ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਨਿਵਾਸ ‘ਤੇ ਆਯੋਜਿਤ ਸੰਕ੍ਰਾਂਤੀ ਅਤੇ ਪੋਂਗਲ ਸਮਾਰੋਹ ਵਿੱਚ ਹਿੱਸਾ ਲਿਆ


ਪੂਰੇ ਭਾਰਤ ਵਿੱਚ ਲੋਕ ਸੰਕ੍ਰਾਂਤੀ ਅਤੇ ਪੋਂਗਲ ਦੇ ਤਿਉਹਾਰ ਨੂੰ ਵੱਡੇ ਉਤਸ਼ਾਹ ਨਾਲ ਮਨਾਉਂਦੇ ਹਨ: ਪ੍ਰਧਾਨ ਮੰਤਰੀ

ਇਹ ਸਾਡੇ ਸੱਭਿਆਚਾਰਕ ਦੀਆਂ ਖੇਤੀਬਾੜੀ ਪਰੰਪਰਾਵਾਂ ਵਿੱਚ ਗਹਿਰਾਈ ਨਾਲ ਨਿਹਿਤ ਸ਼ੁਕਰਗੁਜ਼ਾਰੀ, ਭਰਪੂਰਤਾ ਅਤੇ ਪੁਨਰ ਉਥਾਨ ਦਾ ਉਤਸਵ ਹੈ: ਪ੍ਰਧਾਨ ਮੰਤਰੀ

प्रविष्टि तिथि: 13 JAN 2025 9:57PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਕੈਬਨਿਟ ਸਹਿਯੋਗੀ ਸ਼੍ਰੀ ਜੀ. ਕਿਸ਼ਨ ਰੈੱਡੀ ਦੇ ਨਿਵਾਸ ‘ਤੇ ਸੰਕ੍ਰਾਂਤੀ ਅਤੇ ਪੋਂਗਲ ਸਮਾਰੋਹ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਲੋਕ ਸੰਕ੍ਰਾਂਤੀ ਅਤੇ ਪੋਂਗਲ ਵੱਡੇ ਉਤਸ਼ਾਹ ਨਾਲ ਮਨਾਉਂਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ, “ਇਹ ਸ਼ੁਕਰਗੁਜ਼ਾਰੀ, ਭਰਪੂਰਤਾ ਅਤੇ ਪੁਨਰ ਉਥਾਨ ਦਾ ਤਿਉਹਾਰ ਹੈ, ਜੋ ਸਾਡੇ ਸੱਭਿਆਚਾਰ ਦੀਆਂ ਖੇਤੀਬਾੜੀ ਪਰੰਪਰਾਵਾਂ ਵਿੱਚ ਗਹਿਰਾਈ ਨਾਲ ਨਿਹਿਤ ਹੈ।”

ਪ੍ਰਧਾਨ ਮੰਤਰੀ ਨੇ ਐਕਸ  (X) ‘ਤੇ ਪੋਸਟ ਕੀਤਾ:

“ਮੈਂ ਆਪਣੇ ਕੈਬਨਿਟ ਸਹਿਯੋਗੀ ਸ਼੍ਰੀ ਜੀ. ਕਿਸ਼ਨ ਰੈੱਡੀ ਗਾਰੂ ਦੇ ਨਿਵਾਸ ‘ਤੇ ਸੰਕ੍ਰਾਂਤੀ ਅਤੇ ਪੋਂਗਲ ਸਮਾਰੋਹ ਵਿੱਚ ਹਿੱਸਾ ਲਿਆ। ਮੈਨੂੰ ਇਸ ਅਵਸਰ ‘ਤੇ ਇੱਕ ਉਤਕ੍ਰਿਸ਼ਟ ਸੱਭਿਆਚਾਰਕ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ।”

ਪੂਰੇ ਭਾਰਤ ਵਿੱਚ ਲੋਕ ਸੰਕ੍ਰਾਂਤੀ ਅਤੇ ਪੋਂਗਲ ਨੂੰ ਵੱਡੇ ਉਤਸ਼ਾਹ ਨਾਲ ਮਨਾਉਂਦੇ ਹਨ। ਸ਼ੁਕਰਗੁਜ਼ਾਰੀ, ਭਰਪੂਰਤਾ ਅਤੇ ਪੁਨਰ ਉਥਾਨ ਦਾ ਇਹ  ਤਿਉਹਾਰ ਸਾਡੇ ਸੱਭਿਆਚਾਰ ਦੀਆਂ ਖੇਤੀਬਾੜੀ ਪਰੰਪਰਾਵਾਂ ਵਿੱਚ ਗਹਿਰਾਈ ਨਾਲ ਨਿਹਿਤ ਹੈ।

ਸੰਕ੍ਰਾਂਤੀ ਅਤੇ ਪੋਂਗਲ ਦੇ ਅਵਸਰ ‘ਤੇ ਮੇਰੀਆਂ ਹਾਰਦਿਕ ਸ਼ੁਭਕਾਮਨਾਵਾਂ. ਸਾਰਿਆਂ ਨੂੰ ਸੁਖ, ਚੰਗੀ ਸਿਹਤ ਅਤੇ ਆਉਣ ਵਾਲੇ ਫਸਲ ਦੇ ਸਮ੍ਰਿੱਧ ਮੌਸਮ ਦੀਆਂ ਸ਼ੁਭਕਾਮਨਾਵਾਂ।”

@kishanreddybjp

“ਇੱਥੇ ਸੰਕ੍ਰਾਂਤੀ ਪ੍ਰੋਗਰਾਮ ਦੀਆਂ ਕੁਝ ਹੋਰ ਤਸਵੀਰਾਂ ਹਨ। ਭੋਗੀ ਅੱਗ ਵੀ ਜਗਾਈ (ਜਲਾਈ) ਗਈ।”

 

******

ਐੱਮਜੇਪੀਐੱਸ/ਵੀਜੇ
 


(रिलीज़ आईडी: 2092793) आगंतुक पटल : 42
इस विज्ञप्ति को इन भाषाओं में पढ़ें: English , Urdu , Marathi , हिन्दी , Bengali , Assamese , Manipuri , Gujarati , Odia , Tamil , Telugu , Kannada , Malayalam