ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਸਮਾਰਟਫੋਨ ਤੋਂ ਲੈਪਟਾਪ ਤੱਕ: ਭਾਰਤ ਆਈਟੀ ਹਾਰਡਵੇਅਰ ਨਿਰਮਾਣ ਵਿੱਚ ਅੱਗੇ ਹੈ


ਸ਼੍ਰੀ ਅਸ਼ਵਿਨੀ ਵੈਸ਼ਨਵ ਵਲੋਂ ਚੇਨਈ ਵਿੱਚ ਭਾਰਤੀ ਕੰਪਨੀ ਸਿਰਮਾ ਐੱਸਜੀਐੱਸ ਦੀ ਅਤਿ-ਆਧੁਨਿਕ ਲੈਪਟਾਪ ਅਸੈਂਬਲੀ ਲਾਈਨ ਦਾ ਉਦਘਾਟਨ ਕੀਤਾ ਗਿਆ

ਪੀਐੱਲਆਈ 2.0 ਦੇ 18 ਮਹੀਨਿਆਂ ਦੇ ਥੋੜ੍ਹੇ ਸਮੇਂ ਵਿੱਚ, ਪਹਿਲੀ ਯੂਨਿਟ ਹੁਣ ਤਮਿਲ ਨਾਡੂ ਵਿੱਚ ਚੱਲ ਰਹੀ ਹੈ, ਜੋ "ਮੇਡ ਇਨ ਇੰਡੀਆ" ਲੈਪਟਾਪਾਂ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ

ਕੇਂਦਰੀ ਮੰਤਰੀ ਨੇ ਆਤਮਨਿਰਭਰ ਭਾਰਤ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਇਲੈਕਟ੍ਰੌਨਿਕ ਪੁਰਜ਼ਿਆਂ ਦੇ ਈਕੋਸਿਸਟਮ ਦੇ ਸਵਦੇਸ਼ੀ ਵਿਕਾਸ ਦਾ ਸੱਦਾ ਦਿੱਤਾ

ਐੱਮਈਆਈਟੀਵਾਈ ਦੇ ਸਮਰਥਨ ਨਾਲ, ਤਮਿਲ ਨਾਡੂ ਇਲੈਕਟ੍ਰੌਨਿਕਸ ਨਿਰਮਾਣ ਵਿੱਚ ਪਾਵਰਹਾਊਸ ਵਜੋਂ ਉੱਭਰ ਰਿਹਾ ਹੈ, ₹1.3 ਲੱਖ ਕਰੋੜ ਦਾ ਉਤਪਾਦਨ ਅਤੇ ਭਾਰਤ ਦੇ ਨਿਰਯਾਤ ਵਿੱਚ 30% ਹਿੱਸਾ ਪਾ ਰਿਹਾ ਹੈ

ਪੀਐੱਲਆਈ 2.0 ਭਾਰਤ ਦੀ ਆਈਟੀ ਹਾਰਡਵੇਅਰ ਕ੍ਰਾਂਤੀ ਨੂੰ ਅੱਗੇ ਵਧਾ ਰਿਹਾ ਹੈ: ₹10,000 ਕਰੋੜ ਦਾ ਉਤਪਾਦਨ ਅਤੇ 18 ਮਹੀਨਿਆਂ ਵਿੱਚ 3,900 ਨੌਕਰੀਆਂ ਪੈਦਾ ਹੋਈਆਂ

Posted On: 11 JAN 2025 2:20PM by PIB Chandigarh

ਭਾਰਤ ਦੇ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਵਿੱਚ ਇੱਕ ਮਹੱਤਵਪੂਰਨ ਵਿਕਾਸ ਤਹਿਤ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਰੇਲਵੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ ਅੱਜ ਚੇਨਈ ਵਿੱਚ ਸਿਰਮਾ ਐੱਸਜੀਐੱਸ ਟੈਕਨੋਲੋਜੀ ਦੀ ਅਤਿ-ਆਧੁਨਿਕ ਲੈਪਟਾਪ ਅਸੈਂਬਲੀ ਲਾਈਨ ਦਾ ਉਦਘਾਟਨ ਕੀਤਾ।

ਇਹ ਸੁਵਿਧਾ, ਮਦਰਾਸ ਐਕਸਪੋਰਟ ਪ੍ਰੋਸੈਸਿੰਗ ਜ਼ੋਨ (ਐੱਮਈਪੀਜ਼ੈਡ) ਵਿੱਚ ਸਥਿਤ ਹੈ, ਜੋ ਭਾਰਤ ਦੇ 'ਮੇਕ ਇਨ ਇੰਡੀਆ' ਸਫ਼ਰ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦੀ ਹੈ, ਜੋ ਮੋਬਾਈਲ ਫੋਨਾਂ ਤੋਂ ਲੈ ਕੇ ਆਈਟੀ ਹਾਰਡਵੇਅਰ ਨਿਰਮਾਣ, ਖਾਸ ਕਰਕੇ ਲੈਪਟਾਪਾਂ ਤੱਕ ਆਪਣੇ ਦਬਦਬੇ ਨੂੰ ਵਧਾਉਂਦੀ ਹੈ।

'ਮੇਕ ਇਨ ਇੰਡੀਆ' ਵਿੱਚ ਇੱਕ ਮੀਲ ਪੱਥਰ

ਨਵੀਂ ਅਸੈਂਬਲੀ ਲਾਈਨ ਸ਼ੁਰੂ ਵਿੱਚ ਸਾਲਾਨਾ 100,000 ਲੈਪਟਾਪ ਦਾ ਉਤਪਾਦਨ ਕਰੇਗੀ, ਜਿਸਦੀ ਸਮਰੱਥਾ ਅਗਲੇ 1-2 ਸਾਲਾਂ ਵਿੱਚ 10 ਲੱਖ ਯੂਨਿਟਾਂ ਤੱਕ ਹੋਵੇਗੀ। ਸਿਰਮਾ ਐੱਸਜੀਐੱਸ ਵਰਤਮਾਨ ਵਿੱਚ ਚੇਨਈ ਵਿੱਚ ਚਾਰ ਨਿਰਮਾਣ ਯੂਨਿਟਾਂ ਚਲਾਉਂਦੀ ਹੈ, ਜਿਸਦੀ ਯੂਨਿਟ 3 ਹੁਣ ਲੈਪਟਾਪ ਉਤਪਾਦਨ ਸ਼ੁਰੂ ਕਰ ਰਹੀ ਹੈ।

ਉਦਘਾਟਨ ਸਮੇਂ ਬੋਲਦੇ ਹੋਏ, ਸ਼੍ਰੀ ਅਸ਼ਵਨੀ ਵੈਸ਼ਨਵ ਨੇ ਕਿਹਾ, "ਸਾਨੂੰ ਇਹ ਯਕੀਨੀ ਬਣਾਉਣ ਲਈ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਲੈਕਟ੍ਰੌਨਿਕ ਕੰਪੋਨੈਂਟ ਈਕੋਸਿਸਟਮ ਵੀ ਵਿਕਸਿਤ ਕੀਤਾ ਜਾਵੇ। ਇਹ ਨਾ ਸਿਰਫ਼ ਭਾਰਤ ਲਈ ਇੱਕ ਵੱਡੀ ਵਿਕਾਸ ਗਾਥਾ ਨੂੰ ਅੱਗੇ ਵਧਾਏਗਾ ਬਲਕਿ ਆਤਮਨਿਰਭਰ ਭਾਰਤ ਦੇ ਸਾਡੇ ਦ੍ਰਿਸ਼ਟੀਕੋਣ ਨਾਲ ਵੀ ਮੇਲ ਖਾਂਦਾ ਹੈ, ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰੇਗਾ ਅਤੇ ਆਲਮੀ ਇਲੈਕਟ੍ਰੌਨਿਕਸ ਨਿਰਮਾਣ ਲੈਂਡਸਕੇਪ ਵਿੱਚ ਸਾਡੀ ਸਥਿਤੀ ਨੂੰ ਮਜ਼ਬੂਤ ​​ਕਰੇਗਾ।"

https://x.com/AshwiniVaishnaw/status/1877719453317644333 

ਇਹ ਪਹਿਲ, ਆਈਟੀ ਹਾਰਡਵੇਅਰ ਲਈ ਪੀਐੱਲਆਈ 2.0 ਸਕੀਮ ਦਾ ਹਿੱਸਾ ਹੈ, ਜੋ ਹਾਈ ਵੈਲਿਊ ਇਲੈਕਟ੍ਰੌਨਿਕਸ ਉਤਪਾਦਨ ਵਿੱਚ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਉਜਾਗਰ ਕਰਦੀ ਹੈ ਅਤੇ ਆਈਟੀ ਹਾਰਡਵੇਅਰ ਵਿੱਚ ਦੇਸ਼ ਦੀ ਆਤਮ-ਨਿਰਭਰਤਾ ਨੂੰ ਮਜ਼ਬੂਤ ​​ਕਰਦੀ ਹੈ।

ਅਸੈਂਬਲੀ ਲਾਈਨ ਦੀਆਂ ਮੁੱਖ ਵਿਸ਼ੇਸ਼ਤਾਵਾਂ

ਆਲਮੀ ਭਾਈਵਾਲੀ: ਸਿਰਮਾ ਐੱਸਜੀਐੱਸ ਨੇ ਮਾਈਕ੍ਰੋ-ਸਟਾਰ ਇੰਟਰਨੈਸ਼ਨਲ (ਐੱਮਐੱਸਆਈ), ਇੱਕ ਪ੍ਰਮੁੱਖ ਤਾਈਵਾਨੀ ਟੈਕਨੋਲੋਜੀ ਕੰਪਨੀ ਨਾਲ ਸਾਂਝੇਦਾਰੀ ਕੀਤੀ ਹੈ, ਜੋ ਕਿ ਭਾਰਤ ਵਿੱਚ ਉੱਚ-ਗੁਣਵੱਤਾ ਵਾਲੇ ਲੈਪਟਾਪਾਂ ਦਾ ਨਿਰਮਾਣ ਕਰਦੀ ਹੈ, ਜੋ ਘਰੇਲੂ ਅਤੇ ਵਿਸ਼ਵਵਿਆਪੀ ਬਜ਼ਾਰਾਂ ਦੋਵਾਂ ਨੂੰ ਪੂਰਾ ਕਰਦੀ ਹੈ।

ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣਾ: ਇਸ ਸੁਵਿਧਾ ਤੋਂ ਵਿੱਤੀ ਸਾਲ 26 ਤੱਕ ਇਲੈਕਟ੍ਰੌਨਿਕਸ ਨਿਰਮਾਣ ਵਿੱਚ 150-200 ਵਿਸ਼ੇਸ਼ ਨੌਕਰੀਆਂ ਪੈਦਾ ਹੋਣ ਦਾ ਅਨੁਮਾਨ ਹੈ, ਜਿਸ ਨਾਲ ਤਮਿਲ ਨਾਡੂ ਦੇ ਖੇਤਰੀ ਅਤੇ ਭਾਰਤ ਦੀ ਰਾਸ਼ਟਰੀ ਅਰਥਵਿਵਸਥਾ ਦੋਵਾਂ 'ਤੇ ਕਾਫ਼ੀ ਪ੍ਰਭਾਵ ਪਵੇਗਾ। ਇਨ੍ਹਾਂ ਭੂਮਿਕਾਵਾਂ ਦਾ ਇੱਕ ਲੜੀਬੱਧ ਪ੍ਰਭਾਵ ਪੈਣ ਦੀ ਉਮੀਦ ਹੈ, ਜੋ ਖੇਤਰ ਵਿੱਚ ਭਵਿੱਖ ਦੇ ਕਾਰਜਬਲ ਨੂੰ ਆਕਾਰ ਦੇਵੇਗਾ ਅਤੇ ਵਧਾਏਗਾ।

ਵਿਸ਼ਵ-ਪੱਧਰੀ ਮਿਆਰ: ਤਿਆਰ ਕੀਤੇ ਗਏ ਲੈਪਟਾਪ ਅੰਤਰਰਾਸ਼ਟਰੀ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਗੇ, ਜੋ ਭਾਰਤ ਦੀ ਵਿਕਸਿਤ ਟੈਕਨੋਲੋਜੀ ਅਤੇ ਨਿਰਮਾਣ ਕੁਸ਼ਲਤਾ ਨੂੰ ਦਰਸਾਉਂਦੇ ਹਨ।

ਭਾਰਤ ਦਾ ਵਧਦਾ ਇਲੈਕਟ੍ਰੌਨਿਕਸ ਨਿਰਮਾਣ ਖੇਤਰ

ਪਿਛਲੇ ਦਹਾਕੇ ਦੌਰਾਨ ਭਾਰਤ ਦਾ ਇਲੈਕਟ੍ਰੌਨਿਕਸ ਨਿਰਮਾਣ ਖੇਤਰ ਤੇਜ਼ੀ ਨਾਲ ਵਧਿਆ ਹੈ, ਜੋ ਕੁੱਲ ਉਤਪਾਦਨ 2014 ਵਿੱਚ ₹2.4 ਲੱਖ ਕਰੋੜ ਤੋਂ ਵਧ ਕੇ 2024 ਵਿੱਚ ₹9.8 ਲੱਖ ਕਰੋੜ ਹੋ ਗਿਆ ਹੈ। 2024 ਵਿੱਚ ਨਿਰਯਾਤ ₹1.5 ਲੱਖ ਕਰੋੜ ਦੇ ਨਾਲ, ਕੇਵਲ ਮੋਬਾਈਲ ਨਿਰਮਾਣ ₹4.4 ਲੱਖ ਕਰੋੜ ਤੱਕ ਪਹੁੰਚ ਗਿਆ ਹੈ। ਭਾਰਤ ਵਿੱਚ ਵਰਤੇ ਜਾਣ ਵਾਲੇ 98% ਮੋਬਾਈਲ ਫੋਨ ਹੁਣ ਭਾਰਤ ਵਿੱਚ ਬਣਾਏ ਜਾ ਰਹੇ ਹਨ ਜਿਸ ਨਾਲ ਸਮਾਰਟਫੋਨ ਭਾਰਤ ਤੋਂ ਚੌਥੀ ਸਭ ਤੋਂ ਵੱਡੀ ਨਿਰਯਾਤ ਵਸਤੂ ਬਣ ਗਿਆ ਹੈ।

ਤਮਿਲ ਨਾਡੂ: ਇੱਕ ਪ੍ਰਮੁੱਖ ਯੋਗਦਾਨੀ

ਤਮਿਲ ਨਾਡੂ ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੀਆਂ ਵੱਖ-ਵੱਖ ਯੋਜਨਾਵਾਂ ਅਧੀਨ ਸਮਰਥਿਤ 47 ਤੋਂ ਵੱਧ ਨਿਰਮਾਣ ਇਕਾਈਆਂ ਹਨ। ਰਾਜ ਵੱਡੇ ਪੱਧਰ 'ਤੇ ਇਲੈਕਟ੍ਰੌਨਿਕਸ ਨਿਰਮਾਣ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀਐੱਲਆਈ) ਯੋਜਨਾ ਦੇ ਸਭ ਤੋਂ ਵੱਡੇ ਲਾਭਪਾਤਰੀਆਂ ਵਿੱਚੋਂ ਇੱਕ ਹੈ, ਪੀਐੱਲਆਈ 2.0 ਅਧੀਨ 27 ਪ੍ਰਵਾਨਿਤ ਇਕਾਈਆਂ ਵਿੱਚੋਂ ਸੱਤ ਇੱਥੇ ਸਥਿਤ ਹਨ। ਇਸ ਪਹਿਲਕਦਮੀ ਅਧੀਨ ਪਹਿਲੀ ਇਕਾਈ ਦਾ ਉਦਘਾਟਨ ਕੱਲ੍ਹ ਕੀਤਾ ਗਿਆ ਸੀ।

ਇਸ ਤੋਂ ਇਲਾਵਾ, ਤਮਿਲ ਨਾਡੂ ਨੂੰ ਇਲੈਕਟ੍ਰੌਨਿਕ ਕੰਪੋਨੈਂਟਸ ਐਂਡ ਸੈਮੀਕੰਡਕਟਰਸ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਕੀਮ (ਐੱਸਪੀਈਸੀਐੱਸ) ਵਰਗੇ ਪ੍ਰੋਗਰਾਮਾਂ ਰਾਹੀਂ ਮਹੱਤਵਪੂਰਨ ਸਮਰਥਨ ਮਿਲਿਆ ਹੈ, ਜਿਸ ਵਿੱਚ ਚਾਰ ਅਰਜ਼ੀਆਂ ਨੂੰ ₹1,200 ਕਰੋੜ ਦਾ ਐੱਮਈਆਈਟੀਵਾਈ ਸਮਰਥਨ ਪ੍ਰਾਪਤ ਹੋਇਆ ਹੈ, ਅਤੇ ਮੋਡੀਫਾਈਡ ਸਪੈਸ਼ਲ ਇੰਸੈਂਟਿਵ ਪੈਕੇਜ ਸਕੀਮ (ਐੱਮ-ਸਿਪਸ) ਹੈ, ਜਿਸ ਨੇ ₹15,000 ਕਰੋੜ ਦੀ ਨਿਵੇਸ਼ ਸੰਭਾਵਨਾ ਵਾਲੀਆਂ 33 ਅਰਜ਼ੀਆਂ ਨੂੰ ਆਕਰਸ਼ਿਤ ਕੀਤਾ ਹੈ, ਜਿਸਨੂੰ ਐੱਮਈਆਈਟੀਵਾਈ ਤੋਂ ₹1,500 ਕਰੋੜ ਦਾ ਸਮਰਥਨ ਪ੍ਰਾਪਤ ਹੈ। ਇਕੱਠੇ ਮਿਲ ਕੇ, ਇਨ੍ਹਾਂ ਪਹਿਲਕਦਮੀਆਂ ਨੇ ਤਮਿਲ ਨਾਡੂ ਵਿੱਚ ਕੰਪਨੀਆਂ ਨੂੰ ਅੱਜ ਤੱਕ ₹1.3 ਲੱਖ ਕਰੋੜ ਤੋਂ ਵੱਧ ਦਾ ਕੁੱਲ ਉਤਪਾਦਨ ਪ੍ਰਾਪਤ ਕਰਨ ਦੇ ਯੋਗ ਬਣਾਇਆ ਹੈ।

ਰਾਜ ਸ਼੍ਰੀਪੇਰੰਬੁਦੁਰ ਦੇ ਪਿੱਲੈਪੱਕਮ ਪਿੰਡ ਵਿਖੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਕਲੱਸਟਰ (ਈਐੱਮਸੀ) ਦਾ ਘਰ ਵੀ ਹੈ, ਜੋ ਕਿ ਮੈਸਰਜ਼ ਸਟੇਟ ਇੰਡਸਟਰੀਜ਼ ਪ੍ਰਮੋਸ਼ਨ ਕਾਰਪੋਰੇਸ਼ਨ ਆਫ਼ ਤਮਿਲ ਨਾਡੂ (ਸਿਪਕੌਟ) ਵਲੋਂ ਸਥਾਪਿਤ ਕੀਤਾ ਗਿਆ ਹੈ। ₹420 ਕਰੋੜ ਦੀ ਪ੍ਰੋਜੈਕਟ ਲਾਗਤ ਦੇ ਨਾਲ, ਭਾਰਤ ਸਰਕਾਰ ਤੋਂ ₹210 ਕਰੋੜ ਦੇ ਸਮਰਥਨ ਸਮੇਤ, ਇਸ ਕਲੱਸਟਰ ਤੋਂ ₹8,700 ਕਰੋੜ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ 36,300 ਨੌਕਰੀਆਂ ਪੈਦਾ ਕਰਨ ਦੀ ਉਮੀਦ ਹੈ। ਤਮਿਲ ਨਾਡੂ ਭਾਰਤ ਦੇ ਇਲੈਕਟ੍ਰੌਨਿਕਸ ਨਿਰਯਾਤ ਵਿੱਚ ਲਗਭਗ 30% ਯੋਗਦਾਨ ਪਾਉਂਦਾ ਹੈ, ਜੋ ਕਿ ਇਸ ਖੇਤਰ ਵਿੱਚ ਇਸਦੀ ਮਹੱਤਵਪੂਰਨ ਭੂਮਿਕਾ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਨਵੀਨਤਮ ਆਈਫੋਨ 16 ਪ੍ਰੋ ਮਾਣ ਨਾਲ "ਮੇਡ ਇਨ ਇੰਡੀਆ" ਹੈ ਅਤੇ ਤਮਿਲ ਨਾਡੂ ਵਿੱਚ ਨਿਰਮਿਤ ਹੈ।

ਤਮਿਲ ਨਾਡੂ ਰਾਜ ਵਿੱਚ ਯੋਜਨਾ-ਵਾਰ ਲਾਭਾਰਥੀਆਂ ਤੱਕ ਇੱਥੋਂ ਪਹੁੰਚ ਕੀਤੀ ਜਾ ਸਕਦੀ ਹੈ।

ਲੈਪਟਾਪ ਮੈਨੂਫੈਕਚਰਿੰਗ ਮੈਨੂਫੈਕਚਰਿੰਗ ਲਈ ਇੱਕ ਰੌਸ਼ਨ ਭਵਿੱਖ

ਸਿਰਮਾ ਐੱਸਜੀਐੱਸ ਦੀ ਲੈਪਟਾਪ ਅਸੈਂਬਲੀ ਲਾਈਨ ਦਾ ਉਦਘਾਟਨ ਭਾਰਤ ਦੇ ਇਲੈਕਟ੍ਰੌਨਿਕਸ ਸਫ਼ਰ ਵਿੱਚ ਇੱਕ ਨਵੇਂ ਅਧਿਆਏ ਨੂੰ ਦਰਸਾਉਂਦਾ ਹੈ, ਜਿਸ ਨਾਲ ਆਯਾਤ 'ਤੇ ਨਿਰਭਰਤਾ ਘੱਟ ਹੋਣ, ਰੋਜ਼ਗਾਰ ਦੇ ਮੌਕੇ ਵਧਣ ਅਤੇ ਵਿਸ਼ਵ ਪੱਧਰੀ ਨਿਰਮਾਣ ਸਮਰੱਥਾਵਾਂ ਦਾ ਰਾਹ ਪੱਧਰਾ ਹੁੰਦਾ ਹੈ। ਜਿਵੇਂ-ਜਿਵੇਂ ਇਹ ਸੁਵਿਧਾ ਉਤਪਾਦਨ ਨੂੰ ਵਧਾ ਰਹੀ ਹੈ, ਭਾਰਤ ਆਈਟੀ ਹਾਰਡਵੇਅਰ ਨਿਰਮਾਣ ਵਿੱਚ ਇੱਕ ਵਿਸ਼ਵ ਪੱਧਰੀ ਮੋਹਰੀ ਬਣਨ ਲਈ ਤਿਆਰ ਹੈ।

ਆਈਟੀ ਹਾਰਡਵੇਅਰ ਲਈ ਪੀਐੱਲਆਈ 2.0 ਦੀ ਸਥਿਤੀ

29 ਮਈ, 2023 ਨੂੰ ਲਾਂਚ ਕੀਤਾ ਗਿਆ ਆਈਟੀ ਹਾਰਡਵੇਅਰ ਲਈ ਉਤਪਾਦਨ ਲਿੰਕਡ ਇੰਸੈਂਟਿਵ (ਪੀਐੱਲਆਈ) 2.0, ਯੋਗ ਕੰਪਨੀਆਂ ਨੂੰ 5% ਪ੍ਰੋਤਸਾਹਨ ਦੀ ਪੇਸ਼ਕਸ਼ ਕਰਕੇ ਭਾਰਤ ਦੇ ਇਲੈਕਟ੍ਰੌਨਿਕਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਹੋਰ ਮਜ਼ਬੂਤ ​​ਬਣਾਉਣ ਦਾ ਉਦੇਸ਼ ਰੱਖਦਾ ਹੈ।

ਇਹ ਯੋਜਨਾ ਲੈਪਟਾਪ, ਟੈਬਲੇਟ, ਆਲ-ਇਨ-ਵਨ ਪੀਸੀ, ਸਰਵਰ ਅਤੇ ਅਲਟਰਾ-ਸਮਾਲ ਫਾਰਮ ਫੈਕਟਰ ਡਿਵਾਈਸਾਂ ਵਰਗੇ ਉਤਪਾਦਾਂ ਨੂੰ ਕਵਰ ਕਰਦੀ ਹੈ। ₹3,000 ਕਰੋੜ ਦੇ ਅਨੁਮਾਨਿਤ ਨਿਵੇਸ਼ ਦੇ ਨਾਲ, ਪੀਐੱਲਆਈ 2.0 ₹3.5 ਲੱਖ ਕਰੋੜ ਦੇ ਉਤਪਾਦਨ ਨੂੰ ਵਧਾਉਣ ਅਤੇ ਦੇਸ਼ ਭਰ ਵਿੱਚ 47,000 ਨੌਕਰੀਆਂ ਪੈਦਾ ਕਰਨ ਦੀ ਆਸ ਬੰਨ੍ਹਦੀ ਹੈ।

ਇਸ ਯੋਜਨਾ ਨੇ ਪਹਿਲਾਂ ਹੀ 520 ਕਰੋੜ ਰੁਪਏ ਦਾ ਕੁੱਲ ਨਿਵੇਸ਼, 10,000 ਕਰੋੜ ਰੁਪਏ ਦਾ ਉਤਪਾਦਨ ਅਤੇ 3,900 ਨੌਕਰੀਆਂ ਪੈਦਾ ਕੀਤੀਆਂ ਹਨ (ਦਸੰਬਰ 2024 ਤੱਕ)।

*****

ਧਰਮੇਂਦਰ ਤਿਵਾੜੀ/ਸ਼ਿਤਿਜ ਸਿੰਘ


(Release ID: 2092490) Visitor Counter : 7