ਦੀ ਜਨਸੰਖਿਆ ਤੋਂ ਵੱਧ ਹੋਣ ਦੀ ਉਮੀਦ ਹੈ, ਜੋ ਕਿ ਇਸ ਦੇ ਆਲਮੀ ਮਹੱਤਵ ਨੂੰ ਰੇਖਾਂਕਿਤ ਕਰਦਾ ਹੈ ਵਿਦੇਸ਼ੀ ਸ਼ਰਧਾਲੂਆਂ ਨੇ ਨਾ ਸਿਰਫ਼ ਇਸ ਨੂੰ ਦੇਖਿਆ ਸਗੋਂ ਅਨੁਸ਼ਠਾਨਾਂ ਵਿੱਚ ਵੀ ਸਰਗਰਮੀ ਨਾਲ ਹਿੱਸਾ ਲਿਆ ਸਨਾਤਨ ਧਰਮ ਨੂੰ ਅਪਣਾਉਣ ਵਾਲੇ ਵੱਖ-ਵੱਖ ਦੇਸ਼ਾਂ ਦੇ ਸਾਧੂਆਂ ਅਤੇ ਸੰਨਿਆਸੀਆਂ ਨੇ ਪਵਿੱਤਰ ਡੁਬਕੀ ਲਗਾਈ, ਜਿਸ ਨਾਲ ਇਸ ਉਤਸਵ ਦੀ ਅਧਿਆਤਮਿਕ ਵਿਭਿੰਨਤਾ ਵਿੱਚ ਵਾਧਾ ਹੋਇਆ ਹੈ

 

ਸੰਗਮ ਇਸ਼ਨਾਨ ਦੇ ਅਧਿਆਤਮਿਕ ਮਹੱਤਵ ਨੂੰ ਸਮਝਦੇ ਹੋਏ, ਉੱਤਰ ਪ੍ਰਦੇਸ਼ ਸਰਕਾਰ ਨੇ ਇਸ਼ਨਾਨ ਖੇਤਰ ਦਾ ਵਿਸਤਾਰ ਕਰਨ ਲਈ ਮਹੱਤਵਪੂਰਨ ਯਤਨ ਕੀਤੇ ਹਨ ਇੱਕ ਜ਼ਿਕਰਯੋਗ ਉਪਲਬਧੀ ਵਿੱਚ, ਸਿੰਚਾਈ ਵਿਭਾਗ ਨੇ 85 ਦਿਨਾਂ ਦੇ ਅੰਦਰ ਤ੍ਰਿਵੇਣੀ ਸੰਗਮ ਵਿਖੇ 2 ਹੈਕਟੇਅਰ ਤੋਂ ਵੱਧ ਜ਼ਮੀਨ ਨੂੰ ਮੁੜ ਪ੍ਰਾਪਤ ਕੀਤਾ, ਜਿਸ ਨਾਲ ਦੋ ਲੱਖ ਸ਼ਰਧਾਲੂਆਂ ਨੂੰ ਇੱਕੋ ਸਮੇਂ ਇਸ਼ਨਾਨ ਕਰਨ ਦਾ ਮੌਕਾ ਮਿਲਿਆ ਚਾਰ ਡ੍ਰੇਜਿੰਗ ਮਸ਼ੀਨਾਂ ਦੀ ਤਾਇਨਾਤੀ ਰਾਹੀਂ, 26 ਹੈਕਟੇਅਰ ਵਾਧੂ ਜ਼ਮੀਨ ਨੂੰ ਮੁੜ ਪ੍ਰਾਪਤ ਕੀਤਾ ਗਿਆ ਹੈ ਸਾਵਧਾਨੀ ਨਾਲ ਡ੍ਰੇਜ਼ਿੰਗ ਓਪਰੇਸ਼ਨ ਰਾਹੀਂ ਪ੍ਰਾਪਤ ਇਸ ਵਿਸਥਾਰ ਨੇ 2019 ਦੇ ਮੁਕਾਬਲੇ ਸੰਗਮ ਦੀ ਸਮਰੱਥਾ ਨੂੰ ਤਿੰਨ ਗੁਣਾ ਵਧਾ ਦਿੱਤਾ ਹੈ ਇਨ੍ਹਾਂ ਸੁਧਾਰਾਂ ਨੇ ਮਹਾ ਕੁੰਭ ​​ਦੌਰਾਨ ਅੰਦਾਜ਼ਨ 45 ਕਰੋੜ ਸ਼ਰਧਾਲੂਆਂ ਲਈ ਇੱਕ ਨਿਰਵਿਘਨ ਇਸ਼ਨਾਨ ਅਨੁਭਵ ਨੂੰ ਸੁਨਿਸ਼ਚਿਤ ਕੀਤਾ ਹੈ

ਕਲਪਵਾਸ : ਸਨਾਤਨ ਪਰੰਪਰਾ ਦਾ ਇੱਕ ਥੰਮ੍ਹ

ਮਹਾ ਕੁੰਭ ​​ਦੀ ਇੱਕ ਅਨਿੱਖੜਵੀਂ ਪਰੰਪਰਾ, ਕਲਪਾਵਾਸ, 13 ਜਨਵਰੀ ਨੂੰ ਸ਼ੁਰੂ ਹੋਈ ਅਤੇ 12 ਫਰਵਰੀ ਤੱਕ ਚੱਲੇਗੀ ਪ੍ਰਾਚੀਨ ਮਾਨਤਾਵਾਂ ਦੇ ਅਨੁਸਾਰ, ਕਲਪਵਾਸ ਪੌਸ਼ ਪੂਰਣਿਮਾ ਤੋਂ ਸ਼ੁਰੂ ਹੁੰਦਾ ਹੈ ਅਤੇ ਮਾਘ ਪੂਰਣਿਮਾ ਤੱਕ ਇੱਕ ਮਹੀਨਾ ਚੱਲਦਾ ਹੈ ਇਸ ਸਮੇਂ ਦੌਰਾਨ, ਸ਼ਰਧਾਲੂ ਸਖ਼ਤ ਅਧਿਆਤਮਿਕ ਅਨੁਸ਼ਾਸਨ ਦੀ ਪਾਲਣਾ ਕਰਦੇ ਹੋਏ, ਸੰਗਮ ਦੇ ਨੇੜੇ ਟੈਂਟ ਵਿੱਚ ਰਹਿੰਦੇ ਹਨ ਇਸ ਪਰੰਪਰਾ ਦਾ ਸਮਰਥਨ ਕਰਦੇ ਹੋਏ, ਪ੍ਰਯਾਗਰਾਜ ਮੇਲਾ ਅਥਾਰਿਟੀ ਨੇ ਬਿਜਲੀ, ਪਾਣੀ ਅਤੇ ਸਫਾਈ ਸਮੇਤ ਜ਼ਰੂਰੀ ਸਹੂਲਤਾਂ ਨਾਲ ਲੈਸ 1.6 ਲੱਖ ਟੈਂਟ ਸਥਾਪਿਤ ਕੀਤੇ ਹਨ ਕਿਫਾਇਤੀ ਰਾਸ਼ਨ ਅਤੇ ਸਿਲੰਡਰ ਵੰਡ, ਸੁਰੱਖਿਅਤ ਇਸ਼ਨਾਨ ਘਾਟ ਅਤੇ ਅੱਗ ਬਾਲਣ ਦੀ ਵਿਵਸਥਾ ਵਰਗੇ ਵਿਸ਼ੇਸ਼ ਪ੍ਰਬੰਧ ਕਲਪਵਾਸੀਆਂ ਦੀ ਸਹੂਲਤ ਸੁਨਿਸ਼ਚਿਤ ਕਰਦੇ ਹਨ ਮੇਲਾ ਖੇਤਰ ਅੰਤਰ ਹਸਪਤਾਲ ਸਿਹਤ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਦੇ ਹਨ, ਜਦਕਿ ਅਨੁਸ਼ਠਾਨ ਕਰਨ ਵਾਲੇ ਤੀਰਥ ਪੁਰੋਹਿਤਾਂ ਅਤੇ ਪ੍ਰਯਾਗਵਾਲਿਂਆਂ ਨੂੰ ਵਾਧੂ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ

ਆਪਣੇ ਡੂੰਘੇ ਅਧਿਆਤਮਿਕ ਅਨੁਸ਼ਾਸਨ ਦੇ ਲਈ ਜਾਨੇ ਜਾਣ ਵਾਲ ਕਲਪਵਾਸੀਆਂ ਨੇ ਮੋਕਸ਼ਦਾਯਿਨੀ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ ਅਤੇ 45 ਦਿਨਾਂ ਤੱਕ ਚੱਲਣ ਵਾਲੀ ਆਪਣੀ ਅਧਿਆਤਮਿਕ ਯਾਤਰਾ ਦੀ ਸ਼ੁਰੂਆਤ ਕੀਤੀ ਬ੍ਰਹਮਚਾਰੀ, ਸਾਦਗੀ ਅਤੇ ਨਿਯਮਿਤ ਪ੍ਰਾਰਥਨਾ ਦਾ ਪ੍ਰਣ ਲੈਂਦੇ ਹੋਏ, ਉਨ੍ਹਾਂ ਨੇ ਨਿਜੀ ਅਧਿਆਤਮਿਕ ਉੱਨਤੀ ਅਤੇ ਵਿਸ਼ਵ ਭਲਾਈ ਲਈ ਪ੍ਰਾਰਥਨਾ ਕੀਤੀ ਮਹਾਦੇਵ ਦੀ ਪੂਜਾ ਲਈ ਸੋਮਵਾਰ ਨੂੰ ਆਉਣ ਵਾਲੇ ਪੌਸ਼ ਪੂਰਣਿਮਾ ਦੇ ਸੰਯੋਗ ਨੇ ਇਸ ਆਯੋਜਨ ਦੇ ਅਧਿਆਤਮਿਕ ਮਹੱਤਵ ਨੂੰ ਹੋਰ ਵਧਾ ਦਿੱਤਾ ਹੈ

ਮਹਾ ਕੁੰਭ ਦੇ ਬਜ਼ਾਰ ਖੇਤਰ

ਮਹਾ ਕੁੰਭ ​​ਦੀ ਜੀਵੰਤ ਊਰਜਾ ਸੰਗਮ ਮੇਲੇ ਦੇ ਨੇੜੇ ਦੇ ਬਜ਼ਾਰ ਖੇਤਰਾਂ ਤੱਕ ਫੈਲੀ ਹੋਈ ਹੈ ਪੂਜਾ ਸਮੱਗਰੀ ਵੇਚਣ ਵਾਲੇ ਅਤੇ ਤਿਲਕ ਕਲਾਕਾਰ ਸ਼ਰਧਾਲੂਆਂ ਦੀ ਵਧਦੀ ਭੀੜ ਨੂੰ ਸੰਭਾਲਣ ਵਿੱਚ ਰੁੱਝੇ ਹੋਏ ਦੇਖੇ ਗਏ ਪ੍ਰਸ਼ਾਦ ਅਤੇ ਦੀਵੇ ਵੇਚਣ ਵਾਲੇ ਰਿਟੇਲ ਵਿਕ੍ਰੇਤਾਵਾਂ ਨੇ ਦੱਸਿਆ ਕਿ ਇਸ ਸਾਲ ਸ਼ਰਧਾਲੂਆਂ ਦੀ ਆਮਦ 2019 ਦੇ ਕੁੰਭ ਮੇਲੇ ਨਾਲੋਂ ਵੀ ਵੱਧ ਹੈ ਪ੍ਰਦੀਪ ਉਪਾਧਿਆਏ, ਸਥਾਨਕ ਤਿਲਕ ਕਲਾਕਾਰ, ਜਿਸ ਨੇ 2019 ਦੇ ਕੁੰਭ ਵਿੱਚ ਵੀ ਹਿੱਸਾ ਲਿਆ ਸੀ, ਨੇ ਟਿੱਪਣੀ ਕੀਤੀ ਕਿ ਮਹਾ ਕੁੰਭ ​​2025 ਵਿੱਚ ਉਤਸ਼ਾਹ ਅਤੇ ਮੌਜੂਦਗੀ (ਸ਼ਿਰਕਤ) ਬਹੁਤ ਜ਼ਿਆਦਾ ਹੈ, ਜੋ ਸ਼ਰਧਾਲੂਆਂ ਦਰਮਿਆਨ ਇੱਕ ਵੱਡੇ ਅਧਿਆਤਮਿਕ ਜੁੜਾਅ ਦਾ ਸੰਕੇਤ ਦਿੰਦੀ ਹੈ ਇਸੇ ਤਰ੍ਹਾਂ, ਸੰਗਮ ਦੇ ਨੇੜੇ ਪੂਜਾ ਦੀਆਂ ਚੀਜ਼ਾਂ ਵੇਚਣ ਵਾਲੀ ਇੱਕ ਵਿਕ੍ਰੇਤਾ ਸੰਤੋਸ਼ੀ ਦੇਵੀ ਨੇ ਕਿਹਾ ਕਿ ਗੰਗਾ ਜਲ ਭੰਡਾਰਨ ਵਾਲੇ ਬਕਸੇ ਸਭ ਤੋਂ ਵੱਧ ਖਰੀਦੀਆਂ ਗਈਆਂ ਚੀਜ਼ਾਂ ਵਿੱਚੋਂ ਸਨ, ਜੋ ਕਿ ਸ਼ਰਧਾਲੂਆਂ ਦੇ ਦਿਵਯ ਅਸ਼ੀਰਵਾਦ ਦੇ ਪ੍ਰਤੀਕ ਵਜੋਂ ਪਵਿੱਤਰ ਪਾਣੀ ਵਾਪਸ ਲਿਜਾਣ ਦੀ ਉਤਸੁਕਤਾ ਨੂੰ ਦਰਸਾਉਂਦਾ ਹੈ

ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਪ੍ਰਮਾਣ

 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਮਹਾ ਕੁੰਭ ​​2025 ਨੂੰ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਦਾ ਸ਼ਾਨਦਾਰ ਪ੍ਰਤੀਕ ਦੱਸਿਆ ਹੈ ਉਨ੍ਹਾਂ ਨੇ ਸਨਾਤਨ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਪ੍ਰਗਟਾਵੇ ਵਜੋਂ ਇਸ ਦੀ ਵਿਸ਼ਵਵਿਆਪੀ ਪ੍ਰਤਿਸ਼ਠਾ 'ਤੇ ਜ਼ੋਰ ਦਿੱਤਾ ਸਾਰੇ ਉਪਸਥਿਤ ਲੋਕਾਂ ਦਾ ਨਿੱਘਾ ਸੁਆਗਤ ਕਰਦੇ ਹੋਏ, ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਦਿਵਯ  ਸਮਾਗਮ ਦੌਰਾਨ ਉਨ੍ਹਾਂ ਦੀਆਂ ਅਧਿਆਤਮਿਕ ਇੱਛਾਵਾਂ ਪੂਰੀਆਂ ਹੋਣਗੀਆਂ

 

ਜਿਵੇਂ-ਜਿਵੇਂ ਮਹਾ ਕੁੰਭ ​​2025 ਅੱਗੇ ਵਧ ਰਿਹਾ ਹੈ, ਇਹ ਅਧਿਆਤਮਿਕ ਏਕਤਾ, ਸੱਭਿਆਚਾਰਕ ਵਿਰਾਸਤ ਅਤੇ ਮਨੁੱਖੀ ਸਬੰਧਾਂ ਦੇ ਸਾਰ ਨੂੰ ਮੂਰਤੀਮਾਨ ਕਰ ਰਿਹਾ ਹੈ, ਜਿਸ ਨਾਲ ਇਹ ਉਨ੍ਹਾਂ ਸਾਰਿਆਂ ਲਈ ਸੱਚਮੁੱਚ ਇੱਕ ਪਰਿਵਰਤਨਸ਼ੀਲ ਅਨੁਭਵ ਬਣ ਰਿਹਾ ਹੈ ਜੋ ਇਸ ਦੇ ਦਿਵਯ ਆਲਿੰਗਨ (ਗਲੇ ਲਗਾਉਣ) ਵਿੱਚ ਹਿੱਸਾ ਲੈ ਰਹੇ ਹਨ

ਸੰਦਰਭ

ਸੂਚਨਾ ਅਤੇ ਜਨਸੰਪਰਕ ਵਿਭਾਗ (ਡੀਪੀਆਈਆਰ) ਉੱਤਰ ਪ੍ਰਦੇਸ਼ ਸਰਕਾਰ

ਪੀਡੀਐੱਫ ਡਾਊਨਲੋਡ ਕਰਨ ਦੇ ਲਈ ਇੱਥੇ ਕਲਿੱਕ ਕਰੋ

 

******

ਸੰਤੋਸ਼ ਕੁਮਾਰ/ਸਰਲਾ ਮੀਨਾ/ਰਿਸ਼ੀਤਾ ਅਗਰਵਾਲ

 


(Release ID: 2092969) Visitor Counter : 4