ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜੰਮੂ-ਕਸ਼ਮੀਰ ਵਿੱਚ ਸੋਨਮਰਗ ਸੁਰੰਗ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

Posted On: 13 JAN 2025 4:27PM by PIB Chandigarh

ਲੈਫਟੀਨੈਂਟ ਗਵਰਨਰ ਸ਼੍ਰੀ ਮਨੋਜ ਸਿਨ੍ਹਾ ਜੀ, ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ ਜੀ, ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਿਤਿਨ ਗਡਕਰੀ ਜੀ, ਸ਼੍ਰੀ ਜਿਤੇਂਦਰ ਸਿੰਘ ਜੀ, ਅਜੈ ਟਮਟਾ ਜੀ, ਡਿਪਟੀ ਸੀਐੱਮ ਸੁਰੇਂਦਰ ਕੁਮਾਰ ਚੌਧਰੀ ਜੀ, ਨੇਤਾ ਪ੍ਰਤੀਪੱਖ ਸੁਨੀਲ ਸ਼ਰਮਾ ਜੀ, ਸਾਰੇ ਸਾਂਸਦ, ਵਿਧਾਇਕ ਅਤੇ ਜੰਮੂ-ਕਸ਼ਮੀਰ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੀ ਤਰੱਕੀ ਦੇ ਲਈ, ਜੰਮੂ ਕਸ਼ਮੀਰ ਦੀ ਤਰੱਕੀ ਦੇ ਲਈ ਜਿਨ੍ਹਾਂ ਸ਼੍ਰਮਿਕ ਭਰਾਵਾਂ ਨੇ ਕਠਿਨ ਤੋਂ ਕਠਿਨ ਸਥਿਤੀਆਂ ਵਿੱਚ ਕੰਮ ਕੀਤਾ, ਜੀਵਨ ਨੂੰ ਵੀ ਸੰਕਟ ਵਿੱਚ ਪਾ ਕੇ ਕੰਮ ਕੀਤਾ। ਸੱਤ ਸਾਡੇ ਸ਼੍ਰਮਿਕ ਸਾਥੀਆਂ ਨੇ ਆਪਣੀ ਜਾਨ ਗਵਾਈ, ਲੇਕਿਨ ਅਸੀਂ ਆਪਣੇ ਸੰਕਲਪ ਤੋਂ ਡਿਗੇ ਨਹੀਂ, ਮੇਰੇ ਸ਼੍ਰਮਿਕ ਸਾਥੀ ਡਿਗੇ ਨਹੀਂ, ਕਿਸੇ ਨੇ ਘਰ ਵਾਪਸ ਜਾਣ ਨੂੰ ਕਿਹਾ ਨਹੀਂ, ਇਨ੍ਹਾਂ ਮੇਰੇ ਸ਼੍ਰਮਿਕ ਸਾਥੀਆਂ ਨੇ ਹਰ ਚੁਣੌਤੀਆਂ ਨੂੰ ਪਾਰ ਕਰਦੇ ਹੋਏ, ਇਸ ਕਾਰਜ ਨੂੰ ਪੂਰਾ ਕੀਤਾ ਹੈ। ਅਤੇ ਜਿਨ੍ਹਾਂ ਸੱਤ ਸਾਥੀਆਂ ਨੂੰ ਅਸੀਂ ਖੋਇਆ ਹੈ, ਮੈਂ ਅੱਜ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਯਾਦ ਕਰਦਾ ਹਾਂ।

ਸਾਥੀਓ,

ਇਹ ਮੌਸਮ, ਇਹ ਬਰਫ, ਇਹ ਬਰਫ ਦੀ ਸਫੇਦ ਚੱਦਰ ਨਾਲ ਢਕੀ ਇਹ ਖੂਬਸੂਰਤ ਪਹਾੜੀਆਂ, ਦਿਲ ਇਕਦਮ ਖੁਸ਼ ਹੋ ਜਾਂਦਾ ਹੈ। ਦੋ ਦਿਨ ਪਹਿਲਾਂ, ਸਾਡੇ ਮੁੱਖ ਮੰਤਰੀ ਜੀ ਨੇ ਸੋਸ਼ਲ ਮੀਡੀਆ ‘ਤੇ ਇੱਥੇ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸੀ। ਉਨ੍ਹਾਂ ਤਸਵੀਰਾਂ ਨੂੰ ਦੇਖਣ ਦੇ ਬਾਅਦ, ਇੱਥੇ ਤੁਹਾਡੇ ਦਰਮਿਆਨ ਆਉਣ ਦੇ ਲਈ ਮੇਰੀ ਬੇਸਬਰੀ ਹੋਰ ਵਧ ਗਈ ਸੀ। ਅਤੇ ਜਿਵੇਂ ਹੁਣ ਮੁੱਖ ਮੰਤਰੀ ਜੀ ਨੇ ਦੱਸਿਆ ਕਿ ਮੇਰਾ ਕਿੰਨਾ ਲੰਬੇ ਕਾਲਖੰਡ ਤੋਂ ਆਪ ਸਭ ਦਾ ਨਾਤਾ ਰਿਹਾ ਹੈ, ਅਤੇ ਇੱਥੇ ਆਉਂਦਾ ਹਾਂ ਤਾਂ ਵਰ੍ਹਿਆਂ ਪਹਿਲਾਂ ਦੇ ਦਿਨ ਯਾਦ ਆਉਣ ਲਗ ਜਾਂਦੇ ਹਨ, ਅਤੇ ਜਦੋਂ ਮੈਂ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਦੇ ਕਾਰਜਕਰਤਾ ਦੇ ਰੂਪ ਵਿੱਚ ਕੰਮ ਕਰਦਾ ਸੀ, ਤਦ ਅਕਸਰ ਇੱਥੇ ਆਉਣਾ ਹੁੰਦਾ ਸੀ। ਇਸ ਏਰੀਆ ਵਿੱਚ ਮੈਂ ਬਹੁਤ ਸਮਾਂ ਬਿਤਾਇਆ ਹੈ, ਸੋਨਮਰਗ ਹੋਵੇ, ਗੁਲਮਰਗ ਹੋਵੇ, ਗਾਂਦਰਬਲ ਵਿੱਚ, ਬਾਰਾਮੁਲਾ ਹੋਵੇ, ਸਾਰੀਆਂ ਥਾਵਾਂ ਅਸੀਂ ਘੰਟੋਂ-ਘੰਟੋਂ, ਕਈ-ਕਈ ਕਿਲੋਮੀਟਲ ਪੈਦਲ ਸਫਲ ਕਰਦੇ ਸੀ। ਅਤੇ ਬਰਫਬਾਰੀ ਤਦ ਵੀ ਬਹੁਤ ਜ਼ਬਰਦਸਤ ਹੋਇਆ ਕਰਦੀ ਸੀ, ਲੇਕਿਨ ਜੰਮੂ ਕਸ਼ਮੀਰ ਦੇ ਲੋਕਾਂ ਦੀ ਗਰਮਜੋਸ਼ੀ ਅਜਿਹੀ ਹੈ ਕਿ ਠੰਡਕ ਦਾ ਅਹਿਸਾਸ ਨਹੀਂ ਹੁੰਦਾ ਸੀ।

ਸਾਥੀਓ,

ਅੱਜ ਦਾ ਦਿਨ ਬਹੁਤ ਹੀ ਖਾਸ ਹੈ। ਅੱਜ ਦੇਸ਼ ਦੇ ਹਰ ਕੋਨੇ ਵਿੱਚ ਉਤਸਵ ਦਾ ਮਾਹੌਲ ਹੈ। ਅੱਜ ਤੋਂ ਹੀ ਪ੍ਰਯਾਗਰਾਜ ਵਿੱਚ ਮਹਾਕੁੰਭ ਦਾ ਆਰੰਭ ਹੋ ਰਿਹਾ ਹੈ, ਕਰੋੜਾਂ ਲੋਕ ਉੱਥੇ ਪਵਿੱਤਰ ਇਸ਼ਨਾਨ ਦੇ ਲਈ ਆ ਰਹੇ ਹਨ। ਅੱਜ ਪੰਜਾਬ ਸਮੇਤ ਪੂਰਾ ਉੱਤਰ ਭਾਰਤ ਲੋਹੜੀ ਦੀ ਉਮੰਗ ਨਾਲ ਭਰਿਆ ਹੈ, ਇਹ ਸਮਾਂ ਉੱਤਰਾਯਣ, ਮਕਰ ਸੰਕ੍ਰਾਂਤੀ, ਪੋਂਗਲ ਜਿਹੇ ਕਈ ਤਿਉਹਾਰਾਂ ਦਾ ਹੈ। ਮੈਂ ਦੇਸ਼ ਅਤੇ ਦੁਨੀਆ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਮਨਾ ਰਹੇ ਸਾਰੇ ਲੋਕਾਂ ਦੇ ਮੰਗਲ ਦੀ ਕਾਮਨਾ ਕਰਦਾ ਹਾਂ। ਸਾਲ ਦਾ ਇਹ ਸਮਾਂ, ਇੱਥੇ ਵਾਦੀ ਵਿੱਚ ਚਿੱਲਈ ਕਲਾ ਦਾ ਹੁੰਦਾ ਹੈ। 40 ਦਿਨਾਂ ਦੇ ਇਸ ਮੌਸਮ ਦਾ ਤੁਸੀਂ ਡਟ ਕੇ ਮੁਕਾਬਲਾ ਕਰਦੇ ਹੋ। ਅਤੇ ਇਸ ਦਾ ਇੱਕ ਹੋਰ ਪੱਖ ਹੈ, ਇਹ ਮੌਸਮ, ਸੋਨਮਰਗ ਜਿਹੇ ਟੂਰਿਸਟ ਡੈਸਟੀਨੇਸ਼ਨਸ ਦੇ ਲਈ ਨਵੇਂ ਮੌਕੇ ਵੀ ਲਿਆਉਂਦਾ ਹੈ। ਦੇਸ਼ ਭਰ ਤੋਂ ਸੈਲਾਨੀ ਇੱਥੇ ਪਹੁੰਚ ਰਹੇ ਹਨ। ਕਸ਼ਮੀਰ ਦੀ ਵਾਦੀਆਂ ਵਿੱਚ ਆ ਕੇ ਉਹ ਲੋਕ, ਤੁਹਾਡੀ ਮਹਿਮਾਨ-ਨਵਾਜ਼ੀ ਦਾ ਭਰਪੂਰ ਆਨੰਦ ਲੈ ਰਹੇ ਹਨ।

ਸਾਥੀਓ,

ਅੱਜ ਮੈਂ ਇੱਕ ਵੱਡੀ ਸੌਗਾਤ ਲੈ ਕੇ ਤੁਹਾਡੇ ਇੱਕ ਸੇਵਕ ਦੇ ਰੂਪ ਵਿੱਚ ਤੁਹਾਡੇ ਦਰਮਿਆਨ ਆਇਆ ਹਾਂ। ਕੁਝ ਦਿਨ ਪਹਿਲਾਂ ਮੈਨੂੰ, ਜੰਮੂ ਵਿੱਚ ਅਤੇ ਜਿਵੇਂ ਮੁੱਖ ਮੰਤਰੀ ਜੀ ਨੇ ਦੱਸਿਆ 15 ਦਿਨ ਪਹਿਲਾਂ ਹੀ ਤੁਹਾਡੇ ਆਪਣੇ ਰੇਲ ਡਿਵੀਜ਼ਨ ਦਾ ਨੀਂਹ ਪੱਥਰ ਰੱਖਣ ਦਾ ਅਵਸਰ ਮਿਲਿਆ ਸੀ। ਇਹ ਤੁਹਾਡੀ ਬਹੁਤ ਪੁਰਾਣੀ ਡਿਮਾਂਡ ਸੀ। ਅੱਜ ਮੈਨੂੰ ਸੋਨਮਰਗ ਟਨਲ, ਦੇਸ਼ ਨੂੰ, ਤੁਹਾਨੂੰ ਸੌਂਪਣ ਦਾ ਮੌਕਾ ਮਿਲਿਆ ਹੈ। ਯਾਨੀ ਜੰਮੂ ਕਸ਼ਮੀਰ ਦੀ, ਲੱਦਾਖ ਦੀ, ਇੱਕ ਹੋਰ ਬਹੁਤ ਪੁਰਾਣੀ ਡਿਮਾਂਡ ਅੱਜ ਪੂਰੀ ਹੋਈ ਹੈ। ਅਤੇ ਤੁਸੀਂ ਪੱਕਾ ਮੰਨੋ, ਇਹ ਮੋਦੀ ਹੈ, ਵਾਅਦਾ ਕਰਦਾ ਹੈ ਤਾਂ ਨਿਭਾਉਂਦਾ ਹੈ। ਹਰ ਕੰਮ ਦਾ ਇੱਕ ਸਮਾਂ ਹੁੰਦਾ ਹੈ ਅਤੇ ਸਹੀ ਸਮੇ ‘ਤੇ ਸਹੀ ਕੰਮ ਵੀ ਹੋਣ ਵਾਲੇ ਹਨ।

ਸਾਥੀਓ,

ਅਤੇ ਜਦੋਂ ਮੈਂ ਸੋਨਮਰਗ ਟਨਲ ਦੀ ਗੱਲ ਕਰ ਰਿਹਾ ਸੀ, ਇਸ ਨਾਲ ਸੋਨਮਰਗ ਦੇ ਨਾਲ-ਨਾਲ ਕਾਰਗਿਲ ਅਤੇ ਲੇਹ ਦੇ ਲੋਕਾਂ ਦੀ, ਸਾਡੇ ਲੇਹ ਦੇ ਲੋਕਾਂ ਦੀ ਜ਼ਿੰਦਗੀ ਵੀ ਬਹੁਤ ਅਸਾਨ ਹੋਵੇਗੀ। ਹੁਣ ਬਰਫਬਾਰੀ ਦੇ ਦੌਰਾਨ ਏਵਲਾਂਚ ਤੋਂ ਜਾਂ ਫਿਰ ਬਰਸਾਤ ਵਿੱਚ ਹੋਣ ਵਾਲੀ ਲੈਂਡ ਸਲਾਈਡ ਦੇ ਕਾਰਨ, ਜੋ ਰਸਤੇ ਬੰਦ ਹੋਣ ਦੀ ਪਰੇਸ਼ਾਨੀ ਆਉਂਦੀ ਸੀ, ਉਹ ਪਰੇਸ਼ਾਨੀ ਘੱਟ ਹੋਵੇਗੀ। ਜਦੋਂ ਰਸਤੇ ਬੰਦ ਹੁੰਦੇ ਹਨ, ਤਾਂ ਇੱਥੋਂ ਵੱਡੇ ਹਸਪਤਾਲ ਆਉਣਾ-ਜਾਣਾ ਮੁਸ਼ਕਿਲ ਹੋ ਜਾਂਦਾ ਸੀ। ਇਸ ਕਾਰਨ ਇੱਥੇ ਜ਼ਰੂਰੀ ਸਾਮਾਨ ਮਿਲਣ ਵਿੱਚ ਵੀ ਮੁਸ਼ਕਿਲਾਂ ਹੁੰਦੀਆਂ ਸੀ, ਹੁਣ ਸੋਨਮਰਗ ਟਨਲ ਬਣਨ ਨਾਲ ਇਹ ਦਿੱਕਤਾਂ ਬਹੁਤ ਘੱਟ ਹੋ ਜਾਣਗੀਆਂ।

ਸਾਥੀਓ,

ਕੇਂਦਰ ਵਿੱਚ ਸਾਡੀ ਸਰਕਾਰ ਬਣਨ ਦੇ ਬਾਅਦ ਹੀ 2015 ਵਿੱਚ ਸੋਨਮਰਗ ਟਨਲ ਦੇ ਵਾਸਤਵਿਕ ਨਿਰਮਾਣ ਦਾ ਕੰਮ ਸ਼ੁਰੂ ਹੋਇਆ, ਅਤੇ ਮੁੱਖ ਮੰਤਰੀ ਜੀ ਨੇ ਬਹੁਤ ਹੀ ਚੰਗੇ ਸ਼ਬਦਾਂ ਵਿੱਚ ਉਸ ਕਾਲਖੰਡ ਦਾ ਵਰਣਨ ਵੀ ਕੀਤਾ। ਮੈਨੂੰ ਖੁਸ਼ੀ ਹੈ ਕਿ ਇਸ ਟਨਲ ਦਾ ਕੰਮ ਸਾਡੀ ਹੀ ਸਰਕਾਰ ਵਿੱਚ ਪੂਰਾ ਵੀ ਹੋਇਆ ਹੈ। ਅਤੇ ਮੇਰਾ ਤਾਂ ਹਮੇਸ਼ਾ ਇੱਕ ਮੰਤਰ ਰਹਿੰਦਾ ਹੈ, ਜਿਸ ਦੀ ਸ਼ੁਰੂਆਤ ਅਸੀਂ ਕਰਾਂਗੇ, ਉਸ ਦਾ ਉਦਘਾਟਨ ਵੀ ਅਸੀਂ ਹੀ ਕਰਾਂਗੇ, ਹੁੰਦੀ ਹੈ, ਚਲਦੀ ਹੈ, ਕਦੋਂ ਹੋਵੇਗਾ, ਕੌਣ ਜਾਣੇ, ਉਹ ਜ਼ਮਾਨਾ ਚਲਾ ਗਿਆ ਹੈ।

ਸਾਥੀਓ,

ਇਸ ਟਨਲ ਨਾਲ ਸਰਦੀਆਂ ਦੇ ਇਸ ਮੌਸਮ ਵਿੱਚ ਸੋਨਮਰਗ ਦੀ ਕਨੈਕਟੀਵਿਟੀ ਵੀ ਬਣੀ ਰਹੇਗੀ, ਇਸ ਨਾਲ ਸੋਨਮਰਗ ਸਮੇਤ ਇਸ ਪੂਰੇ ਇਲਾਕੇ ਵਿੱਚ ਟੂਰਿਜ਼ਮ ਨੂੰ ਵੀ ਨਵੇਂ ਪੰਖ ਲਗਣ ਵਾਲੇ ਹਨ। ਆਉਣ ਵਾਲੇ ਦਿਨਾਂ ਵਿੱਚ, ਰੋਡ ਅਤੇ ਰੇਲ ਕਨੈਕਟੀਵਿਟੀ ਦੇ ਬਹੁਤ ਸਾਰੇ ਪ੍ਰੋਜੈਕਟਸ, ਜੰਮੂ-ਕਸ਼ਮੀਰ ਵਿੱਚ ਪੂਰੇ ਹੋਣ ਵਾਲੇ ਹਨ। ਇੱਥੇ ਪਾਸ ਵਿੱਚ ਹੀ ਇੱਕ ਹੋਰ ਵੱਡੇ ਕਨੈਕਟੀਵਿਟੀ ਪ੍ਰੋਜੈਕਟ ‘ਤੇ ਵੀ ਕੰਮ ਚਲ ਰਿਹਾ ਹੈ। ਹੁਣ ਤਾਂ ਕਸ਼ਮੀਰ ਵਾਦੀ, ਰੇਲ ਨਾਲ ਵੀ ਜੁੜਨ ਵਾਲੇ ਹਨ। ਮੈਂ ਦੇਖ ਰਿਹਾ ਹਾਂ ਕਿ ਇਸ ਨੂੰ ਲੈ ਕੇ ਵੀ ਇੱਥੇ ਜ਼ਬਰਦਸਤ ਖੁਸ਼ੀ ਦਾ ਮਾਹੌਲ ਹੈ। ਇਹ ਜੋ ਨਵੀਆਂ ਸੜਕਾਂ ਬਣ ਰਹੀਆਂ ਹਨ, ਇਹ ਜੋ ਰੇਲ ਕਸ਼ਮੀਰ ਤੱਕ ਆਉਣ ਲਗੀ ਹੈ, ਹਸਪਤਾਲ ਬਣ ਰਹੇ ਹਨ, ਕਾਲਜ ਬਣ ਰਹੇ ਹਨ, ਇਹੀ ਤਾਂ ਨਵਾਂ ਜੰਮੂ ਕਸ਼ਮੀਰ ਹੈ। ਮੈਂ ਆਪ ਸਭ ਨੂੰ ਇਸ ਟਨਲ ਦੇ ਲਈ, ਅਤੇ ਡਿਵੈਲਪਮੈਂਟ ਦੇ ਇਸ ਨਵੇਂ ਦੌਰ ਦੇ ਲਈ ਵੀ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਭਾਰਤ, ਤਰੱਕੀ ਦੀ ਨਵੀਂ ਬੁਲੰਦੀ ਦੀ ਤਰਫ ਵਧ ਚਲਿਆ ਹੈ। ਹਰ ਦੇਸ਼ਵਾਸੀ, 2047 ਤੱਕ ਭਾਰਤ ਨੂੰ ਡਿਵੈਲਪਡ ਨੇਸ਼ਨ ਬਣਾਉਣ ਵਿੱਚ ਜੁਟਿਆ ਹੈ। ਇਹ ਤਦੇ ਹੋ ਸਕਦਾ ਹੈ, ਜਦੋਂ ਸਾਡੇ ਦੇਸ਼ ਦਾ ਕੋਈ ਵੀ ਹਿੱਸਾ, ਕੋਈ ਵੀ ਪਰਿਵਾਰ ਤਰੱਕੀ ਤੋਂ, ਡਿਵੈਲਪਮੈਂਟ ਤੋਂ ਪਿੱਛੇ ਨਾ ਰਹੇ। ਇਸ ਦੇ ਲਈ ਹੀ ਸਾਡੀ ਸਰਕਾਰ ਸਬਕਾ ਸਾਥ-ਸਬਕਾ ਵਿਕਾਸ ਦੀ ਭਾਵਨਾ ਦੇ ਨਾਲ ਪੂਰੇ ਸਮਰਪਣ ਨਾਲ ਦਿਨ-ਰਾਤ ਕੰਮ ਕਰ ਰਹੀ ਹੈ। ਬੀਤੇ 10 ਸਾਲ ਵਿੱਚ ਜੰਮੂ ਕਸ਼ਮੀਰ ਸਹਿਤ ਪੂਰੇ ਦੇਸ਼ ਦੇ 4 ਕਰੋੜ ਤੋਂ ਜ਼ਿਆਦਾ ਗਰੀਬਾਂ ਨੂੰ ਪੱਕੇ ਘਰ ਮਿਲੇ ਹਨ। ਆਉਣ ਵਾਲੇ ਸਮੇਂ ਵਿੱਚ ਤਿੰਨ ਕਰੋੜ ਹੋਰ ਨਵੇਂ ਘਰ ਗਰੀਬਾਂ ਨੂੰ ਮਿਲਣ ਵਾਲੇ ਹਨ। ਅੱਜ ਭਾਰਤ ਵਿੱਚ ਕਰੋੜਾਂ ਲੋਕਾਂ ਨੂੰ ਮੁਫਤ ਇਲਾਜ ਮਿਲ ਰਿਹਾ ਹੈ। ਇਸ ਦਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵੀ ਬਹੁਤ ਫਾਇਦਾ ਹੋਇਆ ਹੈ। ਨੌਜਵਾਨਾਂ ਦੀ ਪੜ੍ਹਾਈ ਦੇ ਲਈ ਦੇਸ਼ ਭਰ ਵਿੱਚ ਨਵੇਂ IIT, ਨਵੇਂ IIM, ਨਵੇਂ ਏਮਸ, ਨਵੇਂ ਮੈਡੀਕਲ ਕਾਲਜ, ਨਰਸਿੰਗ ਕਾਲਜ, ਪੌਲੀਟੈਕਨੀਕਲ ਕਾਲਜ ਲਗਾਤਾਰ ਬਣਦੇ ਚਲੇ ਜਾ ਰਹੇ ਹਨ। ਜੰਮੂ-ਕਸ਼ਮੀਰ ਵਿੱਚ ਵੀ ਬੀਤੇ 10 ਸਾਲ ਵਿੱਚ ਇੱਕ ਤੋਂ ਵਧ ਕੇ ਇੱਕ ਐਜੁਕੇਸ਼ਨ ਇੰਸਟੀਟਿਊਸ਼ਨਸ ਬਣੇ ਹਨ। ਇਸ ਦਾ ਬਹੁਤ ਵੱਡਾ ਲਾਭ ਇੱਥੇ ਮੇਰੇ ਬੇਟੇ-ਬੇਟੀਆਂ, ਸਾਡੇ ਨੌਜਵਾਨਾਂ ਨੂੰ ਹੋਇਆ ਹੈ।

ਸਾਥੀਓ,

ਅੱਜ ਜੰਮੂ ਕਸ਼ਮੀਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ, ਅੱਜ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਸ਼ਾਨਦਾਰ ਰੋਡ, ਕਿੰਨੇ ਟਨਲਸ, ਕਿੰਨੇ ਬ੍ਰਿਜ ਬਣ ਰਹੇ ਹਨ। ਸਾਡਾ ਜੰਮੂ ਕਸਮੀਰ ਤਾਂ ਹੁਣ ਟਨਲਸ ਦਾ, ਉੱਚੇ-ਉੱਚੇ ਪੁਲਾਂ ਦਾ, ਰੋਪਵੇਅ ਦਾ ਹਬ ਬਣਦਾ ਜਾ ਰਿਹਾ ਹੈ। ਦੁਨੀਆ ਦੀ ਸਭ ਤੋਂ ਉੱਚੀ ਟਨਲਸ ਇੱਥੇ ਬਣ ਰਹੀਆਂ ਹਨ। ਦੁਨੀਆ ਦੇ ਸਭ ਤੋ ਉੱਚੇ ਰੇਲ-ਰੋਡ ਬ੍ਰਿਜ, ਕੇਬਲ ਬ੍ਰਿਜ, ਇੱਥੇ ਬਣ ਰਹੇ ਹਨ। ਦੁਨੀਆ ਦੀਆਂ ਸਭ ਤੋਂ ਉੱਚੀ ਰੇਲ ਲਾਈਨਸ ਇੱਥੇ ਬਣ ਰਹੀਆਂ ਹਨ। ਸਾਡੇ ਚਿਨਾਬ ਬ੍ਰਿਜ ਦੀ ਇੰਜੀਨੀਅਰਿੰਗ ਦੇਖ ਕੇ ਪੂਰੀ ਦੁਨੀਆ ਹੈਰਤ ਵਿੱਚ ਹੈ। ਹੁਣ ਪਿਛਲੇ ਹੀ ਹਫਤੇ ਇਸ ਬ੍ਰਿਜ ‘ਤੇ ਪੈਸੰਜਰ ਟ੍ਰੇਨ ਦਾ ਟ੍ਰਾਇਲ ਪੂਰਾ ਹੋਇਆ ਹੈ। ਕਸ਼ਮੀਰ ਦੀ ਰੇਲਵੇ ਕਨੈਕਟੀਵਿਟੀ ਵਧਾਉਣ ਵਾਲਾ ਕੇਬਲ ਬ੍ਰਿਜ, ਜੋਜਿਲਾ, ਚਿਨੈਨੀ ਨਾਸ਼ਰੀ ਅਤੇ ਸੋਨਮਰਗ ਟਨਲ ਦੇ ਪ੍ਰੋਜੈਕਟ, ਉਧਮਪੁਰ-ਸ੍ਰੀਨਗਰ-ਬਾਰਾਮੁਲਾ ਦਾ ਰੇਲ ਲਿੰਕ ਪ੍ਰੋਜੈਕਟ, ਸ਼ੰਕਰਾਚਾਰਿਆ ਮੰਦਿਰ, ਸ਼ਿਵਖੋਰੀ ਅਤੇ ਬਾਲਟਾਲ-ਅਮਰਨਾਥ ਰੋਪਵੇ ਦੀ ਸਕੀਮ, ਕਟਰਾ ਤੋਂ ਦਿੱਲੀ ਦਾ ਐਕਸਪ੍ਰੈੱਸਵੇਅ, ਅੱਜ ਜੰਮੂ ਕਸ਼ਮੀਰ ਵਿੱਚ ਰੋਡ ਕਨੈਕਟੀਵਿਟੀ ਨਾਲ ਜੁੜੇ ਹੀ 42 thousand ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਸ ‘ਤੇ ਕੰਮ ਚਲ ਰਿਹਾ ਹੈ। ਚਾਰ ਨੈਸ਼ਨਲ ਹਾਈਵੇਅ ਪ੍ਰੋਜੈਕਟ, ਦੋ ਰਿੰਗ ਰੋਡ ‘ਤੇ ਕੰਮ ਤੇਜ਼ੀ ਨਾਲ ਜਾਰੀ ਹਨ। ਸੋਨਮਰਗ ਜਿਹੀਆਂ 14 ਤੋਂ ਜ਼ਿਆਦਾ ਟਨਲਸ ‘ਤੇ ਇੱਤੇ ਕੰਮ ਚਲ ਰਿਹਾ ਹੈ। ਇਹ ਸਾਰੇ ਪ੍ਰੋਜੈਕਟ, ਜੰਮੂ ਕਸ਼ਮੀਰ ਨੂੰ ਦੇਸ਼ ਦੇ ਸਭ ਤੋਂ ਕਨੈਕਟੇਡ ਸੂਬੇ ਵਿੱਚੋਂ ਇੱਕ ਬਣਾਉਣ ਵਾਲੇ ਹਨ।

ਸਾਥੀਓ,

ਵਿਕਸਿਤ ਭਾਰਤ ਦੇ ਸਫਰ ਵਿੱਚ, ਬਹੁਤ ਵੱਡਾ ਕੰਟ੍ਰੀਬਿਊਸ਼ਨ, ਸਾਡੇ ਟੂਰਿਜ਼ਮ ਸੈਕਟਰ ਦਾ ਹੈ। ਬਿਹਤਰ ਕਨੈਕਟੀਵਿਟੀ ਦੇ ਚਲਦੇ, ਜੰਮੂ ਕਸ਼ਮੀਰ ਦੇ ਉਨ੍ਹਾਂ ਇਲਾਕਿਆਂ ਤੱਕ ਵੀ ਟੂਰਿਸਟ ਪਹੁੰਚ ਪਾਉਣਗੇ, ਜੋ ਹੁਣ ਤੱਕ ਅਨਛੁਏ ਹਨ। ਬੀਤੇ ਦਸ ਸਾਲਾਂ ਵਿੱਚ ਜੰਮੂ ਕਸ਼ਮੀਰ ਵਿੱਚ ਅਮਨ ਅਤੇ ਤਰੱਕੀ ਦਾ ਜੋ ਮਾਹੌਲ ਬਣਿਆ ਹੈ, ਉਸ ਦਾ ਫਾਇਦਾ ਅਸੀਂ ਪਹਿਲਾਂ ਹੀ ਟੂਰਿਜ਼ਮ ਸੈਕਟਰ ਵਿੱਚ ਦੇਖ ਰਹੇ ਹਾਂ। ਸਾਲ 2024 ਵਿੱਚ 2 ਕਰੋੜ ਤੋਂ ਵੱਧ ਟੂਰਿਸਟ ਜੰਮੂ ਕਸ਼ਮੀਰ ਆਏ ਹਨ। ਇੱਥੇ ਸੋਨਮਰਗ ਵਿੱਚ ਵੀ 10 ਸਾਲ ਵਿੱਚ 6 ਗੁਣਾ ਜ਼ਿਆਦਾ ਟੂਰਿਸਟ ਵਧੇ ਹਨ। ਇਸ ਦਾ ਲਾਭ ਤੁਸੀਂ ਲੋਕਾਂ ਨੂੰ ਹੋਇਆ ਹੈ, ਆਵਾਮ ਨੂੰ ਹੋਇਆ ਹੈ, ਹੋਟਲ ਵਾਲਿਆਂ, ਹੋਮ ਸਟੇਅ ਵਾਲਿਆਂ, ਢਾਬਿਆਂ ਵਾਲਿਆਂ, ਕੱਪੜੇ ਦੀ ਦੁਕਾਨ ਵਾਲਿਆਂ, ਟੈਕਸੀ ਵਾਲਿਆਂ, ਸਾਰਿਆਂ ਨੂੰ ਹੋਇਆ ਹੈ।

ਸਾਥੀਓ,

21ਵੀਂ ਸਦੀ ਦਾ ਜੰਮੂ-ਕਸ਼ਮੀਰ ਅੱਜ ਵਿਕਾਸ ਦੀ ਨਵੀਂ ਗਾਥਾ ਲਿਖ ਰਿਹਾ ਹੈ। ਪਹਿਲਾਂ ਦੇ ਮੁਸ਼ਕਿਲ ਦਿਨਾਂ ਨੂੰ ਪਿੱਛੇ ਛੱਡ ਕੇ ਸਾਡਾ ਕਸ਼ਮੀਰ, ਹੁਣ ਫਿਰ ਤੋਂ ਧਰਤੀ ਦਾ ਸਵਰਗ ਹੋਣ ਦੀ ਪਹਿਚਾਣ ਵਾਪਸ ਪਾ ਰਿਹਾ ਹੈ। ਅੱਜ ਲੋਕ ਰਾਤ ਦੇ ਸਮੇਂ ਲਾਲ ਚੌਕ ‘ਤੇ ਆਈਸਕ੍ਰੀਮ ਖਾਣ ਜਾ ਰਹੇ ਹਨ, ਰਾਤ ਦੇ ਸਮੇਂ ਵੀ ਉੱਥੇ ਬਹੁਤ ਰੌਣਕ ਰਹਿੰਦੀ ਹੈ। ਅਤੇ ਕਸ਼ਮੀਰ ਦੇ ਮੇਰੇ ਜੋ ਆਰਟਿਸਟ ਸਾਥੀ ਹਨ, ਉਨ੍ਹਾਂ ਨੇ ਤਾਂ ਪੋਲੋ ਵਿਊ ਮਾਰਕਿਟ ਨੂੰ ਨਵਾਂ ਹੈਬੀਟੇਟ ਸੈਂਟਰ ਬਣਾ ਦਿੱਤਾ ਹੈ। ਮੈਂ ਸੋਸ਼ਲ ਮੀਡੀਆ ‘ਤੇ ਦੇਖਦਾ ਹਾਂ ਕਿ ਕਿਵੇਂ ਇੱਥੇ ਦੇ ਮਿਊਜ਼ੀਸ਼ੀਅੰਸ, ਆਰਟਿਸਟ, ਸਿੰਗਰ ਉੱਥੇ ਢੇਰ ਸਾਰੀ ਪਰਫਾਰਮੈਂਸ ਕਰਦੇ ਰਹਿੰਦੇ ਹਨ। ਅੱਜ ਸ੍ਰੀਨਗਰ ਵਿੱਚ ਲੋਕ ਆਪਣੇ ਬਾਲ-ਬੱਚਿਆਂ ਦੇ ਨਾਲ ਸਿਨੇਮਾ ਹਾਲ ਵਿੱਚ ਜਾ ਕੇ ਫਿਲਮਾਂ ਦੇਖਦੇ ਹਨ, ਆਰਾਮ ਨਾਲ ਖਰੀਦਦਾਰੀ ਕਰਦੇ ਹਨ। ਹਾਲਾਤ ਬਦਲਣ ਵਾਲੇ ਇੰਨੇ ਸਾਰੇ ਕੰਮ ਕੋਈ ਸਰਕਾਰ ਇਕੱਲੇ ਨਹੀਂ ਕਰ ਸਕਦੀ। ਜੰਮੂ-ਕਸ਼ਮੀਰ ਵਿੱਚ ਹਾਲਾਤ ਬਦਲਣ ਦਾ ਬਹੁਤ ਵੱਡਾ ਕ੍ਰੈਡਿਟ ਇੱਥੇ ਦੀ ਆਵਾਮ ਨੂੰ ਜਾਂਦਾ ਹੈ, ਆਪ ਸਭ ਨੂੰ ਜਾਂਦਾ ਹੈ। ਤੁਸੀਂ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ, ਤੁਸੀਂ ਭਵਿੱਖ ਨੂੰ ਮਜ਼ਬੂਤ ਕੀਤਾ ਹੈ।

ਸਾਥੀਓ,

ਇਹ ਜੰਮੂ ਕਸ਼ਮੀਰ ਦੇ ਨੌਜਵਾਨਾਂ ਦੇ ਲਈ ਇੱਕ ਸ਼ਾਨਦਾਰ ਫਿਊਚਰ ਸਾਹਮਣੇ ਮੈਨੂੰ ਸਾਫ-ਸਾਫ ਦਿਖਾਈ ਦੇ ਰਿਹਾ ਹੈ। ਤੁਸੀਂ ਸਪੋਰਟਸ ਵਿੱਚ ਹੀ ਦੇਖੋ, ਕਿੰਨੇ ਮੌਕੇ ਬਣ ਰਹੇ ਹਨ। ਕੁਝ ਮਹੀਨੇ ਪਹਿਲਾਂ ਹੀ ਸ੍ਰੀਨਗਰ ਵਿੱਚ ਪਹਿਲੀ ਵਾਰ ਇੱਕ ਇੰਟਰਨੈਸ਼ਨਲ ਮੈਰਾਥਨ ਹੋਈ ਹੈ। ਜਿਸ ਨੇ ਵੀ ਉਹ ਤਸਵੀਰਾਂ ਦੇਖੀਆਂ, ਉਹ ਆਨੰਦ ਨਾਲ ਭਰ ਗਿਆ ਸੀ ਅਤੇ ਮੈਨੂੰ ਯਾਦ ਹੈ, ਉਸ ਮੈਰਾਥਨ ਵਿੱਚ ਮੁੱਖ ਮੰਤਰੀ ਜੀ ਨੇ ਵੀ ਹਿੱਸਾ ਲਿਆ ਸੀ, ਇਸ ਦਾ ਵੀਡੀਓ ਵੀ ਵਾਇਰਲ ਹੋਇਆ ਸੀ, ਅਤੇ ਮੈਂ ਵੀ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਜੀ ਨੂੰ ਵਧਾਈ ਦਿੱਤੀ ਸੀ, ਜਦੋਂ ਮੈਨੂੰ ਉਹ ਤੁਰੰਤ ਦਿੱਲੀ ਵਿੱਚ ਮਿਲੇ ਸੀ। ਮੁਲਾਕਾਤ ਦੌਰਾਨ ਮੈਂ ਉਨ੍ਹਾਂ ਦਾ ਉਤਸ਼ਾਹ ਦੇਖ ਰਿਹਾ ਸੀ, ਉਮੰਗ ਦੇਖ ਰਿਹਾ ਸੀ ਅਤੇ ਮੈਰਾਥਨ ਬਾਰੇ, ਉਹ ਬਹੁਤ ਬਰੀਕੀ ਨਾਲ ਮੈਨੂੰ ਦੱਸ ਰਹੇ ਸੀ।

ਸਾਥੀਓ,

ਵਾਕਈ ਇਹ ਨਵੇਂ ਜੰਮੂ-ਕਸ਼ਮੀਰ ਦਾ ਇੱਕ ਨਵਾਂ ਦੌਰ ਹੈ। ਹਾਲ ਵਿੱਚ ਹੀ ਚਾਲ੍ਹੀ ਸਾਲ ਬਾਅਦ ਕਸ਼ਮੀਰ ਵਿੱਚ ਇੰਟਰਨੈਸ਼ਨਲ ਕ੍ਰਿਕੇਟ ਲੀਗ ਹੋਈ ਹੈ। ਉਸ ਤੋਂ ਪਹਿਲਾਂ ਅਸੀਂ ਡਲ ਲੇਕ ਦੇ ਇਰਦਗਿਰਦ ਕਾਰ ਰੇਸਿੰਗ ਦੇ ਉਹ ਖੂਬਸੂਰਤ ਨਜ਼ਾਰੇ ਵੀ ਦੇਖੇ ਹਨ। ਸਾਡਾ ਇਹ ਗੁਲਮਰਗ ਤਾਂ ਇੱਕ ਤਰ੍ਹਾਂ ਨਾਲ ਭਾਰਤ ਦੇ ਲਈ ਵਿੰਟਰ ਗੇਮਸ ਦੀ ਕੈਪੀਟਲ ਬਣਦਾ ਜਾ ਰਿਹਾ ਹੈ। ਗੁਲਮਰਗ ਵਿੱਚ ਚਾਰ ਖੇਲੋ ਇੰਡੀਆ ਵਿੰਟਰ ਗੇਮਸ ਹੋ ਚੁੱਕੇ ਹਨ। ਅਗਲੇ ਮਹੀਨੇ ਪੰਜਵੇਂ ਖੇਲੋ ਇੰਡੀਆ ਵਿੰਟਰ ਗੇਮਸ ਵੀ ਸ਼ੁਰੂ ਹੋਣ ਵਾਲੇ ਹਨ। ਬੀਤੇ 2 ਸਾਲ ਵਿੱਚ ਹੀ ਦੇਸ਼ ਭਰ ਤੋਂ ਅਲੱਗ-ਅਲੱਗ ਸਪੋਰਟਸ ਟੂਰਨਾਮੈਂਟ ਦੇ ਲਈ ਢਾਈ ਹਜ਼ਾਰ ਖਿਡਾਰੀ, ਜੰਮੂ ਕਸ਼ਮੀਰ ਆਏ ਹਨ। ਜੰਮੂ ਕਸ਼ਮੀਰ ਵਿੱਚ ਨੱਬੇ ਤੋਂ ਜ਼ਿਆਦਾ ਖੇਲੋ ਇੰਡੀਆ ਸੈਂਟਰ ਬਣਾਏ ਗਏ ਹਨ। ਸਾਡੇ ਇੱਥੇ ਦੇ ਸਾਢੇ ਚਾਰ ਹਜ਼ਾਰ ਨੌਜਵਾਨ ਟ੍ਰੇਨਿੰਗ ਲੈ ਰਹੇ ਹਨ।

ਸਾਥੀਓ,

ਅੱਜ ਹਰ ਤਰਫ ਜੰਮੂ-ਕਸ਼ਮੀਰ ਦੇ ਨੌਜਵਾਨਾਂ ਦੇ ਲਈ ਨਵੇਂ-ਨਵੇਂ ਮੌਕੇ ਬਣ ਰਹੇ ਹਨ। ਜੰਮੂ ਅਤੇ ਅਵੰਤਿਪੋਰਾ ਵਿੱਚ ਏਮਸ ਦਾ ਕੰਮ ਤੇਜ਼ੀ ਨਾਲ ਹੋਰ ਰਿਹਾ ਹੈ। ਯਾਨੀ ਹੁਣ ਇਲਾਜ ਦੇ ਲਈ ਦੇਸ਼ ਦੇ ਦੂਸਰੇ ਹਿੱਸੇ ਵਿੱਚ ਜਾਣ ਦੀ ਮਜਬੂਰੀ ਘੱਟ ਹੋਵੇਗੀ। ਜੰਮੂ ਵਿੱਚ ਆਈਆਈਟੀ-ਆਈਆਈਐੱਮ ਅਤੇ ਸੈਂਟਰਲ ਯੂਨੀਵਰਸਿਟੀ ਦੇ ਸ਼ਾਨਦਾਰ ਕੈਂਪਸ ਵਿੱਚ ਪੜ੍ਹਾਈ ਹੋ ਰਹੀ ਹੈ। ਜੰਮੂ ਕਸ਼ਮੀਰ ਵਿੱਚ ਜੋ ਕਾਰੀਗਰੀ ਅਤੇ ਸ਼ਿਲਪਕਾਰੀ ਹੈ, ਉਸ ਨੂੰ ਸਾਡੇ ਵਿਸ਼ਵਕਰਮਾ ਸਾਥੀ ਅੱਗੇ ਵਧਾ ਰਹੇ ਹਨ, ਉਨ੍ਹਾਂ ਨੂੰ ਪੀਐੱਮ ਵਿਸ਼ਵਕਰਮਾ ਅਤੇ ਜੰਮੂ ਕਸ਼ਮੀਰ ਸਰਕਾਰ ਦੀ ਦੂਸਰੀ ਸਕੀਮਸ ਨਾਲ ਮਦਦ ਮਿਲ ਰਹੀ ਹੈ। ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਇੱਥੇ ਨਵੀਂ ਇੰਡਸਟ੍ਰੀ ਵੀ ਆਵੇ। ਇੱਥੇ ਅਲੱਗ-ਅਲੱਗ ਇੰਡਸਟ੍ਰੀ ਦੇ ਲੋਕ ਕਰੀਬ 13 ਹਜ਼ਾਰ ਕਰੋੜ ਰੁਪਏ ਲਗਾਉਣ ਜਾ ਰਹੇ ਹਨ। ਇਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਇੱਥੇ ਨੌਕਰੀ ਮਿਲੇਗੀ। ਜੰਮੂ ਕਸ਼ਮੀਰ ਬੈਂਕ ਵੀ ਹੁਣ ਬਹੁਤ ਬਿਹਤਰ ਤਰੀਕੇ ਨਾਲ ਕੰਮ ਕਰਨ ਲਗਿਆ ਹੈ। ਬੀਤੇ 4 ਸਾਲ ਵਿੱਚ ਜੰਮੂ ਕਸ਼ਮੀਰ ਬੈਂਕ ਦਾ ਬਿਜ਼ਨਸ 1 ਲੱਖ 60 ਹਜ਼ਾਰ ਕਰੋੜ ਤੋਂ ਵਧ ਕੇ 2 ਲੱਖ 30 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਯਾਨੀ ਇਸ ਬੈਂਕ ਦਾ ਬਿਜ਼ਨਸ ਵਧ ਰਿਹਾ ਹੈ, ਲੋਨ ਦੇਣ ਦੀ ਕੈਪੇਸਿਟੀ ਵੀ ਵਧ ਰਹੀ ਹੈ। ਇਸ ਦਾ ਫਾਇਦਾ, ਇੱਥੇ ਦੇ ਨੌਜਵਾਨਾਂ, ਕਿਸਾਨਾਂ-ਬਾਗਬਾਨਾਂ, ਦੁਕਾਨਦਾਰਾਂ-ਕਾਰੋਬਾਰੀਆਂ, ਸਭ ਨੂੰ ਹੋ ਰਿਹਾ ਹੈ।

ਸਾਥੀਓ,

ਜੰਮੂ-ਕਸ਼ਮੀਰ ਦਾ ਅਤੀਤ, ਹੁਣ ਵਿਕਾਸ ਦੇ ਵਰਤਮਾਨ ਵਿੱਚ ਬਦਲ ਚੁੱਕਿਆ ਹੈ। ਵਿਕਸਿਤ ਭਾਰਤ ਦਾ ਸੁਪਨਾ, ਤਦੇ ਪੂਰਾ ਹੋਵੇਗਾ ਜਦੋਂ ਇਸ ਦੇ ਸਿਖਰ ‘ਤੇ ਤਰੱਕੀ ਦੇ ਮੋਤੀ ਜੁੜੇ ਹੋਣ। ਕਸ਼ਮੀਰ ਤਾਂ ਦੇਸ਼ ਦਾ ਮੁਕੁਟ ਹੈ, ਭਾਰਤ ਦਾ ਤਾਜ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਇਹ ਤਾਜ ਹੋਰ ਸੁੰਦਰ ਹੋਵੇ, ਇਹ ਤਾਜ ਹੋਰ ਸਮ੍ਰਿੱਧ ਹੋਵੇ। ਅਤੇ ਮੈਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਇਸ ਕੰਮ ਵਿੱਚ ਮੈਨੂੰ ਇੱਥੇ ਦੇ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਬੇਟੇ-ਬੇਟੀਆਂ ਦਾ ਲਗਾਤਾਰ ਸਾਥ ਮਿਲ ਰਿਹਾ ਹੈ। ਤੁਸੀਂ ਆਪਣੇ ਸੰਕਲਪਾਂ ਨੂੰ ਹਕੀਕਤ ਵਿੱਚ ਬਦਲਣ ਦੇ ਲਈ, ਜੰਮੂ-ਕਸ਼ਮੀਰ ਦੀ ਪ੍ਰਗਤੀ ਦੇ ਲਈ, ਭਾਰਤ ਦੀ ਪ੍ਰਗਤੀ ਦੇ ਲਈ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਫਿਰ ਭਰੋਸਾ ਦਿੰਦਾ ਹਾਂ, ਮੋਦੀ ਤੁਹਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲੇਗਾ। ਤੁਹਾਡੇ ਸੁਪਨਿਆਂ ਦੇ ਰਸਤੇ ਵਿੱਚ ਆਉਣ ਵਾਲੀ ਹਰ ਰੁਕਾਵਟ ਨੂੰ ਹਟਾਵੇਗਾ।

ਸਾਥੀਓ,

ਇੱਕ ਵਾਰ ਫਿਰ, ਅੱਜ ਦੇ ਵਿਕਾਸ ਪ੍ਰੋਜੈਕਟਾਂ ਦੇ ਲਈ ਜੰਮੂ ਕਸ਼ਮੀਰ ਦੇ ਮੇਰੇ ਹਰ ਪਰਿਵਾਰ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਸਾਡੇ ਸਾਥੀ ਨਿਤਿਨ ਜੀ ਨੇ, ਮਨੋਜ ਸਿਨ੍ਹਾ ਜੀ ਨੇ, ਅਤੇ ਮੁੱਖ ਮੰਤਰੀ ਜੀ ਨੇ ਜਿਸ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ, ਜਿਸ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ, ਜੋ ਨਵੇਂ-ਨਵੇਂ ਪ੍ਰੋਜੈਕਟਸ ਹੋਣ ਜਾ ਰਹੇ ਹਨ, ਉਸ ਦਾ ਵਿਸਤਾਰ ਨਾਲ ਵਰਣਨ ਕੀਤਾ ਹੈ। ਅਤੇ ਇਸ ਲਈ ਮੈਂ ਉਸ ਨੂੰ ਦੁਹਰਾਉਂਦਾ ਨਹੀਂ ਹਾਂ। ਮੈਂ ਤੁਹਾਨੂੰ ਇੰਨਾ ਹੀ ਕਹਿੰਦਾ ਹਾਂ ਕਿ ਹੁਣ ਇਹ ਦੂਰੀ ਮਿਟ ਚੁੱਕੀ ਹੈ, ਹੁਣ ਸਾਨੂੰ ਮਿਲ ਕੇ ਸੁਪਨੇ ਵੀ ਸੰਜੋਣੇ ਹਨ, ਸੰਕਲਪ ਵੀ ਲੈਣੇ ਹਨ ਅਤੇ ਸਿੱਧੀ ਵੀ ਪ੍ਰਾਪਤ ਕਰਨੀ ਹੈ। ਮੇਰੀ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ ।

***

ਐੱਮਜੇਪੀਐੱਸ/ਐੱਸਟੀ/ਆਰਕੇ

 

 

 


(Release ID: 2092783) Visitor Counter : 5