ਇਸਪਾਤ ਮੰਤਰਾਲਾ
ਸੇਲ ਨੇ 45,000 ਟਨ ਸਟੀਲ ਨਾਲ ਮਹਾ ਕੁੰਭ ਮੇਲਾ 2025 ਦੇ ਅਸਥਾਈ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕੀਤੀ
Posted On:
09 JAN 2025 2:50PM by PIB Chandigarh
ਮਹਾਰਤਨ ਅਤੇ ਭਾਰਤ ਦੀ ਸਭ ਤੋਂ ਵੱਡੀ ਸਟੀਲ ਬਣਾਉਣ ਵਾਲੀ ਜਨਤਕ ਖੇਤਰ ਦੀ ਕੰਪਨੀ ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਿਟਿਡ (ਸੇਲ) ਨੇ ਪ੍ਰਯਾਗਰਾਜ ਵਿਖੇ ਆਯੋਜਿਤ ਹੋਣ ਵਾਲੇ ਆਗਾਮੀ ਮਹਾ ਕੁੰਭ ਮੇਲਾ 2025 ਲਈ ਲਗਭਗ 45,000 ਟਨ ਸਟੀਲ ਦੀ ਸਪਲਾਈ ਕੀਤੀ ਹੈ। ਸਪਲਾਈ ਕੀਤੇ ਗਏ ਸਟੀਲ ਦੀ ਕੁੱਲ ਮਾਤਰਾ ਵਿੱਚ ਚੈੱਕਰਡ ਪਲੇਟ, ਹੌਟ ਸਟ੍ਰਿਪ ਮਿਲ ਪਲੇਟ, ਮਾਈਲਡ ਸਟੀਲ ਪਲੇਟ, ਐਂਗਲ ਅਤੇ ਜੌਇਸਟ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀ ਸੇਲ ਨੇ 2013 ਦੇ ਮਹਾ ਕੁੰਭ ਮੇਲੇ ਦੌਰਾਨ ਸਟੀਲ ਦੀ ਸਪਲਾਈ ਕੀਤੀ ਸੀ। ਇਹ ਇਸ ਜ਼ਿਕਰਯੋਗ ਜਨਤਕ ਸਮਾਗਮ ਲਈ ਕੰਪਨੀ ਦੇ ਨਿਰੰਤਰ ਸਮਰਥਨ ਨੂੰ ਦਰਸਾਉਂਦਾ ਹੈ।
ਸੇਲ ਦੁਆਰਾ ਸਪਲਾਈ ਕੀਤੇ ਜਾਣ ਵਾਲਾ ਸਟੀਲ ਮਹਾ ਕੁੰਭ ਮੇਲਾ 2025 ਦੇ ਸੁਚਾਰੂ ਅਤੇ ਸਫ਼ਲ ਆਯੋਜਨ ਲਈ ਜ਼ਰੂਰੀ ਵੱਖ-ਵੱਖ ਅਸਥਾਈ ਢਾਂਚਿਆਂ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਨ੍ਹਾਂ ਵਿੱਚ ਪੋਂਟੂਨ ਬ੍ਰਿਜ, ਮਾਰਗ, ਅਸਥਾਈ ਸਟੀਲ ਬ੍ਰਿਜ, ਸਬ-ਸਟੇਸ਼ਨ ਅਤੇ ਫਲਾਈਓਵਰ ਸ਼ਾਮਲ ਹਨ। ਇਸ ਸਟੀਲ ਸਪਲਾਈ ਦੇ ਪ੍ਰਮੁੱਖ ਪ੍ਰਾਪਤਕਰਤਾਵਾਂ ਵਿੱਚ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ), ਉੱਤਰ ਪ੍ਰਦੇਸ਼ ਸਟੇਟ ਬ੍ਰਿਜ ਕਾਰਪੋਰੇਸ਼ਨ, ਬਿਜਲੀ ਬੋਰਡ ਅਤੇ ਉਨ੍ਹਾਂ ਦੇ ਸਪਲਾਇਰ ਸ਼ਾਮਲ ਹਨ।
ਸੇਲ ਨੂੰ ਇਸ ਵੱਡੇ ਸਮਾਗਮ ਲਈ ਸਟੀਲ ਦਾ ਯੋਗਦਾਨ ਦੇਣ 'ਤੇ ਮਾਣ ਹੈ, ਜੋ ਕਿ ਦੇਸ਼ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਪ੍ਰਤੀਕ ਵੀ ਹੈ। ਕੰਪਨੀ ਦੇਸ਼ ਦੇ ਇਨਫ੍ਰਾਸਟ੍ਰਕਚਰ ਨੂੰ ਵਧਾਉਣ ਅਤੇ ਇਸ ਦੀ ਸੱਭਿਆਚਾਰਕ ਅਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਵਾਲੇ ਨੈਸ਼ਨਲ ਪ੍ਰੋਜੈਕਟਾਂ ਵਿੱਚ ਯੋਗਦਾਨ ਦੇਣ ਲਈ ਪ੍ਰਤੀਬੱਧ ਹੈ।
****
ਐੱਮਜੀ/ਕੇਐੱਸਆਰ
(Release ID: 2091791)
Visitor Counter : 6